You’re viewing a text-only version of this website that uses less data. View the main version of the website including all images and videos.
ਮੋਦੀ ਦੀ ਭਾਜਪਾ ਨੂੰ ਰਾਜਸਥਾਨ, ਛੱਤੀਸਗੜ੍ਹ 'ਚ ਵੱਡਾ ਝਟਕਾ, ਐੱਮਪੀ ਵਿੱਚ ਫਸਵਾਂ ਮੁਕਾਬਲਾ
ਭਾਰਤ ਦੇ ਪੰਜ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ ਦੀ ਰਾਤ 10.30 ਵਜੇ ਤੱਕ ਦੇ ਰੁਝਾਨ ਤੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਲਈ ਵੱਡਾ ਝਟਕਾ ਦਿੰਦੇ ਨਜ਼ਰ ਆ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਤੇ ਲੋਕਾਂ ਦੇ ਫੈਸਲੇ ਨੂੰ ਕਬੂਲ ਕਰਨ ਦੀ ਗੱਲ ਕਹੀ ਹੈ।
ਚੋਣਾਂ ਦੀ ਗਿਣਤੀ ਦੇ ਨਾਲ ਨਾਲ ਕਿਵੇਂ ਉਤਰਾਅ-ਚੜ੍ਹਾਅ ਆਏ ਉਸ ਦਾ ਵੇਰਵਾ ਤੁਸੀਂ ਇਸ ਲਾਈਵ ਕਵਰੇਜ ਵਿੱਚ ਦੇਖਦੇ ਆਏ ਹੋ। ਖਬਰ ਲਿਖੇ ਜਾਣ ਤੱਕ ਦੀ ਸਥਿਤੀ ਮੁਤਾਬਕ ਸੀ-ਵੋਟਰ ਦੇ ਅੰਕੜਿਆਂ ਮੁਤਾਬਕ ਉੱਭਰਦੀ ਸਿਆਸੀ ਤਸਵੀਰ ਨੂੰ ਹੇਠਾਂ ਬਿਆਨ ਕੀਤਾ ਗਿਆ ਹੈ।
ਵੋਟਾਂ ਦੀ ਗਿਣਤੀ ਦੀ ਲਾਈਵ ਕਵਰੇਜ ਨੂੰ ਅਸੀਂ ਇੱਥੇ ਸਮਾਪਤ ਕਰ ਰਹੇ ਹਾਂ। ਰਾਤ 10.30 ਸੀ-ਵੋਟਰ ਮੁਤਾਬਕ ਜਾਣਕਾਰੀ ਇਸ ਪ੍ਰਕਾਰ ਹੈ।
ਛੱਤੀਸਗੜ੍ਹ ਵਿੱਚ ਕਾਂਗਰਸ ਸਪੱਸ਼ਟ ਬਹੁਮਤ ਵੱਲ
ਛੱਤੀਸਗੜ੍ਹ ਸੂਬੇ ਦੀਆਂ ਕੁੱਲ 90 ਸੀਟਾਂ ਹਨ। ਸੀ-ਵੋਟਰ ਦੇ ਅੰਕੜਿਆਂ ਮੁਤਾਬਕ ਖ਼ਬਰ ਲਿਖੇ ਜਾਣ ਤੱਕ 63 ਸੀਟਾਂ ਉੱਤੇ ਜਿੱਤ -ਹਾਰ ਦਾ ਫੈਸਲਾ ਹੋਇਆ ਸੀ।
ਇਸ ਵਿੱਚੋਂ ਕਾਂਗਰਸ ਨੇ 52 ਅਤੇ ਭਾਜਪਾ ਨੇ 9 ਸੀਟਾਂ ਜਿੱਤੀਆਂ ਸਨ। ਇੱਕ ਸੀਟ ਬਸਪਾ ਨੇ ਜਿੱਤੀ ਸੀ। ਬਾਕੀ ਬਚਦੀਆਂ 34 ਸੀਟਾਂ ਵਿੱਚੋਂ ਭਾਜਪਾ 7 ਅਤੇ ਕਾਂਗਰਸ 16ਸੀਟਾਂ ਉੱਤੇ ਅੱਗੇ ਚੱਲ ਰਹੀ ਸੀ।
ਇੱਥੇ ਬਹੁਜਨ ਸਮਾਜ ਪਾਰਟੀ 1 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਜਦਕਿ ਅਜੀਤ ਜੋਗੀ ਦੀ ਜਨਤਾ ਕਾਂਗਰਸ ਛੱਤੀਸਗੜ੍ਹ ਵੀ 3 ਸੀਟਾਂ ਉੱਤੇ ਅੱਗੇ ਸੀ।
ਰਾਜਸਥਾਨ ਵਿੱਚ ਕਾਂਗਰਸ ਜਿੱਤੀ
ਰਾਜਸਥਾਨ ਵਿੱਚ ਕੁੱਲ 200 ਸੀਟਾਂ ਹਨ ਪਰ ਬਹੁਜਨ ਸਮਾਜ ਪਾਰਟੀ ਦੇ ਇੱਕ ਉਮੀਦਵਾਰ ਦੀ ਮੌਤ ਕਾਰਨ 199 ਸੀਟਾਂ ਉੱਤੇ ਵੋਟਿੰਗ ਹੋਈ। ਰਾਜਸਥਾਨ ਦੀਆਂ ਸਾਰੀਆਂ 199 ਸੀਟਾਂ ਦੇ ਨਤੀਜੇ ਆ ਗਏ ਸਨ।
ਰਾਜਸਥਾਨ ਵਿੱਚ ਕਾਂਗਰਸ ਨੇ 99 ਸੀਟਾਂ ਜਿੱਤੀਆਂ ਅਤੇ ਭਾਜਪਾ ਨੇ 73 ਸੀਟਾਂ ਜਿੱਤੀਆਂ ਸਨ। ਇੱਥੇ ਬਸਪਾ 6 ਆਜ਼ਾਦ 7 ਅਤੇ ਹੋਰ 8 ਸੀਟਾਂ ਉੱਤੇ ਜਿੱਤ ਦਰਜ ਕਰ ਚੁੱਕੇ ਸਨ।
ਮੱਧ ਪ੍ਰਦੇਸ਼ ਵਿੱਚ ਫਸਵਾਂ ਮੁਕਾਬਲਾ
ਮੱਧ ਪ੍ਰਦੇਸ਼ ਦੀਆਂ 230 ਸੀਟਾਂ ਹਨ। ਖਬਰ ਲਿਖੇ ਜਾਣ ਤੱਕ 213 ਸੀਟਾਂ ਦਾ ਫੈਸਲਾ ਹੋ ਗਿਆ ਸੀ। ਇਸ ਵਿੱਚੋਂ ਕਾਂਗਰਸ 105 ਅਤੇ ਭਾਜਪਾ 102 ਸੀਟਾਂ ਉੱਤੇ ਜਿੱਤ ਹਾਸਲ ਕਰ ਚੁੱਕੀ ਸੀ। ਬਸਪਾ 2 ਸੀਟਾਂ ਜਿੱਤ ਚੁੱਕੀ ਸੀ ਅਤੇ ਇੱਕ ਸੀਟ ਸਮਾਜਵਾਦੀ ਪਾਰਟੀ ਦੇ ਹਿੱਸੇ ਆ ਚੁੱਕੀ ਸੀ ਤੇ ਹੋਰ 4 ਸੀਟਾਂ ਜਿੱਤ ਚੁੱਕੇ ਸਨ।
16 ਸੀਟਾਂ ਲਈ ਗਿਣਤੀ ਜਾਰੀ ਸੀ ਜਿਸ ਵਿੱਚ 8-8 ਸੀਟਾਂ ’ਤੇ ਕਾਂਗਰਸ ਤੇ ਭਾਜਪਾ ਅੱਗੇ ਸਨ।
ਤੇਲੰਗਾਨਾ ਵਿੱਚ ਟੀਆਰਐੱਸ ਦੀ ਮੁੜ ਝੰਡੀ
ਤੇਲੰਗਾਨਾ ਵਿੱਚ ਕੁੱਲ 119 ਸੀਟਾਂ ਲਈ ਚੋਣਾਂ ਹੋਈਆਂ ਸਨ। ਸਾਰੀਆਂ ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਇਸ ਵਿੱਚੋਂ ਤੇਲੰਗਾਨਾ ਰਾਸ਼ਟਰੀ ਸਮਿਤੀ ਨੂੰ 88, ਕਾਂਗਰਸ ਨੂੰ 19, ਭਾਜਪਾ ਨੂੰ ਇੱਕ ਸੀਟ ਮਿਲੀ ਸੀ ਜਦਕਿ ਤੇਲਗੂ ਦੇਸ਼ਮ ਪਾਰਟੀ ਨੂੰ 2, ਆਜ਼ਾਦ ਨੂੰ ਇੱਕ ਅਤੇ 8 ਸੀਟਾਂ ਹੋਰ ਉਮੀਦਵਾਰ ਜੇਤੂ ਰਹੇ ਹਨ।
ਮਿਜ਼ੋਰਮ ਵਿੱਚ ਕਾਂਗਰਸ ਤੋਂ ਸੱਤਾ ਖੁਸੀ
ਭਾਰਤ ਦੀਆਂ ਸੈਵਨ ਸਿਸਟਰਜ਼ ਸਟੇਟਸ ਵਿੱਚੋਂ ਇੱਕ ਮਿਜ਼ੋਰਮ ਵਿੱਚੋਂ ਕਾਂਗਰਸ ਦਾ ਪੱਤਾ ਸਾਫ ਹੋ ਗਿਆ ਹੈ। ਇੱਥੋਂ ਦੀਆਂ ਕੁੱਲ 40 ਸੀਟਾਂ ਉੱਤੇ ਜਿੱਤ ਹਾਰ ਦਾ ਫੈਸਲਾ ਹੋ ਗਿਆ ਹੈ। ਇੱਥੇ ਮਿਜ਼ੋਰਮ ਨੈਸ਼ਨਲ ਫਰੰਟ ਨੇ 26 ਸੀਟਾਂ ਜਿੱਤੀਆਂ ਹਨ ਜਦਕਿ ਕਾਂਗਰਸ ਹਿੱਸੇ ਸਿਰਫ ਪੰਜ ਸੀਟਾਂ ਆਈਆਂ ਹਨ। ਇੱਥੇ 8 ਸੀਟਾਂ ਉੱਤੇ ਆਜਾਦ ਉਮੀਦਵਾਰ ਜੇਤੂ ਰਹੇ ਹਨ, ਇੱਕ ਸੀਟ ਭਾਜਪਾ ਦੇ ਖਾਤੇ ਗਈ।
ਇਹ ਵੀ ਪੜ੍ਹੋ:
ਸਮਾਂ: 05:20
ਲੰਬਾ ਸਮਾਂ ਰਾਜ ਹੋਣਾ ਹਾਰ ਦਾ ਕਾਰਨ: ਭਾਜਪਾ
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ, ' ਇਸ ਨਤੀਜੇ ਦਾ ਇਕੋ ਇਕ ਕਾਰਨ ਭਾਜਪਾ ਦਾ ਇਨ੍ਹਾਂ ਰਾਜਾਂ ਵਿੱਚ ਲੰਬਾ ਸਮਾਂ ਰਾਜ ਹੋਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦਾ ਲੋਕ ਸਭਾ ਚੋਣਾਂ ਉੱਤੇ ਕੋਈ ਅਸਰ ਨਹੀਂ ਪੈਂਦਾ, ਕਿਉਂ ਕਿ ਉਦੋਂ ਮੁੱਦੇ ਵੱਖਰੇ ਹੁੰਦੇ ਹਨ'।
ਹਰਜੀਤ ਸਿੰਘ ਗਰੇਵਾਲ ਨੇ ਕਿਹਾ, 'ਇਸ ਨਤੀਜੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਮੰਨਣਾ ਸਹੀ ਨਹੀਂ ਹੈ ਸਾਰੇ ਦੀ ਰਾਜਾਂ ਵਿਚ ਭਾਜਪਾ ਨੇ ਸਨਮਾਨਜਕ ਲੜਾਈ ਲੜੀ ਹੈ। ਇਹ ਠੀਕ ਹੈ ਕਿ ਨਤੀਜੇ ਪੂਰੀ ਤਰ੍ਹਾਂ ਸਾਡੇ ਪੱਖ ਵਿਚ ਨਹੀਂ ਆਏ ਪਰ ਤੁਸੀਂ ਦੇਖਣਾ ਕਿ ਅਗਲੇ 4-6 ਮਹੀਨੇ ਵਿਚ ਤਸਵੀਰ ਬਦਲ ਜਾਵੇਗੀ'।
ਸਮਾਂ: 05:11
ਮੋਦੀ ਰਾਜ ਦੀ ਜੜ੍ਹ ਪੁੱਟੀ ਗਈ - ਕਾਂਗਰਸ
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਆਗੂ ਮਨਪ੍ਰੀਤ ਸਿੰਘ ਉਰਫ਼ ਬਨੀ ਸੰਧੂ ਨੇ ਕਿਹਾ, 'ਅੱਜ ਰਾਹੁਲ ਗਾਂਧੀ ਨੂੰ ਕੌਮੀ ਪ੍ਰਧਾਨ ਬਣਿਆ ਇੱਕ ਸਾਲ ਪੂਰਾ ਹੋਇਆ ਹੈ ਅਤੇ ਅੱਜ ਹੀ ਮੋਦੀ ਰਾਜ ਦੀ ਪਹਿਲੀ ਜੜ੍ਹ ਪੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਅੱਛੇ ਦਿਨਾਂ ਦਾ ਨਾਅਰਾ ਪੁੱਗ ਗਿਆ ਕਿਉਂ ਅੱਛੇ ਦਿਨ ਸਿਰਫ਼ ਮੋਦੀ ਤੇ ਅਮਿਤ ਸ਼ਾਹ ਦੇ ਹੀ ਆਏ ਹਨ'। ਉਨ੍ਹਾਂ ਇਲਜ਼ਾਮ ਲਾਇਆ ਕਿ ਮੋਦੀ ਯਾਦੂਗਰ ਦੀ ਤਰ੍ਹਾਂ ਡਰਾਮਾ ਕਰਦੇ ਰਹੇ ਹਨ ਪਰ ਲੋਕ ਹੁਣ ਸਮਝ ਗਏ ਹਨ। ਲੋਕਾਂ ਨੂੰ ਲੰਬਾ ਸਮਾਂ ਮੂਰਖ ਨਹੀਂ ਬਣਾਇਆ ਜਾ ਸਕਦਾ'। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਆਧਾਰ, ਧਰਮ ਨਿਰਪੱਖਤਾ ਤੇ ਨਿਆਂ ਪ੍ਰਤੀ ਬਚਨਬੱਧਤਾ ਇਸ ਜਿੱਤ ਦਾ ਕਾਰਨ ਹੈ।
ਸਮਾਂ: 04:56
ਕਾਂਗਰਸ ਨੇ ਜੈਪੁਰ 'ਚ ਵਿਧਾਇਕ ਦਲ ਦੀ ਬੈਠਕ ਬੁਲਾਈ
ਜੈਪੁਰ ਦੇ ਇੱਕ ਹੋਟਲ ਵਿਚ ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਤੇ ਸੀਨੀਅਰ ਕਾਂਗਰਸ ਆਗੂ ਬੈਠਕ ਕਰ ਰਹੇ ਹਨ। ਸਚਿਨ ਤੇ ਗਹਿਲੋਤ ਦੋਵੇਂ ਮੁੱਖ ਮੰਤਰੀ ਦੇ ਦਾਅਵੇਦਾਰ ਹਨ। ਪਾਰਟੀ ਨੇ ਬੁੱਧਵਾਰ ਨੂੰ 11 ਵਜੇ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਜਿਸ ਵਿਚ ਨਵੇਂ ਆਗੂ ਦਾ ਫ਼ੈਸਲਾ ਕੀਤਾ ਜਾਵੇਗਾ।ਇਸੇ ਦੌਰਾਨ ਰਾਜਸਥਾਨ 'ਚ ਕਾਂਗਰਸ ਆਗੂ ਅਸ਼ੋਕ ਗਹਿਲੋਤ ਦੇ ਘਰ ਦੇ ਬਾਹਰ ਸਮਰਥਕਾਂ ਨੇ ਇਕੱਠੇ ਹੋ ਕੇ, ਨਾਹਰੇ ਲਗਾ ਕੇ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਗਹਿਲੋਤ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇ।
ਸਮਾਂ: 04:00
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 79 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 52 ਅਤੇ 18 ਸੀਟਾਂ ਉੱਤੇ ਹੋਰ ਅੱਗੇ ਹਨ-।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 114 ਭਾਜਪਾ 106 ਤੇ ਇੱਕ ਸੀਟ ਉੱਤੇ 10 ਹੋਰ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 60 ਅਤੇ ਭਾਜਪਾ 20 ਸੀਟਾਂ ਅਤੇ ਹੋਰ ਸੀਟਾਂ ਉੱਤੇ 10 ਹੋਰ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 23 ਤੇ ਟੀਆਰਐਸ 86 ਸੀਟਾਂ ਅਤੇ ਭਾਜਪਾ 01ਸੀਟਾਂ ਉੱਤੇ ਹੋਰ ਅੱਗੇ ਹਨ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 05 ਉੱਤੇ ਹੋਰ ਐਮਐਮਐਨ 26 ਸੀਟਾਂ ਤੇ 01 ਉੱਤੇ ਭਾਜਪਾ ਅੱਗੇ ਹੈ।
ਸਮਾਂ: 02:25
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 92 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 71 ਅਤੇ 20 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 114 ਭਾਜਪਾ 106 ਤੇ ਇੱਕ ਸੀਟ ਉੱਤੇ 10 ਹੋਰ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 54 ਅਤੇ ਭਾਜਪਾ 28 ਸੀਟਾਂ ਅਤੇ ਹੋਰ ਸੀਟਾਂ ਉੱਤੇ 08 ਹੋਰ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 23 ਤੇ ਟੀਆਰਐਸ 85 ਸੀਟਾਂ ਅਤੇ ਭਾਜਪਾ 03ਸੀਟਾਂ ਉੱਤੇ ਹੋਰ ਅੱਗੇ ਹਨ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 05 ਉੱਤੇ ਹੋਰ ਐਮਐਮਐਨ 26 ਸੀਟਾਂ ਤੇ 01 ਉੱਤੇ ਭਾਜਪਾ ਅੱਗੇ ਹੈ।
ਸਮਾਂ: 01:55
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 96 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 75 ਅਤੇ 07 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 119 ਭਾਜਪਾ 102 ਤੇ ਇੱਕ ਸੀਟ ਉੱਤੇ ਹੋਰ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 51 ਅਤੇ ਭਾਜਪਾ 31 ਸੀਟਾਂ ਅਤੇ ਹੋਰ ਸੀਟਾਂ ਉੱਤੇ 00 ਹੋਰ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 22 ਤੇ ਟੀਆਰਐਸ 86 ਸੀਟਾਂ ਅਤੇ ਭਾਜਪਾ 08 ਸੀਟਾਂ ਉੱਤੇ ਹੋਰ ਅੱਗੇ ਹਨ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 07 ਉੱਤੇ ਹੋਰ ਐਮਐਮਐਨ 24 ਸੀਟਾਂ ਤੇ 01 ਉੱਤੇ ਭਾਜਪਾ ਅੱਗੇ ਹੈ।
ਗਹਿਲੋਤ ਦੀ ਚਾਹ ਦੀ ਚਰਚਾ
ਰਾਜਸਥਾਨ ਕਾਂਗਰਸ ਦੇ ਸੀਨੀਅਰ ਆਗੂ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਚੋਣ ਨਤੀਜਿਆਂ ਦੌਰਾਨ ਪੱਤਰਕਾਰਾਂ ਨੂੰ ਖੁਦ ਚਾਹ ਵਰਤਾਈ। ਉਨ੍ਹਾਂ ਨੇ ਆਪਣੀਆਂ ਇਹ ਤਸਵੀਰਾਂ ਆਪਣੇ ਟਵਿੱਟਰ ਅਕਉਂਟ ਉੱਤੇ ਸ਼ੇਅਰ ਕੀਤੀਆਂ। ਇੰਜ ਜਾਪਦਾ ਹੈ ਜਿਵੇਂ ਉਹ ਚਾਹ ਵਰਤਾ ਤੇ ਆਪਣੀ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਕੋਈ ਸੁਨੇਹਾ ਭੇਜ ਰਹੇ ਹੋਣ। ਮੁਖ ਮੰਤਰੀ ਕੌਣ ਬਣੇਗਾ? ਇਸ ਸਵਾਲ 'ਤੇ ਉਨ੍ਹਾਂ ਨੇ ਹੱਸਦਿਆਂ ਆਖਿਆ ਕਿ ਇਹ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਹੈ।
ਸਮਾਂ: 01: 10
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 99 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 74 ਅਤੇ 09 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 105 ਭਾਜਪਾ 116 ਸੀਟਾਂ ਉੱਤੇ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 54 ਅਤੇ ਭਾਜਪਾ 27 ਸੀਟਾਂ ਅਤੇ ਹੋਰ ਸੀਟਾਂ ਉੱਤੇ 00 ਹੋਰ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 21 ਤੇ ਟੀਆਰਐਸ 87 ਸੀਟਾਂ ਅਤੇ ਭਾਜਪਾ 02 ਸੀਟਾਂ ਉੱਤੇ ਅੱਗੇ ਹੈ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 06 ਉੱਤੇ ਹੋਰ ਐਮਐਮਐਨ 24 ਸੀਟਾਂ ਤੇ 02 ਉੱਤੇ ਹੋਰ ਅੱਗੇ ਹੈ।
ਸਮਾਂ: 01: 09
ਪੁਰਾਣੇ-ਨਵੇਂ ਦੇ ਗਠਜੋੜ ਦਾ ਫਾਰਮੂਲਾ
ਬੀਬੀਸੀ ਨਾਲ ਗੱਲ ਕਰਦਿਆਂ ਜਤਿਨ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੇ ਅੰਦਰ ਪੁਰਾਣੇ-ਨਵੇਂ ਦੇ ਝਗੜੇ ਨੂੰ ਹਟਾ ਕੇ ਹੁਣ ਪੁਰਾਣੇ-ਨਵੇਂ ਦੇ ਗਠਜੋੜ ਦਾ ਫਾਰਮੂਲਾ ਅਪਣਾਇਆ ਜੋ ਕਿ ਕੰਮ ਕਰਦਾ ਦਿਸ ਰਿਹਾ ਹੈ।
ਜਤਿਨ ਗਾਂਧੀ ਮੁਤਾਬਕ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਵੋਟਰ ਨੂੰ ਮੂਲ ਤੌਰ 'ਤੇ ਭਾਜਪਾ ਨਾਲ ਗੁੱਸਾ ਹੈ, ਕਿਉਂਕਿ ਉਂਝ ਵੀ ਇਹ ਚੋਣਾਂ ਮੋਦੀ ਦੇ ਨਾਂ 'ਤੇ ਨਹੀਂ ਲੜੀਆਂ ਗਈਆਂ। ਇਨ੍ਹਾਂ ਚੋਣਾਂ 'ਚ ਮੌਜੂਦਾ ਸੂਬਾ ਸਰਕਾਰਾਂ ਨੂੰ ਹਟਾਉਣ ਦੀ ਗੱਲ ਨਜ਼ਰ ਆਉਂਦੀ ਹੈ।
ਜਤਿਨ ਗਾਂਧੀ ਮੁਤਾਬਕ ਕਾਂਗਰਸ ਦੀ ਆਦਤ ਹੈ ਕਿ ਭਾਰਤੀ ਕ੍ਰਿਕਟ ਟੀਮ ਤਰ੍ਹਾਂ ਜਿੱਤਿਆ ਮੈਚ ਹਾਰਨ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਸੀਟਾਂ ਦੀ ਬਜਾਇ ਵੋਟ ਫ਼ੀਸਦ ਉੱਪਰ ਵੀ ਨਜ਼ਰ ਰੱਖਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਨਤੀਜਿਆਂ ਨੂੰ ਬਿਹਤਰ ਸਮਝਿਆ ਜਾ ਸਕੇ। ਜਤਿਨ ਮੁਤਾਬਕ ਬਸਪਾ ਦੀ ਪਰਫਾਰਮੈਂਸ ਵੀ ਬਹੁਤ ਮਾਅਨੇ ਰੱਖਦੀ ਹੈ।
2019 ਲਈ ਵੀ ਵੱਡਾ ਮੈਸੇਜ - ਵਿਸ਼ਲੇਸ਼ਕ
ਵਿਸ਼ਲੇਸ਼ਕ ਅਤੁਲ ਸੂਦ ਮੁਤਾਬਕ ਤੇਲੰਗਾਨਾ ਤੋਂ ਇੱਕ ਸਾਫ ਮੈਸੇਜ ਮਿਲਦਾ ਹੈ। "ਤੇਲੰਗਾਨਾ 'ਚ ਟੀਆਰਐੱਸ ਨੇ ਲੋਕਾਂ ਦੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਨਾਹਰਾ ਦਿੱਤਾ ਹੈ, ਭਾਜਪਾ ਨੇ ਅਜਿਹਾ ਨਾਹਰਾ ਨਹੀਂ ਦਿੱਤਾ ਸਗੋਂ ਕਿਹਾ ਹੈ ਕਿ ਇਸ ਦੀ ਕੋਈ ਜ਼ਰੂਰਤ ਅਜੇ ਨਹੀਂ ਹੈ। ਭਾਜਪਾ ਦਾ ਇਨ੍ਹਾਂ ਚੋਣਾਂ 'ਚ ਨਾ ਜਿੱਤਣਾ 2019 ਲਈ ਵੀ ਵੱਡਾ ਮੈਸੇਜ ਹੈ।"
ਅਤੁਲ ਸੂਦ ਮੁਤਾਬਕ ਇਨ੍ਹਾਂ ਰੁਝਾਨਾਂ 'ਚ ਐਂਟੀ-ਬੀਜੇਪੀ ਮਾਹੌਲ ਨਜ਼ਰ ਆ ਰਿਹਾ ਹੈ ਪਰ ਕਾਂਗਰਸ ਵੱਲੋਂ ਕੋਈ ਨਵਾਂ ਏਜੰਡਾ ਅਜੇ ਵੀ ਨਜ਼ਰ ਨਹੀਂ ਆ ਰਿਹਾ। ਸਿਰਫ ਡਿਜੀਟਲ ਇੰਡੀਆ ਵਰਗੀਆਂ ਚੀਜ਼ਾਂ ਨਾਲ ਕੰਮ ਨਹੀਂ ਚਲਣਾ। ਕਾਂਗਰਸ ਨੂੰ ਵੀ ਲੋੜ ਹੈ ਕਿ ਲੋਕਾਂ ਦੀਆਂ ਮੂਲ ਜ਼ਰੂਰਤਾਂ ਉੱਪਰ ਆਪਣੀ ਨੀਤੀ ਸਾਫ ਕਰੇ।
ਸਮਾਂ: 12:51
- ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਜਿੱਤਣ ਵਾਲੀਆਂ ਸਭ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹਨ।
- ਹਰਿਆਣਾ ਦੇ ਰੋਹਤਕ ਤੋਂ ਕਾਂਗਰਸ ਐੱਮਪੀ ਦੀਪਇੰਦਰ ਹੁੱਡਾ ਨੇ ਕਿਹਾ ਕਿ ਪਾਰਟੀ ਉਨ੍ਹਾਂ ਸੂਬਿਆਂ 'ਚ ਜਿੱਤੀ ਹੈ, ਜਿੱਥੇ ਭਾਜਪਾ ਪਿਛਲੇ ਲੋਕ ਸਭਾ ਚੋਣਾਂ 'ਚ ਜਿੱਤੀ ਸੀ।
- ਪੰਜਾਬ 'ਚ ਆਮ ਆਦਮੀ ਪਾਰਟੀ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਲੋਕਾਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ ਹੈ ਅਤੇ ਹੁਣ ਅਗਲੇ ਸਾਲ ਲੋਕ ਸਭਾ ਚੋਣਾਂ 'ਚ ਮੋਦੀ ਸਰਕਾਰ ਹਾਰ ਜਾਵੇਗੀ।
ਸਮਾਂ: 12:30
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 99 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 74 ਅਤੇ 09 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 108 ਭਾਜਪਾ 108 ਸੀਟਾਂ ਉੱਤੇ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 59 ਅਤੇ ਭਾਜਪਾ 22 ਸੀਟਾਂ ਅਤੇ ਹੋਰ ਸੀਟਾਂ ਉੱਤੇ 00 ਹੋਰ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 18 ਤੇ ਟੀਆਰਐਸ 93 ਸੀਟਾਂ ਅਤੇ ਭਾਜਪਾ 02 ਸੀਟਾਂ ਉੱਤੇ ਅੱਗੇ ਹੈ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 05 ਉੱਤੇ ਹੋਰ ਐਮਐਮਐਨ 29 ਸੀਟਾਂ ਤੇ 01 ਉੱਤੇ ਹੋਰ ਅੱਗੇ ਹੈ।
ਸਮਾਂ: 12:00
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 102 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 74 ਅਤੇ 06 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 109 ਭਾਜਪਾ 108 ਸੀਟਾਂ ਉੱਤੇ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 63 ਅਤੇ ਭਾਜਪਾ 20 ਸੀਟਾਂ ਅਤੇ ਹੋਰ ਸੀਟਾਂ ਉੱਤੇ 00 ਹੋਰ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 20 ਤੇ ਟੀਆਰਐਸ 89 ਸੀਟਾਂ ਅਤੇ ਭਾਜਪਾ 02 ਸੀਟਾਂ ਉੱਤੇ ਅੱਗੇ ਹੈ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 05 ਉੱਤੇ ਹੋਰ ਐਮਐਮਐਨ 29 ਸੀਟਾਂ ਤੇ 01 ਉੱਤੇ ਹੋਰ ਅੱਗੇ ਹੈ।
ਸਮਾਂ: 11:47
ਇੰਡੀਆ ਟੁਡੇ ਚੈਨਲ 'ਤੇ ਬੋਲਦਿਆਂ ਭਾਜਪਾ ਦੇ ਬੁਲਾਰੇ ਨਲਿਨ ਕੋਹਲੀ ਨੇ ਮਿਜ਼ੋਰਮ 'ਚ ਪਹਿਲੀ ਵਾਰ ਪਾਰਟੀ ਦੇ ਇੱਕ ਉਮੀਦਵਾਰ ਦੇ ਅੱਗੇ ਹੋਣ ਉੱਪਰ ਖੁਸ਼ੀ ਜ਼ਾਹਰ ਕੀਤੀ ਅਤੇ ਰਾਜਸਥਾਨ 'ਚ ਕਾਮਯਾਬੀ ਲਈ ਕਾਂਗਰਸ ਨੂੰ ਵਧਾਈ ਵੀ ਦਿੱਤੀ।
ਸਮਾਂ: 11:45
ਤੇਲੰਗਾਨਾ ਵਿਚ ਸਮਾਜ ਭਲਾਈ ਸਕੀਮਾਂ ਦਾ ਕਰਿਸ਼ਮਾਂ
ਤੇਲੰਗਾਨਾ 'ਚ ਪੰਜ ਸਾਲਾਂ ਦੇ ਰਾਜ ਤੋਂ ਬਾਅਦ ਟੀਆਰਐੱਸ ਮੁੜ ਜਿੱਤਦੀ ਨਜ਼ਰ ਆ ਰਹੀ ਹੈ। ਬੀਬੀਸੀ-ਤੇਲੁਗੂ ਦੇ ਐਡੀਟਰ ਸ੍ਰੀਰਾਮ ਗੋਪੀਸੈੱਟੀ ਮੁਤਾਬਕ ਇਸ ਦਾ ਮੁੱਖ ਕਾਰਨ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀਆਂ ਸਮਾਜ ਭਲਾਈ ਸਕੀਮਾਂ ਹਨ। ਇਨ੍ਹਾਂ 'ਚ ਸ਼ਾਮਲ ਹਨ:
- ਕਿਸਾਨਾਂ ਦੇ ਖਾਤਿਆਂ 'ਚ ਹਰ ਸਾਲ 8,000 ਰੁਪਏ
- ਬਜ਼ੁਰਗਾਂ ਨੂੰ ਕਰੀਬ 1,500 ਰੁਪਏ ਪ੍ਰਤੀ ਮਹੀਨਾ ਪੈਨਸ਼ਨ
- ਵਿਆਹ ਵੇਲੇ ਲੜਕੀਆਂ ਨੂੰ 1 ਲੱਖ ਰੁਪਏ
ਇਸ ਤੋਂ ਇਲਾਵਾ ਟੀਆਰਐੱਸ ਦਾ ਪ੍ਰਚਾਰ ਵੀ ਕੰਮ ਕਰ ਗਿਆ ਲਗਦਾ ਹੈ ਜਿਸ ਵਿੱਚ ਉਹ ਕਾਂਗਰਸ ਨਾਲ ਗਠਜੋੜ 'ਚ ਸ਼ਾਮਲ ਟੀਡੀਪੀ ਨੂੰ "ਤੇਲੰਗਾਨਾ-ਵਿਰੋਧੀ" ਆਖਦੇ ਰਹੇ। ਟੀਡੀਪੀ ਮੂਲ ਤੌਰ 'ਤੇ ਆਂਧਰਾ ਪ੍ਰਦੇਸ਼ ਦੀ ਪਾਰਟੀ ਹੈ ਅਤੇ ਤੇਲੰਗਾਨਾ ਨੂੰ ਆਂਧਰਾ ਪ੍ਰਦੇਸ਼ 'ਚੋਂ ਹੀ ਬਣਾਇਆ ਗਿਆ ਸੀ।
ਸਮਾਂ: 11:15
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 102 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 73 ਅਤੇ 07 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 111 ਭਾਜਪਾ 106 ਸੀਟਾਂ ਉੱਤੇ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 62 ਅਤੇ ਭਾਜਪਾ 19 ਸੀਟਾਂ ਅਤੇ ਹੋਰ ਸੀਟਾਂ ਉੱਤੇ 01 ਹੋਰ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 19 ਤੇ ਟੀਆਰਐਸ 90 ਸੀਟਾਂ ਅਤੇ ਭਾਜਪਾ 01 ਸੀਟਾਂ ਉੱਤੇ ਅੱਗੇ ਹੈ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 06 ਉੱਤੇ ਹੋਰ ਐਮਐਮਐਨ 29 ਸੀਟਾਂ ਤੇ 04 ਉੱਤੇ ਹੋਰ ਅੱਗੇ ਹੈ।
ਸਮਾਂ: 11:16
ਰਾਹੁਲ ਅਗਲੇ ਪ੍ਰਧਾਨ ਮੰਤਰੀ- ਸਿੱਧੂ
ਰੁਝਾਨਾਂ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਮੁਤਾਬਕ ਹੁਣ ਰਾਹੁਲ ਗਾਂਧੀ ਅਗਲੇ ਪ੍ਰਧਾਨ ਮੰਤਰੀ ਵੀ ਜ਼ਰੂਰ ਬਨਣਗੇ। "ਅੱਜ ਤੋਂ ਬਾਅਦ ਨੌਜਵਾਨ ਆਗੂ ਰਾਹੁਲ ਗਾਂਧੀ ਹੋਰ ਅੱਗੇ ਆਉਣਗੇ ਅਤੇ ਭਾਰਤ ਨੂੰ ਨਵਾਂ ਰਾਹ ਦਿਖਾਉਣਗੇ।"
ਸਮਾਂ: 11:16
ਮਿਲ ਕੇ ਕੰਮ ਕਰਨ ਦਾ ਨਤੀਜਾ- ਸਚਿਨ
ਰਾਜਸਥਾਨ: ਕਾਂਗਰਸ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਨੇ ਕਿਹਾ ਕਿ ਸ਼ੁਰੂਆਤੀ ਰੁਝਾਨ ਤੋਂ ਸਾਫ ਹੈ ਕਿ ਕਾਂਗਰਸ ਸਰਕਾਰ ਬਣਾ ਰਹੀ ਹੈ। ਮੁੱਖ ਮੰਤਰੀ ਕੌਣ ਹੋਵੇਗਾ? ਇਸ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਉੱਪਰ ਰਾਹੁਲ ਗਾਂਧੀ ਅਤੇ ਵਿਧਾਇਕ ਚਰਚਾ ਕਰਨਗੇ। "ਅਸੀਂ ਮਿਲ ਕੇ ਕੰਮ ਕੀਤਾ ਹੈ।" ਉਨ੍ਹਾਂ ਕਾਮਯਾਬੀ ਨੂੰ ਰਾਹੁਲ ਗਾਂਧੀ ਲਈ ਤੋਹਫ਼ਾ ਆਖਿਆ।
ਸਮਾਂ: 11:15
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 101 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 79 ਅਤੇ 07 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 113, ਭਾਜਪਾ 105 ਸੀਟਾਂ ਉੱਤੇ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 59 ਅਤੇ ਭਾਜਪਾ 24 ਸੀਟਾਂ ਅਤੇ ਹੋਰ ਸੀਟਾਂ ਉੱਤੇ 7 ਹੋਰ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 17 ਤੇ ਟੀਆਰਐਸ 93 ਸੀਟਾਂ ਅਤੇ ਭਾਜਪਾ 02 ਸੀਟਾਂ ਉੱਤੇ ਅੱਗੇ ਹੈ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 09 ਉੱਤੇ ਹੋਰ ਐਮਐਮਐਨ 27 ਸੀਟਾਂ ਤੇ 01 ਉੱਤੇ ਹੋਰ ਅੱਗੇ ਹੈ।
ਸਮਾਂ: 11:13
ਕਾਂਗਰਸ ਨੂੰ ਅੰਡਰ-ਐਸਟੀਮੇਟ ਕੀਤਾ -ਭਾਜਪਾ
ਮੱਧ ਪ੍ਰਦੇਸ਼ ਵਿਚ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਦੁੱਗਣੀ ਹੁੰਦੀ ਦਿਖ ਰਹੀ ਹੈ। ਇਸ ਸਵਾਲ ਦੇ ਜਾਵਬ ਵਿਚ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਸੀਨੀਅਰ ਆਗੂ ਕੈਲਾਸ਼ ਵਿਜੇ ਵਰਗੀਆ ਨੇ ਕਿਹਾ ਕਿ ਕਾਂਗਰਸ ਨੂੰ ਅੰਡਰ ਐਸਟੀਮੇਟ ਕੀਤਾ ਤੇ ਭਾਜਪਾ ਨੇ ਆਪਣੇ ਆਗੂਆਂ ਦੇ ਮੋਹ ਕਾਰਨ ਸੱਤਾ ਵਿਰੋਧੀ ਲਹਿਰ ਹੋਣ ਕਾਰਨ ਕੁਝ ਆਗੂਆਂ ਨੂੰ ਟਿਕਟਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਨਤੀਜੇ ਦੀ ਜ਼ਿੰਮੇਵਾਰੀ ਸੂਬਾ ਲੀਡਰਸ਼ਿਪ ਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਨਹੀਂ ਹੈ।
ਸਮਾਂ: 10:40
ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਕਿਹਾ ਕਿ ਸਥਾਨਕ ਪਾਰਟੀਆਂ ਨੂੰ ਵੀ ਕਾਫੀ ਸਮਰਥਨ ਮਿਲਿਆ ਹੈ ਅਤੇ ਕਾਂਗਰਸ ਵੀ ਹੁਣ ਗੱਠਜੋੜ ਕਰਨ ਦਾ ਬਲ ਸਿੱਖ ਚੁੱਕੀ ਹੈ। ਐੱਨਡੀਟੀਵੀ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਫ ਹੈ ਕਿ ਨਵੇਂ ਸਮੀਕਰਨ ਸੂਬਾਵਾਰ ਬਨਣਗੇ ਅਤੇ ਲੋਕ ਸਭਾ ਚੋਣਾਂ ਉੱਪਰ ਇਨ੍ਹਾਂ ਨਤੀਜਿਆਂ ਦਾ ਬਹੁਤ ਅਸਰ ਪਵੇਗਾ। "ਮਾਇਆਵਤੀ ਦੀ ਬਸਪਾ ਵੱਡੀ ਪਲੇਅਰ ਹੋਵੇਗੀ।"
ਸਮਾਂ: 10:40
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 101 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 81 ਅਤੇ 07 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 112, ਭਾਜਪਾ 102 ਸੀਟਾਂ ਉੱਤੇ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 60 ਅਤੇ ਭਾਜਪਾ 23 ਸੀਟਾਂ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 34 ਤੇ ਟੀਆਰਐਸ 75 ਸੀਟਾਂ ਅਤੇ ਹੋਰ 06 ਸੀਟਾਂ ਉੱਤੇ ਅੱਗੇ ਹੈ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 08 ਉੱਤੇ ਹੋਰ ਐਮਐਮਐਨ 27 ਸੀਟਾਂ ਤੇ 5 ਉੱਤੇ ਹੋਰ ਅੱਗੇ ਹੈ।
ਸਮਾਂ: 10:30
ਲੋਕ ਸਭਾ ਚੋਣਾਂ ਉੱਤੇ ਅਸਰ ਨਹੀਂ - ਭਾਜਪਾ
ਭਾਜਪਾ ਦੀ ਤਰਜ਼ਮਾਨ ਸ਼ਾਇਨਾ ਐੱਨਸੀ ਮੁਤਾਬਕ ਇਨ੍ਹਾਂ ਚੋਣਾਂ ਦਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਉੱਪਰ ਕੋਈ ਅਸਰ ਨਹੀਂ ਪਵੇਗਾ। ਟੀਵੀ ਚੈਨਲ ਐੱਨਡੀਟੀਵੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਦੀਆਂ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਹਨ। "ਭਾਰਤੀ ਵੋਟਰ ਬਹੁਤ ਅਕਲਮੰਦ ਹੈ, ਉਸ ਨੂੰ ਪਤਾ ਹੈ ਕਿ ਕਦੋਂ ਕਿਸ ਨੂੰ ਵੋਟ ਪਾਉਣੀ ਹੈ।"
ਸਮਾਂ: 10:20
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 97 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 81 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 105, ਭਾਜਪਾ 102 ਸੀਟਾਂ ਉੱਤੇ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 58 ਅਤੇ ਭਾਜਪਾ 27 ਸੀਟਾਂ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 33 ਤੇ ਟੀਆਰਐਸ 77 ਸੀਟਾਂ ਅਤੇ ਹੋਰ 09 ਸੀਟਾਂ ਉੱਤੇ ਅੱਗੇ ਹੈ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 10 ਉੱਤੇ ਹੋਰ ਐਮਐਮਐਨ 26 ਸੀਟਾਂ ਤੇ 5 ਉੱਤੇ ਹੋਰ ਅੱਗੇ ਹੈ।
(ਬੀਬੀਸੀ ਪੰਜਾਬੀ ਦਾ ਚੋਣਾਂ ਬਾਰੇ ਲਾਇਵ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ, ਦਲੀਪ ਸਿੰਘ, ਆਰਿਸ਼ ਛਾਬੜਾ ਤੇ ਸੁਨੀਲ ਕਟਾਰੀਆ ਲੈ ਕੇ ਆ ਰਹੇ ਹਨ)
ਸਮਾਂ: 10:15
ਤੇਲੰਗਾਨਾ ਵਿਚ ਰੁਝਾਨਾਂ ਦੌਰਾਨ ਸਪੱਸ਼ਟ ਬਹੁਮਤ ਮਿਲਦਾ ਦਿਖਣ ਤੋਂ ਬਾਅਦ ਟੀਆਰਐਸ ਦੇ ਕਾਰਕੁਨਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।
ਰਾਜਸਥਾਨ ਦੇ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਕਾਂਗਰਸ ਅੱਗੇ ਚੱਲ ਰਹੀ ਹੈ। ਪਾਰਟੀ ਦੇ ਦਫਤਰ 'ਚ ਮੌਜੂਦ ਸਨ ਬੀਬੀਸੀ ਪੱਤਰਕਾਰ ਨਿਤਿਨ ਸ੍ਰੀਵਾਸਤਵ
ਸਮਾਂ: 9:55
- ਰਾਜਸਥਾਨ ਦੀਆਂ ਕੁੱਲ 199 ਸੀਟਾਂ ਵਿੱਚੋਂ ਕਾਂਗਰਸ 93 ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ 79 ਸੀਟਾਂ ਉੱਤੇ ਅੱਗੇ ਹੈ।
- ਮੱਧ ਪ੍ਰਦੇਸ਼ ਦੀਆਂ ਕੁੱਲ 230 ਸੀਟਾਂ ਵਿਚੋਂ ਕਾਂਗਰਸ 102, ਭਾਜਪਾ 103 ਸੀਟਾਂ ਉੱਤੇ ਅੱਗੇ ਹੈ।
- ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿਚੋਂ ਕਾਂਗਰਸ 46 ਅਤੇ ਭਾਜਪਾ 26 ਸੀਟਾਂ ਅੱਗੇ ਹੈ।
- ਤੇਲੰਗਾਨਾ ਦੀਆਂ ਕੁੱਲ 119 ਵਿਚ ਕਾਂਗਰਸ 34 ਤੇ ਟੀਆਰਐਸ 64 ਸੀਟਾਂ ਅਤੇ ਹੋਰ 11 ਸੀਟਾਂ ਉੱਤੇ ਅੱਗੇ ਹੈ।
- ਮਿਜ਼ੋਰਮ ਦੀਆਂ 40 ਸੀਟਾਂ ਵਿੱਚੋਂ ਕਾਂਗਰਸ 13 ਉੱਤੇ ਹੋਰ ਐਮਐਮਐਨ 19 ਸੀਟਾਂ ਉੱਤੇ ਅੱਗੇ ਹੈ।
ਸਮਾਂ: 9:30
ਸਮਾਂ: 9:05
- ਛੱਤੀਸਗੜ੍ਹ 'ਚ ਮੌਜੂਦਾ ਮੁੱਖ ਮੰਤਰੀ ਰਮਨ ਸਿੰਘ (ਭਾਜਪਾ) ਆਪਣੀ ਸੀਟ ਰਾਜਨੰਦਗਾਓਂ ਤੋਂ ਫਿਲਹਾਲ ਪਿੱਛੇ ਚੱਲ ਰਹੇ ਹਨ। ਕਾਂਗਰਸ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾ ਕੇ ਲੜ ਰਹੇ ਸਾਬਕਾ ਮੁਖ ਮੰਤਰੀ ਅਜੀਤ ਜੋਗੀ ਆਪਣੀ ਸੀਟ ਮਰਵਾਹੀ ਤੋਂ ਅੱਗੇ ਚੱਲ ਰਹੇ ਹਨ।
ਸਮਾਂ: 8: 40
ਰਾਜਸਥਾਨ 'ਚ ਤਿੰਨ-ਚੁਥਾਈ ਬਹੁਮਤ ਵੀ ਜਿੱਤ ਸਕਦੀ :ਯੋਗਿੰਦਰ ਯਾਦਵ
ਚੋਣ ਵਿਸ਼ਲੇਸ਼ਕ ਅਤੇ ਸਵਰਾਜ ਇੰਡੀਆ ਪਾਰਟੀ ਦੇ ਪ੍ਰਧਾਨ ਯੋਗਿੰਦਰ ਯਾਦਵ ਨੇ ਐੱਨਡੀਟੀਵੀ 'ਤੇ ਆਖਿਆ ਕਿ ਕਾਂਗਰਸ ਰਾਜਸਥਾਨ 'ਚ ਤਿੰਨ-ਚੁਥਾਈ ਬਹੁਮਤ ਵੀ ਜਿੱਤ ਸਕਦੀ ਹੈ। ਇਸ ਸਮੇਂ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਬਾਰੇ ਅੰਦਾਜ਼ਾ ਲਗਾਉਣਾ ਔਖਾ ਹੈ।
ਰਾਜਸਥਾਨ : ਕਾਂਗਰਸ ਦਾ ਪੱਲੜਾ ਭਾਰੀ
ਭਾਰੂ ਰਹੇ ਚੋਣ ਮੁੱਦੇ:
ਵਸੁੰਧਰਾ ਦੀ ਲੋਕਾਂ ਤੋਂ ਦੂਰੀ
ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਕਾਰਜਸ਼ੈਲੀ ਮੁੱਖ ਚੋਣ ਮੁੱਦਾ ਸੀ ਜਿਸ ਨੂੰ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦਾ ਅਧਾਰ ਬਣਾਇਆ। ਵਸੁੰਧਰਾ ਨੂੰ ਮਹਾਰਾਣੀ ਕਹਿਣ ਤੇ ਲੋਕਾਂ ਨੂੰ ਦੂਰ ਰਹਿਣ ਦਾ ਮੁੱਦਾ ਚੁੱਕਿਆ। ਭਾਵੇਂ ਕਿ ਇਸ ਮਿੱਥ ਨੂੰ ਤੋੜਨ ਲਈ 40 ਦਿਨਾਂ ਦੀ ਗੌਰਵ ਯਾਤਰਾ ਕੱਢੀ ਜਿਸ ਨੇ 6000 ਕਿਲੋਂ ਮੀਟਰ ਤੇ 165 ਹਲਕਿਆਂ ਦਾ ਸਫ਼ਰ ਤੈਅ ਕੀਤਾ।
15 ਲੱਖ ਨੌਕਰੀਆਂ ਦਾ ਅਧੂਰਾ ਵਾਅਦਾ
ਵਸੁੰਧਰਾ ਰਾਜੇ ਨੇ 2013 ਵਿਚ "ਲਾਠੀ ਨਹੀਂ ਨੌਕਰੀ ਦੂਗੀਂ" ਦੇ ਨਾਅਰੇ ਨਾਲ 15 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ, ਜਿਸ ਦੇ ਪੂਰਾ ਨਾ ਹੋਣ ਨੂੰ ਵਿਰੋਧੀਆਂ ਪਾਰਟੀਆਂ ਨੇ ਮੁੱਦਾ ਬਣਾਇਆ।
ਸੰਕਟ ਮਾਰੇ ਕਿਸਾਨਾਂ ਦਾ ਰੋਹ :
ਕਿਸਾਨੀ ਸੰਕਟ ਦੇ ਮਾਰੇ ਕਿਸਾਨਾਂ ਦੀ ਬਾਂਹ ਨਾ ਫੜਨ ਕਾਰਨ ਪੇਂਡੂ ਖੇਤਰਾਂ ਵਿਚ ਭਾਜਪਾ ਸਰਕਾਰ ਖਿਲਾਫ਼ ਰੋਸ ਪਾਇਆ ਗਿਆ।
ਇਹ ਵੀ ਪੜ੍ਹੋ:
ਸਮਾਜ ਭਲਾਈ ਸਕੀਮਾਂ 'ਤੇ ਗੁੱਸਾ
ਬਜ਼ੁਰਗਾਂ ਦੀ ਪੈਨਸ਼ਨ, ਭੋਜਨ ਸੁਰੱਖਿਆ ਅਤੇ ਮੁਫ਼ਤ ਦਵਾਈਆਂ ਵਰਗੀਆਂ ਸਮਾਜ ਭਲਾਈ ਸਕੀਮਾਂ ਨੂੰ ਪ੍ਰਭਾਵੀ ਭੰਗ ਨਾਲ ਲਾਗੂ ਨਾ ਕਰ ਸਕਣ ਦੇ ਦੋਸ਼
ਰਾਜਪੂਤਾਂ ਤੇ ਜਾਟਾਂ ਦਾ ਰੋਹ:
ਪਦਮਾਵਤ ਫਿਲਮ , ਜੈਪੁਰ ਮਹਿਲ ਨੂੰ ਸੀਲ ਕਰਨ ਕਰਕੇ ਰਾਜਪੂਤ ਅਤੇ ਸਿਆਸੀ ਨੁੰਮਾਇਦਗੀ ਨਾ ਮਿਲਣ ਕਰਕੇ ਜਾਟ ਵੀ ਵਸੁੰਧਰਾ ਤੋਂ ਨਰਾਜ਼ ਦਿਖੇ
ਨਾਸਕ ਕਾਨੂੰਨ ਪ੍ਰਬੰਧ: ਪਹਿਲੂ ਖਾਨ ਵਰਗੇ ਮੌਬ ਲਿਚਿੰਗ ਮਾਮਲੇ ਅਤੇ ਫਿਰਕਿਆਂ ਦੀ ਆਪਸੀ ਖਹਿਬਾਜ਼ੀ ਵੀ ਚੋਣਾਂ ਦੌਰਾਨ ਭੁਨਾਉਣ ਦੀ ਕੋਸ਼ਿਸ਼ ਕੀਤੀ ਗਈ।
ਬਿਜਲੀ ਦਾ ਨਿੱਜੀਕਰਨ
ਬਿਜਲੀ ਦੇ ਨਿੱਜੀਕਰਨ ਦਾ ਮੁੱਦਾ ਕਾਫ਼ੀ ਭਾਰੂ ਰਿਹਾ , ਦੋਵੇਂ ਪ੍ਰਮੁੱਖ ਪਾਰਟੀਆਂ ਭਾਜਪਾ ਤੇ ਕਾਂਗਰਸ ਇੱਕ ਦੂਜੇ ਉੱਤੇ ਬਿਜਲੀ ਦੇ ਨਿੱਜੀ ਕਰਨ ਦਾ ਦੋਸ਼ ਮੜ੍ਹਦੇ ਰਹੇ।
2013-18: ਪਾਰਟੀ ਵਾਇਜ਼ ਸਥਿਤੀ
ਰਾਜਸਥਾਨ ਵਿਧਾਨ ਸਭਾ ਦੇ ਸਦਨ ਵਿਚ ਕੁੱਲ 200 ਸੀਟਾਂ ਹਨ। ਭਾਰਤ ਦੇ ਚੋਣ ਕਮਿਸ਼ਨ ਦੀ ਵੈੱਬਸਾਇਟ ਮੁਤਾਬਕ ਮੌਜੂਦਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਕੋਲ 163 ਹਨ।
ਸਾਲ 2013 ਦੀਆਂ ਚੋਣਾਂ ਵਿਚ ਤਤਕਾਲੀ ਸੱਤਾਧਾਰੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਸਿਰਫ਼ 3 ਸੀਟਾਂ ਮਿਲੀਆਂ ਸਨ। ਇਸ ਸਦਨ ਵਿਚ ਬਹੁਜਨ ਸਮਾਜ ਪਾਰਟੀ ਦੇ 3, ਨੈਸ਼ਨਲ ਪੀਪਲਜ਼ ਪਾਰਟੀ ਦੇ 4, ਨੈਸ਼ਨਲ ਜ਼ਮੀਦਾਰਾ ਪਾਰਟੀ ਦੇ 2 ਵਿਧਾਇਕ ਹਨ। ਜਦਕਿ 7 ਸੀਟਾਂ ਅਜ਼ਾਦ ਵਿਧਾਇਕਾਂ ਕੋਲ ਸਨ।
ਮੱਧ ਪ੍ਰਦੇਸ਼ ਚੋਣਾਂ : ਕੁੰਢੀਆਂ ਦੇ ਸਿੰਗ ਫਸਗੇ
ਮੁੱਖ ਚੋਣ ਮੁੱਦੇ:
ਸੱਤਾ ਵਿਰੋਧੀ ਰੁਝਾਨ
ਭਾਰਤੀ ਜਨਤਾ ਪਾਰਟੀ ਦੇ 15 ਸਾਲ ਤੋਂ ਸੱਤਾ ਵਿਚ ਹੋਣ ਕਾਰਨ ਸੱਤਾ ਵਿਰੋਧੀ ਰੁਝਾਨ ਸਭ ਕੁਦਰਤੀ ਵਰਤਾਰਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਾਫ਼ੀ ਮਕਬੂਲ ਆਗੂ ਹਨ ਪਰ ਕਾਂਗਰਸ ਦਾ ਉਭਾਰ ਤੇ ਸੱਤਾ ਵਿਰੋਧੀ ਵਰਤਾਰਾ ਉਨ੍ਹਾਂ ਲਈ ਮੁੱਖ ਚਿੰਤਾ ਦਾ ਮਸਲਾ ਹੈ। ਕਾਂਗਰਸ ਬਦਲਾਅ ਦਾ ਨਾਅਰਾ ਦੇ ਰਹੀ ਸੀ ਤਾਂ ਭਾਜਪਾ ਦਿਗਵਿਜੇ ਡੇਅਜ਼ ਵਾਪਸ ਆਉਣ ਦਾ।
ਖੇਤੀ ਸੰਕਟ :
ਮੱਧ ਪ੍ਰਦੇਸ਼ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ 70 ਫੀਸਦੀ ਅਬਾਦੀ ਖੇਤੀ ਉੱਤੇ ਨਿਰਭਰ ਕਰਦੀ ਹੈ। ਕਿਸਾਨ ਕਰਜ਼ ਮਾਫ਼ੀ ਅਤੇ ਜਿਣਸਾਂ ਦਾ ਸਹੀ ਭਾਅ ਵੱਡਾ ਮੁੱਦਾ ਰਿਹਾ। ਕਿਸਾਨ ਖੁਦਕਸ਼ੀਆਂ ਪਿਛਲੇ ਕੁਝ ਸਮੇਂ ਦੌਰਾਨ ਕਾਫ਼ੀ ਗੰਭੀਰ ਮੁੱਦਾ ਬਣ ਕੇ ਉੱਭਰਿਆ ਹੈ। ਹਿੰਦੋਸਤਾਨ ਟਾਇਮਜ਼ ਦੀ ਇੱਕ ਰਿਪੋਰਟ ਪਿਛਲੇ 16 ਸਾਲਾਂ ਵਿਚ ਜਿੰਨੀਆਂ ਖੁਦਕਸ਼ੀਆਂ ਹੋਈਆਂ ਉਸ ਦਾ ਦਸਵਾਂ ਹਿੱਸਾ ਸਿਫ਼ਰ ਸਾਲ 2016-17 ਦੌਰਾਨ ਹੋਈਆਂ। ਮੰਦਸੌਰ 2017 ਦੇ ਕਿਸਾਨ ਸੰਘਰਸ਼ ਦੌਰਾਨ 6 ਕਿਸਾਨਾਂ ਦੀਆਂ ਮੌਤਾਂ ਨੂੰ ਅਜੇ ਵੀ ਲੋਕ ਭੁੱਲੇ ਨਹੀਂ ਹਨ।
ਭ੍ਰਿਸ਼ਟਾਚਾਰ - ਵਿਆਪਮ
2013 ਵਿਚ ਸ਼ਿਵਰਾਜ ਚੌਹਾਨ ਸਰਕਾਰ ਲਈ ਵਿਆਪਮ ਘੋਟਾਲਾ ਵੱਡੀ ਸਿਰਦਰਦੀ ਬਣਿਆ ਅਤੇ ਮਾਮਲੇ ਨਾਲ ਜੁੜੇ ਗਵਾਹ ਅਤੇ ਮੁੱਦਾ ਚੁੱਕਣ ਵਾਲੇ 23 ਬੰਦੇ ਮਾਰੇ ਗਏ। ਵਿਰੋਧੀਆਂ ਪਾਰਟੀਆਂ ਨੇ ਵਿਆਪਮ ਸਣੇ ਕਈ ਹੋਰ ਮਾਮਲੇ ਜੋੜ ਕੇ ਸਰਕਾਰ ਖ਼ਿਲਾਫ਼ ਭ੍ਰਿਸਟਾਚਾਰ ਵਿਰੋਧ ਨੂੰ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ:
ਜਾਤ ਅਧਾਰਿਤ ਕਲੇਸ਼
ਮਾਰਚ 2018 ਵਿਚ ਸੁਪਰੀਮ ਕੋਰਟ ਨੇ ਐਸਸੀ/ਐਸਟੀ ਪ੍ਰਵੈਂਸ਼ਨ ਆਫ਼ ਐਕਰੋਸਿਟੀ ਐਕਟ ਉੱਤੇ ਇਸ ਮਾਮਲੇ ਵਿਚ ਗਲਤ ਲੋਕਾਂ ਨੂੰ ਫਸਾਉਣ ਤੋਂ ਰੋਕਣ ਲਈ ਫ਼ੈਸਲਾ ਸੁਣਾਇਆ, ਪਰ ਮੋਦੀ ਸਰਕਾਰ ਨੇ ਇਸ ਨੂੰ ਓਵਰ-ਰੂਲ ਕਰਨ ਲਈ ਸੰਸਦ ਵਿਚ ਪ੍ਰਸਤਾਵ ਲਿਆਂਦਾ।ਇਸ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਕਾਫ਼ੀ ਹਿੰਸਕ ਮੁਜ਼ਾਹਰੇ ਹੋਏ। ਸਰਕਾਰ ਦੇ ਇਸ ਫੈਸਲਿਆਂ ਖ਼ਿਲਾਫ਼ ਸਮਾਨਿਆ ਪਛੜੇ ਅਲਪਸੰਖਿਅਕ ਕਲਿਆਣ ਸਮਾਜ ਤੇ ਕਰਨੀ ਸੈਨਾ ਨੇ ਸਿੰਤਬਰ ਵਿਚ ਮੁਜ਼ਾਹਰੇ ਕੀਤੇ। ਇਹ ਫਿਰਕਿਆਂ ਦੀ ਲ਼ੜਾਈ ਵੀ ਮੁੱਦਾ ਬਣੀ।
ਬੇਰੁਜ਼ਗਾਰੀ
ਸ਼ਿਵਰਾਜ ਸਿੰਘ ਚੌਹਾਨ ਸਰਕਾਰ ਉੱਤੇ ਨੌਕਰੀਆਂ ਦੇ ਮੌਕੇ ਪੈਦਾ ਨਾ ਕਰਨ ਦਾ ਦੋਸ਼ ਲਗਾਤਾਰ ਲੱਗਦਾ ਰਿਹਾ। ਇਸ ਲਈ ਬੇਰੁਜ਼ਗਾਰੀ ਵੀ ਚੋਣਾਂ ਵਿਚ ਮੁੱਦੇ ਬਣ ਕੇ ਉੱਭਰੀ ।
ਪਾਰਟੀ ਵਾਇਜ਼ ਮੌਜੂਦਾ ਸਥਿਤੀ :
ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਕੁੱਲ 231 ਸੀਟਾਂ ਹਨ। ਇੱਥੇ ਭਾਰਤੀ ਜਨਤਾ ਪਾਰਟੀ ਸ਼ਿਵ ਰਾਜ ਸਿੰਘ ਚੌਹਾਨ ਦੀ ਅਗਵਾਈ ਵਿਚ ਪਿਛਲੇ 15 ਸਾਲਾਂ ਤੋਂ ਸੱਤਾ ਵਿਚ ਹੈ। ਮੌਜੂਦਾ ਸਦਨ ਵਿਚ ਭਾਜਪਾ ਦੇ 165 , ਕਾਂਗਰਸ ਦੇ 58, ਬਹੁਜਨ ਸਮਾਜ ਪਾਰਟੀ ਦੇ 4 ਅਤੇ 3 ਅਜ਼ਾਦ ਵਿਧਾਇਕ ਹਨ। ਇਕ ਸੀਟ ਨਾਮਜ਼ਦ ਹੁੰਦੀ ਹੈ।
ਛੱਤੀਸਗੜ੍ਹ - ਫਸਵੀਂ ਟੱਕਰ
ਮੁੱਖ ਚੋਣ ਮੁੱਦੇ :ਨਕਸਲਵਾਦ
ਛੱਤੀਸਗੜ੍ਹ ਸਭ ਤੋਂ ਵੱਧ ਨਕਸਲਵਾਦ ਤੋਂ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਹੈ। ਇਸ ਲਈ ਇੱਥੇ ਨਕਸਲਵਾਦੀ ਹਿੰਸਾ ਹੀ ਸਭ ਤੋਂ ਵੱਡਾ ਚੋਣ ਮੁੱਦਾ ਬਣੀ। ਚੋਣ ਅਮਲ ਦੌਰਾਨ ਵੀ ਨਕਸਲਵਾਦੀਆਂ ਨੇ ਕਈ ਵਾਰਦਾਤਾਂ ਕੀਤੀਆਂ ਅਤੇ ਮੋਦੀ ਸਰਕਾਰ ਨੇ ਦੇਸ਼ ਭਰ ਵਿਚ ਕੁਝ ਖੱਬੇਪੱਖੀ ਲੇਖਕਾਂ ਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਵਾ ਕੇ ਸ਼ਹਿਰੀ ਮਾਓਵਾਦ ਦਾ ਮੁੱਦਾ ਪੇਸ਼ ਕੀਤਾ।
ਮਾੜੀਆਂ ਢਾਂਚਾਗਤ ਸਹੂਲਤਾਂ:
ਭਾਵੇਂ ਰਮਨ ਸਿੰਘ ਸਰਕਾਰ ਨਕਸਲ ਪ੍ਰਭਾਵਿਤ ਖੇਤਰਾਂ ਵਿਚ 400 ਕਿਲੋਂਮੀਟਰ ਤੋਂ ਵੱਧ 81 ਸੜ੍ਹਕਾਂ ਬਣਾਉਣ ਦਾ ਦਾਅਵਾ ਕਰਦੀ ਹੈ ਪਰ ਇੱਥੋਂ ਦੀਆਂ ਮਾੜੀਆਂ ਸੜ੍ਹਕਾਂ ਖਾਸਕਰ ਪੇਂਡੂ ਖੇਤਰਾਂ ਦੀ ਰੋਡ ਨੈੱਟਵਰਕ ਵੱਡਾ ਚੋਣ ਮੁੱਦਾ ਬਣਿਆ।
ਸਰਕਾਰ ਲਈ ਨਕਸਲਵਾਦ ਕਾਰਨ ਦੂਜੀਆਂ ਢਾਂਚਾਗਤ ਸਹੂਲਤਾਂ ਤੇ ਵਿਕਾਸ ਕਾਰਜ ਔਖੇ ਹਨ ਪਰ ਇਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਦਤਰ ਬਣਾਉਂਦਾ ਹੈ।
ਭ੍ਰਿਸ਼ਟਾਚਾਰ :
ਛੱਤੀਸਗੜ੍ਹ ਅਜੇ ਨਵਾਂ ਸੂਬਾ ਹੈ। ਅਜੀਤ ਯੋਗੀ ਨੇ 2-3 ਸਾਲ ਰਾਜ ਕੀਤਾ ਅਤੇ ਰਮਨ ਸਿੰਘ ਪਹਿਲੇ ਮੁੱਖ ਮੰਤਰੀ ਹਨ , ਜਿੰਨ੍ਹਾਂ ਪੰਜ ਸਾਲ ਪੂਰੇ ਕੀਤੇ ਹਨ। ਇਸ ਸੂਬੇ ਵਿਚ ਗਰੀਬੀ ਰੇਖਾ ਤੋਂ ਹੇਠਾਂ ਵੱਸਦੇ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਪਰ ਰਮਨ ਸਿੰਘ ਦੇ ਕਾਰਜਕਾਲ ਵਿਚ ਹੋਏ ਅਗਸਟਾ ਹੈਲੀਕਾਪਟਰ ਘੋਟਾਲਾ ਅਤੇ ਲੋਕ ਵੰਡ ਪ੍ਰਣਾਲੀ ਘੋਟਾਲੇ ਚੋਣ ਮੁੱਦਾ ਬਣੇ।
ਕਿਸਾਨੀ ਸੰਕਟ:
ਪੂਰੇ ਦੇਸ਼ ਵਾਂਗ ਛੱਤੀਸਗੜ੍ਹ ਵੀ ਕਿਸਾਨੀ ਸੰਕਟ ਤੋਂ ਅਛੂਤਾ ਨਹੀਂ ਹੈ। ਫਸਲਾਂ ਦਾ ਵਾਜਬ ਮੁੱਲ ਤੇ ਕਰਜ ਦੀ ਸਮੱਸਿਆ ਇੱਥੇ ਵੀ ਵੱਡਾ ਮੁੱਦਾ ਰਹੀ ਹੈ।
ਇਹ ਵੀ ਪੜ੍ਹੋ:
ਜਾਨਵਰਾਂ ਤੇ ਮਨੁੱਖ ਦਾ ਟਕਰਾਅ:
ਹਾਥੀਆਂ ਦੇ ਲੋਕਾਂ ਉੱਤੇ ਹਮਲੇ ਪਹਿਲੀ ਵਾਰ ਚੋਣ ਮੁੱਦਾ ਬਣਿਆ ਹੈ। ਸੂਬੇ ਦੇ ਉੱਤਰੀ ਖੇਤਰਾਂ ਵਿਚ ਜਾਨਵਰਾਂ ਤੇ ਮਨੁੱਖ ਦੇ ਟਕਰਾਅ ਨੂੰ ਰੋਕ ਨਾ ਸਕਣਾ ਚੋਣ ਮੁੱਦਾ ਬਣਿਆ ਹੈ।
ਮੌਜਦਾ ਵਿਧਾਨ ਸਭਾ ਸਥਿਤੀ
ਛੱਤੀਸਗੜ੍ਹ ਵਿਚ 90 ਮੈਂਬਰੀ ਵਿਧਾਨ ਸਭਾ ਸਦਨ ਹੈ। 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 49 ਸੀਟਾਂ ਮਿਲੀਆਂ ਸਨ ਅਤੇ ਕਾਂਗਰਸ ਦੇ ਹਿੱਸੇ 39 ਸੀਟਾਂ ਆਈਆਂ ਸਨ। ਇੱਕ ਸੀਟ ਬਹੁਜਨ ਸਮਾਜ ਪਾਰਟੀ ਨੇ ਜਿੱਤੀ ਸੀ ਅਤੇ ਇੱਕ ਸੀਟ ਉੱਤੇ ਅਜ਼ਾਦ ਵਿਧਾਇਕ ਬਣਿਆ ਸੀ।
ਤੇਲੰਗਾਨਾ : ਟੀਆਰਐਸ ਦਾ ਹੱਥ ਉੱਤੇ
ਐਗਜ਼ਿਟ ਪੋਲ ਮੁਤਾਬਕ ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਏਮ ਨੂੰ 6 ਤੋਂ 8 ਸੀਟਾਂ ਮਿਲਣ ਦਾ ਦਾਅਵਾ ਸੀ। 2014 ਦੇ ਚੋਣਾਂ ਵਿੱਚ ਇਸ ਪਾਰਟੀ ਨੂੰ 7 ਸੀਟਾਂ ਮਿਲੀਆਂ ਸਨ।
ਭਾਜਪਾ ਨੂੰ 6 ਤੋਂ 8 ਸੀਟਾਂ ਮਿਲਣ ਦਾ ਦਾਅਵਾ ਸੀ, ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 5 ਸੀਟਾਂ ਮਿਲੀਆਂ ਸਨ।
ਮੁੱਖ ਚੋਣ ਮੁੱਦੇ :
ਕਿਸਾਨੀ ਸੰਕਟ, ਬੇਰੁਜ਼ਗਾਰੀ, ਤੇਲੰਗਾਨਾ ਪਰਾਇਡ, ਸਮਾਜ ਭਲਾਈ ਸਕੀਮਾਂ, ਭ੍ਰਿਸ਼ਟਾਚਾਰ, ਮੁਸਲਿਮ ਵੋਟ ਬੈਂਕ ਤੇਲੰਗਾਨਾ ਦੀਆਂ ਚੋਣਾਂ ਦੇ ਮੁੱਖ ਮੁੱਦੇ ਸਨ।
ਮੌਜੂਦਾ ਵਿਧਾਨ ਸਭਾ ਸਥਿਤੀ :
ਤੇਲੰਗਾਨਾ ਵਿਧਾਨ ਸਭਾ ਵਿਚ ਕੁੱਲ 119 ਸੀਟਾਂ ਹਨ। 2014 ਦੀਆਂ ਆਮ ਚੋਣਾਂ ਵਿਚ ਟੀਆਰਐਸ ਦੇ 90, ਕਾਂਗਰਸ ਦੇ 13, ਏਆਈਐਮਆਈਐਮ ਦੇ 7, ਭਾਜਪਾ ਦੇ 5, ਟੀਡੀਪੀ ਦੇ 3 ਅਤੇ ਸੀਪੀਆਈ(ਐਮ) ਦਾ ਇੱਕ ਵਿਧਾਇਕ ਹੈ।
ਮਿਜ਼ੋਰਮ
ਪੰਜਾਂ ਸੂਬਿਆਂ ਵਿਚ ਮਿਜ਼ੋਰਮ ਇਕਲੌਤਾ ਅਜਿਹਾ ਸੂਬਾ ਹੈ, ਜਿੱਥੇ ਕਾਂਗਰਸ ਸੱਤਾ ਵਿਚ ਹੈ ਅਤੇ ਇਹ ਪਿਛਲੇ ਦਸ ਸਾਲ ਤੋਂ ਇੱਥੇ ਸੱਤਾ ਵਿਚ ਹੈ। ਲਾਲ ਥਨਾਵਲਾ ਉੱਥੋਂ ਦੇ ਮੁੱਖ ਮੰਤਰੀ ਹਨ। ਇਸ ਵਾਰ ਸੀ-ਵੋਟਰ ਸਰਵੇ ਨੇ ਐਮਐਨਐਫ਼ ਨੂੰ 16-20 ਸੀਟਾਂ, ਕਾਂਗਰਸ ਨੂੰ 14-18 ਸੀਟਾਂ ਜਦਕਿ ਜੇਪੀਐਮ ਨੂੰ 3-7 ਸੀਟਾਂ ਅਤੇ 3 ਸੀਟਾਂ ਹੋਰਾਂ ਨੂੰ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਸਰਕਾਰ ਬਣਾਉਣ ਲਈ ਕੁੱਲ 40 ਵਿੱਚੋਂ 21 ਸੀਟਾਂ ਦੀ ਲੋੜ ਹੈ।
ਮਿਜ਼ੋਰਮ ਵਿਧਾਨ ਸਭਾ ਵਿਚ ਕੁੱਲ 40 ਸੀਟਾਂ ਹਨ। ਕਾਂਗਰਸ ਕੋਲ 34 ਸੀਟਾਂ, ਐਮਐਨਐਫ ਕੋਲ 5 ਅਤੇ ਇੱਕ ਸੀਟ ਅਜ਼ਾਦ ਵਿਧਾਇਕ ਕੋਲ ਸੀ।
ਸੂਬੇ ਤੋਂ ਬਾਹਰੋਂ ਆਉਣ ਵਾਲੀ ਸ਼ਰਾਬ ਅਤੇ ਡਰੱਗਜ਼ ਉੱਤੇ ਪਾਬੰਦੀ ਲੱਗੇ ਜਾਂ ਨਾ ਇਹ ਮਿਜ਼ੋਰਮ ਦਾ ਮੁੱਖ ਚੋਣ ਮੁੱਦਿਆਂ ਚੋਂ ਇੱਕ ਸੀ।
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: