#MeToo ਦੀ ਛਤਰੀ ਹੇਠ ਕਿਸ ਦਾ ਆਉਣਾ ਹੈ ਖ਼ਤਰਨਾਕ?

ਤਸਵੀਰ ਸਰੋਤ, Getty Images
- ਲੇਖਕ, ਵਿਕਾਸ ਤ੍ਰਿਵੇਦੀ
- ਰੋਲ, ਬੀਬੀਸੀ ਪੱਤਰਕਾਰ
ਔਰਤਾਂ ਵੱਲੋਂ ਆਪਣੇ ਸ਼ੋਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਮੁਹਿੰਮ #MeToo ਭਾਰਤ 'ਚ ਇਸ ਵੇਲੇ ਆਪਣੇ ਸਿੱਖਰਾਂ 'ਤੇ ਹੈ।
ਸੋਸ਼ਲ ਮੀਡੀਆ 'ਤੇ ਹਰ ਤਬਕੇ ਦੀਆਂ ਔਰਤਾਂ ਨੇ ਆਪਣੇ ਨਾਲ ਹੋਏ ਸ਼ੋਸ਼ਣ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਹਨ। ਇਸ ਮੁਹਿੰਮ ਦੀ ਲਪੇਟ 'ਚ ਫਿਲਮ, ਮੀਡੀਆ ਇਡੰਸਟ੍ਰੀ ਅਤੇ ਸਿਆਸਤ ਨਾਲ ਜੁੜੇ ਲੋਕ ਵੀ ਆਏ ਹਨ।
ਕਈ ਵੱਡੀਆਂ ਹਸਤੀਆਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਲਈ ਮੁਆਫੀ ਵੀ ਮੰਗੀ ਹੈ ਅਤੇ ਕਈ ਅਜੇ ਵੀ ਚੁੱਪ ਸਾਧੀ ਬੈਠੇ ਹਨ।
ਪਰ ਇਸ ਮੁਹਿੰਮ ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਕਿਹੜੇ ਮਾਮਲਿਆਂ ਨੂੰ #MeToo ਮੰਨਿਆ ਜਾਵੇ ਅਤੇ ਕਿਹੜਿਆਂ ਨੂੰ ਨਹੀਂ।
ਕੁਝ ਮਹਿਲਾ ਪੱਤਰਕਾਰ #MeToo ਦੀ ਅਹਿਮੀਅਤ ਦੱਸਦਿਆਂ ਹੋਇਆ ਇਸ ਪਹਿਲੂ 'ਤੇ ਰੌਸ਼ਨੀ ਪਾ ਰਹੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਹਰੇਕ ਮਾਮਲੇ ਨੂੰ #MeToo ਨਾਲ ਜੋੜ ਕੇ ਜਿਨਸੀ ਸ਼ੋਸ਼ਣ ਨਹੀਂ ਮੰਨਿਆ ਜਾਵੇ।
ਇਹ ਵੀ ਪੜ੍ਹੋ:
ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੇ ਟਵਿੱਟਰ 'ਤੇ ਮੰਗਲਵਾਰ ਨੂੰ 'ਆਪਣੇ ਨਾਲ ਹੋਏ ਮਾਨਸਿਕ ਸ਼ੋਸ਼ਣ' ਨੂੰ #MeToo ਹੈਸ਼ਟੈਗ ਦੇ ਨਾਲ ਸ਼ੇਅਰ ਕੀਤਾ।
ਜਵਾਲਾ ਨੇ ਲਿਖਿਆ, "2006 'ਚ ਉਹ ਆਦਮੀ ਚੀਫ ਬਣ ਗਿਆ ਅਤੇ ਇੱਕ ਨੈਸ਼ਨਲ ਚੈਂਪੀਅਨ ਹੋਣ ਦੇ ਬਾਵਜੂਦ ਮੈਨੂੰ ਨੈਸ਼ਨਲ ਟੀਮ 'ਚੋਂ ਬਾਹਰ ਕੱਢ ਦਿੱਤਾ। ਇਸੇ ਕਾਰਨ ਮੈਂ ਖੇਡਣਾ ਬੰਦ ਕਰ ਦਿੱਤਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸੇ ਟਵੀਟ 'ਤੇ ਕੁਝ ਲੋਕਾਂ ਨੇ ਜਵਾਬ ਦਿੰਦਿਆ ਲਿਖਿਆ, #MeToo ਸਿਰਫ਼ ਜਿਨਸੀ ਸ਼ੋਸ਼ਣ ਲਈ ਹੈ, ਇਸ ਨੂੰ ਦੂਜੀਆਂ ਗੱਲਾਂ ਲਈ ਨਾ ਵਰਤਿਆ ਜਾਵੇ।
ਅਜਿਹੇ ਵਿੱਚ ਇਹ ਸਵਾਲ ਹੋ ਸਕਦਾ ਹੈ ਕਿ ਅਸਲ 'ਚ ਕਿਹੜਾ ਮਾਮਲਾ #MeToo 'ਚ ਮੰਨਿਆ ਜਾ ਸਕਦਾ ਹੈ?
ਅਸੀਂ ਕੁਝ ਲੋਕਾਂ ਨਾਲ ਗੱਲ ਕਰਕੇ ਇਸ 'ਤੇ ਉਨ੍ਹਾਂ ਦਾ ਨਜ਼ਰੀਆ ਜਾਨਣ ਦੀ ਕੋਸ਼ਿਸ਼ ਕੀਤੀ।
ਮਜ਼ਾਕ ਅਤੇ ਸ਼ੋਸ਼ਣ ਦਾ ਫਰਕ
'ਦਿ ਸਿਟੀਜ਼ਨ' ਵੈਬਸਾਈਟ ਦੀ ਸੰਪਾਦਕ ਸੀਮਾ ਮੁਸਤਫਾ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਇਸ ਮੁਹਿੰਮ ਦੇ ਤਹਿਤ ਬਲਾਤਕਾਰੀ ਲਈ ਵੀ ਉਹੀ ਸਜ਼ਾ ਅਤੇ ਕਮੈਂਟ ਪਾਸ ਕਰਨ ਵਾਲੇ ਲਈ ਵੀ ਉਹੀ ਸਜ਼ਾ ਨਹੀਂ ਹੋ ਸਕਦੀ ਹੈ। ਮੇਰੇ ਰਾਇ ਮੁਤਾਬਕ ਕੁੜੀ ਜਾਣਦੀ ਹੈ ਕਿ ਕਦੋਂ ਕੌਣ ਸਿਰਫ਼ ਮਜ਼ਾਕ ਕਰ ਰਿਹਾ ਹੈ ਅਤੇ ਕਦੋਂ ਸ਼ੋਸ਼ਣ ਕਰ ਰਿਹਾ ਹੈ।"

ਤਸਵੀਰ ਸਰੋਤ, Getty Images
"ਜੇਕਰ ਇੱਕ ਕੁੜੀ ਨਾਂਹ ਕਹਿ ਰਹੀ ਹੈ ਤਾਂ ਆਦਮੀ ਨੂੰ ਰੁਕਣਾ ਪਵੇਗਾ। ਜੇਕਰ ਕੁੜੀ ਕਹਿ ਰਹੀ ਹੈ ਕਿ ਉਸ ਨੂੰ ਇਹ ਨਹੀਂ ਪਸੰਦ ਤਾਂ ਆਦਮੀ ਨੂੰ ਰੁਕਣਾ ਪਵੇਗਾ ਅਤੇ ਜੇਕਰ ਕੁੜੀ ਦੀ ਨਾਂ ਤੋਂ ਬਾਅਦ ਆਦਮੀ ਅੱਗੇ ਵਧਦਾ ਹੈ ਤਾਂ ਇਹ ਸ਼ੋਸ਼ਣ ਹੈ।"
ਐਨਡੀਟੀਵੀ ਦੀ ਪੱਤਰਕਾਰ ਨਿਧੀ ਰਾਜ਼ਦਾਨ ਕਹਿੰਦੀ ਹੈ, "ਹਰੇਕ ਆਦਮੀ ਨੂੰ ਜਿਨਸੀ ਸ਼ੋਸ਼ਣ ਕਰਨ ਵਾਲਾ ਮੰਨ ਲੈਣਾ ਗ਼ਲਤ ਹੈ। ਹਰ ਮਾਮਲੇ ਨੂੰ #MeToo ਦੀ ਛਤਰੀ ਹੇਠ ਨਹੀਂ ਖੜ੍ਹਾ ਕੀਤਾ ਜਾ ਸਕਦਾ। ਉਦਾਹਰਣ ਵਜੋਂ ਜੇਕਰ ਤੁਹਾਡੇ ਦਫ਼ਤਰ 'ਚ ਡੇਟਿੰਗ ਦੀ ਇਜਾਜ਼ਤ ਹੈ ਤਾਂ ਲੋਕ ਆਪਸ 'ਚ ਗੱਲ ਕਰਨਗੇ ਅਤੇ ਅਜਿਹੇ 'ਚ ਕੋਈ ਤੁਹਾਡੀ ਨਾਂਹ ਸੁਣ ਪਿੱਛੇ ਹੱਟ ਜਾਵੇ ਤਾਂ ਮੇਰੀ ਨਜ਼ਰ 'ਚ ਉਹ ਸ਼ੋਸ਼ਣ ਨਹੀਂ ਹੈ।"
"ਪਿਛਲੇ ਕਈ ਦਿਨਾਂ 'ਚ ਮੈਂ ਇਹ ਵੀ ਦੇਖਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਰਿਸ਼ਤੇ ਸਫ਼ਲ ਨਹੀਂ ਰਹੇ ਉਹ ਵੀ ਇਸ ਨੂੰ #MeToo 'ਚ ਲਿਆ ਰਹੇ ਹਨ। ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨਾਲ ਸੱਚਮੁੱਚ ਸ਼ੋਸ਼ਣ ਹੋਇਆ ਹੈ, ਉਨ੍ਹਾਂ ਦੀਆਂ ਕਹਾਣੀਆਂ ਦੱਬ ਜਾਣਗੀਆ।"
ਇਸੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਡਾਕਟਰ ਉਦਿਤ ਰਾਜ ਨੇ ਵੀ ਟਵੀਟ ਕਰਕੇ ਕਿਹਾ ਸੀ, "#MeToo ਜ਼ਰੂਰੀ ਮੁੰਹਿਮ ਹੈ, ਪਰ ਕਿਸੇ ਵਿਅਕਤੀ 'ਤੇ 10 ਸਾਲ ਬਾਅਦ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਦਾ ਕੀ ਮਤਲਬ ਹੈ? ਇੰਨੇ ਸਾਲਾਂ ਬਾਅਦ ਅਜਿਹੇ ਮਾਮਲਿਆਂ 'ਚ ਸੱਚ ਕਿਵੇਂ ਸਾਹਮਣੇ ਆ ਸਕੇਗਾ?"
ਵਿਅਕਤੀ 'ਤੇ ਝੂਠਾ ਇਲਜ਼ਾਮ ਲਗਾ ਦਿੱਤਾ ਜਾਵੇਗਾ, ਉਸ ਦੇ ਅਕਸ ਨੂੰ ਕਿੰਨੀ ਠੇਸ ਪਹੁੰਚੇਗੀ, ਇਹ ਸੋਚਣ ਵਾਲੀ ਗੱਲ ਹੈ। ਇਹ ਗ਼ਲਤ ਪ੍ਰਥਾ ਦੀ ਸ਼ੁਰੂਆਤ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਬੀਬੀਸੀ ਨਾਲ ਗੱਲ ਕਰਦਿਆਂ ਉਦਿਤ ਰਾਜ ਨੇ ਕਿਹਾ, "ਮੈਂ ਮੁਹਿੰਮ ਦੇ ਖ਼ਿਲਾਫ਼ ਨਹੀਂ ਹਾਂ। ਇਸ 'ਚ ਕੋਈ ਸ਼ੱਕ ਨਹੀਂ ਕਿ ਸੋਸ਼ਣ ਹੁੰਦਾ ਹੈ। ਪੁਰਸ਼ ਭੇਡਾਂ ਵਾਂਗ ਪੇਸ਼ ਆਉਂਦੇ ਹਨ ਪਰ 1973 ਦੀ ਕਿਸੇ ਘਟਨਾ ਨੂੰ 20,30 ਸਾਲ ਬਾਅਦ ਕਿਸੇ ਖ਼ਾਸ ਮਕਸਦ ਨਾਲ ਵੀ ਕਿਹਾ ਜਾ ਸਕਦਾ ਹੈ।"
"ਕੀ ਆਪਣੀ ਗੱਲ ਰੱਖਣ ਲਈ 40 ਸਾਲ ਲੱਗਦੇ ਹਨ? ਦੇਸਾਂ-ਵਿਦੇਸ਼ਾਂ ਵਿੱਚ ਘੁੰਮ ਰਹੇ, ਬਿਜ਼ਨਸ ਕਰ ਰਹੇ ਹਨ। ਹੱਸ ਕੇ ਬੋਲ ਰਹੇ ਹਨ। ਆਪਣੀ ਗੱਲ ਰੱਖਣ 'ਚ ਇੰਨੇ ਸਾਲ ਲੱਗਦੇ ਹਨ?"
ਉਦਿਤ ਰਾਜ ਦੀ ਗੱਲ 'ਤੇ ਨਿਧੀ ਅਤੇ ਸੀਮਾ ਮੁਸਤਫਾ ਦੋਵੇਂ ਇਤਰਾਜ਼ ਦਰਜ ਕਰਦੀਆਂ ਹਨ।
ਨਿਧੀ ਕਹਿੰਦੀ ਹੈ, "ਤੁਸੀਂ ਕੌਣ ਹੁੰਦੇ ਹੋ, ਇਹ ਤੈਅ ਕਰਨ ਵਾਲੇ ਕਿ ਜਿਸ ਔਰਤ ਨਾਲ ਸ਼ੋਸ਼ਣ ਹੋਇਆ ਉਹ ਕਦੋਂ ਬੋਲੇ ਕਿਉਂਕਿ ਕੁਝ ਮਾਮਲਿਆਂ 'ਚ ਪੀੜਤ ਔਰਤਾਂ ਨਹੀਂ ਬੋਲ ਸਕਦੀਆਂ ਹਨ। ਉਨ੍ਹਾਂ ਵਿੱਚ ਡਰ ਹੁੰਦਾ ਹੈ। ਉਹ ਗੱਲ ਕਰਨਾ ਨਹੀਂ ਚਾੰਹੁਦੀਆਂ ਹਨ। ਅੱਜ ਕੋਈ ਕੁੜੀ ਬੋਲੇ ਤਾਂ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਕੀ ਪਹਿਨਿਆ ਸੀ। ਪਰ ਇਸ ਨਾਲ ਤੁਸੀਂ ਕੀਤੇ ਹੋਏ ਅਪਰਾਧ ਤੋਂ ਨਹੀਂ ਬਚ ਸਕਦੇ। ਕਈ ਕਾਰਨਾਂ ਕਰਕੇ ਲੋਕ ਬੋਲਦੇ ਨਹੀਂ।"
ਸੀਮਾ ਮੁਸਤਫਾ ਉਦਿਤ ਰਾਜ ਦੀ ਗੱਲ 'ਤੇ ਕਹਿੰਦਾ ਹੈ, "ਤੁਹਾਨੂੰ ਦਾਇਰੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤੁਹਾਨੂੰ ਕੁਝ ਵੀ ਨਹੀਂ ਬੋਲਣਾ ਚਾਹੀਦਾ।"
Me Too ਦਾ ਦੂਜਾ ਪੱਖ ਰੱਖਣ ਵਾਲੇ ਐਂਟੀ Me Too?
ਸੋਸ਼ਲ ਮੀਡੀਆ 'ਤੇ ਇਸ ਮੁਹਿੰਮ ਦਾ ਦੂਜਾ ਪਹਿਲੂ ਰੱਖਣ ਵਾਲਿਆਂ ਨੂੰ ਐਂਟੀ- Me Too ਵੀ ਕਿਹਾ ਜਾ ਰਿਹਾ ਹੈ। ਯਾਨੀ ਜੇਕਰ ਕੋਈ ਕਿਸੇ ਇੱਕ ਮਾਮਲੇ ਨੂੰ Me Too ਮੁਹਿੰਮ ਦਾ ਹਿੱਸਾ ਨਹੀਂ ਮੰਨ ਰਹੀ ਹੈ ਤਾਂ ਉਸ ਨੂੰ ਐਂਟੀ Me Too ਕਿਹਾ ਜਾ ਰਿਹਾ ਹੈ।

ਇਸ ਵਿੱਚ ਉਹ ਪੱਤਰਕਾਰ ਵੀ ਸ਼ਾਮਿਲ ਹਨ ਜੋ ਅਜਿਹੀਆਂ ਗੱਲਾਂ ਕਰ ਰਹੇ ਹਨ। ਅਜਿਹੇ ਪੱਤਰਕਾਰਾਂ ਦੇ ਟਵੀਟ 'ਤੇ ਕੁਝ ਲੋਕ ਇਤਰਾਜ਼ ਜਤਾ ਰਹੇ ਹਨ।
ਨਿਧੀ ਰਾਜ਼ਦਾਨ ਨੇ ਕਿਹਾ, "ਮੈਨੂੰ ਕੁਝ ਵੀ ਐਂਟੀ Me Too ਨਹੀਂ ਲੱਗ ਰਿਹਾ ਹੈ। ਇਸ ਨੂੰ ਇੰਝ ਦੇਖਣਾ ਲੋਕਤਾਂਤਰਿਕ ਤਰੀਕਾ ਨਹੀਂ ਹੈ। ਜੇਕਰ ਤੁਸੀਂ ਕਿਸੇ ਤੋਂ ਵੱਖ ਵਿਚਾਰ ਰੱਖਦੇ ਹੋ ਤਾਂ ਖ਼ਾਸ ਤੌਰ 'ਤੇ ਟਵਿੱਟਰ 'ਤੇ ਇਹ ਦਿੱਕਤ ਹੋ ਗਈ ਹੈ ਕਿ ਜਾਂ ਤਾਂ ਬਲੈਕ ਹੈ ਜਾਂ ਵਾਈਟ। ਪਰ ਇੰਝ ਨਹੀਂ ਹੁੰਦਾ।"
"ਮੇਰੇ ਹਿਸਾਬ ਨਾਲ ਹਰ ਕੋਈ ਆਪਣੀ ਰਾਇ ਰੱਖਣ ਦਾ ਹੱਕਦਾਰ ਹੈ। ਮੈਂ Me Too ਦੇ ਖ਼ਿਲਾਫ਼ ਨਹੀਂ ਹਾਂ, ਮੈਂ ਬਸ ਇਹੀ ਕਹਿ ਰਹੀ ਹਾਂ ਕਿ ਨਿੱਜੀ ਰਿਸ਼ਤਿਆਂ ਦੇ ਮਾਮਲਿਆਂ ਨੂੰ Me Too ਵਿੱਚ ਲਿਆਉਣਾ ਗ਼ਲਤ ਹੈ। ਜੇਕਰ ਇਹ ਤੁਹਾਡੇ ਵਾਂਗ ਦਾ ਫੈਮੀਨਿਜ਼ਮ ਨਹੀਂ ਹੈ।"
ਸੀਮਾ ਮੁਸਤਫਾ ਇਸ 'ਤੇ ਕਹਿੰਦੀ ਹੈ, "ਮੈਂ ਇਸ Me Too ਜਾਂ ਐਂਟੀ Me Too ਵਰਗੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੀ ਹਾਂ। ਐਂਟੀ ਜਾਂ ਪ੍ਰੋ ਜੇਕਰ ਲੋਕ ਕਹਿਣਾ ਚਾਹੁੰਦੇ ਹਨ ਤਾਂ ਕਹਿਣ। ਮੈਂ ਅਜਿਹੀ ਕਿਸੇ ਪਰਿਭਾਸ਼ਾ 'ਤੇ ਯਕੀਨ ਨਹੀਂ ਰੱਖਦੀ ਹਾਂ। ਮੇਰਾ ਪੁਰਸ਼ ਬਨਾਮ ਔਰਤ ਵਿਚਾਲੇ ਫ਼ਾਸਲੇ 'ਤੇ ਯਕੀਨ ਨਹੀਂ ਹੈ।"
ਨਿਧੀ ਰਾਜ਼ਦਾਨ ਕਹਿੰਦੀ ਹੈ, "ਜੇਕਰ ਕਿਸੇ ਇੱਕ ਹੀ ਆਦਮੀ ਦੇ ਖ਼ਿਲਾਫ਼ ਕਈ ਸ਼ਿਕਾਇਤਾਂ ਹੋ ਰਹੀਆਂ ਹਨ ਤਾਂ ਤੁਸੀਂ ਜਾਣਦੇ ਹੋ ਕਿ ਸੱਚ ਹੈ ਜਾਂ ਨਹੀਂ। ਇਹ ਇੱਕ ਬੇਹੱਦ ਜ਼ਰੂਰੀ ਮੁਹਿੰਮ ਹੈ ਅਤੇ ਇਹ ਚਲਦੀ ਰਹਿਣਾ ਚਾਹੀਦੀ ਹੈ।"
ਇਹ ਵੀ ਪੜ੍ਹੋ:
ਦਫ਼ਤਰਾਂ ਦੀਆਂ ਕਮੇਟੀਆਂ ਕਿੰਨੀਆਂ ਕਾਰਗਰ ?
ਸਾਲ 1997 'ਚ ਸੁਪਰੀਮ ਕੋਰਟ ਨੇ ਵਿਸ਼ਾਖਾ ਗਾਈਡਲਾਈਨਸ ਜਾਰੀ ਕੀਤੀਆਂ। ਇਸ ਦੇ ਤਹਿਤ ਵਰਕ ਪਲੇਸ ਯਾਨੀ ਕੰਮ ਕਰਨ ਦੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਨਾਲ ਔਰਤਾਂ ਦੀ ਸੁਰੱਖਿਆ ਲਈ ਨਿਯਮ ਕਾਇਦੇ ਬਣਾਏ ਗਏ ਹਨ।

ਤਸਵੀਰ ਸਰੋਤ, Getty Images
2013 ਵਿੱਚ ਸੰਸਦ ਨੇ ਵਿਸ਼ਾਖਾ ਜਜਮੈਂਟ ਦੀ ਬੁਨਿਆਦ 'ਤੇ ਦਫ਼ਤਰਾਂ 'ਚ ਔਰਤਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ।
ਮਹਿਲਾ ਅਤੇ ਬਾਲ ਕਲਿਆਣ ਮੰਤਰੀ ਮੇਨਕਾ ਗਾਂਧੀ ਨੇ ਸੰਸਦ 'ਚ ਦੱਸਿਆ ਸੀ, "2015 ਤੋਂ ਕੰਮਕਾਜੀ ਥਾਵਾਂ 'ਤੇ ਜਿਨਸੀ ਸੋਸ਼ਣ ਦੇ ਹਰ ਸਾਲ 500 ਤੋਂ 600 ਕੇਸ ਦਰਜ ਕੀਤੇ ਜਾਂਦੇ ਹਨ।" ਇਹ ਅੰਕੜੇ ਇਸ ਸਾਲ ਜੁਲਾਈ ਤੱਕ ਦੇ ਹਨ।
ਦਫ਼ਤਰ ਦੀ ਇੰਟਰਨਲ ਕੰਪਲੇਂਟ ਕਮੇਟੀ ਯਾਨੀ ICC ਹੁੰਦੀ ਹੈ। ਅਜਿਹੇ ਵਿੱਚ ME TOO ਮੁਹਿੰਮ ਦੇ ਵਿੱਚ ਇਹ ਸਵਾਲ ਵੀ ਉਠ ਰਹੇ ਹਨ ਕਿ ਇਹ ਕਮੇਟੀਆਂ ਕਿੰਨੀਆ ਕਾਰਗਰ ਹਨ?
ਸੀਮਾ ਮੁਸਤਫਾ ਕਹਿੰਦੀ ਹੈ, "ਵਧੇਰੇ ਮੀਡੀਆ ਅਦਾਰਿਆਂ 'ਚ ਇੰਟਰਨਲ ਕੰਪਲੇਂਟ ਕਮੇਟੀ ਬਣੀ ਹੀ ਨਹੀਂ ਹੈ ਜਾਂ ਸਰਗਰਮ ਨਹੀਂ ਹੈ।"
ਨਿਧੀ ਰਾਜ਼ਦਾਨ ਨੇ ਕਿਹਾ, "ਹੁਣ ਸਾਰੀ ਬਹਿਸ ਇਸੇ ਪਾਸੇ ਵੱਧ ਰਹੀ ਹੈ। ਹਰ ਕੰਪਨੀ ਵਿੱਚ ICC ਹੋਣੀ ਚਾਹੀਦੀ ਹੈ ਪਰ ਕਿੰਨੀਆਂ ਕੰਪਨੀਆਂ ਇਸ ਨੂੰ ਮੰਨ ਰਹੀਆਂ ਹਨ, ਇਹ ਬੇਹੱਦ ਅਹਿਮ ਸਵਾਲ ਹੈ। ਆਸ ਹੈ ਕਿ ਇਸ #MeToo ਮੁਹਿੰਮ ਕਾਰਨ ਇਸ 'ਤੇ ਵੀ ਗੱਲ ਹੋਵੇਗੀ ਤਾਂ ਜੋ ਪਤਾ ਲੱਗ ਸਕੇ ਕੰਪਨੀਆਂ ਕਿਸ ਤਰ੍ਹਾਂ ਇਸ ਨੂੰ ਫੌਲੋ ਕਰ ਰਹੀਆਂ ਹਨ।"
'ਦੇਸ 'ਚ ਡਰ ਦਾ ਮਾਹੌਲ ਹੈ'
ਸੀਮਾ ਮੁਸਤਫਾ ਦੀ ਰਾਇ ਮੁਤਾਬਕ Me Too ਮੁਹਿੰਮ ਬਹੁਤ ਹੀ ਵਿਅਕਤੀਗਤ ਅਤੇ ਇੱਕ ਪਾਸੜ ਹੈ।

ਤਸਵੀਰ ਸਰੋਤ, PATHAKATRAILERGRAB/BBC
ਉਹ ਕਹਿੰਦੀ ਹੈ, "ਇਸ ਮੁਹਿੰਮ 'ਚ ਜ਼ਿੰਮੇਦਾਰੀ ਤੈਅ ਨਹੀਂ ਹੈ। ਬਸ ਇੱਕ ਟਵੀਟ ਕਰਕੇ ਕਿਸੇ 'ਤੇ ਕੁਝ ਵੀ ਇਲਜ਼ਾਮ ਲਗਾ ਸਕਦੇ ਹੋ। ਮੈਂ ਇਹ ਨਹੀਂ ਕਹਿ ਰਹੀ ਕਿ ਕੋਈ ਔਰਤ ਝੂਠ ਬੋਲ ਰਹੀ ਹੈ। ਵਧੇਰੇ ਔਰਤਾਂ ਅਜਿਹਾ ਨਹੀਂ ਕਰਨਗੀਆਂ ਪਰ ਇੱਕ ਜਾਂ ਦੋ ਅਜਿਹੀਆਂ ਔਰਤਾਂ ਵੀ ਹੋਣਗੀਆਂ, ਜੋ ਸ਼ੋਸ਼ਣ ਤੋਂ ਇਲਾਵਾ ਕਿਸੇ ਦੂਜੀ ਗੱਲ ਨੂੰ ਲੈ ਕੇ ਕਿਸੇ 'ਤੇ ਇਲਜ਼ਾਮ ਲਗਾ ਸਕਦੀਆਂ ਹਨ।"
"ਅਜਿਹੇ ਮਾਮਲਿਆਂ ਵਿੱਚ ਕਈ ਆਦਮੀਆਂ ਦੀ ਨੌਕਰੀ ਜਾਵੇਗੀ ਅਤੇ ਅਸੀਂ Me Too ਦੀ ਸਫਲਤਾ 'ਤੇ ਮਾਣ ਕਰਾਂਗੇ ਪਰ ਕਿਸ ਆਧਾਰ 'ਤੇ? ਇੱਕ ਟਵੀਟ? ਸੱਚਮੁੱਚ, ਜਾਂਚ ਸਬੂਤ ਕਿੱਥੇ ਹੈ? ਪੱਤਰਕਾਰ ਹੋਣ ਦੇ ਨਾਤੇ ਖ਼ਬਰ ਛਾਪਣ ਤੋਂ ਪਹਿਲਾਂ ਦੀਆਂ ਜ਼ਰੂਰੀ ਗੱਲਾਂ।"
ਬੀਬੀਸੀ ਨਾਲ ਗੱਲ ਕਰਦਿਆਂ ਉਦਿਤ ਰਾਜ ਨੇ ਕਿਹਾ, "ਇਸ ਮੁਹਿੰਮ ਦੇ ਤਹਿਤ ਜਿਸ ਪੁਰਸ਼ 'ਤੇ ਇਲਜ਼ਾਮ ਲੱਗਦਾ ਹੈ, ਉਸ ਨੂੰ ਲੈ ਕੇ ਕੋਈ ਤਰੀਕਾ ਹੋਣਾ ਚਾਹੀਦਾ ਹੈ। ਅਜੇ ਕੀ ਹੋ ਰਿਹਾ ਹੈ ਕਿ ਇਲਜ਼ਾਮ ਲਗਦਿਆਂ ਹੀ 10 ਮਿੰਟ ਦੇ ਅੰਦਰ ਹੀ ਮੀਡੀਆ ਉਸ ਦਾ ਅਕਸ ਖ਼ਰਾਬ ਕਰ ਦਿੰਦਾ ਹੈ ਪਰ ਜਦੋਂ ਬਾਅਦ ਵਿੱਚ ਉਹ ਨਿਰਦੋਸ਼ ਸਾਬਿਤ ਹੁੰਦਾ ਹੈ ਤਾਂ ਕੋਈ ਕੁਝ ਨਹੀਂ ਦੱਸਦਾ।"
"ਦੇਸ 'ਚ ਡਰ ਦਾ ਮਾਹੌਲ ਹੈ, ਲੋਕ ਔਰਤਾਂ ਨਾਲ ਕੰਮ ਕਰਨ ਤੋਂ ਡਰ ਰਹੇ ਹਨ। ਇਸ ਵਿੱਚ ਆਪਣੀ ਗੱਲ ਰੱਖਣ ਨੂੰ ਲੈ ਕੇ ਇੱਕ ਸਮੇਂ-ਸੀਮਾ ਤੈਅ ਹੋਣੀ ਚਾਹੀਦੀ ਹੈ। ਦੁੱਧ ਪੀਂਦੇ ਬੱਚੇ ਥੋੜ੍ਹੀ ਹਨ ਜੋ ਸਾਲਾਂ ਤੱਕ ਬੋਲ ਨਹੀਂ ਸਕੇ।"
ਨਿਧੀ ਵੀ ਇਸ ਡਰ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ, "ਇਹ ਮੰਦਭਾਗਾ ਹੈ ਕਿ ਅੱਜ ਕੱਲ੍ਹ ਹਰ ਕਿਸੇ ਚੀਜ਼ ਦਾ ਸੋਸ਼ਲ ਮੀਡੀਆ 'ਤੇ ਟ੍ਰਾਇਲ ਹੁੰਦਾ ਹੈ। ਤੁਸੀਂ ਬਚ ਨਹੀਂ ਸਕਦੇ। ਬਾਅਦ ਵਿੱਚ ਉਹ ਮੁੰਡਾ ਜਾਂ ਕੁੜੀ ਨਿਰਦੋਸ਼ ਸਾਬਿਤ ਹੋ ਸਕਦੇ ਹਨ। ਇਸ ਮੁੱਦੇ ਬਾਰੇ ਥੋੜ੍ਹਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।"
ਉਦਿਤ ਰਾਜ ਨੇ ਕਿਹਾ, "ਅਜਿਹੇ ਮਾਮਲਿਆਂ 'ਚ ਬਸ ਇਲਜ਼ਾਮ ਲਗਾ ਦਿੰਦੇ ਹਨ। ਜੇਐਨਯੂ ਦੇ ਪ੍ਰੋਫੈਸਰਾਂ ਦਾ ਮਾਮਲਾ ਦੇਖ ਲਓ, ਪਹਿਲਾਂ ਇਲਜ਼ਾਮ ਲਗਾ ਦਿੱਤੇ ਬਾਅਦ ਵਿੱਚ ਨਿਰਦੋਸ਼ ਸਾਬਿਤ ਹੋਏ। ਪਰ ਕਿਸੇ ਨੇ ਇਹ ਗੱਲ ਨਹੀਂ ਦੱਸੀ। ਮੈਂ ਮੁਹਿੰਮ ਦੇ ਖ਼ਿਲਾਫ਼ ਨਹੀਂ ਹਾਂ ਪਰ ਜਦੋਂ ਚੀਜ਼ਾਂ ਪ੍ਰਮਾਣਿਤ ਹੋਣ ਤਾਂ ਹੀ ਕੁਝ ਕਹਿਣਾ ਚਾਹੀਦਾ ਹੈ।"

ਪਰ ਕੀ ਸੋਸ਼ਣ ਸਿਰਫ਼ ਸਰੀਰਕ ਹੁੰਦਾ ਹੈ ਅਤੇ ਜਵਾਲਾ ਗੁੱਟਾ ਦੇ ਮਾਮਲੇ ਨੂੰ Me Too 'ਚ ਮੰਨਿਆ ਜਾ ਸਕਦਾ ਹੈ?
ਨਿਧੀ ਰਾਜ਼ਦਾਨ ਮੁਤਾਬਕ, "ਹਰ ਸ਼ੋਸ਼ਣ ਸਰੀਰਕ ਨਹੀਂ ਹੋ ਸਕਦਾ। ਇਹ ਮਾਨਸਿਕ ਵੀ ਹੋ ਸਕਦਾ ਹੈ। ਸ਼ੋਸ਼ਣ ਸਭ ਲਈ ਵੱਖ ਹੋ ਸਕਦਾ ਹੈ। ਕਈ ਕੁੜੀਆਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਦੇਖਿਆ ਜਾਂਦਾ ਹੈ ਇਹ ਵੀ ਸ਼ੋਸ਼ਣ ਹੈ।"
"ਜੇਕਰ ਤੁਸੀਂ ਇੱਕ ਕੁੜੀ ਹੋ ਤਾਂ ਕੀ ਤੁਸੀਂ ਇਹ ਸਮਝ ਸਕੋਗੇ ਕਿ ਕਿਸ ਤਰ੍ਹਾਂ ਮਰਦ ਦੇਖਦੇ ਹਨ। ਇਹ ਔਰਤ 'ਤੇ ਹੈ ਕਿ ਉਹ ਤੈਅ ਕਰੇ ਕਿ ਇੱਕ ਆਦਮੀ ਕਦੋਂ ਹੱਦ ਪਾਰ ਕਰ ਰਿਹਾ ਹੈ।"
ਸ਼ੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਅਜਿਹੀ ਮੁਹਿੰਮ ਦੇ ਅਸਰ 'ਤੇ ਨਿਧੀ ਰਾਜ਼ਦਾਨ ਕਹਿੰਦੀ ਹੈ, "ਸਿਨੇ ਕਲਾਕਾਰ ਤੋਂ ਲੈ ਕੇ ਸਿਆਸਤ ਤੱਕ ਇਸ 'ਤੇ ਗੱਲ ਹੋ ਰਹੀ ਹੈ। ਪੁਲਿਸ ਵਿੱਚ ਸ਼ਿਕਾਇਤਾਂ ਹੋ ਰਹੀਆਂ ਹਨ ਤਾਂ MeToo ਮੁਹਿੰਮ ਦਾ ਅਸਰ ਤਾਂ ਹੈ।"
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












