ਨਰਿੰਦਰ ਮੋਦੀ ਨੇ ਲੋਕ ਸਭਾ 'ਚ ਕਿਹਾ ਮਹਾਗਠਜੋੜ 'ਮਹਾਮਿਲਾਵਟ' ਹੈ, ਨੌਕਰੀਆਂ ਵਧੀਆਂ ਹਨ

ਤਸਵੀਰ ਸਰੋਤ, LOK SABHA
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ 'ਚ ਵਿਰੋਧੀ ਧਿਰਾਂ ਦੇ ਤਮਾਮ ਇਲਜ਼ਾਮਾਂ ਦਾ ਜੁਆਬ ਦਿੰਦਿਆਂ ਕਾਂਗਰਸ ਸਰਕਾਰ ਦੇ 55 ਸਾਲ ਬਨਾਮ ਆਪਣੀ ਸਰਕਾਰ ਦੇ 55 ਮਹੀਨੇ ਦੀ ਤੁਲਨਾ ਕੀਤੀ।
ਮਹਾਗਠਜੋੜ ਦੀ ਏਕਤਾ ਨੂੰ 'ਮਹਾਮਿਲਾਵਟ' ਦੱਸਦਿਆਂ ਹੋਇਆ ਮੋਦੀ ਨੇ ਕਿਹਾ, "ਦੇਸ ਨੂੰ ਪਤਾ ਹੈ ਕਿ ਜਦੋਂ ਮਿਲਾਵਟ ਵਾਲੀ ਸਰਕਾਰ ਹੁੰਦੀ ਹੈ ਤਾਂ ਕਿਵੇਂ ਕੰਮ ਹੁੰਦਾ ਹੈ, ਹੁਣ ਤਾਂ ਮਹਾਮਿਲਾਵਟ ਸਰਕਾਰ ਦੀ ਯੋਜਨਾ ਬਣਾ ਰਹੇ ਹਨ। ਇਹ ਮਿਲਾਵਟ ਕੋਲਕਾਤਾ 'ਚ ਹੀ ਇਕੱਠੀ ਕਰੋ।"
ਮੋਦੀ ਨੇ ਕਿਹਾ, "ਕਈ ਲੋਕਾਂ ਲਈ ਬੀਸੀ ਦਾ ਅਰਥ 'ਕਾਂਗਰਸ ਤੋਂ ਪਹਿਲਾਂ' ਅਤੇ ਏਡੀ ਨੂੰ 'ਰਾਜ ਵੰਸ਼' ਵਜੋਂ ਲਿਆ ਹੈ। ਕਾਂਗਰਸ ਨੂੰ ਇਹ ਨਹੀਂ ਪਚ ਰਿਹਾ ਕਿ ਮੋਦੀ ਵਰਗਾ ਆਮ ਆਦਮੀ ਵੰਸ਼ਵਾਦ ਨੂੰ ਚੁਣੌਤੀ ਦੇ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਕਾਂਗਰਸ ਕੋਲ ਬੇਰੁਜ਼ਗਾਰੀ ਦੇ ਦਾਅਵੇ ਦਾ ਕੋਈ ਤਰਕ ਨਹੀਂ ਹੈ। ਅਸੰਗਠਿਤ ਖੇਤਰ ਵਿੱਚ ਕਿਤੇ ਵਧੇਰੇ ਨੌਕਰੀਆਂ ਹਨ।"
ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ-
- ਇਹ ਚੋਣਾਂ ਦਾ ਸਾਲ ਹੈ ਸਾਨੂੰ ਜਨਤਾ ਨੂੰ ਜਵਾਬ ਦੇਣਾ ਹੈ। ਮੈਂ ਨੌਜਵਾਨਾਂ ਦਾ ਸੁਆਗਤ ਕਰਨਾ ਚਾਹੁੰਦਾ ਹਾਂ ਜੋ ਪਹਿਲੀ ਵਾਰ ਲੋਕ ਸਭਾ ਲਈ ਵੋਟ ਦੇਣ ਜਾ ਰਹੇ ਹਨ। ਨਵੀਂ ਪੀੜ੍ਹੀ ਦੇਸ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰੇਗੀ। ਇਸ ਸਰਾਕਰ ਦੀ ਪਛਾਣ ਇਮਾਨਦਾਰੀ, ਪਾਰਦਰਸ਼ਿਤਾ, ਗਰੀਬਾਂ ਦੀ ਸੰਵੇਦਨਾ ਅਤੇ ਤੇਜ਼ ਗਤੀ ਨਾਲ ਕੰਮ ਕਰਨ ਲਈ ਹੈ।
- ਅੱਜ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਬਣਾਉਣ ਵਾਲਾ ਦੇਸ ਭਾਰਤ ਹੈ, ਆਟੋਮੋਬਾਈਲ ਦੀ ਦੁਨੀਆਂ ਵਿੱਚ ਚੌਥੇ ਨੰਬਰ 'ਤੇ ਭਾਰਤ ਹੈ। ਐਵੀਏਸ਼ਨ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ ਪਰ ਵਿਰੋਧੀ ਧਿਰ ਤਾਂ ਵਿਰੋਧੀ ਧਿਰ ਹੀ ਹੈ, ਆਲੋਚਨਾ ਤਾਂ ਕਰੇਗਾ ਹੀ। ਇਹ ਆਲੋਚਨਾ ਮੋਦੀ ਅਤੇ ਭਾਜਪਾ ਦੀ ਚਾਹੀਦੀ ਹੈ। ਪਰ ਦੇਸ ਦੀ ਬੁਰਾਈ ਨਹੀਂ ਕਰਨੀ ਚਾਹੀਦੀ। ਲੰਡਨ ਵਿੱਚ ਜਾ ਕੇ ਝੂਠੀਆਂ ਪ੍ਰੈਸ ਕਾਨਫਰੰਸਾਂ ਕਰਕੇ ਦੇਸ ਦੀ ਇੱਜ਼ਤ ਬਣਾ ਰਹੀ ਹੈ ਕਾਂਗਰਸ।
- ਕਾਂਗਰਸ ਦੇ 55 ਸਾਲ ਅਤੇ ਮੇਰੇ 55 ਮਹੀਨਿਆਂ ਦੀ ਤੁਲਨਾ ਕਰਦੇ ਹਨ। 55 ਸਾਲਾਂ ਵਿੱਚ ਸਵੱਛਤਾ ਦਾ ਦਾਇਰਾ 40 ਫੀਸਦ ਸੀ ਅਤੇ ਹੁਣ ਸਾਢੇ ਚਾਰ ਸਾਲ ਵਿੱਚ 98 ਫੀਸਦ ਹੋ ਗਿਆ ਹੈ। 10 ਕਰੋੜ ਲੋਕਾਂ ਲਈ ਸ਼ੌਚਾਲਿਆ, ਗੈਸ ਕਨੈਕਸ਼ਨ 55 ਸਾਲ ਵਿੱਚ 12 ਕਰੋੜ ਅਤੇ 55 ਮਹੀਨਿਆਂ ਵਿੱਚ 13 ਕਰੋੜ ਦਿੱਤੇ ਗਏ। ਇਸ ਵਿੱਚ 6 ਕਰੋੜ ਉੱਜਵਲਾ ਕਨੈਕਸ਼ਨ ਵੀ ਸ਼ਾਮਿਲ ਰਹੇ।
ਇਹ ਵੀ ਪੜ੍ਹੋ-
- ਘੱਟੋ-ਘੱਟ ਆਮਦਨੀ ਬਨਾਮ 'ਫਰੀ ਸੈਕਸ' ਦੇ ਵਾਅਦੇ ਦੀ ਸਲਾਹ
- ਨਾਸ਼ਤੇ ਦਾ ਤੁਹਾਡੇ ਭਾਰ ਵਧਣ ਜਾਂ ਘਟਣ ਨਾਲ ਕੋਈ ਸਬੰਧ ਹੈ?
- ਭਾਰਤ ਨੂੰ ਸੂਬਿਆਂ ਦਾ ਸੰਘ ਕਹਿਣ 'ਤੇ ਕੁੜੀ ਨੌਕਰੀ ਤੋਂ ਮੁਅੱਤਲ
- ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?
- 55 ਸਾਲ ਵਿੱਚ 50 ਫੀਸਦ ਲੋਕਾਂ ਕੋਲ ਬੈਂਚ 'ਚ ਖਾਤੇ ਨਹੀਂ ਸਨ, 55 ਮਹੀਨਿਆਂ ਵਿੱਚ ਅਸੀਂ ਕਰੀਬ ਸੌ ਪ੍ਰਤੀਸ਼ਤ ਲੋਕਾਂ ਦੇ ਖਾਤੇ ਖੁਲਵਾਏ। ਆਜ਼ਾਦੀ ਵੇਲੇ ਇੰਨੀ ਰੁਕਾਵਟ ਨਹੀਂ ਸੀ, ਇੰਨਾ ਮੀਡੀਆ ਵੀ ਨਹੀਂ ਸੀ। ਜਿਸ ਗਤੀ ਨਾਲ 55 ਮਹੀਨੇ ਵਿੱਚ ਅਸੀਂ ਸਰਕਾਰ ਚਲਾਈ ਹੈ ਉਸ ਤਰ੍ਹਾਂ 20 ਸਾਲਾਂ 'ਚ ਹਰ ਪਿੰਡ ਤੱਕ ਬਿਜਲੀ ਪਹੁੰਚ ਜਾਣੀ ਚਾਹੀਦੀ ਸੀ।
- ਤੁਸੀਂ 2004, 2009, 2014 ਵਿੱਚ ਆਪਣੇ ਚੋਣ ਵਾਅਦਿਆਂ ਵਿੱਚ ਕਿਹਾ ਸੀ ਕਿ ਹਰੇਕ ਘਰ ਵਿੱਚ ਬਿਜਲੀ ਪਹੁੰਚ ਜਾਵੇਗੀ। ਹਰ ਮੈਨੀਫੈਸਟੋ ਵਿੱਚ ਤਿੰਨ ਸਾਲ ਦਾ ਟੀਚਾ ਲਿਆ ਗਿਆ ਪਰ ਇਹ ਕੰਮ ਅਸੀਂ ਕੀਤਾ। ਆਉਣ ਵਾਲੇ ਦਿਨਾਂ ਵਿੱਚ ਸੌ ਪ੍ਰਤੀਸ਼ਤ ਪਿੰਡਾਂ ਤੱਕ ਬਿਜਲੀ ਪਹੁੰਚ ਜਾਵੇਗੀ।
- 2014 ਵਿੱਚ 30 ਸਾਲ ਤੋਂ ਬਾਅਦ ਜਨਤਾ ਨੇ ਪੂਰੇ ਬਹੁਮਤ ਦੀ ਸਰਕਾਰ ਚੁਣੀ। ਦੇਸ ਨੂੰ ਪਤਾ ਹੈ ਕਿ ਮਿਲਾਵਟ ਵਾਲੀ ਸਰਕਾਰ ਵਿੱਚ ਕਿਵੇਂ ਕੰਮ ਹੁੰਦਾ ਹੈ, ਹੁਣ ਤਾਂ ਇਹ ਲੋਕ ਮਹਾਮਿਲਾਵਟ ਵਾਲੀ ਸਰਕਾਰ ਆਪਉਣ ਦੀ ਸੋਚ ਰਹੇ ਹਨ। ਮੈਂ ਇਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮਹਾਮਿਲਾਵਟ ਕੋਲਕਾਤਾ ਵਿੱਚ ਹੀ ਇਕੱਠੀ ਕਰੋ। ਹੁਣ ਤਾਂ ਦੇਸ ਇਸ ਤੋਂ ਦੂਰ ਹੀ ਰਹਿਣ ਵਾਲਾ ਹੈ।
- ਤੁਸੀਂ 2004 ਵਿੱਚ ਕਿਹਾ ਸੀ ਕਿ ਪਿੰਡਾਂ ਨੂੰ ਆਪਟੀਕਲ ਫਾਈਬਰ ਨਾਲ ਜੋੜੋਗੇ, ਅਸੀਂ ਜਦੋਂ ਸੱਤਾ 'ਤ ਆਏ ਤਾਂ 59 ਪਿੰਡਾਂ ਨੂੰ ਬਰੌਡਬੈਂਡ ਦੀ ਸੁਵਿਧਾ ਹੀ ਮਿਲ ਸਕੀ ਸੀ। ਉੱਥੇ ਅਸੀਂ 55 ਮਹੀਨਿਆਂ ਵਿੱਚ ਇੱਕ ਲੱਖ 16 ਹਜ਼ਾਰ ਪਿੰਡਾਂ ਵਿੱਚ ਇਹ ਕਨੈਕਸ਼ਨ ਪਹੁੰਚਾ ਦਿੱਤੇ ਹਨ।
- ਜਦੋਂ ਕਾਮਨਵੈਲਥ ਗੇਮਜ਼ ਹੋਈਆਂ ਤਾਂ ਦੇਸ ਦੀ ਸ਼ਾਨ ਦੁਨੀਆਂ ਵਿੱਚ ਫੈਲਣ ਦਾ ਵੇਲਾ ਸੀ। ਇੱਕ ਪਾਸੇ ਖਿਡਾਰੀ ਖੇਡਾਂ 'ਚ ਲਗਨ ਨਾਲ ਕੰਮ ਕਰ ਰਹੇ ਸਨ ਤਾਂ ਦੂਜੇ ਪਾਸੇ ਇਹ ਲੋਕ ਆਪਣਾ ਵੈਲਥ ਬਣਾ ਰਹੇ ਸਨ। ਦੂਜੀ 'ਚ ਵੀ ਇਹੀ ਹੋਇਆ। ਅਸੀਂ ਸੱਤਾ 'ਚ ਆਏ ਤਾਂ ਸਪੈਕਟ੍ਰਮ ਨਿਲਾਮੀ ਦੀ ਵਿਵਸਥਾ ਸਹੀ ਕੀਤੀ।
- ਇੱਕ ਵੀ ਨਵਾਂ ਐਨਪੀਏ ਨਹੀਂ ਹੈ। ਤੁਸੀਂ ਜੋ ਛੱਡ ਗਏ ਸੀ ਉਸ 'ਤੇ ਹੀ ਵਿਆਜ਼ ਵਧ ਰਿਹਾ ਹੈ। 7 ਲੱਖ ਕਰੋੜ ਮੁਦਰਾ ਯੋਜਨਾ ਵਿੱਚ ਦਿੱਤਾ ਅਤੇ ਉਨ੍ਹਾਂ ਨੂੰ ਵੀ ਦਿੱਤਾ ਜੋ ਗਾਰੰਟੀ ਨਹੀਂ ਦੇ ਸਕਦੇ ਸਨ। ਇਸ ਤਰ੍ਹਾਂ ਰੁਜ਼ਗਾਰ ਵਧਾਇਆ। ਜੋ ਭੱਜੇ ਹਨ ਉਹ ਰੋ ਰਹੇ ਹਨ ਕਿ ਮੈਂ ਤਾਂ 9 ਹਜ਼ਾਰ ਕਰੋੜ ਲੈ ਕੇ ਭੱਜਿਆ ਸੀ ਮੋਦੀ ਨੇ 13 ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ ਕਰ ਲਈ।
ਇਹ ਵੀ ਪੜ੍ਹੋ:-
- ਰਫਾਲ 'ਤੇ ਇੱਕ-ਇੱਕ ਇਲਜ਼ਾਮ ਦਾ ਜਵਾਬ ਨਿਰਮਲਾ ਸੀਤਾਰਮਣ ਜੀ ਨੇ ਦਿੱਤਾ ਹੈ, ਸੁਪਰੀਮ ਕੋਰਟ ਨੇ ਵੀ ਇਸ ਨੂੰ ਸਹੀ ਮੰਨਿਆ। ਕਾਂਗਰਸ ਨਹੀਂ ਚਾਹੁੰਦੀ ਕਿ ਦੇਸ ਦੀ ਹਵਾਈ ਸੈਨਾ ਮਜ਼ਬੂਤ ਹੋਵੇ। ਤੁਸੀਂ ਕਿਸ ਲਈ ਰਫਾਲ ਸੌਦਾ ਰੱਦ ਕਰਨਾ ਚਾਹੁੰਦੇ ਹੋ?
- ਇਤਿਹਾਸ ਗਵਾਹ ਹੈ ਕਿ ਯੂਪੀਏ ਸਰਕਾਰ ਰੱਖਿਆ ਸੌਦਿਆਂ ਵਿੱਚ ਦਲਾਲ ਦੇ ਬਿਨਾਂ ਕੰਮ ਵੀ ਨਹੀਂ ਕਰ ਸਕਦੀ। ਇੱਕ ਵੀ ਰੱਖਿਆ ਸੌਦਾ 55 ਸਾਲ ਵਿੱਚ ਬਿਨਾਂ ਦਲਾਦ ਦੇ ਹੋਇਆ ਹੀ ਨਹੀਂ। ਜਦੋਂ ਪਾਰਦਰਸ਼ਿਤਾ ਨਾਲ ਦੇਸ ਦੀ ਹਵਾਈ ਸੈਨਾ ਨੂੰ ਮਜ਼ਬੂਤ ਕਰਨ ਦਾ ਕੰਮ ਹੋ ਰਿਹਾ ਹੈ ਤਾਂ ਇਹ ਲੋਕ ਘਬਰਾ ਜਾਂਦੇ ਹਨ।
- ਅਸੀਂ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਅੱਜ ਵੀ ਵਚਨਬੱਧ ਹਾਂ। ਹਰ ਕੋਈ ਚਾਹੁੰਦਾ ਹੈ ਕਿ ਭ੍ਰਿਸ਼ਟਾਚਾਰ ਖ਼ਤਮ ਹੋਵੇ। ਪਰ ਇਹ ਲੋਕਾਂ ਦੇ ਹੱਥ-ਪੈਰ ਕਿਤੇ ਨਾ ਕਿਤੇ ਫਸੇ ਹੋਏ ਸਨ। ਅਸੀਂ ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਣ ਦਾ ਮਾਦਾ ਰੱਖਦੇ ਹਾਂ।
- ਨਿਆਂਪਾਲਿਕਾ ਦੇ ਫ਼ੈਸਲੇ ਪਸੰਦ ਨਾ ਹੋਣ ਤਾਂ ਲੋਕ ਪੂਰੀ ਜਿਊਡੀਅਸ਼ਰੀ ਨੂੰ ਪ੍ਰੇਸ਼ਾਨ ਕਰਦੇ ਹਨ। ਮਹਾਂਦੋਸ਼ ਨਾਲ ਡਰਾਉਂਦੇ ਹਨ। ਇਨ੍ਹਾਂ ਲੋਕਾਂ ਨੇ ਪਲਾਨਿੰਗ ਕਮਿਸ਼ਨ ਨੂੰ ਜੋਕਰਾਂ ਦਾ ਸਮੂਹ ਕਿਹਾ ਸੀ।
- 356 ਦੀ ਦੁਰਵਰਤੋਂ ਸਭ ਤੋਂ ਵੱਧ ਕਾਂਗਰਸ ਨੇ ਕੀਤੀ। ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਿਆ। ਇੰਦਰਾ ਗਾਂਧੀ ਨੇ 50 ਵਾਰ ਇਸ ਦੀ ਵਰਤੋਂ ਕੀਤੀ। 1959 ਵਿੱਚ ਜਦੋਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ ਤਾਂ ਇੰਦਰਾ ਪਾਰਟੀ ਪ੍ਰਧਾਨ ਰਹਿੰਦਿਆਂ ਹੋਇਆ ਕੇਰਲ ਗਈ ਸੀ। ਵਾਪਸ ਆਉਂਦਿਆਂ ਹੀ ਕੇਰਲ ਦੀ ਖੱਬੇ ਪੱਖੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ। ਤੁਸੀਂ ਐਮਜੀਆਰ ਨਾਲ ਕੀ ਕੀਤਾ। ਮੋਦੀ 'ਤੇ ਉਂਗਲੀ ਚੁੱਕਣ ਤੋਂ ਪਹਿਲਾਂ ਦੇਖੋ ਤਿੰਨ ਉਂਗਲੀਆਂ ਤੁਹਾਡੇ ਵੱਲ ਇਸ਼ਾਰਾ ਕਰਦੀਆਂ ਹਨ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3








