ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਕਿਸਾਨ ਨੇ 1.40 ਰੁਪਏ ਕਿੱਲੋ ਦੇ ਭਾਅ ਪਿਆਜ਼ ਵੇਚ ਕੇ ਭੇਜੀ ਰਾਹਤ -ਪੰਜ ਅਹਿਮ ਖ਼ਬਰਾਂ

ਤਸਵੀਰ ਸਰੋਤ, AFP
ਨਾਸਿਕ, ਮਹਾਰਾਸ਼ਟਰ ਦੇ ਇੱਕ ਪਿਆਜ਼ ਉਗਾਉਣ ਵਾਲੇ ਕਿਸਾਨ ਨੂੰ ਆਪਣੀ ਫਸਲ 1.40 ਰੁਪਏ ਮੁੱਲ 'ਤੇ ਵੇਚਣੀ ਪਈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕਿਸਾਨ ਨੇ ਆਪਣੇ 750 ਕਿਲੋ ਪਿਆਜ਼ 1064 ਰੁਪਏ ਵਿੱਚ ਵੇਚੇ ਅਤੇ ਉਸ ਮਗਰੋਂ ਕਿਸਾਨ ਨੇ ਪ੍ਰਾਪਤ ਕੀਤੀ ਰਕਮ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਭੇਜ ਦਿੱਤੀ। ਇਹ ਕਦਮ ਫਸਲ ਦੇ ਘੱਟ ਮੁੱਲ ਮਿਲਣ ਦੇ ਵਿਰੋਧ ਵਿੱਚ ਚੁੱਕਿਆ ਗਿਆ।
ਕਿਸਾਨ ਸੰਜੇ ਸਾਥੀ ਉਨ੍ਹਾਂ ਮੁੱਠੀ ਭਰ ਪ੍ਰਗਤੀਸ਼ੀਲ ਕਿਸਾਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਾਲ 2010 ਦੀ ਭਾਰਤ ਫੇਰੀ ਸਮੇਂ ਉਨ੍ਹਾਂ ਨਾਲ ਮੁਲਾਕਾਤ ਲਈ ਚੁਣਿਆ ਗਿਆ ਸੀ।

ਤਸਵੀਰ ਸਰੋਤ, Getty Images
ਫੌਜ ਵਿੱਚ ਸਰੀਰਕ ਤੋਂ ਪਹਿਲਾਂ ਹੋਵੇਗੀ ਲਿਖਤੀ ਪ੍ਰੀਖਿਆ
ਆਪਣੀ ਭਰਤੀ ਪ੍ਰਕਿਰਿਆ ਵਿੱਚ ਵੱਡਾ ਬਦਲ ਲਿਆਉਂਦਿਆਂ ਭਾਰਤੀ ਫੌਜ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸਰੀਰਕ ਪ੍ਰੀਖਿਆ ਤੋਂ ਪਹਿਲਾਂ ਲਿਖਤੀ ਪ੍ਰੀਖਿਆ ਲਵੇਗੀ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਪ੍ਰੋਜੈਕਟ ਨੂੰ ਭਾਰਤ ਦੇ ਰੱਖਿਆ ਮੰਤਰਾਲੇ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ। ਖ਼ਬਰ ਮੁਤਾਬਕ ਇਹ ਜਾਣਕਾਰੀ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਭਰਤੀ ਦੇ ਡਾਇਰੈਕਟਰ ਜਰਨਲ ਬ੍ਰਿਗੇਡੀਅਰ ਜਗਦੀਪ ਦਹੀਆ ਨੇ ਜਲੰਧਰ ਵਿੱਚ ਦਿੱਤੀ।
ਭਾਰਤ ਦੀ ਜਲ ਅਤੇ ਹਵਾਈ ਫੌਜ ਪਹਿਲਾਂ ਹੀ ਇਹ ਪ੍ਰਕਿਰਿਆ ਅਪਣਾ ਚੁੱਕੀਆਂ ਹਨ। ਇਸ ਬਦਲਾਅ ਤੋਂ ਪਹਿਲਾਂ ਸਿਰਫ ਸਰੀਰਕ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਜਵਾਨਾਂ ਦੀ ਹੀ ਲਿਖਤੀ ਪ੍ਰੀਖਿਆ ਲਈ ਜਾਂਦੀ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Reuters
ਸਪੇਨ ਵਿੱਚ ਸੱਜੇ ਪੱਖੀਆਂ ਦੀ ਮਜ਼ਬੂਤੀ
ਸਪੇਨ ਦੀਆਂ ਖੇਤਰੀ ਚੋਣਾਂ ਵਿੱਚ ਇੱਕ ਸੱਜੇ ਪੱਖੀ ਪਾਰਟੀ, 1975 ਵਿੱਚ ਫੌਜੀ ਤਾਨਾਸ਼ਾਹੀ ਚੁੱਕੇ ਜਾਣ ਤੋਂ ਬਾਅਦ ਪਹਿਲੀ ਵਾਰ ਜਿੱਤੀ ਹੈ।
ਵੌਕਸ ਪਾਰਟੀ ਜਿਸ ਬਾਰੇ ਹਾਲਾਂ ਕਿ ਉਮੀਦ ਕੀਤੀ ਜਾ ਰਹੀ ਸੀ ਕਿ 5 ਸੀਟਾਂ ਹੀ ਜਿੱਤੇਗੀ 12 ਸੀਟਾਂ ਜਿੱਤ ਗਈ। ਇਸ ਜਿੱਤ ਨਾਲ ਪਾਰਟੀ ਐਂਡਾਲੂਸੀਆ ਸੂਬੇ ਵਿੱਚ ਕਿੰਗ ਮੇਕਰ ਬਣ ਗਈ ਹੈ।
ਹਾਲਾਂਕਿ ਸੱਤਾਧਾਰੀ ਸੋਸ਼ਲਿਸਟ ਪਾਰਟੀ ਨੂੰ ਕਿਸੇ ਵੀ ਹੋਰ ਪਾਰਟੀ ਨਾਲੋਂ ਵਧੇਰੇ ਸੀਟਾਂ ਮਿਲੀਆਂ ਹਨ ਪਰ ਇਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹਨ। ਬੀਬੀਸੀ ਦੀ ਸਾਈਟ ’ਤੇ ਅੰਗਰੇਜ਼ੀ ਵਿੱਚ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

'ਜਣੇਪੇ ਲਈ 9 ਲੱਖ ਆਪ੍ਰੇਸਨ ਰੋਕੇ ਜਾ ਸਕਦੇ ਸਨ'
ਭਾਰਤ ਵਿੱਚ 2015-16 ਦੇ ਇੱਕ ਸਾਲ ਦੌਰਾਨ, ਨਿੱਜੀ ਹਸਪਤਾਲਾਂ ਨੇ ਜਣੇਪੇ ਲਈ 9 ਲੱਖ ਅਜਿਹੇ ਵੱਡੇ ਆਪ੍ਰੇਸ਼ਨ ਕੀਤੇ ਹਨ ਜੋ ਟਾਲੇ ਜਾ ਸਕਦੇ ਸਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਵਕਫ਼ੇ ਦੌਰਾਨ ਨਿੱਜੀ ਹਸਪਤਾਲਾਂ ਵਿੱਚ ਕੁਲ 70 ਲੱਖ ਆਪ੍ਰੇਸ਼ਨ ਕੀਤੇ ਜਿਨ੍ਹਾਂ ਵਿੱਚੋਂ 9 ਲੱਖ ਟਾਲੇ ਜਾ ਸਕਦੇ ਸਨ, ਜਾਂ ਜਿਨ੍ਹਾਂ ਦੀ ਲੋੜ ਨਹੀਂ ਸੀ।
ਇਹ ਅੰਕੜੇ ਇੰਡੀਅਨ ਇਨਸਟੀਚੀਊਟ ਆਫ ਮੈਨੇਜਮੈਂਟ ਅਹਿਮਦਾਬਾਦ ਦੇ ਇੱਕ ਅਧਿਐਨ ਵਿੱਚ ਸਾਹਮਣੇ ਆਏ ਹਨ।
ਡਾਕਟਰੀ ਆਧਾਰ ਤੋਂ ਬਿਨਾਂ ਕੀਤੇ ਅਜਿਹੇ ਆਪ੍ਰੇਸ਼ਨਾਂ ਦਾ ਸਿੱਧਾ ਅਸਰ ਪਰਿਵਾਰ ਦੇ ਜੇਬ 'ਤੇ ਤਾਂ ਪੈਂਦਾ ਹੀ ਹੈ ਬੱਚੇ ਦੀ ਸਹਿਤ ਉੱਪਰ ਵੀ ਮਾੜਾ ਅਸਰ ਪੈਂਦਾ ਹੈ ਅਤੇ ਉਸ ਨੂੰ ਜਨਮ ਦੇ ਤੁਰੰਤ ਬਾਅਦ ਕਈ ਕਿਸਮ ਦੀਆਂ ਦਿੱਕਤਾਂ ਵਿੱਚੋਂ ਲੰਘਣਾ ਪੈਂਦਾ ਹੈ।

‘ਆਪਣੇ ਲੀਡਰਾਂ ਨੂੰ ਪੁੱਛੋ ਵਿਕਾਸ ਕਿਉਂ ਨਹੀਂ ਕੀਤਾ’
ਮਹਾਰਾਸ਼ਟਰ ਨਵ ਨਿਰਮਾਣ ਸੇਨਾ ਦੇ ਮੁਖੀ ਰਾਜ ਠਾਕਰੇ ਨੇ ਕਾਂਦੀਵਲੀ, ਮੁੰਬਈ ਵਿੱਚ ਰੱਖੀ ਗਈ ਉੱਤਰ ਭਾਰਤੀ ਮਹਾਂਪੰਚਾਇਤ ਵਿੱਚ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਨਾਗਰਿਕ ਆਪਣੇ ਲੀਡਰਾਂ ਨੂੰ ਪੁੱਛਣ ਕਿ ਉਨ੍ਹਾਂ ਨੇ ਸੂਬਿਆਂ ਵਿੱਚ ਵਿਕਾਸ ਕਿਉਂ ਨਹੀਂ ਕੀਤਾ ਕਿ ਲੋਕਾਂ ਨੂੰ ਕੰਮ ਦੀ ਭਾਲ ਵਿੱਚ ਬਾਹਰਲੇ ਸੂਬਿਆਂ ਵਿੱਚ ਜਾਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਸੂਬੇ ਵਿੱਚ ਵੀ ਉਦਯੋਗ ਆਵੇ ਉਸ ਸੂਬੇ ਵਾਲਿਆਂ ਨੂੰ ਰੋਜ਼ਗਾਰ ਵਿੱਚ ਪਹਿਲ ਮਿਲਣੀ ਚਾਹੀਦੀ ਹੈ। ਬੀਬੀਸੀ ਦੀ ਸਾਈਟ ’ਤੇ ਹਿੰਦੀ ਵਿੱਚ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












