ਕੀ ਕਾਮਨਵੈਲਥ ਖੇਡਾਂ ਵਿੱਚ 500 ਤਗਮਿਆਂ ਦਾ ਅੰਕੜਾ ਛੂਹਣ ਲਈ ਤਿਆਰ ਭਾਰਤੀ ਖਿਡਾਰੀ?

ਰਾਸ਼ਟਰ ਮੰਡਲ ਖੇਡਾਂ 2018

ਤਸਵੀਰ ਸਰੋਤ, facebook/gold coast 2018 commonwealth games

ਤਸਵੀਰ ਕੈਪਸ਼ਨ, ਰਾਸ਼ਟਰ ਮੰਡਲ ਖੇਡਾਂ 2018
    • ਲੇਖਕ, ਆਦੇਸ਼ ਕੁਮਾਰ ਗੁਪਤ
    • ਰੋਲ, ਖੇਡ ਪੱਤਰਕਾਰ, ਬੀਬੀਸੀ ਲਈ

ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ, ਕਵੀਨਸਲੈਂਡ ਵਿੱਚ ਹੋਣ ਵਾਲੀਆਂ 21ਵੀ ਕਾਮਨਵੈਲਥ ਖੇਡਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।

ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ 4 ਅਪ੍ਰੈਲ ਨੂੰ ਅਤੇ ਸਮਾਪਤੀ ਸਮਾਗਮ 15 ਅਪ੍ਰੈਲ ਨੂੰ ਹੋਵੇਗਾ।

ਇਨ੍ਹਾਂ ਵਿੱਚ 71 ਦੇਸਾਂ ਦੇ ਖਿਡਾਰੀ 19 ਖੇਡਾਂ ਦੇ 275 ਮੁਕਾਬਲਿਆਂ ਵਿੱਚ ਆਪਣਾ ਦਮਖ਼ਮ ਦਿਖਾਉਣਗੇ।

ਰਾਸ਼ਟਰ ਮੰਡਲ ਖੇਡਾਂ ਦਾ ਇਤਿਹਾਸ

ਰਾਸ਼ਟਰ ਮੰਡਲ ਖੇਡਾਂ ਦੀ ਸ਼ੁਰੂਆਤ ਸਾਲ 1930 ਤੋਂ ਹੋਈ। ਉਦੋਂ ਇਨ੍ਹਾਂ ਦਾ ਨਾਮ ਬ੍ਰਿਟਿਸ਼ ਐੱਮਪਾਇਰ ਗੇਮਜ਼ ਸੀ। ਇਨ੍ਹਾਂ ਖੇਡਾਂ ਦੀ ਮੇਜ਼ਾਬਾਨੀ ਕੈਨੇਡਾ ਦੇ ਸ਼ਹਿਰ ਹੇਮੀਲਟਨ ਨੇ ਕੀਤੀ ਸੀ।

ਰਾਸ਼ਟਰਮੰਡਲ ਖੇਡਾਂ

ਤਸਵੀਰ ਸਰੋਤ, Getty Images

ਉਸ ਸਮੇਂ 11 ਦੇਸਾਂ ਦੇ 400 ਐਥਲੀਟਾਂ ਨੇ 6 ਖੇਡਾਂ ਦੇ 59 ਮੁਕਾਬਲਿਆਂ ਵਿੱਚ ਹਿੱਸਾ ਲਿਆ।

ਇੰਗਲੈਡ ਨੇ ਪਹਿਲੇ ਹੀ ਰਾਸ਼ਟਰ ਮੰਡਲ ਖੇਡਾਂ ਵਿੱਚ 25 ਸੋਨ, 23 ਸਿਲਵਰ ਅਤੇ 13 ਤਾਂਬੇ ਦੇ ਮੈਡਲਾਂ ਸਮੇਤ 61 ਤਗਮਿਆਂ ਨਾਲ ਮੈਡਲ ਟੈਲੀ ਵਿੱਚ ਪਹਿਲਾ ਮੁਕਾਮ ਹਾਸਲ ਕੀਤਾ।

ਪਹਿਲੇ ਰਾਸ਼ਟਰਮੰਡਲ ਖੇਡਾਂ ਵਿੱਚ ਤੈਰਾਕੀ, ਐਥਲੈਟਿਕਸ, ਮੁੱਕੇਬਾਜ਼ੀ, ਲਾਨ ਬਾਲ, ਰੋਇੰਗ ਅਤੇ ਕੁਸ਼ਤੀ ਸ਼ਾਮਲ ਸੀ।

ਬ੍ਰਿਟੇਸ਼ ਝੰਡੇ ਦੇ ਹੇਠਾਂ ਖੇਡਿਆ ਭਾਰਤ

ਭਾਰਤ ਨੇ ਦੂਜੇ ਰਾਸ਼ਟਰ ਮੰਡਲ ਖੇਡਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ।

ਦੂਜੀਆਂ ਰਾਸ਼ਟਰ ਮੰਡਲ ਖੇਡਾਂ ਦੀ ਸ਼ੁਰੂਆਤ ਸਾਲ 1934 ਵਿੱਚ ਇੰਗਲੈਡ ਦੇ ਸ਼ਹਿਰ ਲੰਡਨ ਵਿੱਚ ਹੋਈਆਂ।

ਕਾਮਨਵੈਲਥ ਖੇਡਾਂ

ਤਸਵੀਰ ਸਰੋਤ, Hudson

ਤਸਵੀਰ ਕੈਪਸ਼ਨ, ਸਾਲ 1943 ਵਿੱਚ ਲੰਡਨ ਵਿੱਚ ਹੋਏ ਬ੍ਰਿਟੇਸ਼ ਅਮਪਾਇਰ ਗੇਮਸ ਲਈ ਤਿਆਰੀ ਕਰਦੇ ਹੋਏ ਤਿੰਨ ਦੱਖਣੀ ਅਫਰੀਕੀ ਖਿਡਾਰੀ

ਭਾਰਤ ਬ੍ਰਿਟੇਸ਼ ਝੰਡੇ ਦੇ ਹੇਠਾਂ ਖੇਡਿਆ ਕਿਉਂਕਿ ਉਦੋਂ ਭਾਰਤ ਵਿੱਚ ਅੰਗ੍ਰੇਜ਼ਾ ਦਾ ਸ਼ਾਸਨ ਸੀ।

ਭਾਰਤ ਨੇ ਸਿਰਫ਼ ਦੋ ਮੁਕਾਬਲਿਆਂ ਕੁਸ਼ਤੀ ਅਤੇ ਐਥਲੈਟਿਕਸ ਵਿੱਚ ਹਿੱਸਾ ਲਿਆ।

17 ਦੇਸਾਂ ਵਿੱਚ ਭਾਰਤ ਨੇ ਇੱਕ ਤਾਂਬੇ ਦੇ ਤਗਮੇ ਨਾਲ ਆਪਣਾ ਖਾਤਾ ਖੋਲ੍ਹਿਆ ਅਤੇ ਉਹ 12ਵੇਂ ਅਤੇ ਆਖ਼ਰੀ ਪੌਢੇ 'ਤੇ ਰਿਹਾ।

ਭਾਰਤ ਨੂੰ ਇਹ ਤਗਮਾ ਕੁਸ਼ਤੀ ਦੇ 74 ਕਿੱਲੋ ਵਰਗ ਵਿੱਚ ਰਾਸ਼ੀਦ ਅਨਵਰ ਨੇ ਦੁਆਇਆ।

1938 ਵਿੱਚ ਤੀਜੇ ਰਾਸ਼ਟਰ ਮੰਡਲ ਖੇਡਾਂ ਦਾ ਆਗਾਜ਼ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੋਇਆ।

ਇਸ ਵਾਰ ਭਾਰਤ ਕੋਈ ਵੀ ਤਗਮਾ ਨਹੀਂ ਜਿੱਤ ਸਕਿਆ।

ਸਾਲ 1950 ਵਿੱਚ ਚੌਥੀਆਂ ਰਾਸ਼ਟਰ ਮੰਡਲ ਖੇਡਾਂ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਖੇਡੀਆਂ ਗਈਆਂ।

ਕਾਮਨਵੈਲਥ ਖੇਡਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਹੋਈਆਂ ਸਾਲ 1962 ਦੇ ਕਾਮਨਵੈਲਥ ਗੇਮਜ਼ ਵਿੱਚ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਅੰਗ੍ਰੇਜ਼ ਖਿਡਾਰੀ ਲਿੰਡਾ ਲੁਡਗ੍ਰੋਵ

ਇਨ੍ਹਾਂ ਖੇਡਾਂ ਦਾ ਮੇਜ਼ਬਾਨ ਸਮੇਤ 12 ਦੇਸਾਂ ਵਿੱਚ ਭਾਰਤ ਵੀ ਹਿੱਸਾ ਨਹੀਂ ਸੀ।

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੱਖ-ਵੱਖ ਉਤਰੇ ਭਾਰਤ-ਪਾਕ

ਸਾਲ 1954 ਵਿੱਚ ਪੰਜਵੀਂਆਂ ਰਾਸ਼ਟਰ ਮੰਡਲ ਖੇਡਾਂ ਕੈਨੇਡਾ ਵਿੱਚ ਹੋਈਆਂ।

ਆਜ਼ਾਦੀ ਤੋਂ ਬਾਅਦ ਭਾਰਤ ਪਹਿਲੀ ਵਾਰ ਇਨ੍ਹਾਂ ਖੇਡਾਂ ਵਿੱਚ ਆਪਣੇ ਰਾਸ਼ਟਰੀ ਝੰਡੇ ਤਿਰੰਗੇ ਹੇਠਾਂ ਮੈਦਾਨ ਵਿੱਚ ਉਤਰਿਆ

24 ਦੇਸਾਂ ਵਿੱਚ ਭਾਰਤ ਨੂੰ ਮੈਡਲ ਟੈਲੀ ਵਿੱਚ ਕੋਈ ਥਾਂ ਨਸੀਬ ਨਹੀਂ ਹੋਈ।

ਕਮਾਲ ਦੀ ਗੱਲ ਇਹ ਹੈ ਕਿ ਭਾਰਤ ਦੇ ਨਾਲ ਹੀ ਆਜ਼ਾਦ ਹੋਏ ਪਾਕਿਸਤਾਨ ਦੇ ਇਨ੍ਹਾਂ ਖੇਡਾਂ ਵਿੱਚ ਆਪਣਾ ਦਮਖ਼ਮ ਦਿਖਾਉਂਦੇ ਹੋਏ ਇੱਕ ਸੋਨ, ਤਿੰਨ ਸਿਲਵਰ ਅਤੇ ਦੋ ਤਾਂਬੇ ਦੇ ਮੈਡਲਾਂ ਸਮੇਤ ਕੁੱਲ ਛੇ ਮੈਡਲ ਜਿੱਤੇ।

ਸਾਲ 1958 ਵਿੱਚ ਛੇਵੇਂ ਰਾਸ਼ਟਰ ਮੰਡਲ ਖੇਡਾਂ ਦਾ ਮੇਲਾ ਕਾਰਡਿਫ ਵੇਲਸ ਵਿੱਚ ਲੱਗਿਆ।

ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕਾਰਡਿਫ ਵਿੱਚ ਦੋ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ।

ਉੱਡਣੇ ਸਿੱਖ ਦੇ ਨਾਂ ਤੋਂ ਪ੍ਰਸਿੱਧ ਭਾਰਤੀ ਖਿਡਾਰੀ ਮਿਲਖਾ ਸਿੰਘ ਨੇ 440 ਮੀਟਰ ਦੌੜ ਵਿੱਚ ਸੋਨੇ ਦਾ ਮੈਡਲ ਜਿੱਤਿਆ।

ਇਹ ਉਹ ਦੌਰ ਸੀ ਜਦੋਂ ਮਿਲਖਾ ਸਿੰਘ ਪੂਰੀ ਦੁਨੀਆਂ ਵਿੱਚ ਆਪਣਾ ਲੋਹਾ ਮਨਵਾ ਰਹੇ ਸਨ।

ਅੱਜ ਤੱਕ ਭਾਰਤ ਦਾ ਕੋਈ ਐਥਲੀਟ ਇਹ ਕਾਰਨਾਮਾ ਦੁਹਰਾ ਨਹੀਂ ਸਕਿਆ।

ਦੂਜਾ ਸੋਨ ਤਗਮਾ ਹੈਵੀਵੇਟ ਵਰਗ ਵਿੱਚ ਪਹਿਲਵਾਨ ਲੀਲਾ ਰਾਮ ਨੇ ਜਿੱਤਿਆ।

ਕਾਮਨਵੈਲਥ ਖੇਡਾਂ

ਤਸਵੀਰ ਸਰੋਤ, Hulton Archive

ਤਸਵੀਰ ਕੈਪਸ਼ਨ, ਯੂਨਾਇਟਡ ਕਿੰਗਡਮ ਦੀ ਮਹਾਰਾਣੀ ਕਵੀਨ ਅਲਿਜ਼ਾਬੇਥ ਸਕੌਟਲੈਂਡ ਵਿੱਚ ਆਯੋਜਿਤ ਸਾਲ 1970 ਦੇ ਕਾਮਨਵੈਲਥ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਡੇਬੀ ਬ੍ਰਿਲ ਨੂੰ ਮੈਡਲ ਪਾਉਂਦੇ ਹੋਏ।

ਇਸ ਤੋਂ ਬਾਅਦ ਸਾਲ 1962 ਵਿੱਚ ਸਤਵੀਂਆਂ ਰਾਸ਼ਟਰ ਮੰਡਲ ਖੇਡਾਂ ਆਸਟਰੇਲੀਆ ਵਿੱਚ ਹੋਈਆਂ।

ਭਾਰਤ ਇਨ੍ਹਾਂ ਖੇਡਾਂ ਦਾ ਹਿੱਸਾ ਨਹੀਂ ਬਣਿਆ।

ਮਹਾਂਭਾਰਤ ਦੇ 'ਭੀਮ' ਨੇ ਜਿੱਤਿਆ ਤਗਮਾ

ਸਾਲ 1966 ਵਿੱਚ ਅੱਠਵੀਂਆਂ ਰਾਸ਼ਟਰ ਮੰਡਲ ਖੇਡਾਂ ਪਹਿਲੀ ਵਾਰ ਕੈਰੀਬੀਆਈ ਦੇਸ ਕਿੰਗਸਟਨ ਜਮੈਕਾ ਵਿੱਚ ਹੋਈਆਂ।

ਪ੍ਰਵੀਨ ਕੁਮਾਰ
ਤਸਵੀਰ ਕੈਪਸ਼ਨ, ਟੀਵੀ ਪ੍ਰੋਗ੍ਰਾਮ ਵਿੱਚ ਭੀਮ ਦਾ ਰੋਲ ਨਿਭਾਉਣ ਵਾਲਾ ਪ੍ਰਵੀਨ ਕੁਮਾਰ

ਭਾਰਤ ਨੇ 10 ਤਗਮੇ ਆਪਣੇ ਨਾਂ ਕੀਤੇ। ਇਨ੍ਹਾਂ ਵਿੱਚ ਤਿੰਨ ਗੋਲਡ, ਚਾਰ ਸਿਲਵਰ ਅਤੇ ਤਿੰਨ ਤਾਂਬੇ ਦੇ ਮੈਡਲ ਸ਼ਾਮਲ ਸਨ।

ਬੈਡਮਿੰਟਨ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਅਤੇ ਦਿਨੇਸ਼ ਖੰਨਾ ਤਾਂਬੇ ਦਾ ਮੈਡਲ ਜਿੱਤਣ ਵਿੱਚ ਕਾਮਯਾਬ ਰਹੇ।

ਪ੍ਰਵੀਨ ਕੁਮਾਰ ਨੇ ਹੈਮਰ ਥ੍ਰੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਇਹੀ ਪ੍ਰਵੀਨ ਕੁਮਾਰ ਬਾਅਦ ਵਿੱਚ ਮਸ਼ਹੂਰ ਹਿੰਦੀ ਧਾਰਾਵਾਹਿਕ ਮਹਾਂਭਾਰਤ ਵਿੱਚ ਭੀਮ ਦੇ ਰੂਪ ਵਿੱਚ ਬੇਹੱਦ ਪਸੰਦ ਕੀਤੇ ਗਏ।

ਸਾਲ 1970 ਵਿੱਚ ਨੌਵੀਆਂ ਰਾਸ਼ਟਰ ਮੰਡਲ ਖੇਡਾਂ ਐਡਿਨਬਰਗ ਸਕਾਟਲੈਂਡ ਵਿੱਚ ਹੋਈਆਂ।

ਭਾਰਤ ਨੇ ਪੰਜ ਸੋਨ, ਤਿੰਨ ਚਾਂਦੀ ਅਤੇ ਚਾਰ ਤਾਂਬੇ ਦੇ ਤਗਮਿਆਂ ਸਹਿਤ 12 ਮੈਡਲ ਜਿੱਤੇ।

ਪਹਿਲਵਾਨਾਂ ਦਾ ਦਬਦਬਾ

ਸਾਲ 1974 ਵਿੱਚ 10ਵੀਆਂ ਰਾਸ਼ਟਰ ਮੰਡਲ ਖੇਡਾਂ ਨਿਊਜ਼ੀਲੈਂਡ ਵਿੱਚ ਹੋਈਆਂ।

ਭਾਰਤ ਨੇ ਇੱਥੇ ਚਾਰ ਸੋਨ, ਅੱਠ ਸਿਲਵਰ ਅਤੇ ਤਿੰਨ ਤਾਂਬੇ ਦੇ ਮੈਡਲਾਂ ਸਮੇਤ 15 ਮੈਡਲ ਜਿੱਤੇ।

ਪਹਿਲਵਾਨ

ਤਸਵੀਰ ਸਰੋਤ, Getty Images

ਭਾਰਤ ਦੇ 4 ਗੋਲਡ ਮੈਡਲ ਕੁਸ਼ਤੀ ਵਿੱਚ ਆਏ। ਐਨਾ ਹੀ ਨਹੀਂ ਪਹਿਲਵਾਨਾਂ ਦੇ ਨਾਂ 15 ਵਿੱਚੋਂ 10 ਮੈਡਲ ਰਹੇ।

ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ ਦੇ ਗੁਰੂ ਸਤਪਾਲ ਨੇ ਇੱਥੇ ਚਾਂਦੀ ਦਾ ਤਗਮਾ ਜਿੱਤਿਆ।

ਸਾਲ 1978 ਵਿੱਚ 11ਵੀਆਂ ਰਾਸ਼ਟਰ ਮੰਡਲ ਖੇਡਾਂ ਦਾ ਕਾਫਲਾ ਕੈਨੇਡਾ ਜਾ ਪਹੁੰਚਿਆ।

ਭਾਰਤ ਨੇ 5 ਸੋਨ ਮੈਡਲ, ਪੰਜ ਸਿਲਵਰ ਅਤੇ ਪੰਜ ਤਾਂਬੇ ਦੇ ਤਗਮਿਆਂ ਸਮੇਤ 15 ਮੈਡਲ ਆਪਣੇ ਨਾਮ ਕੀਤੇ।

ਪਹਿਲਵਾਨਾਂ ਦੇ ਦਬਦਬੇ ਵਿੱਚ ਪ੍ਰਕਾਸ਼ ਪਾਡੂਕੋਣ ਨੇ ਬੈਡਮਿੰਟਨ ਅਤੇ ਵੇਟਲਿਫਟਿੰਗ ਵਿੱਚ ਏਕਾਮਬਾਰਾਮ ਕਰੂਣਾਕਰਣ ਨੇ ਗੋਲਡ ਮੈਡਲ ਜਿੱਤਿਆ।

12ਵੀਆਂ ਰਾਸ਼ਟਰ ਮੰਡਲ ਖੇਡਾਂ ਸਾਲ 1982 ਵਿੱਚ ਆਸਟਰੇਲੀਆ ਵਿੱਚ ਹੋਈਆਂ।

ਕਾਮਨਵੈਲਥ ਗੇਮਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਸ਼ੀਲ ਕੁਮਾਰ

ਭਾਰਤ ਨੇ ਪੰਜ ਗੋਲਡ, ਅੱਠ ਸਿਲਵਰ ਅਤੇ ਤਿੰਨ ਤਾਂਬੇ ਦੇ ਮੈਡਲਾਂ ਸਮੇਤ 16 ਮੈਡਲ ਜਿੱਤੇ।

13ਵੀਆਂ ਰਾਸ਼ਟਰ ਮੰਡਲ ਖੇਡਾਂ ਸਾਲ 1986 ਵਿੱਚ ਸਕਾਟਲੈਂਡ ਵਿੱਚ ਹੋਈਆਂ।

ਭਾਰਤ ਨੇ ਇਸ ਵਾਰ ਇਨ੍ਹਾਂ ਖੇਡਾਂ ਵਿੱਚ ਹਿੱਸਾ ਨਹੀਂ ਲਿਆ।

ਕੁਸ਼ਤੀ ਨਹੀਂ ਤਾਂ ਵੇਟਲਿਫਟਿੰਗ ਵਿੱਚ ਚਮਕੇ

ਸਾਲ 1990 ਵਿੱਚ ਭਾਰਤ ਨੇ 14ਵੀਆਂ ਕਾਮਨਵੈਲਥ ਖੇਡਾਂ ਵਿੱਚ ਇੱਕ ਫਿਰ ਵਾਪਸੀ ਕੀਤੀ।

ਨਿਊਜ਼ੀਲੈਂਡ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਆਪਣਾ ਦਮਖ਼ਮ ਦਿਖਾਉਂਦੇ ਹੋਏ 13 ਸੋਨ, 8 ਸਿਲਵਰ ਅਤੇ 11 ਤਾਂਬੇ ਦੇ ਮੈਡਲਾਂ ਸਹਿਤ 32 ਤਗਮੇ ਆਪਣੇ ਨਾਂ ਕੀਤੇ।

ਕੁਸ਼ਤੀ ਇਨ੍ਹਾਂ ਖੇਡਾਂ ਦਾ ਹਿੱਸਾ ਨਹੀਂ ਸੀ।

ਵੇਟਲਿਫਟਿੰਗ ਵਿੱਚ ਭਾਰਤ ਨੇ 13 ਵਿੱਚੋਂ 12 ਸੋਨੇ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਇੱਕਲੌਤਾ ਸੋਨ ਤਗਮਾ ਨਿਸ਼ਾਨੇਬਾਜ਼ੀ ਵਿੱਚ ਅਸ਼ੋਕ ਪੰਡਿਤ ਨੇ ਜਿੱਤਿਆ।

ਇਸ ਤੋਂ ਬਾਅਦ 15ਵੀਆਂ ਰਾਸ਼ਟਰ ਮੰਡਲ ਖੇਡਾਂ 1994 ਵਿੱਚ ਕੈਨੇਡਾ ਵਿੱਚ ਹੋਈਆਂ।

ਹੁਣ ਭਾਰਤ ਦੇ ਤਗਮੇ ਪਿਛਲੀ ਵਾਰ ਦੇ ਮੁਕਾਬਲੇ 24 ਰਹਿ ਗਏ।

ਭਾਰਤ ਦੇ ਹੱਥ 6 ਸੋਨ, 11 ਸਿਲਵਰ ਅਤੇ 7 ਤਾਂਬੇ ਦੇ ਮੈਡਲ ਲੱਗੇ।

16ਵੀਂਆਂ ਰਾਸ਼ਟਰ ਮੰਡਲ ਖੇਡਾਂ ਸਾਲ 1998 ਵਿੱਚ ਪਹਿਲੀ ਵਾਰ ਕੁਆਲਾਲਮਪੁਰ ਮਲੇਸ਼ੀਆ ਵਿੱਚ ਹੋਈਆਂ।

ਕਾਮਨਵੈਲਥ ਗੇਮਸ

ਤਸਵੀਰ ਸਰੋਤ, ADRIAN DENNIS

ਤਸਵੀਰ ਕੈਪਸ਼ਨ, ਸਾਲ 2002 ਦੀਆਂ ਕਾਮਨਵੈਲਥ ਖੇਡਾਂ ਦੌਰਾਨ ਭਾਰਤੀ ਟੀਮ

69 ਦੇਸਾਂ ਦੇ ਵਿੱਚ ਭਾਰਤ 25 ਤਗਮਿਆਂ ਦੇ ਨਾਲ ਅਠਵੇਂ ਸਥਾਨ 'ਤੇ ਰਿਹਾ।

ਇਸ ਵਿੱਚ 7 ਗੋਲਡ, 10 ਸਿਲਵਰ ਅਤੇ 8 ਤਾਂਬੇ ਦੇ ਮੈਡਲ ਸ਼ਾਮਲ ਹਨ।

ਨਵੀਂ ਸਦੀ 'ਚ ਮੈਡਲਾਂ ਵਿੱਚ ਲੰਬੀ ਛਾਲ

ਸਾਲ 2002 ਵਿੱਚ 17ਵੀਆਂ ਰਾਸ਼ਟਰ ਮੰਡਲ ਖੇਡਾਂ ਇੰਗਲੈਂਡ ਵਿੱਚ ਹੋਈਆਂ।

ਭਾਰਤ ਨੇ ਇਸ ਵਾਰ ਮੈਡਲ ਟੈਲੀ ਵਿੱਚ ਲੰਬੀ ਛਾਲ ਲਾਉਂਦੇ ਹੋਏ 69 ਮੈਡਲਾਂ ਦੇ ਨਾਲ ਚੌਥਾ ਸਥਾਨ ਹਾਸਲ ਕੀਤਾ।

ਕਾਮਨਵੈਲਥ ਗੇਮਸ

ਤਸਵੀਰ ਸਰੋਤ, Craig Prentis

ਤਸਵੀਰ ਕੈਪਸ਼ਨ, ਸਾਲ 2002 ਦੀਆਂ ਕਾਮਨਵੈਲਥ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀ ਰਾਜਕੁਮਾਰੀ (ਸੱਜੇ) ਅਤੇ ਅੰਜਲੀ ਭਾਗਵਤ (ਖੱਬੇ)

30 ਗੋਲਡ, 22 ਸਿਲਵਰ ਅਤੇ 17 ਤਾਂਬੇ ਦੇ ਮੈਡਲ ਕਮਾਯਾਬੀ ਦੀ ਦਾਸਤਾਨ ਸੁਣਾ ਰਹੇ ਸੀ।

ਸਾਲ 2006 ਵਿੱਚ 18ਵੀਆਂ ਰਾਸ਼ਟਰ ਮੰਡਲ ਖੇਡਾਂ ਦਾ ਮੇਜ਼ਬਾਨ ਬਣਿਆ ਆਸਟ੍ਰੇਲੀਆ।

ਭਾਰਤ ਇਸ ਵਾਰ 50 ਮੈਡਲ ਹਾਸਲ ਕੀਤੇ। ਭਾਰਤ ਦੇ ਖਾਤੇ ਵਿੱਚ 22 ਸੋਨ, 17 ਚਾਂਦੀ ਅਤੇ 11 ਤਾਂਬੇ ਦੇ ਮੈਡਲ ਰਹੇ।

ਜਦੋਂ ਦਿੱਲੀ ਬਣਿਆ ਮੇਜ਼ਬਾਨ

ਸਾਲ 2010 ਵਿੱਚ ਹੋਈਆਂ 19ਵੀਆਂ ਰਾਸ਼ਟਰ ਮੰਡਲ ਖੇਡਾਂ ਦੀ ਮੇਜ਼ਬਾਨੀ ਦਾ ਬੀੜਾ ਭਾਰਤ ਨੇ ਚੁੱਕਿਆ।

ਭਾਰਤੀ ਖਿਡਾਰੀਆਂ ਨੇ 30 ਗੋਲਡ, 27 ਸਿਲਵਰ ਅਤੇ 36 ਤਾਂਬੇ ਦੇ ਤਗਮਿਆ ਸਹਿਤ ਪਹਿਲੀ ਵਾਰ ਮੈਡਲਾ ਦਾ ਸੈਂਕੜਾ ਬਣਾਉਂਦੇ ਹੋਏ ਰਿਕਾਰਡ 101 ਮੈਡਲ ਆਪਣੇ ਨਾ ਕੀਤੇ।

ਸਾਲ 2014 ਵਿੱਚ 20ਵੀਆਂ ਰਾਸ਼ਟਰ ਮੰਡਲ ਖੇਡਾਂ ਗਲਾਸਗੋ ਵਿੱਚ ਹੋਈਆਂ।

ਭਾਰਤ ਇੱਥੇ ਪਿਛਲੇ 101 ਤਗਮਿਆਂ ਦੇ ਮੁਕਾਬਲੇ 64 ਮੈਡਲਾਂ 'ਤੇ ਸਿਮਟ ਗਿਆ।

ਭਾਰਤ ਦੇ ਹੱਥ 15 ਗੋਲਡ, 30 ਸਿਲਵਰ ਅਤੇ 19 ਤਾਂਬੇ ਦੇ ਮੈਡਲ ਲੱਗੇ।

ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤ ਹੁਣ ਤੱਕ 155 ਗੋਲਡ, 155 ਸਿਲਵਰ ਅਤੇ 128 ਤਾਂਬੇ ਦੇ ਮੈਡਲਾਂ ਸਹਿਤ 438 ਮੈਡਲ ਜਿੱਤ ਚੁੱਕਿਆ ਹੈ।

ਸਪਸ਼ਟ ਹੈ 500 ਤਗਮਿਆਂ ਦਾ ਅੰਕੜਾ ਹਾਸਲ ਕਰਨ ਲਈ ਭਾਰਤੀ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)