ਰਾਜਸਥਾਨ 'ਚ ਪਹਿਲੂ ਖ਼ਾਨ ਮੌਬ ਲਿੰਚਿੰਗ ਕੇਸ ਦੇ ਗਵਾਹਾਂ 'ਤੇ ਹਮਲਾ

ਪਹਿਲੂ ਖ਼ਾਨ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਇਲਜ਼ਾਮ ਹੈ ਕਿ ਉਹ ਜਦੋਂ ਗਵਾਹਾਂ ਨਾਲ ਅਦਾਲਤ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ 'ਤੇ ਗੋਲੀ ਚਲਾਈ ਗਈ
    • ਲੇਖਕ, ਨਾਰਾਇਣ ਬਾਰੇਠ
    • ਰੋਲ, ਜੈਪੁਰ ਤੋਂ ਬੀਬੀਸੀ ਲਈ

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਕਥਿਤ ਗਊ ਰੱਖਿਅਕਾਂ ਦੇ ਹੱਥੋਂ ਮਾਰੇ ਗਏ ਪਹਿਲੂ ਖ਼ਾਨ ਦੇ ਪਰਿਵਾਰ ਨੇ ਗਵਾਹਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਉਹ ਜਦੋਂ ਗਵਾਹਾਂ ਨਾਲ ਅਦਾਲਤ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ 'ਤੇ ਗੋਲੀ ਚਲਾਈ ਗਈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਗਵਾਹਾਂ ਦੀ ਸੁਰੱਖਿਆ ਦਾ ਵਾਅਦਾ ਕੀਤਾ ਹੈ। ਮਨੁੱਖੀ ਅਧਿਕਾਰ ਸੰਗਠਨ ਪੀਪਲਸ ਯੂਨੀਅਨ ਫਾਰ ਸਿਵਿਲ ਲਿਬਰਟੀਜ਼ (ਪੀਯੂਸੀਐਲ) ਨੇ ਘਟਨਾ 'ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਘਟਨਾ ਸ਼ਨਿੱਚਰਵਾਰ ਨੂੰ ਉਦੋਂ ਹੋਈ ਜਦੋਂ ਪਹਿਲੂ ਖ਼ਾਨ ਦੇ ਦੋ ਪੁੱਤਰ ਇਰਸ਼ਾਦ ਅਤੇ ਆਰਿਫ਼ ਗਵਾਹ ਅਜਮਤ ਅਤੇ ਰਫ਼ੀਕ ਦੇ ਨਾਲ ਇੱਕ ਗੱਡੀ ਵਿੱਚ ਸਵਾਰ ਹੋ ਕੇ ਬਹਿਰੋੜ ਜਾ ਰਹੇ ਸਨ।

ਬਹਿਰੋੜ ਦੀ ਸਥਾਨਕ ਅਦਾਲਤ 'ਚ ਇਨ੍ਹਾਂ ਗਵਾਹਾਂ ਦੇ ਬਿਆਨ ਹੋਣੇ ਸਨ। ਉਨ੍ਹਾਂ ਨਾਲ ਅਸਦ ਹਯਾਤ ਵੀ ਸਨ।

ਇਹ ਵੀ ਪੜ੍ਹੋ:

ਪਹਿਲੂ ਖ਼ਾਨ

ਤਸਵੀਰ ਸਰੋਤ, VIDEO GRAB

ਤਸਵੀਰ ਕੈਪਸ਼ਨ, ਅਲਵਰ ਵਿੱਚ ਪਹਿਲੂ ਖ਼ਾਨ ਨੂੰ ਪਿਛਲੇ ਸਾਲ ਕਥਿਤ ਗਊ ਰੱਖਿਅਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਹਯਾਤ ਨੇ ਦੱਸਿਆ, "ਇੱਕ ਬਿਨਾਂ ਨੰਬਰ ਦੀ ਸਕਾਰਪੀਓ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਫੇਰ ਗੋਲੀ ਚਲਾਈ, ਬਾਅਦ ਵਿੱਚ ਅਹ ਸਕਾਰਪੀਓ ਬਹਿਰੋੜ ਵੱਲ ਚਲੀ ਗਈ।"

'ਗਵਾਹੀ ਰੋਕਣ ਦੀ ਕੋਸ਼ਿਸ਼'

ਇਸ ਵਾਰਦਾਤ ਨਾਲ ਘਬਰਾ ਕੇ ਗੱਡੀ 'ਚ ਸਵਾਰ ਲੋਕ ਮੁੜ ਕੇ ਵਾਪਸ ਅਲਵਰ ਵੱਲ ਆ ਗਏ ਅਤੇ ਪੁਲਿਸ ਦੇ ਐਸਪੀ ਰਾਜੇਂਦਰ ਸਿੰਘ ਨਾਲ ਮਿਲੇ।

ਪਹਿਲੂ ਖ਼ਾਨ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਇਸ ਕੇਸ 'ਚ ਗਵਾਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲੂ ਖ਼ਾਨ ਦੇ ਬੇਟੇ ਇਰਸ਼ਾਦ ਨੇ ਕੇਸ ਦੀ ਕਾਰਵਾਈ ਨੂੰ ਬਹਿਰੋੜ ਤੋਂ ਅਲਵਰ ਟਰਾਂਸਪਰ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਰਾਜੇਂਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲੂ ਖ਼ਾਨ ਦੇ ਪਰਿਵਾਰ ਵਾਲਿਆਂ ਅਤੇ ਗਵਾਹਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਹੈ।

ਉਨ੍ਹਾਂ ਨੇ ਕਿਹਾ, "ਗਵਾਹਾਂ ਨੂੰ ਮੁਕੰਮਲ ਸੁਰੱਖਿਆ ਦਿੱਤੀ ਜਾਵੇਗੀ ਅਤੇ ਇਸ ਮੁੱਦੇ ਦੀ ਜਾਂਚ ਕੀਤੀ ਜਾਵੇਗੀ ਕਿ ਨੇੜਲੇ ਥਾਣੇ ਜਾਣ ਦੀ ਬਜਾਇ ਸਿੱਧਾ ਅਲਵਰ ਆ ਕੇ ਹੀ ਰਿਪੋਰਟ ਕਿਉਂ ਕਰਵਾਈ।"

Pehlu Khan

ਤਸਵੀਰ ਸਰੋਤ, PTI

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, "ਅਸੀਂ ਪਹਿਲੀ ਹੀ ਸੁਣਵਾਈ ਵੇਲੇ ਸੁਰੱਖਿਆ ਦਾ ਨਿਰਦੇਸ਼ ਦਿੱਤੇ ਹਨ। ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਵਰਤਣ ਦਿੱਤੀ ਜਾਵੇਗੀ। ਪਹਿਲੂ ਖ਼ਾਨ ਦੇ ਪਰਿਵਾਰ ਵਾਲਿਆਂ ਵੱਲੋਂ ਮਿਲੀ ਫਾਇਰਿੰਗ ਦੀ ਸ਼ਿਕਾਇਤ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।"

ਇਹ ਵੀ ਪੜ੍ਹੋ:

ਕੀ ਸੀ ਮਾਮਲਾ

ਹਰਿਆਣਾ ਵਿੱਚ ਨੂੰਹ ਦੇ ਪਹਿਲੂ ਖ਼ਾਨ ਨੂੰ ਪਿਛਲੇ ਸਾਲ ਕਥਿਤ ਤੌਰ 'ਤੇ ਗਊ ਰੱਖਿਅਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਉਸ ਵੇਲੇ ਉਹ ਜੈਪੁਰ ਤੋਂ ਗਾਵਾਂ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ। ਪੁਲਿਸ ਨੇ ਪਹਿਲੂ ਖ਼ਾਨ ਦੇ ਕਤਲ 'ਤੇ ਕੇਸ ਦਰਜ ਕਰਕੇ ਅਦਾਲਤ 'ਚ ਮੁਕੱਦਮਾ ਦਾਖ਼ਲ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਪੁਲਿਸ ਨੇ ਪਹਿਲੂ ਖ਼ਾਨ ਦੇ ਨਾਲ ਗੱਡੀ 'ਚ ਸਵਾਰ ਅਜਮਤ ਅਤੇ ਰਫ਼ੀਕ ਦੇ ਖ਼ਿਲਾਫ਼ ਗਊ-ਤਸਕਰੀ ਦਾ ਮੁਕੱਦਮਾ ਵੀ ਦਰਜ ਕਰ ਲਿਆ।

ਅਜਮਤ ਅਤੇ ਰਫ਼ੀਕ ਤੋਂ ਇਲਾਵਾ ਡਰਾਈਵਰ ਅਰਜੁਨ ਯਾਦਵ ਅਤੇ ਉਨ੍ਹਾਂ ਦੇ ਪਿਤਾ ਜਗਦੀਸ਼ ਨੂੰ ਵੀ ਗਊ ਤਸਕਰੀ 'ਚ ਮੁਲਜ਼ਮ ਬਣਾਇਾ ਗਿਆ ਹੈ। ਅਰਜੁਨ ਗਊ ਲੈ ਕੇ ਆ ਰਹੀ ਗੱਡੀ ਦਾ ਡਰਾਈਵਰ ਸਨ ਅਤੇ ਜਗਦੀਸ਼ ਉਸ ਗੱਡੀ ਦੇ ਮਾਲਕ।

ਗਊ ਰੱਖਿਆ ਦਲ ਦੇ ਕਾਰਕੁੰਨ

ਤਸਵੀਰ ਸਰੋਤ, Getty Images

ਪੁਲਿਸ ਦਾ ਕਹਿਣਾ ਸੀ ਕਿ ਪਹਿਲੂ ਖ਼ਾਨ ਦੇ ਕੋਲ ਗਊ ਖਰੀਦ ਕੇ ਲੈ ਆਉਣ ਦੇ ਦਸਤਾਵੇਜ਼ ਨਹੀਂ ਸਨ। ਲਿਹਾਜ਼ਾ ਇਹ ਗਊ ਤਸਕਰੀ ਨਾਲ ਜੁੜਿਆ ਮਾਮਲਾ ਸੀ।

ਪਹਿਲੂ ਖ਼ਾਨ ਦੇ ਪਰਿਵਾਰ ਵਾਲੇ ਇਹ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਜਾਂਚ 'ਚ ਨਾਮਜ਼ਦ ਮੁੱਖ ਲੋਕਾਂ ਖ਼ਿਲਾਫ਼ ਸਬੂਤ ਨਾ ਮਿਲਣ ਦੀ ਗੱਲ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ ਪਹਿਲੂ ਖ਼ਾਨ ਨਾਲ ਆ ਰਹੇ ਲੋਕਾਂ ਨੂੰ ਗਊ ਤਸਕਰੀ ਦਾ ਦੋਸ਼ੀ ਬਣਾ ਦਿੱਤਾ ਗਿਆ ਹੈ।

ਮਨੁੱਖੀ ਅਧਿਕਾਰੀ ਸੰਗਠਨ ਪੀਯੂਸੀਐਲ ਦੀ ਮੁਖੀ ਕਵਿਤਾ ਸ਼੍ਰੀਵਾਸਤਵ ਨੇ ਇਸ ਵਾਰਦਾਤ 'ਤੇ ਚਿੰਤਾ ਜ਼ਾਹਿਰ ਕੀਤੀ ਹੈ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਇਹ ਘਟਨਾ ਬਹੁਤ ਗੰਭੀਰ ਹੈ। ਮੁਕੱਦਮੇ ਦਾ ਸੁਣਵਾਈ ਬਹਿਰੋੜ ਤੋਂ ਤਬਦੀਲ ਕੀਤੀ ਜਾਵੇ। ਪਹਿਲਾਂ ਵੀ ਬਹਿਰੋੜ ਵਿੱਚ ਸਮੱਸਿਆ ਰਹੀ ਹੈ। ਇੱਥੋਂ ਤੱਕ ਕਿ ਹਰਸ਼ ਮੰਦਰ ਜਦੋਂ ਕਾਂਰਵਾ ਏ ਮੁਹੱਬਤ ਲੈ ਕੇ ਬਹਿਰੋੜ ਤੋਂ ਨਿਕਲ ਰਹੇ ਸਨ ਤਾਂ ਉਨ੍ਹਾਂ 'ਤੇ ਹਮਲੇ ਦੀ ਧਮਕੀ ਦਿੱਤੀ ਗਈ ਸੀ।"

ਅਲਵਰ ਜ਼ਿਲ੍ਹੇ 'ਚ ਹੀ ਜੁਲਾਈ ਮਹੀਨੇ 'ਚ ਹਰਿਆਣਾ ਦੇ ਰਕਬਕ ਨੂੰ ਕਥਿਤ ਗਊ ਰੱਖਿਅਕਾਂ ਦੀ ਭੀੜ ਨੇ ਘੇਰ ਕੇ ਇੰਨਾ ਕੁੱਟਿਆ ਕਿ ਉਸ ਦੀ ਜਾਨ ਚਲੀ ਗਈ ਸੀ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)