ਦੇਖੋ ਰਾਸ਼ਟਰਪਤੀ ਭਵਨ ਦੀਆਂ ਖੂਬਸੂਰਤ ਤਸਵੀਰਾਂ

- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੇ ਰਾਸ਼ਟਰਪਤੀ ਭਵਨ ਵਿੱਚ ਬਣਿਆ ਮੁਗਲ ਗਾਰਡਨ 6 ਫਰਵਰੀ ਤੋਂ ਆਮ ਲੋਕਾਂ ਲਈ ਖੁੱਲ੍ਹ ਗਿਆ ਹੈ। ਮੁਗਲ ਗਾਰਡਨ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਖੁੱਲ੍ਹਦਾ ਹੈ।

ਇਹ ਗਾਰਡਨ 15 ਏਕੜ ਵਿੱਚ ਬਣਿਆ ਹੋਇਆ ਹੈ ਅਤੇ ਇੱਥੇ ਸੈਂਕੜੇ ਕਿਸਮਾਂ ਦੇ ਫੁੱਲ ਹਨ।

ਇਸ ਗਾਰਡਨ ਵਿੱਚ ਕਈ ਦੇਸਾਂ ਦੇ ਫੁੱਲਾਂ ਨੂੰ ਸਜਾਇਆ ਗਿਆ ਹੈ।

ਬਸੰਤ ਦੇ ਮੌਸਮ ਵਿੱਚ ਲੋਕਾਂ ਨੂੰ ਦਿੱਲੀ ’ਚ ਇਸ ਗਾਰਡਨ ਦਾ ਦੀਦਾਰ ਕਰਨ ਨੂੰ ਮਿਲਦਾ ਹੈ।

ਸੋਮਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਬਾਕੀ ਸਾਰੇ ਦਿਨਾਂ ਲਈ ਇਹ ਗਾਰਡਨ ਖੁੱਲ੍ਹਿਆ ਰਹੇਗਾ। ਇਸ ਦੇ ਲਈ ਕੋਈ ਐਂਟਰੀ ਫੀਸ ਨਹੀਂ ਲਗਾਈ ਜਾਂਦੀ ਹੈ।



ਗਾਰਡਨ ਖੁੱਲ੍ਹਣ ਦੇ ਪਹਿਲੇ ਦਿਨ ਹੀ ਲੋਕਾਂ ਦੀ ਚੰਗੀ ਭੀੜ ਵਿਖਾਈ ਦਿੱਤੀ। ਲੋਕਾਂ ਮੁਤਾਬਕ ਉਹ ਇਸ ਗਾਰਡਨ ਨੂੰ ਵੇਖਣ ਲਈ ਕਾਫੀ ਉਤਸ਼ਾਹਤ ਸਨ।



ਗਾਰਡਨ ਵਿੱਚ ਰੰਗ-ਬਿਰੰਗੇ ਫੁੱਲ, ਕਈ ਕਿਸਮਾਂ ਦੇ ਦਰਖ਼ਤ ਅਤੇ ਉਨ੍ਹਾਂ ਵਿਚਾਲੇ ਚਲਦੇ ਫੁਹਾਰੇ ਹਨ। ਫੁਹਾਰਿਆਂ ਦੇ ਨਾਲ-ਨਾਲ ਕੁਝ ਦੇਸ ਭਗਤੀ ਦੇ ਗੀਤ ਵੀ ਚਲਾਏ ਗਏ ਸਨ।






ਇਹ ਵੀ ਜ਼ਰੂਰ ਪੜ੍ਹੋ
ਇਹ ਵੀਡੀਓ ਵੀ ਜ਼ਰੂਰ ਦੇਖੋ












