ਦੁਨੀਆਂ ਦੀ ਸਭ ਤੋਂ ਲੰਬੀ ਨਾਨ-ਸਟਾਪ ਫਲਾਈਟ

ਤਸਵੀਰ ਸਰੋਤ, EPA
- ਲੇਖਕ, ਸਾਰਾਹ ਪੋਰਟਰ
- ਰੋਲ, ਪੱਤਰਕਾਰ, ਬੀਬੀਸੀ ਨਿਊਜ਼
ਸਿੰਗਾਪੁਰ ਏਅਰਲਾਈਨਜ਼ ਦਾ ਦਾਅਵਾ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਲੰਬੀ ਨਾਨ-ਸਟਾਪ ਫਲਾਈਟ ਸ਼ੁਰੂ ਕਰਨ ਜਾ ਰਹੇ ਹਨ।
ਅਕਤੂਬਰ ਤੋਂ ਮੁਸਾਫ਼ਰ ਸਿੰਗਾਪੁਰ ਤੋਂ ਨਿਉਅਰਕ, ਨਿਊ ਜਰਸੀ ਤੱਕ ਬਿਨਾਂ ਰੁਕੇ 19 ਘੰਟਿਆਂ ਦਾ ਲੰਬਾ ਸਫ਼ਰ ਕਰ ਪਾਉਣਗੇ।
ਇਸ ਵੇਲੇ ਸਭ ਤੋਂ ਲੰਬੀ ਉਡਾਣ ਹੈ ਆਕਲੈਂਡ ਤੋਂ ਦੋਹਾ ਦੀ ਜੋ ਕਿ 17.5 ਘੰਟੇ ਨਾਨ-ਸਟਾਪ ਚੱਲਦੀ ਹੈ।

ਤਸਵੀਰ ਸਰੋਤ, Airbus
ਦੂਜੀ ਲੰਬੀ ਨਾਨ-ਸਟਾਪ ਉਡਾਣ ਕੋਂਟਸ ਤੋਂ ਇਸੇ ਸਾਲ ਪਰਥ ਤੇ ਲੰਡਨ ਵਿਚਾਲੇ ਸ਼ੁਰੂ ਹੋਈ ਸੀ ਜੋ ਕਿ 17 ਘੰਟੇ ਦਾ ਸਫ਼ਰ ਤੈਅ ਕਰਦੀ ਹੈ।
2004 ਤੋਂ 2013 ਦੇ ਵਿਚਾਲੇ ਸਿੰਗਾਪੁਰ ਏਅਰਲਾਈਂਜ਼ ਨੇ ਸਿੰਗਾਪੁਰ ਚਾਂਗੀ ਹਵਾਈ ਅੱਡੇ ਤੋਂ ਨਿਉਅਰਕ ਤੱਕ ਨਾਨ-ਸਟਾਪ ਸਰਵਿਸ ਸ਼ੁਰੂ ਕੀਤੀ ਸੀ । ਪਰ ਤੇਲ ਦੀਆਂ ਕੀਮਤਾਂ ਵਧਣ ਅਤੇ ਕਈ ਹੋਰਨਾਂ ਕਾਰਨਾਂ ਕਰਕੇ ਇਹ ਉਡਾਣ ਕਾਫ਼ੀ ਮਹਿੰਗੀ ਪਈ ਅਤੇ ਇਹ ਰੂਟ ਰੱਦ ਕਰਨਾ ਪਿਆ।
ਕੀ ਬਦਲਿਆ ਹੈ?
ਸਿੰਗਾਪੁਰ ਏਅਰਲਾਈਂਜ਼ ਹੁਣ ਇੱਕ ਨਵੇਂ ਏਅਰਬੱਸ ਮਾਡਲ ਨਾਲ ਤਿਆਰ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਰੂਟ ਸਿੰਗਾਪੁਰ ਤੋਂ ਨਿਉਅਰਕ ਤੱਕ ਤੱਕ ਆਰਥਿਕ ਤੌਰ ਉੱਤੇ ਵੀ ਕਾਮਯਾਬ ਹੋਵੇਗਾ।

ਤਸਵੀਰ ਸਰੋਤ, Airbus
A350-900 ਯੂਐੱਲਆਰ (ਅਲਟ੍ਰਾ ਲਾਂਗ ਰੇਂਜ) ਲੰਬੀ ਰੇਂਜ ਟਵਿਨ ਇੰਜਨ ਏਅਰਕ੍ਰਾਫ਼ਟ ਵਾਲੀ ਏਅਰਬੱਸ ਦਾ ਹੀ ਪ੍ਰਕਾਰ ਹੈ ਜੋ ਕਿ ਪੁਰਾਣੇ ਬੋਇੰਗ 777 ਸੀਰੀਜ਼ ਦੀ ਥਾਂ ਇਸਤੇਮਾਲ ਹੋਏਗਾ।
ਦਾਅਵਾ ਕੀਤਾ ਜਾਂਦਾ ਹੈ ਕਿ ਇਹ ਪਹਿਲਾਂ ਵਾਲੇ ਇੰਜਣ ਤੋਂ 25 ਫੀਸਦੀ ਘੱਟ ਤੇਲ ਖਾਂਦਾ ਹੈ।

ਤਸਵੀਰ ਸਰੋਤ, AIRBUS
ਫਲਾਈਟ ਦੀ ਖਾਸੀਅਤ
- ਇਸ ਵਿੱਚ ਕੋਈ ਇਕੋਨਮੀ ਕਲਾਸ ਨਹੀਂ ਹੈ ਸਿਰਫ਼ ਬਿਜ਼ਨਸ ਕਲਾਸ ਅਤੇ ਪ੍ਰੀਮੀਅਮ ਇਕੋਨਮੀ ਕਲਾਸ ਹੋਵੇਗੀ।
- ਇਸ ਵਿੱਚ 161 ਸੀਟਾਂ ਹੋਣਗੀਆਂ ਜਿਸ ਵਿੱਚ 67 ਬਿਜ਼ਨਸ ਅਤੇ 94 ਪ੍ਰੀਮੀਅਮ ਇਕੋਨਮੀ ਮੁਸਾਫ਼ਰ ਸਫ਼ਰ ਕਰ ਸਕਣਗੇ।
- ਪੁਰਾਣੇ ਜੈੱਟ ਦੇ ਮੁਕਾਬਲੇ ਇਸ ਵਿੱਚ A350-900 ਯੂਐੱਲਆਰ ਦੀਆਂ ਉੱਚੀਆਂ ਸੀਲਿੰਗ, ਵੱਡੀਆਂ ਖਿੜਕੀਆਂ ਅਤੇ ਲਾਈਟਿੰਗ ਡਿਜ਼ਾਈਨ ਹੈ।
- ਜਹਾਜ਼ ਦਾ ਉਡਾਣ ਭਰਨ ਵਾਲਾ ਵਜ਼ਨ ਵਧਾ ਦਿੱਤਾ ਗਿਆ ਹੈ ਤਾਂ ਕਿ ਇਸ ਦੇ ਟੈਂਕ ਵਿੱਚ ਵਧੇਰੇ ਤੇਲ ਪਾਇਆ ਜਾ ਸਕੇ।
- ਨਵੀਂ ਤਕਨੀਕ ਕਾਰਨ ਵੱਧ ਨਮੀ ਅਤੇ ਕੈਬਿਨ ਦੀ ਉਚਾਈ ਘੱਟ ਕੀਤੀ ਦਾ ਸਕਦੀ ਹੈ।
- ਪ੍ਰੀਮੀਅਮ ਇਕੋਨਮੀ ਕਲਾਸ ਦੀ ਟਿਕਟ 2200 ਡਾਲਰ ਹੈ ਜੋ ਕਿ ਐਂਟਰੀ ਪੱਧਰ ਦੀ ਬਿਜ਼ਨਸ ਟਿਕਟ ਨਾਲੋਂ ਦੁਗਣੀ ਹੈ।

ਤਸਵੀਰ ਸਰੋਤ, AIRBUS












