ਦੀਵਾਲੀ : ਕੀ ਹੈ ਭਾਰਤ ਵਿੱਚ ਪਟਾਕਿਆਂ ਦੇ ਆਉਣ ਦਾ ਇਤਿਹਾਸ

ਤਸਵੀਰ ਸਰੋਤ, AFP
ਸੁਪਰੀਮ ਕੋਰਟ ਨੇ ਕੋਲਕਾਤਾ ਹਾਈਕੋਰਟ ਦੇ ਪਟਾਕੇ ਚਲਾਉਣ ਉੱਤੇ ਪਾਬੰਦੀ ਲਾਉਣ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਜੇਕਰ ਸ਼ਹਿਰ ਦੀ ਹਵਾ ਦੀ ਕੁਆਲਟੀ ਮਾੜੀ ਨਹੀਂ ਤਾਂ ਲੋਕ ਗਰੀਨ ਪਟਾਕੇ ਚਲਾ ਸਕਦੇ ਹਨ।
ਸੁਪਰੀਮ ਕੋਰਟ ਨੇ ਬਾਰੂਦ ਤੋਂ ਬਣੇ ਪਟਾਕਿਆਂ ਉੱਤੇ ਰੋਕ ਲਾਉਂਦਿਆਂ ਕਿਹਾ ਕਿ ਗਰੀਨ ਪਟਾਕੇ ਚਲਾਏ ਜਾ ਸਕਦੇ ਹਨ।
ਇਸ ਤੋਂ ਪਹਿਲਾਂ ਦਿੱਲੀ ਦੇ ਨੈਸ਼ਨਲ ਕੈਪਟੀਲ ਖੇਤਰ ਵਿਚ ਬਾਰੂਦੀ ਪਟਾਕਿਆਂ ਦੀ ਵਿਕਰੀ ਉੱਤੇ ਪਾਬੰਦੀ ਲਾਉਦੇ ਹੋਏ ਅਦਾਲਤ ਕਹਿ ਚੁੱਕੀ ਹੈ ਕਿ ਲੋਕਾਂ ਦੀ ਜ਼ਿੰਦਗੀ ਤੋਂ ਵੱਧ ਕੁਝ ਵੀ ਅਹਿਮ ਨਹੀਂ ਹੈ।
ਅਦਾਲਤ ਨੇ ਅਪੀਲ ਦੇ ਬਾਵਜੂਦ ਫ਼ੈਸਲਾ ਨਹੀਂ ਬਦਲਿਆ ਹੈ।
ਬੀਬੀਸੀ ਨੇ ਆਪਣੇ ਪਾਠਕਾਂ ਨੂੰ ਪੁੱਛਿਆ ਕਿ ਸੀ ਇਸ ਪ੍ਰਸੰਗ ਵਿੱਚ ਤੁਸੀਂ ਕਿਹੋ ਜਿਹੀ ਕਵਰੇਜ ਚਾਹੁੰਦੇ ਹੋ ਤਾਂ ਕਈ ਸਵਾਲ ਮਿਲੇ।
ਪਾਠਕਾਂ ਨੇ ਕੀ ਪੁੱਛਿਆ?
ਕੁੱਝ ਨੇ ਪੁੱਛਿਆ ਕਿ ਦਿੱਲੀ ਦੇ ਪ੍ਰਦੂਸ਼ਣ 'ਚ ਪਟਾਕਿਆਂ ਦੀ ਕਿੰਨੀ ਹਿੱਸੇਦਾਰੀ ਹੈ? ਦੂਸਰੇ ਜਾਨਣਾ ਚਹੁੰਦੇ ਸਨ ਕਿ ਇਸ ਪਾਬੰਦੀ ਨਾਲ਼ ਪਟਾਕਿਆਂ ਦੇ ਕਾਰੋਬਾਰ ਨਾਲ਼ ਜੁੜੇ ਲੋਕਾਂ ਉੱਤੇ ਕੀ ਅਸਰ ਹੋਵੇਗਾ?
ਬਹੁਤੇ ਸਵਾਲ ਪਟਾਕਿਆਂ ਦੇ ਇਤਿਹਾਸ ਨਾਲ਼ ਜੁੜੇ ਹੋਏ ਸਨ। ਲੋਕੇਸ਼ ਪਾਲ ਨੇ ਪੁੱਛਿਆ, "ਦਿਵਾਲੀ ਤੇ ਆਤਿਸ਼ਬਾਜ਼ੀ ਕਦੋਂ ਤੇ ਕਿਵੇਂ ਸ਼ੁਰੂ ਹੋਈ ਤੇ ਕਿਉਂ ?
ਇਹ ਵੀ ਪੜ੍ਹੋ :
"ਕੀ ਦਿਵਾਲੀ 'ਤੇ ਆਤਿਸ਼ਬਾਜੀ ਕਰਨਾ ਪੁਰਾਣੇ ਸਮੇਂ ਨਾਲ ਜੁੜਿਆ ਹੋਇਆ ਹੈ?"
ਵਿਜੇ ਖੰਡੇਰਾ ਦਾ ਸਵਾਲ ਹੈ, "ਦਿਵਾਲੀ 'ਚ ਪਟਾਕੇ ਕਦੋਂ ਸ਼ੁਰੂ ਹੋਏ?"
ਕੀ ਆਤਿਸ਼ਬਾਜੀ ਦਾ ਜ਼ਿਕਰ ਧਰਮ ਗ੍ਰੰਥਾਂ 'ਚ ਮਿਲਦਾ ਹੈ।

ਤਸਵੀਰ ਸਰੋਤ, AFP
ਸੋ ਅਸੀਂ ਸਭ ਤੋਂ ਪਹਿਲਾਂ ਇਸੇ ਸਵਾਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ। ਕੀ ਭਾਰਤ ਵਿੱਚ ਆਤਿਸ਼ਬਾਜੀ ਨੂੰ ਲੈ ਕੇ ਕੋਈ ਇਤਿਹਾਸਕ ਪ੍ਰੰਪਰਾ ਰਹੀ ਹੈ?
ਰਾਜੀਵ ਲੋਚਨ ਦੇ ਉੱਤਰ
ਰਾਜੀਵ ਲੋਚਨ ਪੰਜਾਬ ਯੂਨੀਵਰਸਿਟੀ 'ਚ ਇਤਿਹਾਸ ਪੜ੍ਹਾਉਂਦੇ ਹਨ।
ਉਹ ਕਹਿੰਦੇ ਹਨ ਕਿ ਮਿੱਥਾਂ ਤੇ ਪੁਰਾਣਾਂ ਤੋਂ ਤਾਂ ਅਜਿਹਾ ਨਹੀਂ ਲਗਦਾ।
ਪ੍ਰਾਚੀਨ ਗ੍ਰੰਥਾਂ ਅਨੁਸਾਰ ਲੋਕ ਦਿਵਾਲੀ ਦੇ ਤਿਉਹਾਰ 'ਤੇ ਰੌਸ਼ਨੀ ਕਰਕੇ ਖ਼ੁਸ਼ੀ ਪ੍ਰਗਟ ਕਰਦੇ ਸਨ। ਸ਼ੋਰ ਪਾ ਕੇ ਨਹੀਂ।
ਪਟਾਕਿਆਂ ਨਾਲ ਸ਼ੋਰ ਕਰਨਾ ਤਾਂ ਚੀਨੀ ਰਵਾਇਤ ਸੀ। ਚੀਨੀ ਧਾਰਨਾ ਸੀ ਕਿ ਪਟਾਕਿਆਂ ਦੇ ਸ਼ੋਰ ਦੇ ਡਰੋਂ ਬੁਰੀਆਂ ਆਤਮਾਵਾਂ, ਬਦਕਿਸਮਤੀ ਭੱਜੇਗੀ ਅਤੇ ਖ਼ੁਸ਼ ਕਿਸਮਤੀ ਵਧੇਗੀ।
ਭਾਰਤ ਵਿੱਚ ਇਹ ਖ਼ਿਆਲ ਸ਼ਾਇਦ 12ਵੀਂ ਸਦੀ 'ਚ ਸ਼ੁਰੂ ਹੋਇਆ। ਇਹ ਸੰਭਵ ਤੌਰ 'ਤੇ ਚੀਨ, ਤਿੱਬਤ ਅਤੇ ਪੂਰਬ ਏਸ਼ੀਆ ਤੋਂ ਆਇਆ।
ਰਿਗਵੇਦ 'ਚ ਤਾਂ ਬਦਕਿਸਮਤੀ ਲਿਆਉਣ ਵਾਲੀ ਨਿਰੁਤੀ ਨੂੰ ਦੇਵੀ ਮੰਨਿਆ ਗਿਆ ਹੈ ।

ਤਸਵੀਰ ਸਰੋਤ, Reuters
ਉਸ ਨੂੰ ਦੁਆ ਕੀਤੀ ਜਾਂਦੀ ਸੀ ਕਿ ਮਾਂ ਹੁਣ ਜਾਓ, ਮੁੜ ਕੇ ਨਾ ਆਇਓ। ਇਹ ਕਿਤੇ ਨਹੀਂ ਲਿਖਿਆ ਕਿ ਉਸ ਨੂੰ ਰੌਲ਼ਾ ਪਾ ਕੇ ਡਰਾ ਕੇ ਭਜਾਇਆ ਜਾਵੇ।
ਹਾਂ ਭਾਰਤੀ ਲੰਮੇ ਸਮੇਂ ਤੋਂ ਰੌਸ਼ਨੀ ਨਾਲ ਫ਼ਟਣ ਵਾਲੇ ਜੰਤਰਾਂ ਤੋਂ ਜਾਣੂੰ ਸਨ। ਦੋ ਹਜ਼ਾਰ ਸਾਲ ਪਹਿਲਾਂ ਦੇ ਮਿੱਥਾਂ 'ਚ ਅਜਿਹਾ ਜ਼ਿਕਰ ਹੈ।

ਤਸਵੀਰ ਸਰੋਤ, Getty Images
ਈਸਾ ਤੋਂ ਪਹਿਲਾਂ ਲਿਖੇ ਗਏ ਕੌਟਲਿਆ ਦੇ ਅਰਥ ਸ਼ਾਸਤਰ 'ਚ ਵੀ ਤੇਜ਼ੀ ਨਾਲ਼ ਜਲਣ ਵਾਲੇ ਚੂਰਣ ਦਾ ਜ਼ਿਕਰ ਹੈ ਜੋ ਲਾਟਾਂ ਕੱਢਦਾ ਸੀ।
ਜੇ ਇਸ ਨੂੰ ਨਲਕੀ 'ਚ ਪਾਇਆ ਜਾਂਦਾ ਤਾਂ ਪਟਾਕਾ ਬਣ ਜਾਂਦਾ ਸੀ।
ਲੂਣ ਤੋਂ ਪਟਾਕੇ?
ਲੂਣ ਨੂੰ ਬਾਰੀਕ ਪੀਹ ਕੇ ਚੂਰਣ ਬਣਾ ਲਿਆ ਜਾਂਦਾ ਸੀ। ਇਸ ਵਿੱਚ ਗੰਧਕ ਅਤੇ ਕੋਲੇ ਦੇ ਬੁਰਾਦੇ ਦੀ ਢੁੱਕਵੀਂ ਮਾਤਰਾ ਮਿਲਾ ਕੇ ਇਸ ਦੀ ਜਲਣਸ਼ੀਲਤਾ ਵੱਧ ਜਾਂਦੀ ਸੀ।

ਤਸਵੀਰ ਸਰੋਤ, NARINDER NANU
ਇਸ ਚੂਰਣ ਨੂੰ ਵੈਦ ਵੀ ਕਈ ਬਿਮਾਰੀਆਂ ਦੇ ਇਲਾਜ ਲਈ ਵਰਤਦੇ ਸਨ।
ਤਕਰੀਬਨ ਸਾਰੇ ਦੇਸ਼ 'ਚ ਹੀ ਇਸ ਚੂਰਣ ਤੋਂ ਬਣਿਆ ਬਰੂਦ ਮਿਲ ਜਾਂਦਾ ਸੀ ਪਰ ਇਸਦੀ ਵਰਤੋਂ ਪਟਾਕੇ ਬਣਾਉਣ 'ਚ ਨਹੀਂ ਸੀ ਹੁੰਦੀ।
ਖੁਸ਼ੀਆਂ ਮਨਾਉਣ ਲਈ ਰੌਸ਼ਨੀ ਕੀਤੀ ਜਾਂਦੀ ਸੀ। ਘਿਓ ਦੇ ਦੀਵੇ ਬਾਲ਼ੇ ਜਾਂਦੇ ਸਨ।

ਤਸਵੀਰ ਸਰੋਤ, Getty Images
ਬਾਰੂਦ ਇੰਨਾ ਜਲਣਸ਼ੀਲ ਵੀ ਨਹੀਂ ਸੀ ਕਿ ਇਹ ਦੁਸ਼ਮਣ ਨੂੰ ਮਾਰਨ ਲਈ ਵਰਤਿਆ ਜਾ ਸਕੇ।
ਅਜਿਹੇ ਅਸਲੇ ਦਾ ਜ਼ਿਕਰ ਤਾਂ 1270 ਵਿੱਚ ਸੀਰੀਆ ਦੇ ਰਸਾਇਣ ਵਿਗਿਆਨੀ ਹਸਨ ਅਲ ਰਮਹਾ ਨੇ ਆਪਣੀ ਕਿਤਾਬ ਵਿੱਚ ਕੀਤਾ।
ਉਸ ਨੇ ਨਾਲ ਇਸ ਨੂੰ ਗਰਮ ਪਾਣੀ ਨਾਲ਼ ਸ਼ੁੱਧ ਕਰਕੇ ਇਸ ਨੂੰ ਹੋਰ ਧਮਾਕਾ ਖੇਜ ਬਣਾਉਣ ਦੀ ਗੱਲ ਕੀਤੀ ਸੀ।
ਕੀ ਪਟਾਕੇ ਭਾਰਤ 'ਚ ਮੁਗ਼ਲ ਲਿਆਏ?
ਇਸ ਮਗਰੋਂ ਜਦੋਂ ਕਾਬੁਲ ਦੇ ਸੁਲਤਾਨ ਬਾਬਰ ਨੇ ਮੁਗ਼ਲ ਫੌਜ ਨਾਲ 1526 ਵਿੱਚ ਦਿੱਲੀ ਦੇ ਸੁਲਤਾਨ ਉੱਤੇ ਹਮਲਾ ਕੀਤਾ ਤਾਂ, ਇਤਿਹਾਸਕਾਰਾਂ ਦਾ ਕਹਿਣਾ ਹੈ, ਕਿ ਉਸ ਦੀਆਂ ਬੰਦੂਕਾਂ ਦੀਆਂ ਆਵਾਜ਼ ਸੁਣ ਕੇ ਭਾਰਤੀ ਜਵਾਨਾਂ ਦੇ ਹੌਂਸਲੇ ਟੁੱਟ ਗਏ।

ਤਸਵੀਰ ਸਰੋਤ, Getty Images
ਜੇ ਮੰਦਰਾਂ ਅਤੇ ਕਸਬਿਆਂ ਵਿੱਚ ਆਤਸ਼ਬਾਜ਼ੀ ਚਲਾਉਣ ਦੀਆਂ ਰਵਾਇਤਾਂ ਰਹੀਆਂ ਹੁੰਦੀਆਂ ਤਾਂ ਸ਼ਾਇਦ ਇਹ ਸਿਪਾਹੀ ਉੱਚੀ ਆਵਾਜ਼ ਤੋਂ ਇੰਨਾ ਨਾ ਡਰਦੇ ।
'ਪਟਾਕੇ ਪਹਿਲਾਂ ਤੋਂ ਮੌਜੂਦ ਸਨ'
ਮੁਗ਼ਲ ਇਤਿਹਾਸਕਾਰ ਨਜ਼ਫ ਹੈਦਰ ਮੁਤਾਬਕ ਮੁਗ਼ਲ ਦੌਰ ਵਿੱਚ ਆਤਸ਼ਬਾਜ਼ੀ ਅਤੇ ਪਟਾਕੇ ਚੰਗੀ ਤਰ੍ਹਾਂ ਵਰਤੇ ਜਾਂਦੇ ਸਨ।
ਉਹ ਜਾਣਦੇ ਸਨ ਪਰ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਭਾਰਤ ਵਿੱਚ ਆਤਿਸ਼ਬਾਜ਼ੀ ਮੁਗਲਾਂ ਨਾਲ ਆਈ ਹੈ। ਇਹ ਅਸਲ 'ਚ ਉਨ੍ਹਾਂ ਤੋਂ ਪਹਿਲਾਂ ਹੀ ਚਲਨ ਵਿੱਚ ਸਨ।

ਤਸਵੀਰ ਸਰੋਤ, Getty Images
ਦਾਰਾ ਸ਼ਿਕੋਹ ਦੇ ਵਿਆਹ ਦੇ ਚਿੱਤਰ ਵਿੱਚ, ਲੋਕ ਪਟਾਕੇ ਚਲਾਉਂਦੇ ਵੇਖੇ ਜਾ ਸਕਦੇ ਹਨ ਪਰ ਇਹ ਮੁਗ਼ਲਾਂ ਤੋਂ ਪਹਿਲਾਂ ਵੀ ਸਨ। ਫਿਰੋਜ਼ ਸ਼ਾਹ ਦੇ ਦੌਰ ਦੌਰਾਨ, ਖੂਬ ਆਤਸ਼ਬਾਜ਼ੀ ਹੁੰਦੀ ਸੀ।'
ਮੁਗ਼ਲ ਦੌਰ ਵਿੱਚ, ਵਿਆਹਾਂ ਅਤੇ ਦੂਜੇ ਜਸ਼ਨਾਂ ਦੌਰਾਨ ਪਟਾਕੇ ਅਤੇ ਆਤਿਸ਼ਬਾਜ਼ੀ ਵੀ ਹੁੰਦੀ ਸੀ।'
ਇਹ ਵੀ ਪੜ੍ਹੋ:
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













