16 ਸਾਲਾ ਦੀ ਕੁੜੀ ਦੇ ਵਿਆਹ ਨੂੰ ਹਾਈ ਕੋਰਟ ਵੱਲੋਂ ਮਾਨਤਾ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਮੁਸਲਿਮ ਪਰਸਨਲ ਲਾਅ ਬੋਰਡ ਦਾ ਹਵਾਲਾ ਦਿੰਦਿਆ ਪੰਜਾਬਹਰਿਆਣਾ ਹਾਈ ਕੋਰਟ ਨੇ 16 ਸਾਲ ਦੀ ਮੁਸਲਮਾਨ ਕੁੜੀ ਦੇ ਵਿਆਹ ਨੂੰ ਮਾਨਤਾ ਦਿੰਦਿਆਂ ਉਸ ਨੂੰ ਪਤੀ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਹੈ।
ਅਦਾਲਤ ਨੇ ਇਸਲਾਮ ਕਾਨੂੰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿਆਹ ਨੂੰ ਗੈਰ ਕਾਨੂੰਨੀ ਕਰਾਰ ਨਹੀਂ ਦਿੱਤਾ ਜਾ ਸਕਦਾ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜੱਜ ਦਯਾ ਚੌਧਰੀ ਵੱਲੋਂ 26 ਸਤੰਬਰ ਨੂੰ ਇਹ ਦਲੀਲ ਦਿੰਦਿਆਂ ਆਪਣਾ ਫ਼ੈਸਲਾ ਸੁਣਾਇਆ, "ਅਕੀਲ ਅਹਿਮਦ ਵੱਲੋਂ ਲਿਖੀ ਗਈ ਇਸਲਾਮੀ ਕਾਨੂੰਨ ਦੀ ਕਿਤਾਬ 'ਚ 'ਜਵਾਨੀ ਅਤੇ ਪ੍ਰੋੜ' ਦੋਵੇਂ ਇਕ ਹੀ ਗੱਲ ਹਨ।"
ਉਨ੍ਹਾਂ ਨੇ ਕਿਹਾ, "ਕੋਈ ਵੀ ਮੁੰਡਾ ਜਾਂ ਕੁੜੀ ਜੋ ਜਵਾਨੀ ਦੀ ਦਹਿਲੀਜ 'ਤੇ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਿਆਹ ਕਰਨ ਦੀ ਆਜ਼ਾਦੀ ਹੈ ਅਤੇ ਇਸ 'ਚ ਮਾਪੇ ਵੀ ਦਖ਼ਲ-ਅੰਦਾਜ਼ੀ ਨਹੀਂ ਕਰ ਸਕਦੇ ਹਨ।"
ਜੂਨ 2018 ਵਿੱਚ ਕੁੜੀ ਨੂੰ (ਉਦੋਂ ਉਸ ਦੀ ਉਮਰ 15 ਸਾਲ ਤੋਂ ਵੱਧ ਸੀ) ਵੀ ਪੁੱਛਿਆ ਗਿਆ ਸੀ ਕਿ ਕੀ ਉਹ ਆਪਣੇ ਮਾਪੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਉਸ ਨੇ 'ਸਖ਼ਤੀ ਨਾਲ ਵਿਰੋਧ' ਕੀਤਾ ਸੀ।
ਇਹ ਵੀ ਪੜ੍ਹੋ:
ਬਲਾਤਕਾਰ ਦੇ ਮੁਲਜ਼ਮ ਏਆਈਜੀ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ
ਐਡੀਸ਼ਨਲ ਇੰਸਪੈਕਟਰ ਜਨਰਲ (ਏਆਈਜੀ ਕ੍ਰਾਈਮ) ਰਣਧੀਰ ਸਿੰਘ ਉੱਪਲ ਖ਼ਿਲਾਫ਼ ਅੰਮ੍ਰਿਤਸਰ 'ਚ 28 ਸਾਲਾ ਕਾਲਜ ਦੀ ਕੁੜੀ ਨਾਲ ਬਲਾਤਕਾਰ ਅਤੇ ਧਮਕਾਉਣ ਦੇ ਇਲਜ਼ਾਮਾਂ ਆਇਦ ਹੋਣ ਤੋਂ ਬਾਅਦ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਤਸਵੀਰ ਸਰੋਤ, Getty Images
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਿਸ (ਏਡੀਸੀਪੀ ਸਿਟੀ-2) ਲਖਬੀਰ ਸਿੰਘ ਨੇ ਕਿਹਾ ਕਿ ਅਸੀਂ ਉਨ੍ਹਾਂ ਦਾ ਪਸਾਪੋਰਟ ਨੰਬਰ ਪਤਾ ਕਰਕੇ ਇਹ ਨੋਟਿਸ ਜਾਰੀ ਕੀਤਾ ਹੈ ਅਤੇ ਕਿਉਂਕਿ ਸ਼ੱਕ ਹੈ ਕਿ ਇਹ ਦੇਸ ਛੱਡ ਕੇ ਵੀ ਛੱਡ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਦੋ ਟੀਮਾਂ ਨੇ ਉੱਪਲ ਦੇ ਚੰਡੀਗੜ੍ਹ ਦਫ਼ਤਰ ਅਤੇ ਅੰਮ੍ਰਿਤਸਰ ਵਾਲੇ ਘਰ ਛਾਪੇ ਮਾਰੇ ਹਨ। ਇਸ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ:
10 ਵਿਦੇਸ਼ੀਆਂ ਸਣੇ 16 ਟ੍ਰੈਕਰ ਲਾਪਤਾ
ਦਿ ਹਿੰਦੁਸਤਾਨ ਦੀ ਖ਼ਬਰ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਵਿੱਚ ਖ਼ਰਾਬ ਮੌਸਮ ਕਾਰਨ 10 ਵਿਦੇਸ਼ੀ ਸੈਲਾਨੀਆਂ ਸਣੇ 16 ਟ੍ਰੈਕਰ ਲਾਪਤਾ ਹੋ ਗਏ ਹਨ।
ਚੰਬਾ ਦੇ ਪੰਗੀ ਖੇਤਰ 'ਚ ਇਨ੍ਹਾਂ 10 ਸੈਲਾਨੀਆਂ ਦੀ ਨਾਗਰਿਕਤਾ ਬਾਰੇ ਅਜੇ ਜਾਣਕਾਰੀ ਨਹੀਂ ਹੈ।
ਚੰਬਾ ਦੇ ਪੁਲਿਸ ਐਸਪੀ ਮੋਨਿਕਾ ਭੁਟੁਗੁੰਰੂ ਦਾ ਕਹਿਣਾ ਹੈ ਕਿ ਗਰੁੱਪ ਨੂੰ ਸ਼ਨਿੱਚਰਵਾਰ ਨੂੰ ਬੇਸ ਕੈਂਪ ਵਿੱਚ ਹੋਣਾ ਚਾਹੀਦਾ ਸੀ। ਉਨ੍ਹਾਂ ਨਾਲ ਸੰਪਰਕ ਟੁੱਟ ਗਿਆ ਹੈ।
ਉਨ੍ਹਾਂ ਨੇ ਦੱਸਿਆ ਉਨ੍ਹਾਂ ਦੀ ਭਾਲ ਲਈ ਸਥਾਨਕ ਲੋਕ, ਪੁਲਿਸ ਅਧਿਕਾਰੀ ਅਤੇ ਪਹਾੜ ਚੜ੍ਹਨ ਦੇ ਮਾਹਿਰਾਂ ਦੀ ਟੀਮ ਭੇਜੀ ਗਈ ਗਈ।
40-50 ਲੱਖ ਲੋਕਾਂ ਨੂੰ ਮਾਰਨ ਵਾਲਾ 9 ਕਿਲੋ ਘਾਤਕ ਕੈਮੀਕਲ ਬਰਾਮਦ

ਤਸਵੀਰ ਸਰੋਤ, Getty Images
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਡਾਇਰੈਕਟੋਰੇਟ ਨੇ ਰੀਵੈਨਿਊ ਇੰਟੈਲੀਜੈਂਸ ਨੇ ਡਿਫੈਂਸ ਰਿਸਰਚ ਅਤੇ ਡਿਵੈਲਪਮੈਂਟ ਦੇ ਵਿਗਿਆਨੀਆਂ ਦੀ ਮਦਦ ਨਾਲ ਇੰਦੌਰ ਦੀ ਇੱਕ ਗ਼ੈਰ-ਕਾਨੂੰਨੀ ਲੈਬ 'ਚੋਂ 9 ਕਿਲੋ ਘਾਤਕ ਸਿੰਥੈਟਿਕ ਓਪੀਓਇਡ, ਫੈਨਾਟਾਈਲ ਬਰਾਮਦ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਇਹ ਕਰੀਬ 40-50 ਲੋਕਾਂ ਦੀ ਜਾਨ ਲੈਣ ਦੇ ਸਮਰੱਥ ਹੈ।
ਇਸ ਲੈਬ ਨੂੰ ਸਥਾਨਕ ਵਪਾਰੀ ਚਲਾ ਰਿਹਾ ਸੀ ਅਤੇ ਭਾਰਤ 'ਚ ਵੱਡੀ ਮਾਤਰਾ 'ਚ ਕੈਮੀਕਲ ਦੀ ਬਰਾਮਦਗੀ ਚਿੰਤਾ ਦਾ ਵਿਸ਼ਾ ਹੈ। ਜੇ ਕਿਤੇ ਰਸਾਇਣ ਜੰਗ ਹੋਵੇ ਤਾਂ ਇਸਦਾ ਇਸਤੇਮਾਲ ਕਾਫੀ ਘਾਤਕ ਸਾਬਿਤ ਹੋ ਸਕਦਾ ਹੈ।
ਏਸ਼ੀਆ ਦੇ ਕੱਪ ਦੇ ਹੀਰੋ ਧਵਨ ਦੀ ਟੈਸਟ ਟੀਮ ਤੋਂ ਛੁੱਟੀ
ਏਸ਼ੀਆ ਕੱਪ ਦੀ ਮੈਨ ਆਫ ਦਾ ਸੀਰੀਜ਼ ਰਹੇ ਸ਼ਿਖ਼ਰ ਧਵਨ ਨੂੰ ਵੈਸਟ ਇੰਡੀਜ਼ ਖਿਲਾਫ ਹੋਣ ਵਾਲੀ ਟੈਸਟ ਲੜੀ ਲਈ ਨਹੀਂ ਚੁਣਿਆ ਗਿਆ ਹੈ।

ਤਸਵੀਰ ਸਰੋਤ, AFP/GETTY IMAGES
ਧਵਨ ਨੇ ਬੱਲੇ ਨਾਲ ਧਮਾਕਾ ਕਰਦੇ ਹੋਏ ਟੂਰਨਾਮੈਂਟ ਦੇ ਪੰਜ ਮੈਚਾਂ 'ਚ ਦੋ ਸੈਂਕੜੇ ਲਗਾਉਂਦਿਆਂ ਕੁੱਲ 342 ਦੌੜਾਂ ਬਣਾਈਆਂ ਸਨ।
ਟੈਸਟ ਸੀਰੀਜ਼ ਲਈ ਟੀਮ ਚੁਣਨ ਬੈਠੇ ਸਿਲੈਕਟਰਜ਼ ਨੇ ਧਵਨ ਦੀ ਯੂਏਈ ਦੀ ਬਜਾਇ ਇੰਗਲੈਂਡ ਦੇ ਪ੍ਰਦਰਸ਼ਨ 'ਤੇ ਗੌਰ ਕੀਤਾ।
ਇੰਗਲੈਂਡ 'ਚ ਧਵਨ ਨੇ ਚਾਰ ਮੈਚਾਂ 20.25 ਦੇ ਮਾਮੂਲੀ ਔਸਤ ਨਾਲ 162 ਦੌੜਾਂ ਹੀ ਬਣਾ ਸਕੇ ਸਨ। ਪੂਰੀ ਖ਼ਬਰ ਪੜ੍ਹਣ ਲਈ ਕਲਿਕ ਕਰੋ।












