ਬ੍ਰਿਟੇਨ ਨੇ ਖੁਦਕੁਸ਼ੀਆਂ ਰੋਕਣ ਲਈ ਬਣਾਇਆ ਮੰਤਰਾਲਾ

ਸਿਹਤ ਮੰਤਰੀ ਜੈਕੀ ਡੋਏਲ-ਪ੍ਰਾਈਸ ਨੂੰ ਇਹ ਨਵਾਂ ਮੰਤਰਾਲਾ ਵੀ ਦਿੱਤਾ ਗਿਆ ਹੈ

ਤਸਵੀਰ ਸਰੋਤ, uk parliament

ਤਸਵੀਰ ਕੈਪਸ਼ਨ, ਸਿਹਤ ਮੰਤਰੀ ਜੈਕੀ ਡੋਏਲ-ਪ੍ਰਾਈਸ ਨੂੰ ਇਹ ਨਵਾਂ ਮੰਤਰਾਲਾ ਵੀ ਦਿੱਤਾ ਗਿਆ ਹੈ

ਦਿਮਾਗੀ ਸਿਹਤ ਉੱਪਰ 50 ਦੇਸ਼ਾਂ ਦੇ ਕੌਮਾਂਤਰੀ ਸੰਮੇਲਨ ਦੀ ਲੰਡਨ 'ਚ ਮੇਜ਼ਬਾਨੀ ਕਰ ਰਹੇ ਯੂਕੇ ਨੇ ਖ਼ੁਦਕੁਸ਼ੀਆਂ ਰੋਕਣ ਲਈ ਇੱਕ ਮੰਤਰੀ ਦੀ ਨਿਯੁਕਤੀ ਕੀਤੀ ਹੈ।

ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਕਿਹਾ ਹੈ ਕਿ ਸਿਹਤ ਮੰਤਰੀ ਜੈਕੀ ਡੋਏਲ-ਪ੍ਰਾਈਸ ਨੂੰ ਇਹ ਨਵਾਂ ਮੰਤਰਾਲਾ ਦੇਣ ਦਾ ਮਕਸਦ ਖੁਦਕੁਸ਼ੀਆਂ ਪ੍ਰਤੀ ਸਮਾਜਿਕ ਜਾਗਰੂਕਤਾ ਵਧਾਉਣਾ ਹੈ।

ਯੂਕੇ 'ਚ ਉਂਝ ਤਾਂ ਆਤਮਹੱਤਿਆ ਦੀ ਦਰ ਘੱਟ ਰਹੀ ਹੈ ਪਰ ਅਜੇ ਵੀ ਹਰ ਸਾਲ 4,500 ਲੋਕ ਇਸ ਦਾ ਸ਼ਿਕਾਰ ਬਣ ਜਾਂਦੇ ਹਨ।

ਬੁੱਧਵਾਰ ਨੂੰ ਕੌਮਾਂਤਰੀ ਦਿਮਾਗੀ ਸਿਹਤ ਦਿਵਸ ਵੀ ਹੈ।

ਇਸ ਨਿਯੁਕਤੀ ਦੇ ਨਾਲ ਹੀ ਸਰਕਾਰ ਨੇ ਸਕੂਲਾਂ 'ਚ ਦਿਮਾਗੀ ਸਿਹਤਮੰਦੀ ਲਈ ਹੋਰ ਮਦਦ ਮੁੱਹਈਆ ਕਰਾਉਣ ਦਾ ਵਾਅਦਾ ਕੀਤਾ ਹੈ।

ਇਹ ਵੀ ਪੜ੍ਹੋ

ਸਮਾਜਿਕ ਕਾਰਕੁਨ ਹੈਨਾ ਲੁਈਸ ਨੇ ਇਸ ਦਾ ਸੁਆਗਤ ਕੀਤਾ ਹੈ
ਤਸਵੀਰ ਕੈਪਸ਼ਨ, ਸਮਾਜਿਕ ਕਾਰਕੁਨ ਹੈਨਾ ਲੁਈਸ ਨੇ ਇਸ ਦਾ ਸੁਆਗਤ ਕੀਤਾ ਹੈ

ਸਮਾਜਿਕ ਕਾਰਕੁਨ ਹੈਨਾ ਲੁਈਸ ਨੇ ਇਸ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਸਮੱਸਿਆ ਨੂੰ ਛੇਤੀ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ। "ਸਾਨੂੰ ਇਸ ਗੱਲ ਦੀ ਵੀ ਗਾਰੰਟੀ ਕਰਨੀ ਪਵੇਗੀ ਕਿ ਸਹੂਲਤਾਂ ਆਸਾਨੀ ਨਾਲ ਮਿਲਣ।"

2010 ਤੋਂ ਸੰਸਦ ਮੈਂਬਰ ਅਤੇ ਮੰਤਰੀ ਜੈਕੀ ਡੋਏਲ-ਪ੍ਰਾਈਸ ਨੇ ਕਿਹਾ ਕਿ ਉਹ ਖੁਦਕੁਸ਼ੀਆਂ ਤੋਂ ਬਾਅਦ ਪਰਿਵਾਰਾਂ ਉੱਪਰ ਪੈਣ ਵਾਲੇ ਅਸਰ ਨਾਲ ਵਾਕਫ਼ ਹਨ। "ਸਾਡੀ ਕਿਸੇ ਵੀ ਯੋਜਨਾ ਦੀ ਕਾਮਯਾਬੀ ਲਈ ਇਨ੍ਹਾਂ ਲੋਕਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।"

ਇਹ ਵੀ ਪੜ੍ਹੋ

ਕੁਝ ਲੋਕਾਂ ਨੇ ਇਸ ਨੂੰ ਨਾਕਾਫ਼ੀ ਵੀ ਦੱਸਿਆ ਹੈ।

ਇੱਕ ਸਮਾਜਿਕ ਕਾਰਕੁਨ ਮਾਰਜੋਰੀ ਵਾਲੇਸ ਨੇ ਕਿਹਾ ਹੈ ਕਿ ਮੇਅ ਨੇ ਪਹਿਲਾਂ ਵੀ ਵਾਅਦੇ ਪੂਰੇ ਨਹੀਂ ਕੀਤੇ।

"ਅਸੀਂ ਮੰਤਵ ਦਾ ਤਾਂ ਸਵਾਗਤ ਕਰਦੇ ਹਾਂ ਪਰ ਸਾਨੂੰ ਇਹ ਸੰਮੇਲਨ ਇੱਥੇ ਰੱਖਣ ਤੋਂ ਪਹਿਲਾਂ ਆਪਣੇ ਅੰਦਰ ਵੀ ਝਾਂਕਣਾ ਚਾਹੀਦਾ ਸੀ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਤੇ YouTube 'ਤੇ ਜੁੜੋ।)