ਅੰਬੇਡਕਰ ਦਲਿਤਾਂ ਦੇ 'ਮਸੀਹਾ' ਕਿਵੇਂ ਬਣੇ? ਭਾਜਪਾ ਤੇ ਕਾਂਗਰਸ ਨੇ ਅੰਬੇਡਕਰ ਦੀ ਵਿਚਾਰਧਾਰਾ ਨੂੰ ਕਿਉਂ ਸਮਰਥਨ ਦਿੱਤਾ

ਭੀਮ ਰਾਓ ਅੰਬੇਡਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਦੇ ਬਿਆਨਾਂ ਦੇ ਬਾਵਜੂਦ ਕਾਂਗਰਸ ਇਸ ਮੁੱਦੇ 'ਤੇ ਪਿੱਛੇ ਹਟਦੀ ਨਜ਼ਰ ਨਹੀਂ ਆਉਣਾ ਚਾਹੁੰਦੀ।
    • ਲੇਖਕ, ਸਈਅਦ ਮੋਜ਼ੀਜ਼ ਇਮਾਮ
    • ਰੋਲ, ਬੀਬੀਸੀ ਪੱਤਰਕਾਰ

ਡਾਕਟਰ ਭੀਮ ਰਾਓ ਅੰਬੇਡਕਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਦਾ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਾਲ ਹੀ 'ਚ ਰਾਜ ਸਭਾ 'ਚ ਦਿੱਤਾ ਗਿਆ ਇੱਕ ਬਿਆਨ ਹੈ।

ਇਸ ਬਿਆਨ ਨਾਲ ਵਿਰੋਧੀ ਧਿਰ ਨੂੰ ਗ੍ਰਹਿ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ 'ਤੇ ਹਮਲਾਵਰ ਹੋਣ ਦਾ ਮੌਕਾ ਮਿਲ ਗਿਆ ਹੈ। ਹਾਲਾਂਕਿ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਾਂਗਰਸ 'ਤੇ ਪਲਟਵਾਰ ਕੀਤਾ।

ਅਮਿਤ ਸ਼ਾਹ ਨੇ ਇਸ ਮਸਲੇ 'ਤੇ ਪ੍ਰੈੱਸ ਕਾਨਫਰੰਸ ਕਰਕੇ ਜਵਾਬ ਵੀ ਦਿੱਤਾ।

ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਭਾਜਪਾ ਕਿੰਨੀ ਬੈਚੇਨ ਹੈ।

ਪਰ ਆਖ਼ਰ ਅੱਜ ਦੇ ਸਮੇਂ ਅਤੇ ਰਾਜਨੀਤੀ ਵਿਚ ਡਾ. ਅੰਬੇਡਕਰ ਕਿਉਂ ਮਹੱਤਵਪੂਰਨ ਹਨ?

ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

'ਡਾ. ਅੰਬੇਡਕਰ ਮਸੀਹਾ ਹਨ'

ਡਾ. ਬੀ. ਆਰ ਅੰਬੇਡਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੋਫੈਸਰ ਸ਼ਿਆਮ ਲਾਲ ਕਹਿੰਦੇ ਹਨ ਕਿ ਅੰਬੇਡਕਰ ਨੇ ਜਿੰਨਾ ਕੰਮ ਦਲਿਤ ਭਾਈਚਾਰੇ ਲਈ ਕੀਤਾ, ਓਨਾ ਕਿਸੇ ਹੋਰ ਨੇ ਨਹੀਂ ਕੀਤਾ

ਡਾ: ਅੰਬੇਡਕਰ ਨੂੰ ਦਲਿਤ ਸਮਾਜ ਵਿੱਚ ਮਸੀਹੇ ਵਾਂਗ ਮੰਨਿਆ ਜਾਂਦਾ ਹੈ।

ਉਨ੍ਹਾਂ ਨੇ ਇੱਕ ਸਮਾਨਤਾਵਾਦੀ ਸਮਾਜ ਦੀ ਸਥਾਪਨਾ ਦਾ ਸੁਪਨਾ ਦੇਖਿਆ। ਉਨ੍ਹਾਂ ਨੂੰ ਸ਼ੋਸ਼ਿਤ ਵਰਗਾਂ ਦੇ ਹੱਕਾਂ, ਆਜ਼ਾਦੀ ਅਤੇ ਸਨਮਾਨਜਨਕ ਜੀਵਨ ਲਈ ਅਵਾਜ਼ ਉਠਾਉਣ ਵਾਲੇ ਮੰਨਿਆ ਜਾਂਦਾ ਹੈ।

ਪਟਨਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਸ਼ਿਆਮ ਲਾਲ ਨੇ ਬੀਬੀਸੀ ਨੂੰ ਦੱਸਿਆ, "ਡਾ. ਅੰਬੇਡਕਰ ਨੇ ਦਲਿਤ ਸਮਾਜ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ, ਜੇਕਰ ਸਮਾਜ ਉਨ੍ਹਾਂ ਨੂੰ ਆਪਣਾ ਮਸੀਹਾ ਜਾਂ ਰੱਬ ਮੰਨਦਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ।"

ਜਿਨ੍ਹਾਂ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਅੰਬੇਡਕਰ ਨੇ ਸ਼ੋਸ਼ਿਤ ਵਰਗਾਂ ਲਈ ਕੀਤਾ ਹੈ, ਓਨਾ ਹੋਰ ਕਿਸੇ ਨੇ ਨਹੀਂ ਕੀਤਾ।"

ਸਾਬਕਾ ਆਈਏਐੱਸ ਅਧਿਕਾਰੀ ਅਤੇ ਕਾਂਗਰਸ ਨੇਤਾ ਪੀਐਲ ਪੂਨੀਆ ਦਾ ਕਹਿਣਾ ਹੈ, "ਜੇਕਰ ਅੰਬੇਡਕਰ ਨੇ ਸਮਾਜਿਕ ਤਬਦੀਲੀ ਲਈ ਲੜਾਈ ਨਾ ਲੜੀ ਹੁੰਦੀ, ਤਾਂ ਅਸੀਂ ਆਈਏਐੱਸ ਅਧਿਕਾਰੀ ਨਾ ਬਣਦੇ ਅਤੇ ਅਜੇ ਵੀ ਗੁਲਾਮੀ ਦੀ ਜ਼ਿੰਦਗੀ ਜੀਅ ਰਹੇ ਹੁੰਦੇ।"

ਪੂਨੀਆ ਨੇ ਕਿਹਾ, "ਬਾਬਾ ਸਾਹਿਬ ਦੀ ਮੁੱਢਲੀ ਲੜਾਈ ਸਮਾਜ ਵਿੱਚ ਬਰਾਬਰੀ ਦੇ ਅਧਿਕਾਰਾਂ ਲਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਆਸੀ ਤਾਕਤ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚਾਉਣ ਲਈ ਸੰਘਰਸ਼ ਕੀਤਾ।"

ਅੰਬੇਡਕਰ ਸਟੱਡੀ ਸਰਕਲ, ਭਾਰਤੀ ਕਾਲਜ ਦੇ ਡਾ: ਜਸਪਾਲ ਸਿੰਘ ਕਹਿੰਦੇ ਹਨ, "ਅੰਬੇਡਕਰ ਨੇ ਸਿਰਫ਼ ਦਲਿਤ ਵਰਗ ਲਈ ਹੀ ਨਹੀਂ ਸਗੋਂ ਸਮਾਜ ਦੇ ਸਾਰੇ ਦੱਬੇ-ਕੁਚਲੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ।"

"ਹਾਲਾਂਕਿ ਉਨ੍ਹਾਂ ਦੇ ਇਸ ਸੰਦਰਭ ਵਿੱਚ ਦੂਜਿਆਂ ਨਾਲ ਰਾਜਨੀਤਿਕ ਮਤਭੇਦ ਸਨ, ਪਰ ਉਨ੍ਹਾਂ ਦਾ ਮੂਲ ਟੀਚਾ ਸਮਾਜ ਵਿੱਚ ਬਰਾਬਰੀ ਦਾ ਸੀ।"

ਅੰਬੇਡਕਰ ਅਤੇ ਰਾਜਨੀਤੀ

ਡਾ. ਬੀ. ਆਰ ਅੰਬੇਡਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਬੇਡਕਰ ਨੇ ਦਲਿਤ ਸਮਾਜ ਵਿੱਚ ਸਮਾਜਿਕ ਅਤੇ ਰਾਜਨੀਤਿਕ ਚੇਤਨਾ ਨੂੰ ਜਗਾਇਆ ਹੈ। ਹੁਣ ਇਹ ਧੜਾ ਕਾਫ਼ੀ ਵੱਡਾ ਅਤੇ ਸਿਆਸੀ ਤੌਰ 'ਤੇ ਵੀ ਬਹੁਤ ਮਜ਼ਬੂਤ ਹੈ।

2024 ਦੀਆਂ ਲੋਕ ਸਭਾ ਚੋਣਾਂ 'ਚ ਵਿਰੋਧੀ ਧਿਰ ਨੇ ਸੰਵਿਧਾਨ ਅਤੇ ਰਾਖਵੇਂਕਰਨ ਦੇ ਮੁੱਦਿਆਂ 'ਤੇ ਹੀ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਭਾਜਪਾ ਦੇ ਇੱਕਲੇ ਬਹੁਮਤ ਦੇ ਅੰਕੜੇ ਤੱਕ ਨਾ ਪਹੁੰਚਣ ਦਾ ਇਹ ਕਾਰਨ ਵੀ ਮੰਨਿਆ ਜਾਂਦਾ ਹੈ।

ਸ਼ਾਇਦ ਇਸ ਲਈ ਹੀ ਭਾਜਪਾ ਅਮਿਤ ਸ਼ਾਹ ਦੇ ਬਿਆਨ ਤੋਂ ਚਿੰਤਤ ਨਜ਼ਰ ਆ ਰਹੀ ਹੈ।

ਅਮਿਤ ਸ਼ਾਹ ਰਾਜ ਸਭਾ 'ਚ ਆਪਣੇ ਭਾਸ਼ਣ ਦੌਰਾਨ ਡਾ.ਬੀ.ਆਰ.ਅੰਬੇਡਕਰ ਦੀ ਵਿਰਾਸਤ 'ਤੇ ਬੋਲ ਰਹੇ ਸਨ।

ਉਨ੍ਹਾਂ ਨੇ ਕਿਹਾ ਸੀ, "ਹੁਣ ਇਹ ਇੱਕ ਫੈਸ਼ਨ ਬਣ ਗਿਆ ਹੈ ਅੰਬੇਡਕਰ, ਅੰਬੇਡਕਰ, ਅੰਬੇਡਕਰ... ਜੇਕਰ ਤੁਸੀਂ ਰੱਬ ਦਾ ਇੰਨਾ ਨਾਮ ਲਿਆ ਹੁੰਦਾ, ਤਾਂ ਤੁਹਾਨੂੰ ਸੱਤ ਜਨਮਾਂ ਲਈ ਸਵਰਗ ਮਿਲ ਜਾਣਾ ਸੀ।"

ਗ੍ਰਹਿ ਮੰਤਰੀ ਦੇ ਭਾਸ਼ਣ ਦੇ ਇਸ ਹੀ ਹਿੱਸੇ 'ਤੇ ਵਿਰੋਧੀ ਪਾਰਟੀਆਂ ਇਤਰਾਜ਼ ਕਰ ਰਹੀਆਂ ਹਨ।

ਸੀਨੀਅਰ ਪੱਤਰਕਾਰ ਵਿਨੋਦ ਸ਼ੁਕਲਾ ਕਹਿੰਦੇ ਹਨ, "ਇਸ ਬਿਆਨ 'ਤੇ ਚੱਲ ਰਹੀ ਸਿਆਸੀ ਬਿਆਨਬਾਜ਼ੀ ਵਿਚਾਲੇ ਅਸਲ ਕੇਂਦਰ ਬਿੰਦੂ ਅਨੁਸੂਚਿਤ ਜਾਤੀ ਦੇ 20-22 ਪ੍ਰਤੀਸ਼ਤ ਵੋਟਰ ਹਨ।''

"ਅਸਲੀ ਲੜਾਈ ਇਸ ਵੋਟ ਬੈਂਕ ਨੂੰ ਭਰਮਾਉਣ ਅਤੇ ਬਰਕਰਾਰ ਰੱਖਣ ਦੀ ਹੈ। ਕਾਫ਼ੀ ਯਤਨਾਂ ਤੋਂ ਬਾਅਦ ਭਾਜਪਾ ਨੂੰ ਹਾਲ ਹੀ ਵਿੱਚ ਅਨੁਸੂਚਿਤ ਜਾਤੀਆਂ ਦੇ ਇੱਕ ਵੱਡੇ ਵਰਗ ਨੂੰ ਲੁਭਾਉਣ ਵਿੱਚ ਸਫਲਤਾ ਮਿਲੀ ਹੈ।"

ਇਸੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਦੇ ਬਿਆਨਾਂ ਦੇ ਬਾਵਜੂਦ ਕਾਂਗਰਸ ਇਸ ਮੁੱਦੇ 'ਤੇ ਪਿੱਛੇ ਹਟਦੀ ਨਜ਼ਰ ਨਹੀਂ ਆਉਣਾ ਚਾਹੁੰਦੀ।

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ, "ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਨੂੰ ਸਾਡਾ ਸੰਵਿਧਾਨ ਦਿੱਤਾ ਹੈ। ਉਨ੍ਹਾਂ ਨੇ ਹਰ ਨਾਗਰਿਕ ਨੂੰ ਅਧਿਕਾਰ ਦਿੱਤੇ ਹਨ।"

"ਭਾਜਪਾ ਨੇ ਜਿਸ ਤਰ੍ਹਾਂ ਉਨ੍ਹਾਂ ਦਾ ਅਪਮਾਨ ਕੀਤਾ ਹੈ, ਉਸ ਤੋਂ ਪੂਰੇ ਦੇਸ਼ ਦੇ ਲੋਕ ਦੁਖੀ ਹਨ। ਬਾਬਾ ਸਾਹਿਬ ਦਾ ਇਸ ਤਰ੍ਹਾਂ ਦਾ ਅਪਮਾਨ ਦੇਸ਼ ਬਰਦਾਸ਼ਤ ਨਹੀਂ ਕਰੇਗਾ।"

ਕਾਂਗਰਸ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ (ਬਸਪਾ) ਵੀ ਭਾਜਪਾ ਖਿਲਾਫ ਸੜਕਾਂ 'ਤੇ ਉਤਰ ਆਈ।

ਜ਼ਿਆਦਾਤਰ ਮੁੱਦਿਆਂ 'ਤੇ ਹੁਣ ਤੱਕ ਚੁੱਪ ਰਹੀ ਬਸਪਾ ਦੇ ਵਰਕਰਾਂ ਨੇ 24 ਦਸੰਬਰ ਮੰਗਲਵਾਰ ਨੂੰ ਹਰ ਜ਼ਿਲ੍ਹਾ ਹੈੱਡਕੁਆਰਟਰ 'ਤੇ ਪ੍ਰਦਰਸ਼ਨ ਕੀਤਾ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਸੌਂਪੇ ਸਨ।

ਹਾਲਾਂਕਿ ਬਸਪਾ ਪ੍ਰਧਾਨ ਮਾਇਆਵਤੀ ਨੇ 'ਐਕਸ' 'ਤੇ ਲਿਖਿਆ ਸੀ ਕਿ ਵਿਰੋਧ ਕਰਨਾ ਹੱਲ ਨਹੀਂ ਹੈ।

ਉਨ੍ਹਾਂ ਕਿਹਾ, "ਬਾਬਾ ਸਾਹਿਬ ਵਿਰੋਧੀ ਟਿੱਪਣੀਆਂ ਵਾਪਸ ਨਾ ਲੈਣਾ ਅਤੇ ਪਛਤਾਵਾ ਨਾ ਕਰਨ ਉੱਤੇ ਬਸਪਾ ਦੇ ਸੱਦੇ 'ਤੇ ਕੀਤੇ ਗਏ ਅਜਿਹੇ ਪ੍ਰਦਰਸ਼ਨ ਸਮੱਸਿਆ ਦਾ ਸਥਾਈ ਹੱਲ ਨਹੀਂ ਹਨ।"

"ਇਸਦੇ ਲਈ ਸਾਨੂੰ ਸੱਤਾ ਹਾਸਲ ਕਰਨੀ ਹੋਵੇਗੀ ਅਤੇ ਸੱਤਾਧਿਰ ਬਣ ਕੇ ਆਪਣੇ ਆਪ ਨੂੰ ਮੁਕਤ ਕਰਨ ਦੇ ਯੋਗ ਬਣਾਉਣਾ ਹੋਵੇਗਾ ਤਾਂ ਹੀ ਸਨਮਾਨ ਕਾਇਮ ਕਰਨਾ ਸੰਭਵ ਹੋਵੇਗਾ।"

ਇਹ ਵੀ ਪੜ੍ਹੋ-

ਭੀਮ ਰਾਓ ਅੰਬੇਡਕਰ ਦੀ ਵਿਰਾਸਤ ਨਾਲ ਕਾਂਸ਼ੀ ਰਾਮ ਨੇ ਉੱਤਰ ਪ੍ਰਦੇਸ਼ ਵਿੱਚ ਦਲਿਤ ਰਾਜਨੀਤੀ ਨੂੰ ਮਜ਼ਬੂਤ ਕੀਤਾ ਸੀ। ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਨੂੰ ਸਿਆਸੀ ਤੌਰ 'ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਅੰਬੇਡਕਰ ਨੇ ਦਲਿਤ ਸਮਾਜ ਵਿੱਚ ਸਮਾਜਿਕ ਅਤੇ ਰਾਜਨੀਤਿਕ ਚੇਤਨਾ ਨੂੰ ਜਗਾਇਆ ਹੈ। ਹੁਣ ਇਹ ਧੜਾ ਕਾਫ਼ੀ ਵੱਡਾ ਅਤੇ ਸਿਆਸੀ ਤੌਰ 'ਤੇ ਵੀ ਬਹੁਤ ਮਜ਼ਬੂਤ ਹੈ।

ਇਸ ਸਮਾਜ ਦੇ ਨਾਲ ਆਉਣ ਨਾਲ ਵਿਅਕਤੀ ਸੱਤਾ ਦੇ ਸਿਖਰ 'ਤੇ ਪਹੁੰਚ ਸਕਦਾ ਹੈ।

ਦਲਿਤ ਸਮਾਜ ਵਿੱਚ ਅੰਬੇਡਕਰ ਦੇ ਸਥਾਨ ਬਾਰੇ ਭਾਜਪਾ ਚੰਗੀ ਤਰ੍ਹਾਂ ਜਾਣੂ ਹੈ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਇਸ ਮੁੱਦੇ 'ਤੇ ਬੋਲਣ ਲਈ ਅੱਗੇ ਆਏ ਪਰ ਉਨ੍ਹਾਂ ਬਸਪਾ ਖਿਲਾਫ ਕੁਝ ਨਹੀਂ ਬੋਲਿਆ।

ਮੰਗਲਵਾਰ, 24 ਦਸੰਬਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਯੋਗੀ ਆਦਿਤਿਆਨਾਥ ਨੇ ਕਿਹਾ, "ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਰਾਜਨੀਤੀ ਕੀਤੀ ਜਾ ਰਹੀ ਹੈ।"

ਉਹਨਾਂ ਕਿਹਾ, "ਕਾਂਗਰਸ ਅਤੇ ਸਪਾ ਨੇ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਪਾ ਸਰਕਾਰ ਵੇਲੇ ਸੁਪਰ ਸੀਐਮ ਨੇ ਬਾਬਾ ਸਾਹਿਬ 'ਤੇ ਜੋ ਕਿਹਾ ਸੀ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।"

ਸੀਨੀਅਰ ਪੱਤਰਕਾਰ ਵਿਨੋਦ ਸ਼ੁਕਲਾ ਅਨੁਸਾਰ, "2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੰਡੀਆ ਗਠਜੋੜ ਦਲਿਤ ਭਾਈਚਾਰੇ ਦੇ ਇੱਕ ਹਿੱਸੇ ਨੂੰ ਆਪਣੇ ਹੱਕ ਵਿੱਚ ਕਰਨ ਵਿੱਚ ਸਫਲ ਹੋਇਆ ਸੀ।"

"ਬਹੁਤ ਸਾਰੇ ਭਾਜਪਾ ਨੇਤਾਵਾਂ ਦੇ ਬਿਆਨਾਂ ਦੇ ਆਧਾਰ 'ਤੇ, ਵਿਰੋਧੀ ਧਿਰ ਨੇ ਜਨਤਾ ਨੂੰ ਕਿਹਾ ਸੀ ਕਿ ਜੇਕਰ ਭਾਜਪਾ ਚੋਣਾਂ ਜਿੱਤ ਜਾਵੇਗੀ, ਤਾਂ ਉਹ ਰਾਖਵੇਕਰਨ ਨੂੰ ਖਤਮ ਕਰ ਦੇਵੇਗੀ ਅਤੇ ਸੰਵਿਧਾਨ ਨੂੰ ਬਦਲ ਦੇਵੇਗੀ।"

"ਇੰਨਾ ਹੀ ਨਹੀਂ, ਅਪ੍ਰੈਲ 2024 ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਕੱਟ ਕੇ ਰਾਖਵੇਂਕਰਨ ਨੂੰ ਖਤਮ ਕਰਨ ਬਾਰੇ ਝੂਠਾ ਬਿਆਨ ਫੈਲਾਇਆ ਗਿਆ ਸੀ। ਇਸ ਨੇ ਲੋਕ ਸਭਾ ਚੋਣਾਂ ਤੇ ਅਸਰ ਕੀਤਾ ਸੀ"

ਹਾਲਾਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਇਹ ਰਣਨੀਤੀ ਦੁਬਾਰਾ ਕੰਮ ਕਰੇਗੀ।

ਉਹ ਦਲੀਲ ਦਿੰਦੇ ਹਨ ਕਿ, "ਕਿਉਂਕਿ ਇੱਕ ਤਾਂ ਚੋਣਾਂ ਅਜੇ ਬਹੁਤ ਦੂਰ ਹਨ ਅਤੇ ਦੂਜਾ, ਸਿਆਸੀ ਪਾਰਟੀਆਂ ਇੱਕੋ ਮੁੱਦੇ ਨੂੰ ਕਿੰਨੀ ਵਾਰ ਵਰਤ ਸਕਦੀਆਂ ਹਨ?"

ਅੰਬੇਡਕਰ ਦਲਿਤਾਂ ਦੇ ਮਸੀਹਾ ਕਿਵੇਂ ਬਣੇ?

ਭੀਮ ਰਾਓ ਅੰਬੇਡਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੋਫੈਸਰ ਸ਼ਿਆਮ ਲਾਲ ਦਾ ਮੰਨਣਾ ਹੈ ਕਿ ਅੰਬੇਡਕਰ ਨੇ ਸਿਰਫ ਦਲਿਤਾਂ ਲਈ ਹੀ ਨਹੀਂ, ਔਰਤਾਂ, ਮਰਦਾਂ ਅਤੇ ਘੱਟ ਗਿਣਤੀਆਂ ਲਈ ਵੀ ਕੰਮ ਕੀਤਾ

ਮੀਡੀਆ ਸਟੱਡੀਜ਼ ਗਰੁੱਪ ਨੇ ਸਮਾਜਵਾਦੀ ਚਿੰਤਕ ਮਧੂ ਲਿਮਏ ਦੀ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ - ਡਾ: ਅੰਬੇਡਕਰ: ਏਕ ਚਿੰਤਨ

ਉਨ੍ਹਾਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ, "ਅੰਬੇਡਕਰ ਨੇ ਜੀਵਨ ਦੇ ਕੌੜੇ ਤਜ਼ਰਬਿਆਂ ਤੋਂ ਸਿੱਖਿਆ ਸੀ ਕਿ ਦਲਿਤਾਂ ਦੀ ਸਥਿਤੀ ਨੂੰ ਸੁਧਾਰਨਾ ਇੱਕ ਸਮਾਨਤਾਵਾਦੀ ਸਮਾਜ ਦੀ ਸਥਾਪਨਾ ਲਈ ਇੱਕ ਵਿਆਪਕ ਅੰਦੋਲਨ ਦਾ ਹਿੱਸਾ ਹੈ।"

ਇਸ ਕਾਰਨ ਹੀ ਅੰਬੇਡਕਰ ਨੇ ਸਮਾਜਿਕ ਤਬਦੀਲੀ ਲਈ ਲੜਾਈ ਲੜੀ। ਇਸ ਵਿਚ ਉਨ੍ਹਾਂ ਦੇ ਹੋਰ ਲੋਕਾਂ ਨਾਲ ਵਿਚਾਰਧਾਰਕ ਮਤਭੇਦ ਵੀ ਸਨ। ਇੱਥੋ ਤੱਕ ਕਿ ਅੰਬੇਡਕਰ ਨੇ ਸਮਾਜਿਕ ਚੇਤਨਾ ਜਗਾਉਣ ਲਈ ਹਿੰਦੂ ਧਰਮ ਨੂੰ ਤਿਆਗ ਦਿੱਤਾ ਸੀ।

ਮਧੂ ਲਿਮਏ ਦੇ ਅਨੁਸਾਰ, "ਅੰਬੇਡਕਰ ਨੂੰ ਅਰਥ ਸ਼ਾਸਤਰ ਪੜਨ ਲਈ ਵਿਦੇਸ਼ ਭੇਜਿਆ ਗਿਆ ਸੀ ਪਰ ਉਨ੍ਹਾਂ ਦੀ ਸਭ ਤੋਂ ਵੱਧ ਦਿਲਚਸਪੀ ਜਾਤੀ ਸਮੱਸਿਆ ਨੂੰ ਲੈ ਕੇ ਸੀ।"

"ਜਾਤ-ਪਾਤ ਦੇ ਮੂਲ ਕਾਰਕ ਦੀ ਖੋਜ ਕਰਨਾ ਅਤੇ ਇਸਨੂੰ ਖਤਮ ਕਰਨਾ ਹੀ ਉਨ੍ਹਾਂ ਦੇ ਜੀਵਨ ਦਾ ਮੁੱਖ ਟੀਚਾ ਬਣ ਗਿਆ ਸੀ।"

ਸੀਨੀਅਰ ਪੱਤਰਕਾਰ ਅਨਿਲ ਚਮੜੀਆ ਦਾ ਕਹਿਣਾ ਹੈ, "ਅੰਬੇਡਕਰ ਆਪਣੇ ਵਿਚਾਰਾਂ ਕਾਰਨ ਦੋਵਾਂ ਧੜਿਆਂ ਦੇ ਨਿਸ਼ਾਨੇ 'ਤੇ ਰਹੇ ਹਨ।"

"ਭਾਜਪਾ ਅਤੇ ਕਾਂਗਰਸ ਨੇ ਅੰਬੇਡਕਰ ਦੀ ਵਿਚਾਰਧਾਰਾ ਨੂੰ ਸਿਰਫ ਸਿਆਸੀ ਕਾਰਨਾਂ ਕਰਕੇ ਸਮਰਥਨ ਦਿੱਤਾ ਪਰ ਇਸ ਨੂੰ ਅਪਣਾਇਆ ਨਹੀਂ।"

"ਅੰਬੇਡਕਰ ਜਾਤ-ਪਾਤ ਵਿਰੁੱਧ ਲੜ ਰਹੇ ਸਨ। ਇਸ ਵਿਰੁੱਧ ਉਨ੍ਹਾਂ ਦੀ ਵਿਚਾਰਧਾਰਾ ਦੀ ਲੜਾਈ ਅਜੇ ਵੀ ਜਾਰੀ ਹੈ।"

ਹਾਲਾਂਕਿ ਅਨਿਲ ਚਮੜੀਆ ਦਾ ਕਹਿਣਾ ਹੈ, "ਕਾਂਗਰਸ ਵੀ ਅੰਬੇਡਕਰ ਨੂੰ ਨਾਪਸੰਦ ਕਰਦੀ ਰਹੀ ਹੈ। ਬੀਜੇਪੀ ਅਤੇ ਕਾਂਗਰਸ ਦਾ ਇੱਕ ਦੂਜੇ ਨੂੰ ਅੰਬੇਡਕਰ ਦੇ ਵਿਰੋਧੀ ਦੱਸਣਾ ਡਾ. ਅੰਬੇਡਕਰ ਨੂੰ ਹਿੰਦੂਤਵ ਦੇ ਚੱਕਰ ਵਿੱਚ ਫਸਾ ਕੇ ਰੱਖਣ ਦੀ ਕੋਸ਼ਿਸ਼ ਹੈ।"

ਡਾ. ਅੰਬੇਡਕਰ ਨੇ ਉਨ੍ਹਾਂ ਸਿਆਸੀ ਪਾਰਟੀਆਂ ਦੀ ਆਲੋਚਨਾ ਕੀਤੀ ਸੀ ਜੋ ਹਿੰਦੂਤਵ ਭਾਵ ਮਨੂਵਾਦੀ ਵਿਚਾਰਧਾਰਾ ਨੂੰ ਕਿਸੇ ਵੀ ਪੱਧਰ 'ਤੇ ਸਵੀਕਾਰ ਕਰਦੀਆਂ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਸਮਾਜ ਵਿੱਚ ਸਮਾਨਤਾ ਵਿਰੋਧੀ ਦੱਸਿਆ ਸੀ।

ਪ੍ਰੋਫੈਸਰ ਸ਼ਿਆਮ ਲਾਲ ਦਾ ਮੰਨਣਾ ਹੈ, "ਅੰਬੇਡਕਰ ਨੇ ਸਿਰਫ ਦਲਿਤਾਂ ਲਈ ਹੀ ਨਹੀਂ, ਔਰਤਾਂ, ਮਰਦਾਂ ਅਤੇ ਘੱਟ ਗਿਣਤੀਆਂ ਲਈ ਵੀ ਕੰਮ ਕੀਤਾ।"

"ਅੰਬੇਡਕਰ ਨੇ ਇਹ ਵਿਚਾਰ ਦਿੱਤਾ ਹੈ ਕਿ ਕਿਵੇਂ ਇੱਕ ਸਮਾਜ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।"

"ਇੱਕ ਦੇਸ਼ ਤਾਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਸਮਾਜ ਵਿੱਚ ਹਰ ਕਿਸੇ ਨੂੰ ਬਰਾਬਰ ਦਾ ਦਰਜਾ ਮਿਲੇ। ਅੰਬੇਡਕਰ ਨੇ ਦੱਸਿਆ ਹੈ ਕਿ ਸਮਾਜ ਵਿੱਚ ਸਾਰਿਆਂ ਨੂੰ ਕਿਵੇਂ ਸ਼ਾਮਲ ਕਰਨਾ ਹੈ।"

ਹਾਲਾਂਕਿ, ਪ੍ਰੋਫੈਸਰ ਸ਼ਿਆਮ ਲਾਲ ਦੇ ਅਨੁਸਾਰ, "ਕੋਈ ਵੀ ਮਹਾਨ ਵਿਅਕਤੀ ਉਸ ਸਮਾਜ ਨਾਲ ਜੁੜਿਆ ਹੁੰਦਾ ਹੈ ਜਿਸ ਵਿੱਚ ਉਹ ਪੈਦਾ ਹੁੰਦਾ ਹੈ। ਉਨ੍ਹਾਂ ਅਨੁਸਾਰ ਇਹ ਇੱਕ ਤ੍ਰਾਸਦੀ ਹੈ।"

ਉਹ ਕਹਿੰਦੇ ਹਨ ਕਿ, "ਅੰਬੇਡਕਰ ਨੇ ਨਾ ਸਿਰਫ਼ ਦਲਿਤਾਂ ਲਈ ਕੰਮ ਕੀਤਾ, ਸਗੋਂ ਉੱਚ ਵਰਗ ਤੋਂ ਲੈ ਕੇ ਹੇਠਲੇ ਵਰਗ ਤੱਕ ਹਰ ਕਿਸੇ ਲਈ ਕੰਮ ਕੀਤਾ।"

'ਸਵਰਾਜ ਨਾਲੋਂ ਜਾਤ-ਰਹਿਤ ਵਿਵਸਥਾ ਜ਼ਿਆਦਾ ਜ਼ਰੂਰੀ'

ਭੀਮ ਰਾਓ ਅੰਬੇਡਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਬੇਡਕਰ ਨੇ 'ਤੇਲੁਗੂ ਸਮਾਚਾਰ' ਦੇ ਇੱਕ ਅੰਕ ਵਿੱਚ ਲਿਖਿਆ ਸੀ, "ਜੇਕਰ ਹਿੰਦੂ ਸਮਾਜ ਬਚਿਆ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਆਪਣੀ ਗਿਣਤੀ ਵਧਾਉਣ ਦੀ ਬਜਾਏ ਆਪਣੀ ਏਕਤਾ ਵਧਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ"

ਅੰਬੇਡਕਰ ਦਾ ਮੰਨਣਾ ਸੀ ਕਿ ਸਵਰਾਜ ਤੋਂ ਪਹਿਲਾਂ ਹਿੰਦੂ ਸਮਾਜ ਵਿੱਚ ਜਾਤ-ਰਹਿਤ ਪ੍ਰਣਾਲੀ ਸਥਾਪਤ ਕਰਨਾ ਜ਼ਰੂਰੀ ਹੈ।

ਉਨ੍ਹਾਂ ਨੇ ਲਿਖਿਆ ਸੀ, "ਅਜਿਹੇ ਸਵਰਾਜ ਦਾ ਕੋਈ ਫਾਇਦਾ ਨਹੀਂ ਜਿਸਦੀ ਤੁਸੀਂ ਰਾਖੀ ਨਾ ਕਰ ਸਕੋ। ਮੇਰੇ ਖਿਆਲ ਵਿੱਚ, ਜਦੋਂ ਹਿੰਦੂ ਸਮਾਜ ਜਾਤ-ਪਾਤ ਰਹਿਤ ਹੋ ਜਾਵੇਗਾ ਤਾਂ ਹੀ ਉਸ ਨੂੰ ਆਪਣੀ ਰੱਖਿਆ ਕਰਨ ਦੀ ਤਾਕਤ ਆਵੇਗੀ।"

ਸਾਬਕਾ ਆਈਏਐਸ ਅਧਿਕਾਰੀ ਪੀ ਐਲ ਪੂਨੀਆ ਦਾ ਕਹਿਣਾ ਹੈ, "ਅੰਬੇਡਕਰ ਨੇ ਅੰਗਰੇਜ਼ਾਂ ਨੂੰ ਕਿਹਾ ਸੀ ਕਿ ਉਹ ਇੱਥੋਂ ਚਲੇ ਜਾਣ, ਪਰ ਇਸ ਜਾਤੀ ਵਿਵਸਥਾ ਨੂੰ ਖਤਮ ਕਰਨ ਤੋਂ ਬਾਅਦ ਹੀ ਜਾਣ।"

ਉਸ ਸਮੇਂ ਹਿੰਦੂ ਮਹਾਸਭਾ ਵਰਗੀਆਂ ਜਥੇਬੰਦੀਆਂ ਵੀ ਹਿੰਦੂ ਸਮਾਜ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀਆਂ ਸਨ।

ਉਨ੍ਹਾਂ ਕੋਲ ਹਿੰਦੂਆਂ ਦੀ ਗਿਣਤੀ ਵਧਾਉਣ ਅਤੇ ਮੁਸਲਮਾਨਾਂ ਦੀ ਗਿਣਤੀ ਘਟਾਉਣ ਦਾ ਫਾਰਮੂਲਾ ਸੀ। ਉਨ੍ਹਾਂ ਲੋਕਾਂ ਦੀ ਸ਼ੁੱਧੀ ਕੀਤੀ ਜਾਵੇ ਜਿਨ੍ਹਾਂ ਦੇ ਪੁਰਖਿਆਂ ਨੇ ਕੁਝ ਕਾਰਨਾਂ ਕਰਕੇ ਇਸਲਾਮ ਅਪਣਾਇਆ ਸੀ।

ਅੰਬੇਡਕਰ ਨੇ 'ਤੇਲੁਗੂ ਸਮਾਚਾਰ' ਦੇ ਇੱਕ ਅੰਕ ਵਿੱਚ ਲਿਖਿਆ ਸੀ, "ਜੇਕਰ ਹਿੰਦੂ ਸਮਾਜ ਬਚਿਆ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਆਪਣੀ ਗਿਣਤੀ ਵਧਾਉਣ ਦੀ ਬਜਾਏ ਆਪਣੀ ਏਕਤਾ ਵਧਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।"

"ਇਸਦਾ ਸਿੱਧਾ ਮਤਲਬ ਜਾਤ ਦਾ ਖਾਤਮਾ, ਜੇ ਹਿੰਦੂ ਸਮਾਜ ਜਾਤ ਦੇ ਖਾਤਮੇ ਨਾਲ ਇਕਜੁੱਟ ਹੋ ਜਾਂਦਾ ਹੈ, ਤਾਂ ਸ਼ੁੱਧਤਾ ਦੀ ਕੋਈ ਲੋੜ ਨਹੀਂ ਰਹੇਗੀ।"

ਅੰਬੇਡਕਰ ਅਤੇ ਸਾਵਰਕਰ

ਭੀਮ ਰਾਓ ਅੰਬੇਡਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਬੇਡਕਰ ਅਤੇ ਸਾਵਰਕਰ ਹਿੰਦੂ ਧਰਮ ਨਾਲ ਜੁੜੇ ਮੁੱਦਿਆਂ 'ਤੇ ਵੱਖੋ-ਵੱਖਰੇ ਵਿਚਾਰ ਰੱਖਦੇ ਸਨ।

ਅੰਬੇਡਕਰ ਨੇ ਬਹੁਤ ਪਹਿਲਾਂ ਕਿਹਾ ਸੀ, "ਅਸੀਂ ਸਮਾਜ ਵਿੱਚ ਬਰਾਬਰੀ ਦਾ ਅਧਿਕਾਰ ਚਾਹੁੰਦੇ ਹਾਂ ਅਤੇ ਅਸੀਂ ਜਿੱਥੋਂ ਤੱਕ ਹੋ ਸਕੇ ਹਿੰਦੂ ਸਮਾਜ ਵਿੱਚ ਰਹਿ ਕੇ ਹੀ ਇਹ ਅਧਿਕਾਰ ਪ੍ਰਾਪਤ ਕਰਨਾ ਚਾਹੁੰਦੇ ਹਾਂ।"

"ਜੇਕਰ ਲੋੜ ਪਈ ਤਾਂ ਅਸੀਂ ਹਿੰਦੂਤਵ ਤੋਂ ਖਹਿੜਾ ਛੁਡਾਉਣ ਤੋਂ ਨਹੀਂ ਝਿਜਕਾਂਗੇ। ਜੇ ਅਸੀਂ ਹਿੰਦੂਤਵ ਨੂੰ ਛੱਡ ਦਿੱਤਾ ਤਾਂ ਸਾਨੂੰ ਮੰਦਰ ਜਾਣ ਵਿਚ ਕੋਈ ਦਿਲਚਸਪੀ ਨਹੀਂ ਹੋਵੇਗੀ।"

ਅੰਬੇਡਕਰ ਅਤੇ ਸਾਵਰਕਰ ਹਿੰਦੂ ਧਰਮ ਨਾਲ ਜੁੜੇ ਮੁੱਦਿਆਂ 'ਤੇ ਵੱਖੋ-ਵੱਖਰੇ ਵਿਚਾਰ ਰੱਖਦੇ ਸਨ।

ਜਦੋਂ ਅੰਬੇਡਕਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹਿੰਦੂ ਧਰਮ ਛੱਡਣ ਵਿਚ ਕੋਈ ਝਿਜਕ ਨਹੀਂ ਹੋਵੇਗੀ, ਤਾਂ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਸੀ ਕਿ ਉਹ ਬੁੱਧ ਧਰਮ ਅਪਣਾਉਣ ਬਾਰੇ ਸੋਚ ਰਹੇ ਹਨ।

ਸਾਵਰਕਰ ਨੇ 'ਨਿਰਭਿਦ' ਦੇ 3 ਨਵੰਬਰ 1935 ਦੇ ਅੰਕ ਵਿੱਚ ਇਸ ਵਿਸ਼ੇ 'ਤੇ ਇੱਕ ਵਿਸਤ੍ਰਿਤ ਲੇਖ ਲਿਖਿਆ ਸੀ।

ਸਾਵਰਕਰ ਨੇ ਅੰਬੇਡਕਰ ਦੀ ਹਿੰਦੂ ਧਰਮ ਛੱਡਣ ਦੀ ਇੱਛਾ 'ਤੇ ਸਵਾਲ ਉਠਾਉਂਦੇ ਹੋਏ ਲਿਖਿਆ ਸੀ, "ਹਰ ਸੰਗਠਿਤ ਧਰਮ ਦੀ ਤਰ੍ਹਾਂ ਹਿੰਦੂ ਧਰਮ ਵਿਚ ਵੀ ਤਰਕਹੀਣਤਾ ਦੇ ਕੁਝ ਤੱਤ ਹਨ ਪਰ ਅਜਿਹੀ ਤਰਕਹੀਣਤਾ ਦੂਜੇ ਧਰਮਾਂ ਵਿਚ ਵੀ ਪਾਈ ਜਾਂਦੀ ਹੈ।"