ਹਾਕੀ ਵਿਸ਼ਵ ਕੱਪ: ਭਾਰਤੀ ਹਾਕੀ ਖਿਡਾਰੀ ਜੇ ਮੂੰਹ ਖੋਲ੍ਹੇ ਤਾਂ ਲੱਗੇਗਾ ਜੁਰਮਾਨਾ

ਤਸਵੀਰ ਸਰੋਤ, Getty Images
- ਲੇਖਕ, ਹਰਪ੍ਰੀਤ ਕੌਰ ਲਾਂਬਾ
- ਰੋਲ, ਖੇਡ ਪੱਤਰਕਾਰ, ਭੁਵਨੇਸ਼ਵਰ ਤੋਂ ਬੀਬੀਸੀ ਲਈ
ਕਹਿੰਦੇ ਹਨ ਕਿ ਟੀਮ ਦੇ ਮੈਂਬਰਾਂ ਦਾ ਇੱਕ-ਦੂਜੇ ਨਾਲ ਗੱਲਬਾਤ ਕਰਨਾ ਉਨ੍ਹਾਂ ਖ਼ਾਸ ਚੀਜ਼ਾਂ ਵਿੱਚੋਂ ਹੈ ਜਿਸ 'ਤੇ ਟੀਮਾਂ ਦਾ ਚੰਗਾ ਪ੍ਰਦਰਸ਼ਨ ਟਿਕਿਆ ਹੁੰਦਾ ਹੈ।
ਪਰ ਭੁਵਨੇਸ਼ਵਰ 'ਚ ਖੇਡੇ ਜਾ ਰਹੇ ਹਾਕੀ ਵਿਸ਼ਵ ਕੱਪ 2018 ਦੌਰਾਨ ਭਾਰਤੀ ਟੀਮ ਆਪਣਾ ਕੁਝ ਭੋਜਨ ਬਿਲਕੁਲ ਖਾਮੋਸ਼ੀ 'ਚ ਖਾ ਰਹੀ ਹੈ।
ਜੀ ਹਾਂ, ਇਹ ਉਨ੍ਹਾਂ ਕੁਝ ਵੱਖਰੇ ਤਰੀਕਿਆਂ ਵਿੱਚੋਂ ਹੈ ਜਿਸ ਨੂੰ ਮੁੱਖ ਕੋਚ ਹਰਿੰਦਰ ਸਿੰਘ ਨੇ ਲਾਗੂ ਕੀਤਾ ਹੈ ਤਾਂ ਜੋ ਟੀਮ ਦੇ ਅੰਦਰ ਆਪਸੀ ਸੰਵਾਦ ਨੂੰ ਵਧਾਉਣ 'ਚ ਮਦਦ ਮਿਲੇ।
ਖਿਡਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਉਹ ਸਿਰਫ਼ ਸਾਈਨ ਲੈਂਗਵੇਜ (ਇਸ਼ਾਰਿਆਂ ਦੀ ਭਾਸ਼ਾ) ਅਤੇ ਚਿਹਰੇ ਦੇ ਇਜ਼ਹਾਰ ਦੀ ਵਰਤੋਂ ਨਾਲ ਇੱਕ-ਦੂਜੇ ਦੇ ਨਾਲ ਸੰਵਾਦ ਕਰਨ।
ਕਿਸੇ ਨੇ ਇਸ ਨਿਯਮ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਖਿਡਾਰੀਆਂ ਵਿਚੋਂ ਹਰ ਇੱਕ ਨੂੰ 500 ਰੁਪਏ ਜਮ੍ਹਾ ਕਰਨੇ ਹੋਣਗੇ।
ਹੁਣ, ਇਸ ਪਿੱਛੇ ਕਾਰਨ ਕੀ ਹੈ।
ਇਹ ਵੀ ਪੜ੍ਹੋ:
ਦਰਅਸਲ ਮੈਚ ਦੇ ਦੌਰਾਨ ਕੁਝ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਮੈਦਾਨ ਦੇ ਬਾਹਰੋਂ ਦਿੱਤਾ ਗਿਆ ਨਿਰਦੇਸ਼ ਖਿਡਾਰੀਆਂ ਦੇ ਜਜ਼ਬੇ ਅਤੇ ਭੁਵਨੇਸ਼ਵਰ ਦੇ ਕਲਿੰਗਾ ਸਟੇਡਿਅਮ 'ਚ ਰੌਲਾ ਪਾਉਂਦੇ 15,000 ਦਰਸ਼ਕਾਂ ਦੀ ਗੂੰਜਦੀ ਆਵਾਜ਼ ਦੇ ਵਿਚਾਲੇ ਕਿਤੇ ਗੁਆਚ ਜਾਂਦਾ ਹੈ।
----------------------------------------------------------------------------------------------------------------------------
ਭਾਰਤ ਉਡੀਸਾ ਦੇ ਭੁਵਨੇਸ਼ਵਰ ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਜਿੱਥੋਂ ਖੇਡ ਦੇ ਘਟਨਾਕ੍ਰਮ ਦੇ ਨਾਲ-ਨਾਲ ਮੌਜੂਦ ਵਕਤ ਤੇ ਪੁਰਾਣੇ ਸਮੇਂ ਦੀਆਂ ਯਾਦਾਂ ਬਾਰੇ ਪੇਸ਼ ਕਰ ਰਹੇ ਹਾਂ ਖ਼ਾਸ ਡਾਇਰੀ।
----------------------------------------------------------------------------------------------------------------------------
ਹਰਿੰਦਰ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਟੀਮ ਇਸ ਵਾਰ ਕੋਈ ਗਲਤੀ ਕਰੇ।
ਇਸ ਤਰ੍ਹਾਂ, ਖਿਡਾਰੀਆਂ ਨੂੰ ਡਿਨਰ ਟੇਬਲ 'ਤੇ ਸਾਈਨ ਲੈਂਗਵੇਜ ਦਾ ਇਸਤੇਮਾਲ ਕਰਨ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਹ ਮੂਕ ਗੱਲਬਾਤ ਟ੍ਰੇਨਿੰਗ ਸੈਸ਼ਨ ਬਾਰੇ ਹੋ ਸਕਦੀ ਹੈ, ਉਨ੍ਹਾਂ ਦੇ ਨਿੱਜੀ ਜੀਵਨ ਦੇ ਬਾਰੇ ਜਾਂ ਫ਼ਿਰ ਮਹਿਜ਼ ਪਾਣੀ ਦੀ ਬੋਤਲ ਦੇਣ ਨੂੰ ਲੈ ਕੇ ਵੀ।

ਤਸਵੀਰ ਸਰੋਤ, Getty Images
ਨਿਯਮ ਬੇਹੱਦ ਸਾਧਾਰਨ ਹਨ - ਕੋਈ ਬੋਲੇਗਾ ਨਹੀਂ, ਸਿਰਫ਼ ਇਸ਼ਾਰਿਆਂ ਦੀ ਭਾਸ਼ਾ ਤੇ ਚਿਹਰੇ ਦੇ ਹਾਵ-ਭਾਵ ਨਾਲ ਗੱਲ ਕੀਤੀ ਜਾਵੇਗੀ।
18 ਮੈਂਬਰੀ ਭਾਰਤੀ ਟੀਮ ਅਤੇ 6 ਮੈਂਬਰੀ ਸਪੋਰਟ ਸਟਾਫ਼ ਨੂੰ ਇਸ ਨੂੰ ਇੱਕ ਦਿਨ ਦੇ ਅੰਦਰ ਅਪਨਾਉਣ 'ਚ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਹਰ ਕੋਈ ਮੈਂਬਰ ਇਸ ਇਸ਼ਾਰੇ ਦੇ ਜ਼ਰੀਏ ਪ੍ਰਭਾਵੀ ਤਰੀਕੇ ਨਾਲ ਗੱਲਬਾਤ ਕਰਨ ਲੱਗੇ ਹਨ।
ਕਿਉਂ ਹੋ ਰਿਹਾ ਹੈ ਸਾਈਨ ਲੈਂਗਵੇਜ ਦਾ ਇਸਤੇਮਾਲ
ਟੀਮ ਦੇ ਇੱਕ ਮੈਂਬਰ ਨੇ ਕਿਹਾ, ''ਇਹ ਟੀਮ ਦੇ ਮੈਂਬਰਾਂ ਦੇ ਆਪਸੀ ਤਾਲਮੇਲ ਅਤੇ ਬਿਹਤਰ ਸੰਵਾਦ ਦੇ ਤਰੀਕਿਆਂ ਵਿੱਚੋਂ ਇੱਕ ਹੈ। ਵਿਸ਼ਵ ਹਾਕੀ ਕੱਪ 2018 ਭੁਵਨੇਸ਼ਵਰ ਦੇ ਕਲਿੰਗਾ ਸਟੇਡਿਅਮ 'ਚ ਹੋ ਰਿਹਾ ਹੈ, ਜਿੱਥੇ 15 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ।''
"ਮੈਚ ਦੇਖਣ ਪਹੁੰਚੇ ਦਰਸ਼ਕਾਂ ਨੂੰ ਸਾਡੇ ਸਮਰਥਣ 'ਚ ਤੇਜ਼ ਆਵਾਜ਼ ਕੱਢਣਾ ਪਸੰਦ ਹੁੰਦਾ ਹੈ ਪਰ ਕਈ ਵਾਰ ਇਹ ਆਵਾਜ਼ ਇੰਨੀ ਤੇਜ਼ ਹੁੰਦੀ ਹੈ ਕਿ ਸਾਨੂੰ ਨਿਰਦੇਸ਼ ਸੁਣਾਈ ਨਹੀਂ ਪੈਂਦੇ।''
ਇਸ ਨਵੇਂ ਤਰੀਕੇ ਨੂੰ ਇਸ ਲਈ ਅਪਣਾਇਆ ਗਿਆ ਹੈ ਤਾਂ ਜੋ ਅਸੀਂ ਮੈਚ ਦੌਰਾਨ ਇਨ੍ਹਾਂ ਦੇ ਇਸਤੇਮਾਲ ਨਾਲ ਸੰਵਾਦ ਕਰ ਸਕੀਏ ਅਤੇ ਕੀ ਬੋਲਿਆ ਜਾ ਰਿਹਾ ਹੈ ਉਸ ਨੂੰ ਸਮਝ ਸਕੀਏ।''
ਇਸ ਤੋਂ ਇਲਾਵਾ ਹੋਰ ਵਿਧੀਆਂ ਵੀ ਅਪਣਾਈ ਜਾ ਰਹੀਆਂ ਹਨ। ਖਾਣੇ ਦੌਰਾਨ ਫ਼ੋਨ ਦੇ ਇਸਤੇਮਾਲ ਦੀ ਮਨਾਹੀ ਹੈ।
ਜੋ ਦੇਰੀ ਨਾਲ ਪਹੁੰਚਦਾ ਹੈ (ਇੱਥੋਂ ਤੱਕ ਕਿ 30 ਸਕਿੰਟ ਦੇਰੀ ਨਾਲ ਵੀ) ਉਸ ਨੂੰ ਬਾਅਦ 'ਚ 500 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਜੁਰਮਾਨੇ ਦੇ ਇਨ੍ਹਾਂ ਪੈਸਿਆਂ ਨੂੰ ਟੀਮ ਦੀ ਮੌਜ ਮਸਤੀ ਉੱਤੇ ਖ਼ਰਚਿਆ ਜਾਂਦਾ ਹੈ।
ਅਗਸਤ 'ਚ ਜਕਾਰਤਾ 'ਚ ਖੇਡੇ ਗਏ ਏਸ਼ੀਅਨ ਗੇਮਜ਼ ਦੌਰਾਨ ਵੀ ਕੁਝ ਅਜਿਹੀ ਹੀ ਅਨੋਖੀ ਸਜ਼ਾ ਨੂੰ ਅਪਣਾਇਆ ਗਿਆ ਸੀ।
ਉਸ ਦੌਰਾਨ ਜੋ ਵੀ ਖਿਡਾਰੀ, ਕੋਚ ਜਾਂ ਸਪੋਰਟ ਸਟਾਫ਼ ਲੇਟ ਪਹੁੰਚਦਾ ਜਾਂ ਆਪਣੀ ਕਿੱਟ ਕਮਰੇ ਵਿੱਚ ਹੀ ਭੁੱਲ ਜਾਂਦਾ ਤਾਂ ਉਸਨੂੰ ਬਤੌਰ ਸਜ਼ਾ 24 ਘੰਟੇ ਲਈ ਇੱਕ ਸਕਰਟ ਅਤੇ ਰੂਸਟਰ ਹੈਟ ਪਹਿਨਣਾ ਪੈਂਦਾ ਸੀ।

ਤਸਵੀਰ ਸਰੋਤ, Getty Images
ਹਰਿੰਦਰ ਕਹਿੰਦੇ ਹਨ, ''ਇਸ ਤਰ੍ਹਾਂ ਦੀ ਤੇਜ਼ ਰਫ਼ਤਾਰ ਨਾਲ ਖੇਡੇ ਜਾਣ ਵਾਲੇ ਟੂਰਨਾਮੈਂਟ 'ਚ ਮਾਹੌਲ ਨੂੰ ਸਾਧਾਰਨ ਬਣਾਏ ਰੱਖਣ ਲਈ ਅਜਿਹਾ ਕੀਤਾ ਗਿਆ ਸੀ।''
ਬ੍ਰੇਕ ਦੌਰਾਨ ਟੀਮ ਇੰਡੀਆ ਪੁਰੀ ਜਾਵੇਗੀ
ਇਸ ਵਾਰ ਕੌਮਾਂਤਰੀ ਹਾਕੀ ਫੇਡਰੇਸ਼ਨ ਨੇ ਵਿਸ਼ਵ ਕੱਪ ਹਾਕੀ 'ਚ 12 ਟੀਮਾਂ ਦੀ ਥਾਂ 18 ਟੀਮਾਂ ਨੂੰ ਖਿਡਾਉਣ ਦਾ ਫ਼ੈਸਲਾ ਕੀਤਾ ਹੈ। ਤਿੰਨ ਹਫ਼ਤਿਆਂ ਲੰਬੇ ਟੂਰਨਾਮੈਂਟ ਦਾ ਮਤਲਬ ਹੈ ਕਿ ਮੈਚਾਂ ਦੇ ਵਿਚਾਲੇ ਵੱਡਾ ਬ੍ਰੇਕ ਮਿਲੇਗਾ, ਇਸ ਨਾਲ ਖਿਡਾਰੀਆਂ ਕੋਲ ਕਾਫ਼ੀ ਖਾਲੀ ਸਮਾਂ ਹੋਵੇਗਾ।
ਜ਼ਿਆਦਾਤਰ ਟੀਮਾਂ ਕੋਲ ਪੂਲ ਮੈਚਾਂ ਦੌਰਾਨ ਤਿੰਨ ਤੋਂ ਚਾਰ ਦਿਨਾਂ ਦਾ ਅੰਤਰ ਮਿਲਿਆ ਹੈ ਇਸ ਲਈ ਖਿਡਾਰੀ ਖ਼ੁਦ ਨੂੰ ਮਸਰੂਫ਼ ਰੱਖਣ ਦਾ ਤਰੀਕਾ ਲੱਭਦੇ ਰਹਿੰਦੇ ਹਨ।
ਰਾਜ ਸਰਕਾਰ ਵੀ ਉਡੀਸ਼ਾ ਨੂੰ ਖੇਡ ਅਤੇ ਸੈਰ ਸਪਾਟੇ ਦੇ ਕੇਂਦਰ ਦੇ ਰੂਪ 'ਚ ਪ੍ਰਚਾਰ ਕਨ ਨੂੰ ਲੈ ਕੇ ਉਤਸੁਕ ਹੈ।
ਲਿਹਾਜ਼ਾ ਉਹ ਸ਼ਹਿਰ ਦੇ ਪ੍ਰਸਿੱਧ ਮੰਦਿਰ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਹੁੰਗਾਰਾ ਦੇ ਰਹੀ ਹੈ ਤਾਂ ਜੋ ਲੋਕਾਂ ਨੂੰ ਮਨੋਰੰਜਨ ਅਤੇ ਹਾਈ ਪ੍ਰੋਫ਼ਾਈਲ ਖੇਡ ਦੇ ਇਸ ਨਸ਼ੀਲੇ ਕਾਕਟੇਲ ਦਾ ਆਨੰਦ ਲੈਣ ਦੇ ਲਈ ਸੱਦਿਆ ਜਾ ਸਕੇ।
ਇਹ ਵੀ ਪੜ੍ਹੋ:
ਪਾਕਿਸਤਾਨੀ ਖਿਡਾਰੀਆਂ ਨੂੰ ਵੀ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਇੱਕ ਮਾਲ ਵਿੱਚ ਸਮਾਂ ਬਿਤਾਉਂਦੇ ਦੇਖਿਆ ਗਿਆ ਸੀ, ਜਦਕਿ ਦੱਖਣ ਅਫ਼ਰੀਕੀ ਟੀਮ ਵੀ ਕੁਝ ਵਿੰਡੋ ਸ਼ਾਪਿੰਗ ਕਰਦੀ ਦੇਖੀ ਗਈ। ਕੁਝ ਟੀਮਾਂ ਗੋਲਫ਼ 'ਚ ਹੱਥ ਅਜ਼ਮਾਉਣਗੀਆਂ ਤਾਂ ਕੁਝ ਦੋ ਦਿਨਾਂ ਦੇ ਲਈ ਬੀਚ ਰਿਸੋਰਟ 'ਤੇ ਮਸਤੀ ਅਤੇ ਆਰਾਮ ਕਰਣਗੀਆਂ।
ਹਾਰਦਿਕ ਨੇ ਆਪਣਾ ਪਹਿਲਾ ਵਿਸ਼ਵ ਕੱਪ ਬਣਾਇਆ ਖ਼ਾਸ
ਅਜਿਹਾ ਬਹੁਤ ਘੱਟ ਹੀ ਹੁੰਦਾ ਹੈ ਕਿ ਕਿਸੇ ਖਿਡਾਰੀ ਨੂੰ ਆਪਣਾ ਪਹਿਲਾ ਵਿਸ਼ਵ ਕੱਪ ਖੇਡਣ ਦਾ ਮੌਕਾ ਆਪਣੇ ਹੀ ਦੇਸ 'ਚ ਮਿਲ ਜਾਂਦਾ ਹੈ। ਭਾਰਤੀ ਟੀਮ ਦੇ 20 ਸਾਲਾ ਮਿਡ ਫ਼ੀਲਡਰ ਹਾਰਦਿਕ ਸਿੰਘ ਨੂੰ ਇਹ ਮੌਕਾ ਮਿਲਿਆ ਅਤੇ ਉਹ ਇਸਨੂੰ ਖ਼ਾਸ ਬਣਾਉਣਾ ਚਾਹੁੰਦੇ ਸਨ।

ਤਸਵੀਰ ਸਰੋਤ, Getty Images
ਪੰਜਾਬ ਦੇ ਇਸ ਮੁੰਡੇ ਨੇ ਇਹ ਤੈਅ ਕੀਤਾ ਕਿ ਦੱਖਣ ਅਫ਼ਰੀਕਾ ਦੇ ਖ਼ਿਲਾਫ਼ ਪਹਿਲੇ ਮੈਚ 'ਚ ਦਰਸ਼ਕ ਗੈਲਰੀ 'ਚ ਇੱਕ ਖ਼ਾਸ ਦਰਸ਼ਕ ਮੌਜੂਦ ਰਹੇ।
ਇਸ ਦੇ ਲਈ ਉਨ੍ਹਾਂ ਦੀ ਮਾਂ ਕਮਲਜੀਤ ਸੰਧੂ ਜਲੰਧਰ ਤੋਂ ਖ਼ਾਸ ਤੌਰ 'ਤੇ ਪਹੁੰਚੀ ਅਤੇ ਇਸ ਨਾਲ ਹਾਰਦਿਕ ਬੇਹੱਦ ਉਤਸਾਹਿਤ ਹੋ ਗਏ ਹਨ। ਉਨ੍ਹਾਂ ਨੇ ਉਦਘਾਟਨ ਮੈਚ ਦੌਰਾਨ ਭਾਰਤ ਦੀ ਜਿੱਤ ਅਹਿਮ ਭੂਮਿਕਾ ਅਦਾ ਕੀਤੀ।
ਹਾਰਦਿਕ, ਜਿਨ੍ਹਾਂ ਨੇ ਪਿਛਲੇ ਮਹੀਨੇ ਓਮਾਨ 'ਚ ਏਸ਼ੀਆਈ ਚੈਂਪੀਅਨ ਟਰਾਫ਼ੀ 'ਚ ਭਾਰਤ ਲਈ ਖੇਡਣਾ ਸ਼ੁਰੂ ਕੀਤਾ ਸੀ। ਇਸ ਵਿੱਚ ਭਾਰਤ-ਪਾਕਿਸਤਾਨ ਸਾਂਝੇ ਤੌਰ 'ਤੇ ਜੇਤੂ ਰਹੇ ਸਨ।
ਹਾਰਦਿਕ ਨੂੰ 6 ਦੇਸਾਂ ਦੇ ਉਸ ਟੂਰਨਾਮੈਂਟ 'ਚ ਚੰਗੇ ਪ੍ਰਦਰਸ਼ਨ ਦੇ ਲਈ ਸਨਮਾਨਿਆ ਗਿਆ ਅਤੇ ਵਿਸ਼ਵ ਕੱਪ ਦੀ ਟੀਮ 'ਚ ਸ਼ਾਮਿਲ ਕੀਤਾ ਗਿਆ।
ਫ਼ੁਰਤੀਲੇ ਪੈਰਾਂ ਵਾਲੇ ਹਾਰਦਿਕ ਇੱਕ ਬੇਹੱਦ ਪ੍ਰਭਾਵਸ਼ਾਲੀ ਖ਼ਿਡਾਰੀ ਹਨ, ਉਹ ਉਸ ਪਰਿਵਾਰ ਤੋਂ ਆਉਂਦੇ ਹਨ ਜਿਸਦਾ ਹਾਕੀ ਨਾਲ ਪੁਰਾਣਾ ਅਤੇ ਮਜ਼ਬੂਤ ਨਾਤਾ ਹੈ।
ਉਨ੍ਹਾਂ ਦੇ ਪਿਤਾ ਵਰਿੰਦਰਪ੍ਰੀਤ ਸਿੰਘ ਵੀ ਇੱਕ ਕੌਮਾਂਤਰੀ ਖਿਡਾਰੀ ਸਨ ਅਤੇ ਇਸ ਨੌਜਵਾਨ ਖਿਡਾਰੀ ਦਾ ਰਿਸ਼ਤਾ ਸਾਬਕਾ ਹਾਕੀ ਖਿਡਾਰੀ ਜੁਗਰਾਜ ਸਿੰਘ ਅਤੇ ਅਰਜੁਨ ਪੁਰਸਕਾਰ ਜੇਤੂ ਰਾਜਬੀਰ ਕੌਰ ਨਾਲ ਵੀ ਹੈ।
ਹਾਕੀ ਇੰਡੀਆ ਲੀਗ 'ਚ ਕਦੇ ਬਾਲ ਬੁਆਏ ਦੀ ਭੂਮਿਕਾ ਨਿਭਾ ਚੁੱਕੇ ਹਾਰਦਿਕ ਭੁਵਨੇਸ਼ਵਰ 'ਚ ਖੇਡੇ ਜਾ ਰਹੇ ਇਸ ਵਿਸ਼ਵ ਕੱਪ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀਆਂ ਵਿੱਚੋਂ ਇੱਕ ਹਨ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












