ਕਿਹੜੇ ਦੇਸ ਵਿੱਚ ਕਿੰਨਾ ਮੀਟ ਖਾਧਾ ਜਾਂਦਾ ਹੈ?

ਬਰਗਰ ਖਾਂਦੀ ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਵੀ ਇੱਕ ਗਲਤ ਧਾਰਣਾ ਹੈ ਕਿ ਭਾਰਤ ਦੀ ਬਹੁਗਿਣਤੀ ਵਸੋਂ ਸ਼ਾਕਾਹਾਰੀ ਹੈ। ਇੱਕ ਦੇਸ ਵਿਆਪੀ ਸਰਵੇ ਮੁਤਾਬਕ ਲਗਪਗ ਦੋ ਤਿਹਾਈ ਭਾਰਤੀ ਕੁਝ ਨਾ ਕੁਝ ਮੀਟ ਜਰੂਰ ਖਾਂਦੇ ਹਨ
    • ਲੇਖਕ, ਹਨਾਹ ਰਿਚੀ
    • ਰੋਲ, ਔਕਸਫੌਰਡ ਮਾਰਟਿਨ ਸਕੂਲ

ਤੁਸੀਂ ਸੁਣਿਆ ਹੋਵੇਗਾ ਕਿ ਅੱਜ-ਕੱਲ੍ਹ ਬਹੁਤ ਸਾਰੇ ਲੋਕ ਮੀਟ ਖਾਣਾ ਘਟਾ ਰਹੇ ਹਨ ਜਾਂ ਬਿਲਕੁਲ ਹੀ ਛੱਡ ਰਹੇ ਹਨ।

ਇਸ ਫੈਸਲੇ ਪਿੱਛੇ ਕਈ ਵਜ੍ਹਾਂ ਹੋ ਸਕਦੀਆਂ ਹਨ ਜਿਵੇਂ ਸਿਹਤਮੰਦ ਰਹਿਣ ਲਈ, ਮਾਸ ਉਤਪਾਦਨ ਤੋਂ ਵਾਤਾਵਰਣ ਤੇ ਪੈਣ ਵਾਲੇ ਬੁਰੇ ਅਸਰਾਂ ਨੂੰ ਘਟਾਉਣ ਵਿੱਚ ਆਪਣਾ ਯੋਗਦਾਨ ਦੇਣ ਲਈ, ਜਾਂ ਪਸ਼ੂਆਂ ਦੀ ਭਲਾਈ ਬਾਰੇ ਸੋਚ ਕੇ ਲੋਕ ਅਜਿਹਾ ਫੈਸਲਾ ਲੈਂਦੇ ਹਨ।

ਇਸ ਵਿੱਚ ਕੁਝ ਯੋਗਦਾਨ ਮੀਟ-ਮੁਕਤ ਸੋਮਵਾਰ ਤੇ ਵੈਗਨਰੀ ਵਰਗੀਆਂ ਸੋਸ਼ਲ ਮੀਡੀਆ ਮੁਹਿੰਮਾਂ ਦਾ ਵੀ ਹੈ। ਇਸ ਦੇ ਨਾਲ ਹੀ ਸ਼ਾਕਾਹਾਰ ਨੂੰ ਉਤਸ਼ਾਹਿਤ ਕਰਨ ਵਾਲੇ ਸੰਗਠਨ ਘੱਟ ਮੀਟ ਖਾਣ ਦੇ ਫਾਇਦਿਆਂ ਬਾਰੇ ਵੀ ਜੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਸ ਸਭ ਨਾਲ ਕੋਈ ਫਰਕ ਵਾਕਈ ਪੈ ਵੀ ਰਿਹਾ ਹੈ, ਜਾਂ ਨਹੀਂ?

ਆਮਦਨੀ ਵਿੱਚ ਵਾਧਾ

ਪਿਛਲੇ ਪੰਜਾਹ ਸਾਲਾਂ ਦੌਰਾਨ ਮੀਟ ਦੀ ਖ਼ਪਤ ਬਹੁਤ ਤੇਜ਼ੀ ਨਾਲ ਵੱਧੀ ਹੈ।

1960 ਵਿਆਂ ਦੇ ਮੁਕਾਬਲੇ ਹੁਣ ਮੀਟ ਉਤਪਾਦਨ ਲਗਪਗ ਪੰਜ ਗੁਣਾਂ ਵੱਧ ਚੁੱਕਿਆ ਹੈ। 1960 ਤੋਂ 1970 ਦੇ ਦਹਾਕੇ ਵਿੱਚ ਮੀਟ ਉਤਪਾਦਨ 70 ਮਿਲੀਅਨ ਟਨ ਸੀ ਜੋ ਕਿ 2017 ਤੱਕ 330 ਮਿਲੀਅਨ ਟਨ ਤੱਕ ਪਹੁੰਚ ਚੁੱਕਿਆ ਹੈ।

ਇਸ ਦਾ ਵੱਡਾ ਕਾਰਨ ਹੈ ਆਬਾਦੀ ਦਾ ਵਧਣਾ।

ਮੀਟ ਦੀ ਦੁਕਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੀਟ ਦੀ ਖਪਤ ਅਤੇ ਆਮਦਨੀ ਵਿੱਚ ਸਿੱਧਾ ਸੰਬੰਧ ਹੈ।

ਉਸ ਸਮੇਂ ਦੌਰਾਨ ਦੁਨੀਆਂ ਦੀ ਆਬਾਦੀ ਲਗਪਗ ਦੁੱਗਣੀ ਹੋ ਗਈ। 1960 ਦੇ ਦਹਾਕੇ ਵਿੱਚ ਇਸ ਧਰਤੀ 'ਤੇ ਮਨੁੱਖੀ ਆਬਾਦੀ ਤਿੰਨ ਬਿਲੀਅਨ ਸੀ ਜੋ ਕਿ ਹੁਣ 7.6 ਬਿਲੀਅਨ ਹੋ ਚੁੱਕੀ ਹੈ।

ਆਬਾਦੀ ਦਾ ਵਧਣਾ ਮੀਟ ਉਤਪਾਦਨ ਦੇ ਪੰਜ ਗੁਣਾਂ ਹੋ ਜਾਣ ਦਾ ਇੱਕਲੌਤਾ ਕਾਰਨ ਨਹੀਂ ਹੈ।

ਸਿਰਫ਼ ਮੀਟ ਖਾਣ ਵਾਲਿਆਂ ਦੀ ਗਿਣਤੀ ਨਹੀਂ ਸਗੋਂ ਇਸ ਨੂੰ ਖ਼ਰੀਦ ਸਕਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ, ਲੋਕਾਂ ਦੀ ਆਮਦਨੀ ਵਧੀ ਹੈ।

ਪੂਰੀ ਦੁਨੀਆਂ ਵਿੱਚ ਹੀ ਲੋਕ ਪਹਿਲਾਂ ਨਾਲੋਂ ਅਮੀਰ ਹੋਏ ਹਨ। ਪਿਛਲੇ ਪੰਜਾਹ ਸਾਲਾਂ ਦੌਰਾਨ ਔਸਤ ਵਿਸ਼ਵੀ ਆਮਦਨੀ ਦੁੱਗਣੀ ਹੋ ਗਈ ਹੈ।

ਜੇ ਮੀਟ ਦੀ ਖ਼ਪਤ ਦੇ ਅੰਕੜਿਆਂ ਦੀ ਦੇਸਾਂ ਦੇ ਹਿਸਾਬ ਨਾਲ ਤੁਲਨਾ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਜਿੰਨਾ ਸਾਡੇ ਕੋਲ ਪੈਸਾ ਆਉਂਦਾ ਹੈ ਅਸੀਂ ਉੱਨਾ ਜ਼ਿਆਦਾ ਮੀਟ ਖਾਂਦੇ ਹਾਂ।

ਕੌਣ ਸਭ ਤੋਂ ਵਧੇਰੇ ਮੀਟ ਖਾਂਦਾ ਹੈ?

ਮੀਟ ਦੀ ਖਪਤ ਅਤੇ ਆਮਦਨੀ ਵਿੱਚ ਸਿੱਧਾ ਸੰਬੰਧ ਹੈ।

ਸਭ ਤੋਂ ਤਾਜ਼ਾ ਅੰਕੜੇ ਸਾਲ 2013 ਦੇ ਹੀ ਮਿਲਦੇ ਹਨ। ਜਿਸ ਮੁਤਾਬਕ ਆਸਟਰੇਲੀਆ ਤੇ ਅਮਰੀਕਾ ਦੁਨੀਆਂ ਵਿੱਚ ਮੀਟ ਦੇ ਸਭ ਤੋਂ ਵੱਡੇ ਖਪਤਕਾਰ ਸਨ। ਇਨ੍ਹਾਂ ਦੇ ਨਾਲ ਸਨ—ਨਿਊਜ਼ੀਲੈਂਡ ਅਤੇ ਅਰਜਨਟਾਈਨਾ, ਦੋਹਾਂ ਦੇਸਾਂ ਵਿੱਚ ਮੀਟ ਦੀ ਖਪਤ 100 ਕਿਲੋ ਪ੍ਰਤੀ ਜੀਅ ਸੀ। ਜਿਸ ਦਾ ਮਤਲਬ ਹੋਇਆ ਸਾਲ ਦੀਆਂ ਪੰਜਾਹ ਮੁਰਗੀਆਂ ਜਾਂ ਅੱਧਾ ਵੱਡਾ ਜਾਨਵਰ।

ਪੂਰੇ ਪੱਛਮ ਵਿੱਚ ਹੀ ਮੀਟ ਦੀ ਬਹੁਤ ਜ਼ਿਆਦਾ ਖਪਤ ਦੇਖੀ ਜਾ ਸਕਦੀ ਹੈ। ਜਿੱਥੇ ਪੱਛਮੀ ਯੂਰਪੀ ਦੇਸਾਂ ਦੇ ਲੋਕ ਲਗਪਗ 80 ਤੋਂ 90 ਕਿਲੋ ਮੀਟ ਪ੍ਰਤੀ ਜੀਅ ਖਾਂਦੇ ਹਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦੂਸਰੇ ਪਾਸੇ ਦੁਨੀਆਂ ਦੇ ਕਈ ਗ਼ਰੀਬ ਦੇਸਾਂ ਵਿੱਚ ਮੀਟ ਦੀ ਪ੍ਰਤੀ ਜੀਅ ਖਪਤ ਬਹੁਤ ਘੱਟ ਹੈ।

ਇਥੋਪੀਆ ਵਿੱਚ ਇਹ ਔਸਤ 7 ਕਿਲੋ ਹੈ, ਰਵਾਂਡਾ ਵਿੱਚ 8 ਕਿਲੋ ਅਤੇ ਨਾਈਜੀਰੀਆ ਵਿੱਚ 9 ਕਿਲੋ। ਇਹ ਖਪਤ ਇੱਕ ਔਸਤ ਯੂਰਪੀ ਵਿਅਕਤੀ ਨਾਲੋਂ 10 ਗੁਣਾਂ ਘੱਟ ਹੈ।

ਗ਼ਰੀਬ ਦੇਸਾਂ ਵਿੱਚ ਮੀਟ ਹਾਲੇ ਵੀ ਅਮੀਰੀ ਦੀ ਨਿਸ਼ਾਨੀ ਹੈ। ਪੰਜਾਬ ਦੇ ਮਾਲਵੇ ਦੇ ਪਿੰਡਾਂ ਵਿੱਚ ਬਾਕੀ ਸਾਰੀਆਂ ਦਾਲਾਂ-ਸਬਜ਼ੀਆਂ ਨੂੰ ਤਾਂ ਦਾਲ ਹੀ ਕਿਹਾ ਜਾਂਦਾ ਹੈ ਪਰ ਜਿਸ ਦਿਨ ਮੀਟ ਬਣਿਆ ਹੋਵੇ ਉਸ ਨੂੰ "ਸਬਜ਼ੀ" ਕਿਹਾ ਜਾਂਦਾ ਹੈ।

ਇਨ੍ਹਾਂ ਅੰਕੜਿਆਂ ਵਿੱਚ ਸਿਰਫ਼ ਖਾਣਯੋਗ ਮੀਟ ਸ਼ਾਮਲ ਹੈ, ਉਹ ਨਹੀਂ ਜੋ ਮੀਟ ਦੀ ਸਫਾਈ ਸਮੇਂ ਘਰਾਂ ਜਾਂ ਦੁਕਾਨਾਂ ਤੇ ਬਰਬਾਦ ਹੋ ਜਾਂਦਾ ਹੈ। ਫੇਰ ਵੀ ਇਹ ਕਾਫ਼ੀ ਨਜ਼ਦੀਕੀ ਅਨੁਮਾਨ ਹਨ।

ਮੱਧ ਵਰਗੀ ਦੇਸ ਮੀਟ ਦੀ ਮੰਗ ਵਧਾਉਣ ਵਿੱਚ ਮੋਹਰੀ

ਇਹ ਤਾਂ ਸਾਫ਼ ਹੋ ਗਿਆ ਕਿ ਅਮੀਰ ਮੁਲਕਾਂ ਵਿੱਚ ਬਹੁਤ ਜ਼ਿਆਦਾ ਮੀਟ ਖਾਧਾ ਜਾਂਦਾ ਹੈ ਤੇ ਗ਼ਰੀਬ ਦੇਸਾਂ ਵਿੱਚ ਬਹੁਤ ਘੱਟ।

ਤਾਂ ਫਿਰ ਪਿਛਲੇ ਪੰਜਾਹਾਂ ਸਾਲਾਂ ਵਿੱਚ ਮੀਟ ਦੀ ਖਪਤ ਪੂਰੀ ਦੁਨੀਆਂ ਵਿੱਚ ਵਧ ਕਿਵੇਂ ਰਹੀ ਹੈ?

ਮੱਧ-ਵਰਗੀ ਮੁਲਕਾਂ ਦੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ।

ਤੇਜ਼ੀ ਨਾਲ ਵਿਕਾਸ ਕਰ ਰਹੇ ਵਿਕਾਸਸ਼ੀਲ ਦੇਸ ਜਿਵੇਂ— ਚੀਨ, ਬ੍ਰਾਜ਼ੀਲ ਨੇ ਪਿਛਲੇ ਸਾਲਾਂ ਦੌਰਾਨ ਬਹੁਤ ਤੇਜ਼ੀ ਨਾਲ ਆਰਥਿਕ ਤਰੱਕੀ ਕੀਤੀ ਹੈ। ਉਸੇ ਹਿਸਾਬ ਨਾਲ ਇਨ੍ਹਾਂ ਦੇਸਾਂ ਵਿੱਚ ਮੀਟ ਦੀ ਖਪਤ ਵੀ ਵਧੀ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਕੀਨੀਆ ਵਿੱਚ ਮੀਟ ਦੀ ਖਪਤ ਵਿੱਚ 1960 ਤੋਂ ਬਾਅਦ ਬਹੁਤ ਘੱਟ ਬਦਲਾਅ ਆਇਆ ਹੈ।

ਇਸ ਦੀ ਤੁਲਨਾ ਵਿੱਚ ਚੀਨ 1960 ਵਿੱਚ ਵਿੱਚ ਪ੍ਰਤੀ ਜੀਅ ਮੀਟ ਦੀ ਔਸਤ ਖਪਤ 5 ਕਿਲੋ ਸੀ। ਜੋ ਕਿ 1980ਵਿਆਂ ਦੇ ਤੱਕ 20 ਕਿਲੋ ਹੋ ਗਈ ਅਤੇ ਪਿਛਲੇ ਦਹਾਕਿਆਂ ਦੌਰਾਨ ਇਹ ਤਿਗੁਣੀ ਹੋ ਕੇ 60 ਕਿਲੋ ਤੋਂ ਪਾਰ ਹੋ ਗਈ ਹੈ।

ਬ੍ਰਾਜ਼ੀਲ ਵਿੱਚ ਵੀ ਅਜਿਹਾ ਹੀ ਹੋਇਆ ਹੈ ਜਿੱਥੇ ਮੀਟ ਦੀ ਖਪਤ 1090 ਤੋਂ ਬਾਅਦ ਲਗਪਗ ਦੁੱਗਣੀ ਹੋ ਗਈ ਹੈ ਤੇ ਇਸ ਨੇ ਬਹੁਤ ਸਾਰੇ ਪੱਛਮੀ ਮੁਲਕਾਂ ਨੂੰ ਪਛਾੜ ਦਿੱਤਾ ਹੈ।

ਇਹ ਵੀ ਪੜ੍ਹੋ:

ਭਾਰਤ ਇੱਕ ਵਿਲੱਖਣ ਮਿਸਾਲ ਹੈ। ਭਾਰਤ ਵਿੱਚ 1990 ਤੋਂ ਬਾਅਦ ਔਸਤ ਆਮਦਨੀ ਤਾਂ ਤਿੰਨ ਗੁਣਾਂ ਵਧ ਗਈ ਹੈ ਪਰ ਮੀਟ ਦੀ ਖਪਤ ਉਸ ਹਿਸਾਬ ਨਾਲ ਨਹੀਂ ਵਧੀ।

ਇਹ ਵੀ ਇੱਕ ਗਲਤ ਧਾਰਣਾ ਹੈ ਕਿ ਭਾਰਤ ਦੀ ਬਹੁਗਿਣਤੀ ਵਸੋਂ ਸ਼ਾਕਾਹਾਰੀ ਹੈ। ਇੱਕ ਦੇਸ ਵਿਆਪੀ ਸਰਵੇ ਮੁਤਾਬਕ ਲਗਪਗ ਦੋ ਤਿਹਾਈ ਭਾਰਤੀ ਕੁਝ ਨਾ ਕੁਝ ਮੀਟ ਜਰੂਰ ਖਾਂਦੇ ਹਨ।

ਫਿਰ ਵੀ ਭਾਰਤ ਵਿੱਚ ਮੀਟ ਦੀ ਖਪਤ ਥੋੜ੍ਹੀ ਹੈ, 4 ਕਿਲੋ ਪ੍ਰਤੀ ਜੀਅ ਤੋਂ ਵੀ ਘੱਟ। ਇਹ ਦੁਨੀਆਂ ਵਿੱਚ ਸਭ ਤੋਂ ਘੱਟ ਹੈ। ਇਸ ਪਿੱਛੇ ਸਭਿਆਚਾਰਕ ਕਾਰਨ ਵੀ ਇੱਕ ਵਜ੍ਹਾ ਹੋ ਸਕਦੇ ਹਨ। ਜਿਵੇਂ ਕਿਸੇ ਖ਼ਾਸ ਜਾਨਵਰ ਦਾ ਮੀਟ ਕਿਸੇ ਖ਼ਾਸ ਧਰਮ ਦੇ ਲੋਕ ਨਹੀਂ ਖਾਂਦੇ।

ਕੀ ਪੱਛਮ ਵਿੱਚ ਮੀਟ ਦੀ ਖਪਤ ਘੱਟ ਰਹੀ ਹੈ?

ਯੂਰਪ ਤੇ ਅਮਰੀਕਾ ਵਿੱਚ ਬਹੁਤ ਸਾਰੇ ਲੋਕ ਕਹਿਣਗੇ ਕਿ ਉਨ੍ਹਾਂ ਮੀਟ ਖਾਣਾ ਘਟਾ ਦਿੱਤਾ ਹੈ।

ਪਰ ਅੰਕੜਿਆਂ ਮੁਤਾਬਕ ਇਹ ਕੋਈ ਜ਼ਿਆਦਾ ਦਰੁਸਤ ਗੱਲ ਨਹੀਂ ਲਗਦੀ।

ਅਮਰੀਕਾ ਦੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਉੱਥੇ ਮੀਟ ਦੀ ਖਪਤ ਵਧੀ ਹੈ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਭਾਵੇਂ ਕਿ ਲਗਦਾ ਹੋਵੇ ਕਿ ਮੀਟ ਵੱਲੋਂ ਲੋਕਾਂ ਦਾ ਮੂੰਹ ਮੁੜ ਰਿਹਾ ਹੈ ਪਰ ਸਾਲ 2018 ਦੌਰਾਨ ਮੀਟ ਦੀ ਖਪਤ ਪਿਛਲੇ ਦਹਾਕਿਆਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਸੀ।

ਯੂਰਪ ਵਿੱਚ ਵੀ ਇਹੀ ਤਸਵੀਰ ਹੈ।

ਪੱਛਮ ਵਿੱਚ ਮੀਟ ਦੀ ਖਪਤ ਹੌਲੀ-ਹੌਲੀ ਵਧ ਰਹੀ ਹੈ ਪਰ ਕਿਸਮ ਬਦਲ ਰਹੀ ਹੈ।

ਇਸ ਦਾ ਮਤਲਬ ਹੈ ਵੱਡੇ ਜਾਨਵਰਾਂ ਦੇ ਮੀਟ ਦੀ ਖਪਤ ਘੱਟ ਰਹੀ ਹੈ ਪਰ ਪੋਲਟਰੀ ਦੀ ਖਪਤ ਵਧ ਰਹੀ ਹੈ।

1970 ਵਿੱਚ ਅਮਰੀਕਾ ਦੀ ਮੀਟ ਖਪਤ ਵਿੱਚ ਪੋਲਟਰੀ ਦਾ ਹਿੱਸਾ ਇੱਕ ਚੌਥਾਈ ਸੀ ਜੋ ਕਿ ਹੁਣ ਅੱਧ ਤੋਂ ਟੱਪ ਗਿਆ ਹੈ।

ਇਹ ਸਿਹਤ ਤੇ ਵਾਤਾਵਰਣ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ ਹੋ ਸਕਦੀ ਹੈ।

ਮੀਟ ਦਾ ਅਸਰ

ਕੁਝ ਹਾਲਤਾਂ ਵਿੱਚ ਮੀਟ ਖਾਣਾ ਲਾਹੇਵੰਦ ਹੋ ਸਕਦਾ ਹੈ।

ਢੁਕਵੀਂ ਮਾਤਰਾ ਵਿੱਚ ਮੀਟ ਤੇ ਡੇਅਰੀ ਉਤਪਾਦਾਂ ਨਾਲ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਖ਼ਾਸ ਕਰਕੇ ਗ਼ਰੀਬ ਦੇਸਾਂ ਵਿੱਚ ਜਿੱਥੇ ਖਾਣੇ ਵਿੱਚ ਕੋਈ ਬਹੁਤ ਜ਼ਿਆਦਾ ਵਿਕਲਪ ਨਹੀਂ ਹਨ।

ਇਹ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਅਧਿਐਨਾਂ ਵਿੱਚ ਦੇਖਿਆ ਗਿਆ ਕਿ ਮੀਟ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ, ਦਿਲ ਦੇ ਦੌਰੇ ਤੇ ਕਈ ਕਿਸਮ ਦੇ ਕੈਂਸਰਾਂ ਦਾ ਖ਼ਤਰਾ ਵਧ ਜਾਂਦਾ ਹੈ

ਗਾਵਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕਾਂ ਦਾ ਵੱਡੇ ਜਾਨਵਰਾਂ ਤੋਂ ਹਟ ਕੇ ਪੋਲਟਰੀ ਵੱਲ ਜਾਣਾ ਵੀ ਇੱਕ ਚੰਗਾ ਸੰਕੇਤ ਹੈ।

ਇਹ ਬਦਲ ਵਾਤਾਵਰਣ ਲਈ ਚੰਗਾ ਹੈ ਕਿਉਂਕਿ ਵੱਡੇ ਜਾਨਵਰਾਂ ਨੂੰ ਪਾਲਣ ’ਤੇ ਜ਼ਿਆਦਾ ਸੋਮੇ ਖਰਚ ਹੁੰਦੇ ਹਨ

ਮੁਰਗੀਆਂ ਦੀ ਤੁਲਨਾ ਵਿੱਚ ਬੀਫ਼ ਦਾ ਧਰਤੀ ਦੇ ਸਾਧਨਾਂ ਜਿਵੇਂ—ਪਾਣੀ ਤੇ ਹਰੇ ਗ੍ਰਹਿ ਵਾਲੀਆਂ ਗੈਸਾਂ ਆਦਿ 'ਤੇ 10 ਗੁਣਾਂ ਜ਼ਿਆਦਾ ਅਸਰ ਹੈ। ਸੂਰ ਦਾ ਮਾਸ ਪੋਲਟਰੀ ਤੇ ਬੀਫ਼ ਦੇ ਵਿਚਕਾਰ ਹੈ।

ਭਵਿੱਖ ਵਿੱਚ ਮੀਟ ਦੀ ਵਰਤੋਂ ਨੂੰ ਧਰਤੀ ਪੱਖੀ ਬਣਾਉਣ ਲਈ ਵੱਡੀਆਂ ਤਬਦੀਲੀਆਂ ਦੀ ਲੋੜ ਪਵੇਗੀ।

ਇਸ ਵਿੱਚ ਕੀ ਖਾਂਦੇ ਹਾਂ, ਕੀ ਨਹੀਂ ਸਗੋਂ ਕਿੰਨਾ ਖਾਂਦੇ ਹਾਂ। ਇਸ ਬਾਰੇ ਵੀ ਸੋਚਣਾ ਪਵੇਗਾ।

ਇਸ ਦਾ ਮਤਲਬ ਹੈ ਮੀਟ ਇੱਕ ਵਾਰ ਫੇਰ ਤੋਂ ਮਹਿੰਗੀ ਚੀਜ਼ ਬਣਾਉਣਾ ਪਵੇਗਾ।

line

ਇਸ ਲੇਖ ਬਾਰੇ

ਲੇਖਕ (ਹਨਾਹ ਰਿਚੀ) ਔਕਸਫੋਰਡ ਮਾਰਟਿਨ ਦੇ ਫੈਲੋ ਹਨ ਅਤੇ ਫਿਲਹਾਲ OurWorldinData.org ਲਈ ਕੰਮ ਕਰ ਰਹੇ ਹਨ। ਜੋ ਕਿ ਔਕਸਫੋਰਡ ਮਾਰਟਿਨ ਤੇ ਗਲੋਬਲ ਚੇਂਜ ਡਾਟਾ ਲੈਬ ਦਾ ਸਾਂਝਾ ਉੱਧਮ ਹੈ। ਤੁਸੀਂ ਉਨ੍ਹਾਂ ਨਾਲ ਟਵਿੱਟਰ ’ਤੇ ਰਾਬਤਾ ਕਰ ਸਕਦੇ ਹੋ।

ਇਹ ਵੀ ਪੜ੍ਹੋ: ਸਾਈਟ ਤੋਂ

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)