You’re viewing a text-only version of this website that uses less data. View the main version of the website including all images and videos.
'ਸੀਰੀਆ 'ਚ ਲੋੜ ਪੈਣ 'ਤੇ ਅਮਰੀਕਾ ਦੁਬਾਰਾ ਹਮਲੇ ਲਈ ਤਿਆਰ'
ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਪਿਛਲ਼ੇ ਹਫ਼ਤੇ ਹੋਏ ਰਸਾਇਣਕ ਹਮਲੇ ਦੇ ਜਵਾਬ ਵਿੱਚ ਸੀਰੀਆ ਉੱਤੇ ਹਵਾਈ ਹਮਲਾ ਕਰ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਯੂ.ਕੇ. ਅਤੇ ਫਰਾਂਸ ਦੇ ਸਹਿਯੋਗ ਨਾਲ ਸੀਰੀਆ ਦੇ ਰਸਾਇਣਕ ਹਥਿਆਰਾਂ ਦੇ ਠਿਕਾਣਿਆ ਵਿਰੁੱਧ ਅਮਰੀਕੀ ਫੌਜੀ ਹਮਲੇ ਨੂੰ ਮਨਜ਼ੂਰੀ ਦਿੱਤੀ ਹੈ। ਸੀਰੀਆ ਦੇ ਕਸਬੇ ਡੂਮਾ 'ਤੇ ਕਥਿਤ ਤੌਰ' ਤੇ ਪਿਛਲੇ ਹਫ਼ਤੇ ਹੋਏ ਰਸਾਇਣਕ ਹਮਲੇ ਦੇ ਖਿਲਾਫ਼ ਇਸ ਨੂੰ ਜਵਾਬੀ ਕਾਰਵਾਈ ਕਿਹਾ ਜਾ ਰਿਹਾ ਹੈ।
ਸੀਰੀਆ ਦੇ ਖ਼ਿਲਾਫ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੇ ਹਵਾਈ ਹਮਲੇ ਦੀ ਨਿੰਦਾ ਕਰਨ ਲਈ ਰੁਸ ਸੰਯੁਕਤ ਰਾਸ਼ਟਰ ਵਿੱਚ ਸਮਰਥਨ ਨਹੀਂ ਜੁਟਾ ਪਾਇਆ।
ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿਕੀ ਹੈਲੀ ਨੇ ਕਿਹਾ ਕਿ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਨੂੰ ਰੋਕਣ ਲਈ ਲੋੜ ਪੈਣ 'ਤੇ ਅਮਰੀਕਾ ਦੁਬਾਰਾ ਹਮਲੇ ਲਈ ਤਿਆਰ ਹੈ।
ਡੌਨਲਡ ਟਰੰਪ ਦਾ ਟਵੀਟ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਵਿੱਚ ਫਰਾਂਸ ਅਤੇ ਬ੍ਰਿਟੇਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਵਾਈ ਹਮਲੇ ਦੇ ਨਤੀਜੇ ਇਸ ਤੋਂ ਵਧੀਆ ਸ਼ਾਇਦ ਨਹੀਂ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਮਿਸ਼ਨ ਪੂਰਾ ਕਰ ਲਿਆ ਗਿਆ ਹੈ।
17:40 65 ਮਿਜ਼ਾਈਲਾਂ ਰੋਕੀਆਂ ਗਈਆਂ
ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਸੀਰੀਆ ਦੀ ਫੌਜ ਨੇ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੀਆਂ 65 ਤੋਂ ਜ਼ਿਆਦਾ ਮਿਜ਼ਾਈਲਾਂ ਨੂੰ ਰੋਕਿਆ ਹੈ।
ਇਸ ਤੋਂ ਪਹਿਲਾ ਰੂਸੀ ਰੱਖਿਆ ਮੰਤਰੀ ਨੇ ਕਿਹਾ ਸੀ ਕਿ 103 ਵਿੱਚੋਂ 71 ਮਿਜ਼ਾਈਲਾਂ ਨੂੰ ਸੀਰੀਆ ਨੇ ਰੋਕ ਲਿਆ।
16:50 ਅੰਤਰਰਾਸ਼ਟਰੀ ਕਾਨੂਨਾਂ ਦੇ ਖ਼ਿਲਾਫ਼ ਇਹ ਹਮਲਾ: ਚੀਨ
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਕਿਹਾ ਹੈ ਕਿ ਚੀਨ ਅੰਤਰਤਾਸ਼ਟਰੀ ਸਬੰਧਾਂ ਵਿੱਚ ਤਾਕਤ ਦੇ ਇਸਤੇਮਾਲ ਦਾ ਅਤੇ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਬੁਨਿਆਦੀ ਨਿਯਮਾਂ ਦੇ ਉਲੰਘਨ ਦਾ ਲਗਾਤਾਰ ਵਿਰੋਧ ਕਰਦਾ ਆਇਆ ਹੈ।
16:33 ਫਰਾਂਸ ਨੇ ਡੂਮਾ ਤੇ ਆਪਣੀ ਰਿਪੋਰਟ ਸਾਰਵਜਨਿਕ ਕੀਤੀ
ਫਰਾਂਸ ਨੇ ਕਿਹਾ ਹੈ ਕਿ ਉਸ ਨੇ ਸਾਰਵਜਨਿਕ ਤੌਰ 'ਤੇ ਮੌਜੂਦ ਸਰੋਤਾਂ ਅਤੇ ਖੂਫੀਆ ਸੇਵਾਵਾਂ ਤੋਂ ਮਿਲੀ ਜਾਣਕਾਰੀ ਤੋਂ ਇਹ ਪਤਾ ਲਗਾਇਆ ਕਿ ਡੂਮਾ ਵਿੱਚ ਪਿਛਲੇ ਹਫਤੇ ਸੀਰੀਆ ਦੀ ਸਰਕਾਰੀ ਫੌਜਾਂ ਨੇ ਰਸਾਇਣਕ ਹਮਲਾ ਕੀਤਾ ਸੀ। ਇਸ ਸਬੰਧ ਵਿੱਚ ਫਰਾਂਸ ਨੇ ਇੱਕ ਰਿਪੋਰਟ ਸਾਰਵਜਨਿਕ ਕੀਤੀ।
15:57 'ਸੀਰੀਆ ਦਾ ਇਰਦਾ ਹੋਰ ਪੱਕਾ'
ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਹਵਾਈ ਹਮਲਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਸੀਰੀਆ ਅਤੇ ਉਸ ਦੇ ਨਾਗਰਿਕਾਂ ਦਾ ਦੇਸ 'ਚੋਂ ਚਰਮਪੰਥੀਆਂ ਦੇ ਖ਼ਾਤਮੇ ਦੇ ਇਰਾਦਾ ਹੋਰ ਪੱਕਾ ਹੋ ਗਿਆ ਹੈ।
ਬਸ਼ਰ ਅਲ-ਅਸਦ ਨੇ ਫੋਨ ਤੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ ਇਸ ਨੂੰ ਜਾਰੀ ਕੀਤਾ ਗਿਆ। ਉਨ੍ਹਾਂ ਨੇ ਪੱਛਮੀ ਦੇਸਾਂ 'ਤੇ ਚਰਮਪੰਥ ਨੂੰ ਸਮਰਥਨ ਦੇਣ ਦਾ ਇਲਜ਼ਾਮ ਲਗਾਇਆ।
15:53 'ਸ਼ਾਂਤੀ ਦੇ ਮਾਹੌਲ ਨੂੰ ਖ਼ਤਰਾ'
ਰੂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸੀਰੀਆ ਤੇ ਹਵਾਈ ਹਮਲੇ ਕਾਰਨ ਸ਼ਾਂਤੀ ਨਾਲ ਗੱਲਬਾਤ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਪਹੁੰਚੇਗਾ।
ਰੂਸ ਦੀ ਖ਼ਬਰ ਏਜੰਸੀ ਆਰਆਈਏ ਨੇ ਮਾਰੀਆ ਜ਼ਖਾਰੋਵਾ ਦੇ ਹਵਾਲੇ ਨਾਲ ਕਿਹਾ, "ਇਸ ਕਾਰਵਾਈ ਨੇ ਵਿਦਰੋਹੀਆਂ ਅਤੇ ਚਰਮਪੰਥੀਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜੋ ਉਹ ਕਰ ਰਹੇ ਹਨ ਸਹੀ ਕਰ ਰਹੇ ਹਨ।"
14:43 'ਜਾਂਚ ਦਾ ਇੰਤਜ਼ਾਰ ਕਰਨਾ ਜ਼ਰੂਰੀ ਕਿਉਂ ਨਹੀ ਸਮਝਿਆ?'
ਜਰਮਨ ਮੀਡੀਆ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇ ਤੋਂ ਪੁੱਛਿਆ ਕਿ ਕਿਉਂ ਬ੍ਰਿਟੇਨ ਨੇ ਡੂਮਾ ਵਿੱਚ ਹੋਏ ਕਥਿਤ ਰਸਾਇਣਿਕ ਹਮਲੇ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਨਹੀਂ ਕੀਤਾ। ਇਸ ਤੇ ਮੇ ਨੇ ਕਿਹਾ ਕਿ ਬ੍ਰਿਟੇਨ ਨੇ ਆਪਣੇ ਆਪ ਪਤਾ ਲਗਾਇਆ ਹੈ ਕਿ ਡੂਮਾ ਵਿੱਚ ਕੀ ਹੋਇਆ ਸੀ।
ਪਲ-ਪਲ ਦੀ ਖ਼ਬਰ
- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇ ਨੇ ਕਿਹਾ ਕਿ ਹਮਲੇ ਦੀ ਕਾਰਵਾਈ ਤੋਂ ਪਹਿਲਾਂ ਰੂਸ ਨਾਲ ਕੋਈ ਸਮਪਰਕ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਮਲੇ ਦੀ ਯੋਜਨਾ ਇਸ ਤਰ੍ਹਾਂ ਬਣਾਈ ਗਈ ਸੀ ਕਿ ਆਮ ਲੋਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚੇ।
- ਜਰਮਨੀ ਦੀ ਚਾਂਸਲਰ ਐਂਗਲਾ ਮਾਰਕੇਲ ਨੇ ਸੀਰੀਆ 'ਤੇ ਹਵਾਈ ਹਮਲੇ ਦਾ ਸਮਰਥਨ ਕੀਤਾ। ਉਨ੍ਹਾਂ ਨੇ ਇਸ ਨੂੰ ਜ਼ਰੂਰੀ ਕਦਮ ਦਸਿਆ।
- ਬੀਬੀਸੀ ਦੇ ਰੱਖਿਆ ਮਾਮਲਿਆਂ ਦੇ ਪੱਤਰਕਾਰ ਫਰੈਂਕ ਗਾਰਡਨਰ ਮੁਤਾਬਕ ਸੀਰੀਆ ਤੇ ਹਮਲੇ ਦੀ ਕਾਰਵਾਈ ਦਾ ਮਕਸਦ ਅਸਦ ਹਕੂਮਤ ਨੇ ਇਸ ਹੱਦ ਤਕ ਕਮਜ਼ੋਰ ਕਰਨਾ ਹੈ ਕਿ ਰਸਾਇਣਿਕ ਹਥਿਆਰਾਂ ਨਾਲ ਦੁਬਾਰਾ ਹਮਲਾ ਨਾ ਕੀਤਾ ਜਾ ਸਕੇ।
12:31 ਤੁਰਕੀ ਅਤੇ ਯੂਰਪੀਅਨ ਕੌਸਲ ਵਲੋਂ ਸਵਾਗਤ
ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਸੀਰੀਆ ਉੱਤੇ ਅਮਰੀਕੀ ਹਮਲੇ ਨੂੰ ਰਾਸ਼ਟਰਪਤੀ ਅਸਦ ਸਰਕਾਰ ਨੂੰ ਦਿੱਤਾ ਗਿਆ ਮਾਕੂਲ ਜਵਾਬ ਕਰਾਰ ਦਿੱਤਾ ਹੈ। ਉੱਧਰ ਯੂਰਪੀਅਨ ਕੌਸਲ ਦੇ ਮੁਖੀ ਡੌਨਲਡ ਟਸਕ ਨੇ ਟਵੀਟ ਕਰਕੇ ਹਮਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਇਸ ਗੱਲ ਦਾ ਸੰਕੇਤ ਹਨ ਕਿ ਸੀਰੀਆ ਨੂੰ ਰੂਸ ਅਤੇ ਇਰਾਨ ਨਾਲ ਮਿਲ ਕੇ ਮਨੁੱਖੀ ਤਰਾਸਦੀ ਨੂੰ ਹੋਰ ਅੱਗੇ ਵਧਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
12:06 ਆਮ ਲੋਕਾਂ ਦਾ ਕੀਤਾ ਬਚਾਅ: ਅਮਰੀਕਾ
ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਮਿਜ਼ਾਇਲ ਹਮਲੇ ਦੌਰਾਨ ਹੋਮਜ਼ ਦੇ ਪੱਛਮ ਵਿੱਚ 24 ਕਿਲੋਮੀਟਰ ਦੂਰ ਪੁਰਾਣੇ ਬੇਸ ਨੂੰ ਨਿਸ਼ਾਨਾ ਬਣਾਇਆ ਹੈ। ਇੱਥੇ ਹੀ ਅਸਦ ਸਰਕਾਰ ਦਾ ਰਸਾਇਣ ਹਥਿਆਰ ਬਣਾਉਣ ਵਾਲੀ ਸਮੱਗਰੀ ਦਾ ਜ਼ਖ਼ੀਰਾ ਹੈ। ਇਨ੍ਹਾਂ ਹਮਲਿਆਂ ਦੌਰਾਨ ਆਮ ਲੋਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚੇ ਇਸ ਦਾ ਵੀ ਖਿਆਲ ਰੱਖਿਆ ਗਿਆ ਸੀ।
12:03 OPCW ਦੇ ਜਾਂਚ ਦੀ ਉਡੀਕ ਕਿਉਂ ਨਹੀਂ ਕੀਤੀ
ਬੀਬੀਸੀ ਪੱਤਰਾਕਰ ਮਿਸ਼ਲ ਹੂਸੈਨ ਨੂੰ ਸੀਰੀਆ ਸਰਕਾਰ ਦੇ ਸਲਾਹਕਾਰ ਨੇ ਕਿਹਾ ਕਿ ਜੇਕਰ ਮਸਲਾ ਰਸਾਇਣਕ ਹਥਿਆਰਾਂ ਦਾ ਸੀ ਤਾਂ OPCW ਦੇ ਜਾਂਚ ਕਰਤਾਵਾਂ ਜੋ ਕੁਝ ਸਮਾਂ ਪਹਿਲਾਂ ਹੀ ਸੀਰੀਆ ਆਏ ਹਮ, ਉਨ੍ਹਾਂ ਦੀ ਜਾਂਚ ਦੀ ਉਡੀਕ ਕਿਉਂ ਨਹੀਂ ਕੀਤੀ ਗਈ।
11:55 ਹਮਲਾ ਮਕਸਦ ਹਾਸਲ ਨਹੀਂ ਕਲ ਸਕਿਆ
ਇਰਾਨ ਦਾ ਸਮਰਥਮ ਹਾਸਲ ਲਿਬਨਾਨੀ ਕੱਟੜਪੰਥੀ ਸੰਗਠਨ ਹਿਜ਼ਬੁੱਲਾ ਕੇ ਸੀਰੀਆ ਉੱਤੇ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ ਹੈ। ਆਪਣੇ ਬਿਆਨ ਵਿੱਚ ਸੰਗਠਨ ਨੇ ਕਿਹਾ ਕਿ ਅਮਰੀਕੀ ਹਮਲਾ ਸਿਰਫ਼ ਸੀਰੀਆ ਉੱਤੇ ਨਹੀਂ ਇਸ ਖਿੱਤੇ ਦੇ ਲੋਕਾਂ ਉੱਤੇ ਹੈ , ਜੋ ਆਪਣਾ ਮਕਸਦ ਹਾਸਲ ਨਹੀਂ ਕਰ ਸਕਿਆ
11:48 ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ 'ਸ਼ਾਂਤ' ਦਿਖੇ
ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਇੱਕ ਛੋਟੀ ਜਿਹੀ ਵੀਡੀਓ ਟਵੀਟ ਕੀਤੀ ਹੈ। ਜਿਸ ਵਿੱਚ ਉਹ ਆਪਣੇ ਦਫ਼ਤਰ ਵਿੱਚ ਟਹਿਲਦੇ ਦਿਖਾਈ ਦੇ ਰਹੇ ਹਨ। ਇਸ ਨਾਲ ਉਨ੍ਹਾਂ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੱਛਮੀ ਹਮਲਿਆਂ ਨਾਲ ਉਨ੍ਹਾਂ ਦਾ ਕੁਝ ਨਹੀਂ ਵਿਗੜਿਆ ਅਤੇ ਉਹ ਸ਼ਾਂਤ ਹਨ ।
10꞉36 ਸੀਰੀਆ ਦੀ ਜਵਾਬੀ ਕਾਰਵਾਈ
ਇਰਾਨ ਦੀ ਅਰਧ ਸਰਕਾਰੀ ਖ਼ਬਰ ਏਜੰਸੀ ਦੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਆਇਆ ਹੈ ਜਿਸ ਵਿੱਚ ਸੀਰੀਆ ਦੀ ਫੌਜ ਮਿਜ਼ਾਈਲਾਂ ਨੂੰ ਨਸ਼ਟ ਕਰਦੀ ਦਿਖਾਈ ਦੇ ਰਹੀ ਹੈ।
10꞉31 ਇਰਾਨ ਵੱਲੋਂ ਨਤੀਜਿਆਂ ਦੀ ਚੇਤਾਵਨੀ
ਇਰਾਨ ਨੇ ਆਪਣੇ ਮਿੱਤਰ ਦੇਸ 'ਤੇ ਹਮਲਾ ਕਰਨ ਵਾਲੀ ਤਿੱਕੜੀ ਨੂੰ ਖਿੱਤੇ ਵਿੱਚ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਹੈ।
10꞉29 ਸੀਰੀਆ ਦੀ ਰਾਜਧਾਨੀ 'ਚ ਮੁਜ਼ਾਹਰੇ
10꞉13 ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਹੋਮਜ਼ ਵਿੱਚ ਤਿੰਨ ਨਾਗਰਿਕ ਜ਼ਖਮੀ ਹੋਏ ਹਨ
ਸਰਕਾਰੀ ਖ਼ਬਰ ਏਜੰਸੀ ਸਨਾ ਮੁਤਾਬਕ ਸ਼ਨੀਵਾਰ ਨੂੰ ਹੋਮਜ਼ ਪ੍ਰੋਵਿੰਸ ਵੱਲ ਦਾਗੀ ਗਈ ਮਿਜ਼ਾਈਲ ਦਾ ਮੂੰਹ ਮੋੜ ਦਿੱਤਾ ਗਿਆ ਸੀ ਪਰ ਫੇਰ ਵੀ ਤਿੰਨ ਨਾਗਰਿਕ ਜ਼ਖਮੀ ਹੋਏ ਹਨ।
ਇਸ ਤੋਂ ਪਹਿਲਾਂ ਅਮਰੀਕੀ ਫੌਜ ਨੇ ਕਿਹਾ ਸੀ ਕਿ ਇਹ ਹਮਲੇ ਰਸਾਇਣਕ ਹਥਿਆਰਾਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਨ।
ਜਦਕਿ ਸਰਕਾਰੀ ਟੈਲੀਵਿਜ਼ਨ ਮੁਤਾਬਕ ਹਮਲੇ ਨਾਲ ਉੱਤਰੀ ਦਮਸ਼ਕ ਵਿੱਚ ਸਥਿੱਤ ਸਾਇੰਟੀਫਿਕ ਸਟਡੀਜ਼ ਸੈਂਟਰ ਦੀ ਇਮਾਰਤ ਦੇ ਕੁਝ ਹਿੱਸੇ ਨੂੰ ਹੀ ਨੁਕਸਾਨ ਹੋਇਆ ਹੈ ਅਤੇ ਪ੍ਰਯੋਗਸ਼ਾਲਾਵਾਂ ਨੂੰ ਨੁਕਸਾਨ ਹੋਇਆ ਹੈ।
10꞉11 ਅਮਰੀਕਾ ਦੇ ਕੰਜ਼ਰਵੇਟਿਵ ਮੀਡੀਆ ਦੀ ਆਵਾਜ਼
ਫੋਕਸ ਨਿਊਜ਼ 'ਤੇ ਹੈਰੀ ਕਾਜ਼ੀਅਨਜ਼ ਨੇ ਲਿਖਿਆ, "ਹਾਲਾਂ ਕਿ ਮੈਂ ਟਰੰਪ ਦੀ ਸੀਰੀਆ ਵਿੱਚ ਕਾਰਵਾਈ ਦੀ ਹਮਾਇਤ ਕਰਦਾ ਹਾਂ ਪਰ ਮੈਂ ਅਰਦਾਸ ਕਰਦਾ ਹਾਂ ਕਿ ਸਾਡੇ ਦੇਸ ਅਤੇ ਰੂਸ ਦੇ ਆਗੂ ਸਿਆਣਪ ਤੋਂ ਕੰਮ ਲੈਂਦੇ ਹੋਏ ਪ੍ਰਮਾਣੂ ਹਥਿਆਰਾਂ ਤੱਕ ਜਾਣ ਤੋਂ ਬਚਣਗੇ"
9꞉36 ਬੰਬ ਕੂਟਨੀਤੀ ਦਾ ਬਦਲ ਨਹੀਂ ਹੋ ਸਕਦੇ
ਸਾਬਕਾ ਬਰਤਾਨੀਆ ਦੇ ਸਾਬਕਾ ਵਿਦੇਸ਼ ਸੱਕਤਰ ਨੇ ਕਿਹਾ ਹੈ ਕਿ ਬੰਬਾਰੀ ਕੂਟਨੀਤੀ ਦੇ ਹਿੱਸੇ ਵਜੋਂ ਹੀ ਕਾਰਗਰ ਹੋ ਸਕਦੀ ਹੈ।
ਉਨ੍ਹਾਂ ਟਵੀਟ ਵਿੱਚ ਡੇਵਿਡ ਮਿਲੀਬਨਡ ਨੇ ਕਿਹਾ, "ਇਸ ਮੌਕੇ ਕੂਟਨੀਤੀ ਦੀ ਜ਼ਰੂਰਤ ਪਹਿਲਾਂ ਨਾਲੋਂ ਵਧ ਗਈ ਹੈ।"
9:32 ਸੀਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੀਜੀ ਮਿਜ਼ਾਈਲ ਡੇਗ ਲਈ ਹੈ
ਸੀਰੀਆ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਮਲੇ ਦੇ ਖਦਸ਼ੇ ਕਰਕੇ ਸਾਰੇ ਫੌਜੀ ਅੱਡੇ ਖਾਲੀ ਕਰ ਦਿੱਤੇ ਸਨ ਅਤੇ ਹੁਣ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਇੱਕ ਅਧਿਕਾਰੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, ਸਾਨੂੰ ਰੂਸ ਤੋਂ ਹਮਲਿਆਂ ਦੀ ਅਗਾਊਂ ਸੂਚਨਾ ਕੁਝ ਦਿਨ ਪਹਿਲਾਂ ਹੀ ਮਿਲ ਗਈ ਸੀ।
"ਲਗਪਗ 30 ਮਿਜ਼ਾਈਲਾਂ ਦਾਗੀਆਂ ਗਈਆਂ ਜਿਨ੍ਹਾਂ ਤੀਜੀ ਮਿਜ਼ਾਈਲ ਡੇਗ ਲਈ ਗਈ ਸੀ"
9:21 ਨਾਟੋ ਮੁੱਖੀ ਵੱਲੋਂ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀ ਕਾਰਵਾਈ ਦੀ ਹਮਾਇਤ
ਨਾਟੋ ਦੇ ਸੱਕਤਰ ਜਰਨਲ ਜੇਨਜ਼ ਸਟੋਲਨਬਰਗ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਹਮਲੇ ਸੀਰੀਆ ਦੀ ਸਰਕਾਰ ਦੀ ਸੀਰੀਆਈ ਲੋਕਾਂ ਤੇ ਰਸਾਇਣਕ ਹਮਲੇ ਕਰਨ ਦੀ ਸਮਰੱਥਾ ਨੂੰ ਘਟਾਉਣਗੇ।"
8꞉57 ਸੀਰੀਆ ਦੀ ਰਾਜਧਾਨੀ ਦਮਿਕਸ਼ ਨੇੜੇ ਧਮਾਕਿਆਂ ਦੀਆਂ ਸੁਣੀਆਂ
8꞉53 ਕੌਮਾਂਤਰੀ ਕਾਨੂੰਨਾਂ ਦੀ ਸਪਸ਼ਟ ਉਲੰਘਣਾ-ਸੀਰੀਆ
ਸੀਰੀਆ ਦੇ ਸਰਕਾਰੀ ਮੀਡੀਆ ਨੇ ਇਨ੍ਹਾਂ ਹਵਾਈ ਹਮਲਿਆਂ ਨੂੰ "ਕੌਮਾਂਤਰੀ ਕਾਨੂੰਨਾਂ ਦੀ ਸਪਸ਼ਟ ਉਲੰਘਣਾ" ਦੱਸਿਆ ਹੈ।
ਸਰਕਾਰੀ ਖ਼ਬਰ ਏਜੰਸੀ ਸਨਾ ਨੇ ਬੇਨਾਮੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ, ਜਦੋਂ ਦਹਿਸ਼ਤਗਰਦ ਅਸਫਲ ਹੋ ਗਏ ਤਾਂ ਅਮਰੀਕਾ, ਫਰਾਂਸ ਅਤੇ ਬਰਤਾਨੀਆ ਨੇ ਦਖਲ ਦੇ ਕੇ ਸੀਰੀਆ 'ਤੇ ਹਮਲਾ ਕਰ ਦਿੱਤਾ"
8꞉44 ਪਹਿਲਾ ਤੈਅ ਕੀਤਾ ਨਾਟਕ ਖੇਡਿਆ ਜਾ ਰਿਹਾ ਹੈ-ਰੂਸ
ਰੂਸ ਦੇ ਅਮਰੀਕਾ ਵਿੱਚ ਸਫੀਰ ਐਨਟੋਨੀ ਐਨਟੋਨੋਵ ਨੇ ਟਵੀਟ ਰਾਹੀਂ ਪੱਛਮੀ ਤਾਕਤਾਂ ਉੱਪਰ ਇਲਜ਼ਾਮ ਲਾਇਆ ਹੈ ਕਿ ਪਹਿਲਾਂ ਤੋਂ ਸੋਚੀ ਹੋਈ ਸਕੀਮ ਅਮਲ ਵਿੱਚ ਲਿਆ ਰਹੇ ਹਨ।
ਉਨ੍ਹਾਂ ਕਿਹਾ, "ਸਾਨੂੰ ਫੇਰ ਧਮਕਾਇਆ ਜਾ ਰਿਹਾ ਹੈ। ਅਸੀਂ ਚੇਤਾਵਨੀ ਦਿੱਤੀ ਸੀ ਕਿ ਅਜਿਹੀਆਂ ਕਾਰਵਾਈਆਂ ਨੂੰ ਬੇਸਿੱਟਾ ਨਹੀਂ ਛੱਡਿਆ ਜਾਵੇਗਾ।"
ਉਨ੍ਹਾਂ ਅੱਗੇ ਕਿਹਾ, "ਅਮਰੀਕਾ ਕੋਲ ਰਸਾਇਣਕ ਹਥਿਆਰਾਂ ਦਾ ਸਭ ਤੋਂ ਵੱਡਾ ਜ਼ਖੀਰਾ ਹੈ-ਉਸ ਕੋਲ ਦੂਜੇ ਦੇਸਾਂ 'ਤੇ ਇਲਜ਼ਾਮ ਲਾਉਣ ਦਾ ਕੋਈ ਨੈਤਿਕ ਹੱਕ ਨਹੀਂ ਹੈ"
8꞉40 ਕੈਨੇਡਾ ਵੱਲੋਂ ਹਮਲੇ ਦੀ ਹਮਾਇਤ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਰਸਾਇਣਿਕ ਹੱਥਿਆਰਾਂ ਦੀ ਵਰਤੋਂ ਦੀ ਨਿੰਦਾ ਕੀਤੀ ਸੀ ਅਤੇ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀ ਹਮਾਇਤ ਕੀਤੀ ਸੀ।
ਸਮਾਂ 8:12 ਸਵੇਰ
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸ਼ਨੀਵਾਰ ਸਵੇਰੇ ਸੀਰੀਆ ਦੀ ਰਾਜਧਾਨੀ ਡਮਿਸ਼ਕ ਨੇੜੇ ਘੱਟੋ-ਘੱਟ 6 ਵੱਡੇ ਧਮਾਕੇ ਸੁਣੇ ਗਏ। ਇੱਥੋਂ ਧੂੰਆਂ ਨਿਕਲਦਾ ਵੀ ਦੇਖਿਆ ਗਿਆ ਹੈ।
ਇੱਕ ਹੋਰ ਪ੍ਰਤੱਖਰਦਰਸ਼ੀ ਮੁਤਾਬਕ ਉੱਤਰੀ ਜ਼ਿਲ੍ਹੇ ਬਾਰਜ਼ਾਹ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਇੱਥੇ ਸੀਰੀਆ ਦਾ ਸਾਇਟੇਫਿਕ ਸਟੱਡੀਜ਼ 'ਤੇ ਰਿਸਰਚ ਸੈਂਟਰ ਹੈ।
ਸਮਾਂ 8:03 ਸਵੇਰ
ਫਰਾਂਸ ਦੇ ਰਾਸ਼ਟਰਪਤੀ ਇਮੈਨੁਲ ਮਾਰਕੋਰਨ ਨੇ ਕਿਹਾ ਹੈ ਕਿ ਸੀਰੀਆ ਵਿੱਚ ਦਰਜਨਾਂ ਮਰਦ, ਔਰਤਾਂ ਅਤੇ ਬੱਚਿਆਂ ਦੇ ਕਤਲਾਂ ਖ਼ਿਲਾਫ਼ ਉਨ੍ਹਾਂ ਹਮਲੇ ਦੀ ਆਗਿਆ ਦਿੱਤੀ ਹੈ।
ਸਮਾਂ 8:02 ਸਵੇਰ
ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਇਸ ਹਮਲੇ ਵਿੱਚ ਉਨ੍ਹਾਂ ਦੇ ਦੇਸ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂਣ ਕਿਹਾ , "ਤਾਕਤ ਦੀ ਵਰਤੋਂ ਦੇ ਇਲਾਵਾ ਹੋਰ ਕੋਈ ਰਾਹ ਨਹੀਂ ਸੀ।"
ਸਮਾਂ-7:28 ਸਵੇਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਸੀਰੀਆ ਦੇ ਰਸਾਇਣਕ ਹਥਿਆਰਾਂ ਦੇ ਠਿਕਾਣਿਆ ਉੱਤੇ ਹਮਲੇ ਦੇ ਹੁਕਮ ਦਿੱਤੇ ਹਨ।
ਰਾਸ਼ਟਰਪਤੀ ਟਰੰਪ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ "ਫਰਾਂਸ ਅਤੇ ਬ੍ਰਿਟੇਨ ਦੇ ਹਥਿਆਰਬੰਦ ਫੌਜਾਂ ਨਾਲ ਇਕ ਸੰਯੁਕਤ ਕਾਰਵਾਈ ਚੱਲ ਰਹੀ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਹਮਲਿਆਂ ਦਾ ਮੰਤਵ "ਰਾਜ ਪਲਟਾ" ਨਹੀਂ ਹੈ।
ਹੁਣ ਤੱਕ ਕੀ ਹੋਇਆ:ਸੰਖੇਪ
- ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਪਿਛਲ਼ੇ ਹਫ਼ਤੇ ਹੋਏ ਰਸਾਇਣਿਕ ਹਮਲੇ ਦੇ ਜਵਾਬ ਵਿੱਚ ਸੀਰੀਆ ਉੱਤੇ ਹਵਾਈ ਹਮਲਾ ਸ਼ੁਰੂ ਕੀਤੇ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਸੀਰੀਆ ਦੇ ਰਸਾਇਣਕ ਹਥਿਆਰਾਂ ਦੇ ਠਿਕਾਣਿਆ ਉੱਤੇ ਹਮਲੇ ਦੇ ਹੁਕਮ ਦਿੱਤੇ ਹਨ।
- ਇਹ ਹਮਲੇ ਸੀਰੀਆ ਸਰਕਾਰ ਵਲੋਂ ਡੂਮਾ ਸ਼ਹਿਰ ਉੱਤੇ ਕੀਤੇ ਗਏ ਰਸਾਇਣ ਹਮਲੇ ਖ਼ਿਲਾਫ਼ ਜਵਾਬੀ ਕਾਰਵਾਈ ਹੈ। ਬੀਤੇ ਸ਼ਨੀਵਾਰ ਨੂੰ ਕੀਤੇ ਗਏ ਇਨ੍ਹਾਂ ਹਮਲਿਆਂ ਵਿੱਚ 40 ਬੰਦੇ ਮਾਰੇ ਗਏ ਸਨ।
- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੋਸ਼ ਲਾਇਆ ਸੀ ਕਿ ਸੀਰੀਆ ਸਰਕਾਰ ਨੇ ਆਮ ਲੋਕਾਂ ਉੱਤੇ ਰਸਾਇਣ ਹਥਿਆਰ ਵਰਤ ਨੇ ਸ਼ੈਤਾਨ ਵਾਲਾ ਕਾਰਾ ਕੀਤਾ ਹੈ।
- ਸੀਰੀਆ ਦਾ ਹਮਾਇਤੀ ਰੂਸ ਪਹਿਲਾਂ ਹੀ ਅਮਰੀਕਾ ਤੇ ਪੱਛਮੀ ਤਾਕਤਾਂ ਨੂੰ ਸੀਰੀਆ ਖ਼ਿਲਾਫ਼ ਕਾਰਵਾਈ ਕਰਨ ਵਿਰੁੱਧ ਚੇਤਾਵਨੀ ਦੇ ਚੁੱਕਾ ਹੈ।
ਇੱਕ ਸ਼ੈਤਾਨ ਦੇ ਜੁਰਮ : ਟਰੰਪ
ਟਰੰਪ ਨੇ ਕਿਹਾ ਹੈ ਕਿ ਸੀਰੀਆ ਸਰਕਾਰ ਦੇ "ਰਸਾਇਣਕ ਹਥਿਆਰ ਠਿਕਾਣਿਆ 'ਤੇ ਹਮਲਾ ਕਰਨ ਲਈ ਇਨ੍ਹਾਂ ਹਮਲਿਆਂ ਦਾ ਹੁਕਮ ਦਿੱਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਉਦੇਸ਼ "ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨਾ, ਫੈਲਾਅ ਅਤੇ ਉਤਪਾਦ ਨੂੰ ਰੋਕਣਾ" ਸੀ।
ਅਮਰੀਕੀ ਰਾਸ਼ਟਰਪਤੀ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਬਾਰੇ ਗੱਲ ਕਰਦੇ ਹੋਏ ਕਿਹਾ, "ਇਹ ਕਿਸੇ ਇਨਸਾਨ ਨਹੀਂ ਬਲਕਿ ਇੱਕ ਸ਼ੈਤਾਨ ਦੇ ਜੁਰਮ ਹਨ।"
ਸੀਰੀਆ ਨੇ ਅਜਿਹੇ ਰਸਾਇਣਕ ਹਮਲੇ ਤੋਂ ਇਨਕਾਰ ਕੀਤਾ ਸੀ।