ਬੱਚਿਆਂ ਦਾ ਜ਼ੁਕਾਮ ਠੀਕ ਕਰਨ ਲਈ ਇਹ ਨਾ ਕਰੋ

ਤਸਵੀਰ ਸਰੋਤ, Getty Images
ਬੱਚਿਆਂ ਨੂੰ ਬਾਲਗਾਂ ਦੇ ਮੁਕਾਬਲੇ ਸਾਲ ਵਿੱਚ ਦੁੱਗਣੀ ਵਾਰ ਨਜ਼ਲਾ-ਜ਼ੁਕਾਮ ਹੁੰਦਾ ਹੈ ਪਰ ਹਾਲੇ ਤੱਕ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਉਨ੍ਹਾਂ ਨੂੰ ਇਸ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ।
ਬਾਜ਼ਾਰ ਜ਼ੁਕਾਮ ਤੋਂ ਨਿਜ਼ਾਤ ਦਿਵਾਉਣ ਦਾ ਦਾਅਵਾ ਕਰਨ ਵਾਲੇ ਉਤਪਾਦਾਂ ਨਾਲ ਭਰਿਆ ਪਿਆ ਹੈ।
ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਛਪੇ ਵਿਗਿਆਨਕ ਸਾਹਿਤ ਦੇ ਰਿਵੀਊ ਮੁਤਾਬਕ ਇਨ੍ਹਾਂ ਦਵਾਈਆਂ ਦੇ ਸਫਲ ਹੋਣ ਬਾਰੇ ਸਬੂਤ ਘੱਟ ਹੀ ਹਨ।
ਇਹ ਵੀ ਪੜ੍ਹੋ꞉
ਬੰਦ ਨੱਕ ਅਤੇ ਗਲਾ ਖੋਲ੍ਹਣ ਦਾ ਦਾਅਵਾ ਕਰਨ ਵਾਲੇ ਕਈ ਉਤਪਾਦ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਢੁਕਵੇਂ ਨਹੀਂ ਹਨ।
ਸਾਧਰਨ ਜ਼ੁਕਾਮ ਕਰਕੇ ਗਲਾ ਸੁੱਜ ਸਕਦਾ ਹੈ, ਛਾਤੀ ਜਾਮ ਹੋ ਸਕਦੀ ਹੈ, ਬੁਖ਼ਾਰ ਹੋ ਸਕਦਾ ਹੈ ਅਤੇ ਛਿੱਕਾਂ ਲੱਗ ਸਕਦੀਆਂ ਹਨ। ਇਹ ਸਾਰੇ ਲੱਛਣ ਕਾਫੀ ਪ੍ਰੇਸ਼ਾਨ ਕਰਨ ਵਾਲੇ ਹਨ ਪਰ ਲਗਪਗ ਇੱਕ ਹਫਤੇ ਬਾਅਦ ਇਹ ਆਪਣੇ ਆਪ ਗਾਇਬ ਹੋ ਜਾਂਦੇ ਹਨ।
ਸਿੱਟਾ ਇਹ ਹੈ ਕਿ ਜ਼ੁਕਾਮ ਦੇ ਇਲਾਜ ਲਈ ਕੋਈ ਮੰਤਰ ਪੜ੍ਹਨ ਵਾਲੀ ਦਵਾਈ ਨਹੀਂ ਹੈ।
ਕੀ ਨੱਕ ਸਾਫ਼ ਕਰਨ ਲਈ ਕੁਝ ਵਰਤਿਆ ਜਾ ਸਕਦਾ ਹੈ
ਰੌਇਲ ਕਾਲਜ ਆਫ ਪੈਡਿਐਟਰਿਕਸ ਅਤੇ ਚਾਈਲਡ ਹੈਲਥ, ਲੰਡਨ ਦੇ ਡਾ਼ ਰਾਹੁਲ ਚੌਧਰੀ ਦਾ ਕਹਿਣਾ ਹੈ ਕਿ ਇਸ ਕਾਰਜ ਲਈ ਨੱਕ ਵਿੱਚ ਪਾਉਣ ਵਾਲੇ ਸਲਾਇਨ ਜਿਨ੍ਹਾਂ ਨੂੰ ਨੇਜ਼ਲ ਇਰੀਗੇਸ਼ਨ ਵੀ ਕਿਹਾ ਜਾਂਦਾ ਹੈ ਵਰਤੇ ਜਾ ਸਕਦੇ ਹਨ।
ਇਹ ਦਵਾਈਆਂ ਵਾਲੀ ਦੁਕਾਨ ਤੋਂ ਬੂੰਦਾਂ ਜਾਂ ਸਪਰੇ ਦੇ ਰੂਪ ਵਿੱਚ ਖਰੀਦੇ ਜਾ ਸਕਦੇ ਹਨ।

ਤਸਵੀਰ ਸਰੋਤ, Getty Images
ਡਾ਼ ਚੌਧਰੀ ਨੇ ਦੱਸਿਆ ਕਿ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਅਤੇ ਇਨ੍ਹਾਂ ਨਾਲ ਨੱਕ ਦੀ ਸੋਜਿਸ਼ ਵਿੱਚ ਮਦਦ ਮਿਲਦੀ ਹੈ। ਇਨ੍ਹਾਂ ਨੂੰ ਦਿਨ ਵਿੱਚ ਕਈ ਵਾਰ ਵਰਤਿਆ ਜਾ ਸਕਦਾ ਹੈ।
ਇਨ੍ਹਾਂ ਤੋਂ ਇਲਾਵਾ ਕਾਲਪੋਲ ਦੇ ਰੂਪ ਵਿੱਚ ਮਿਲਦੀ ਪੈਰਾਸੀਟਾਮੋਲ- ਬੁਖ਼ਾਰ ਲਈ ਤਾਂ ਠੀਕ ਹੈ ਪਰ ਇਸ ਨਾਲ ਬੰਦ ਨੱਕ ਵਿੱਚ ਕੋਈ ਮਦਦ ਨਹੀਂ ਮਿਲਦੀ।
ਕੀ ਨਹੀਂ ਕਰਨਾ ਚਾਹੀਦਾ
ਬਰਤਾਨੀਆ ਦੀ ਕੌਮੀ ਸਿਹਤ ਏਜੰਸੀ (ਐਨਐਚਐਸ) ਮੁਤਾਬਕ ਛਾਤੀ ਖੋਲ੍ਹਣ ਵਾਲੇ ਉਤਪਾਦ 12 ਸਾਲ ਤੋਂ ਛੋਟੇ ਬੱਚਿਆਂ ਲਈ ਠੀਕ ਨਹੀਂ ਹਨ। ਬੱਚਿਆਂ ਨੂੰ ਬਹੁਤੀ ਨੀਂਦ ਆਉਣਾ ਅਤੇ ਹਾਜ਼ਮੇ ਸਬੰਧੀ ਗੜਬੜੀਆਂ ਹੋ ਸਕਦੀਆਂ ਹਨ।
ਹਾਲਾਂਕਿ ਬਾਲਗ ਇਸ ਦੀ ਵਰਤੋਂ ਤਿੰਨ ਤੋਂ ਸੱਤ ਦਿਨਾਂ ਤੱਕ ਕਰ ਸਕਦੇ ਹਨ ਪਰ ਬ੍ਰਿਟਿਸ਼ ਮੈਡੀਕਲ ਜਰਨਲ ਮੁਤਾਬਕ ਜ਼ੁਕਾਮ ਦੇ ਲੱਛਣਾਂ ਵਿੱਚ ਇਹ ਘੱਟ ਹੀ ਕਾਰਗਰ ਹਨ।
ਹਾਂ ਇਹ ਨੱਕ ਦੀ ਸੋਜਿਸ਼ ਘਟਾ ਕੇ ਸਾਹ ਲੈਣਾ ਸੌਖਾ ਕਰ ਸਕਦੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਦੇ ਨਾਲ ਹੀ ਇਨ੍ਹਾਂ ਕਰਕੇ ਸਿਰ ਦਰਦ, ਉਨੀਂਦਰੇ ਵਰਗੇ ਪ੍ਰਭਾਵ ਹੋ ਸਕਦੇ ਹਨ। ਜੇ ਇਨ੍ਹਾਂ ਦੀ ਵਰਤੋਂ ਲੰਬੇ ਸਮੇਂ ਤੱਕ ਕੀਤੀ ਜਾਵੇ ਤਾਂ ਰੇਸ਼ਾ ਜੰਮਣ ਕਰਕੇ ਨੱਕ ਜਾਮ ਵੀ ਹੋ ਸਕਦੀ ਹੈ।
ਡਾ਼ ਚੌਧਰੀ ਮੁਤਾਬਕ ਬੱਚਿਆਂ ਨੂੰ ਖੰਘ ਦੀ ਦਵਾਈ ਨਹੀਂ ਦੇਣੀ ਚਾਹੀਦੀ ਕਿਉਂਕਿ ਇਸ ਕਰਕੇ ਉਨ੍ਹਾਂ ਦੀ ਖੰਘ ਰੁਕ ਜਾਂਦੀ ਹੈ ਅਤੇ ਬਲਗ਼ਮ ਬਾਹਰ ਨਹੀਂ ਨਿਕਲਦੀ।
ਐਂਟੀਬਾਇਓਟਿਕ ਸਿਰਫ ਬੈਕਟੀਰੀਅਲ ਇਨਫੈਕਸ਼ਨ ਵਿੱਚ ਕਾਰਗਰ ਹਨ ਨਾ ਕਿ ਜ਼ੁਕਾਮ ਵਿੱਚ।
ਉਨ੍ਹਾਂ ਕਿਹਾ ਕਿ ਇਨਹੇਲਰਾਂ ਦੀ ਵੀ ਸਿਫਾਰਸ਼ ਨਹੀਂ ਕੀਤੀ ਜਾਂਦੀ।
ਘਰੇਲੂ ਉਪਚਾਰ ਕਰੀਏ ਕਿ ਨਾ
ਇਸ ਬਾਰੇ ਖੋਜ ਦੀ ਕਮੀ ਹੈ ਕਿ ਘਰੇਲੂ ਉਪਚਾਰ ਕਰਨੇ ਚਾਹੀਦੇ ਹਨ ਜਾਂ ਨਹੀਂ।

ਤਸਵੀਰ ਸਰੋਤ, Magnum Photos
ਬ੍ਰਿਟਿਸ਼ ਮੈਡੀਕਲ ਜਰਨਲ ਮੁਤਾਬਕ ਹੇਠ ਲਿਖਿਆਂ ਦੀ ਬੱਚਿਆਂ ਉੱਪਰ ਜਾਂਚ ਨਹੀਂ ਕੀਤੀ ਗਈ-
- ਭਾਫ
- ਏਕਨੇਸ਼ੀਆ (ਇੱਕ ਕਿਸਮ ਦਾ ਉੱਤਰ ਅਮਰੀਕੀ ਫੁੱਲ)
- ਪ੍ਰੋਬਾਇਓਟਿਕ
- ਸਫੇਦੇ ਦਾ ਤੇਲ
ਐਨਐਚਐਸ ਮੁਤਾਬਕ ਲਸਣ, ਜ਼ਿੰਕ, ਅਤੇ ਵਿਟਾਮਿਨ ਸੀ ਦੇ ਸਪਲੀਮੈਂਟ ਕਿੰਨੇ ਕੁ ਕਾਰਗਰ ਹਨ ਇਸ ਬਾਰੇ ਵੀ ਖੋਜ ਦੀ ਜ਼ਰੂਰਤ ਹੈ।
ਡਾਕਟਰ ਕੋਲ ਕਦੋਂ ਜਾਈਏ
- ਜੇ ਬੱਚੇ ਦਾ ਤਾਪਮਾਨ 38.5 ਡਿਗਰੀ ਤੋਂ ਵੱਧ ਹੋਵੇ।
- ਚਟੱਖੇ ਬਣ ਜਾਣ
- ਜੇ ਕਈ ਦਿਨਾਂ ਬਾਅਦ ਵੀ ਜ਼ੁਕਾਮ ਦੇ ਲੱਛਣ ਆਪਣੇ-ਆਪ ਠੀਕ ਨਾ ਹੋਣ

ਤਸਵੀਰ ਸਰੋਤ, Getty Images
ਕੋਈ ਹੋਰ ਸਲਾਹ
ਖੁੱਲ੍ਹਾ ਪਾਣੀ ਪੀਓ ਅਤੇ ਆਪਣੇ-ਆਪ ਨੂੰ ਗਰਮ ਰੱਖੋ।
ਸਾਧਾਰਨ ਜ਼ੁਕਾਮ ਆਮ ਕਰਕੇ ਲਾਗ ਨਾਲ ਇੱਕ ਤੋਂ ਦੂਸਰੇ ਵਿਅਕਤੀ ਨੂੰ ਹੋ ਜਾਂਦਾ ਹੈ ਖ਼ਾਸ ਕਰਕੇ ਖੰਘ ਅਤੇ ਛਿੱਕਾ ਨਾਲ।
ਇਸ ਲਈ ਆਪਣੇ ਹੱਥ ਵਾਰ-ਵਾਰ ਗਰਮ ਪਾਣੀ ਅਤੇ ਸਾਬਣ ਨਾਲ ਧੋਂਦੇ ਰਹੋ। ਆਪਣੀਆਂ ਅੱਖਾਂ ਅਤੇ ਨੱਕ ਨੂੰ ਵਾਰ-ਵਾਰ ਹੱਥ ਨਾ ਲਾਓ।
ਰੁਮਾਲ ਦੀ ਥਾਂ ਟਿਸ਼ੂ ਵਰਤੋ ਤਾਂ ਕਿ ਬੈਕਟੀਰੀਆ ਜਿੰਨੀ ਛੇਤੀ ਹੋ ਸਕੇ ਤੁਹਾਡੇ ਤੋਂ ਦੂਰ ਚਲਾ ਜਾਵੇ।
ਇਹ ਵੀ ਪੜ੍ਹੋ꞉
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3