ਕੈਂਸਰ ਨਾਲ ਪੀੜਤ ਸੋਨਾਲੀ ਬੇਂਦਰੇ ਨੇ ਇਹ ਤਸਵੀਰ ਪੋਸਟ ਕਰਕੇ ਕੀ ਲਿਖਿਆ

ਤਸਵੀਰ ਸਰੋਤ, @IMSONALIBENDRE/INSTA
ਕੈਂਸਰ ਨਾਲ ਲੜ ਰਹੀ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਸਿਰ 'ਤੇ ਇੱਕ ਵੀ ਵਾਲ ਨਹੀਂ ਹੈ।
ਇਸ ਤਸਵੀਰ ਵਿੱਚ ਸਿਰਫ਼ ਸੋਨਾਲੀ ਬੇਂਦਰੇ ਹੀ ਇਕੱਲੀ ਨਹੀਂ ਹੈ। ਇਸ ਵਿੱਚ ਉਨ੍ਹਾਂ ਦੀ ਸਹੇਲੀ ਸੁਜ਼ੈਨ ਖਾਨ ਵੀ ਹੈ।
ਸੋਨਾਲੀ ਨੇ ਇੰਸਟਾਗਰਾਮ 'ਤੇ ਲਿਖਿਆ, "ਮੈਂ ਇਸ ਵੇਲੇ ਬਹੁਤ ਖੁਸ਼ ਹਾਂ। ਜਦੋਂ ਮੈਂ ਅਜਿਹਾ ਕਹਿੰਦੀ ਹਾਂ ਤਾਂ ਲੋਕ ਹੈਰਾਨੀ ਨਾਲ ਦੇਖਦੇ ਹਨ ਪਰ ਇਹ ਸੱਚ ਹੈ। ਮੈਂ ਹੁਣ ਹਰ ਪਲ ਧਿਆਨ ਦੇ ਰਹੀ ਹਾਂ ਅਤੇ ਖੁਸ਼ੀ ਦੇਣ ਵਾਲਾ ਹਰ ਮੌਕਾ ਲੱਭ ਰਹੀ ਹਾਂ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਇਸ ਵਿਚਾਲੇ ਉਨ੍ਹਾਂ ਆਪਣੇ ਸੰਘਰਸ਼ ਦਾ ਜ਼ਿਕਰ ਵੀ ਕੀਤਾ ਹੈ।
'ਦੋਸਤ ਮੇਰੀ ਤਾਕਤ'
ਉਨ੍ਹਾਂ ਅੱਗੇ ਲਿਖਿਆ, "ਦਰਦ ਅਤੇ ਘੱਟ ਤਾਕਤ ਵਾਲੇ ਪਲ ਵੀ ਜ਼ਰੂਰ ਹੁੰਦੇ ਹਨ ਪਰ ਮੈਂ ਉਹੀ ਕਰ ਰਹੀ ਹਾਂ ਜੋ ਮੈਨੂੰ ਪਸੰਦ ਹੈ। ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾ ਰਹੀ ਹਾਂ ਜਿਨ੍ਹਾਂ ਨੂੰ ਪਿਆਰ ਕਰਦੀ ਹਾਂ।"
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post
ਸੋਨਾਲੀ ਬੇਂਦਰੇ ਦੀ ਇਹ ਪੋਸਟ ਫਰੈਂਡਸ਼ਿਪ ਡੇਅ ਮੌਕੇ ਪੋਸਟ ਕੀਤੀ ਗਈ ਹੈ। ਉਨ੍ਹਾਂ ਦੋਸਤਾਂ ਨੂੰ ਆਪਣੀ ਤਾਕਤ ਦੱਸਿਆ ਅਤੇ ਧੰਨਵਾਦ ਕੀਤਾ।
ਉਨ੍ਹਾਂ ਲਿਖਿਆ, "ਮੈਂ ਆਪਣੇ ਦੋਸਤਾਂ ਦੀ ਤਹਿ ਦਿਲੋਂ ਧੰਨਵਾਦੀ ਹਾਂ ਜੋ ਕਿ ਮੇਰੀ ਤਾਕਤ ਹਨ। ਜੋ ਇੱਕ ਵਾਰ ਕਹਿਣ 'ਤੇ ਹੀ ਆ ਜਾਂਦੇ ਹਨ। ਉਹ ਮੇਰੀ ਹਰ ਮਦਦ ਕਰਦੇ ਹਨ। ਰੁੱਝੇਵਿਆਂ ਦੇ ਬਾਵਜੂਦ ਵੀ ਉਹ ਮਿਲਦੇ ਹਨ, ਫੋਨ ਅਤੇ ਮੈਸੇਜ ਵੀ ਕਰਦੇ ਹਨ। ਉਹ ਮੈਨੂੰ ਇੱਕ ਵੀ ਪਲ ਇਕੱਲਾ ਨਹੀਂ ਰਹਿਣ ਦਿੰਦੇ।"

ਤਸਵੀਰ ਸਰੋਤ, Getty Images
ਜਿਸ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਨੂੰ ਪ੍ਰੇਰਣਾ ਦੇਣ ਵਾਲੀ ਕਿਹਾ ਅਤੇ ਜਲਦੀ ਠੀਕ ਹੋਣ ਦੀ ਦੁਆ ਵੀ ਮੰਗੀ।
ਮੰਜੂਸ਼ਾ ਜੋਸ਼ੀ ਨੇ ਲਿਖਿਆ, "ਤੁਹਾਡੀ ਪਵਿੱਤਰ ਆਤਮਾ ਹੈ। ਤੁਸੀਂ ਜਿਸ ਤਰ੍ਹਾਂ ਜ਼ਿੰਦਗੀ ਜੀਅ ਰਹੇ ਹੋ ਉਸ ਲਈ ਸ਼ਬਦ ਵੀ ਘੱਟ ਹਨ।"
ਉੱਥੇ ਹੀ ਸ਼ਰੱਧਾ ਸਿੰਘ ਨੇ ਕਮੈਂਟ ਕੀਤਾ, "ਤੁਸੀਂ ਹਮੇਸ਼ਾਂ ਹੀ ਖੂਬਸੂਰਤ ਲਗਦੇ ਹੋ। ਤੁਹਾਨੂੰ ਬਹੁਤ ਸਾਰਾ ਪਿਆਰ।"
ਇਹ ਵੀ ਪੜ੍ਹੋ:
ਸੋਨਾਲੀ ਬੇਂਦਰੇ ਨੇ ਵਾਅਦਾ ਕੀਤਾ ਸੀ ਕਿ ਉਹ ਇਲਾਜ ਦੌਰਾਨ ਆਪਣਾ ਤਜ਼ੁਰਬਾ ਲਗਾਤਾਰ ਸਾਂਝਾ ਕਰਦੇ ਰਹਿਣਗੇ ਅਤੇ ਉਹ ਕਰ ਵੀ ਰਹੇ ਹਨ ਇੱਕ ਸਕਾਰਾਤਮਕ ਰੂਪ ਵਿੱਚ।
ਆਪਣੀ ਪੋਸਟ ਦੇ ਅਖੀਰ ਵਿੱਚ ਸੋਨਾਲੀ ਬੇਂਦਰੇ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਹੈ, "ਹੁਣ ਮੈਂ ਤਿਆਰ ਹੋਣ ਵਿੱਚ ਕਾਫ਼ੀ ਘੱਟ ਸਮਾਂ ਲੈਂਦੀ ਹਾਂ ਕਿਉਂਕਿ ਮੈਨੂੰ ਆਪਣੇ ਵਾਲਾਂ ਵੱਲ ਧਿਆਨ ਨਹੀਂ ਦੇਣਾ ਪੈਂਦਾ।"












