UPSC 'ਚ 44ਵਾਂ ਰੈਂਕ ਹਾਸਲ ਕਰਨ ਵਾਲੀ ਪੰਜਾਬ ਦੀ ਅੰਮ੍ਰਿਤਪਾਲ ਕੌਰ ਦੀ ਕਹਾਣੀ

ਤਸਵੀਰ ਸਰੋਤ, Gurpreet Chawla/BBC
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਯੂਪੀਐਸਸੀ ਵੱਲੋਂ ਸਿਵਲ ਸਰਵਿਸਿਜ਼ ਪ੍ਰਰੀਖਿਆ ਦੇ ਨਤੀਜਿਆਂ 'ਚ ਗੁਰਦਾਸਪੁਰ ਦੀ ਕੁੜੀ ਅੰਮ੍ਰਿਤਪਾਲ ਕੌਰ ਨੇ 44ਵਾਂ ਰੈਂਕ ਹਾਸਿਲ ਕੀਤਾ ਹੈ ਅਤੇ ਨਾਲ ਹੀ ਆਪਣਾ "ਡੀ ਸੀ ਬਣਨ" ਦਾ ਸੁਪਨਾ ਵੀ ਪੂਰਾ ਕਰ ਲਿਆ।
ਅੰਮ੍ਰਿਤਪਾਲ ਕੌਰ ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਰਹਿੰਦੀ ਹੈ। ਉਸ ਦੇ ਪਿਤਾ ਜੋਗਿੰਦਰ ਸਿੰਘ ਪਾਵਰਕਾਮ ਵਿਭਾਗ ਵਿੱਚੋਂ ਬਤੌਰ ਐਸਡੀਓ ਸੇਵਾਮੁਕਤ ਹੋਏ ਹਨ ਅਤੇ ਮਾਤਾ ਸਿਹਤ ਵਿਭਾਗ ਵਿੱਚੋਂ।
ਅੰਮ੍ਰਿਤਪਾਲ ਨੇ 2012 ਵਿੱਚ ਇਲੈਕਟ੍ਰੀਕਲ ਇੰਜੀਨੀਅਰ ਦੀ ਡਿਗਰੀ ਲਈ ਸੀ ਪਰ ਕਾਫੀ ਸਮੇਂ ਤੋਂ ਸੁਪਨਾ ਡੀ ਸੀ ਬਣਨ ਦਾ ਸੀ।
ਇਸ ਲਈ ਤਿੰਨ ਵਾਰ ਅਸਫਲਤਾ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਚੌਥੀ ਵਾਰ ਪਰੀਖਿਆ 'ਚ ਸਫਲ ਰਹੀ।
ਪਿਛਲੇ ਸਾਲ ਦਿੱਤੀ ਪ੍ਰਰੀਖਿਆ ਵਿੱਚ ਅੰਮ੍ਰਿਤਪਾਲ ਦਾ 372ਵਾਂ ਰੈਂਕ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਬਤੌਰ ਅਫਸਰ ਰੇਲ ਵਿਭਾਗ ਜੌਏਨ ਕਰ ਲਿਆ ਪਰ ਕਿਤੇ ਨਾ ਕਿਤੇ ਆਈਏਐਸ ਬਣਨ ਦੀ ਚਾਹ ਕਾਇਮ ਸੀ।
ਇਸ ਲਈ ਉਨ੍ਹਾਂ ਨੇ ਇੱਕ ਸਾਲ ਦੀ ਛੁੱਟੀ ਲਈ ਅਤੇ ਕੜੀ ਮਿਹਨਤ ਤੋਂ ਬਾਅਦ ਕਾਮਯਾਬੀ ਹਾਸਲ ਕੀਤੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਡੀਸੀ ਬਣਨ ਦਾ ਸੀ ਸੁਪਨਾ
ਅੰਮ੍ਰਿਤਪਾਲ ਨੇ ਕਿਹਾ, "ਜਦੋਂ ਮੈਂ ਬਹੁਚ ਛੋਟੀ ਸੀ ਮੇਰੀ ਇੱਛਾ ਸੀ ਕਿ ਮੈਂ ਡੀਸੀ ਬਣਨਾ ਹੈ। ਮੈਨੂੰ ਇਹ ਪਤਾ ਨਹੀਂ ਸੀ ਕਿ ਡੀਸੀ ਬਣਦੇ ਕਿਵੇਂ ਨੇ।"
"ਵੱਡੀ ਹੋਈ ਤਾਂ ਪਤਾ ਲੱਗਿਆ ਕਿ ਯੂਪੀਐਸਸੀ ਦਾ ਇਮਤਿਹਾਨ ਹੁੰਦਾ ਹੈ ਅਤੇ ਉਸ ਰਾਹੀਂ ਡੀਸੀ ਬਣ ਸਕਦੇ ਹਾਂ।"
ਅਮ੍ਰਿਤਪਾਲ ਮੁਤਾਬਕ ਉਸਨੂੰ ਪਰਿਵਾਰ ਤੇ ਆਪਣੇ ਦੋਸਤਾਂ ਦਾ ਪੂਰਾ ਸਾਥ ਸੀ ਅਤੇ ਉਸ ਨੇ ਠਾਣ ਲਿਆ ਸੀ ਕਿ ਆਪਣੇ ਆਖਰੀ ਮੌਕੇ ਤਕ ਉਹ ਪੂਰੀ ਮਿਹਨਤ ਨਾਲ ਆਪਣੀ ਮੰਜ਼ਿਲ ਤੱਕ ਪਹੁੰਚੇਗੀ।
ਅਮ੍ਰਿਤਪਾਲ ਨੇ ਦੱਸਿਆ ਕਿ ਯੂਪੀਐਸਸੀ ਦਾ ਇਮਤਿਹਾਨ ਜ਼ਿਆਦਾ ਔਖਾ ਤਾਂ ਨਹੀਂ ਹੈ ਪਰ ਲੰਬੇ ਸਮੇ ਦੀ ਤਿਆਰੀ ਕਰਨ ਕਾਰਨ ਥਕੇਵੇਂ ਵਾਲਾ ਹੈ।
ਉਸ ਨੇ ਕਿਹਾ ਕਿ ਨਾਲ ਹੀ ਇਹ ਦਿਲਚਸਪ ਵੀ ਹੈ ਕਿਉਂਕਿ ਤਿਆਰੀ ਸਮੇਂ ਬਹੁਤ ਵੱਖ-ਵੱਖ ਜਾਣਕਾਰੀ ਸਿੱਖਣ ਨੂੰ ਮਿਲਦੀ ਹੈ।
ਪਹਿਲੀ ਅਤੇ ਦੂਸਰੀ ਕੋਸ਼ਿਸ਼ ਦੌਰਾਨ ਪਰੀਖਿਆ ਵਿੱਚ ਨਿਰਾਸ਼ਾ ਮਿਲਣ ਤੋਂ ਬਾਅਦ ਮਨ 'ਚ ਮਲਾਲ ਸੀ ਪਰ ਬਾਅਦ 'ਚ ਅੰਮ੍ਰਿਪਾਲ ਨੇ ਪੜ੍ਹਾਈ ਦੇ ਤਰੀਕੇ ਬਦਲੇ ਅਤੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਿਆ।
ਅਮ੍ਰਿਤਪਾਲ ਆਖਦੀ ਹੈ ਕਿ 12-13 ਘੰਟੇ ਦੀ ਪੜ੍ਹਾਈ ਨਾਲ ਹੀ ਇਹ ਮੰਜ਼ਿਲ ਮਿਲੀ ਹੈ।
ਪਿਤਾ ਜੋਗਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸ਼ੁਰੂ ਤੋਂ ਸੋਚ ਸੀ ਕਿ ਬੇਟੀ ਉੱਚ ਅਹੁਦੇ 'ਤੇ ਅਫਸਰ ਲੱਗੇ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3