ਕਿਸਾਨਾਂ ਲਈ ਕਰਜ਼ ਮੁਆਫ਼ੀ ਦੇ ਲਾਭਪਾਤਰੀਆਂ 'ਚ ਨੇਤਾਵਾਂ ਦੇ ਰਿਸ਼ਤੇਦਾਰ ਵੀ ਸ਼ਾਮਿਲ - 5 ਅਹਿਮ ਖ਼ਬਰਾਂ

ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਕਰਜ਼ ਮੁਆਫ਼ੀ ਲਈ ਸਰਟੀਫਿਕੇਟ ਦਿੱਤੇ ਜਾਣ ਵਾਲੀ ਸੂਚੀ ਵਿੱਚ ਨੇਤਾ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਸ਼ਾਮਿਲ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੋਟਕਪੁਰਾ ਦੇ ਸਾਬਕਾ ਵਿਧਾਇਕ ਮੰਤਰ ਸਿੰਘ ਬਰਾੜ ਦੀ ਮਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਮੱਖਨ ਸਿੰਘ ਨੰਗਲ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡਵਾਲਾ ਦੀ ਪਤਨੀ ਅਤੇ ਸ਼੍ਰੋਮਣੀ ਕਮੇਟੀ ਦੇ ਸੁਖਦੇਵ ਸਿੰਘ ਦੇ ਭਰਾ ਜਸਵਿੰਦਰ ਸਿੰਘ ਫਰੀਦਕੋਟ, ਆਦਿ ਸ਼ਾਮਿਲ ਹਨ।

ਬਰਾੜ ਦੀ ਮਾਂ ਮਨਜੀਤ ਕੌਰ ਨੂੰ 89137 ਰੁਪਏ ਦੇ ਕਰਜ਼ ਮੁਆਫ਼ੀ ਦਾ ਲਾਭ ਹਾਸਿਲ ਹੋਵੇਗਾ।

ਅਕਾਲੀ ਆਗੂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਛੋਟੇ ਭਰਾ ਨਾਲ ਰਹਿੰਦੇ ਹਨ ਅਤੇ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ-

ਕਤਲ ਕੇਸ 'ਚ ਵਲਟੋਹਾ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ

ਪੱਟੀ ਦੇ ਰਹਿਣ ਵਾਲੇ ਡਾਕਟਰ ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ 'ਚ ਇੱਕ ਮੁਲਜ਼ਮ ਵਜੋਂ ਵਿਰਸਾ ਸਿੰਘ ਵਲਟੋਹਾ ਖਿਲਾਫ ਪੱਟੀ ਦੀ ਸਥਾਨਕ ਆਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਹੈ।

ਦੈਨਿਕ ਜਾਗਰਣ ਦੀ ਖ਼ਬਰ ਮੁਤਾਬਕ 35 ਸਾਲ ਬਾਅਦ ਵਿਰਸਾ ਸਿੰਘ ਵਲਟੋਹਾ ਦੇ ਖ਼ਿਲਾਫ਼ ਜੇਐਮਆਈਸੀ ਪੱਟੀ ਮਨੀਸ਼ ਗਰਗ ਦੀ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਹੈ।

30 ਸਤੰਬਰ 1983 ਨੂੰ ਡਾ. ਤ੍ਰੇਹਨ ਨੂੰ ਉਨ੍ਹਾਂ ਦੇ ਕਲੀਨਿਕ ਵਿੱਚ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਪੱਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਇਸ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਵਲਟੋਹਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹੁਣ ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ।

ਅਮਰੀਕਾ ਵਿੱਚ 129 ਭਾਰਤੀ ਵਿਦਿਆਰਥੀ ਗ੍ਰਿਫ਼ਤਾਰ

ਅਮਰੀਕਾ ਦੇ ਡੇਟਰੋਏਟ ਦੇ ਇੱਕ ਏਜੰਟ ਵੱਲੋਂ ਚਲਾਈ ਜਾਂਦੀ ਫਰਜ਼ੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ 129 ਭਾਰਤੀ ਵਿਦਿਆਰਥੀਆਂ ਨੂੰ ਪਰਵਾਸੀ ਘੁਟਾਲੇ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਹੋਰ ਵੀ ਕਈ ਸੰਭਾਵਨਾਵਾਂ ਹੋ ਸਕਦੀਆਂ ਹਨ।

ਇਨ੍ਹਾਂ ਗ੍ਰਿਫ਼ਤਾਰ ਭਾਰਤੀਆਂ ਨੂੰ ਆਪਣੇ ਮੁਲਕ ਵਾਪਸ ਭੇਜਣ ਦੀ ਕਾਰਵਾਈ ਤਹਿਤ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ-

ਅਮਰਿੰਦਰ ਸਿੰਘ ਨੇ ਡਾਲਫਿਨ ਨੂੰ ਬਣਾਇਆ ਸੂਬਾ ਜਲ ਜੀਵ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਪਤ ਹੋਣ ਤੋਂ ਬਚਾਉਣ ਲਈ ਇੰਡਸ ਰਿਵਰ ਡਾਲਫਿਨ ਨੂੰ ਸੂਬਾ ਜਲ ਜੀਵ ਐਲਾਨਿਆ।

ਬਿਜ਼ਨਸ ਸਟੈਂਡਰਡ ਦੀ ਖ਼ਬਰ ਮੁਤਾਬਕ ਜੰਗਲੀ ਜੀਵਾਂ ਬਾਰੇ ਸੂਬਾਈ ਬੋਰਡ ਦੀ ਦੂਜੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੰਡਸ ਡਾਲਫਿਨ ਇੱਕ ਦੁਰਲਭ ਜਲ ਜੀਵ ਹੈ ਜੋ ਬਿਆਸ ਨਦੀ ਦੇ ਵਾਤਾਵਰਣ ਪ੍ਰਣਾਲੀ ਦੇ ਬਚਾਅ ਲਈ ਇੱਕ ਉਪ ਜਾਤੀ ਹੋਵੇਗੀ।

ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੇਮ ਵਾਲੇ ਇਲਾਕਿਆਂ ਕੰਜਲੀ ਅਤੇ ਪਵਿੱਤਰ ਕਾਲੀ ਵੇਈ ਨੂੰ ਜੰਗਲੀ ਜੀਵਾਂ ਦੇ ਬਚਾਅ ਲਈ ਕੰਜਰਵੇਸ਼ਨ ਰਿਜ਼ਰਵ ਐਲਾਨਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਅੰਤਰਿਮ ਸੀਬੀਆਈ ਮੁਖੀ ਦੀ ਨਿਯੁਕਤੀ ਲਈ ਪੈਨਲ ਦੀ ਪ੍ਰਵਾਨਗੀ

ਕੇਂਦਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਸਰਕਾਰ ਵੱਲੋਂ ਐਮ ਨਗੇਸ਼ਵਰਾ ਰਾਓ ਦੀ ਅੰਤਰਿਮ ਸੀਬੀਆਈ ਡਾਇਰੈਕਟਰ ਵਜੋਂ ਨਿਯੁਕਤੀ ਤੋਂ ਪਹਿਲਾਂ ਉੱਚ ਪੱਧਰੀ ਕਮੇਟੀ ਦੀ ਮਨਜ਼ੂਰੀ ਲਈ ਸੀ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਅਟਾਰਨੀ ਜਨਰਲ ਕੇ ਕੇ ਵੈਨੂਗੋਪਾਲ ਮੁਤਾਬਕ "ਉੱਚ ਪੱਧਰੀ ਕਮੇਟੀ ਨੇ ਅਸਲ 'ਚ ਸੀਬੀਆਈ ਨਿਦੇਸ਼ਕ ਦੀ ਨਿਯੁਕਤੀ ਲਈ ਮਨਜ਼ੂਰੀ ਦਿੱਤੀ ਸੀ।"

ਇਸ ਤੋਂ ਇਲਾਵਾ ਅਲੋਕ ਵਰਮਾ ਦੀ ਥਾਂ ਸੀਬੀਆਈ ਦੇ ਡਾਇਰੈਕਟ ਵਜੋਂ ਨਿਯੁਕਤੀ ਲਈ 12 ਉਮੀਦਵਾਰਾਂ ਦੇ ਨਾਮ ਵੀ ਚੁਣੇ ਗਏ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)