'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ...'-ਨਜ਼ਰੀਆ

    • ਲੇਖਕ, ਵੁਸਤੁਲਾਹ ਖ਼ਾਨ
    • ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ

ਸੁਣਿਆ ਹੈ ਕਿ ਸੀਨੀਅਰ ਪੱਤਰਕਾਰ ਬਰਖਾ ਦੱਤ ਅਤੇ ਸੁਹਾਸਿਨੀ ਹੈਦਰ ਨੇ ਕਰਾਚੀ ਵਿੱਚ ਕਿਸੇ ਕਾਨਫਰੰਸ ਵਿੱਚ ਸ਼ਾਮਲ ਹੋਣ ਆਉਣਾ ਸੀ। ਸਮੇਂ 'ਤੇ ਵੀਜ਼ਾ ਨਹੀਂ ਮਿਲਿਆ।

ਮੈਨੂੰ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਇੱਕ ਕਾਨਫਰੰਸ ਦਾ ਸੱਦਾ ਸੀ।

ਮੇਰੇ ਟ੍ਰੈਵਲ ਏਜੰਟ ਨੇ ਕਿਹਾ ਕਾਨਫਰੰਸ ਦੇ ਸੱਦੇ ਦੀ ਕਾਪੀ ਅਤੇ ਜਿਸ ਨੇ ਇਹ ਸੱਦਾ ਭੇਜਿਆ ਉਸ ਦੇ ਘਰ ਦੇ ਪਤੇ ਦਾ ਕੋਈ ਬਿਲ ਜਾਂ ਉਸ ਦੇ ਆਧਾਰ ਕਾਰਡ ਦੀ ਕਾਪੀ ਮੰਗਵਾ ਲਓ। ਮੈਂ ਤੁਹਾਡੀ ਵੀਜ਼ਾ ਐਪਲੀਕੇਸ਼ਨ ਲਾ ਦਿੰਦਾ ਹਾਂ ਅੱਗੇ ਤੁਹਾਡੀ ਕਿਸਮਤ। ਮੇਰਾ ਮੇਰਠ ਜਾਣ ਦਾ ਜੋਸ਼ ਉੱਥੇ ਹੀ ਮੱਠਾ ਪੈ ਗਿਆ।

ਸਾਡੇ ਤੋਂ ਚੰਗੇ ਤਾਂ ਦੋਵੇਂ ਦੇਸਾਂ ਦੇ ਮਛੇਰੇ ਹਨ ਜਿਨ੍ਹਾਂ ਦੀ ਕਿਸ਼ਤੀ ਸਮੁੰਦਰ ਵਿੱਚ ਜ਼ਰਾ ਵੀ ਇੱਧਰ ਤੋਂ ਉੱਧਰ ਹੋ ਜਾਏ ਤਾਂ ਮੁਫ਼ਤ ਵਿੱਚ ਗੁਜਰਾਤ ਜਾਂ ਕਰਾਚੀ ਦੀ ਜੇਲ੍ਹ ਵਿੱਚ ਪਹੁੰਚ ਜਾਂਦੇ ਹਨ।

ਅਤੇ ਜਦੋਂ ਉਨ੍ਹਾਂ ਦੀ ਗਿਣਤੀ ਦੋ ਢਾਈ ਸੌ ਹੋ ਜਾਂਦੀ ਹੈ ਤਾਂ ਫਿਰ ਦੁਨੀਆਂ ਦਿਖਾਵੇ ਲਈ ਮੰਨਤ ਦੀਆਂ ਚਿੜੀਆਂ ਵਾਂਗ ਆਜ਼ਾਦ ਕਰਕੇ ਵਾਘਾ ਅਟਾਰੀ ਜ਼ਰੀਏ ਵਾਪਸ ਕਰ ਦਿੱਤਾ ਹੈ।

ਕੁਝ ਹੀ ਮਹੀਨਿਆਂ ਵਿੱਚ ਗੁਜਰਾਤ ਅਤੇ ਕਰਾਚੀ ਦਾ ਪਿੰਜਰਾ ਫਿਰ ਨਵੀਂ ਚਿੜੀਆਂ ਤੋਂ ਭਰ ਜਾਂਦਾ ਹੈ।

ਕਰਤਾਰਪੁਰ ਵਿੱਚ ਸੁੰਘ ਲਈ ਸਾਜ਼ਿਸ਼ ਦੀ ਬਦਬੂ....

ਸੁਣਿਆ ਹੈ ਕਰਤਾਰਪੁਰ, ਬਿਨਾ ਵੀਜ਼ੇ ਦੇ ਆਉਣ-ਜਾਣ ਹੋ ਸਕੇਗਾ ਪਰ ਇਸ ਦੇ ਲਈ ਵੀ ਸਿੱਖ ਹੋਣ ਦੀ ਸ਼ਰਤ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਯਾਤਰੀਆਂ ਵਿੱਚ ਵੀ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਿਹਰਬਾਨੀ ਪਿੱਛੇ ਆਈਐੱਸਆਈ ਦਾ ਕੋਈ ਵੱਡਾ ਮਨਸੂਬਾ ਹੈ।

ਪਰ ਕੈਪਟਨ ਅਮਰਿੰਦਰ ਸਿੰਘ ਇਹ ਦੱਸਣਾ ਭੁੱਲ ਗਏ ਕਿ ਆਈਐੱਸਆਈ ਦਾ ਪਲਾਨ ਇਹ ਹੈ ਕਿ ਜਿਸ ਤਰ੍ਹਾਂ ਵਿਗਿਆਨੀ ਪੰਛੀਆਂ ਦੇ ਪੰਜਿਆਂ ਨਾਲ ਟਰਾਂਸਮੀਟਰ ਬੰਨ ਕੇ ਉਨ੍ਹਾਂ ਨੂੰ ਉਡਾ ਦਿੰਦੇ ਹਨ, ਉਸੇ ਤਰ੍ਹਾਂ ਕਰਤਾਰਪੁਰ ਆਉਣ ਵਾਲੇ ਸਿੱਖਾਂ ਨੂੰ ਤੋਹਫੇ ਵਿੱਚ ਜੋ ਪੱਗ ਜਾਂ ਕੜਾ ਦਿੱਤਾ ਜਾਵੇਗਾ ਉਸ ਵਿੱਚ ਟਰਾਂਸਮੀਟਰ ਫਿੱਟ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਇਕੱਲੇ ਨਹੀਂ ਹਨ

ਸਾਡੇ ਆਪਣੇ ਧਾਰਮਿਕ ਨੇਤਾ ਮੌਲਾਨਾ ਫਜ਼ਲੁਰਹਿਮਾਨ ਨੂੰ ਵੀ ਭਰੋਸਾ ਹੈ ਕਿ ਕਰਤਾਰਪੁਰ ਲਾਂਘਾ ਯਹੂਦੀ ਲੌਬੀ ਦੇ ਇਸ਼ਾਰੇ 'ਤੇ ਅਹਿਮਦੀਆ ਭਾਈਚਾਰੇ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ ਤਾਂ ਜੋ ਉਹ ਕਾਦੀਆਂ ਅਤੇ ਰੱਵਾ ਆਸਾਨੀ ਨਾਲ ਆ-ਜਾ ਸਕਣ।

ਯਾਨੀ ਪਹਿਲਾਂ ਤਾਂ ਅਹਿਮਦੀ ਲੋਕ ਦਾੜ੍ਹੀਆਂ ਵਧਾਉਣਗੇ, ਗ੍ਰੰਥ ਸਾਹਿਬ ਦੇ ਪਾਠ ਦਾ ਅਭਿਆਸ ਕਰਨਗੇ ਅਤੇ ਫਿਰ ਬੋਲੇ ਸੋ ਨਿਹਾਲ ਦਾ ਨਾਅਰਾ ਲਗਾਉਂਦੇ ਹੋਏ ਅਸਲ ਯਾਤਰੀਆਂ ਵਿੱਚ ਘੁਲ-ਮਿਲ ਜਾਣਗੇ ਅਤੇ ਫਿਰ ਕਰਤਾਰਪੁਰ ਤੋਂ ਪਾਕਿਸਤਾਨ ਜਾਂ ਭਾਰਤ ਦੇ ਅੰਦਰ ਬਾੜ ਲੰਘ ਕੇ ਗੁਆਚ ਜਾਣਗੇ।

ਇਹ ਵੀ ਪੜ੍ਹੋ:

ਜਦੋਂ ਇੰਨੇ ਮਹਾਨ ਆਗੂ ਅਜਿਹੀਆਂ ਗੱਲਾਂ ਕਰ ਰਹੇ ਹਨ ਤਾਂ ਮੇਰੇ ਵਰਗੇ ਅਦਨਾ ਵਿਅਕਤੀ ਦੀ ਕੀ ਮਜਾਲ ਹੈ ਕਿ ਆਪਣੀ ਭਾਰਤ ਫੇਰੀ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਰੋਵਾਂ।

ਜਾਂ ਇਸ ਗੱਲ ਦਾ ਸੋਗ ਮਨਾਵਾਂ ਕਿ ਬਰਖਾ ਦੱਤ ਜਾਂ ਸੁਹਾਸਿਨੀ ਹੈਦਰ ਨੂੰ ਵੀਜ਼ਾ ਨਹੀਂ ਮਿਲਿਆ।

ਇਸ ਮੌਕੇ ਮਹਾਨ ਕਵੀ ਇਫ਼ਿਤਿਖ਼ਾਰ ਆਰਿਖ਼ ਦੇ ਕੁਝ ਸ਼ੇਅਰ ਬੇਮੌਕਾ ਨਹੀਂ ਹੋਣਗੇ:

ਬਿਖ਼ਰ ਜਾਏਂਗੇ ਹਮ ਕਯਾ ਜਬ ਤਮਾਸ਼ਾ ਖ਼ਤਮ ਹੋਗਾ

ਮੇਰੇ ਮਾਬੂਦ ਆਖ਼ਰ ਕਬ ਤਕ ਤਮਾਸ਼ਾ ਖ਼ਤਮ ਹੋਗਾ

ਕਹਾਨੀ ਮੇਂ ਨਯੇ ਕਿਰਦਾਰ ਸ਼ਾਮਲ ਹੋ ਗਏ ਹੈਂ।

ਨਹੀਂ ਮਾਲੂਮ ਅਬ ਕਿਸ ਢਬ ਤਮਾਸ਼ਾ ਖ਼ਤਮ ਹੋਗਾ

ਕਹਾਨੀ ਖ਼ੁਦ ਉਲਝੀ ਹੈ ਯਾ ਉਲਝਾਈ ਗਈ ਹੈ

ਯੇ ਉਪਦਾ ਤਬ ਸੁਲਝੇਗਾ ਜਬ ਤਮਾਸ਼ਾ ਖ਼ਤਮ ਹੋਗਾ।

ਦਿਲੇ ਮੁਤਮਈਨ ਐਸਾ ਭੀ ਕਯਾ ਮਾਯੂਸ ਰਹਿਨਾ

ਜੋ ਖ਼ਲਕ ਉਠੀ ਤੋ ਸਬ ਕਰਤਬ, ਤਮਾਸ਼ਾ ਖ਼ਤਮ ਹੋਗਾ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)