ਖਹਿਰਾ ਦੀ ਖ਼ੁਦਮੁਖ਼ਤਿਆਰੀ ਦੀ ਮੰਗ ਬੇ-ਮਾਅਨੇ ਕਰਨ ਦੀ ਕੋਸ਼ਿਸ਼- 5 ਖ਼ਾਸ ਖ਼ਬਰਾਂ

ਖੁਦਮੁਖਤਿਆਰੀ ਨਾਲ ਸੂਬਾ ਪੱਧਰ ਉੱਤੇ ਫੈਸਲੇ ਲੈਣ ਲਈ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਇੱਕ 22-ਮੈਂਬਰੀ ਕੋਰ ਕਮੇਟੀ ਬਣਾ ਦਿੱਤੀ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪਾਰਟੀ ਇਸ ਕਦਮ ਨਾਲ ਸੁਖਪਾਲ ਸਿੰਘ ਖਹਿਰਾ ਹੇਠ ਬਣੇ ਬਾਗੀ ਧਿਰ ਦੀ "ਖ਼ੁਦਮੁਖ਼ਤਿਆਰੀ" ਦੀ ਮੰਗ ਨੂੰ ਬੇਮਤਲਬ ਬਣਾ ਦੇਣਾ ਚਾਹੁੰਦੀ ਹੈ।

ਪਾਰਟੀ ਦੇ ਕੁੱਲ 20 ਵਿਧਾਇਕਾਂ ਚੋਂ ਅੱਠ ਖਹਿਰਾ ਦੇ ਧਿਰ 'ਚ ਹਨ; ਬਾਕੀ ਬਚਿਆਂ ਚੋਂ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।

ਕਮੇਟੀ ਵਿੱਚ 10 ਹੋਰਨਾਂ ਵਿਧਾਇਕਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਭਗਵੰਤ ਮਾਨ ਤੇ ਸਾਧੂ ਸਿੰਘ ਵੀ ਹਨ। ਮਾਨ ਨੇ ਐਲਾਨਿਆ ਕਿ ਇਹ ਕਮੇਟੀ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਵੀ ਤੈਅ ਕਰੇਗੀ।

ਦੂਜੇ ਪਾਸੇ ਖਹਿਰਾ ਇੱਕ ਨਵੇਂ ਭੰਬਲਭੂਸੇ 'ਚ ਹਨ। ਖ਼ਬਰ ਏਜੰਸੀ ਪੀ.ਟੀ.ਆਈ. ਮੁਤਾਬਕ ਉਨ੍ਹਾਂ ਨੇ ਸੂਚਨਾ ਦੇ ਅਧਿਕਾਰ ਹੇਠਾਂ ਦਾਇਰ ਇੱਕ ਪਟੀਸ਼ਨ ਦੇ ਜਵਾਬ ਵਿੱਚ ਆਪਣੀ ਡਿਗਰੀ ਦੇ ਦਸਤਾਵੇਜ਼ ਦਿਖਾਉਣ ਤੋਂ ਮਨ੍ਹਾ ਕਰ ਦਿੱਤਾ।

ਮਾਇਆਵਤੀ ਦਾ ਗੁੱਸਾ

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਇਸੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਨਾਲ ਅਗਲੇ ਸਾਲ ਲੋਕ ਸਭਾ ਚੋਣਾਂ ਲਈ ਵਿਰੋਧੀ ਧਿਰ ਦੀਆਂ ਮਹਾਂਗਠਜੋੜ ਬਣਾਉਣ ਦੀਆਂ ਸਕੀਮਾਂ ਨੂੰ ਵੀ ਸੱਟ ਵੱਜੀ ਹੈ।

ਇਹ ਵੀ ਪੜ੍ਹੋ:

ਮਾਇਆਵਤੀ ਨੇ ਇੱਕ ਖ਼ਬਰ ਏਜੰਸੀ ਨਾਲ ਗੱਲਬਾਤ ’ਚ ਕਿਹਾ ਕਿ ਬਸਪਾ ਨੂੰ ਖਤਮ ਕਰਨ ਵਿੱਚ ਕਾਂਗਰਸ ਤਾਂ ਭਾਜਪਾ ਨਾਲੋਂ ਦੋ ਕਦਮ ਅੱਗੇ ਹੈ। ਉਨ੍ਹਾਂ ਨੇ ਆਪਣਾ ਗੁੱਸਾ ਕਾਂਗਰਸ ਦੇ ਗਾਂਧੀ ਪਰਿਵਾਰ 'ਤੇ ਨਾ ਕੱਢ ਕੇ ਸਗੋਂ ਉਸ ਪਾਰਟੀ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਉੱਪਰ ਕੱਢਿਆ ਹੈ।

ਕਣਕ ਦੇ ਸਮਰਥਨ ਮੁੱਲ ਵਾਧਾ

ਕੇਂਦਰ ਸਰਕਾਰ ਨੇ ਕਣਕ ਦੇ ਘੱਟੋਘੱਟ ਸਮਰਥਨ ਮੁੱਲ 'ਚ 6 ਫ਼ੀਸਦ ਵਾਧਾ ਕੀਤਾ ਹੈ, ਜਿਸ ਨਾਲ ਇਹ ਹੁਣ 1,735 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ 1,840 ਰੁਪਏ ਹੋ ਗਿਆ ਹੈ।

'ਮਿੰਟ' ਤੇ ਹੋਰਨਾਂ ਅਖਬਾਰਾਂ 'ਚ ਛਪੀਆਂ ਖ਼ਬਰਾਂ ਮੁਤਾਬਕ, ਆਰਥਕ ਮਸਲਿਆਂ ਦੀ ਕੈਬਨਿਟ ਕਮੇਟੀ ਨੇ ਆਪਣੇ ਫੈਸਲੇ 'ਚ ਕੁੱਲ ਸੱਤ ਫ਼ਸਲਾਂ ਦਾ ਘੱਟੋ ਘੱਟ ਸਮਰਥਨ (ਐਮਐਸਪੀ) ਮੁੱਲ ਵਧਾਇਆ ਹੈ।

ਹੁਣ 5 ਫ਼ੀਸਦ ਵਾਧੇ ਤੋਂ ਬਾਅਦ ਦਾਲਾਂ ਦਾ ਸਮਰਥਨ ਮੁੱਲ 4,475 ਰੁਪਏ 'ਤੇ ਪਹੁੰਚ ਗਿਆ ਹੈ। ਇਸੇ ਸਾਲ ਸਾਉਣੀ ਦੀਆਂ ਫਸਲਾਂ ਲਈ ਵੀ ਸਰਕਾਰ ਨੇ ਵਾਧਾ ਦਿੱਤਾ ਸੀ।

ਇਹ ਵੀ ਪੜ੍ਹੋ:

7 ਰੋਹਿੰਗਿਆਨੂੰ ਭਾਰਤ ਮਿਆਂਮਾਰ ਵਾਪਸ ਭੇਜੇਗਾ

ਅਸਾਮ ਸਰਕਾਰ ਨੇ ਸਿਲਚਾਰ ਸ਼ਹਿਰ ਦੇ ਇੱਕ ਕੈਂਪ 'ਚੋਂ ਸੱਤ ਰੋਹਿੰਗਿਆ ਸ਼ਰਨਾਰਥੀਆਂ ਨੂੰ ਮਣੀਪੁਰ ਦੀ ਰਾਜਧਾਨੀ ਇੰਫਾਲ ਭੇਜ ਦਿੱਤਾ ਹੈ। ਇੱਥੋਂ ਉਨ੍ਹਾਂ ਨੂੰ ਵੀਰਵਾਰ ਦੁਪਹਿਰ ਤੱਕ ਹੀ ਵਾਪਸ ਆਪਣੇ ਦੇਸ਼ ਮਿਆਂਮਾਰ ਭੇਜ ਦਿੱਤਾ ਜਾਵੇਗਾ।

'ਦਿ ਹਿੰਦੂ' ਦੀ ਖ਼ਬਰ ਵਿੱਚ ਚਾਚਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਸ. ਲਕਸ਼ਮਨਨ ਨੇ ਇਸ ਦੀ ਪੁਸ਼ਟੀ ਕੀਤੀ ਹੈ ।

ਭਾਰਤ ਵੱਲੋਂ ਇਨ੍ਹਾਂ ਮੁਸਲਮਾਨ ਸ਼ਰਨਾਰਥੀਆਂ ਨੂੰ ਜ਼ਬਰਦਸਤੀ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦਾ ਇਹ ਪਹਿਲਾ ਮਾਮਲਾ ਹੈ।

ਇਹ ਵੀ ਪੜ੍ਹੋ:

ਡੌਨਲਡ ਟਰੰਪ'ਤੇ ਧੋਖਾਧੜੀ ਦੇ ਇਲਜ਼ਾਮ

ਨਿਊਯਾਰਕ ਦੇ ਟੈਕਸ ਵਿਭਾਗ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਉੱਪਰ ਧੋਖਾਧੜੀ ਦੇ ਇਲਜ਼ਾਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਇਲਜ਼ਾਮ 'ਨਿਊਯਾਰਕ ਟਾਈਮਜ਼' ਅਖ਼ਬਾਰ ਦੀ ਇੱਕ ਵੱਡੀ ਪੜਤਾਲੀ ਖ਼ਬਰ ਵਿੱਚ ਲਾਏ ਗਏ ਹਨ, ਜਿਸ ਮੁਤਾਬਕ 1990 ਦੇ ਦਹਾਕੇ 'ਚ ਟਰੰਪ ਨੇ ਕੁਝ "ਸ਼ੱਕੀ" ਸਕੀਮਾਂ ਰਾਹੀਂ ਆਪਣੇ ਮਾਤਾ-ਪਿਤਾ ਨੂੰ ਟੈਕਸ ਦੇ ਕਰੋੜਾਂ ਡਾਲਰ ਬਚਾਉਣ 'ਚ ਮਦਦ ਕੀਤੀ ਸੀ। ਟਰੰਪ ਨੇ ਇਸ ਨੂੰ ਪੁਰਾਣੀ ਸਾਜ਼ਿਸ਼ ਆਖਿਆ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)