ਭਾਰਤ ਦਾ 20 ਲੱਖ ਸਾਲ ਪੁਰਾਣਾ ਇਤਿਹਾਸ ਦੇਖੋ

ਮੁੰਬਈ ਵਿੱਚ ਭਾਰਤ ਦੇ 20 ਲੱਖ ਸਾਲ ਦੇ ਇਤਿਹਾਸ ਨਾਲ ਜੁੜੀ ਇੱਕ ਪ੍ਰਦਰਸ਼ਨੀ ਲੱਗੀ ਹੈ। ਇਸ ਪ੍ਰਦਰਸ਼ਨੀ ਨੂੰ ਨਾਂ ਦਿੱਤਾ ਗਿਆ-ਇੰਡੀਆ ਐਂਡ ਵਰਲਡ: ਏ ਹਿਸਟਰੀ ਇਨ ਨਾਇਨ ਸਟੋਰੀ।

ਇੱਥੇ 228 ਮੂਰਤੀਆਂ, ਭਾਂਡਿਆਂ ਤੋਂ ਲੈ ਕੇ ਚਿੱਤਰਕਲਾ ਦੀਆਂ ਤਸਵੀਰਾਂ ਨੂੰ ਇਨ੍ਹਾਂ ਦੇ ਸਮੇਂ ਅਨੁਸਾਰ ਨੌ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਮੁੰਬਈ ਦੇ ਸਭ ਤੋਂ ਵੱਡੇ ਮਿਊਜ਼ੀਅਮ ਛੱਤਰਪਤੀ ਸ਼ਿਵਾਜੀ ਮਹਾਰਾਜ ਵਾਸਤੂ ਸੰਗ੍ਰਹਾਲਿਆ(CSMVS) ਵਿੱਚ 11 ਨਵੰਬਰ ਤੋਂ ਸ਼ੁਰੂ ਹੋਈ ਇਹ ਪ੍ਰਦਰਸ਼ਨੀ 18 ਫਰਵਰੀ 2018 ਤੱਕ ਚੱਲੇਗੀ ਅਤੇ ਫਿਰ ਇਸਨੂੰ ਦਿੱਲੀ ਲਿਜਾਇਆ ਜਾਵੇਗਾ।

ਸੋਨੇ ਦੇ ਸਿੰਗਾਂ ਵਾਲਾ ਬਲਦ (1800ਬੀਸੀ) ਉੱਤਰ ਭਾਰਤ ਅਤੇ ਪਾਕਿਸਤਾਨ ਨਾਲ ਜੁੜੀ ਪ੍ਰਾਚੀਨ ਸਿੰਧੂ ਘਾਟੀ ਸੱਭਿਅਤਾ ਤੋਂ ਹੈ।

ਇਹ ਬਲਦ ਹਰਿਆਣਾ ਵਿੱਚ ਮਿਲਿਆ ਸੀ। ਸੋਨੇ ਦੇ ਸਿੰਗ ਪੱਛਮੀ ਏਸ਼ੀਆ ਵਿੱਚ ਆਮ ਗੱਲ ਸੀ।

ਮਿਊਜ਼ੀਅਮ ਦੇ ਡਾਇਰੈਕਟਰ ਸਬਿਆਸਾਚੀ ਮੁਖਰਜੀ ਦੇ ਮੁਤਾਬਿਕ ਇਸਦਾ ਉਦੇਸ਼ ਭਾਰਤ ਅਤੇ ਬਾਕੀ ਦੁਨੀਆਂ ਵਿੱਚ ਰਿਸ਼ਤਿਆਂ ਅਤੇ ਫ਼ਰਕ ਨੂੰ ਲੱਭਣਾ ਹੈ।

ਇਸ ਸੰਗ੍ਰਹਿ ਵਿੱਚ 100 ਤੋਂ ਜ਼ਿਆਦਾ ਕਲਾ ਕਿਰਤਾਂ ਸ਼ਾਮਲ ਹਨ ਜੋ ਭਾਰਤੀ ਉਪਮਹਾਂਦੀਪ ਦੇ ਇਤਿਹਾਸ ਦੀਆਂ ਮਹੱਤਵਪੂਰਨ ਯਾਦਗਾਰਾਂ ਨੂੰ ਦਰਸਾਉਂਦੀ ਹੈ।

ਉਸ ਵੇਲੇ ਦੁਨੀਆਂ ਦੇ ਦੂਜਿਆਂ ਹਿੱਸਿਆਂ ਵਿੱਚ ਕੀ ਹੋ ਰਿਹਾ ਸੀ ਇਹ ਇਸਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਵਿੱਚ 124 ਅਜਿਹੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਲੰਡਨ ਦੇ ਮਿਊਜ਼ੀਅਮ ਤੋਂ ਲਿਆਂਦਾ ਗਿਆ ਹੈ ਅਤੇ ਇਹ ਪਹਿਲੀ ਵਾਰ ਮਿਊਜ਼ੀਅਮ ਤੋਂ ਬਾਹਰ ਨਿਕਲੀਆਂ ਹਨ।

ਬਲੋਚਿਸਤਾਨ ਦਾ ਬਰਤਨ(3500ਬੀਸੀ-2800ਬੀਸੀ) ਟੇਰਾਕੋਟਾ ਤੋਂ ਬਣਿਆ ਹੈ। ਇਹ ਮੇਹਰਗੜ੍ਹ ਵਿੱਚ ਮਿਲਿਆ ਸੀ। ਹੁਣ ਪਾਕਿਸਤਾਨ ਵਿੱਚ ਸਥਿਤ ਬਲੋਚਿਸਤਾਨ ਸੂਬੇ ਵਿੱਚ ਨਿਊਲਿਥਿਕ ਥਾਂ ਹੈ।

ਇਸ ਖੇਤਰ ਵਿੱਚ ਮਿਲੇ ਹੋਰ ਭਾਂਡਿਆ ਦੀ ਤਰ੍ਹਾਂ ਹੀ ਇਹ ਕਈ ਰੰਗਾਂ ਵਿੱਚ ਰੰਗਿਆਂ ਹੈ। ਕਈ ਰੰਗਾਂ ਵਿੱਚ ਰੰਗਣ ਦੀ ਕਲਾ ਪ੍ਰਾਚੀਨ ਸੱਭਿਆਚਾਰ ਵਿੱਚ ਆਮ ਗੱਲ ਸੀ।

ਇਨ੍ਹਾਂ ਨੂੰ ਖਾਣਾ ਬਣਾਉਣ ਅਤੇ ਸਮਾਨ ਰੱਖਣ ਦੇ ਨਾਲ ਹੀ ਰਸਮੀ ਕੰਮਾਂ ਵਿੱਚ ਵੀ ਵਰਤਿਆਂ ਜਾਂਦਾ ਸੀ

ਬੇਸਾਲਟ ਪੱਥਰ(250ਬੀਸੀ) 'ਤੇ ਖੁਣਵਾਇਆ ਸਮਰਾਟ ਅਸ਼ੋਕ ਦਾ ਇੱਕ ਆਦੇਸ਼ ਜਿਨ੍ਹਾਂ ਨੇ ਪ੍ਰਾਚੀਨ ਭਾਰਤ ਦੇ ਜ਼ਿਆਦਾਤਰ ਭੂਭਾਗਾਂ 'ਤੇ ਰਾਜ ਕੀਤਾ ਸੀ। ਇਹ ਟੁਕੜਾ ਮੁੰਬਈ ਦੇ ਨੇੜੇ ਸੋਪਾਰਾ ਇਲਾਕੇ ਤੋਂ ਹੈ।

ਇਹ ਮੂਰਤੀ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮਿਲੀ ਜਿੱਥੇ ਕਈ ਸ਼ਕਤੀਸ਼ਾਲੀ ਰਾਜਿਆਂ ਨੇ ਰਾਜ ਕੀਤਾ।

ਬੁੱਧ ਦੀ ਇਹ ਮੂਰਤੀ 900 ਈਸਵੀ ਤੋਂ 1000 ਈਸਵੀ ਦੇ ਵਿੱਚ ਤਾਮਿਲਨਾਡੂ ਤੋਂ ਮਿਲੀ ਸੀ। ਬੁੱਧ ਨੂੰ ਸ਼ਾਂਤੀ, ਬੁੱਧੀ ਅਤੇ ਜਾਗਰੂਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਚੋਲ ਵੰਸ਼ ਦੇ ਦੌਰਾਨ ਇਹ ਬੁੱਧ ਦਰਸ਼ਨ ਦੇ ਮੁੱਖ ਕੇਂਦਰਾਂ ਵਿੱਚੋਂ ਇੱਕ ਸੀ। ਬੁੱਧ ਦੇ ਸਿਰ 'ਤੇ ਜਵਾਲਾ ਉਨ੍ਹਾਂ ਦੀ ਬੁੱਧੀ ਦਾ ਪ੍ਰਤੀਕ ਹੈ।

ਮੁਗਲ ਸ਼ਾਸਕ ਜਹਾਂਗੀਰ ਦੀ ਤਸਵੀਰ ਜਿਸ ਵਿੱਚ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਮਰਿਅਮ ਦੀ ਤਸਵੀਰ ਫੜੀ ਹੈ। ਇਸਨੂੰ ਵਾਟਰਕਲਰ ਅਤੇ ਸੋਨੇ ਦੀ ਮਦਦ ਨਾਲ ਕਾਗਜ਼ 'ਤੇ ਬਣਾਇਆ ਗਿਆ ਹੈ। ਇਸਨੂੰ ਇਸ ਪ੍ਰਦਰਸ਼ਨੀ ਵਿੱਚ ਉੱਤਰ ਪ੍ਰਦੇਸ਼ ਤੋਂ ਲਿਆਂਦਾ ਗਿਆ ਹੈ।

ਮੁਗਲ ਸਮਰਾਟ ਜਹਾਂਗੀਰ ਦਾ ਉਹ ਚਿੱਤਰ ਜਿਸਨੂੰ ਡਚ ਆਰਟਿਸਟ ਰੇਮਬਰਾਂਦਟ ਨੇ ਬਣਾਇਆ ਸੀ।

ਲੱਕੜ ਦਾ ਚਰਖਾ ਅੰਗ੍ਰੇਜ਼ਾਂ ਦੇ ਖ਼ਿਲਾਫ਼ ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ ਸੀ। ਇਹ ਭਾਰਤੀਆਂ ਨੂੰ ਆਤਮਨਿਰਭਰ ਬਣਾਉਣ ਲਈ ਮਹਾਤਮਾ ਗਾਂਧੀ ਵੱਲੋਂ ਅਪਣਾਇਆ ਗਿਆ ਸੀ।

ਉਨ੍ਹਾਂ ਨੇ ਸਵਰਾਜ ਅਤੇ ਬ੍ਰਿਟਿਸ਼ ਚੀਜ਼ਾਂ ਦਾ ਬਾਈਕਾਟ ਕਰਨ ਲਈ ਲੋਕਾਂ ਨੂੰ ਇਸਨੂੰ ਕੱਤਣ ਦੀ ਸਲਾਹ ਦਿੱਤੀ ਅਤੇ ਉਤਸ਼ਾਹਿਤ ਕੀਤਾ ਸੀ।

ਇਸ ਚਰਖੇ ਨੂੰ ਮੁੰਬਈ ਦੇ ਮਣੀ ਭਵਨ ਤੋਂ ਲਿਆਂਦਾ ਗਿਆ ਹੈ ਜੋ 17 ਸਾਲਾਂ ਤੱਕ ਮਹਾਤਮਾ ਗਾਂਧੀ ਦੇ ਸਿਆਸੀ ਅੰਦੋਲਨ ਦਾ ਮੁੱਖ ਦਫਤਰ ਰਿਹਾ।

ਪ੍ਰਦਰਸ਼ਨੀ ਸੀਐੱਸਐੱਮਵੀਐੱਸ, ਮੁੰਬਈ ਅਤੇ ਨੈਸ਼ਨਲ ਮਿਊਜ਼ੀਅਮ ਦਿੱਲੀ ਅਤੇ ਬ੍ਰਿਟਿਸ਼ ਮਿਊਜ਼ੀਅਮ ਲੰਡਨ ਦੀ ਮਦਦ ਨਾਲ ਲਗਾਈ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)