ਗਰਮੀ ਵਿੱਚ ਠੰਢ ਵਾਲਾ ਪ੍ਰਦੂਸ਼ਣ, ਚੱਕਰ ਕੀ ਹੈ?

ਪ੍ਰਦੂਸ਼ਣ

ਤਸਵੀਰ ਸਰੋਤ, Getty Images

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਜੇਕਰ ਤੁਸੀਂ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਹੋ ਤਾਂ ਘਰੋਂ ਨਿਕਲਦਿਆਂ ਹੀ ਤੁਹਾਨੂੰ ਅਹਿਸਾਸ ਹੋ ਰਿਹਾ ਹੋਵੇਗਾ ਕਿ ਹਵਾ ਅੱਜਕੱਲ੍ਹ ਆਮ ਵਾਂਗ ਨਹੀਂ ਹੈ।

ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਆਮ ਤੌਰ 'ਤੇ ਗਰਮੀਆਂ ਵਿੱਚ ਨਹੀਂ ਹੁੰਦੀ ਸੀ। ਪਰ ਇਸ ਵਾਰ ਦੀ ਗਰਮੀ ਕੁਛ ਅਜਿਹੀ ਹੀ ਹੈ।

11 ਜੂਨ ਤੋਂ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਪਾਰ ਪਹੁੰਚ ਗਿਆ ਹੈ, ਅਜਿਹਾ ਅਕਸਰ ਸਰਦੀਆਂ ਵਿੱਚ ਹੁੰਦਾ ਹੈ।

ਆਖ਼ਿਰ ਇਸ ਦਾ ਕਾਰਨ ਹੈ?

ਕੇਂਦਰੀ ਵਾਤਾਵਰਨ ਮੰਤਰਾਲੇ ਮੁਤਾਬਕ ਉਸ ਧੂੜ ਵਾਲੀ ਹਵਾ ਦੇ ਪਿੱਛੇ ਰਾਜਸਥਾਨ ਤੋਂ ਆਈ ਹਵਾ ਜ਼ਿੰਮੇਵਾਰ ਹੈ।

ਵਾਤਾਵਰਨ ਮੰਤਰਾਲੇ ਦੀ ਪ੍ਰੈੱਸ ਰਿਲੀਜ਼ ਮੁਤਾਬਕ ਇਸ ਵੇਲੇ ਰਾਜਸਥਾਨ ਦਾ ਮੌਸਮ ਬੇਹੱਦ ਸੁੱਕਿਆ ਹੋਇਆ ਹੈ ਅਤੇ ਤਾਪਮਾਨ ਬਹੁਤ ਜ਼ਿਆਦਾ ਹੈ।

ਉੱਥੇ ਹੀ ਇਹ ਧੂੜ ਵਾਲੀ ਹਨੇਰੀ ਚੱਲ ਰਹੀ ਹੈ। ਇਨ੍ਹਾਂ ਦਿਨਾਂ ਵਿੱਚ ਰਾਜਸਥਾਨ ਤੋਂ ਚੱਲਣ ਵਾਲੀ ਹਵਾ ਨੇ ਦਿੱਲੀ ਵੱਲ ਰੁਖ਼ ਕੀਤਾ ਹੈ।

ਪ੍ਰਦੂਸ਼ਣ

ਤਸਵੀਰ ਸਰੋਤ, Getty Images

ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਦੋ-ਤਿੰਨ ਦਿਨਾਂ ਤੱਕ ਮੌਸਮ ਦਾ ਅਜਿਹਾ ਹੀ ਹਾਲ ਰਹੇਗਾ। ਐਤਵਾਰ ਨੂੰ ਮੀਂਹ ਪੈਣ ਦੀ ਗੱਲ ਆਖੀ ਜਾ ਰਹੀ ਹੈ।

ਕੇਂਦਰੀ ਵਾਤਾਵਰਨ ਮੰਤਰਾਲੇ ਮੁਤਾਬਕ ਹਾਲਾਤ ਇੰਨੇ ਗੰਭੀਰ ਹਨ ਕਿ 'ਗ੍ਰੇਡੈਡ ਰਿਸਪੌਂਸ ਐਕਸ਼ਨ ਪਲਾਨ' ਨੂੰ ਇੱਕ ਵਾਰ ਫੇਰ ਤੋਂ ਲਾਗੂ ਕਰਨ ਦਾ ਵੇਲਾ ਆ ਗਿਆ ਹੈ।

ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਜਦੋਂ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਜਾਂਦਾ ਹੈ ਤਾਂ 'ਗ੍ਰੇਡੈਡ ਰਿਸਪੌਂਸ ਐਕਸ਼ਨ ਪਲਾਨ' 'ਤੇ ਅਮਲ ਕੀਤਾ ਜਾਂਦਾ ਹੈ।

ਇਸ ਦੇ ਤਹਿਤ ਤੁਰੰਤ ਦਰਖ਼ਤਾਂ 'ਤੇ ਪਾਣੀ ਦਾ ਛਿੜਕਾਆ ਕੀਤਾ ਜਾਂਦਾ ਹੈ ਅਤੇ ਨਿਰਮਾਣ ਕਾਰਜਾਂ 'ਤੇ ਰੋਕ ਲਗਾਈ ਜਾਂਦੀ ਹੈ।

ਸਾਵਧਾਨੀ ਵਜੋਂ ਮੰਤਰਾਲੇ ਨੇ ਵੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੰਮ ਜ਼ਰੂਰੀ ਨਾ ਹੋਵੇ ਤਾਂ ਲੋਕ ਘਰਾਂ ਵਿੱਚ ਹੀ ਰਹਿਣ।

ਪ੍ਰਦੂਸ਼ਣ ਦਾ ਪੱਧਰ ਕਿੰਨਾ ਖ਼ਤਰਨਾਕ ?

  • ਪ੍ਰਦੂਸ਼ਣ ਦੇ ਪੱਧਰ ਨੂੰ ਮਾਪਣ ਲਈ ਏਅਰ ਕੁਆਲਿਟੀ ਇੰਡੈਕਸ ਦੇਖਿਆ ਜਾਂਦਾ ਹੈ।
  • ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਬੁੱਧਵਾਰ ਨੂੰ ਸ਼ਾਮ 4 ਵਜੇ 445 'ਤੇ ਸੀ ਇਸ ਨੂੰ 'ਸਿਵੀਅਰ' ਯਾਨਿ ਬੇਹੱਦ ਖ਼ਤਰਨਾਕ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ।
ਪਰਾਲੀ ਸਾੜਨ ਨੂੰ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਰਾਲੀ ਸਾੜਨ ਨੂੰ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ
  • ਏਅਰ ਕੁਆਲਿਟੀ ਇੰਡੈਕਸ 50 ਤੋਂ ਘੱਟ ਹੋਵੇ ਤਾਂ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ।
  • 'ਸਿਵੀਅਰ' ਸ਼੍ਰੇਣੀ ਦਾ ਮਤਲਬ ਹੈ ਕਿ ਅਜਿਹੀ ਹਵਾ ਪਹਿਲਾਂ ਤੋਂ ਬਿਮਾਰ ਲੋਕਾਂ ਲਈ ਬੇਹੱਦ ਖ਼ਤਰਨਾਕ ਹੁੰਦੀ ਹੈ।
  • ਬਿਮਾਰ ਸ਼ਖਸ ਲਈ ਅਜਿਹੀ ਹਵਾ ਵਿੱਚ ਸਾਹ ਲੈਣ 'ਤੇ ਜ਼ਿਆਦਾ ਮੁਸ਼ਕਿਲਾਂ ਵਧ ਜਾਂਦੀ ਹੈ। ਉੱਥੇ ਸਿਹਤਮੰਦ ਰਹਿਣ ਵਾਲਿਆਂ ਲਈ ਪ੍ਰਦੂਸ਼ਣ ਦਾ ਇਹ ਪੱਧਰ ਅਤੇ ਜ਼ਿਆਦਾ ਖ਼ਤਰਨਾਕ ਹੁੰਦਾ ਹੈ।
  • ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਸੰਸਥਾ ਮੁਤਾਬਕ ਦਿੱਲੀ ਤੋਂ ਇਲਾਵਾ ਗ੍ਰੇਟਰ ਨੋਇਡਾ, ਗੁੜਗਾਓਂ, ਬੁਲੰਦਸ਼ਹਿਰ, ਜੋਧਪੁਰ, ਮੁਰਾਦਾਬਾਦ ਵਿੱਚ ਏਅਰ ਕੁਆਲਿਟੀ ਇੰਡੈਕਸ 'ਸਿਵੀਅਰ' ਯਾਨਿ ਬੇਹੱਦ ਖ਼ਤਰਨਾਕ ਪੱਧਰ 'ਤੇ ਹੈ।
  • ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਗਾਜ਼ਿਆਬਾਦ, ਜੈਪੁਰ, ਨੋਇਡਾ, ਰੋਹਤਕ ਵਿੱਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ।
  • ਫਰੀਦਾਬਾਦ ਅਤੇ ਪੰਚਕੂਲਾ ਵਿੱਚ ਵੀ ਇਹ ਉੱਚ ਪੱਧਰ 'ਤੇ ਹੈ।
  • ਦਿੱਲੀ ਦੀ ਹਵਾ ਵਿੱਚ ਵਧੇ ਹੋਏ ਪ੍ਰਦੂਸ਼ਣ ਦੇ ਪੱਧਰ ਦਾ ਕਾਰਨ ਹੈ PM10 ਅਤੇ PM2.5 ਦੇ ਕਣ।
  • PM10 ਦੀ ਮਾਤਰਾ 100 ਹੋਵੇ ਤਾਂ ਹਵਾ ਸਾਫ ਮੰਨੀ ਜਾਂਦੀ ਹੈ, ਪਰ ਬੁੱਧਵਾਰ ਨੂੰ ਦਿੱਲੀ ਵਿੱਚ 800 ਤੋਂ ਵੱਧ ਸੀ।
  • PM2.5 ਦੀ ਮਾਤਰਾ ਹਵਾ ਵਿੱਚ 60 ਹੋਣੀ ਚਾਹੀਦੀ ਹੈ ਪਰ ਬੁੱਧਵਾਰ ਨੂੰ ਇਹ 250 ਤੋਂ ਪਾਰ ਸੀ।
  • PM10 ਅਤੇ PM2.5 ਹਵਾ ਵਿੱਚ ਮੌਜੂਦ ਸੂਖ਼ਮ ਕਣ ਹੁੰਦੇ ਹਨ। ਇਹ ਕਿੰਨੇ ਛੋਟੇ ਹੁੰਦੇ ਹਨ ਉਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਡੇ ਸਰੀਰ ਦੇ ਵਾਲਾਂ ਦੀ ਮੋਟਾਈ PM 50 ਮਾਇਕ੍ਰੋਨ ਦੇ ਬਰਾਬਰ ਹੁੰਦੀ ਹੈ। PM 10 ਉਸ ਤੋਂ ਪੰਜ ਗੁਣਾ ਬਰੀਕ ਹੈ।
ਪ੍ਰਦੂਸ਼ਣ

ਕਿਉਂ ਹੈ ਇਹ ਖ਼ਤਰਨਾਕ?

ਪ੍ਰਦੂਸ਼ਣ 'ਤੇ ਕੰਮ ਕਰਨ ਵਾਲੀ ਸੰਸਥਾ ਸੈਂਟਰ ਫਾਰ ਸਾਇੰਸ ਇਨਵਾਇਰਮੈਂਟ ਦੀ ਅਨੁਮਿਤਾ ਰਾਏ ਚੌਧਰੀ ਮੁਤਾਬਕ ਗਰਮੀਆਂ ਦਾ ਪ੍ਰਦੂਸ਼ਣ ਅਤੇ ਸਰਦੀਆਂ ਦਾ ਪ੍ਰਦੂਸ਼ਣ ਦੋਵਾਂ ਵਿੱਚ ਫਰਕ ਹੈ।

ਉਨ੍ਹਾਂ ਮੁਤਾਬਕ, "ਗਰਮੀਆਂ ਵਿੱਚ ਧੂੜ ਦੀ ਮਾਤਰਾ ਹਵਾ ਵਿੱਚ ਵਧ ਹੋਵੇ ਤਾਂ ਖ਼ਤਰਾ ਵਧੇਰੇ ਹੁੰਦਾ ਹੈ। ਧੂੜ, ਗੱਡੀਆਂ ਤੋਂ ਨਿਕਲਣ ਵਾਲੇ ਦੂਜੇ ਪ੍ਰਦੂਸ਼ਣ ਵਾਲੇ ਕਣਾਂ ਨਾਲ ਚਿਪਕ ਕੇ ਵਧੇਰੇ ਖ਼ਤਰਨਾਕ ਹੋ ਜਾਂਦੀ ਹੈ। ਇਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਸੋਕਾ ਅਤੇ ਗਰਮੀ ਦੋਵੇਂ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾਉਂਦੇ ਹਨ।"

ਪ੍ਰਦੂਸ਼ਣ

ਤਸਵੀਰ ਸਰੋਤ, Reuters

ਅਨੁਮਿਤਾ ਦੱਸਦੀ ਹੈ, "ਇਸ ਮੌਸਮ ਵਿੱਚ ਧੂੜ, ਦੂਜੇ ਜ਼ਹਿਰੀਲੇ ਕਣਾਂ ਲਈ ਕੈਰੀਅਰ ਦਾ ਕੰਮ ਕਰਦੀ ਹੈ। ਅਜਿਹੇ ਵਿੱਚ ਜ਼ਰੂਰਤ ਹੈ ਕਿ ਧੂੜ ਨੂੰ ਘਟ ਕਰਨ ਵਾਲੇ ਉਪਾਅ 'ਤੇ ਵਿਚਾਰ ਕੀਤਾ ਜਾਵੇ।"

ਮੌਸਮ ਵਿਭਾਗ ਮੁਤਾਬਕ ਇਸ ਵਾਰ ਮਾਨਸੂਨ ਤੋਂ ਪਹਿਲਾਂ ਮੀਂਹ ਨਹੀਂ ਪਿਆ। ਚਾਰੇ ਪਾਸੇ ਸੋਕਾ ਪਿਆ ਹੈ, ਤਾਪਮਾਨ ਵਧ ਹੈ, ਨਮੀ ਨਹੀਂ ਹੈ, ਬੱਦਲ ਗਾਇਬ ਹਨ ਇਸੇ ਕਾਰਨ ਹੀ ਇਹ ਨਜ਼ਾਰਾ ਅਸੀਂ ਦੇਖ ਰਹੇ ਹਾਂ।

ਅਨੁਮਿਤਾ ਮੁਤਾਬਕ ਇਹ ਵੇਲਾ ਆ ਗਿਆ ਹੈ ਜਦੋਂ 'ਗ੍ਰੇਡੈਡ ਰਿਸਪੌਂਸ ਐਕਸ਼ਨ ਪਲਾਨ' ਲਾਗੂ ਕੀਤਾ ਜਾਵੇ।

ਉਨ੍ਹਾਂ ਮੁਤਾਬਕ ਹੁਣ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਵਾਂ ਨੂੰ ਹਰਕਤ ਵਿੱਚ ਆਉਣ ਦੀ ਲੋੜ ਹੈ।

ਉਨ੍ਹਾਂ ਦਾ ਕਹਿਣਾ ਹੈ, "ਦਿੱਲੀ ਵਿੱਚ ਰਾਜਸਥਾਨ ਤੋਂ ਹਵਾ ਆ ਰਹੀ ਹੈ ਸਿਰਫ਼ ਇਹ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ। ਜੇਕਰ ਦਿੱਲੀ ਵਿੱਚ ਧੂੜ, ਨਿਰਮਾਣ ਕਾਰਜਾਂ ਕਾਰਨ ਫੈਲ ਰਹੀ ਹੈ ਤਾਂ ਉਸ 'ਤੇ ਰੋਕ ਲਗਾਉਣ ਦਾ ਇਹ ਸਹੀ ਵੇਲਾ ਹੈ।"

ਪ੍ਰਦੂਸ਼ਣ

ਤਸਵੀਰ ਸਰੋਤ, AFP

ਦਿੱਲੀ ਸਰਕਾਰ ਦਾ ਪੱਖ

ਪਰ ਸੂਬਾ ਸਰਕਾਰ ਇਲ ਵੇਲੇ ਹੀ ਮੂਡ ਵਿੱਚ ਹੈ। ਦਿੱਲੀ ਦੇ ਮੁੱਖ ਮੰਤਰੀ ਕਈ ਦਿਨਾਂ ਤੋਂ ਦਿੱਲੀ ਉਪ ਰਾਜਪਾਲ ਦੇ ਦਫ਼ਤਰ 'ਤੇ ਬੈਠੇ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੇ ਨਾਮ ਵੀਰਵਾਰ ਨੂੰ ਇੱਕ ਚਿੱਠੀ ਲਿਖੀ ਹੈ। ਹਾਲਾਂਕਿ ਉਹ ਚਿੱਠੀ ਉਨ੍ਹਾਂ ਅਤੇ ਦਿੱਲੀ ਸਰਕਾਰ ਵਿੱਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀ ਖਿੱਚੋਤਾਣ 'ਤੇ ਹੈ। ਪਰ ਉਸ ਵਿੱਚ ਦਿੱਲੀ ਦੇ ਪ੍ਰਦੂਸ਼ਣ ਦਾ ਵੀ ਜ਼ਿਕਰ ਹੈ।

ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ, "ਪਹਿਲਾਂ ਹਰ ਮਹੀਨੇ 15 ਦਿਨਾਂ ਵਿੱਚ ਪ੍ਰਦੂਸ਼ਣ ਦੀ ਸਮੀਖਿਆ ਅਤੇ ਪਲਾਨਿੰਗ ਦੀ ਬੈਠਕ ਹੁੰਦੀ ਹੈ। ਆਈਪੀਐਸ ਦਫ਼ਤਰਾਂ ਦੀ ਹੜਤਾਲ ਦੇ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਇਹ ਬੈਠਕ ਨਹੀਂ ਹੋ ਸਕੀ ਹੈ।"

ਅਰਵਿੰਦ ਕੇਜਰੀਵਾਲ ਨੇ ਇੱਕ ਰੀਟਵੀਟ ਕੀਤਾ ਹੈ ਜਿਸ ਮੁਤਾਬਕ ਸੂਬੇ ਦੇ ਮੁੱਖ ਸਕੱਤਰ ਨੇ ਪਿਛਲੇ 115 ਦਿਨਾਂ ਤੋਂ ਸੂਬੇ ਦੇ ਵਾਤਾਵਰਨ ਮੰਤਰੀ ਏਕੇ ਸਿੰਘ ਨਾਲ ਨਾ ਤਾਂ ਮੁਲਾਕਾਤ ਕੀਤੀ ਹੈ ਅਤੇ ਨਾ ਹੀ ਕਿਸੇ ਫੋਨ ਕਾਲ ਦਾ ਜਵਾਬ ਦਿੱਤਾ ਹੈ।

ਸਾਫ਼ ਹੈ ਕਿ ਦਿੱਲੀ ਐਨਸੀਆਰ ਦੇ ਪ੍ਰਦੂਸ਼ਣ ਦੇ ਪੱਧਰ 'ਤੇ ਸੂਬਾ ਸਰਕਾਰ ਨੇ ਆਪਣੇ ਹੱਥ ਖੜ੍ਹੇ ਲਏ ਹਨ।

ਗੌਰਤਲਬ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਪ੍ਰਦੂਸ਼ਣ ਤੋਂ ਨਿਪਟਣ ਲਈ ਦਿੱਲੀ ਅਤੇ ਗੁਆਂਢੀਆਂਸੂਬਿਆਂ ਦਾ ਨਾਲ ਮਿਲ ਕੇ ਕੇਂਦਰ ਸਰਕਾਰ ਦੀ ਇੱਕ ਕਮੇਟੀ ਬਣੀ ਸੀ।

ਹਰੇਕ 15 ਦਿਨਾਂ 'ਤੇ ਇਸ ਕਮੇਟੀ ਦੀ ਬੈਠਕ ਹੁੰਦੀ ਹੈ। ਜਦੋਂ-ਜਦੋਂ ਪ੍ਰਦੂਸ਼ਣ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਜਾਂਦਾ ਹੈ ਉਦੋਂ-ਉਦੋਂ ਇਹੀ ਕਮੇਟੀ ਦੱਸਦੀ ਹੈ ਕਿ ਸਰਕਾਰਾਂ ਨੂੰ ਕੀ ਐਮਰਜੈਂਸੀ ਕਦਮ ਚੁੱਕਣੇ ਹਨ।

ਪ੍ਰਦੂਸ਼ਣ

ਤਸਵੀਰ ਸਰੋਤ, Getty Images

ਸਿਹਤ 'ਤੇ ਅਸਰ

  • ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੇ.ਕੇ. ਅਗਰਵਾਲ ਮੁਤਾਬਕ ਇਸ ਤਰ੍ਹਾਂ ਦੇ ਪ੍ਰਦੂਸ਼ਣ ਦਾ ਅਸਰ ਬੱਚਿਆਂ ਅਤੇ ਵੱਡੇ ਦੋਵਾਂ 'ਤੇ ਪੈਂਦਾ ਹੈ।
  • ਜੇਕਰ ਹਵਾ ਵਿੱਚ PM 10 ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਅਸਥਮਾ ਅਤੇ ਕ੍ਰੋਨੀਕਲ ਬ੍ਰੋਂਕਾਈਟਸ ਦੀ ਖ਼ਤਰਾ ਵਧ ਜਾਂਦਾ ਹੈ।
  • ਜੇਕਰ ਹਵਾ ਵਿੱਚ PM 10 ਦੀ ਮਾਤਰਾ ਵਧ ਜਾਵੇ ਤਾਂ ਦਿਲ ਦੀ ਬਿਮਾਰੀ, ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ।
  • ਇਹ ਹਵਾ ਫੇਫੜਿਆਂ ਲਈ ਬਹੁਤ ਨੁਕਸਾਨਦਾਇਕ ਹੈ।

ਬਚਾਅ ਦੇ ਤਰੀਕੇ

  • ਡਾ. ਅਗਰਵਾਲ ਮੁਤਾਬਕ ਉਂਝ ਤਾਂ ਇਸ ਪ੍ਰਦੂਸ਼ਣ ਤੋਂ ਬਚਣ ਲਈ ਘਰ ਤੋਂ ਬਾਹਰ ਨਾ ਨਿਕਲਣਾ ਹੀ ਸਭ ਤੋਂ ਚੰਗਾ ਉਪਾਅ ਹੈ।
  • ਸਵੇਰ ਵੇਲੇ ਜੋ ਲੋਕ ਬਾਹਰ ਕਸਰਤ ਲਈ ਜਾਂਦੇ ਹਨ ਉਹ ਫਿਲਹਾਲ ਬਾਹਰ ਨਾ ਜਾਣ।
ਪ੍ਰਦੂਸ਼ਣ

ਤਸਵੀਰ ਸਰੋਤ, Getty Images

  • ਜਿੱਥੇ ਵੀ ਧੂੜ ਦਿਖੇ ਉੱਥੇ ਪਾਣੀ ਜ਼ਰੂਰ ਪਾਉ।
  • ਅਜਿਹੇ ਮੌਸਮ ਵਿੱਚ ਮਾਸਕ ਕਾਰਗਰ ਨਹੀਂ ਹਨ। ਧੂੜ ਵਿੱਚ ਮੂੰਹ 'ਤੇ ਗੀਲਾ ਕੱਪੜਾ ਲਗਾ ਲਉ।
  • ਏਅਰ ਪਿਊਰੀਫਾਇਰ ਤੋਂ ਵੀ ਕੰਮ ਨਹੀਂ ਚੱਲੇਗਾ, ਕੋਸ਼ਿਸ਼ ਕਰੋ ਕਿ ਘਰ 'ਚ ਫਿਲਟਰ ਵਾਲੇ ਏਸੀ ਦੀ ਵਰਤੋਂ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)