ਇਨ੍ਹਾਂ ਦਾ ਉਦੇਸ਼ ਸਰੀਰਕ ਸਬੰਧਾਂ ਨੂੰ ਉਮਰ ਦੇ ਬੰਧਨ ਤੇ ਮਿੱਥਾਂ ਤੋਂ ਆਜ਼ਾਦ ਕਰਵਾਉਣਾ ਹੈ
ਇਨ੍ਹਾਂ ਦਾ ਉਦੇਸ਼ ਸਰੀਰਕ ਸਬੰਧਾਂ ਨੂੰ ਉਮਰ ਦੇ ਬੰਧਨ ਤੇ ਮਿੱਥਾਂ ਤੋਂ ਆਜ਼ਾਦ ਕਰਵਾਉਣਾ ਹੈ
ਸੀਮਾ ਆਨੰਦ ਇੱਕ ਜਿਨਸੀ ਸਿਹਤ ਸਬੰਧੀ ਅਧਿਆਪਿਕਾ ਅਤੇ ਇੱਕ ਮਿਥਿਹਾਸ ਵਿਗਿਆਨੀ ਹਨ, ਜਿਨ੍ਹਾਂ ਦਾ ਇੱਕ ਮਿਸ਼ਨ ਵਡੇਰੀ ਉਮਰ ਵਿੱਚ ਸੁਰੱਖਿਅਤ ਸੈਕਸ ਕਰਨ ਦੇ ਆਲੇ ਦੁਆਲੇ ਦੀਆਂ ਧਾਰਨਾਵਾਂ ਨੂੰ ਤੋੜਨਾ ਹੈ।
ਉਹ ਲਗਭਗ ਦੋ ਦਹਾਕਿਆਂ ਤੋਂ ਪ੍ਰਾਚੀਨ ਭਾਰਤੀ ਕਾਮੁਕ ਸਾਹਿਤ ਦਾ ਅਧਿਐਨ ਕਰ ਰਹੀ ਹੈ ਅਤੇ ਉਨ੍ਹਾਂ ਨੇ ਆਨੰਦ ਬਾਰੇ ਇੱਕ ਕਿਤਾਬ ਲਿਖੀ ਹੈ।
ਪਰ ਸੋਸ਼ਲ ਮੀਡੀਆ ਨਾਲ ਜੁੜਨ ਤੋਂ ਬਾਅਦ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਵਿਸ਼ੇ ਅਜੇ ਵੀ ਵਰਜਿਤ ਹਨ ਅਤੇ ਇਸ ਲਈ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ।



