ਬਲਾਗ: 'ਸਰੀਰਕ ਹਿੰਸਾ ਦੀਆਂ ਸ਼ਿਕਾਰ ਉਨ੍ਹਾਂ ਔਰਤਾਂ ਦਾ ਰੋਣਾ ਅੱਜ ਵੀ ਮੇਰੇ ਕੰਨਾਂ 'ਚ ਗੂੰਜਦਾ ਏ'

ਸਰੀਰਕ ਹਿੰਸਾ

ਤਸਵੀਰ ਸਰੋਤ, iStock

    • ਲੇਖਕ, ਪ੍ਰਿਅੰਕਾ ਦੂਬੇ
    • ਰੋਲ, ਬੀਬੀਸੀ ਪੱਤਰਕਾਰ

ਮੇਰੇ ਚੇਤੇ ਵਿੱਚ ਵਸੀਆਂ ਮੀਨਾ, ਸਵਿਤਾ, ਕਜਰੀ, ਰੀਤਾ, ਸੁੰਗਧਾ ਅਤੇ ਸੀਮਾ ਅੱਜ ਵੀ ਅਕਸਰ ਸਵੇਰ ਦੇ ਸੁਪਨਿਆਂ ਵਿੱਚ ਆ ਜਾਂਦੀਆਂ ਹਨ।

ਕਈ ਵਾਰ ਜਦੋਂ ਮੈਂ ਲੰਬੀਆਂ ਸੜਕ ਯਾਤਰਾਵਾਂ 'ਤੇ ਹੁੰਦੀ ਹਾਂ ਤਾਂ ਅਜਿਹੀ ਹੀ ਕਿਸੇ ਪਿਛਲੀ ਸੜਕ ਯਾਤਰਾ ਦੌਰਾਨ ਮਿਲੀ ਨੀਤੂ, ਕਵਿਤਾ, ਰਬੀਆ ਅਤੇ ਸਾਵਨੀ ਦੇ ਚਿਹਰੇ ਅਚਾਨਕ ਮੇਰੇ ਨੇੜਿਓਂ ਲੰਘਦੇ ਹੋਏ ਜੰਗਲਾਂ ਤੋਂ ਝਾਕਦੇ ਹੋਏ ਨਜ਼ਰ ਆਉਂਦੇ ਹਨ।

ਕਦੇ ਇਕੱਲੇਪਣ ਵਿੱਚ ਘਰ ਦੀ ਖਿੜਕੀ ਤੋਂ ਝਾਕ ਕੇ ਕਲੋਨੀ ਦੇ ਪਾਰਕ ਵਿੱਚ ਖੇਡਦੇ ਬੱਚਿਆਂ ਨੂੰ ਦੇਖਦੀ ਹਾਂ ਤਾਂ ਗੁੜੀਆ, ਸ਼ੀਨੂੰ, ਸੰਗੀਤਾ ਅਤੇ ਰਵਿਤਾ ਦੀ ਗੜਕਵੀਂ ਆਵਾਜ਼ ਮੁੜ ਤੋਂ ਕੰਨਾਂ ਵਿੱਚ ਗੂੰਜਦੀ ਹੈ।

ਇਹ ਸਭ ਉਹ ਔਰਤਾਂ ਅਤੇ ਕੁੜੀਆਂ ਹਨ ਜਿਨ੍ਹਾਂ ਨਾਲ ਬਤੌਰ ਰਿਪੋਰਟਰ ਮੇਰੀ ਮੁਲਾਕਾਤ ਪਿਛਲੇ 8 ਸਾਲਾਂ ਦੌਰਾਨ ਹੋਈ। ਇਨ੍ਹਾਂ ਵਿੱਚੋਂ ਕਿਸੇ ਦੇ ਵੀ ਅਸਲੀ ਨਾਮ ਇੱਥੇ ਨਹੀਂ ਲਿਖੇ ਗਏ ਹਨ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਖੁਦ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ ਜਾਂ ਫਿਰ ਪੀੜਤਾਂ ਦੀਆਂ ਮਾਵਾਂ ਜਾਂ ਉਨ੍ਹਾਂ ਦੀਆਂ ਨਜ਼ਦੀਕੀ ਰਿਸ਼ਤੇਦਾਰ ਹਨ।

ਉੱਪਰ ਲਿਖੇ ਨਾਵਾਂ ਦੇ ਨਾਲ-ਨਾਲ ਕਈ ਹੋਰ ਔਰਤਾਂ ਵੀ ਹਨ ਜਿਨ੍ਹਾਂ ਨੇ ਲੰਘੇ ਸਾਲਾਂ ਵਿੱਚ ਖ਼ੁਦ ਨਾਲ ਹੋਈ ਹਿੰਸਾ ਦੇ ਹਨੇਰੇ ਨੂੰ ਮੇਰੇ ਨਾਲ ਸਾਂਝਾ ਕੀਤਾ।

ਇਹ ਵੀ ਪੜ੍ਹੋ:

ਇਨ੍ਹਾਂ ਵਿੱਚੋਂ ਕੁਝ ਔਰਤਾਂ ਦੀਆਂ ਕਹਾਣੀਆਂ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਮੇਰੀ ਕਿਤਾਬ 'ਨੋ ਨੇਸ਼ਨ ਫਾਰ ਵੂਮਨ' ਵਿੱਚ ਦਰਜ ਹਨ। ਭਾਰਤ ਵਿੱਚ ਵਧਦੀ ਸਰੀਰਕ ਹਿੰਸਾ 'ਤੇ ਲਗਾਤਾਰ ਰਿਪੋਰਟਿੰਗ ਤੋਂ ਬਾਅਦ ਲਿਖੀ ਗਈ ਇਸ ਕਿਤਾਬ 'ਚ ਦਰਜ ਕੁੱਲ 13 ਚੈਪਟਰਾਂ ਵਿੱਚ ਸ਼ਾਮਲ ਔਰਤਾਂ ਦੀਆਂ ਜ਼ਿੰਦਗੀਆਂ ਵਿੱਚੋਂ ਕਿਸੇ ਦੀ ਵੀ ਜ਼ਿੰਦਗੀ ਅੱਜ ਤੱਕ ਮੇਰੀਆਂ ਅੱਖਾਂ ਤੋਂ ਓਹਲੇ ਨਹੀਂ ਹੋਈਆਂ।

ਪਰ ਕੀ ਕੋਈ ਵੀ ਰਿਪੋਰਟਰ ਆਪਣੇ ਸਫ਼ਰ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਕਿਰਦਾਰਾਂ ਅਤੇ ਕਹਾਣੀਆਂ ਨੂੰ ਵਾਕਈ ਛੱਡ ਦਿੰਦਾ ਹੈ ਜਿਨ੍ਹਾਂ ਨਾਲ ਕੁਝ ਹੀ ਘੰਟੇ ਪਹਿਲਾਂ ਉਸ ਨੇ ਇਨਸਾਨੀ ਭਰੋਸੇ ਦੇ ਇੱਕ ਨਾਜ਼ੁਕ ਪੁਲ 'ਤੇ ਚੱਲ ਕੇ ਹਾਸਲ ਕੀਤਾ ਸੀ?

ਉਹ ਰੋਣਾ ਅੱਜ ਵੀ ਮੇਰੇ ਕੰਨਾਂ 'ਚ ਤਾਜ਼ਾ ਹੈ

ਉਦਾਹਾਰਣ ਦੇ ਤੌਰ 'ਤੇ ਮੈਨੂੰ ਬੁੰਦੇਲਖੰਡ ਦੇ ਬੀਹੜ ਵਿੱਚ ਮੌਜੂਦ ਇੱਕ ਸੁਦੂਰ ਪਿੰਡ ਵਿੱਚ ਮਿਲੀ ਫੂਲਬਾਈ ਦਾ ਚਿਹਰਾ ਅੱਜ ਤੱਕ ਯਾਦ ਹੈ। ਉਨ੍ਹਾਂ ਦੀ 14 ਸਾਲ ਦੀ ਧੀ ਨੂੰ ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜ ਦਿੱਤਾ ਗਿਆ ਸੀ।

ਸਰੀਰਕ ਹਿੰਸਾ

ਤਸਵੀਰ ਸਰੋਤ, iStock

ਸ਼ੁਰੂ ਵਿੱਚ ਫੂਲਬਾਈ ਅਤੇ ਮੈਂ ਭਾਵੇਂ ਇੱਕ-ਦੂਜੇ ਦੀ ਭਾਸ਼ਾ ਠੀਕ ਤਰ੍ਹਾਂ ਨਾ ਸਮਝ ਰਹੇ ਹੋਈਏ ਪਰ ਸਾਡੀਆਂ ਅੱਖਾਂ ਸੰਵਾਦ ਕਰ ਰਹੀਆਂ ਸਨ।

ਮੈਨੂੰ ਯਾਦ ਹੈ, ਫੂਲਬਾਈ ਨੇ ਅਚਾਨਕ ਆਪਣੀ ਇੱਕ ਕਮਰੇ ਦੀ ਝੋਂਪੜੀ ਦੇ ਕਿਸੇ ਕੋਨੇ ਵਿੱਚ ਛੁਪਾ ਕੇ ਰੱਖਿਆ ਇੱਕ ਪੁਰਾਣਾ ਪਿੱਤਲ ਦਾ ਥਾਲ ਚੁੱਕਿਆ ਅਤੇ ਮੇਰੇ ਸਾਹਮਣੇ ਉਸ ਨੂੰ ਲੈ ਕੇ ਬੈਠ ਗਈ।

ਉਹ ਫੁੱਟ-ਫੁੱਟ ਕੇ ਰੋਂਦੀ ਹੋਈ ਕਹਿਣ ਲੱਗੀ, "ਇਹ ਪਰਾਤ ਮੈਂ ਆਪਣੀ ਧੀ ਦੇ ਵਿਆਹ ਲਈ ਪੈਸੇ ਜੋੜ-ਜੋੜ ਕੇ ਖਰੀਦੀ ਸੀ। ਪਰ ਸਾੜ ਦਿੱਤਾ... ਖਰਾਬ ਕਰਕੇ ਜ਼ਿੰਦਾ ਸਾੜ ਦਿੱਤਾ ਉਨ੍ਹਾਂ ਨੇ ਮੇਰੀ ਧੀ ਨੂੰ''। ਸੱਤ ਸਾਲ ਪਹਿਲਾਂ ਦੀਆਂ ਫੂਲਬਾਈ ਦੀਆਂ ਇਹ ਗੱਲਾਂ ਅੱਜ ਵੀ ਮੇਰੇ ਕੰਨਾਂ ਵਿੱਚ ਤਾਜ਼ਾ ਹਨ।

ਪੱਛਮ ਬੰਗਾਲ ਦੇ ਬਰਦਮਾਨ ਜ਼ਿਲ੍ਹੇ ਦੀ ਉਸ ਮਾਂ ਦਾ ਦਰਦ ਵੀ ਮੇਰੇ ਜ਼ਿਹਨ 'ਚ ਤਾਜ਼ਾ ਹੈ ਜਿਨ੍ਹਾਂ ਦੀ ਹੋਣਹਾਰ ਕੁੜੀ ਦੇ ਸਰੀਰ ਨੂੰ ਬਲਾਤਕਾਰ ਤੋਂ ਬਾਅਦ ਪਿਆਜ਼ ਦੀ ਪਰਤ ਦੀ ਤਰ੍ਹਾਂ ਛਿੱਲ ਕੇ ਉਨ੍ਹਾਂ ਦੇ ਘਰ ਕੋਲ ਹੀ ਵਹਿਣ ਵਾਲੀ ਨਹਿਰ ਵਿੱਚ ਸੁੱਟ ਦਿੱਤਾ ਸੀ।

ਜਾਂ ਉੱਤਰ ਪ੍ਰਦੇਸ਼ ਦੇ ਬਦਾਊਂ ਦੀ ਉਸ ਮਾਂ ਦੀ ਚੀਖ ਜਿਸਦੀ ਨਾਬਾਲਿਗ ਧੀ ਨੂੰ ਨੇੜੇ ਦੇ ਥਾਣੇਦਾਰ ਚੁੱਕ ਕੇ ਲੈ ਗਏ ਸੀ। ਬਲਾਤਕਾਰ ਤੋਂ ਬਾਅਦ ਪੁਲਿਸ ਦੀ ਗੱਡੀ ਵਿੱਚ ਘਰ ਦੇ ਸਾਹਮਣੇ ਛੱਡ ਦਿੱਤਾ ਗਿਆ। ਇਸ ਬੱਚੀ ਦੇ ਪਿਤਾ 'ਮੇਰਾ ਮੂੰਹ ਕਾਲਾ ਹੋ ਗਿਆ' ਕਹਿੰਦੇ-ਕਹਿੰਦੇ ਘਟਨਾ ਦੇ 10 ਦਿਨਾਂ ਦੇ ਅੰਦਰ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਇਹ ਵੀ ਪੜ੍ਹੋ:

ਜਾਂ ਤ੍ਰਿਪੁਰਾ ਦੀ ਉਸ ਮਾਂ ਦੀ ਚੀਖ਼ ਜਿਨ੍ਹਾਂ ਦੀ ਧੀ ਨੇ ਭਾਰਤ ਦੇ ਆਖ਼ਰੀ ਹਿੱਸੇ 'ਤੇ ਵਸੇ ਇੱਕ ਦੂਰ-ਦੁਰਾਡੇ ਦੇ ਆਦਿਵਾਸੀ ਪਿੰਡ ਵਿੱਚ ਸਥਾਨਕ ਪੰਚਾਇਤ ਚੋਣਾਂ ਵਿੱਚ ਖੜ੍ਹੇ ਹੋਣ ਦੀ ਹਿੰਮਤ ਕੀਤੀ ਸੀ।

ਪਰ ਚੋਣਾਂ ਦੀ ਤਰੀਕ ਤੋਂ ਪਹਿਲਾਂ ਹੀ ਬਲਾਤਕਾਰ ਤੋਂ ਬਾਅਦ ਧੀ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ ਸਾਰੀਆਂ ਮਾਵਾਂ ਅਤੇ ਧੀਆਂ ਦੀਆਂ ਆਵਾਜ਼ਾਂ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀਆਂ ਹਨ।

ਇਹ ਪੀੜਤ ਪਰਿਵਾਰ ਦੇਸ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਇਨਸਾਫ਼ ਲੈਣ ਦੀ ਲੰਬੀ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਨ। ਗਵਾਹਾਂ ਨੂੰ ਤੋੜਨ ਦੀ ਕੋਸ਼ਿਸ਼, ਸਮਝੌਤੇ ਦਾ ਦਬਾਅ, ਆਰਥਿਕ ਤੰਗੀ, ਸਮਾਜਿਕ ਬਾਈਕਾਟ ਦੇ ਨਾਲ-ਨਾਲ ਸਰੀਰਕ ਹਿੰਸਾ ਦੇ ਮਾਮਲਿਆਂ ਵਿੱਚ ਪੀੜਤ ਨੂੰ ਹੀ ਦੋਸ਼ੀ ਮੰਨਣ ਵਾਲੀ ਮਾਨਸਿਕਤਾ ਨਾਲ ਦਿਨ-ਰਾਤ ਜੂਝ ਰਹੇ ਹਨ।

ਉਨ੍ਹਾਂ ਦਾ ਸੰਘਰਸ਼ ਅਤੇ ਹਿੰਮਤ

ਇੱਕ ਪਾਸੇ ਜਿੱਥੇ ਇਨ੍ਹਾਂ ਔਰਤਾਂ ਦੀ ਜ਼ਿੰਦਗੀ 'ਚ ਫੈਲੀ ਹਿੰਸਾ ਦਾ ਹਨੇਰਾ ਮੇਰੇ ਦਿਲ ਵਿੱਚ ਆਪਣੇ ਨਿਸ਼ਾਨ ਛੱਡਦਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦੇ ਸੰਘਰਸ਼ ਅਤੇ ਹਿੰਮਤ ਰੋਸ਼ਨੀ ਵੀ ਦਿੰਦੇ ਹਨ।

ਸਰੀਰਕ ਹਿੰਸਾ

ਤਸਵੀਰ ਸਰੋਤ, iStock

ਇਸ ਲਈ ਮੇਰੇ ਵਰਗੀਆਂ ਤਰ੍ਹਾਂ ਛੋਟੇ ਸ਼ਹਿਰਾਂ ਤੋ ਆਉਣ ਵਾਲੀਆਂ ਪਤਾ ਨਹੀਂ ਕਿੰਨੀਆਂ ਹੀ ਮਹਿਲਾ ਪੱਤਰਕਾਰਾਂ ਜਦੋਂ ਪਿਤਾ-ਪੁਰਖੀ ਦੇ ਦਾਇਰੇ ਵਿੱਚ ਬੰਨੇ ਆਪਣੇ ਨਿੱਜੀ ਸਪੇਸ ਵਿੱਚ ਵਿਰੋਧ ਜਤਾ ਕੇ ਆਪਣੇ ਪਹਿਲੇ ਅਸਾਈਨਮੈਂਟ 'ਤੇ ਨਿਕਲਦੀਆਂ ਹਨ, ਉਦੋਂ ਉਹ ਅਣਜਾਣੇ ਵਿੱਚ ਸਦੀਆਂ ਤੋਂ ਖੜ੍ਹੀ ਸਮਾਜਿਕ ਕੰਡੀਸ਼ਨਿੰਗ ਨੂੰ ਵੀ ਤੋੜ ਰਹੀਆਂ ਹੁੰਦੀਆਂ ਹਨ।

ਅਜਿਹੇ ਵਿੱਚ ਫੂਲਬਾਈ ਦੀ ਕਹਾਣੀ ਨੂੰ ਆਵਾਜ਼ ਦਿੰਦੇ ਸਮੇਂ ਉਹ ਕਿਤੇ ਨਾ ਕਿਤੇ ਆਪਣੀ ਆਵਾਜ਼ ਅਤੇ ਆਪਣੇ ਕਵਚਵੀ ਲੱਭ ਰਹੀ ਹੁੰਦੀ ਹੈ।

ਇਹ ਵੀ ਪੜ੍ਹੋ:

ਹਿੰਦੀ ਦੇ ਮਸ਼ਹੂਰ ਲੇਖਕ ਨਿਰਮਲ ਵਰਮਾ ਨੇ ਆਪਣੇ ਨਾਵਲ 'ਰਾਤ ਦਾ ਰਿਪੋਰਟਰ' ਵਿੱਚ ਲਿਖਿਆ ਹੈ ਕਿ, 'ਚੰਗਾ ਰਿਪੋਰਟਰ ਉਹ ਹੈ, ਜਿਹੜਾ ਆਪਣੇ ਕੰਮ ਦੇ ਮੋਹ ਤੋਂ ਬਚ ਸਕੇ'। ਪਰ ਕੰਮ ਤੋਂ ਮਿਲਣ ਵਾਲੀ ਤਸ਼ਦੱਦ ਤੋਂ ਬਚਣ ਬਾਰੇ ਉਨ੍ਹਾਂ ਨੇ ਕਦੇ ਕੁਝ ਨਹੀਂ ਲਿਖਿਆ।

ਇਹ ਤਸ਼ਦੱਦ ਕਿਸੇ ਵੀ ਰਿਪੋਰਟਰ ਲਈ ਐਨੀ ਨਿੱਜੀ ਹੈ ਇਸ ਨੂੰ ਖੁੱਲ੍ਹ ਕੇ ਦੱਸਣਾ ਕਿਸੇ ਆਪਣੇ ਨੂੰ ਆਪਣੀ ਆਤਮਾ ਦੇ ਨਿੱਜੀ ਜ਼ਖ਼ਮ ਦਿਖਾਉਣਾ ਹੈ। ਪਰ ਹਨੇਰੀ ਇਨਸਾਨੀ ਕਹਾਣੀਆਂ ਨਾਲ ਜੁੜਿਆ ਇਹ ਹਨੇਰਾ ਹਮੇਸ਼ਾ ਸੰਵੇਦਨਾ ਅਤੇ ਮਾਨਵਤਾ ਦੀ ਰੌਸ਼ਨੀ ਨੁਮਾ ਮਲਹਮ ਨੂੰ ਆਪਣੇ ਨਾਲ ਲੈ ਕੇ ਚੱਲਦਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)