ਅਕਾਲੀ ਦਲ ਨੂੰ ਸਿੱਖਾਂ ਦਾ ਭਰੋਸਾ ਜਿੱਤਣ ਲਈ ਸੁਧਾਰ ਦੀ ਲੋੜ: ਮਨਜੀਤ ਸਿੰਘ ਜੀਕੇ - ਅੱਜ ਦੀਆਂ ਪੰਜ ਅਹਿਮ ਖ਼ਬਰਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਸਾਨੂੰ ਉਸ ਗ਼ਲਤੀ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਜੋ ਅਸੀਂ ਕੀਤੀ ਹੀ ਨਹੀਂ।

ਉਨ੍ਹਾਂ ਨੇ ਕਿਹਾ ਅਕਾਲੀਆਂ ਨੂੰ ਸਿੱਖਾਂ ਦਾ ਭਰੋਸਾ ਮੁੜ ਜਿੱਤਣ ਲਈ ਸੁਧਾਰ ਕਰਨ ਦੀ ਲੋੜ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਇਲਜ਼ਾਮ ਲਗਾਇਆ ਕਿ ਉਹ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੰਥਕ ਮੁੱਦਿਆਂ ਨਾਲ ਖੇਡ ਰਹੇ ਹਨ।

ਜੀਕੇ ਨੇ ਕਿਹਾ ਭਾਰਤ ਦੇ ਸਵਿਧਾਨ 'ਚ ਅਕਾਲੀ ਦਲ ਨੇ ਸਿੱਖਾਂ ਦੇ ਮੁੱਦਿਆਂ ਨੂੰ ਹਮੇਸ਼ਾ ਚੁੱਕਿਆ ਹੈ ਅਤੇ ਪਾਕਿਸਤਾਨ ਦੀ ਹਮਾਇਤ ਹਾਸਿਲ ਖ਼ਾਲਿਸਤਾਨੀ ਸਾਨੂੰ ਇਸ ਤੋਂ ਪਿੱਛੇ ਹਟਣ ਲਈ ਨਹੀਂ ਰੋਕ ਸਕਦੇ।

ਇਹ ਵੀ ਪੜ੍ਹੋ:

'ਮੋਦੀ ਦਾ ਕਰਿਸ਼ਮਾ ਪਾਰਟੀ ਨੂੰ 2019 'ਚ ਮੁੜ ਸੱਤਾ 'ਚ ਲਿਆਵੇਗਾ'

ਬੰਦ ਦਰਵਾਜ਼ਿਆਂ ਪਿੱਛੇ ਹੋਈ ਭਾਜਪਾ ਦੀ ਨੈਸ਼ਨਲ ਕਾਰਜਕਾਰਨੀ ਮੀਟਿੰਗ 'ਚ ਅਮਿਤ ਸ਼ਾਹ ਨੇ ਕਿਹਾ ਭਾਜਪਾ ਦੀ "ਖੁਸ਼ਬੂ" ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ "ਕਰਿਸ਼ਮਾ" ਪਾਰਟੀ ਨੂੰ 2019 ਦੀਆਂ ਚੋਣਾਂ ਵਿੱਚ ਮੁੜ ਸੱਤਾ ਕਾਬਿਜ਼ ਹੋਣ ਲਈ ਮਦਦ ਕਰੇਗੀ।

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 2019 ਦੀਆਂ ਚੋਣਾਂ ਲਈ ਵਿਰੋਧੀ ਧਿਰਾਂ ਨਾਲ ਮੁਕਾਬਲਾ ਕਰਨ ਲਈ ਪਿਛਲੇ ਚਾਰ ਸਾਲਾਂ ਦੀਆਂ ਭਾਜਪਾ ਉਪਲਬਧੀਆਂ ਗਿਣਾਈਆਂ।

ਇਸ ਦੌਰਾਨ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਕੇ ਵਿਰੋਧੀ ਧਿਰਾਂ ਨੂੰ "ਵਿਘਟਨਕਾਰੀ" ਦੱਸਦਿਆਂ ਕਾਂਗਰਸ 'ਤੇ "ਭਾਰਤ 'ਚ ਵੰਡੀਆਂ" ਪਾਉਣ ਦੇ ਇਲਜ਼ਾਮ ਲਗਾਏ।

ਟਰੰਪ ਹੁਣ ਭਾਰਤ ਅਤੇ ਚੀਨ ਦੀ ਸਬਸਿਡੀ ਬੰਦ ਕਰਨਾ ਚਾਹੁੰਦੇ ਹਨ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ, ਚੀਨ ਅਤੇ ਹੋਰ ਵਿਕਾਸਸ਼ੀਲ ਦੇਸਾਂ ਦੀ ਸਬਸਿਡੀ ਬੰਦ ਕਰਨਾ ਚਾਹੁੰਦੇ ਹਨ।

ਵਪਾਰਕ ਰਿਸ਼ਤਿਆਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਦੇਸ ਅਮਰੀਕਾ ਵੱਲੋਂ "ਆਰਥਿਕਤਾ ਦੇ ਵਿਕਾਸ" ਲਈ ਨਾਜਾਇਜ਼ ਸਬਸਿਡੀ ਲੈ ਰਹੇ ਹਨ ਅਤੇ ਉਹ ਇਸ ਨੂੰ ਬੰਦ ਕਰਨਾ ਚਾਹੁੰਦੇ ਹਨ।

ਫਰੈਗੋ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, "ਸਾਡੇ ਕੋਲ ਕੁਝ ਅਜਿਹੇ ਦੇਸ ਹਨ, ਜਿਨ੍ਹਾਂ ਦਾ ਅਰਥਚਾਰਾ ਵਿਕਾਸਸ਼ੀਲ ਮੰਨਿਆ ਜਾਂਦਾ ਹੈ। ਜਿਨ੍ਹਾਂ ਲਈ ਇਹ ਕਿਹਾ ਜਾਂਦਾ ਹੈ ਉਹ ਅਜੇ ਵਿਕਸਿਤ ਨਹੀਂ ਹਨ ਤੇ ਇਸ ਲਈ ਅਸੀਂ ਉਨ੍ਹਾਂ ਨੂੰ ਸਬਸਿਡੀ ਦਿੰਦੇ ਹਾਂ।"

ਉਨ੍ਹਾਂ ਨੇ ਕਿਹਾ, "ਭਾਰਤ ਅਤੇ ਚੀਨ ਵਰਗੇ ਦੇਸ ਜਿਨ੍ਹਾਂ ਦਾ ਅਰਥਚਾਰਾ ਵਧ ਰਿਹਾ ਹੈ ਤੇ ਜੇਕਰ ਉਹ ਆਪਣੇ ਆਪ ਨੂੰ ਵਿਕਾਸਸ਼ੀਲ ਦੇਸ ਕਹਿੰਦੇ ਹਨ ਤਾਂ ਮੈਂ ਅਮਰੀਕਾ ਨੂੰ ਵੀ ਵਿਕਾਸਸ਼ੀਲ ਦੇਸਾਂ ਦੀ ਸੂਚੀ 'ਚ ਸ਼ਾਮਿਲ ਕਰਨਾ ਚਾਹੁੰਦਾ ਹਾਂ।"

ਇਹ ਵੀ ਪੜ੍ਹੋ:

ਯੂਐਸ ਓਪਨ 2018: ਹਾਰੀ ਸੈਰੇਨਾ ਵਿਲੀਅਮ ਨੇ ਲਗਾਏ ਐਂਪਾਇਰ 'ਤੇ ਦੋਸ਼

ਜਾਪਾਨ ਦੀ ਨੌਮੀ ਓਸਾਕਾ ਦੇ ਯੂਐਸ ਓਪਨ 2018 ਦਾ ਖ਼ਿਤਾਬ ਜਿੱਤਣ ਤੋਂ ਬਾਅਦ ਗੁੱਸੇ 'ਚ ਆਈ ਸੈਰੇਨਾ ਵੀਲੀਅਮਜ਼ ਨੇ ਐਂਪਾਇਰ 'ਤੇ "ਚੋਰ" ਹੋਣ ਦਾ ਇਲਜ਼ਾਮ ਲਗਾਇਆ।

ਦਰਅਸਲ ਵਿਲੀਅਮਜ਼ ਨੂੰ ਖੇਡ ਪੈਨਲਟੀ ਦਿੱਤੀ ਗਈ ਅਤੇ ਵਿਲੀਅਮਜ਼ ਵੱਲੋਂ ਇੱਕ ਹੋਰ ਉਲੰਘਣਾ ਕਰਨ ਦਾ ਓਸਾਕਾ ਨੂੰ ਫਾਇਦਾ ਹੋਇਆ ਸੀ।

ਵਿਲੀਅਮਜ਼ ਨੇ ਮੈਚ ਤੋਂ ਬਾਅਦ ਐਂਪਾਇਰ ਕਾਰਲੋਸ ਰਾਮੋਸ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ।

ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਾਲੇ ਸ਼ਾਹਪੁਰ ਕੰਢੀ ਪ੍ਰਾਜੈਕਟ ਸਹੀਬੰਦ

ਪੰਜਾਬ ਅਤੇ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਵਿਚਾਲੇ ਸ਼ਾਹਪੁਰ ਕੰਢੀ ਪ੍ਰਾਜੈਕਟ ਸ਼ੁਰੂ ਕਰਨ ਲਈ ਇੱਕ ਇਤਿਹਾਸਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ ਹਨ।

2793 ਕਰੋੜ ਰੁਪਏ ਦੀ ਲਾਗਤ ਵਾਲਾ ਸ਼ਾਹਪੁਰ ਕੰਢੀ ਡੈਮ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ।

ਇਹ ਵੀ ਪੜ੍ਹੋ:

ਦੋਵੇਂ ਸੂਬਿਆਂ ਦੀਆਂ ਸਰਕਾਰਾਂ ਇਹ ਪ੍ਰਾਜੈਕਟ ਤਿੰਨ ਸਾਲਾਂ ਵਿੱਚ ਮੁਕੰਮਲ ਕਰਨ ਲਈ ਸਹਿਮਤ ਹੋ ਗਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਕੋਲ ਇਹ ਮੁੱਦਾ ਮਜ਼ਬੂਤੀ ਨਾਲ ਚੁੱਕ ਰਹੇ ਹਨ।

ਹਾਲ ਹੀ ਵਿੱਚ ਕੈਪਟਨ ਨੇ ਕੇਂਦਰੀ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਨਾਲ ਸਬੰਧਤ ਮੁੱਦਿਆਂ ਨੂੰ ਉਠਾਇਆ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)