ਪਾਕਿਸਤਾਨ ਦੀ ਔਰਤ ਜਿਸ ਨੂੰ ‘ਪਿਆਸ ਕਾਰਨ’ ਮਿਲ ਸਕਦੀ ਹੈ ਮੌਤ ਦੀ ਸਜ਼ਾ

ਤਸਵੀਰ ਸਰੋਤ, AFP
ਪਾਕਿਸਤਾਨ ਦੀਆਂ ਸੜਕਾਂ 'ਤੇ ਤੁਰਦਿਆਂ ਜੇਕਰ ਤੁਸੀਂ ਕਿਸੇ ਨੂੰ ਪੁੱਛੋਗੇ ਕਿ ਆਸੀਆ ਬੀਬੀ ਕੌਣ ਹੈ ਤਾਂ ਜਵਾਬ ਮਿਲੇਗਾ... ਆਸੀਆ ਬੀਬੀ ਉਹ ਹੈ ਜਿਨ੍ਹਾਂ ਪੈਗੰਬਰ ਮੁਹੰਮਦ ਦਾ ਅਪਮਾਨ ਕੀਤਾ ਸੀ ਅਤੇ ਇਸ ਲਈ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਪਰ ਇਹ ਸ਼ਾਇਦ ਮੁਕੰਮਲ ਜਵਾਬ ਨਹੀਂ ਹੋਵੇਗਾ ਕਿਉਂਕਿ ਆਸੀਆ ਬੀਬੀ ਯਾਨੀ ਆਸੀਆ ਨੂਰੀਨ ਪਾਕਿਸਤਾਨ ਦੀ ਪਹਿਲੀ ਈਸਾਈ ਮਹਿਲਾ ਹੈ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਪੈਗੰਬਰ ਮੁਹੰਮਦ ਦਾ ਅਪਮਾਨ ਕਰਨ ਦੇ ਮਾਮਲੇ 'ਚ ਮੌਤ ਦੀ ਸਜ਼ਾ ਮਿਲੀ ਹੈ।
ਸਾਲ 2010 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਸੀਆ ਬੀਬੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ।
ਇਸ ਤੋਂ ਬਾਅਦ ਆਸੀਆ ਬੀਬੀ ਦੇ ਵਕੀਲ ਕਈ ਵਾਰ ਉਨ੍ਹਾਂ ਦੀ ਸਜ਼ਾ ਮੁਆਫ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਹਨ। ਸਾਲ 2016 'ਚ ਵੀ ਸੁਪਰੀਮ ਕੋਰਟ 'ਚ ਸਜ਼ਾ 'ਤੇ ਮੁੜ ਵਿਚਾਰ ਕਰਨ ਲਈ ਪਟੀਸ਼ਨ ਨੂੰ ਲੈ ਕੇ ਸੁਣਵਾਈ ਕੀਤੀ ਗਈ ਸੀ।
ਇਸ ਤੋਂ ਬਾਅਦ ਹੁਣ 8 ਅਕਤੂਬਰ, 2018 ਨੂੰ ਆਸੀਆ ਬੀਬੀ ਦੇ ਵਕੀਲਾਂ ਨੇ ਇੱਕ ਵਾਰ ਫੇਰ ਸੁਪਰੀਮ ਕੋਰਟ 'ਚ ਸਜ਼ਾ 'ਤੇ ਮੁੜ ਵਿਚਾਰ ਕਰਨ ਦੀਆਂ ਦਲੀਲਾਂ ਦਿੱਤੀਆਂ।
ਸੁਪਰੀਮ ਕੋਰਟ ਨੇ ਇਸ ਮਸਲੇ 'ਤੇ ਸੁਣਵਾਈ ਤੋਂ ਬਾਅਦ ਆਪਣੇ ਫ਼ੈਸਲੇ ਨੂੰ ਸੁਰੱਖਿਅਤ ਰੱਖਿਆ ਹੈ।
ਇਹ ਵੀ ਪੜ੍ਹੋ:
ਆਖ਼ਿਰ ਕੀ ਹੈ ਪੂਰਾ ਮਾਮਲਾ ?
ਇਹ ਪੂਰਾ ਮਾਮਲਾ 14 ਜੂਨ 2009 ਦਾ ਹੈ, ਜਦੋਂ ਇੱਕ ਦਿਨ ਆਸੀਆ ਨੂਰੀਨ ਆਪਣੇ ਘਰ ਦੇ ਕੋਲ ਫਾਲਸੇ ਦੇ ਬਗ਼ੀਚੇ 'ਚ ਦੂਜੀਆਂ ਔਰਤਾਂ ਨਾਲ ਕੰਮ ਕਰਨ ਪਹੁੰਚੀ। ਉਸ ਦੀ ਆਪਣੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਲੜਾਈ ਹੋ ਗਈ।

ਆਸੀਆ ਨੇ ਆਪਣੀ ਕਿਤਾਬ 'ਚ ਇਸ ਘਟਨਾ ਨੂੰ ਲੜੀਵਾਰ ਬਿਆਨ ਕੀਤਾ ਹੈ।
ਅੰਗਰੇਜ਼ੀ ਵੈਬਸਾਈਟ ਨਿਊਯਾਰਕ ਪੋਸਟ ਵਿੱਚ ਛਪੇ ਇਸ ਕਿਤਾਬ ਦੇ ਹਿੱਸੇ ਵਿੱਚ ਆਸੀਆ ਲਿਖਦੀ ਹੈ, "ਮੈਂ ਆਸੀਆ ਬੀਬੀ ਹਾਂ, ਜਿਸ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ ਹੈ। ਮੈਂ ਜੇਲ੍ਹ 'ਚ ਹਾਂ ਕਿਉਂਕਿ ਮੈਂ ਉਸੇ ਕੱਪ 'ਚ ਪਾਣੀ ਪੀਤਾ ਜਿਸ ਵਿੱਚ ਮੁਸਲਮਾਨ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਈਸਾਈ ਔਰਤ ਦੇ ਹੱਥੋਂ ਮਿਲਿਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਮੁਤਾਬਕ ਗ਼ਲਤ ਸੀ।"
14 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਆਸੀਆ ਲਿਖਦੀ ਹੈ, "ਮੈਨੂੰ ਅੱਜ ਵੀ 14 ਜੂਨ 2009 ਦੀ ਤਰੀਕ ਯਾਦ ਹੈ। ਇਸ ਤਰੀਕ ਨਾਲ ਜੁੜੀ ਹਰ ਚੀਜ਼ ਯਾਦ ਹੈ।"
"ਮੈਂ ਫਾਲਸਾ ਇਕੱਠਾ ਕਰਨ ਗਈ ਸੀ। ਉਸ ਦਿਨ ਅਸਮਾਨ ਤੋਂ ਅੱਗ ਵਰ ਰਹੀ ਸੀ। ਦੁਪਹਿਰ ਹੁੰਦਿਆਂ-ਹੁੰਦਿਆਂ ਗਰਮੀ ਇੰਨੀ ਤੇਜ਼ ਹੋ ਗਈ ਕਿ ਭੱਟੀ ਵਿੱਚ ਕੰਮ ਕਰਨ ਵਾਂਗ ਲੱਗ ਰਿਹਾ ਸੀ। ਮੈਂ ਪਸੀਨੇ ਨਾਲ ਭਰ ਗਈ ਸੀ। ਗਰਮੀ ਇੰਨੀ ਜ਼ਿਆਦਾ ਸੀ ਕਿ ਮੇਰੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।"

ਤਸਵੀਰ ਸਰੋਤ, Getty Images
"ਮੈਂ ਝਾੜੀਆਂ ਤੋਂ ਨਿਕਲ ਕੇ ਨੇੜੇ ਹੀ ਬਣੇ ਹੋਏ ਖੂਹ ਦੇ ਕੋਲ ਪਹੁੰਚੀ ਅਤੇ ਖੂਹ 'ਚ ਬਾਲਟੀ ਪਾ ਕੇ ਪਾਣੀ ਕੱਢਿਆ। ਇਸ ਤੋਂ ਬਾਅਦ ਮੈਂ ਖੂਹ 'ਤੇ ਰੱਖੇ ਹੋਏ ਇੱਕ ਗਿਲਾਸ ਨੂੰ ਬਾਲਟੀ 'ਚ ਪਾਣੀ ਪਾਇਆ ਤੇ ਪਾਣੀ ਪੀਤਾ।"
"ਮੈਂ ਇੱਕ ਹੋਰ ਔਰਤ ਨੂੰ ਦੇਖਿਆ ਜੋ ਮੇਰੇ ਵਰਗੀ ਸੀ ਤਾਂ ਮੈਂ ਉਸ ਨੂੰ ਪਾਣੀ ਕੱਢ ਕੇ ਦਿੱਤਾ। ਉਸ ਸਮੇਂ ਇੱਕ ਔਰਤ ਨੇ ਚੀਕ ਕੇ ਕਿਹਾ ਇਹ ਪਾਣੀ ਨਾ ਪੀ 'ਇਹ ਹਰਾਮ' ਹੈ ਕਿਉਂਕਿ ਇਸ ਨੂੰ ਈਸਾਈ ਔਰਤ ਨੇ ਅਸ਼ੁੱਧ ਕਰ ਦਿੱਤਾ ਹੈ।"
ਆਸੀਆ ਲਿਖਦੀ ਹੈ, "ਮੈਂ ਇਸ ਦੇ ਜਵਾਬ ਵਿੱਚ ਕਿਹਾ ਮੈਨੂੰ ਲੱਗਦਾ ਹੈ ਕਿ ਈਸਾ ਮਸੀਹ ਇਸ ਕੰਮ ਨੂੰ ਪੈਗੰਬਰ ਮੁਹੰਮਦ ਤੋਂ ਵੱਖਰੀ ਨਿਗਾਹ ਨਾਲ ਦੇਖਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਪੈਗੰਬਰ ਮੁਹੰਮਦ ਬਾਰੇ ਕੁਝ ਬੋਲਣ ਦੀ। ਮੈਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੂੰ ਇਸ ਪਾਪ ਤੋਂ ਮੁਕਤੀ ਚਾਹੁੰਦੀ ਹੈ ਤਾਂ ਇਸਲਾਮ ਸਵੀਕਾਰ ਕਰਨਾ ਪਵੇਗਾ।"
ਇਹ ਵੀ ਪੜ੍ਹੋ:
"ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਾ ਕਿਉਂਕਿ ਮੈਨੂੰ ਧਰਮ 'ਤੇ ਵਿਸ਼ਵਾਸ ਹੈ। ਇਸ ਤੋਂ ਬਾਅਦ ਮੈਂ ਕਿਹਾ- ਮੈਂ ਧਰਮ ਨਹੀਂ ਬਦਲਾਂਗੀ ਕਿਉਂਕਿ ਮੈਨੂੰ ਈਸਾਈ ਧਰਮ 'ਤੇ ਭਰੋਸਾ ਹੈ। ਈਸਾ ਮਸੀਹ ਨੇ ਮਨੁੱਖਤਾ ਲਈ ਸਲੀਬ 'ਤੇ ਆਪਣੀ ਜਾਨ ਦੇ ਦਿੱਤੀ। ਤੁਹਾਡੇ ਪੈਗੰਬਰ ਮੁਹੰਮਦ ਨੇ ਮਨੁੱਖਤਾ ਲਈ ਕੀ ਕੀਤਾ?"
ਪਿਆਸ ਤੋਂ ਈਸ਼ਨਿੰਦਾ ਤੱਕ ਅਸੀਆ
ਪਾਕਿਸਤਾਨ ਨਿਊਜ਼ ਵੈਬਸਾਈਡ ਡਾਨ ਮੁਤਾਬਕ, ਆਸੀਆ ਦੇ ਵਕੀਲ ਸੈਫੁਲ ਮੁਲੂਕ ਨੇ ਤਿੰਨ ਜੱਜਾਂ ਦੀ ਬੈਂਚ ਦੇ ਸਾਹਮਣੇ ਦਲੀਲ ਰੱਖੀ ਹੈ ਕਿ ਇਹ ਮਾਮਲਾ ਪੀਣ ਵਾਲੇ ਪਾਣੀ ਨੂੰ ਲੈ ਕੇ ਸ਼ੁਰੂ ਹੋਇਆ ਸੀ।
ਇਸ ਤੋਂ ਬਾਅਦ ਪਾਕਿਸਤਾਨ ਦੇ ਮੁੱਖ ਜੱਜ ਨੇ ਕਿਹਾ ਕਿ ਇਹ ਕਿਹੋ ਜਿਹਾ ਮਾਮਲਾ ਹੈ, ਜਿਸ ਵਿੱਚ ਇੱਕ ਵਿਅਕਤੀ ਦੇ ਖ਼ਿਲਾਫ਼ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਤੇ ਫੇਰ ਕੇਸ ਵੀ ਉਸੇ ਦੇ ਖ਼ਿਲਾਫ਼ ਹੋ ਜਾਵੇ।

ਖੂਹ ਦੇ ਕੋਲ ਹੋਈ ਬਹਿਸ ਦੇ ਕੁਝ ਹਫ਼ਤੇ ਬਾਅਦ ਸਾਧਾਰਨ ਬਹਿਸ ਤੋਂ ਉਪਰ ਉਠ ਕੇ ਈਸ਼ਨਿੰਦਾ ਤੱਕ ਗਈ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ।
ਇਸ ਤੋਂ ਇੱਕ ਮਹੀਨੇ ਬਾਅਦ ਆਸੀਆ ਬੀਬੀ ਨੂੰ ਮਿਲਣ ਪੰਜਾਬ ਦੇ ਤਤਕਾਲੀ ਰਾਜਪਾਲ ਸਲਮਾਨ ਤਾਸੀਰ ਗਏ, ਜਿਨ੍ਹਾਂ ਨੇ ਈਸ਼ਨਿੰਦਾ ਕਾਨੂੰਨ ਦੀ ਨਿੰਦਾ ਕੀਤੀ।
ਪਰ ਇਸ ਤੋਂ ਕੁਝ ਦਿਨ ਬਾਅਦ ਸਲਮਾਨ ਦੇ ਅੰਗ ਰੱਖਿਅਕ ਮੁਮਤਾਜ਼ ਕਾਦਰੀ ਨੇ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਹੀ ਨਹੀਂ, ਦੋ ਮਹੀਨਿਆਂ ਬਾਅਦ ਜਦੋਂ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼ਹਿਬਾਜ਼ ਭੱਟੀ ਨੇ ਈਸ਼ਨਿੰਦਾ ਕਾਨੂੰਨ ਦੀ ਨਿੰਦਾ ਕੀਤੀ ਤਾਂ ਉਨ੍ਹਾਂ 'ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ।
ਸਲਾਖਾਂ ਪਿੱਛੋਂ ਜੰਗ ਜਾਰੀ
ਆਸੀਆ ਬੀਬੀ ਨੂੰ ਮਿਲੀ ਸਜ਼ਾ ਦੇ ਮਾਮਲੇ 'ਚ ਉਨ੍ਹਾਂ ਦੇ ਪਤੀ ਨੇ ਸਾਲ 2014 'ਚ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਜਿਸ ਨੂੰ ਖਾਰਿਜ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਸਾਲ 2015 ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਸੀਆ ਬੀਬੀ ਨੂੰ ਅਪੀਲ ਕਰਨ ਦੇਣ ਲਈ ਮੌਤ ਦੀ ਸਜ਼ਾ ਨੂੰ ਮੁਲਤਵੀ ਕਰ ਦਿੱਤਾ।
ਕਈ ਯਤਨਾਂ ਤੋਂ ਬਾਅਦ ਸਾਲ 2018 ਵਿੱਚ ਆਸੀਆ ਬੀਬੀ ਦੇ ਮਾਮਲੇ ਵਿੱਚ ਪਾਕਿਸਤਾਨੀ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ।
ਪਰ ਜੇਕਰ ਆਸੀਆ ਬੀਬੀ ਨੂੰ ਇਸ ਵਾਰ ਵੀ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਸਾਹਮਣੇ ਦਯਾ ਲਈ ਪਟੀਸ਼ਨ ਲੈ ਕੇ ਜਾਣਾ ਪਵੇਗਾ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












