ਇੱਕ ਪੰਛੀ ਜਿਸ ਦੀ ਚੁੰਝ ਉੱਤੇ ਪਲਾਸਟਿਕ ਰਿੰਗ ਚੜ੍ਹ ਗਿਆ

ਤਸਵੀਰ ਸਰੋਤ, Manoj Nair/BBC
ਭਾਰਤੀ ਜੰਗਲੀ ਜੀਵਨ ਪ੍ਰੇਮੀ ਅਤੇ ਜੰਗਲਾਤ ਅਧਿਕਾਰੀ ਇੱਕ ਲੁਪਤ ਹੋਣ ਦੀ ਕਗਾਰ 'ਤੇ ਖੜ੍ਹੇ ਪੰਛੀ ਸਾਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਪੰਛੀ ਦੀ ਚੁੰਝ ਇੱਕ ਪਲਾਸਟਿਕ ਦੀ ਰਿੰਗ ਵਿੱਚ ਫਸ ਕੇ ਬੰਦ ਹੋ ਗਿਆ ਹੈ।
ਕਾਲੇ-ਰੰਗੀ ਗਰਦਨ ਵਾਲਾ ਇਸ ਪੰਛੀ ਨੂੰ ਪਹਿਲੀ ਵਾਰੀ ਦਿੱਲੀ ਦੇ ਬਾਹਰ ਦਲਦਲੀ ਖੇਤਰ ਵਿੱਚ ਪੰਛੀਆਂ 'ਤੇ ਨਜ਼ਰ ਰੱਖਣ ਵਾਲੇ (ਬਰਡ ਵਾਚਰਜ਼) ਇੱਕ ਗਰੁੱਪ ਨੂੰ 7 ਜੂਨ ਨੂੰ ਮਿਲਿਆ ਸੀ।
ਇਹ ਪੰਛੀ ਪਾਣੀ ਤਾਂ ਪੀ ਸਕਦਾ ਹੈ ਪਰ ਰਿੰਗ ਵਿੱਚ ਫਸੀ ਚੁੰਝ ਉਸ ਨੂੰ ਮੂੰਹ ਖੋਲ੍ਹਣ ਤੋਂ ਰੋਕ ਰਹੀ ਸੀ ਜਿਸ ਕਾਰਨ ਉਹ ਕੁਝ ਖਾ ਨਹੀਂ ਪਾ ਰਿਹਾ।
ਰੱਖਿਅਕਾਂ ਨੂੰ ਉਮੀਦ ਹੈ ਕਿ ਇਸ ਤੋਂ ਪਹਿਲਾਂ ਕਿ ਇਸ ਪੰਛੀ ਦੀ ਭੁੱਖ ਕਾਰਨ ਮੌਤ ਹੋ ਜਾਏ ਉਸ ਤੋਂ ਪਹਿਲਾਂ ਕਾਬੂ ਕਰਕੇ ਬਚਾਅ ਲੈਣਗੇ।
ਕਾਬੂ ਕਰਨ ਲਈ ਸਾਰਸ ਦਾ ਕਮਜ਼ੋਰ ਹੋਣਾ ਜ਼ਰੂਰੀ
ਪੰਛੀਆਂ ਨੂੰ ਬਚਾਉਣ ਦੀ ਮੁਹਿੰਮ ਵਿੱਚ ਜੁਟੇ ਅਤੇ ਦਿੱਲੀ ਬਰਡ ਫਾਉਂਡੇਸ਼ਨ ਦੇ ਮੈਂਬਰ ਪੰਕਜ ਗੁਪਤਾ ਦਾ ਕਹਿਣਾ ਹੈ, " ਇਸ ਪੰਛੀ ਨੂੰ ਇੰਨਾ ਕਮਜ਼ੋਰ ਹੋਣਾ ਪਏਗਾ ਕਿ ਇਹ ਉੱਡ ਨਾ ਸਕੇ ਪਰ ਜੇ ਇਹ ਜ਼ਿਆਦਾ ਕਮਜ਼ੋਰ ਹੋ ਗਿਆ ਤਾਂ ਇਸ ਦੀ ਮੌਤ ਹੋ ਜਾਵੇਗੀ।"
ਪੰਕਜ ਗੁਪਤਾ ਦਾ ਮੰਨਣਾ ਹੈ ਕਿ ਇਹ ਰਿੰਗ ਕਿਸੇ ਬੋਤਲ ਦੇ ਢੱਕਣ ਦੀ ਲਗਦੀ ਹੈ ਜੋ ਕਿ ਸਾਰਸ ਦੀ ਚੁੰਝ ਵਿੱਚ ਫੱਸ ਗਈ।

ਤਸਵੀਰ ਸਰੋਤ, Manoj Nair/BBC
ਇਸ ਸਾਰਸ ਦੀ ਫੋਟੋ ਸਭ ਤੋਂ ਪਹਿਲਾਂ ਮਨੋਜ ਨਾਇਰ ਨੇ ਖਿੱਚੀ ਜੋ ਕਿ ਪੰਛੀਆਂ 'ਤੇ ਨਜ਼ਰ ਰੱਖਦੇ ਹਨ ਅਤੇ ਇਹ ਫੋਟੋ ਪੰਕਜ ਗੁਪਤਾ ਨੂੰ ਭੇਜ ਦਿੱਤੀ। ਫਿਰ ਇਹ ਤਸਵੀਰ ਉਨ੍ਹਾਂ ਆਪਣੇ ਹੋਰ ਸਾਥੀਆਂ ਨੂੰ ਭੇਜ ਦਿੱਤੀ ਅਤੇ ਸ਼ੁਰੂ ਹੋਇਆ ਬਚਾਅ ਕਾਰਜ।
ਕਿਵੇਂ ਫੜਿਆ ਜਾਏਗਾ ਸਾਰਸ
'ਬੰਬੇ ਨੈਚੁਰਲ ਹਿਸਟਰੀ ਸੁਸਾਇਟੀ' ਦੇ ਮੈਂਬਰਾਂ ਦੀ ਅਗਵਾਈ ਵਿੱਚ ਇਸ ਸਾਰਸ ਨੂੰ ਬਚਾਉਣ ਦਾ ਕਾਰਜ ਵਿੱਢਿਆ ਗਿਆ ਹੈ। ਇਹ ਸਸੰਥਾ ਸਥਾਨਕ ਜੰਗਲਾਤ ਅਧਿਕਾਰੀਆਂ ਨਾਲ ਮਿਲ ਕੇ ਬਚਾਅ ਕਾਰਜ ਕਰਦੀ ਹੈ।
ਪੰਕਜ ਗੁਪਤਾ ਜੋ ਕਿ ਆਪਣੀ ਟੀਮ ਨਾਲ ਸੋਮਵਾਰ ਤੋਂ ਭਾਲ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਾਲ ਵਿਛਾ ਕੇ ਸਾਰਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਹਰ ਵਾਰੀ ਉੱਡ ਗਿਆ। ਹੁਣ ਅਸੀਂ ਬੰਬੂ ਦਾ ਜਾਲ ਵਿਛਾ ਕੇ ਉਸ 'ਤੇ ਗੂੰਦ ਲਾਉਣ ਦਾ ਫੈਸਲਾ ਕੀਤਾ ਹੈ।
ਪੰਕਜ ਗੁਪਤਾ ਮੁਤਾਬਕ ਕਾਲੇ-ਰੰਗ ਦੇ ਸਾਰਸ 'ਲੁਪਤ ਹੋਣ ਦੀ ਕਗਾਰ 'ਤੇ ਹਨ' ਅਤੇ ਇਹ ਭਾਰਤ, ਇੰਡੋਨੇਸ਼ੀਆ ਅਤੇ ਸ੍ਰੀ ਲੰਕਾ ਵਿੱਚ ਪਾਏ ਜਾਂਦੇ ਹਨ। 50-60 ਸਾਰਸ ਦਿੱਲੀ ਤੋਂ ਬਾਹਰ ਦਲਦਲ ਵਾਲੇ ਖੇਤਰ ਵਿੱਚ ਪਾਏ ਜਾਂਦੇ ਹਨ। ਉਹ ਜ਼ਿਆਦਾਤਰ ਦਲਦਲੇ ਇਲਾਕੇ ਵਿੱਚ ਪਾਏ ਜਾਂਦੇ ਹਨ ਜਿੱਥੇ ਮੱਛੀਆਂ ਅਤੇ ਗੰਡੋਏ ਦਾ ਸ਼ਿਕਾਰ ਕਰਦੇ ਹਨ।

ਤਸਵੀਰ ਸਰੋਤ, Manoj Nair/BBC
ਪੰਕਜ ਗੁਪਤਾ ਮੁਤਾਬਕ ਇਹ ਸਾਰਸ ਕਾਫ਼ੀ 'ਭਾਰੀ' ਸੀ। ਇਸ ਨੂੰ ਲੱਗਿਆ ਕਿ ਇਹ 15-20 ਸੁਕੇਅਰ ਕਿਲੋਮੀਟਰ ਘੁੰਮ ਸਕਦਾ ਹੈ, ਜੋ ਕਿ ਤਿੰਨ ਵੱਖੋ-ਵੱਖਰੇ ਦਲਦਲੀ ਇਲਾਕੇ ਹਨ।
ਇਹ ਸਾਰਸ ਪਹਿਲਾਂ ਬਸਾਈ ਵੈੱਟਲੈਂਡ ਵਿੱਚ ਦੇਖਿਆ ਗਿਆ ਸੀ ਜੋ ਕਿ ਦਿੱਲੀ ਤੋਂ 34 ਕਿਲੋਮੀਟਰ ਦੂਰ ਹੈ। ਇਸ ਦੀ ਨੇੜਲੀ ਵੈੱਟਲੈਂਡ ਵਿੱਚ ਵੀ ਬਚਾਅ ਕਾਰਜ ਜਾਰੀ ਹੈ ਜਿੱਥੇ ਇਹ ਬਾਅਦ ਵਿੱਚ ਦੇਖਿਆ ਗਿਆ।
ਬਸਾਈ ਵੈੱਟਲੈਂਡ ਉਦੋਂ ਤੋਂ ਹੀ ਚਰਚਾ ਵਿੱਚ ਹੈ ਜਦੋਂ ਤੋਂ ਪੰਛੀਆਂ ਨੂੰ ਬਚਾਉਣ ਵਾਲੇ ਅਤੇ ਸਥਾਨਕ ਵਾਤਾਵਰਨ ਪ੍ਰੇਮੀਆਂ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਦਰਅਸਲ ਸਰਕਾਰ ਦੀ ਇੱਥੇ ਕੂੜੇ ਦੀ ਰੀਸਾਈਕਲਿੰਗ ਲਈ ਫੈਕਟਰੀ ਲਾਉਣ ਦੀ ਯੋਜਨਾ ਹੈ।
ਕਜ ਗੁਪਤਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਇਹ ਫੈਕਟਰੀ ਵਾਤਾਵਰਨ ਲਈ ਚੰਗੀ ਹੈ ਪਰ ਵੈੱਟਲੈਂਡ ਦੀ ਹੀ ਚੋਣ ਕਿਉਂ?"
ਕੌਮੀ ਵਾਤਾਵਰਨ ਟ੍ਰਿਬਿਊਨਲ ਹੀ ਹੁਣ ਤੈਅ ਕਰੇਗਾ ਕਿ ਬਸਾਈ ਨੂੰ ਰਸਮੀ ਤੌਰ 'ਤੇ ਵੈੱਟਲੈਂਡ ਐਲਾਨ ਦੇਣਾ ਚਾਹੀਦਾ ਹੈ ਜਾਂ ਨਹੀਂ।
ਪੰਕਜ ਗੁਪਤਾ ਦਾ ਮੰਣਨਾ ਹੈ ਕਿ ਸਾਰਸ ਨੂੰ ਬਚਾਉਣ ਨਾਲ ਵੈੱਟਲੈਂਡ ਦਾ ਮਕਸਦ ਵੀ ਪੂਰਾ ਹੋਏਗਾ।












