You’re viewing a text-only version of this website that uses less data. View the main version of the website including all images and videos.
ਵਿਨੇਸ਼ ਫੋਗਾਟ ਨੇ ਇਹ ਤਸਵੀਰ ਜਾਰੀ ਕਰਕੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ
ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਸੋਨੀਪਤ ਦੇ ਰਹਿਣ ਵਾਲੇ ਸੋਮਵੀਰ ਰਾਠੀ ਨਾਲ ਵਿਆਹ ਕਰੇਗੀ। ਸੋਮਵੀਰ ਵੀ ਪਹਿਲਵਾਨੀ ਕਰਦੇ ਹਨ।
ਵਿਨੇਸ਼ ਫੋਗਾਟ ਨੇ ਆਪਣੇ ਇੰਟਾਗ੍ਰਾਮ ਅਕਾਊਂਟ 'ਤੇ ਸੋਮਵੀਰ ਰਾਠੀ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ।
ਵਿਨੇਸ਼ ਨੇ ਲਿਖਿਆ, ''ਇਹ ਮੇਰੇ ਵੱਲੋਂ ਲਿਆ ਗਿਆ ਸਭ ਤੋਂ ਚੰਗਾ ਫੈਸਲਾ ਹੈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਮੈਨੂੰ ਚੁਣਿਆ।''
ਵਿਨੇਸ਼ ਦੀ ਏਸ਼ੀਆਈ ਖੇਡਾ ਵਿੱਚ ਕਾਮਯਾਬੀ ਦੀ ਚਰਚਾ ਹੋਈ ਤਾਂ ਇੱਕ ਹੋਰ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ।
ਇੱਕ ਅਖ਼ਬਾਰ ਨੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਵਿਨੇਸ਼ ਫੋਗਾਟ ਵਿਚਾਲੇ ਨਜ਼ਦੀਕੀਆਂ ਦੀ ਖ਼ਬਰ ਛਾਪੀ ਸੀ। ਨੀਰਜ ਵਿਨੇਸ਼ ਦਾ ਮੈਚ ਦੇਖਣ ਸਟੇਡਿਅਮ ਵਿੱਚ ਪਹੁੰਚੇ ਹੋਏ ਸਨ।
ਇਸ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਚਰਚਾ ਸ਼ੁਰੂ ਹੋਇਆ ਤਾਂ ਵਿਨੇਸ਼ ਨੇ ਟਵੀਟ ਕਰਕੇ ਸਾਰੀਆਂ ਗਲਤਫਹਿਮੀਆਂ ਦਾ ਜਵਾਬ ਦਿੱਤਾ ਸੀ।
ਟਵੀਟ ਵਿੱਚ ਵਿਨੇਸ਼ ਨੇ ਭਾਰਤੀ ਮੀਡੀਆ 'ਤੇ ਟਿੱਪਣੀ ਕਰਦਿਆਂ ਲਿਖਿਆ ਸੀ, ''ਜਦ ਇੱਕ ਖਿਡਾਰੀ ਭਾਰਤ ਲਈ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੇ ਦੂਜਾ ਖਿਡਾਰੀ ਉਸਦੀ ਹੌਂਸਲਾ ਅਫਜ਼ਾਈ ਲਈ ਉੱਥੇ ਮੌਜੂਦ ਹੋਵੇ ਤਾਂ ਇਹ ਇੱਕ ਆਮ ਗੱਲ ਹੈ। ਬੇਹੱਦ ਦੁੱਖ ਹੈ ਕਿ ਇਸ ਆਮ ਜਿਹੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।''
''ਮੈਂ ਤੇ ਨੀਰਜ ਚੋਪੜਾ ਤੇ ਹੋਰ ਅਥਲੀਟ ਇੱਕ ਦੂਜੇ ਦਾ ਸਮਰਥਨ ਕਰਦੇ ਹਨ, ਇਸ ਤੋਂ ਵੱਧ ਕੁਝ ਵੀ ਨਹੀਂ। ਧੰਨਵਾਦ।''
ਇਹ ਵੀ ਪੜ੍ਹੋ:
ਵਿਨੇਸ਼ ਨੇ ਇਸ ਟਵੀਟ ਵਿੱਚ ਨੀਰਜ ਚੋਪੜਾ ਦਾ ਜ਼ਿਕਰ ਕੀਤਾ ਹੈ। ਨੀਰਜ ਭਾਰਤ ਦੇ ਜੈਲਵਿਨ ਥ੍ਰੋਅ ਚੈਂਪੀਅਨ ਹਨ ਅਤੇ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।
ਉਨ੍ਹਾਂ ਵਿਨੇਸ਼ ਦਾ ਟਵੀਟ ਰੀਟਵੀਟ ਕਰਦਿਆਂ ਹੋਇਆ ਲਿਖਿਆ, ''ਨਾਲ ਦੇ ਖਿਡਾਰੀਆਂ ਦਾ ਮਨੋਬਲ ਵਧਾਉਣਾ ਤੇ ਕਾਮਯਾਬੀ ਦੇ ਪਲਾਂ ਵਿੱਚ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਹਰ ਸੱਚਾ ਖਿਡਾਰੀ ਇਹੀ ਕਰੇਗਾ। ਆਪਣੇ ਦੇਸ ਲਈ ਮੈਡਲ ਆਉਂਦੇ ਵੇਖਣਾ ਸਾਡੀ ਖੁਸ਼ਕਿਸਤਮੀ ਹੈ।''
ਵਿਨੇਸ਼ ਨੇ ਟਵੀਟ ਵਿੱਚ ਇੱਕ ਹਿੰਦੀ ਅਖ਼ਬਾਰ ਦੀ ਖਬਰ ਦੀ ਤਸਵੀਰ ਲਗਾ ਰੱਖੀ ਸੀ। ਖਬਰ ਦੀ ਹੈੱਡਲਾਈਨ ਸੀ 'ਨੀਰਜ ਤੇ ਵਿਨੇਸ਼ ਵਿਚਾਲੇ ਵੱਧ ਰਹੀਆਂ ਨਜ਼ਦੀਕੀਆਂ।'
ਵਿਨੇਸ਼ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ।
ਕੌਮੀ ਮਹਿਲਾ ਆਯੋਗ ਦੀ ਮੁਖੀ ਰੇਖਾ ਸ਼ਰਮਾ ਨੇ ਲਿਖਿਆ, ''ਤੁਸੀਂ ਇਸ ਤਰ੍ਹਾਂ ਦੀ ਰਿਪੋਰਟ 'ਤੇ ਧਿਆਨ ਨਾ ਦੇਵੋ। ਤੁਹਾਡੇ ਕੋਲ੍ਹ ਜ਼ਿੰਦਗੀ ਵਿੱਚ ਹੋਰ ਵੀ ਬਹੁਤ ਕੁਝ ਬਿਹਤਰ ਕਰਨ ਲਈ ਹੈ। ਉਸੇ 'ਤੇ ਧਿਆਨ ਲਾਓ ਤੇ ਹਮੇਸ਼ਾ ਸਾਨੂੰ ਮਾਣ ਮਹਿਸੂਸ ਕਰਵਾਓ।''
ਪ੍ਰੇਰਣਾ ਨਾਂ ਦੀ ਇੱਕ ਯੂਜ਼ਰ ਨੇ ਲਿਖਿਆ, ''ਇਨ੍ਹਾਂ ਨੂੰ ਲੱਗਦਾ ਹੈ ਕਿ ਇਹ ਬਾਲੀਵੁੱਡ ਕਵਰ ਕਰ ਰਹੇ ਹਨ। ਚਿੰਤਾ ਨਾ ਕਰੋ, ਤੁਸੀਂ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ।''
ਦੂਜੀ ਤਰਫ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਲਿਖਿਆ ਕਿ ਬਿਨਾਂ ਅੱਗ ਦੇ ਧੂੰਆ ਨਹੀਂ ਹੁੰਦਾ। ਅਮਿਤ ਚੌਬੇ ਤੇ ਉਸ ਤੋਂ ਬਾਅਦ ਅਸਦ ਉੱਦੀਨ ਕੁਰਵਾਈ ਨੇ ਟਵੀਟ ਕੀਤਾ, ''ਬਿਨਾਂ ਅੱਗ ਤੋਂ ਧੂੰਆ ਨਹੀਂ ਉੱਠਦਾ। ਪਰ ਇਸ ਤਰ੍ਹਾਂ ਦੀਆਂ ਅਫਵਾਹਾਂ ਨਾਲ ਖੇਡ 'ਤੇ ਅਸਰ ਪੈਂਦਾ ਹੈ।''
''ਮੀਡੀਆ ਦਾ ਕੰਮ ਹੀ ਬਿਨਾਂ ਵਜ੍ਹਾ ਦੇ ਖਬਰ ਬਣਾਉਣਾ ਹੈ।''
23 ਸਾਲ ਦੀ ਵਿਨੇਸ਼ ਹਰਿਆਣਾ ਦੀ ਰਹਿਣ ਵਾਲੀ ਹੈ। ਸਾਲ 2014 ਵਿੱਚ ਉਨ੍ਹਾਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਇਸੇ ਸਾਲ ਗੋਲਡ ਕੋਸਟ ਵਿੱਚ ਹੋਏ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ।