ਚੰਦਰਬਾਬੂ ਸਭ ਤੋਂ ਅਮੀਰ ਤਾਂ ਕੈਪਟਨ ਬਜ਼ੁਰਗ ਮੁੱਖ ਮੰਤਰੀ : ਰਿਪੋਰਟ

ਤਸਵੀਰ ਸਰੋਤ, Getty Images
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਅਤੇ ਨੈਸ਼ਨਲ ਇਲੈਕਸ਼ਨ ਵਾਚ ਦੀ ਇੱਕ ਰਿਪੋਰਟ ਵਿੱਚ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਇਸ ਵਿੱਚ ਦੇਸ ਦੇ 29 ਮੁੱਖ ਮੰਤਰੀਆਂ ਤੇ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ ਸ਼ਾਮਲ ਸਨ।
ਇਸ ਵਿਸ਼ਲੇਸ਼ਣ ਦਾ ਆਧਾਰ ਸਿਆਸੀ ਨੁੰਮਾਇਦਿਆਂ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਜਮਾਂ ਕਰਵਾਏ ਗਏ ਹਲਫ਼ੀਆ ਬਿਆਨਾਂ ਨੂੰ ਬਣਾਇਆ ਗਿਆ। ਇਸ ਵਿਸ਼ਲੇਸ਼ਣ ਵਿੱਚੋਂ ਹੇਠ ਲਿਖੀਆਂ ਮੁੱਖ ਗੱਲਾਂ ਉੱਭਰ ਕੇ ਸਾਹਮਣੇ ਆਈਆ ਹਨ।ਆਓ ਪਾਈਏ ਇੱਕ ਝਾਤ꞉
ਮੁੱਖ ਮੰਤਰੀਆਂ ਦਾ ਲਿੰਗ ਅਨੁਪਾਤ
- ਇੱਕਤੀਆਂ ਵਿੱਚੋਂ ਦਸ ਫ਼ੀਸਦੀ (3) ਮੁੱਖ ਮੰਤਰੀ ਔਰਤਾਂ ਹਨ।
ਮੁੱਖ ਮੰਤਰੀਆਂ ਦੀ ਵਿਦਿਅਕ ਯੋਗਤਾ
- ਦੇਸ ਵਿੱਚ ਸਿਰਫ਼ ਇੱਕ ਡਾਕਟਰੇਟ ਮੁੱਖ ਮੰਤਰੀ ਤੇ ਬਹੁਗਿਣਤੀ ਗ੍ਰੈਜੂਏਸ਼ਨ (14) ਦੇ ਪੱਧਰ ਤੱਕ ਪੜ੍ਹੇ ਹੋਏ ਹਨ।
- ਤਿੰਨ ਮੁੱਖ ਮੰਤਰੀ 12 ਵੀਂ ਪੱਧਰ ਦੇ ਜਦ ਕਿ ਦਸ ਮੁੱਖ ਮੰਤਰੀਆਂ ਨੇ ਪ੍ਰੋਫੈਸ਼ਨਲ ਵਿਸ਼ਿਆਂ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ।
- ਪੰਜ ਮੁੱਖ ਮੰਤਰੀਆਂ ਕੋਲ ਕਿਸੇ ਨਾ ਕਸੇ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਉਪਾਧੀ ਹੈ।
ਮੁੱਖ ਮੰਤਰੀਆਂ ਦੀ ਉਮਰ
- ਉਮਰ ਦੇ ਹਿਸਾਬ ਨਾਲ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਭ ਤੋਂ ਨੋਜਵਾਨ ਜਦ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਹਨ।
ਮੁੱਖ ਮੰਤਰੀਆਂ ਦੇ ਖਿਲਾਫ਼ ਅਪਰਾਧਿਕ ਕੇਸ
- ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਇੱਕਤੀ ਮੁੱਖ ਮੰਤਰੀਆਂ ਵਿੱਚੋਂ 11 (35 ਫੀਸਦ) ਨੇ ਆਪਣੇ ਖਿਲਾਫ਼ ਅਪਰਾਧਿਕ ਕੇਸ ਹੋਣ ਦਾ ਐਲਾਨ ਕੀਤਾ ਹੈ।
- 8 ਮੁੱਖ ਮੰਤਰੀਆਂ ਆਪਣੇ ਖਿਲਾਫ਼ ਗੰਭੀਰ ਅਪਰਾਧਿਕ ਕੇਸਾਂ ਦਾ ਵੀ ਖੁਲਾਸਾ ਕੀਤਾ ਹੈ। ਇਨ੍ਹਾਂ ਕੇਸਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਧੋਖਾਧੜੀ ਆਦਿ ਦੇ ਕੇਸ ਸ਼ਾਮਲ ਹਨ।
ਮੁੱਖ ਮੰਤਰੀਆਂ ਦੀ ਆਰਥਿਕਤਾ
- ਪ੍ਰਤੀ ਮੁੱਖ ਮੰਤਰੀ ਦੀ ਔਸਤ ਜਾਇਦਾਦ 16.18 ਕਰੋੜ ਹੈ।
- ਇਨ੍ਹਾਂ 31 ਵਿੱਚੋਂ 25 ( 81 ਫ਼ੀਸਦੀ) ਮੁੱਖ ਮੰਤਰੀ ਕਰੋੜਪਤੀ ਹਨ।
- ਸਭ ਤੋਂ ਅਮੀਰ ਮੁੱਖ ਮੰਤਰੀਆਂ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਤੀਬਵਰ ਪਹਿਲੇ, ਦੂਜੇ ਤੇ ਤੀਜੇ ਪੌਡੇ 'ਤੇ ਹਨ।
- ਪੈਸੇ ਦੇ ਪੱਖੋਂ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਰਕਾਰ, ਪੱਛਮੀਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤੀਜੇ ਨੰਬਰ 'ਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਨ।
- ਵਿਸ਼ਲੇਸ਼ਣ ਵਿੱਚ ਦੋ (ਸੱਤ ਫ਼ੀਸਦੀ) ਮੁੱਖ ਮੰਤਰੀਆਂ ਕੋਲ 100 ਕਰੋੜ ਤੋਂ ਵੱਧ ਦੀ ਪੂੰਜੀ ਹੈ।













