ਸੋਸ਼ਲ: ਪ੍ਰਦੂਸ਼ਣ ਦੀ ਆਦਤ ਨਹੀਂ ਜਾਂ ਸ਼੍ਰੀਲੰਕਾ ਦੇ ਖਿਡਾਰੀਆਂ ਦਾ 'ਡਰਾਮਾ'?

ਤਸਵੀਰ ਸਰੋਤ, DOMINIQUE FAGET/AFP/Getty Images
ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ 'ਚ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ ਸ਼੍ਰੀਲੰਕਾ ਦੇ ਖਿਡਾਰੀ ਪ੍ਰਦੂਸ਼ਣ ਮਾਸਕ ਵਿੱਚ ਦਿਖਾਈ ਦਿੱਤੇ।
ਫਿਰੋਜ਼ ਸ਼ਾਹ ਕੋਟਲਾ ਮੈਦਾਨ 'ਤੇ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤੀਜਾ ਅਤੇ ਆਖ਼ਰੀ ਟੈਸਟ ਮੈਚ ਖੇਡਿਆ ਗਿਆ। ਜਿਸ ਵਿੱਚ ਭਾਰਤ ਨੇ ਆਪਣੀ ਪਹਿਲੀ ਪਾਰੀ 7 ਵਿਕਟਾਂ 'ਤੇ 536 ਰਨ ਬਣਾ ਐਲਾਨ ਦਿੱਤੀ।
ਦਿਨ ਦਾ ਖੇਡ ਖ਼ਤਮ ਹੋਣ ਤੱਕ ਸ਼੍ਰੀਲੰਕਾ ਨੇ 3 ਵਿਕਟਾਂ ਦੇ ਨੁਕਾਸਨ 'ਤੇ 131 ਰਨ ਬਣਾਏ।
ਇਸਦੇ ਜਵਾਬ ਵਿੱਚ ਸ਼੍ਰੀਲੰਕਾ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਹੈ ਪਰ ਮੈਚ ਦੌਰਾਨ ਸ਼੍ਰੀਲੰਕਾਈ ਖਿਡਾਰੀਆਂ ਦਾ ਮਾਸਕ ਪਾ ਕੇ ਮੈਦਾਨ 'ਤੇ ਆਉਣਾ ਚਰਚਾ ਦਾ ਵਿਸ਼ਾ ਬਣ ਗਿਆ।
ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸਨੂੰ ਸਾਂਝਾ ਕੀਤਾ। ਕਈਆਂ ਨੇ ਇਸਨੂੰ ਸ਼੍ਰੀਲੰਕਾ ਵੱਲੋਂ ਮੈਚ ਨਾ ਖੇਡਣ ਦਾ ਬਹਾਨਾ ਦੱਸਿਆ।

ਤਸਵੀਰ ਸਰੋਤ, Twitter/@Pratham_10
ਪ੍ਰਥਮੇਸ਼ ਨੇ ਲਿਖਿਆ, ''ਦਿੱਲੀ ਵਿੱਚ ਸਮੋਗ ਕਾਰਨ ਸ਼੍ਰੀਲੰਕਾ ਦੇ ਫੀਲਡਰ ਮਾਸਕ ਵਿੱਚ ਵਿਖਾਈ ਦਿੱਤੇ। ਉਮੀਦ ਹੈ ਭਵਿੱਖ ਵਿੱਚ ਬੀਸੀਸੀਆਈ ਇਸ ਗੱਲ 'ਤੇ ਧਿਆਨ ਦੇਵੇਗਾ।

ਤਸਵੀਰ ਸਰੋਤ, Twitter
ਪਵਨ ਸ਼ਰਮਾ ਨੇ ਲਿਖਿਆ, ''ਕੀ ਸ਼੍ਰੀਲੰਕਾ ਦੇ ਖਿਡਾਰੀ ਮੈਚ ਹਾਰ ਰਹੇ ਹਨ ਇਸ ਕਰਕੇ ਉਹ ਇਹ ਡਰਾਮਾ ਕਰ ਰਹੇ ਹਨ।''
ਜੇਸੀ ਰਾਜਕੁਮਾਰੀ ਨੇ ਲਿਖਿਆ, ''ਭਾਰਤੀ ਖਿਡਾਰੀ ਅਤੇ ਖੇਡ ਦੇਖਣ ਲਈ ਮੈਦਾਨ ਵਿੱਚ ਪੁੱਜੇ ਦਰਸ਼ਕਾਂ ਨੇ ਮਾਸਕ ਨਹੀਂ ਲਗਾਏ ਅਤੇ ਉਹ ਠੀਕ ਵੀ ਹੈ। ਸ਼੍ਰੀਲੰਕਾ ਦੇ ਖਿਡਾਰੀਆਂ ਨੇ ਮਾਸਕ ਕਿਉਂ ਲਗਾਏ ਹਨ। ਇਹ ਤਾਂ ਡਰਾਮਾ ਚੱਲ ਰਿਹਾ ਹੈ!''
ਜੇਸੀ ਦੀ ਟਿੱਪਣੀ ਦੇ ਜਵਾਬ ਵਿੱਚ ਯਸੀਨ ਨੇ ਲਿਖਿਆ ,''ਮੈਂ ਇਹ ਕਹਿ ਸਕਦਾ ਹਾਂ ਕਿ ਸ਼ਾਇਦ ਇਨ੍ਹਾਂ ਨੂੰ ਐਨੇ ਪ੍ਰਦੂਸ਼ਣ ਦੀ ਆਦਤ ਨਹੀਂ ਹੈ।''

ਤਸਵੀਰ ਸਰੋਤ, Twitter
ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਲਿਖਿਆ, ''ਕੋਟਲਾ ਵਿੱਚ ਮਾਸਕ ਪਾ ਕੇ ਉਤਰੇ ਸ਼੍ਰੀਲੰਕਾ ਦੇ ਖਿਡਾਰੀਆਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਦਿੱਲੀ ਵਿੱਚ ਠੰਡ ਦੇ ਮੌਸਮ 'ਚ ਕ੍ਰਿਕੇਟ ਖੇਡਣ 'ਤੇ ਰੋਕ ਲਗਾ ਦੇਣੀ ਚੀਹੀਦੀ ਹੈ।''
ਦਵੇਂਦਰ ਗੁਲਾਟੀ ਨੇ ਲਿਖਿਆ, ''ਜੇਕਰ ਭਾਰਤ ਦੀ ਏਅਰ ਕੁਆਲਟੀ ਐਨੀ ਹੀ ਖ਼ਰਾਬ ਹੈ ਤਾਂ ਉਮੀਦ ਹੈ ਕਿ ਆਈਪੀਐਲ ਦੇ ਮੈਚ ਲਈ ਸ਼੍ਰੀਲੰਕਾ ਦੇ ਖਿਡਾਰੀ ਭਾਰਤ ਨਹੀਂ ਆਉਣਗੇ।''

ਦਿੱਲੀ ਵਿੱਚ ਐਤਵਾਰ ਦਾ ਏਅਰ ਕੁਆਲਿਟੀ ਇੰਡੈਕਸ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇੱਥੇ ਦੁਪਹਿਰ 1 ਵਜੇ ਤੋਂ ਹਵਾ ਵਿੱਚ ਪੀਐੱਮ 2.5 ਕਾਫ਼ੀ ਖ਼ਤਰਨਾਕ ਪੱਧਰ 'ਤੇ ਸੀ।

ਐਤਵਾਰ ਦੇ ਇਸੇ ਸਮੇਂ ਚਾਰੋ ਪਾਸੇ ਸਮੁੰਦਰ ਨਾਲ ਘਿਰੇ ਸ਼੍ਰੀਲੰਕਾ ਦਾ ਪ੍ਰਦੂਸ਼ਣ ਪੱਧਰ ਕਾਫ਼ੀ ਘੱਟ ਸੀ।












