ਦੁਬਈ: ਕੀ ਬੁਰਜ ਖ਼ਲੀਫ਼ਾ 'ਤੇ ਸੱਚਮੁੱਚ ਲਗਾਈ ਗਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਸਵੀਰ?

    • ਲੇਖਕ, ਫ਼ੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਫ਼ੇਸਬੁੱਕ ਅਤੇ ਟਵਿੱਟਰ ਸਮੇਤ ਵੱਟਸਐਪ 'ਤੇ 13 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਦੁਬਈ ਸਥਿਤ ਬੁਰਜ ਖ਼ਲੀਫ਼ਾ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਸਵੀਰ ਲਗਾਈ ਗਈ।

ਕਾਂਗਰਸ ਸਮਰਥਕ ਦੇ ਤੌਰ 'ਤੇ ਬਣਾਏ ਗਏ ਕੁਝ ਫੇਸਬੁੱਕ ਪੇਜਾਂ 'ਤੇ ਇਹ ਵੀਡੀਓ ਪੋਸਟ ਕੀਤੀ ਗਈ ਹੈ।

ਜ਼ਿਆਦਾਤਰ ਥਾਵਾਂ 'ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਹੁਲ ਗਾਂਧੀ 11-12 ਜਨਵਰੀ ਨੂੰ ਹੋਣ ਵਾਲੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਦੀ ਤਸਵੀਰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ 'ਤੇ ਲਗਾਈ ਗਈ।

'ਵਿਦ ਰਾਹੁਲ ਗਾਂਧੀ' ਨਾਮ ਦੇ ਫੇਸਬੁੱਕ ਪੇਜ 'ਤੇ ਹੀ ਸਵਾ ਲੱਖ ਤੋਂ ਵੱਧ ਵਾਰ ਇਸ ਨੂੰ ਵੀਡੀਓ ਨੂੰ ਹੁਣ ਤੱਕ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ:

ਕਾਂਗਰਸ ਦੀ ਪੁੱਡੂਚੇਰੀ ਯੂਨਿਟ ਦੇ ਅਧਿਕਾਰਕ ਟਵਿੱਟਰ ਹੈਂਡਲ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਹੈ।

ਵੀਡੀਓ ਦੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਦੁਬਈ ਪ੍ਰਸ਼ਾਸਨ ਨੇ ਕਾਂਗਰਸ ਪ੍ਰਧਾਨ ਦੇ ਸਵਾਗਤ ਲਈ ਵੱਡੇ ਪੱਧਰ 'ਤੇ ਤਿਆਰੀ ਕੀਤੀ ਹੈ ਅਤੇ ਬੁਰਜ ਖ਼ਲੀਫ਼ਾ 'ਤੇ ਉਨ੍ਹਾਂ ਦੀ ਤਸਵੀਰ ਦਿਖਾਈ ਗਈ।

ਪਰ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਇਹ ਦਾਅਵਾ ਆਪਣੀ ਪੜਤਾਲ ਵਿੱਚ ਅਸੀਂ ਗ਼ਲਤ ਪਾਇਆ।

ਕਿਵੇਂ ਬਣਾਇਆ ਗਿਆ ਵੀਡੀਓ

ਦੁਬਈ ਵਿੱਚ ਇਹ ਆਮ ਰਿਵਾਜ ਹੈ ਕਿ ਜਦੋਂ ਕੋਈ ਅਹਿਮ ਮੌਕਾ ਹੁੰਦਾ ਹੈ ਤਾਂ ਉੱਥੇ ਦੀ ਸਰਕਾਰ ਬੁਰਜ ਖ਼ਲੀਫ਼ਾ 'ਤੇ ਹੋਰਾਂ ਦੇਸਾਂ ਦੇ ਝੰਡੇ ਲਗਾਉਂਦੀ ਹੈ।

ਇਹ ਵੀ ਪੜ੍ਹੋ:

ਦੁਬਈ ਵਿੱਚ ਰਹਿ ਰਹੇ ਭਾਰਤੀਆਂ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਦੋ ਵੱਖਰੇ ਮੌਕਿਆਂ 'ਤੇ ਭਾਰਤ ਅਤੇ ਪਾਕਿਸਤਾਨ ਦੇ ਝੰਡੇ ਵੀ ਬੁਰਜ ਖ਼ਲੀਫ਼ਾ 'ਤੇ ਲਗਾਏ ਗਏ ਹਨ।

ਪਰ ਜਿਹੜਾ ਵੀਡੀਓ ਕਾਂਗਰਸ ਸਮਰਥਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ, ਉਸ ਨੂੰ ਇੱਕ ਮੋਬਾਈਲ ਐਪ ਦੀ ਮਦਦ ਨਾਲ ਬਣਾਇਆ ਗਿਆ ਹੈ।

ਵਾਇਰਲ ਵੀਡੀਓ ਵਿੱਚ ਸੱਜੇ ਪਾਸੇ ਜਿਹੜਾ 'Biugo' ਲਿਖਿਆ ਦਿਖਾਈ ਦਿੰਦਾ ਹੈ, ਉਹ ਇੱਕ ਮੋਬਾਈਲ ਐਪ ਦਾ ਨਾਮ ਹੈ। ਉਹ ਇੱਕ ਮੋਬਾਈਲ ਐਪ ਦਾ ਨਾਮ ਹੈ।

ਇਸ ਐਪ ਦੀ ਵਰਤੋਂ ਖਾਸ ਕਰਕੇ ਵੀਡੀਓ ਐਡਿਟ ਕਰਨ ਅਤੇ ਤਸਵੀਰਾਂ ਨੂੰ ਕਿਸੇ ਵੀਡੀਓ ਵਿੱਚ ਲਗਾਉਣ ਲਈ ਕੀਤਾ ਜਾਂਦਾ ਹੈ।

ਅਸੀਂ ਦੇਖਿਆ ਕਿ ਇਸ ਐਪ ਦੀ ਮਦਦ ਨਾਲ ਕਿਸੇ ਵੀ ਆਮ ਸ਼ਖ਼ਸ ਦੀ ਤਸਵੀਰ ਨੂੰ ਬੁਰਜ ਖ਼ਲੀਫ਼ਾ ਦੇ ਇਸ ਵੀਡੀਓ ਵਿੱਚ ਲਗਾਇਆ ਜਾ ਸਕਦਾ ਹੈ।

ਰਾਹੁਲ ਗਾਂਧੀ ਦਾ ਦੌਰਾ

ਇਹ ਸਹੀ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 11-12 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੇ ਦੌਰੇ 'ਤੇ ਹੋਣਗੇ।

ਆਪਣੇ ਇਸ ਦੌਰ 'ਤੇ ਉਹ ਦੁਬਈ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ। ਕਾਂਗਰਸ ਪਾਰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ:

ਪਰ ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਰਾਹੁਲ ਗਾਂਧੀ ਦਾ ਇਹ ਦੌਰਾ ਗ਼ੈਰ-ਸਿਆਸੀ ਹੋਵੇਗਾ।

ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਕਾਂਗਰਸ ਪਾਰਟੀ ਜੇ ਸਕੱਤਰ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਹਿਮਾਂਸ਼ੂ ਵਿਆਸ ਦੇ ਹਵਾਲੇ ਤੋਂ ਲਿਖਿਆ ਹੈ ਕਿ ''ਰਾਹੁਲ ਗਾਂਧੀ ਦੀ ਭਾਰਤੀ ਮੂਲ ਦੇ ਲੋਕਾਂ ਨਾਲ ਹੋਣ ਵਾਲੀ ਇਹ ਮੁਲਾਕਾਤ ਸਿਆਸੀ ਨਹੀਂ ਹੋਵੇਗੀ। ਉਹ ਸਿਰਫ਼ ਐਨਆਰਆਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਨਾਲ ਮਿਲ ਕੇ ਸਮਝਣਾ ਚਾਹੁੰਦੇ ਹਨ।''

2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਭਾਜਪਾ, ਦੋਵਾਂ ਦੇ ਹੀ ਸਮਰਥਕਾਂ ਵਿੱਚ ਸੋਸ਼ਲ ਮੀਡੀਆ ਪੰਨਿਆਂ 'ਤੇ ਅਜਿਹੀਆਂ ਖ਼ਬਰਾਂ ਨੂੰ ਗ਼ਲਤ ਦਿਸ਼ਾ ਦੇ ਕੇ ਪੇਸ਼ ਕਰਨ ਦੀ ਸੰਭਾਵਨਾ ਵਧੀ ਹੈ।

ਰਾਹੁਲ ਗਾਂਧੀ ਦੀ ਇਸ ਵੀਡੀਓ ਨੂੰ ਵਿਦੇਸ਼ ਵਿੱਚ ਹੋਣ ਵਾਲੇ ਨਰਿੰਦਰ ਮੋਦੀ ਦੇ ਪਿਛਲੇ ਕੁਝ ਵੱਡੇ ਪ੍ਰੋਗਰਾਮਾ ਦੇ ਜਵਾਬ ਦੇ ਤੌਰ 'ਤੇ ਦਿਖਾਉਣਾ, ਇਸੇ ਦਾ ਇੱਕ ਨਮੂਨਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)