ਚੀਨ ਵਿੱਚ ਰਿਸ਼ਤਿਆਂ ਦੀ ਇਸ ‘ਮੰਡੀ’ ਵਿੱਚ ਹਰ ਉਮਰ ਵਰਗ ਦਾ ਮੁੰਡਾ ਅਤੇ ਕੁੜੀ ਮਿਲੇਗੀ

- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ, ਸ਼ੰਘਾਈ ਤੋਂ
ਸ਼ਨੀਵਾਰ ਦਾ ਦਿਨ ਸੀ ਅਤੇ ਮੀਂਹ ਦੇ ਬਾਵਜੂਦ ਸ਼ੰਘਾਈ ਦੇ ਪੀਪੁਲਸ ਪਾਰਕ ਵਿੱਚ ਜ਼ਬਰਦਸਤ ਭੀੜ ਸੀ।
ਪਾਰਕ ਦੇ ਰਸਤਿਆਂ ਦੇ ਕਿਨਾਰੇ ਖੜ੍ਹੇ ਅਤੇ ਬੈਠੇ ਲੋਕ ਜਾਂ ਤਾਂ ਉਡੀਕ ਕਰ ਰਹੇ ਸਨ ਜਾਂ ਇੱਕ-ਦੂਜੇ ਨਾਲ ਗੱਲਬਾਤ ਕਰ ਰਹੇ ਸਨ।
ਕੁਝ ਛੱਤਰੀਆਂ ਸਿਰ ਦੇ ਉੱਪਰ ਸਨ ਤੇ ਕੁਝ ਜ਼ਮੀਨ 'ਤੇ ਸਿੱਧੀਆਂ ਰੱਖੀਆਂ ਹੋਈਆਂ ਸਨ।
ਛੱਤਾਂ, ਕੰਧਾਂ, ਜ਼ਮੀਨ, ਦਰਖ਼ਤਾਂ ਤੇ ਰੱਖੇ ਅਤੇ ਲਿਫ਼ਾਫਿਆਂ ਨਾਲ ਕਵਰ ਕੀਤੇ ਏ-4 ਸਾਈਜ਼ ਕਾਗਜ਼ਾਂ 'ਤੇ ਮੈਂਡੇਰਿਨ ਭਾਸ਼ਾ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਬਾਇਓਡੇਟਾ ਰੱਖੇ ਸਨ।
ਇਸ ਵਿੱਚ ਕੁੜੀਆਂ ਤੇ ਮੁੰਡਿਆਂ ਦੀ ਉਮਰ, ਉਨ੍ਹਾਂ ਦੀ ਤਨਖ਼ਾਹ ਅਤੇ ਉਨ੍ਹਾਂ ਦੀ ਰਾਸ਼ੀ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ:
ਸਾਲ 2005 ਤੋਂ ਸ਼ੰਘਾਈ ਵਿੱਚ ਇਹ ਵਿਆਹ ਦਾ ਬਾਜ਼ਾਰ ਹਰ ਹਫ਼ਤੇ ਸਜਦਾ ਹੈ। ਪਹਿਲਾਂ ਇੱਥੇ ਲੋਕ ਸੈਰ ਅਤੇ ਕਸਰਤ ਕਰਨ ਆਉਂਦੇ ਸਨ ਅਤੇ ਫਿਰ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹ ਲਈ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ।
ਨੌਜਵਾਨਾਂ ਦੇ ਵਧੇਰੇ ਕੁਆਰੇ ਹੋਣ ਦਾ ਕੀ ਕਾਰਨ?
ਚੀਨ ਵਿੱਚ ਮਹਿੰਗਾਈ ਵਧ ਰਹੀ ਹੈ ਅਤੇ ਮੁੰਡੇ ਅਤੇ ਕੁੜੀਆਂ ਦੀ ਆਪਣੇ ਪਾਰਟਨਰਸ ਨੂੰ ਲੈ ਕੇ ਉਮੀਦਾਂ ਵੀ ਹਨ। ਇਸ ਲਈ ਜਾਂ ਤਾਂ ਉਹ ਦੇਰੀ ਨਾਲ ਵਿਆਹ ਕਰਵਾ ਰਹੇ ਹਨ ਜਾਂ ਵਿਆਹ ਹੀ ਨਹੀਂ ਕਰਵਾ ਰਹੇ। ਜਾਂ ਫਿਰ ਵਿਆਹ ਨੂੰ ਕੈ ਉਨ੍ਹਾਂ ਦੀਆਂ ਧਾਰਨਾਵਾਂ ਬਦਲ ਰਹੀਆਂ ਹਨ।
ਚਾਈਨੀਜ਼ ਅਕੈਡਮੀ ਆਫ਼ ਸੋਸ਼ਲ ਸਾਇੰਸਜ਼ ਦੇ ਹਵਾਲੇ ਮੁਤਾਬਕ ਸਾਲ 2020 ਤੱਕ ਚੀਨ ਵਿੱਚ ਕੁਆਰੀ ਕੁੜੀਆਂ ਦੇ ਮੁਕਾਬਲੇ ਤਿੰਨ ਕਰੋੜ ਜ਼ਿਆਦਾ ਕੁਆਰੇ ਮੁੰਡੇ ਹੋਣਗੇ।

ਚੀਨ ਵਰਗੇ ਤੇਜ਼ੀ ਨਾਲ ਵਿਕਸਿਤ ਹੁੰਦੇ ਦੇਸ ਵਿੱਚ ਅਜਿਹਾ ਹੋਣਾ ਲਾਜ਼ਮੀ ਹੈ ਕਿਉਂਕਿ ਅਮਰੀਕਾ, ਜਪਾਨ, ਭਾਰਤ ਹਰ ਥਾਂ ਅਜਿਹਾ ਹੀ ਹੋ ਰਿਹਾ ਹੈ ਪਰ ਭਾਰਤ ਦੀ ਤਰ੍ਹਾਂ ਚੀਨ ਵਿੱਚ ਵੀ ਬੱਚੇ ਵਿਆਹ ਨਾ ਕਰਨ ਜਾਂ ਦੇਰੀ ਨਾਲ ਕਰਨ ਤਾਂ ਕਈ ਮਾਂ-ਬਾਪ, ਰਿਸ਼ਤੇਦਾਰ ਪ੍ਰੇਸ਼ਾਨ ਹੋ ਜਾਂਦੇ ਹਨ।
ਪਾਰਕ ਵਿੱਚ ਸਾਡੀ ਮੁਲਾਕਾਤ ਗ੍ਰੇਸ ਨਾਲ ਹੋਈ।
ਇਹ ਵੀ ਪੜ੍ਹੋ:
ਗ੍ਰੇਸ ਆਸਟਰੇਲੀਆ ਵਿੱਚ ਰਹਿੰਦੀ ਹੈ ਅਤੇ ਆਪਣੇ ਭਾਣਜੇ ਝਾਂਗ ਸ਼ੀ ਮਿੰਗ ਲਈ ਕੁੜੀ ਲੱਭ ਰਹੀ ਸੀ ਪਰ ਕਈ ਪਰਿਵਾਰਾਂ ਨੇ ਉਨ੍ਹਾਂ ਨੂੰ ਨਾਂਹ ਕਰ ਦਿੱਤੀ।
ਮੋਬਾਈਲ 'ਤੇ ਮਿੰਗ ਦੀ ਫੋਟੋ ਦਿਖਾਉਂਦੇ ਹੋਏ ਉਨ੍ਹਾਂ ਨੇ ਕਿਹਾ, "ਮੇਰਾ ਭਾਣਜਾ ਚੰਗੀ ਨੌਕਰੀ ਕਰਦਾ ਹੈ ਅਤੇ ਉਹ ਹਰ ਮਹੀਨੇ 5000 ਯੂਆਨ (50,000 ਭਾਰਤੀ ਰੁਪਏ) ਮਹੀਨਾ ਕਮਾਉਂਦਾ ਹੈ ਪਰ ਕੁੜੀ ਵਾਲੇ ਕਹਿੰਦੇ ਹਨ ਉਨ੍ਹਾਂ ਨੂੰ 10,000 ਯੂਆਨ (ਇੱਕ ਲੱਖ ਰੁਪਏ) ਮਹੀਨਾ ਕਮਾਉਣ ਵਾਲਾ ਮੁੰਡਾ ਚਾਹੀਦਾ ਹੈ। "
ਚੀਨ ਵਿੱਚ ਮੁੰਡਿਆਂ ਨੂੰ ਵਿਆਹ ਤੋਂ ਪਹਿਲਾਂ ਸਿਰ 'ਤੇ ਛੱਤ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਪਰ ਘਰਾਂ ਦੀਆਂ ਕੀਮਤਾਂ ਕਰੋੜਾਂ ਵਿੱਚ ਹਨ।

ਮਹਿੰਗਾਈ ਵੀ ਹੈ ਇੱਕ ਕਾਰਨ
ਪਾਰਕ ਵਿੱਚ ਕੁੜੀਆਂ ਦੇ ਝੁੰਡ ਵਿੱਚੋਂ ਇੱਕ ਨੇ ਹੱਸਦੇ ਹੋਏ ਕਿਹਾ, "ਚੀਨ ਦੇ ਸੱਭਿਆਚਾਰ ਮੁਤਾਬਕ ਵਿਆਹੁਤਾ ਜ਼ਿੰਦਗੀ ਚਲਾਉਣ ਲਈ ਮੁੰਡਿਆਂ ਨੂੰ ਹੀ ਘਰ ਦਾ ਇੰਤਜ਼ਾਮ ਕਰਨਾ ਪਵੇਗਾ। ਅਸੀਂ ਕੁੜੀਆਂ ਫਰਨੀਚਰ ਖਰੀਦ ਲੈਂਦੀਆਂ ਹਾਂ।"
ਗ੍ਰੇਸ ਨੇ ਕਿਹਾ, "ਜੇਕਰ ਮੈਂ ਭਾਰੀ ਕਰਜ਼ਾ ਲੈ ਕੇ ਉਸ ਲਈ ਮਕਾਨ ਲੈ ਵੀ ਲੈਂਦੀ ਹਾਂ ਤਾਂ ਉਸ ਦੀ ਭਰਪਾਈ ਲਈ ਦਹਾਕੇ ਲੱਗ ਜਾਣਗੇ। ਸਾਡੇ ਸਮੇਂ ਵਿੱਚ ਸਰਕਾਰ ਸਾਨੂੰ ਮੁਫ਼ਤ 'ਚ ਘਰ ਦੇ ਦਿੰਦੀ ਸੀ। ਅਸੀਂ ਸਿਰਫ਼ ਆਪਣਾ ਸਾਥੀ ਲੱਭਣਾ ਹੁੰਦਾ ਸੀ ਜਿਹੜਾ ਸਾਨੂੰ ਪਿਆਰ ਕਰੇ।"
ਪਰ ਗ੍ਰੇਸ ਨੂੰ ਸਹੀ ਮੌਕੇ ਅਤੇ ਸਹੀ ਸਮੇਂ ਦੀ ਉਡੀਕ ਹੈ।
ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਜੇਕਰ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਤਾਂ ਉਸ ਨੂੰ ਚੀਨ ਵਿੱਚ ਲੈਫ਼ਟਓਵਰ ਜਾਂ 'ਬਚਿਆ ਹੋਇਆ' ਤੱਕ ਕਹਿ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ।
ਗ੍ਰੇਸ ਨੇ ਦੱਸਿਆ, "ਇੱਥੇ ਜਿਨ੍ਹਾਂ ਕੁੜੀਆਂ ਦੇ ਮਾਂ-ਬਾਪ ਆਏ ਹਨ, ਉਨ੍ਹਾਂ ਦੀ ਉਮਰ 35 ਦੇ ਕਰੀਬ ਹੈ। ਉਨ੍ਹਾਂ ਕੋਲ ਚੰਗੀ ਸਿੱਖਿਆ, ਨੌਕਰੀਆਂ ਅਤੇ ਤਨਖ਼ਾਹਾਂ ਹਨ। ਮਿਸਟਰ ਰਾਈਟ ਚੁਣਨ ਦਾ ਉਨ੍ਹਾਂ ਦਾ ਸਟੈਂਡਰਡ ਉੱਚਾ ਹੈ। ਜਦੋਂ ਇਨ੍ਹਾਂ ਕੁੜੀਆਂ ਦੀ ਉਮਰ 40 ਤੱਕ ਪਹੁੰਚ ਜਾਵੇਗੀ ਤਾਂ ਉਨ੍ਹਾਂ ਨੂੰ ਆਪਣਾ ਸਟੈਂਡਰਡ ਘਟਾਉਣਾ ਪਵੇਗਾ।"

ਚੀਨ ਵਿੱਚ 'ਲੈਫ਼ਟਓਵਰ' ਔਰਤਾਂ 'ਤੇ ਅਮਰੀਕਾ ਦੀ ਪੱਤਰਕਾਰ ਰੋਜ਼ੀਏਨ ਲੇਕ ਨੇ ਕਿਤਾਬ ਲਿਖੀ ਹੈ।
ਕੁਆਰੀ ਕੁੜੀਆਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ
ਉਹ ਕਹਿੰਦੀ ਹੈ ਕਿ ਚੀਨ ਵਿੱਚ ਜੇਕਰ ਔਰਤ ਵੱਧ ਪੜ੍ਹੀ ਲਿਖੀ ਹੋਵੇ, ਤਾਂ ਉਸਦੇ ਲਈ ਵਿਆਹ ਕਰਵਾਉਣਾ ਓਨਾ ਹੀ ਮੁਸ਼ਕਿਲ ਹੋ ਜਾਂਦਾ ਹੈ।
ਚੀਨ ਵਿੱਚ ਪੁਰਸ਼ਾਂ ਦੇ ਵਿਆਹ ਦੀ ਉਮਰ 22 ਅਤੇ ਔਰਤਾਂ ਲਈ 20 ਸਾਲ ਹੈ।
ਵਿਆਹ ਵਿੱਚ ਪ੍ਰੇਸ਼ਾਨੀਆਂ ਲਈ ਕਈ ਵਾਰ ਸਰਕਾਰ ਦੀ ਵਨ ਚਾਈਲਡ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

ਦਰਅਸਲ ਭਾਰਤ ਦੀ ਤਰ੍ਹਾਂ ਚੀਨ ਵਿੱਚ ਵੀ ਵਧੇਰੇ ਪਰਿਵਾਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰ ਮੁੰਡੇ ਪੈਦਾ ਹੋਣ। ਸਾਲਾਂ ਤੋਂ ਲਾਗੂ ਵਨ ਚਾਈਲਡ ਪਾਲਿਸੀ ਤੋਂ ਕਈ ਲੋਕਾਂ ਨੇ ਕੁੜੀ ਦੀ ਥਾਂ ਮੁੰਡੇ ਨੂੰ ਪਹਿਲ ਦਿੱਤੀ ਜਿਸ ਨਾਲ ਚੀਨ ਵਿੱਚ ਸੈਕਸ ਰੇਸ਼ੋ ਅਸੰਤੁਲਿਤ ਹੋ ਗਿਆ।
ਸੰਯੁਕਤ ਰਾਸ਼ਟਰ ਜਨਸੰਖਿਆ ਡਿਵੀਜ਼ਨ ਦੇ ਸਾਲ 2016 ਦੇ ਅੰਕੜਿਆਂ ਮੁਤਾਬਕ 1000 ਪੈਦਾ ਹੋਏ ਮੁੰਡਿਆਂ ਦੇ ਮੁਕਾਬਲੇ 868 ਕੁੜੀਆਂ ਪੈਦਾ ਹੋਈਆਂ।
ਇਹ ਵੀ ਪੜ੍ਹੋ:
ਪਾਰਕ ਵਿੱਚ ਆਏ ਵਧੇਰੇ ਮਾਂ-ਬਾਪ ਦੀ ਇਕਲੌਤੀ ਔਲਾਦ ਸੀ। ਇਸ ਸਮੱਸਿਆ ਲਈ ਸ਼ਹਿਰੀਕਰਨ ਨੂੰ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਸਥਾਨਕ ਪੱਤਰਕਾਰ ਅਡੇਰਾ ਲਿਆਂਗ ਕਹਿੰਦੀ ਹੈ, "ਚੀਨ ਵਿੱਚ ਤੇਜ਼ੀ ਨਾਲ ਸ਼ਹਿਰੀਕਰਨ ਦੇ ਕਾਰਨ ਬਹੁਤ ਸਾਰੇ ਨੌਜਵਾਨ ਸ਼ੰਘਾਈ ਵਰਗੇ ਸ਼ਹਿਰਾਂ ਵਿੱਚ ਆ ਰਹੇ ਹਨ। ਉਹ ਇੱਥੇ ਹੀ ਰਹਿ ਜਾਂਦੇ ਹਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਹਨ ਪਰ ਜ਼ਿਆਦਾਤਰ ਪਰਿਵਾਰਾਂ ਦੀ ਇੱਕ ਹੀ ਔਲਾਦ ਹੈ। ਕੁੜੀਆਂ ਪੜ੍ਹੀਆਂ-ਲਿਖੀਆਂ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਲੇ ਮਰਦਾਂ ਦੀ ਗਿਣਤੀ ਸੀਮਤ ਹੈ। ਉਨ੍ਹਾਂ ਨੂੰ ਲਗਦਾ ਹੈ ਗ਼ਲਤ ਮੁੰਡੇ ਨਾਲ ਵਿਆਹ ਕਰਨ ਦੀ ਥਾਂ ਇਕੱਲੇ ਰਹਿਣਾ ਚੰਗਾ ਹੈ।"
ਇਹ ਵੀ ਪੜ੍ਹੋ:
ਮਾਪੇ ਸ਼ਰਮ ਮਹਿਸੂਸ ਕਰਦੇ ਹਨ
ਕਈ ਬੱਚਿਆਂ ਨੂੰ ਆਪਣੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਦੇ ਇੱਥੇ ਆਉਣ ਦਾ ਪਤਾ ਨਹੀਂ ਹੁੰਦਾ, ਕਿਉਂਕਿ ਇੱਥੇ ਆਉਣ ਵਿੱਚ ਪਰਿਵਾਰ ਸ਼ਰਮ ਮਹਿਸੂਸ ਕਰਦੇ ਹਨ। ਖ਼ਾਸ ਕਰਕੇ ਜੇਕਰ ਉਹ ਕੁੜੀ ਦੇ ਰਿਸ਼ਤੇਦਾਰ ਹੋਣ। ਇਸ ਲਈ ਕੈਮਰਾ ਦੇਖ ਕੇ ਕਈ ਲੋਕ ਨਾਰਾਜ਼ ਹੋ ਗਏ।
ਅਡੇਰਾ ਲਿਆਂਗ ਕਹਿੰਦੀ ਹੈ, "ਚੀਨ ਵਿੱਚ ਵਿਆਹ ਕਰਨ ਦਾ ਇਹ ਸੱਭਿਅਕ ਤਰੀਕਾ ਨਹੀਂ ਹੈ। ਇੱਥੇ ਆਉਣ ਵਾਲੇ ਕਈ ਪਰਿਵਾਰ ਰੂੜੀਵਾਦੀ ਪਰਿਵਾਰ ਤੋਂ ਆਉਂਦੇ ਹਨ। ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਇੱਥੇ ਹਨ, ਉਨ੍ਹਾਂ ਦੀ ਉਮਰ 35, 40 ਜਾਂ ਉਸ ਤੋਂ ਵੱਧ ਹੈ। ਉਨ੍ਹਾਂ ਦੇ ਮਾਂ-ਬਾਪ ਲਈ ਇੱਥੇ ਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਇੱਥੇ ਉਹ ਬੱਚਿਆਂ ਨੂੰ ਭਰੋਸੇਯੋਗ ਜੀਵਨ ਸਾਥੀ ਲੱਭ ਸਕਦੇ ਹਨ।"

ਹਾਲਾਂਕਿ ਕਈ ਪਰਿਵਾਰਾਂ ਨੇ ਦੱਸਿਆ ਕਿ ਇਸ ਪਾਰਕ ਵਿੱਚ ਘੱਟ ਹੀ ਮਾਮਲੇ ਹੁੰਦੇ ਹਨ ਜਦੋਂ ਵਿਆਹ ਦੀ ਗੱਲ ਪੱਕੀ ਹੋ ਜਾਂਦੀ ਹੈ।
ਕਈ ਕੋਸ਼ਿਸ਼ਾਂ ਤੋਂ ਬਾਅਦ ਇੱਕ ਕੁੜੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "ਵਿਆਹ ਲਈ ਇਹ ਚੰਗਾ ਪਲੇਟਫ਼ਾਰਮ ਹੈ ਜਿੱਥੇ ਲੋਕ ਆਪਸ ਵਿੱਚ ਮਿਲ ਸਕਦੇ ਹਨ। ਜੇਕਰ ਗੱਲ ਬਣ ਜਾਂਦੀ ਹੈ ਤਾਂ ਚੰਗਾ ਹੈ।"
ਹਾਲ ਹੀ ਵਿੱਚ ਸਰਕਾਰ ਨੇ ਦਹਾਕਿਆਂ ਪੁਰਾਣੀ ਵਨ ਚਾਈਲਡ ਪਾਲਿਸੀ ਖ਼ਤਮ ਕਰ ਦਿੱਤੀ ਯਾਨਿ ਹੁਣ ਤੁਸੀਂ ਇੱਕ ਤੋਂ ਵੱਧ ਬੱਚੇ ਪੈਦਾ ਕਰ ਸਕਦੇ ਹੋ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵਿਆਹ ਦੀ ਸਮੱਸਿਆ ਵਿੱਚ ਸੁਧਾਰ ਹੋਵੇਗਾ।

ਇੱਕ ਅੰਕੜੇ ਮੁਤਾਬਕ ਜਨ ਸੰਖਿਆ ਦੀ ਦਰ ਨੂੰ ਘਟਾਉਣ ਲਈ 1979 ਵਿੱਚ ਲਿਆਂਦੀ ਗਈ ਇਸ ਨੀਤੀ ਦੇ ਕਾਰਨ 40 ਕਰੋੜ ਘੱਟ ਬੱਚਿਆਂ ਦਾ ਜਨਮ ਹੋਇਆ।
ਅਡੇਰਾ ਕਹਿੰਦੀ ਹੈ, "ਸਰਕਾਰ ਦੀ ਵਨ ਚਾਈਲਡ ਨੀਤੀ ਨਾਲ ਸੈਕਸ ਰੇਸ਼ੋ ਵਿੱਚ ਅਸੰਤੁਲਨ ਆਇਆ ਵਿਆਹ ਨੂੰ ਲੈ ਕੇ ਸੰਕਟ ਦੇ ਕਾਰਨਾਂ ਵਿੱਚੋਂ ਇਹ ਇੱਕ ਹੈ। ਇਸ ਨੀਤੀ ਵਿੱਚ ਲਿਆਂਦੇ ਗਏ ਬਦਲਾਅ ਨਾਲ ਉਮੀਦ ਹੈ ਕਿ ਕੁਝ ਸਾਲਾਂ ਵਿੱਚ ਇਹ ਸਮੱਸਿਆ ਘੱਟ ਜਟਿਲ ਹੋਵੇਗੀ।"
ਵਰਚੁਅਲ ਬੁਆਏਫਰੈਂਡਜ਼, ਆਨਲਾਈਨ ਮੈਰਿਜ ਵੈੱਬਸਾਈਟ, ਮੈਚਮੇਕਿੰਗ ਪਾਰਟੀਜ਼ ਦੀ ਦੁਨੀਆਂ ਤੋਂ ਵੱਖ ਵਿਆਹ ਦੇ ਇਸ ਬਾਜ਼ਾਰ ਵਿੱਚ ਰਿਸ਼ਤਿਆਂ ਨੂੰ ਜੋੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਸਫ਼ਲਤਾ ਘੱਟ ਹੀ ਮਿਲ ਰਹੀ ਹੈ।
ਸ਼ਾਇਦ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













