ਪੜ੍ਹੋ ਸੀਰੀਆ 'ਤੇ ਅਮਰੀਕਾ ਦੇ ਹਵਾਈ ਹਮਲੇ ਬਾਰੇ ਖ਼ਬਰਾਂ

ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਪਿਛਲ਼ੇ ਹਫ਼ਤੇ ਹੋਏ ਰਸਾਇਣਕ ਹਮਲੇ ਦੇ ਜਵਾਬ ਵਿੱਚ ਸੀਰੀਆ ਉੱਤੇ ਹਵਾਈ ਹਮਲਾ ਕਰ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਬ੍ਰਿਟੇਨ ਅਤੇ ਫਰਾਂਸ ਦੇ ਸਹਿਯੋਗ ਨਾਲ ਸੀਰੀਆ ਦੇ ਰਸਾਇਣਕ ਹਥਿਆਰਾਂ ਦੇ ਠਿਕਾਣਿਆ ਵਿਰੁੱਧ ਅਮਰੀਕੀ ਫੌਜੀ ਹਮਲੇ ਨੂੰ ਮਨਜ਼ੂਰੀ ਦਿੱਤੀ ਹੈ। ਸੀਰੀਆ ਦੇ ਕਸਬੇ ਡੂਮਾ 'ਤੇ ਕਥਿਤ ਤੌਰ' ਤੇ ਪਿਛਲੇ ਹਫ਼ਤੇ ਹੋਏ ਰਸਾਇਣਕ ਹਮਲੇ ਦੇ ਖਿਲਾਫ਼ ਇਸ ਨੂੰ ਜਵਾਬੀ ਕਾਰਵਾਈ ਕਿਹਾ ਜਾ ਰਿਹਾ ਹੈ।

ਰੂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸੀਰੀਆ ਤੇ ਹਵਾਈ ਹਮਲੇ ਕਾਰਨ ਸ਼ਾਂਤੀ ਨਾਲ ਗੱਲਬਾਤ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਪਹੁੰਚੇਗਾ।

ਇੱਥੇ ਪੜ੍ਹੋ ਇਸ ਮਾਮਲੇ ਨਾਲ ਜੁੜੀਆਂ ਖ਼ਬਰਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)