ਜਨਰਲ ਬਿਪਿਨ ਰਾਵਤ ਨੇ ਕਿਹਾ, ਫੌਜ ਰੂੜੀਵਾਦੀ ਹੈ ਤੇ ਸਮਲਿੰਗੀਆਂ ਨੂੰ ਨਹੀਂ ਸਵੀਕਾਰਦੀ

ਭਾਰਤੀ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਸੈਨਾ "ਰੂੜੀਵਾਦੀ" ਹੈ ਅਤੇ ਇਸ ਵਿੱਚ ਸਮਲਿੰਗੀ ਰਿਸ਼ਤਿਆਂ ਨੂੰ "ਸਵੀਕਾਰ ਨਹੀਂ ਕੀਤਾ ਜਾ ਸਕਦਾ।"

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਆਪਣੀ ਸਾਲਾਨਾ ਪ੍ਰੈਸ ਕਾਨਫਰੰਸ ਦੌਰਾਨ ਜਨਰਲ ਰਾਵਤ ਨੇ ਸੁਪਰੀਮ ਕੋਰਟ ਦੇ ਅਡਲਟਰੀ ਕਾਨੂੰਨ ਅਤੇ ਸਮਲਿੰਗੀ ਕਾਨੂੰਨ ਬਾਰੇ ਫ਼ੈਸਲਿਆਂ ਸਬੰਧੀ ਸੁਆਲ ਪੁੱਛੇ ਜਾਣ ਉੱਤੇ ਇਹ ਕਿਹਾ।

ਇਸ ਦੌਰਾਨ ਉਨ੍ਹਾਂ ਨੇ ਕਿਹਾ, "ਹਾਂ, ਅਸੀਂ ਰੂੜੀਵਾਦੀ ਹਾਂ, ਅਸੀਂ ਨਾ ਤਾਂ ਆਧੁਨਿਕ ਹਾਂ ਅਤੇ ਨਾ ਹੀ ਸਾਡਾ ਪੱਛਮੀਕਰਨ ਹੋਇਆ ਹੈ। ਅਸੀਂ ਅੱਜ ਵੀ ਲੋਕਾਂ ਖ਼ਿਲਾਫ਼ ਕਾਰਵਾਈ ਕਰ ਸਕਦੇ ਹਾਂ ਪਰ ਅਸੀਂ ਇਹ ਸੈਨਾ ਦੇ ਦਾਇਰੇ 'ਚ ਨਹੀਂ ਆਉਣ ਦਿਆਂਗੇ।"

ਇਹ ਵੀ ਪੜ੍ਹੋ-

ਜੀਂਦ ਜ਼ਿਮਨੀ ਚੋਣਾਂ 'ਚ ਹੋਵੇਗਾ ਦਿਲਚਸਪ ਮੁਕਾਬਲਾ

ਜੀਂਦ ਜ਼ਿਮਣੀ ਚੋਣਾ ਲਈ ਜੇਜਪੀ ਨੇ ਦੁਸ਼ਯੰਤ ਚੌਟਾਲਾ ਦੇ ਛੋਟੇ ਭਰਾ ਦਿਗਵਿਜੇ ਸਿੰਘ ਚੋਟਾਲਾ, ਕਾਂਗਰਸ ਨੇ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੇਵਾਲਾ ਅਤੇ ਇਨੈਲੋ ਨੇ ਉਮੇਦ ਰੇਡੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਭਾਜਪਾ ਨੇ ਕ੍ਰਿਸ਼ਨਾ ਮਿੱਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕ੍ਰਿਸ਼ਨਾ ਮਿੱਡਾ ਇਨੈਲੋ ਦੇ ਸਾਬਕਾ ਵਿਧਾਇਕ ਰਹੇ ਡਾ. ਹਰਿਚੰਦ ਮਿੱਡਾ ਦੇ ਪੁੱਤਰ ਹਨ।

ਇਸ ਦੇ ਨਾਲ ਹੀ ਜੀਂਦ ਦੀਆਂ ਜ਼ਿਮਨੀ ਚੋਣਾਂ ਵਿੱਚ ਉਮੀਦਵਾਰਾਂ ਦੀ ਟੱਕਰ ਕਾਫੀ ਦਿਲਚਸਪ ਹੋ ਗਈ ਹੈ।

ਹਿੰਦੁਸਤਾਨ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੁਰਜੇਵਾਲਾ ਨੂੰ ਮੈਦਾਨ ਵਿੱਚ ਉਤਾਰਨ ਬਾਰੇ ਫ਼ੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਲਿਆ।

ਪਾਰਟੀ ਨੇ ਆਗੂਆਂ ਮੁਤਾਬਕ ਸੁਰਜੇਵਾਲਾ ਦੀ ਖੇਤਰ 'ਚ ਸਾਖ ਮਜ਼ਬੂਤ ਹੈ। ਜਾਣਕਾਰੀ ਮੁਤਾਬਕ ਪਹਿਲਾਂ ਸੁਰਜੇਵਾਲਾ ਨੇ ਇਨਕਾਰ ਕਰ ਦਿੱਤਾ ਸੀ।

ਨੇਪਾਲ ਵਿੱਚ 2 ਬੱਚਿਆਂ ਸਣੇ ਮਾਂ ਦੀ ਮੌਤ

ਨੇਪਾਲ ਵਿੱਚ ਔਰਤ ਅਤੇ ਉਸ ਦੇ ਦੋ ਬੱਚਿਆਂ ਦੀ "ਮਾਹਵਾਰੀ ਦੌਰਾਨ ਰਹਿਣ ਲਈ ਬਣਾਈ ਗਈ ਝੋਪੜੀ" 'ਚ ਮੌਤ ਹੋ ਗਈ ਹੈ।

ਦਰਅਸਲ ਮਹਿਲਾ ਨੇ ਆਪਣੇ ਦੋ ਮੁੰਡਿਆਂ ਨੂੰ ਠੰਢ ਤੋਂ ਬਚਾਉਣ ਲਈ ਅੱਗ ਬਾਲੀ ਸੀ। ਅਧਿਕਾਰੀਆਂ ਮੁਤਾਬਕ ਦਮ ਘੁਟਣ ਕਾਰਨ ਸੁੱਤਿਆਂ ਹੋਇਆ ਹੀ ਤਿੰਨਾਂ ਦੀ ਮੌਤ ਹੋ ਗਈ।

ਨੇਪਾਲ ਵਿੱਚ ਹੋਣ ਵਾਲੀ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਚੋਪਦੀ ਕਹੀ ਜਾਣ ਵਾਲੀ ਇਸ ਰਵਾਇਤ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਢੀਂਗਰਾ ਕਮਿਸ਼ਨ ਦੀ ਰਿਪੋਰਟ ਅਦਾਲਤ ਵੱਲੋਂ ਖਾਰਜ

ਰਾਬਰਟ ਵਾਡਰਾ ਸਣੇ ਗੁੜਗਾਓਂ ਦੇ ਜ਼ਮੀਨ ਸੌਦਿਆਂ ਅਤੇ ਉਨ੍ਹਾਂ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਭੂਮਿਕਾ ਦੀ ਜਾਂਚ ਕਰਨ ਵਾਲੇ ਜਸਟਿਸ ਐਸ ਐਨ ਢੀਂਗਰਾ ਕਮਿਸ਼ਨ ਦੀ ਰੋਪਰਟ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਖਾਰਿਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ-

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਹਰਿਆਣਾ ਸਰਕਾਰ ਹੁਣ ਢੀਂਗਰਾ ਕਮਿਸ਼ਨ ਦੀ ਰਿਪੋਰਟ 'ਤੇ ਕਾਰਵਾਈ ਨਹੀਂ ਕਰ ਸਕਦੀ।

ਇਸ ਦੇ ਨਾਲ ਹੀ ਅਦਾਲਤ ਦੇ ਇਸ ਫ਼ੈਸਲੇ ਨਾਲ ਭੁਪਿੰਦਰ ਸਿੰਘ ਹੁੱਡਾ ਨੂੰ ਰਾਹਤ ਮਿਲੀ ਹੈ। ਹਾਲਾਂਕਿ ਅਦਾਲਤ ਨੇ ਢੀਂਗਰਾ ਕਮਿਸ਼ਨ ਦੇ ਗਠਨ ਨੂੰ ਸਹੀ ਦੱਸਿਆ ਹੈ।

ਟਰੰਪ ਐਲਾਨ ਸਕਦੇ ਹਨ ਨੈਸ਼ਨਲ ਐਮਰਜੈਂਸੀ?

ਪਿਛਲੇ ਹਫ਼ਤੇ ਤੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬਾਰ-ਬਾਰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਅਮਰੀਕਾ-ਮੈਕਸਿਕੋ ਕੰਧ ਲਈ ਫੰਡ ਨਹੀਂ ਮਿਲਿਆ ਤਾਂ ਉਹ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਸਕਦੇ ਹਨ।

ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਟਰੰਪ ਦੇ ਜਾਰੀ ਸੰਦੇਸ਼ ਸਪੱਸ਼ਟ ਸੀ, "ਜੇਕਰ ਡੈਮੋਕਰੈਟਸ ਆਂਸ਼ਿਕ ਤੌਰ 'ਤੇ ਸ਼ਟਡਾਊਨ ਨੂੰ ਖ਼ਤਮ ਕਰਨ ਲਈ ਦੀਵਾਰ ਵਾਸਤੇ 5 ਬਿਲੀਅਨ ਡਾਲਰ ਨਹੀਂ ਦਿੰਦੇ ਤਾਂ ਐਮਰਜੈਂਸੀ ਸ਼ਕਤੀਆਂ ਨੂੰ ਸੱਦਾ ਦੇ ਸਕਦੇ ਹਨ।"

ਟਰੰਪ ਨੇ ਇਹ ਟੈਕਸਾਸ ਦੇ ਸਰਹੱਦੀ ਦੌਰੇ ਦੌਰਾਨ ਸੀਮਾ ਦੀ ਸੁਰੱਖਿਆ ਨੂੰ ਲੈ ਕੇ ਕਿਹਾ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)