ਕੋਰੀਆ ਦਾ ਪਹਿਲਾ ਸੈਕਸ ਫੈਸਟੀਵਲ, ਪੋਰਨ ਸਟਾਰਾਂ ਨੂੰ ਇੱਕ ਦਿਨ ਪਹਿਲਾਂ ਕੀਤਾ ਬਾਰ ਤੋਂ ਬਾਹਰ

ਤਸਵੀਰ ਸਰੋਤ, PlayJoker
- ਲੇਖਕ, ਜੀਨ ਮੈਕੇਂਜੀ
- ਰੋਲ, ਬੀਬੀਸੀ ਪੱਤਰਕਾਰ
ਲੀ ਹੀ ਤਏ ਨੂੰ ਆਪਣੇ ਸੈਕਸ ਫੈਸਟੀਵਲ ਤੋਂ ਬਹੁਤ ਉਮੀਦਾਂ ਸਨ, ਜਿਸਨੂੰ ਉਹ ਮਾਣ ਨਾਲ ਦੱਖਣੀ ਕੋਰੀਆ ਦਾ ‘ਪਹਿਲਾ ਅਤੇ ਸਭ ਤੋਂ ਵੱਡਾ’ ਅਜਿਹਾ ਤਿਉਹਾਰ ਕਹਿ ਰਹੇ ਸਨ।
ਲੀ ਨੂੰ ਆਸ ਸੀ ਕਿ ਬੀਤੇ ਹਫ਼ਤੇ ਦੇ ਆਖ਼ੀਰ ਵਿੱਚ ਹੋਣ ਵਾਲੇ ਇਸ ਫ਼ੈਸਟੀਵਲ ਵਿੱਚ ਉਨ੍ਹਾਂ ਦੇ ਪਸੰਦੀਦਾ ਪੋਰਨ ਅਦਾਕਾਰਾਂ ਨੂੰ ਦੇਖਣ ਲਈ ਕਰੀਬ 5,000 ਪ੍ਰਸ਼ੰਸਕ ਆਉਣਗੇ।
ਇੱਥੇ ਇੱਕ ਫੈਸ਼ਨ ਸ਼ੋਅ ਹੋਣਾ ਸੀ, ਜਿਸ ਵਿੱਚ ਸੈਕਸ ਖਿਡੌਣਿਆਂ ਦੀ ਪ੍ਰਦਰਸ਼ਨੀ, ਅਤੇ ਕੁਝ ਬਾਲਗ ਖੇਡਾਂ ਹੋਣੀਆਂ ਸਨ, ਜਿਨ੍ਹਾਂ ਵਿੱਚ ਲੋਕਾਂ ਦੇ ਸਰੀਰਾਂ ਲਾਗੇ ਗੁਬਾਰੇ ਫਟਣਾ ਸ਼ਾਮਲ ਸੀ।
ਪਰ ਮਹਿਜ਼ 24 ਘੰਟੇ ਰਹਿੰਦੇ ਸੀ ਜਦੋਂ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ। ਦੱਖਣੀ ਕੋਰੀਆ ਸੈਕਸ ਅਤੇ ਬਾਲਗ ਮਨੋਰੰਜਨ ਲਈ ਆਪਣੀ ਰੂੜੀਵਾਦੀ ਪਹੁੰਚ ਲਈ ਜਾਣਿਆ ਜਾਂਦਾ ਹੈ।
ਉਥੇ ਜਨਤਕ ਤੌਰ ਉੱਤੇ ਨਗਨਤਾ ਅਤੇ ਸਟ੍ਰਿਪ ਸ਼ੋਆਂ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਹਾਰਡ-ਕੋਰ ਪੋਰਨੋਗ੍ਰਾਫੀ ਨੂੰ ਵੇਚਣਾ ਜਾਂ ਵੰਡਣਾ ਗੈਰ-ਕਾਨੂੰਨੀ ਹੈ, ਹਾਲਾਂਕਿ ਲੋਕਾਂ ਨੂੰ ਇਸ ਨੂੰ ਦੇਖਣ ਦੀ ਆਗਿਆ ਹੈ।

ਤਸਵੀਰ ਸਰੋਤ, PlayJoker
ਪਹਿਲੇ ਸਮਾਗਮ ਦਾ ਵਿਰੋਧ
ਤਕਰੀਬਨ ਹਰ ਵਿਕਸਤ ਦੇਸ਼ ਵਿੱਚ ਇੱਕ ਸੈਕਸ ਸਮਾਗਮ ਕਰਵਾਇਆ ਜਾਂਦਾ ਹੈ, ਪਰ ਇੱਥੇ ਦੱਖਣੀ ਕੋਰੀਆ ਵਿੱਚ ਸਾਡੇ ਕੋਲ ਬਾਲਗ ਮਨੋਰੰਜਨ ਸੱਭਿਆਚਾਰ ਵੀ ਨਹੀਂ ਹੈ।
ਲੀ ਹੀ ਤਏ ਨੇ ਕਿਹਾ, “ਮੈਂ ਇਸ ਵੱਲ ਪਹਿਲਾ ਕਦਮ ਚੁੱਕਣਾ ਚਾਹੁੰਦਾ ਹਾਂ।" ਜ਼ਿਕਰਯੋਗ ਹੈ ਕਿ ਲੀ ਦੀ ਕੰਪਨੀ ਪਲੇ ਜੋਕਰ ਸਾਫਟ-ਕੋਰ ਪੋਰਨੋਗ੍ਰਾਫੀ ਇਵੈਂਟ ਕਰਵਾਉਣ ਦਾ ਕੰਮ ਕਰਦੀ ਹੈ।
ਇਹ ਸਮਾਗਮ ਸੁਵੋਨ ਕਸਬੇ ਵਿੱਚ ਕਰਵਾਇਆ ਜਾਣਾ ਸੀ, ਜਿਥੋਂ ਦੇ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸਮੂਹ ਨੇ ਇੱਕ ਮਹੀਨਾ ਪਹਿਲਾਂ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਇਸ ਸਮਾਗਮ ਬਾਰੇ ਕਿਹਾ ਕਿ ਅਜਿਹੇ ਦੇਸ਼ ਵਿੱਚ ਜਿੱਥੇ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ, ਉਥੇ ਅਜਿਹਾ ਸਮਾਗਮ ਲਿੰਗਕ ਮਤਭੇਦਾਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਦਲੀਲ ਦਿੱਤੀ ਕਿ ਇਹ ਸਮਾਗਮ ਵਿੱਚ ਔਰਤਾਂ ਅਤੇ ਮਰਦਾਂ ਦੋਵਾਂ ਲਈ ਬਰਾਬਰ ਨਹੀਂ ਹੈ।
ਇਹ ਔਰਤਾਂ ’ਤੇ ਜ਼ਿਆਦਾ ਕੇਂਦਰਿਤ ਹੈ। ਥੋੜ੍ਹੇ ਕੱਪੜੇ ਪਹਿਨੀ ਖੜੇ ਅਦਾਕਾਰਾਂ ਵਾਲੇ ਇਸ਼ਤਿਹਾਰਾਂ ਨੂੰ ਦੇਖ ਕੇ ਇਹ ਸਮਝ ਆਉਂਦਾ ਹੈ ਕਿ ਟਿਕਟ ਧਾਰਕ ਵਧੇਰੇ ਕਰਕੇ ਮਰਦ ਹੋਣ ਦੀ ਸੰਭਾਵਨਾ ਹੈ।

ਤਸਵੀਰ ਸਰੋਤ, PlayJoker
ਸਮਾਗਮ ਹਾਲ ਦਾ ਲਾਇਸੈਂਸ ਰੱਦ ਕਰਨ ਦੀ ਧਮਕੀ
ਸਥਾਨਕ ਮੇਅਰ ਨੇ ਇੱਕ ਪ੍ਰਾਇਮਰੀ ਸਕੂਲ ਦੇ ਨੇੜੇ ਹੋਣ ਵਾਲੇ ਇਸ ਸਮਾਗਮ ਦੀ ਨਿੰਦਾ ਕੀਤੀ ਅਤੇ ਅਧਿਕਾਰੀਆਂ ਨੇ ਧਮਕੀ ਦਿੱਤੀ ਕਿ ਜੇਕਰ ਇਹ ਸਮਾਗਮ ਹੋਇਆ ਤਾਂ ਉਸ ਹਾਲ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੋਂ ਬਾਹਰ ਕਰ ਦਿੱਤਾ ਗਿਆ।
ਨਿਰਾਸ਼ ਅਤੇ ਬੇਚੈਨ ਹੋਏ ਲੀ ਨੇ ਸਮਾਗਮ ਦੀਆਂ ਥਾਵਾਂ ਬਦਲੀਆਂ ਪਰ ਵਿਰੋਧ ਜਾਰੀ ਰਿਹਾ।
ਕੁਝ ਹੋਰ ਅਧਿਕਾਰੀਆਂ ਨੇ ਸਮਾਗਮ 'ਤੇ ‘ਸੈਕਸ ਬਾਰੇ ਵਿਗੜਿਆ ਨਜ਼ਰੀਆ ਪੈਦਾ ਕਰਨ’ ਦੇ ਇਲਜ਼ਾਮ ਲਗਾਏ ਅਤੇ ਇੱਕ ਹੋਰ ਸਥਾਨ ਦੀ ਬੁਕਿੰਗ ਰੱਦ ਕਰਨ 'ਤੇ ਜ਼ੋਰ ਦਿੱਤਾ।
ਲੀ ਨੂੰ ਸਿਓਲ ਵਿੱਚ ਨਦੀ ਉੱਤੇ ਖੜਾ ਹੋਇਆ ਇੱਕ ਜਹਾਜ਼ ਮਿਲਿਆ।
ਪਰ, ਕੌਂਸਲ ਦੇ ਦਬਾਅ ਤੋਂ ਬਾਅਦ, ਜਹਾਜ਼ ਦੇ ਪਟੇਦਾਰ ਨੇ ਧਮਕੀ ਦਿੱਤੀ ਕਿ ਜੇਕਰ ਇਸ ਦੇ ਪ੍ਰਮੋਟਰ ਨੇ ਸਮਾਗਮ ਕਰਵਾਇਆ ਤਾਂ ਜਹਾਜ਼ ਦੀ ਬਿਜਲੀ ਕੱਟ ਦਿੱਤੀ ਜਾਵੇਗੀ।
ਹਰ ਮੋੜ 'ਤੇ ਲੀ ਸਮਾਗਮ ਦੇ ਪੱਧਰ ਨੂੰ ਛੋਟਾ ਕਰਨਾ ਪਿਆ ਕਈ ਟਿਕਟ ਧਾਰਕਾਂ ਨੇ ਰਿਫੰਡ ਲਈ ਕਿਹਾ, ਜਿਸ ਨਾਲ ਉਨ੍ਹਾਂ ਦਾ ਲੱਖਾਂ ਡਾਲਰ ਖ਼ਰਚਾ ਹੋਇਆ।

ਤਸਵੀਰ ਸਰੋਤ, Suwon Women's hotline
ਗੁਪਤ ਜਗ੍ਹਾ ਦੇ ਸਮਾਗਮ ਕਰਵਾਉਣ ਦੀ ਕੋਸ਼ਿਸ਼
ਸਮਾਗਮ ਲਈ ਜਗ੍ਹਾ ਦੀ ਭਾਲ ਵਿੱਚ ਕਈ ਬਦਲਾਂ ਤੋਂ ਇਨਕਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਸਿਓਲ ਦੇ ਨੇੜੇ ਗੰਗਨਮ ਇਲਾਕੇ ਵਿੱਚ ਇੱਕ ਛੋਟੀ ਜਿਹੀ ਬਾਰ ਵਿੱਚ ਸਮਾਗਮ ਕਰਵਾਉਣ ਦੀ ਸੋਚੀ ਜਿਸ ਵਿੱਚ ਕਰੀਬ 400 ਲੋਕ ਆ ਸਕਦੇ ਸਨ।
ਇਸ ਵਾਰ ਉਨ੍ਹਾਂ ਨੇ ਲੋਕੇਸ਼ਨ ਨੂੰ ਗੁਪਤ ਰੱਖਿਆ।
ਇਸ ਲਈ, ਗੰਗਨਮ ਕਾਉਂਸਲ ਨੇ ਆਪਣੇ ਸੈਂਕੜੇ ਰੈਸਟੋਰੈਂਟਾਂ ਵਿੱਚੋਂ ਹਰ ਇੱਕ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਸਮਾਗਮ ਦੀ ਮੇਜ਼ਬਾਨੀ ਕਰਦੇ ਹਨ ਤਾਂ ਇਹ ਉਨ੍ਹਾਂ ਲਈ ‘ਨੈਤਿਕ ਤੌਰ 'ਤੇ ਨੁਕਸਾਨਦੇਹ’ ਹੋਵੇਗਾ ਅਤੇ ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇਗਾ।
ਪਰ ਬਾਰ ਆਪਣੀ ਗੱਲ 'ਤੇ ਕਾਇਮ ਰਹੀ। ਪਰ ਇੱਕ ਦਿਨ ਪਹਿਲਾਂ ਜਾਪਾਨੀ ਪੋਰਨ ਸਟਾਰਾਂ ਨੂੰ ਬਾਹਰ ਕੱਢ ਦਿੱਤਾ ਗਿਆ।
ਏਜੰਸੀ ਨੇ ਕਿਹਾ ਕਿ ਸਮਾਗਮ ਦਾ ਵਿਰੋਧ ਬਹੁਤ ਸਿਰਖ਼ ਉੱਤੇ ਹੈ ਅਤੇ ਹਿੰਸਾ ਵੀ ਭੜਕ ਸਕਦੀ ਹੈ।
ਗੰਗਨਮ ਵਿੱਚ ਆਪਣੇ ਦਫ਼ਤਰ ਤੋਂ ਲੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹੈਰਾਨ ਹਨ ਕਿ ਘਟਨਾਵਾਂ ਨੇ ਅਜਿਹਾ ਸੋਚ ਤੋਂ ਬਾਹਰ ਮੋੜ ਲੈ ਲਿਆ।
ਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
“ਸਮਾਗਮ ਕਨੂੰਨ ਨੂੰ ਧਿਆਨ ਵਿੱਚ ਰੱਖ ਕੇ ਉਲੀਕਿਆ ਗਿਆ ਸੀ ਪਰ ਮੇਰੇ ਨਾਲ ਕੁਝ ਵੀ ਗ਼ੈਰ-ਕਾਨੂੰਨੀ ਕੰਮ ਕੀਤੇ ਬਿਨਾਂ ਹੀ ਇੱਕ ਅਪਰਾਧੀ ਵਾਂਗ ਵਿਵਹਾਰ ਕੀਤਾ ਗਿਆ।”
ਬੀਤੇ ਸਮੇਂ ਵਿੱਚ ਕਰਵਾਏ ਗਏ ਸਮਾਗਮ
ਇਸ ਸਮਾਗਮ ਦੇ ਆਯੋਜਕਾਂ ਦਾ ਦਾਅਵਾ ਹੈ ਕਿ ਇਥੇ ਕੋਈ ਨਗਨਤਾ ਜਾਂ ਜਿਨਸੀ ਕਿਰਿਆਵਾਂ ਨਹੀਂ ਕੀਤੀਆਂ ਜਾਣੀਆਂ , ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਉਨ੍ਹਾਂ ਨੇ ਪਿਛਲੇ ਸਾਲ ਵੀ ਕੀਤਾ ਸੀ ਪਰ ਇਸ ਦਾ ਪ੍ਰਚਾਰ ਬਹੁਤ ਘੱਟ ਕੀਤਾ ਗਿਆ ਸੀ।
ਪਲੇ ਜੋਕਰ ਕੰਪਨੀ ਨੇ ਬੀਤੇ ਸਮੇਂ ਵਿੱਚ ਵੀ ਧਿਆਨ ਖਿੱਚਣ ਵਾਲੇ ਸਟੰਟ ਕੀਤੇ ਹਨ।
ਪਿਛਲੇ ਸਾਲ ਉਨ੍ਹਾਂ ਨੇ ਸਿਓਲ ਦੀਆਂ ਸੜਕਾਂ 'ਤੇ ਇੱਕ ਔਰਤ ਪਰੇਡ ਦਾ ਆਯੋਜਨ ਕੀਤਾ ਸੀ। ਜਿਸ ਨੇ ਇੱਕ ਗੱਤੇ ਦੇ ਡੱਬੇ ਤੋਂ ਇਲਾਵਾ ਕੁਝ ਨਹੀਂ ਪਹਿਨਿਆਂ ਸੀ, ਰਾਹਗੀਰਾਂ ਨੂੰ ਅੰਦਰ ਆਪਣੇ ਹੱਥ ਰੱਖਣ ਅਤੇ ਉਸ ਦੀਆਂ ਛਾਤੀਆਂ ਨੂੰ ਛੂਹਣ ਲਈ ਸੱਦਾ ਦਿੱਤਾ ਸੀ।
ਲੀ ਦਾ ਕਹਿਣਾ ਹੈ ਕਿ ਉਹ ਸੈਕਸ ਅਤੇ ਪੋਰਨੋਗ੍ਰਾਫੀ ਪ੍ਰਤੀ ਕੋਰੀਆ ਦੇ ਰਵੱਈਏ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ, ਜੋ ਕਿ ਹਾਲੇ ਬੀਤੇ ਸਮਿਆਂ ਵਿੱਚ ਫ਼ਸੇ ਹੋਏ ਹਨ।
‘ਅਧਿਕਾਰੀ ਦੋਗਲੇ ਹਨ।’
ਲੀ ਕਹਿੰਦੇ ਹਨ,“ਜੇਕਰ ਤੁਸੀਂ ਔਨਲਾਈਨ ਦੇਖੋ ਤਾਂ ਹਰ ਹਰ ਕੋਈ ਪੋਰਨੋਗ੍ਰਾਫੀ ਸ਼ੇਅਰ ਕਰ ਰਿਹਾ ਹੈ, ਪਰ ਕਦੇ ਲੋਕ ਲੌਗ ਆਫ਼ ਕਰ ਦਿੰਦੇ ਹਨ ਅਤੇ ਦਿਖਾਉਂਦੇ ਹਨ ਕਿ ਉਹ ਬੇਕਸੂਰ ਹਨ।”
ਉਹ ਸਵਾਲ ਕਰਦੇ ਹਨ,“ਅਸੀਂ ਇਸ ਦਿਖਾਵੇ ਨੂੰ ਕਿੰਨਾ ਚਿਰ ਜਾਰੀ ਰੱਖਾਂਗੇ?"
ਹਾਲਾਂਕਿ ਪ੍ਰਸਿੱਧ ਕੌਮਾਂਤਰੀ ਪੋਰਨ ਵੈੱਬਸਾਈਟਾਂ ਨੂੰ ਦੱਖਣੀ ਕੋਰੀਆ ਵਿੱਚ ਇਜ਼ਾਜਤ ਨਹੀਂ ਦਿੱਤੀ ਗਈ ਪਰ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਪਾਬੰਦੀਆਂ ਨੂੰ ਓਵਰਰਾਈਡ ਕਰਨ ਲਈ ਇੰਟਰਨੈਟ ਵੀਪੀਐੱਨ ਦੀ ਵਰਤੋਂ ਕਿਵੇਂ ਕਰਨੀ ਹੈ।

ਤਸਵੀਰ ਸਰੋਤ, Getty Images
ਪ੍ਰਦਰਸ਼ਨਾਕਰੀਆਂ ਨੇ ਦੱਸਿਆ ਜਿੱਤ
ਅਸਲ ਘਟਨਾ ਦਾ ਵਿਰੋਧ ਕਰਨ ਵਾਲੇ ਸਮੂਹ, ਸੁਵੋਨ ਦੀ ਵੂਮੈਨ ਹਾਟਲਾਈਨ, ਨੇ ਸਮਾਗਮ ਦੇ ਰੱਦ ਹੋਣ ਨੂੰ ‘ਤ’ ਦੱਸਿਆ ਹੈ।
ਗੋਅ ਯੂਨ-ਚਏ, ਹਾਟਲਾਈਨ ਦੇ ਨਿਰਦੇਸ਼ਕ ਹਨ ਅਤੇ ਉਹ ਘਰੇਲੂ ਪੀੜਤਾਂ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਉਹ ਕਹਿੰਦੇ ਹਨ, "ਆਯੋਜਕ ਜੋ ਵੀ ਕਹਿੰਦੇ ਹਨ, ਇਹ ਸੈਕਸ ਦਾ ਜਸ਼ਨ ਨਹੀਂ ਸੀ, ਬਲਕਿ ਔਰਤਾਂ ਦਾ ਸ਼ੋਸ਼ਣ ਸੀ ਅਤੇ ਸੈਕਸ ਉਦਯੋਗ ਔਰਤਾਂ ਵਿਰੁੱਧ ਹਿੰਸਾ ਨੂੰ ਉਤਸ਼ਾਹਿਤ ਕਰਦਾ ਹੈ।"
ਗੋਅ ਅਤੇ ਕੋਰੀਆ ਵਿੱਚ ਹੋਰ ਔਰਤਾਂ ਦੇ ਸਮਾਜਿਕ ਸੰਗਠਨਾਂ ਦੀ ਦਲੀਲ ਹੈ ਕਿ ਦੇਸ਼ ਵਿੱਚ ਜਿਨਸੀ ਹਿੰਸਾ ਇੱਕ ਸਮੱਸਿਆ ਹੈ ਜਿਸ ਉੱਤੇ ਫ਼ੌਰਨ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ, "ਇਹ ਸਾਡੀ ਸੰਸਕ੍ਰਿਤੀ ਨੂੰ ਖ਼ਰਾਬ ਕਰਦਾ ਹੈ।"
“ਮਰਦਾਂ ਨੂੰ ਸਮਾਗਮ ਦੀ ਲੋੜ ਹੀ ਨਹੀਂ ਬਲਕਿ ਬਿਨਾਂ ਆਪਣੀ ਲਿੰਗਕਤਾ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੇ ਬੇਅੰਤ ਮੌਕੇ ਹਨ।

ਤਸਵੀਰ ਸਰੋਤ, Getty Images
ਦੋ-ਤਰਫ਼ਾ ਰਾਇ
ਸੇਜੋਂਗ ਯੂਨੀਵਰਸਿਟੀ ਵਿੱਚ ਲਿੰਗਕਤਾ ਅਤੇ ਸੱਭਿਆਚਾਰ ਵਿੱਚ ਪੜ੍ਹਾਉਣ ਵਾਲੇ ਬਾਏ ਜੇਓਂਗ-ਵੀਓਨ ਨੇ ਕਿਹਾ ਕਿ ਸਮਾਗਮ ਨਾਲ ਇੱਕ ਮੁੱਦਾ ਇਹ ਸੀ ਕਿ ਇਹ ਜ਼ਿਆਦਾਤਰ ਪੁਰਸ਼ ਦਰਸ਼ਕਾਂ ਲਈ ਤਿਆਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ, "ਸਾਡੇ ਔਰਤਾਂ ਵਿਰੁੱਧ ਬਹੁਤ ਜ਼ਿਆਦਾ ਹਿੰਸਾ ਹੁੰਦੀ ਹੈ ਅਤੇ ਇਸ ਲਈ ਔਰਤਾਂ ਸ਼ੋਸ਼ਣ ਦੇ ਮੁੱਦਿਆਂ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ।"
ਸਰਕਾਰ ਦੇ ਜੈਂਡਰ ਮੰਤਰਾਲੇ ਵਲੋਂ 2022 ਦੇ ਇੱਕ ਸਰਵੇਖਣ ਵਿੱਚ, ਇੱਕ ਤਿਹਾਈ ਤੋਂ ਵੱਧ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਜਿਨਸੀ ਹਮਲੇ ਦਾ ਅਨੁਭਵ ਕੀਤਾ ਹੈ।
ਬਾਏ ਨੇ ਅੱਗੇ ਕਿਹਾ, "ਦੱਖਣੀ ਕੋਰੀਆ ਵਿੱਚ ਸਾਡੇ ਕੋਲ ਇੱਕ ਸਕਾਰਾਤਮਕ, ਆਨੰਦਦਾਇਕ ਕੰਮ ਦੀ ਬਜਾਇ, ਹਿੰਸਾ ਅਤੇ ਸ਼ੋਸ਼ਣ ਦੇ ਰੂਪ ਵਿੱਚ, ਸੈਕਸ ਬਾਰੇ ਨਕਾਰਾਤਮਕ ਗੱਲ ਕਰਨ ਦਾ ਇਤਿਹਾਸ ਹੈ।"
ਗੰਗਨਮ ਵਿੱਚ, ਜਿੱਥੇ ਆਖਰਕਾਰ ਤਿਉਹਾਰ ਹੋਣ ਵਾਲਾ ਸੀ, ਆਂਢ-ਗੁਆਂਢ ਦੇ ਜ਼ਿਆਦਾਤਰ ਨੌਜਵਾਨ ਵਸਨੀਕ ਲਿੰਗ ਦੇ ਆਧਾਰ ’ਤੇ ਵੰਡੇ ਨਜ਼ਰ ਆਉਂਦੇ ਹਨ।
ਇੱਕ ਪੁਰਸ਼ ਆਈਟੀ ਵਰਕਰ ਮੂਨ ਜੈਂਗ-ਵਨ ਨੇ ਕਿਹਾ,"ਇਹ ਅਸ਼ਲੀਲ ਨਹੀਂ ਹੈ ਅਤੇ ਉਹ ਕੁਝ ਵੀ ਗੈਰ-ਕਾਨੂੰਨੀ ਨਹੀਂ ਕਰ ਰਹੇ ਹਨ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਸਨੂੰ ਰੱਦ ਕੀਤਾ ਜਾਣਾ ਚਾਹੀਦਾ ਸੀ।"
ਪਰ 35 ਸਾਲਾ ਲੀ ਜੀ-ਯੋਂਗ ਨੇ ਕਿਹਾ ਕਿ ਉਹ ਵੱਖ-ਵੱਖ ਕੌਂਸਲਾਂ ਨਾਲ ਹਮਦਰਦੀ ਰੱਖਦੀ ਹੈ ਅਤੇ ‘ਸੈਕਸ ਦਾ ਵਪਾਰੀਕਰਨ ਕਰਨ ਲਈ ਸਮਾਗਮ 'ਤੇ ਉਸ ਨੂੰ ਨਕਾਰਿਆ ਗਿਆ ਸੀ’।
ਪਰ ਜ਼ਿਆਦਾਤਰ ਇਸ ਗੱਲ ਨਾਲ ਸਹਿਮਤ ਸਨ ਕਿ ਸਮਾਗਮ 'ਤੇ ਪਾਬੰਦੀ ਲਗਾ ਕੇ, ਅਧਿਕਾਰੀਆਂ ਨੇ ਹੱਦੋਂ ਨਾਲੋਂ ਵੱਧ ਕਾਰਵਾਈ ਕੀਤੀ ਹੈ।

34 ਸਾਲਾ ਯੂ ਜੂ ਨੇ ਕਿਹਾ, "ਇਹ ਪਾਬੰਦੀ ਪੁਰਾਣੇ, ਰੂੜੀਵਾਦੀ ਸਿਆਸਤਦਾਨਾਂ ਵਲੋਂ ਲਿਆ ਗਿਆ ਇੱਕ ਫੈਸਲਾ ਸੀ, ਜਿਹੜੇ ਬਜ਼ੁਰਗ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ।"
ਉਸਨੇ ਅੱਗੇ ਕਿਹਾ, ਸੈਕਸ ਪ੍ਰਤੀ ਨੌਜਵਾਨਾਂ ਦਾ ਰਵੱਈਆ ਬਦਲ ਰਿਹਾ ਹੈ ਅਤੇ ਉਨ੍ਹਾਂ ਦੇ ਦੋਸਤ ਇਸ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਉਨ੍ਹਾਂ ਕਿਹਾ,"ਇਹ ਪੀੜ੍ਹੀ ਅਜੇ ਵੀ ਵਿਸ਼ਵਾਸ ਕਰਦੀ ਹੈ ਕਿ ਸੈਕਸ ਨੂੰ ਲੁਕਾਇਆ ਜਾਣਾ ਚਾਹੀਦਾ ਹੈ।"
ਦੱਖਣੀ ਕੋਰੀਆ ਵਿੱਚ ਸਿਆਸਤ ਅਜੇ ਵੀ ਰੂੜ੍ਹੀਵਾਦੀ, ਰਵਾਇਤੀ ਕਦਰਾਂ-ਕੀਮਤਾਂ ਦੇ ਆਧਾਰ ਉੱਤੇ ਹੈ ਜਿੱਥੇ ਵਿਭਿੰਨਤਾ ਨੂੰ ਦਬਾਇਆ ਜਾਂਦਾ ਹੈ।
ਪਿਛਲੇ ਸਾਲ, ਸਿਓਲ ਸਿਟੀ ਕੌਂਸਲ ਨੇ ਈਸਾਈ ਸਮੂਹਾਂ ਦੇ ਵਿਰੋਧ ਦੇ ਬਾਅਦ ਸ਼ਹਿਰ ਦੇ ਮੁੱਖ ਪਲਾਜ਼ਾ 'ਤੇ ਆਯੋਜਿਤ ਕੁਈਰ ਪ੍ਰਾਈਡ ਨੂੰ ਰੋਕ ਦਿੱਤਾ ਸੀ।
ਸਰਕਾਰ ਨੇ ਅਜੇ ਤੱਕ ਇੱਕ ਭੇਦਭਾਵ ਵਿਰੋਧੀ ਕਾਨੂੰਨ ਪਾਸ ਕਰਨਾ ਹੈ ਜੋ ਕਿ ਕੁਈਰ ਕਮਿਊਨਿਟੀ ਅਤੇ ਔਰਤਾਂ ਦੋਵਾਂ ਦੀ ਸੁਰੱਖਿਆ ਕਰੇਗਾ, ਜਿਨ੍ਹਾਂ ਦੋਵਾਂ ਨੂੰ ਮਹੱਤਵਪੂਰਨ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੈਕਸ ਫੈਸਟੀਵਲ ਦੇ ਵਿਵਾਦ ਨੇ ਜਿਨਸੀ ਵਿਭਿੰਨਤਾ ਅਤੇ ਲਿੰਗ ਸਮਾਨਤਾ ਦੇ ਮੁੱਦੇ ਨੂੰ ਦੋ ਪੱਖਾਂ ਵਿੱਚ ਉਲਝਾ ਦਿੱਤਾ ਹੈ। ਪ੍ਰਬੰਧਕਾਂ ਨੇ ਦਲੀਲ ਦਿੱਤੀ ਕਿ ਅਧਿਕਾਰੀ ਲੋਕਾਂ ਨੂੰ ਆਪਣੇ ਆਪ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਤੋਂ ਰੋਕ ਰਹੇ ਹਨ ਅਤੇ ਔਰਤਾਂ ਦਾਅਵਾ ਕਰ ਰਹੀਆਂ ਹਨ ਕਿ ਇਹ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਇਸ ਦੁਵਿਧਾ ਨਾਲ ਨਜਿੱਠਣ ਦਾ ਢੰਗ ਲੱਭਣਾ ਹੈ।
ਪਲੇ ਜੋਕਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਜੂਨ ਵਿੱਚ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਇੱਕ ਵਾਰ ਫ਼ਿਰ ਕੋਸ਼ਿਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।
ਹਫਤੇ ਦੇ ਅੰਤ ਵਿੱਚ, ਸਿਓਲ ਦੇ ਮੇਅਰ ਨੇ ਆਪਣੇ ਯੂਟਿਊਬ ਚੈਨਲ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਦਾ ਭਵਿੱਖ ਵਿੱਚ ਕਿਸੇ ਵੀ ਅਜਿਹੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ।
ਇਹ ਰਿਪੋਰਟ ਜੇਕ ਕਵੋਨ ਅਤੇ ਹੋਸੂ ਲੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।












