ਮੋਦੀ ਨੇ ਕੈਪਟਨ ਨੂੰ ਕਿਉਂ ਕਿਹਾ 'ਆਜ਼ਾਦ ਫੌਜੀ'?

ਤਸਵੀਰ ਸਰੋਤ, AFP
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ-ਪੂਰਬ ਦੇ ਤਿੰਨ ਸੂਬਿਆਂ ਦੇ ਚੋਣ ਨਤੀਜਿਆਂ ਦੇ ਜੇਤੂ ਭਾਸ਼ਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਜ਼ਾਦ ਫੌਜੀ ਕਹਿ ਕੇ ਸੰਬੋਧਨ ਕੀਤਾ।
ਕੈਪਟਨ ਵੱਲੋਂ ਦਾਅਵਾ ਰੱਦ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਦੇ ਦਾਅਵਾ ਨੂੰ ਰੱਦ ਕੀਤਾ ਅਤੇ ਕਿਹਾ ਕਿ ਸਾਲ 2019 ਦੀਆਂ ਚੋਣਾਂ ਤੋਂ ਪਹਿਲਾਂ ਉਹ ਉਨ੍ਹਾਂ ਅਤੇ ਹਾਈ ਕਮਾਨ ਵਿਚਾਲੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਅਤੇ ਹਾਈ ਕਮਾਨ ਵਿਚਾਲੇ ਕੋਈ ਮਤਭੇਦ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁੱਛਿਆ ਕਿ ਮੋਦੀ ਕੋਲੋਂ ਇਸ ਜਾਣਕਾਰੀ ਸਬੰਧੀ ਸਰੋਤ ਕੀ ਹੈ?
ਉਨ੍ਹਾਂ ਇਹ ਵੀ ਪੁੱਛਿਆ ਕਿ ਉਹ ਕਿਹੜਾ ਸਮਾਂ ਹੈ ਜਦੋਂ ਉਨ੍ਹਾਂ ਨੇ ਮੋਦੀ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦਾ ਹਾਈ ਕਮਾਨ ਨਾਲ ਬਣਦੀ ਨਹੀਂ?
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਤੇ ਵਿਅੰਗਆਤਮਕ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦਾ ਪਦ ਵਧਦਾ ਹੈ ਪਰ ਕੱਦ ਘਟਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੱਦ ਜਿੰਨਾ ਛੋਟਾ ਹੋਇਆ ਹੈ ਇੰਨਾ ਛੋਟਾ ਕਦੇ ਨਹੀਂ ਸੀ।
ਪੁਡੂਚੇਰੀ ਦੇ ਮੁੱਖ ਮੰਤਰੀ ਨਾਲ ਆਪਣੀ ਕਿਸੇ ਮੁਲਾਕਾਤ ਦੇ ਹਵਾਲੇ ਨਾਲ ਮੋਦੀ ਨੇ ਕਿਹਾ ਕਿ ਉਨ੍ਹਾਂ ਪੁਡੂਚੇਰੀ ਦੇ ਮੁੱਖ ਮੰਤਰੀ ਨੂੰ ਕਾਂਗਰਸ ਦਾ ਇੱਕੋ ਇੱਕ 'ਨਮੂਨਾ' ਮੁੱਖ ਮੰਤਰੀ ਹੈ।
ਮੋਦੀ ਨੇ ਕਿਹਾ ਕਿ ਕਾਂਗਰਸ ਕੋਲ ਇੱਕ ਹੀ ਮੁੱਖ ਮੰਤਰੀ ਹੈ ਕਿਉਂ ਕਿ ਪੰਜਾਬ ਵਾਲਿਆਂ ਦੀ ਦਿੱਲੀ ਵਾਲਿਆਂ ਨਾਲ ਬਣਦੀ ਹੀ ਨਹੀਂ ਹੈ। ਮੋਦੀ ਨੇ ਕਿਹਾ ਪੰਜਾਬ ਦਾ ਮੁੱਖ ਮੰਤਰੀ ਤਾਂ ਆਜ਼ਾਦ ਫੌਜੀ ਹੈ।












