ਹਿੰਦੂਆਂ ਲਈ 1947 ਦੇ ਸਾਕੇ ਵਰਗਾ ਹੋਵੇਗਾ ਇਹ ਉਜਾੜਾ, ਭਾਜਪਾ ਆਗੂ ਨੇ ਦੱਸਿਆ ਅਸਾਮੀ ਲੋਕਾਂ ਦਾ ਦਰਦ

nrc
ਤਸਵੀਰ ਕੈਪਸ਼ਨ, ਲੋਕ ਅਮਿਤ ਸ਼ਾਹ ਦੇ ਸੰਸਦ 'ਚ "40 ਲੱਖ ਘੁਸਪੈਠੀਏ" ਵਾਲੇ ਬਿਆਨ 'ਤੇ ਇਤਰਾਜ਼ ਜਤਾ ਰਹੇ ਹਨ
    • ਲੇਖਕ, ਫੈਸਲ ਮੁੰਹਮਦ ਅਲੀ
    • ਰੋਲ, ਬੀਬੀਸੀ ਪੱਤਰਕਾਰ, ਤਿਨਸੁਕੀਆ, ਅਸਮ ਤੋਂ

ਅਸਾਮ ਵਿਚ ਬੰਗਲਾਦੇਸੀ ਸ਼ਰਨਾਰਥੀਆਂ ਦੀ ਸਨਾਖਤ ਲਈ ਬਣ ਰਹੇ ਤੋਂ ਐਨਆਰਸੀ ਰਜਿਸਟਰ ਨੇ ਲੱਖਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ।

ਇੱਥੇ ਭਾਰਤ-ਮਿਆਂਮਾਰ ਨੂੰ ਜੋੜਨ ਵਾਲੀ ਸਟਿਲਵੇਲ ਰੋਡ 'ਤੇ ਡਮਰੂ ਉਪਾਧਿਆਇ ਦੀ ਮੋਮੋਜ਼ ਦੀ ਦੁਕਾਨ ਹੈ।

ਇਸ ਦੇ ਨੇੜੇ ਬਣੇ ਆਪਣੇ ਘਰ ਵਿੱਚ ਭਾਜਪਾ ਵਿਧਾਇਕ ਭਾਸਕਰ ਸ਼ਰਮਾ ਦੀ ਤਸਵੀਰ ਨੇੜੇ ਬੈਠੇ 'ਗੋਰਖਾਲੀ ਡਮਰੂ ਕਾਫ਼ੀ ਚਿੰਤਾ ਵਿਚ ਦਿਖਾਈ ਦੇ ਰਹੇ ਹਨ।

ਉਹ ਕਹਿੰਦੇ ਹਨ, "ਗੋਰਖਾ ਲੋਕਾਂ ਨੂੰ ਸਿਰਫ਼ ਮਰਨ ਲਈ ਤਿਆਰ ਕੀਤਾ ਜਾਂਦਾ ਹੈ, ਆਓ ਦੇਸ ਲਈ ਮਰ ਜਾਓ, ਅਸੀਂ ਤੁਹਾਨੂੰ ਦਿਆਂਗੇ ਕੁਝ ਨਹੀਂ।"

ਡਮਰੂ ਦੇ ਸ਼ਬਦਾਂ ਦੀ ਇਹ ਨਰਾਜ਼ਗੀ ਉਸ ਦੇ ਪਰਿਵਾਰ ਦੇ ਅਸਾਮ ਤੋਂ ਉਜਾੜੇ ਦੇ ਡਰ ਵਿੱਚੋਂ ਨਿਕਲੀ ਹੈ।

ਅਸਾਮ ਵਿਚ ਦਹਾਕਿਆ ਤੋਂ ਰਹਿ ਰਹੇ ਲੱਖਾਂ ਬੰਗਲਾਦੇਸੀ ਸ਼ਰਨਾਥੀਆਂ ਦੀ ਪਛਾਣ ਕਰਕੇ ਦੇਸ ਤੋਂ ਬਾਹਰ ਕਰਨ ਲਈ ਜੋ ਐਨਆਰਸੀ ਰਜਿਸਟਰ ਬਣ ਰਿਹੈ ਹੈ, ਉਸ ਵਿਚ ਇਨ੍ਹਾਂ ਦਾ ਨਾਂ ਨਹੀਂ ਆਇਆ ਹੈ।

ਇਹ ਵੀ ਪੜ੍ਹੋ:

ਪਰਿਵਾਰ ਦਾ ਨਾਮ ਨਾਗਰਿਕਤਾ ਰਜਿਸਟਰ 'ਚ ਨਾ ਆਉਣ 'ਤੇ ਡਮਰੂ ਹੀ ਪ੍ਰੇਸ਼ਾਨ ਨਹੀਂ ਹਨ। 22 ਸਾਲਾਂ ਤੋਂ ਸੰਘ ਅਤੇ ਭਾਜਪਾ ਨਾਲ ਜੁੜੇ ਬਿਹਾਰੀ ਮੂਲ ਦੇ ਚੰਦਰ ਪ੍ਰਕਾਸ਼ ਜੈਸਵਾਲ ਵੀ ਇਸੇ ਡਰ ਨਾਲ ਸਹਿਮੇ ਹੋਏ ਹਨ।

ਚੰਦਰ ਪ੍ਰਕਾਸ਼ ਕਹਿੰਦੇ ਹਨ, 'ਲੋਕਾਂ 'ਚ ਡਰ ਹੈ ਕਿ ਜੇਕਰ ਫਾਈਨਲ ਐਨਆਰਸੀ 'ਚ ਵੀ ਨਾਮ ਨਹੀਂ ਆਇਆ ਤਾਂ ਕੀ ਹੋਵੇਗਾ?'

shyamsunder
ਤਸਵੀਰ ਕੈਪਸ਼ਨ, 51 ਸਾਲ ਦੇ ਸ਼ਿਆਮ ਸੁੰਦਰ ਜਾਇਸਵਾਲ ਦਾ ਪਰਿਵਾਰ ਤਿੰਨ ਪੀੜ੍ਹੀਆਂ ਪਹਿਲਾਂ ਅਸਮ ਆਇਆ ਸੀ

ਲੋਕ ਅਮਿਤ ਸ਼ਾਹ ਦੇ ਸੰਸਦ 'ਚ '40 ਲੱਖ ਘੁਸਪੈਠੀਏ' ਵਾਲੇ ਬਿਆਨ 'ਤੇ ਇਤਰਾਜ਼ ਪ੍ਰਗਟਾ ਰਹੇ ਹਨ ਕਿਉਂਕਿ ਸਮਾਂ ਲੰਘਣ ਦੇ ਨਾਲ-ਨਾਲ ਇਹ ਸਾਫ਼ ਹੋ ਰਿਹਾ ਹੈ ਕਿ ਐਨਆਰਸੀ ਤੋਂ ਬਾਹਰ ਰੱਖੇ ਗਏ 40 ਲੱਖ ਲੋਕਾਂ 'ਚੋਂ ਵਧੇਰੇ ਗਿਣਤੀ ਹਿੰਦੂਆਂ ਦੀ ਹੈ।

ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਅੰਕੜਾ ਮੌਜੂਦ ਨਹੀਂ ਹੈ ਪਰ ਇਹ ਗਿਣਤੀ 20-22 ਲੱਖ ਤੱਕ ਦੱਸੀ ਜਾ ਰਹੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਓਸ਼ੀਮ ਦੱਤ ਅਸਾਮ ਨਾਗਰਿਕਤਾ ਰਜਿਸਟਰ ਤੋਂ ਬਾਹਰ ਰਹਿ ਗਏ ਹਿੰਦੂਆਂ ਦੀ ਗਿਣਤੀ 30 ਲੱਖ ਤੱਕ ਦੱਸਦੇ ਹਨ।

ਹਿੰਦੂ ਹਿਤਾਂ ਦੀ ਗੱਲ ਕਰਨ ਵਾਲੀ ਭਾਜਪਾ ਲਈ ਇਹ ਮੁਸ਼ਕਿਲ ਵਾਲੀ ਸਥਿਤੀ ਹੈ।

'ਬਰਤਾਨਵੀ-ਕਾਲ ਤੋਂ ਬਾਅਦ ਦੀ ਵੱਡੀ ਤ੍ਰਾਸਦੀ'

ਪਿਤਾ ਅਤੇ ਚਾਚੇ ਦੀ ਜਾਇਦਾਦ ਸਾਂਝੀ ਸੀ, ਇਸ ਲਈ ਸ਼ਿਆਮ ਸੁੰਦਰ ਜੈਸਵਾਲ ਦੇ ਕੋਲ ਕੋਈ ਦਸਤਾਵੇਜ਼ ਨਹੀਂ, ਜੋ ਸਨ ਉਹ 1950 ਦੇ ਅਸਾਮ ਭੂਚਾਲ ਦੀ ਭੇਟ ਚੜ੍ਹ ਗਏ, ਜਦੋਂ ਸਾਦੀਆ ਅਤੇ ਨੇੜਲੇ ਇਲਕਿਆਂ ਦੀ ਵੱਡੀ ਆਬਾਦੀ ਦਾ ਵੱਡਾ ਹਿੱਸਾ ਨਦੀ ਵਿੱਚ ਡੁੱਬ ਗਿਆ ਸੀ।

ਪਾਨ ਅਤੇ ਪੰਚਰ ਲਗਾਉਣ ਦੀ ਦੁਕਾਨ ਚਲਾਉਣ ਵਾਲੇ 51 ਸਾਲ ਦੇ ਸ਼ਿਆਮ ਸੁੰਦਰ ਜੈਸਵਾਲ ਦਾ ਪਰਿਵਾਰ ਤਿੰਨ ਪੀੜ੍ਹੀਆਂ ਪਹਿਲਾਂ ਅਸਾਮ ਆਇਆ ਸੀ ਪਰ ਹੁਣ ਉਨ੍ਹਾਂ ਦਾ ਸਵਾਲ ਇੱਕ ਹੀ ਹੈ, ਅਸਾਮ ਤੋਂ ਕੱਢੇ ਗਏ ਤਾਂ ਕਿੱਥੇ ਜਾਵਾਂਗੇ।

ਉਨ੍ਹਾਂ ਨੇ ਬੇਹੱਦ ਫਿਕਰਮੰਦ ਲਹਿਜ਼ੇ ਨਾਲ ਕਿਹਾ, "ਜੇਕਰ ਕੱਢੇ ਨਾ ਵੀ ਗਏ ਤਾਂ ਲੋਕ ਕਹਿ ਰਹੇ ਹਨ ਐਨਆਰਸੀ 'ਚ ਨਾਮ ਸ਼ਾਮਿਲ ਹੋਣ 'ਤੇ ਨਾ ਰਾਸ਼ਨ ਦਾ ਕੋਟਾ ਮਿਲੇਗਾ, ਨਾ ਵੋਟਰ ਕਾਰਡ ਅਤੇ ਨਾ ਹੀ ਬੈਂਕ ਖਾਤਾ ਖੁੱਲ੍ਹ ਸਕੇਗਾ ਤੇ ਨਾ ਹੀ ਜਾਇਦਾਦ ਲੈ ਸਕਣਗੇ।"

ਕੋਲ ਬੈਠੇ ਪੁੱਤਰ ਮਿੰਟੂ ਜੈਸਵਾਲ ਕਹਿੰਦੇ ਹਨ ਕਿ ਵਿਆਹੀ ਭੈਣ ਦੀ ਨੌਕਰੀ ਦਾ ਸੱਦਾ ਆ ਗਿਆ ਹੈ, ਉਸ ਨੇ ਐਨਆਰਸੀ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੈ। ਸਹੁਰੇ ਘਰੋਂ ਵਾਰ-ਵਾਰ ਸੁਨੇਹਾ ਆ ਰਿਹਾ ਹੈ ਪਰ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਕਰੀਏ?

savitri
ਤਸਵੀਰ ਕੈਪਸ਼ਨ, ਸਵਿਤਰੀ ਘਟਵਾਰ ਦਾ ਕਹਿਣਾ ਹੈ ਕਿ ਉਸ ਦੇ ਬਾਬਾ ਬਿਹਾਰ ਦੁਮਕਾ ਤੋਂ ਅਸਮ ਆਏ ਸਨ

ਹੈਡਗੇਵਾਰ, ਗੋਲਵਲਕਰ ਅਤੇ ਸ਼ਿਵਾਜੀ ਦੀਆਂ ਤਸਵੀਰਾਂ ਵਾਲੇ ਆਪਣੇ ਦਫ਼ਤਰ 'ਚ ਲਾਈ ਬੈਠੇ ਚੰਦਰ ਪ੍ਰਕਾਸ਼ ਜੈਸਵਾਲ ਕਹਿੰਦੇ ਹਨ, "ਅੱਜ ਤਿੰਨ ਰੁਪਏ ਕਿਲੋ 'ਤੇ ਗਰੀਬ ਪਰਿਵਾਰ ਦੇ ਹਰੇਕ ਮੈਂਬਰ ਨੂੰ ਮਿਲ ਰਹੇ 5 ਕਿਲੋ ਚੌਲ , ਬੀਪੀਐਲ ਗੈਸ ਕਨੈਕਸ਼ਨ, ਸਾਰੀਆਂ ਸਰਕਾਰੀ ਯੋਜਨਾਵਾਂ ਦਾ ਲਾਭ, ਇੱਥੋਂ ਤੱਕ ਕਿ ਜਾਤੀ ਪ੍ਰਮਾਣ ਪੱਤਰ ਤੱਕ ਬਣਾਉਣਾ ਨਾਮੁਮਕਿਨ ਹੋ ਜਾਵੇਗਾ।"

ਸਾਈਨਾਕੀ ਪਿੰਡ ਵਿੱਚ ਬਗ਼ੀਚੇ 'ਚ ਕੰਮ ਕਰ ਰਹੀ ਲੋਕਖੀ ਘਟਵਾਰ ਦੇ ਕੋਲ "ਖਾਲੀ ਪੈਨ ਕਾਰਡ ਅਤੇ ਰਾਸ਼ਨ ਕਾਰਡ ਹੈ, ਵੋਟਰ ਕਾਰਡ ਮਾਲਿਕ ਦੇ ਕੋਲ ਹੈ" ਜਿਸ ਨੇ ਉਸ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਸ ਦਾ ਐਨਆਰਸੀ ਬਣਵਾ ਦੇਵੇਗਾ।

ਲੋਕਖੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹ ਮੂਲ ਤੌਰ 'ਤੇ ਕਿਥੋਂ ਦੀ ਹੈ, ਹਾਲਾਂਕਿ ਉਸ ਦੀ ਮਾਂ ਸਵਿਤਰੀ ਘਟਵਾਰ ਕਹਿੰਦੀ ਹੈ ਕਿ ਉਸ ਦੇ ਬਾਬਾ ਬਿਹਾਰ ਦੁਮਕਾ (ਪਹਿਲੇ ਬਿਹਾਰ ਅਤੇ ਝਾਰਖੰਡ ਇੱਕ ਹੀ ਸੂਬਾ ਸੀ) ਤੋਂ ਅਸਾਮ ਆਏ ਸਨ।

ਅਸਾਮ ਜੋ ਕਦੇ ਮੁਗ਼ਲ ਸਾਮਰਾਜ ਦਾ ਵੀ ਹਿੱਸਾ ਨਹੀਂ ਰਿਹਾ, ਅੰਗਰੇਜ਼ੀ ਹਕੂਮਤ ਦੇ ਕਬਜ਼ੇ 'ਚ 1826 'ਚ ਆਇਆ, ਜਿਸ ਤੋਂ ਬਾਅਦ ਇੱਥੇ ਚਾਹ ਦੀ ਖੇਤੀ ਸ਼ੁਰੂ ਹੋਈ ਅਤੇ ਝਾਰਖੰਡ, ਛੱਤੀਸਗੜ੍ਹ ਵਰਗੇ ਸੂਬਿਆਂ ਤੋਂ ਵੱਡੇ ਪੈਮਾਨੇ 'ਤੇ ਆਦਿਵਾਸੀ ਇੱਥੇ ਲਿਆਂਦੇ ਗਏ।

tea garden
ਤਸਵੀਰ ਕੈਪਸ਼ਨ, 1826 'ਚ ਅਸਮ ਅੰਗਰੇਜ਼ੀ ਹਕੂਮਤ ਦੇ ਕਬਜ਼ੇ 'ਚ ਆਇਆ ਤੇ ਚਾਹ ਦੀ ਖੇਤੀ ਸ਼ੁਰੂ ਹੋਈ

ਪਰ ਇੱਕ ਝੋਲੇ 'ਚ ਪੈ ਜਾਣ ਵਾਲੀ ਜਮ੍ਹਾਂ ਪੂੰਜੀ ਦੇ ਮਾਲਕ ਇਨ੍ਹਾਂ ਆਦਿਵਾਸੀਆਂ 'ਚੋਂ ਕਾਫੀ ਲੋਕਾਂ ਕੋਲ ਦਸਤਾਵੇਜ਼ ਨਹੀਂ ਹਨ, ਜੋ ਅਪਲਾਈ ਲਈ ਜ਼ਰੂਰੀ ਹਨ, ਨਾ ਇਨ੍ਹਾਂ ਕੋਲ ਉਹ ਹਾਸਿਲ ਕਰਨ ਦੀ ਸਮਝ ਹੈ ਜਾਂ ਆਰਥਿਕ ਸ਼ਕਤੀ ਅਤੇ ਨਾ ਹੀ ਕਿਸੇ ਤਰ੍ਹਾਂ ਸੰਗਠਨਾਤਮਕ ਸਹਿਯੋਗ।

ਬਹੁਤਿਆਂ ਨੇ ਤਾਂ ਐਨਆਰਸੀ ਲਈ ਦਰਖ਼ਾਸਤ ਵੀ ਨਹੀਂ ਕੀਤੀ ਤਾਂ ਜ਼ਾਹਿਰ ਹੈ ਕਿ ਅਜਿਹੇ ਹਜ਼ਾਰਾਂ ਆਦਿਵਾਸੀ ਹਨ ਜਿਨ੍ਹਾਂ ਦੇ ਨਾਮ ਐਨਆਰਸੀ 'ਚ ਨਹੀਂ ਹਨ।

ਬਿਹਾਰ, ਉੱਤਰ ਪ੍ਰਦੇਸ਼ ਅਤੇ ਬੰਗਾਲ ਵਰਗੇ ਸੂਬਿਆਂ ਤੋਂ 'ਗ੍ਰੇ ਮੋਰ ਫੂਡ' ਦੇ ਨਾਮ 'ਤੇ ਖੇਤੀ ਕਰਨ ਵਾਲੇ ਮਜ਼ਦੂਰ ਕਹੇ ਜਾਣ ਵਾਲੇ ਵੀ ਕਈ ਲੋਕ ਬਰਤਾਨੀਆਂ ਦੇ ਦੌਰ 'ਚ ਹੀ ਲਿਆਂਦੇ ਗਏ ਸਨ।

ਬਹੁਤ ਸਾਰੇ ਅਜਿਹੇ ਵੀ ਅਸਾਮ ਆਏ ਜੋ ਪਹਿਲਾਂ ਪਾਕਿਸਤਾਨੀ ਅਤੇ ਹੁਣ ਬੰਗਲਾਦੇਸ਼ੀ ਦੇ ਨਾਮ ਨਾਲ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ:

ਪਹਿਲਾਂ ਤੋਂ ਗਰੀਬੀ ਦੀ ਹਾਲਤ 'ਚ ਕੰਮ ਕਰ ਰਹੇ ਚਾਹ ਬਗਾਨ ਦੇ ਮਜ਼ਦੂਰਾਂ ਦੀ ਹਾਲਤ ਨਾਗਰਿਕਤਾ ਤੋਂ ਬਿਨਾਂ ਕਿਸੇ ਬੰਧੂਆਂ ਮਜ਼ਦੂਰਾਂ ਵਾਂਗ ਹੋਣ ਦਾ ਡਰ ਹੈ ਅਤੇ ਬਾਕੀ ਲੋਕਾਂ ਦਾ ਕੀ ਹੋਵੇਗਾ, ਜਿਸ ਵਿੱਚ ਵੱਡੀ ਗਿਣਤੀ ਆਰਥਿਕ ਪਖੋਂ ਸਹੀ ਨਹੀਂ ਹੈ?

ਹਾਲ 'ਚ ਹੋਈਆਂ ਖੁਦਕੁਸ਼ੀਆਂ ਦੇ ਕਈ ਮਾਮਲਿਆਂ ਨੂੰ ਇਸ ਨਾਲ ਜੋੜਿਆ ਜਾ ਸਕਦਾ ਹੈ ਜਦਕਿ ਪ੍ਰਸ਼ਾਸਨ ਦਾ ਕਹਿਣਾ ਹੈ ਇਨ੍ਹਾਂ ਦੇ ਹੋਰ ਕਾਰਨ ਹੋ ਸਕਦੇ ਹਨ।

ਇਨ੍ਹਾਂ ਸਵਾਲਾਂ 'ਤੇ ਡਿਬਰੂਗੜ੍ਹ ਯੂਨੀਵਰਸਿਟੀ 'ਚ ਰਾਜਨੀਤਕ ਸ਼ਾਸਤਰ ਦੇ ਅਸਿਸਟੈਂਟ ਪ੍ਰੋਫੈਸਰ ਕੌਸਤੁਬ ਡੇਕਾ ਕਹਿੰਦੇ ਹਨ, "ਇਹ ਸ਼ਾਇਦ ਅੰਗਰੇਜ਼ਾਂ ਦਾ ਜਾਣ ਤੋਂ ਬਾਅਦ ਹੋਣ ਵਾਲੀਆਂ ਵੱਡੀ ਤ੍ਰਾਸਦੀਆਂ ਵਿਚੋਂ ਇੱਕ ਹੈ ਹਾਲਾਂਕਿ ਇਸ ਦੀਆਂ ਬਹੁਤ ਸਾਰੀਆਂ ਪਰਤਾਂ ਅਜੇ ਖੁੱਲ੍ਹ ਰਹੀਆਂ ਹਨ।"

ਵੱਖ-ਵੱਖ ਨਜ਼ਰੀਆ

ਸ਼ਾਇਦ ਇਸ ਲਈ ਹੁਣ ਇਨ੍ਹਾਂ ਮੁੱਦਿਆਂ 'ਤੇ ਬਹੁਤ ਚਰਚਾ ਸੁਣਨ 'ਚ ਨਹੀਂ ਆ ਰਹੀ ਕਿ ਉਨ੍ਹਾਂ ਦਾ ਕੀ ਹੋਵੇਗਾ ਜੋ ਨਾਗਰਿਕਤਾ ਰਜਿਸਟਰ ਤੋਂ ਬਾਹਰ ਰਹਿ ਜਾਣਗੇ, ਖ਼ਾਸ ਤੌਰ 'ਤੇ ਉਨ੍ਹਾਂ ਜੋ ਮੂਲ ਰੂਪ ਨਾਲ ਭਾਰਤ ਦੂਜੇ ਪ੍ਰਦੇਸ਼ਾਂ ਤੋਂ ਆਏ ਜਾਂ ਲਿਆਂਦੇ ਗਏ ਜਾਂ ਫੇਰ ਆਰਥਿਕ ਅਤੇ ਸਮਾਜਿਕ ਤੌਰ 'ਤੇ ਇਸ ਦੇ ਸਿੱਟੇ ਅੱਗੇ ਜਾ ਕੇ ਕੀ ਹੋਣਗੇ?

gate
ਤਸਵੀਰ ਕੈਪਸ਼ਨ, ਐਨਆਰਸੀ ਤੋਂ ਬਾਹਰ ਰਹਿ ਗਏ ਬਾਂਗਲਾ ਭਾਸ਼ਾਈ ਇਸ ਨੂੰ ਬੰਗਾਲੀਆਂ ਦੇ ਖ਼ਿਲਾਫ਼ ਪੂਰਬ ਧਾਰਨਾ ਦਾ ਨਤੀਜਾ ਮੰਨਦੇ ਹਨ

ਜਾਂ ਫੇਰ ਉਨ੍ਹਾਂ ਕਥਿਤ ਬੰਗਲਾਦੇਸ਼ੀਆਂ ਦਾ ਕੀ ਹੋਵੇਗਾ ਕਿਉਂਕਿ ਬੰਗਲਾਦੇਸ਼ ਦੇ ਮੰਤਰੀ ਹਸਨੁਲ ਹੱਕ ਸਾਫ਼ ਤੌਰ 'ਤੇ ਕਹਿ ਚੁੱਕੇ ਹਨ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਬੰਗਲਾਦੇਸ਼ ਦਾ ਇਸ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।

ਫਿਲਹਾਲ ਵੱਖ-ਵੱਖ ਸਮੂਹ ਇਸ ਨੂੰ ਆਪਣੇ-ਆਪਣੇ ਨਜ਼ਰੀਏ ਨਾਲ ਦੇਖ ਰਹੇ ਹਨ-ਐਨਆਰਸੀ ਤੋਂ ਬਾਹਰ ਰਹਿ ਗਏ ਬੰਗਲਾ ਭਾਸ਼ਾਈ ਇਸ ਨੂੰ ਬੰਗਾਲੀਆਂ ਦੇ ਖ਼ਿਲਾਫ਼ ਅਗਾਉਂ ਧਾਰਨਾ ਦਾ ਨਤੀਜਾ ਮੰਨ ਰਹੇ ਹਨ, ਉੱਥੇ ਮੁਸਲਮਾਨ ਇਸ ਨੂੰ ਧਰਮ ਨਾਲ ਜੋੜ ਕੇ ਦੇਖ ਰਹੇ ਹਨ।

ਉਥੇ ਹੀ ਖ਼ੁਦ ਨੂੰ ਮੂਲ ਅਸਾਮੀ ਮੰਨਣ ਵਾਲਾ ਇੱਕ ਵੱਡਾ ਤਬਕਾ ਡਰ ਜਤਾ ਰਿਹਾ ਹੈ, "ਐਨਆਰਸੀ ਦਾ ਕੰਮ ਠੀਕ ਢੰਗ ਨਾਲ ਨਹੀਂ ਹੋਇਆ, " ਅਜੇ ਬਾਹਰ ਰੱਖੇ ਗਏ ਲੋਕਾਂ ਦੀ ਗਿਣਤੀ 40 ਲੱਖ ਤੋਂ ਹੋਰ ਵੱਧ ਹੋਣੀ ਚਾਹੀਦੀ ਸੀ।

ਮੰਨੇ-ਪ੍ਰਮੰਨੇ ਅਖ਼ਬਾਰ ਪ੍ਰਾਂਤਿਕ ਦੇ ਸੰਪਾਦਕ ਪ੍ਰਦੀਪ ਬਰੂਆ ਕਹਿੰਦੇ ਹਨ, ਜਿਵੇਂ-ਜਿਵੇਂ ਗੱਲਾਂ ਸਾਹਮਣੇ ਆ ਰਹੀਆਂ ਹਨ ਐਨਆਰਸੀ ਦੇ ਪੂਰੇ ਸਬੂਤਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

pradip baruah
ਤਸਵੀਰ ਕੈਪਸ਼ਨ, ਪ੍ਰਦੀਪ ਬਰੂਆ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਗੱਲਾਂ ਸਾਹਮਣੇ ਆ ਰਹੀਆਂ ਹਨ ਐਨਆਰਸੀ ਦੇ ਪੂਰੇ ਸਬੂਤਾਂ 'ਤੇ ਸਵਾਲ ਉੱਠ ਰਹੇ ਹਨ

ਭਾਜਪਾ ਪ੍ਰਧਾਨ ਅਮਿਤ ਸ਼ਾਹ ਜਿਨ੍ਹਾਂ ਨੇ ਐਨਆਰਸੀ 'ਤੇ ਕਾਂਗਰਸ ਨੂੰ ਚੈਲੰਜ ਕਰਨ ਵਾਲੇ ਲਹਿਜ਼ੇ 'ਚ ਕਿਹਾ ਸੀ, "ਸਾਡੇ 'ਚ ਹਿੰਮਤ ਹੈ ਤਾਂ ਅਸੀਂ ਕਰ ਰਹੇ ਹਾਂ, ਕੀ ਪਾਰਟੀ ਇਲਾਕੇ ਦੇ ਨੇਤਾ ਅਤੇ ਇੱਥੋਂ ਤੱਕ ਕਿ ਖ਼ੁਦ ਮੁੱਖ ਮੰਤਰੀ ਸਰਬਨੰਦਾ ਸੋਨੇਵਾਲ ਇਸ ਮਾਮਲੇ 'ਤੇ ਕੁਝ ਕਹਿਣ ਤੋਂ ਬਚ ਰਹੇ ਹਨ।"

ਜਾਤੀ, ਸੱਭਿਆਚਾਰ ਅਤੇ ਜ਼ਮੀਨ ਦੇ ਨਾਅਰੇ 'ਤੇ ਸੂਬੇ 'ਚ ਚੋਣਾਂ ਜਿੱਤਣ ਵਾਲੀ ਭਾਜਪਾ ਲਈ ਹੁਣ ਮੁਸ਼ਕਿਲ ਇਹ ਹੈ ਕਿ ਮੂਲ ਅਸਾਮੀ ਲੋਕਾਂ ਕਿਸੇ ਵੀ 'ਬਾਹਰੀ' ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਚਾਹੇ ਉਹ ਹਿੰਦੂ ਹੀ ਕਿਉਂ ਨਾ ਹੋਣ।

ਓਸ਼ੀਮ ਦੱਤਾ ਕਹਿੰਦੇ ਹਨ ਕਿ ਹਿੰਦੂ ਚਾਹੇ ਉਹ ਪਾਕਿਸਤਾਨ, ਬੰਗਲਾਦੇਸ਼ ਜਾਂ ਅਫ਼ਗਾਨਿਸਤਾਨ ਕਿਤਿਓਂ ਵੀ ਆਇਆ ਹੋਵੇ ਉਸ ਨੂੰ ਥਾਂ ਦੇਣੀ ਪਵੇਗੀ।

ਉੱਥੇ ਹੀ ਪ੍ਰਦੀਪ ਬਰੂਆ ਦਾ ਕਹਿਣਾ ਹੈ, "ਜੋ ਵੀ ਬਾਹਰੀ ਹੈ ਚਾਹੇ ਉਹ ਹਿੰਦੂ ਹੀ ਕਿਉਂ ਨਾ ਹੋਵੇ ਸਵੀਕਾਰ ਨਹੀਂ, ਭਾਜਪਾ ਨੂੰ ਇਹ ਗੱਲ ਪਸੰਦ ਆਏ ਜਾਂ ਨਾ ਆਏ। ਅਸਾਮੀ ਲੋਕਾਂ ਦੀ ਇਹੀ ਭਾਵਨਾ ਹੈ।"

bjp

ਉਧਰ ਗੁਹਾਟੀ 'ਚ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਹੀ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੋਵਾਂ ਨੇ ਨਾਲ ਆ ਕੇ ਐਨਆਰਸੀ ਕਨਵੀਨਰ ਪ੍ਰਤੀਕ ਹਜੇਲਾ ਦੇ ਖ਼ਿਲਾਫ਼ ਮੁੜ ਅਪਲਾਈ ਕਰਨ ਲਈ 5 ਦਸਤਾਵੇਜ਼ਾਂ ਨੂੰ ਘੱਟ ਕਰਨ ਦੇ ਮਾਮਲੇ ਵਿੱਚ ਝੰਡਾ ਚੁੱਕ ਲਿਆ।

ਸੰਸਦ ਮਾਮਲਿਆਂ ਬਾਰੇ ਮੰਤਰੀ ਚੰਦਰ ਮੋਨ ਪਟੋਵਾਰੀ ਨੇ ਬਿਆਨ ਦਿੱਤਾ ਕਿ ਸੂਬਾ ਸਰਕਾਰ ਅਗਲੀ ਸੁਣਵਾਈ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਇਹ ਮਾਮਲਾ ਚੁੱਕੇਗੀ ਅਤੇ ਨਾਲ ਹੀ ਕਿਹਾ ਬਾਰਡਰ ਪੁਲਿਸ ਨੂੰ ਨਵੇਂ ਮਾਮਲੇ ਫਾਨਰਸ ਟ੍ਰਿਬਿਊਨਲ 'ਚ ਭੇਜਣ ਤੋਂ ਰੋਕ ਦਿੱਤਾ ਗਿਆ ਹੈ।

ਕਾਂਗਰਸ ਸੂਬਾ ਸਰਕਾਰ ਤੋਂ ਨਾਗਰਿਕਤਾ ਸੋਧ ਬਿੱਲ 'ਤੇ ਰੁਖ਼ ਸਾਫ ਕਰਨ ਲਈ ਕਹਿ ਰਹੀ ਹੈ ਕਿਉਂਕਿ ਉਸ ਮੁਤਾਬਕ ਇਹ 1985 ਦੇ ਅਸਮ ਸਮਝੌਤੇ ਦੀ ਮੂਲ ਭਾਵਨਾ ਦੇ ਖ਼ਿਲਾਫ਼ ਹੈ।

ਇਸ ਬਿੱਲ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਹੀ ਗਈ ਹੈ ਜੋ 24 ਮਾਰਚ 1971 ਤੱਕ ਜਾਂ ਉਸ ਤੋਂ ਪਹਿਲਾਂ ਅਸਾਮ ਆ ਚੁੱਕੇ ਸਨ।

ਮੂਲ ਲੋਕਾਂ ਨੂੰ ਵਿਸ਼ੇਸ਼ ਅਧਿਕਾਰ

ਪ੍ਰਤੀਕ ਹਜੇਲਾ ਦੇ ਵਿਰੁੱਧ ਸੂਬਾਈ ਹਕੂਮਤ ਦੇ ਨਜ਼ਰੀਏ ਦਾ ਨਤੀਜਾ ਜੇਕਰ ਸੰਗਠਨ 'ਚ ਕੁਝ ਬਦਲਾਅ ਹੁੰਦੇ ਹਨ ਤਾਂ ਐਨਆਰਸੀ ਦੀ ਪੂਰੀ ਕਾਰਵਾਈ ਹੌਲੀ ਪੈ ਸਕਦੀ ਹੈ।

ਕੌਸਤੁਬ ਡੇਕਾ ਕਹਿੰਦੇ ਹਨ, "ਐਨਆਰਸੀ ਇੱਕ ਤਰ੍ਹਾਂ ਦੀ ਸੁਵਿਧਾ ਬਣ ਕੇ ਉਭਰਿਆ ਹੈ, ਜਿਸ 'ਚ ਕੋਈ ਜੇਤੂ ਨਜ਼ਰ ਨਹੀਂ ਆ ਰਿਹਾ ਅਤੇ ਇੱਕ ਸੋਚ ਇਹ ਉਭਰਦਾ ਦਿਖ ਰਹੀ ਕਿ ਕੀ ਐਨਆਰਸੀ ਉਸ ਟੀਚੇ ਨੂੰ ਹਾਸਿਲ ਕਰ ਸਕਿਆ, ਜਿਸ ਲਈ ਇਹ ਤਿਆਹ ਹੋਇਆ ਸੀ।"

kaustav deka
ਤਸਵੀਰ ਕੈਪਸ਼ਨ, ਕੌਸਤੁਬ ਡੇਕਾ ਦਾ ਕਹਿਣਾ ਹੈ ਕਿ ਐਨਆਰਸੀ ਇੱਕ ਤਰ੍ਹਾਂ ਦੀ ਸੁਵਿਧਾ ਬਣ ਕੇ ਉਭਰਿਆ ਹੈ, ਜਿਸ 'ਚ ਕੋਈ ਜੇਤੂ ਨਜ਼ਰ ਨਹੀਂ ਆ ਰਿਹਾ

ਦੂਜੇ ਪਾਸੇ ਹਿੰਦੂਤਵ ਨਾਲ ਜੁੜੇ ਸੰਗਠਨ ਭਾਈਚਾਰੇ 'ਚ ਜਾ ਕੇ ਸਭ ਦੇ ਨਾਮ ਸ਼ਾਮਿਲ ਕਰਵਾਏ ਜਾਣ ਦਾ ਭਰੋਸਾ ਦਿਵਾ ਰਹੇ ਹਨ।

ਡੇਕਾ ਮੁਤਾਬਕ ਧਰਮ ਦੇ ਆਧਾਰ 'ਤੇ ਵੰਡ ਦੀ ਰਣਨੀਤੀ ਦੀ ਕੀਮਤ ਸੀਮਤ ਸਫ਼ਲਤਾ ਤੋਂ ਬਾਅਦ ਭਾਜਪਾ 'ਚ ਮੂਲ ਅਸਾਮੀ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਦਾ ਵਿਚਾਰ ਮਜ਼ਬੂਤ ਹੋ ਰਿਹਾ ਹੈ।

ਪਾਰਟੀ ਪਹਿਲਾ ਵੀ ਬੋਡੋ, ਦੀਮਾ ਅਤੇ ਦੂਜੇ ਭਾਈਚਾਰਿਆਂ ਨਾ ਨਜ਼ਦੀਕੀਆਂ ਵਧਾਉਂਦੀ ਰਹੀ ਹੈ।

ਹਾਲਾਂਕਿ ਅਸਾਮ ਜਿੱਥੇ ਸਦੀਆਂ ਤੋਂ ਦੂਜੇ ਥਾਵਾਂ ਤੋਂ ਲੋਕਾਂ ਦੀ ਆਮਦ ਜਾਰੀ ਰਹੀ ਹੈ, ਉੱਥੇ ਮੂਲ ਨਿਵਾਸੀਆਂ ਦੀ ਕਿਸ ਆਧਾਰ ਨਿਸ਼ਾਨਦੇਹੀ ਕੀਤੀ ਜਾਵੇਗੀ।

ਇਹ ਵੀ ਕੁਝ ਨਵੇਂ ਸਵਾਲ ਚੁੱਕੇ ਜਾ ਸਕਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)