ਵਿਧਾਨ ਸਭਾ 'ਚ ਮੁੱਖ ਮੰਤਰੀ ਦੇ ਸਾਹਮਣੇ ਬੈਠਣ ਵਾਲੇ ਖਹਿਰਾ ਹੁਣ ਬਣੇ 'ਬੈਕ ਬੈਂਚਰ'- ਪ੍ਰੈੱਸ ਰਿਵੀਊ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅੱਜ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਇਜਲਾਸ ਵਿੱਚ ਵਿਰੋਧੀ ਧਿਰ ਦੇ ਨਵ-ਨਿਯੁਕਤ ਆਗੂ ਹਰਪਾਲ ਸਿੰਘ ਚੀਮਾ ਨੇ ਬੈਠਣ ਲਈ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਪਹਿਲੀ ਕਤਾਰ ਤੋਂ ਪਿਛਲੀ ਕਤਾਰ 'ਚ ਭੇਜ ਦਿੱਤਾ ਹੈ।

'ਆਪ' ਦੇ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਸੁਖਪਾਲ ਖਹਿਰਾ ਵਿਧਾਨ ਸਭਾ ਵਿੱਚ ਸਭ ਮੋਹਰਲੀ ਕਤਾਰ 'ਚ ਮੁੱਖ ਮੰਤਰੀ ਦੇ ਠੀਕ ਸਾਹਮਣੇ ਅਤੇ ਡਿਪਟੀ ਸਪੀਕਰ ਦੇ ਬਰਾਬਰ 'ਚ ਬੈਠਦੇ ਹੁੰਦੇ ਸੀ।

ਹੁਣ ਜਦ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤਾ ਗਿਆ ਹੈ, ਇਸ ਲਈ ਖਹਿਰਾ ਨੂੰ ਕਿਤੇ ਹੋਰ ਬੈਠਣ ਲਈ ਸੀਟ ਦੇ ਦਿੱਤੀ ਗਈ ਹੈ।

ਚੀਮਾ ਨੇ ਕਿਹਾ ਹੈ ਉਨ੍ਹਾਂ ਨੂੰ ਨਵਾਂ 'ਸੀਟਿੰਗ ਪਲਾਨ' ਭੇਜਿਆ ਗਿਆ ਹੈ ਪਰ ਇਹ ਨਹੀਂ ਪਤਾ ਕਿ ਖਹਿਰਾ ਅਤੇ ਸੰਧੂ ਪਹਿਲਾਂ ਕਿੱਥੇ ਬੈਠਦੇ ਸੀ।

ਇਹ ਵੀ ਪੜ੍ਹੋ:

ਕਰਜ਼ਾ ਦੇਣ ਲਈ ਆੜ੍ਹਤੀਆਂ ਨੂੰ ਲੈਣਾ ਪਵੇਗਾ ਲਾਈਸੈਂਸ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਿਸਾਨਾਂ ਨੂੰ ਕਰਜ਼ੇ ਤੋਂ ਨਿਜ਼ਾਤ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਮੀਟਿੰਗ ਵਿੱਚ 'ਕਰਜ਼ਾ ਨਿਪਟਾਰਾ ਬਿੱਲ 2018' ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਬਿੱਲ ਦਾ ਮੁੱਖ ਮਕਸਦ ਸੂਬੇ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਛੁਟਕਾਰਾ ਦਿਵਾਉਣਾ ਅਤੇ ਉਨ੍ਹਾਂ ਨੂੰ ਵਿਆਜ ਤੋਂ ਸੁਰੱਖਿਅਤ ਕਰਕੇ ਗ਼ੈਰ ਅਧਿਕਾਰਤ ਸ਼ਾਹੂਕਾਰਾਂ ਦੇ ਸ਼ਿਕੰਜੇ ਤੋਂ ਬਚਾਉਣਾ ਹੈ।

ਇਸ ਤਹਿਤ ਆੜ੍ਹਤੀਆਂ ਨੂੰ ਕਰਜ਼ਾ ਦੇਣ ਲਈ ਲਾਈਸੈਂਸ ਵੀ ਲੈਣਾ ਪਵੇਗਾ।

ਇਸ ਤੋਂ ਇਲਾਵਾ ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦਿਵਾਉਣ ਲਈ 'ਕੀਮਤ ਸਥਿਰਤਾ ਫੰਡ' ਨੂੰ ਕਾਇਮ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।

ਮੀਟਿੰਗ ਵਿੱਚ ਕਿਸਾਨਾਂ ਲਈ ਪੇਸ਼ਗੀ ਉਧਾਰ ਲਈ ਪ੍ਰਤੀ ਏਕੜ ਕਰਜ਼ ਅਤੇ ਵਿਆਜ਼ ਦਰ ਦੀ ਸੀਮਾ ਨਿਰਧਾਰਤ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ।

ਵਟਸਐਪ ਨੇ ਭਾਰਤ ਦੀ ਮਦਦ ਤੋਂ ਕੀਤਾ ਇਨਕਾਰ, ਕਿਹਾ ਲੋਕਾਂ ਨੂੰ ਕਰੋ ਜਾਗਰੂਕ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਟਸਐਪ ਨੇ ਭਾਰਤ ਦੀ ਮੰਗ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ ਇਸ ਨਾਲ ਐਂਡ ਟੂ ਐਂਡ ਇਨਕ੍ਰਿਪਸ਼ਨ ਕਮਜ਼ੋਰ ਹੋਵੇਗੀ ਯੂਜ਼ਰ ਦੀ ਨਿੱਜਤਾ ਪ੍ਰਭਾਵਿਤ ਹੋਵੇਗੀ।

ਦਰਅਸਲ ਭਾਰਤ ਨੇ ਵਟਸਐਪ ਨੂੰ ਵਟਸਐਪ ਰਾਹੀਂ ਫੈਲ ਰਹੀਆਂ ਗ਼ਲਤ ਅਫ਼ਵਾਹਾਂ ਨੂੰ ਠੱਲ੍ਹ ਪਾਉਣ 'ਚ ਮਦਦ ਲਈ ਕਿਹਾ ਸੀ ਉਹ ਪਤਾ ਲਗਾ ਕੇ ਦੱਸੇਗਾ ਕਿ ਅਸਲ ਮੈਸੇਜ ਸ਼ੁਰੂ ਕਿੱਥੋ ਹੋਇਆ।

ਫੇਸਬੁੱਕ ਦੀ ਮਾਲਕਾਨਾ ਹੱਕ ਵਾਲੀ ਕੰਪਨੀ ਨੇ ਕਿਹਾ ਕਿ ਲੋਕ ਇਸ ਪਲੇਟਫਾਰਮ ਨੂੰ "ਹਰ ਤਰ੍ਹਾਂ ਦੇ ਸੰਵੇਦਨਸ਼ੀਲ ਮਸਲਿਆਂ ਲਈ ਵਰਤਦੇ ਹਨ", ਇਸ ਲਈ ਬਿਹਤਰ ਹੈ ਕਿ ਲੋਕਾਂ ਅਫ਼ਵਾਹਾਂ ਬਾਰੇ ਜਾਗਰੂਕ ਕੀਤਾ ਜਾਵੇ।

ਇਹ ਵੀ ਪੜ੍ਹੋ:

ਦਿ ਟਾਈਮਜ ਆਫ ਇੰਡੀਆ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ।

ਉਨ੍ਹਾਂ ਨੇ ਟਵਿੱਟਰ 'ਤੇ ਮਦਦ ਦੀ ਪੇਸ਼ਕਸ਼ ਕਰਦਿਆਂ ਲਿਖਿਆ, "ਪਾਕਿਸਤਾਨ ਵੱਲੋਂ ਵਿਨਾਸ਼ਕਾਰੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਦੁਆ ਕਰਦੇ ਹਾਂ। ਅਸੀਂ ਇਸ ਵਿੱਚ ਕਿਸੇ ਪ੍ਰਕਾਰ ਦੀ ਮਨੁੱਖਵਾਦੀ ਮਦਦ ਲਈ ਤਿਆਰ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)