ਇੱਕ ਟੀਕਾ ਤੇ ਤਿੰਨ ਮਹੀਨੇ ਤੱਕ ਪ੍ਰੈਗਨੈਂਸੀ ਤੋਂ ਛੁੱਟੀ!

ਸੰਕੇਤਿਕ ਤਸਵੀਰ
ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

''ਬਿਸਤਰੇ 'ਤੇ ਲੰਮੇ ਪਏ ਮੇਰੇ ਪਤੀ ਜਦੋਂ ਵੀ ਮੈਨੂੰ ਗਰਭ ਨਿਰੋਧਕ ਗੋਲੀ ਲੈਂਦੇ ਹੋਏ ਦੇਖਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਸ਼ੱਕ ਨਾਲ ਭਰ ਜਾਂਦੀਆਂ ਹਨ। ਉਨ੍ਹਾਂ ਦਾ ਸ਼ੱਕ ਕਿਤੇ ਨਾ ਕਿਤੇ ਉਨ੍ਹਾਂ ਦੀ ਦਿਲਚਸਪੀ 'ਤੇ ਵੀ ਅਸਰ ਪਾਉਂਦਾ ਹੈ ਅਤੇ ਉਨ੍ਹਾਂ ਦੇ ਇਸ ਵਿਵਹਾਰ ਨਾਲ ਮੈਂ ਵੀ ਸੋਚ ਵਿੱਚ ਡੁੱਬ ਜਾਂਦੀ ਹਾਂ।''

ਹਰ ਰਾਤ ਡਿੰਪੀ ਨੂੰ ਹੋਣ ਵਾਲੇ ਇਸ ਅਹਿਸਾਸ ਵਿੱਚ ਇੱਕ ਦਰਦ ਵੀ ਹੈ ਤੇ ਸਵਾਲ ਵੀ।

ਇਹ ਸਵਾਲ ਉਹ ਆਪਣੇ ਆਪ ਨੂੰ ਕਰਦੀ ਸੀ। ਕੀ ਉਹ ਗਰਭਧਾਰਨ ਲਈ ਤਿਆਰ ਹੈ?

ਸੰਕੇਤਿਕ ਤਸਵੀਰ
ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਉਸਦਾ ਪਿਛਲੇ ਸਾਲ ਵਿਆਹ ਹੋਇਆ ਸੀ। ਪਰ ਕੁਝ ਹੀ ਮਹੀਨੇ ਬਾਅਦ ਉਸ ਨੂੰ ਲੱਗਿਆ ਕਿ ਜੇਕਰ ਖੁਸ਼ਹਾਲ ਜ਼ਿੰਦਗੀ ਲਈ ਸੈਕਸ ਜ਼ਰੂਰੀ ਹੈ ਤਾਂ ਗਰਭ ਨਿਰੋਧਕ ਦੀ ਵਰਤੋਂ ਕਿਤੇ ਨਾ ਕਿਤੇ ਉਸ ਨੂੰ ਪ੍ਰਭਾਵਿਤ ਤਾਂ ਕਰਦੀ ਹੈ।

ਇਸੇ ਸੋਚ ਵਿੱਚ ਡਿੰਪੀ ਨੇ ਗਾਇਨਾਕਾਲੋਜਿਸਟ ਨਾਲ ਸਪੰਰਕ ਕੀਤਾ। ਉੱਥੇ ਉਸ ਨੂੰ ਔਰਤਾਂ ਵੱਲੋਂ ਵਰਤੇ ਜਾਣ ਵਾਲੇ ਗਰਭ ਨਿਰੋਧਕ ਇੰਜੈਕਸ਼ਨ ਬਾਰੇ ਪਤਾ ਲੱਗਿਆ।

ਕੀ ਹੈ ਗਰਭ ਨਿਰੋਧਕ ਇੰਜੈਕਸ਼ਨ?

ਔਰਤਾਂ ਗਰਭ ਧਾਰਨ ਤੋਂ ਬਚਣ ਲਈ ਹਰ ਤਿੰਨ ਮਹੀਨੇ ਬਾਅਦ ਇਸਦੀ ਵਰਤੋਂ ਕਰ ਸਕਦੀਆਂ ਹਨ।

ਇਸਦਾ ਨਾਂ DPMA ਹੈ।

ਸੰਕੇਤਿਕ ਤਸਵੀਰ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

DPMA ਦਾ ਮਤਲਬ ਹੈ ਡਿਪੋ ਮੈਡ੍ਰੋਕਸੀ ਪ੍ਰੋਜੇਸਟਰੋਨ ਐਸੀਟੇਟ।

ਯਾਨਿ ਕਿ ਇਸ ਇੰਜੈਕਸ਼ਨ ਵਿੱਚ ਹਾਰਮੋਨ ਪ੍ਰੋਜੇਸਟਰੋਨ ਦੀ ਵਰਤੋਂ ਕੀਤੀ ਜਾਂਦੀ ਹੈ।

ਗਾਇਨਾਕਾਲੋਜਿਸਟ (ਮਹਿਲਾ ਰੋਗ ਮਾਹਿਰ) ਡਾ. ਬਸਬ ਮੁਖਰਜੀ ਮੁਤਾਬਿਕ ਇਹ ਟੀਕਾ ਤਿੰਨ ਤਰ੍ਹਾਂ ਨਾਲ ਕੰਮ ਕਰਦਾ ਹੈ।

ਸਭ ਤੋਂ ਪਹਿਲਾਂ ਇੰਜੈਕਸ਼ਨ ਦਾ ਅਸਰ ਮਹਿਲਾ ਦੇ ਸਰੀਰ ਵਿੱਚ ਬਣਨ ਵਾਲੇ ਅੰਡਾਣੂ 'ਤੇ ਪੈਂਦਾ ਹੈ।

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਫਿਰ ਬੱਚੇਦਾਨੀ ਦੇ ਮੂੰਹ 'ਤੇ ਇੱਕ ਦੀਵਾਰ ਬਣਾ ਦਿੰਦਾ ਹੈ ਜਿਸ ਨਾਲ ਮਹਿਲਾ ਦੇ ਸਰੀਰ ਵਿੱਚ ਸ਼ੁਕਰਾਣੂ ਦਾ ਪ੍ਰਵੇਸ਼ ਹੋਣਾ ਮੁਸ਼ਕਿਲ ਹੋ ਜਾਂਦਾ ਹੈ।

ਇਨ੍ਹਾਂ ਦੋਹਾਂ ਕਾਰਨਾਂ ਕਰਕੇ ਬੱਚਾ ਮਹਿਲਾ ਦੇ ਸਰੀਰ ਵਿੱਚ ਠਹਿਰ ਨਹੀਂ ਸਕਦਾ।

ਇਸਦੀ ਕੀਮਤ 50 ਰੁਪਏ ਤੋਂ ਲੈ ਕੇ 250 ਰੁਪਏ ਤੱਕ ਹੈ।

ਗਰਭ ਨਿਰੋਧਕ ਟੀਕੇ ਨਾਲ ਜੁੜੀਆਂ ਗ਼ਲਤਫ਼ਹਿਮੀਆਂ

ਦੁਨੀਆਂ ਦੇ ਦੂਜੇ ਦੇਸਾਂ ਵਿੱਚ ਇਸਦੀ ਵਰਤੋਂ ਬਹੁਤ ਸਾਲਾਂ ਤੋਂ ਹੋ ਰਹੀ ਹੈ। ਭਾਰਤ ਵਿੱਚ ਵੀ 90 ਦੇ ਦਹਾਕੇ ਵਿੱਚ ਇਸਦੀ ਵਰਤੋਂ ਦੀ ਇਜਾਜ਼ਤ ਮਿਲ ਗਈ ਸੀ।

ਇਸ ਦੇ ਬਾਵਜੂਦ ਭਾਰਤ ਸਰਕਾਰ ਦੀ ਪਰਿਵਾਰ ਨਿਯੋਜਨ ਲਈ ਦਿੱਤੀ ਜਾਣ ਵਾਲੀ ਕਿੱਟ ਵਿੱਚ ਇਸਦੀ ਵਰਤੋਂ ਨਹੀਂ ਹੋ ਰਹੀ ਸੀ।

ਕਾਰਨ? ਇਸਦੀ ਵਰਤੋਂ ਨੂੰ ਲੈ ਕੇ ਮੌਜੂਦ ਗ਼ਲਤਫ਼ਹਿਮੀ।

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਗਰਭ ਨਿਰੋਧਕ ਇੰਜੈਕਸ਼ਨ ਦੀ ਵਰਤੋਂ ਨਾਲ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।

ਅਜਿਹੀਆਂ ਗ਼ਲਤਫ਼ਹਿਮੀਆਂ ਕਾਰਨ ਮਹਿਲਾਵਾਂ ਇਸ ਤੋਂ ਬਚਦੀਆਂ ਹਨ।

ਪਰ WHO ਦੀ ਰਿਪੋਰਟ ਨੇ ਇਸ ਤੋਂ ਪਰਦਾ ਚੁੱਕਿਆ ਹੈ।

ਡਬਲਿਊਐਚਓ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਡਾ. ਰਵੀ ਆਨੰਦ ਕਹਿੰਦੀ ਹੈ, ''ਮਹਿਲਾਵਾਂ ਵਿੱਚ ਟੀਕੇ ਦੀ ਵਧੇਰੇ ਵਰਤੋਂ ਕਰਨ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਇਹ ਸਹੀ ਗੱਲ ਹੈ, ਪਰ ਇਸਦਾ ਇਸਤੇਮਾਲ ਬੰਦ ਕਰਦਿਆਂ ਮੁੜ ਪਹਿਲਾਂ ਦੀ ਤਰ੍ਹਾਂ ਹੋ ਜਾਂਦੀਆਂ ਹਨ।''

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਐਨਾ ਹੀ ਨਹੀਂ ਡਾ. ਰਵੀ ਆਨੰਦ ਮੁਤਾਬਕ ਇਸ ਨਾਲ ਔਰਤਾਂ ਵਿੱਚ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

ਗਰਭ ਨਿਰੋਧਕ ਟੀਕੇ ਦੇ ਲਾਭ

ਮਹਿਲਾ ਰੋਗ ਮਾਹਿਰ ਡਾ. ਬਸਬ ਮੁਖਰਜੀ ਮੁਤਾਬਿਕ ਗਰਭ ਨਿਰੋਧਕ ਇੰਜੈਕਸ਼ਨ ਦੀ ਵਰਤੋਂ ਦੇ ਕਈ ਲਾਭ ਹਨ।

ਇਸ ਨੂੰ ਗੋਲੀ ਦੀ ਤਰ੍ਹਾਂ ਹਰ ਰੋਜ਼ ਲੈਣ ਦੀ ਕੋਈ ਦਿੱਕਤ ਨਹੀਂ ਹੈ।

ਇਸ ਦੀ ਵਰਤੋਂ ਕਰਨ ਨਾਲ ਗਰਭ ਧਾਰਨ ਕਰਨ ਦਾ ਖ਼ਤਰਾ ਨਾਂਹ ਦੇ ਬਰਾਬਰ ਹੈ।

ਬੱਚਾ ਹੋਣ ਦੇ ਤੁਰੰਤ ਬਾਅਦ ਇਸ ਦੀ ਵਰਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਵਿੱਚ ਪ੍ਰੋਜੇਸਟ੍ਰੋਨ ਹੁੰਦਾ ਹੈ।

ਸੰਕੇਤਿਕ ਤਸਵੀਰ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਜੋ ਗਰਭ ਨਿਰੋਧਕ ਦੀ ਵਰਤੋਂ ਨੂੰ ਪ੍ਰਾਈਵੇਟ ਰੱਖਣਾ ਚਾਹੁੰਦੇ ਹਨ, ਉਹ ਇਸ ਤਰੀਕੇ ਨੂੰ ਜ਼ਿਆਦਾ ਚੰਗਾ ਮੰਨਦੇ ਹਨ।

ਇੰਜੈਕਸ਼ਨ ਦੀ ਵਰਤੋਂ ਤੋਂ ਬਾਅਦ ਕੁਝ ਮਹਿਲਾਵਾਂ ਵਿੱਚ ਬਲੀਡਿੰਗ ਬਹੁਤ ਘੱਟ ਹੋ ਜਾਂਦੀ ਹੈ।

ਡਾਕਟਰ ਇਸ ਨੂੰ ਚੰਗਾ ਮੰਨਦੇ ਹਨ ਕਿਉਂਕਿ ਇਸ ਨਾਲ ਔਰਤਾਂ ਵਿੱਚ ਅਨੀਮੀਆ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਗਰਭ ਨਿਰੋਧਕ ਇੰਜੈਕਸ਼ਨ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿੱਚ ਗਰਭ ਧਾਰਨ ਕਰਨ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ।

ਐਨਾ ਹੀ ਨਹੀਂ ਇਸ ਵਿੱਚ ਸਮਾਂ ਸੀਮਾ ਜ਼ਿਆਦਾ ਨਹੀਂ ਹੈ। ਤਿੰਨ ਮਹੀਨੇ ਪੂਰੇ ਹੋਣ ਤੋਂ ਚਾਰ ਹਫ਼ਤੇ ਬਾਅਦ ਤੱਕ ਇਸ ਨੂੰ ਲਿਆ ਜਾ ਸਕਦਾ ਹੈ।

ਸੰਕੇਤਿਕ ਤਸਵੀਰ
ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਵਿਚਾਲੇ ਗਰਭ ਧਾਰਨ ਦਾ ਖ਼ਤਰਾ ਵੀ ਨਹੀਂ ਹੁੰਦਾ।

ਗਰਭ ਨਿਰੋਧਕ ਇੰਜੈਕਸ਼ਨ ਅਤੇ ਪ੍ਰਜਨਣ ਦਰ

ਨੈਸ਼ਨਲ ਫ਼ੈਮਿਲੀ ਹੈਲਥ ਸਰਵੇ-4 ਦੇ ਅੰਕੜਿਆਂ ਮੁਤਾਬਕ ਦੇਸ ਦੇ 145 ਜ਼ਿਲ੍ਹੇ ਅਜਿਹੇ ਹਨ ਜਿੱਥੇ ਪ੍ਰਜਨਣ ਦਰ ਯਾਨਿ ਮਹਿਲਾਵਾਂ ਵਿੱਚ ਬੱਚਾ ਪੈਦਾ ਕਰਨ ਦੀ ਦਰ ਤਿੰਨ ਜਾਂ ਉਸ ਤੋਂ ਵੱਧ ਹੈ।

ਮਤਲਬ ਇਹ ਹੈ ਕਿ ਦੇਸ ਦੇ 145 ਜ਼ਿਲ੍ਹਿਆਂ ਵਿੱਚ ਔਰਤਾਂ ਤਿੰਨ ਤੋਂ ਵੱਧ ਬੱਚੇ ਪੈਦਾ ਕਰਦੀਆਂ ਹਨ ਜਿਹੜਾ 'ਅਸੀਂ ਦੋ ਸਾਡੇ ਦੋ' ਦੀ ਪਾਲਿਸੀ ਦੇ ਖ਼ਿਲਾਫ਼ ਹੈ।

ਇਹ 145 ਜ਼ਿਲ੍ਹੇ ਦੇਸ ਦੇ 7 ਸੂਬਿਆਂ ਵਿੱਚ ਹਨ। ਇਹ ਸੂਬੇ ਹਨ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉਡੀਸ਼ਾ, ਰਾਜਸਥਾਨ, ਝਾਰਖੰਡ ਅਤੇ ਛੱਤੀਸਗੜ੍ਹ।

ਇਸ ਲਈ ਕੇਂਦਰ ਸਰਕਾਰ ਨੇ ਇਨ੍ਹਾਂ 7 ਸੂਬਿਆਂ ਵਿੱਚ ਮੁਫ਼ਤ ਵੰਡੀਆਂ ਜਾਣ ਵਾਲੀਆਂ ਗਰਭ ਨਿਰੋਧਕ ਕਿੱਟਾਂ ਵਾਲੇ ਟੀਕੇ ਵੀ ਪਾਏ ਹਨ।

ਰਿਪੋਰਟ ਮੁਤਾਬਿਕ ਮਹਿਲਾਵਾਂ ਵਿੱਚ ਵਰਤੇ ਜਾਣ ਵਾਲੇ ਗਰਭ ਨਿਰੋਧਕ ਇੰਜੈਕਸ਼ਨ ਦੀ ਸਫ਼ਲਤਾ ਦੀ ਦਰ 99.7 ਫ਼ੀਸਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)