ਇੰਡੀਅਨ ਟਾਇਲਟ ਜਾਂ ਫਿਰ ਵੈਸਟਰਨ ਟਾਇਲਟ, ਕਿਹੜਾ ਤਰੀਕਾ ਕਿਸ ਲਈ ਸਭ ਤੋਂ ਵਧੀਆ ਹੈ

ਟਾਇਲਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਬਹਿਸ ਜਾਰੀ ਹੈ ਕਿ ਦੋਵਾਂ ਵਿੱਚੋਂ ਇਸਤੇਮਾਲ ਲਈ ਕਿਹੜਾ ਸਿਹਤਮੰਦ ਹੈ: ਭਾਰਤੀ ਸ਼ੈਲੀ ਜਾਂ ਪੱਛਮੀ ਸ਼ੈਲੀ ਦਾ ਟਾਇਲਟ
    • ਲੇਖਕ, ਕੇ. ਸੁਭਗੁਣਮ
    • ਰੋਲ, ਬੀਬੀਸੀ ਤਮਿਲ

ਪੂਰੇ ਭਾਰਤ ਅਤੇ ਏਸ਼ੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ, ਜਦੋਂ ਲੋਕ ਟਾਇਲਟ ਜਾਣ ਬਾਰੇ ਸੋਚਦੇ ਹਨ, ਤਾਂ ਪਹਿਲਾ ਵਿਚਾਰ ਬੈਠਣ ਦਾ ਆਉਂਦਾ ਹੈ।

ਹਾਲਾਂਕਿ, ਹੁਣ ਵੈਸਟਰਨ ਸਟਾਈਲ ਦੇ ਅਜਿਹੇ ਟਾਇਲਟ ਵੀ ਬਹੁਤ ਇਸਤੇਮਾਲ 'ਚ ਹਨ ਜਿਨ੍ਹਾਂ 'ਤੇ ਕੁਰਸੀ 'ਤੇ ਟਾਇਲਟ ਕੀਤਾ ਜਾਂਦਾ ਹੈ ਅਤੇ ਅਜਿਹੇ ਟਾਇਲਟ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੇ ਏਸ਼ੀਆਈ ਮਹਾਂਦੀਪ ਵਿੱਚ ਕਾਫੀ ਜ਼ਿਆਦਾ ਵਰਤੇ ਜਾਂਦੇ ਹਨ।

ਇਸ ਸਥਿਤੀ ਵਿੱਚ, ਇਹ ਬਹਿਸ ਜਾਰੀ ਹੈ ਕਿ ਦੋਵਾਂ ਵਿੱਚੋਂ ਇਸਤੇਮਾਲ ਲਈ ਕਿਹੜਾ ਸਿਹਤਮੰਦ ਹੈ: ਭਾਰਤੀ ਸ਼ੈਲੀ ਜਾਂ ਪੱਛਮੀ ਸ਼ੈਲੀ ਦਾ ਟਾਇਲਟ?

ਜੁਲਾਈ ਮਹੀਨੇ ਵਿੱਚ ਯੂਐੱਸ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਇਸ ਸਬੰਧੀ ਇੱਕ ਵਿਗਿਆਨਕ ਜਵਾਬ ਦਿੱਤਾ।

ਮਾਹਰਾਂ ਦਾ ਕਹਿਣਾ ਹੈ ਕਿ ਮਲ ਤਿਆਗਣ ਦੇ ਦੋਵੇਂ ਤਰੀਕੇ ਸੁਵਿਧਾਜਨਕ ਹਨ, ਅਤੇ ਭਾਰਤੀ ਅਤੇ ਪੱਛਮੀ ਸ਼ੈਲੀ ਦੋਵੇਂ ਤਰ੍ਹਾਂ ਦੇ ਟਾਇਲਟ ਦੇ ਆਪੋ-ਆਪਣੇ ਫਾਇਦੇ ਅਤੇ ਨੁਕਸਾਨ ਹਨ।

ਮਨੁੱਖੀ ਸਿਹਤ ਨੂੰ ਬਿਹਤਰ ਬਣਾਉਣ ਲਈ ਮਲ ਤਿਆਗਣ ਦਾ ਕਿਹੜਾ ਤਰੀਕਾ ਸਭ ਤੋਂ ਵਧੀਆ ਹੈ?

ਜਿਸ ਤਰੀਕੇ ਨਾਲ ਅਸੀਂ ਮਲ ਤਿਆਗਦੇ ਹਾਂ ਉਸ ਪਿਛਲਾ ਵਿਗਿਆਨ

ਟਾਇਲਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦਾ ਕਹਿਣਾ ਹੈ ਕਿ ਮਲ ਤਿਆਗਣ ਦੇ ਦੋਵੇਂ ਤਰੀਕੇ ਸੁਵਿਧਾਜਨਕ ਤਰੀਕੇ ਹਨ, ਅਤੇ ਦੋਵਾਂ ਦੇ ਆਪੋ-ਆਪਣੇ ਫਾਇਦੇ ਅਤੇ ਨੁਕਸਾਨ ਹਨ

ਮਲ ਤਿਆਗਣਾ ਇੱਕ ਸਧਾਰਨ ਚੀਜ਼ ਜਾਪ ਸਕਦਾ ਹੈ, ਪਰ ਅਧਿਐਨ ਦਰਸਾਉਂਦੇ ਹਨ ਕਿ ਸਰੀਰ ਦੇ ਅੰਦਰ, "ਮਾਸਪੇਸ਼ੀਆਂ ਅਤੇ ਸਰੀਰਕ ਗਤੀਵਿਧੀਆਂ ਦੀ ਇੱਕ ਗੁੰਝਲਦਾਰ ਪ੍ਰਣਾਲੀ ਹੈ ਜੋ ਮਲ ਤਿਆਗਣ ਨੂੰ ਸੌਖਾ ਜਾਂ ਔਖਾ ਬਣਾ ਸਕਦੀ ਹੈ।"

ਸੀਨੀਅਰ ਗੈਸਟ੍ਰੋਐਂਟਰੌਲੋਜਿਸਟ ਕਾਇਲਵਿਜ਼ੀ ਜੈਯਾਰਮਨ ਕਹਿੰਦੇ ਹਨ ਕਿ ਗੁਦਾ ਦੀ ਸਥਿਤੀ, ਉਹ ਰਸਤਾ ਜਿਸ ਵਿੱਚੋਂ ਮਲ ਲੰਘਦਾ ਹੈ, ਵੀ ਇੱਕ ਕਾਰਕ ਹੈ।

ਉਨ੍ਹਾਂ ਅੱਗੇ ਕਿਹਾ, "ਅਧਿਐਨ ਦਰਸਾਉਂਦੇ ਹਨ ਕਿ ਜਦੋਂ ਗੁਦਾ ਸਹੀ ਐਂਗਲ 'ਤੇ ਹੋਵੇ ਤਾਂ ਮਲ ਜ਼ਿਆਦਾ ਆਸਾਨੀ ਨਾਲ ਪਾਸ ਹੁੰਦਾ ਹੈ। ਕੁਝ ਲੋਕਾਂ ਨੂੰ ਕੁਰਸੀ ਦੇ ਸਟਾਈਲ ਵਰਗੇ ਪੱਛਮੀ ਸ਼ੈਲੀ ਦੇ ਟਾਇਲਟ 'ਤੇ ਬੈਠ ਕੇ ਮਲ-ਮੂਤਰ ਤਿਆਗਣ ਵਿੱਚ ਮੁਸ਼ਕਲ ਆ ਸਕਦੀ ਹੈ, ਕਿਉਂਕਿ (ਮਿਲ-ਮੂਤਰ ਦਾ) ਰਸਤਾ ਘੁੰਮਾ ਵਾਲਾ ਹੁੰਦਾ ਹੈ।

ਜੁਲਾਈ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਮਲ-ਮੂਤਰ ਕਰਦੇ ਸਮੇਂ ਗੁਦਾ ਸਿੱਧਾ ਹੋਣਾ ਚਾਹੀਦਾ ਹੈ।

ਕਾਇਲਵਿਜ਼ੀ ਜੈਰਾਮਨ ਕਹਿੰਦੇ ਹਨ, "ਭਾਰਤੀ ਸ਼ੈਲੀ ਦੇ ਟਾਇਲਟ ਦੀ ਵਰਤੋਂ ਕਰਦੇ ਸਮੇਂ ਅਜਿਹਾ ਹੀ ਹੁੰਦਾ ਹੈ।''

ਭਾਵ, ਜਦੋਂ ਕੋਈ ਵਿਅਕਤੀ ਪੈਰਾਂ ਭਾਰ ਬੈਠਦਾ ਹੈ, ਤਾਂ ਪੱਟ ਪੇਟ ਨਾਲ ਲੱਗ ਜਾਂਦੇ ਹਨ। ਫਿਰ ਸਰੀਰ ਕੁਦਰਤੀ ਤੌਰ 'ਤੇ ਅੱਗੇ ਵੱਲ ਨੂੰ ਝੁਕਦਾ ਹੈ। ਨਤੀਜੇ ਵਜੋਂ, "ਮਾਸਪੇਸ਼ੀਆਂ ਆਰਾਮ ਦੀ ਸਥਿਤੀ 'ਚ ਆ ਜਾਂਦੀਆਂ ਹਨ ਅਤੇ ਗੁਦਾ ਸਿੱਧਾ ਹੋ ਜਾਂਦਾ ਹੈ।"

ਭਾਰਤੀ ਸ਼ੈਲੀ ਦੇ ਟਾਇਲਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਰਨਲ ਆਫ਼ ਐਡਵਾਂਸਡ ਮੈਡੀਕਲ ਐਂਡ ਡੈਂਟਲ ਸਾਇੰਸਜ਼ ਰਿਸਰਚ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸ਼ੈਲੀ ਦੇ ਟਾਇਲਟ ਦੀ ਵਰਤੋਂ ਕਬਜ਼ ਤੋਂ ਬਚਾਉਂਦੀ ਹੈ ਅਤੇ ਪਾਚਨ ਕਿਰਿਆ ਵਿੱਚ ਸੁਧਾਰ ਕਰਦੀ ਹੈ

ਅਧਿਐਨ ਮੁਤਾਬਕ, "ਇਸ ਦੇ ਉਲਟ, ਪੱਛਮੀ ਸ਼ੈਲੀ ਦੇ ਟਾਇਲਟ 'ਤੇ ਜਦੋਂ ਕੋਈ ਵਿਅਕਤੀ ਸਿੱਧਾ ਬੈਠਦਾ ਹੈ, ਤਾਂ ਮਾਸਪੇਸ਼ੀਆਂ ਕੱਸੀਆਂ ਜਾਂਦੀਆਂ ਹਨ ਅਤੇ ਮਲ ਤਿਆਗਣ ਦਾ ਰਸਤਾ ਘੁੰਮਾ ਵਾਲਾ ਹੁੰਦਾ ਹੈ, ਜਿਸ ਕਾਰਨ ਮਲ-ਮੂਤਰ ਤਿਆਗਣ ਲਈ ਵਧੇਰੇ ਦਬਾਅ ਦੀ ਲੋੜ ਹੁੰਦੀ ਹੈ।''

ਡਾਕਟਰ ਕਾਇਲਵਿਜ਼ੀ ਕਹਿੰਦੇ ਹਨ ਕਿ ਹਾਲਾਂਕਿ, ਇਸ ਇੱਕ ਗੱਲ ਦੇ ਆਧਾਰ 'ਤੇ ਇਹ ਕਹਿਣਾ ਸਹੀ ਨਹੀਂ ਹੈ ਕਿ ਪੱਛਮੀ ਸ਼ੈਲੀ ਦੇ ਟਾਇਲਟ ਗੈਰ-ਸਿਹਤਮੰਦ ਹਨ।

ਉਨ੍ਹਾਂ ਦੇ ਅਨੁਸਾਰ, ਦੋਵੇਂ ਤਰ੍ਹਾਂ ਦੇ ਟਾਇਲਟ ਸਾਲਾਂ ਤੋਂ ਵਰਤੇ ਜਾ ਰਹੇ ਹਨ। "ਜੇਕਰ ਪੱਛਮੀ ਸ਼ੈਲੀ ਵਿੱਚ ਇੰਨੀਆਂ ਦਿੱਕਤਾਂ ਹੁੰਦੀਆਂ, ਤਾਂ ਸ਼ਾਇਦ ਇਸ ਨੂੰ ਇੰਨੇ ਲੰਬੇ ਸਮੇਂ ਤੱਕ ਨਾ ਵਰਤ ਰਹੇ ਹੁੰਦੇ।"

ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ "ਪੱਛਮੀ ਸ਼ੈਲੀ ਦੇ ਟਾਇਲਟ ਬਜ਼ੁਰਗਾਂ, ਸਰੀਰਕ ਤੌਰ 'ਤੇ ਅਪਾਹਜਾਂ ਲਈ ਲਾਭਦਾਇਕ ਹਨ।"

ਟਾਇਲਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

ਟਾਇਲਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਕਹਿੰਦੇ ਹਨ ਕਿ ਕਿਸੇ ਵਿਅਕਤੀ ਦੀ ਸਰੀਰਕ ਸਿਹਤ ਦਾ ਨਿਰਣਾ ਸਿਰਫ਼ ਟਾਇਲਟ ਦੇ ਆਕਾਰ ਦੇ ਆਧਾਰ 'ਤੇ ਨਹੀਂ ਕਰ ਸਕਦੇ। ਖੁਰਾਕ, ਆਮ ਤੌਰ 'ਤੇ ਬੈਠਣ ਦਾ ਤਰੀਕਾ ਅਤੇ ਤਣਾਅ ਵੀ ਭੂਮਿਕਾ ਨਿਭਾਉਂਦੇ ਹਨ

ਡਾਕਟਰ ਕਾਇਲਵਿਜ਼ੀ ਦੱਸਦੇ ਹਨ ਕਿ ਜਦੋਂ ਮਿਲ-ਮੂਤਰ ਤਿਆਗਣ ਦੀ ਗੱਲ ਆਉਂਦੀ ਹੈ ਤਾਂ ਇਸ ਦੇ ਲਈ "ਦੁਨੀਆ ਭਰ ਵਿੱਚ ਤਿੰਨ ਤਰੀਕੇ ਆਮ ਤੌਰ 'ਤੇ ਵਰਤੇ ਜਾਂਦੇ ਹਨ - ਪੂਰੀ ਤਰ੍ਹਾਂ ਬੈਠਣ ਵਾਲੀ ਭਾਰਤੀ ਸ਼ੈਲੀ, ਕੁਰਸੀ ਵਾਂਗ ਬੈਠਣ ਦੀ ਪੱਛਮੀ ਸ਼ੈਲੀ, ਅਤੇ ਪੈਰਾਂ ਦੇ ਹੇਠਾਂ ਕੋਈ ਸਟੂਲ ਆਦਿ ਰੱਖ ਕੇ ਲੱਤਾਂ ਨੂੰ ਥੋੜ੍ਹਾ ਉੱਚਾ ਕਰਕੇ ਬੈਠਣ ਵਾਲੀ ਸ਼ੈਲੀ (ਇਸ ਵਿੱਚ ਵੀ ਵੈਸਟਰਨ ਟਾਇਲਟ ਇਸਤੇਮਾਲ ਕੀਤਾ ਜਾਂਦਾ ਹੈ।"

ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ, ਹਾਲਾਂਕਿ, ਉਨ੍ਹਾਂ ਨੇ ਸਮਝਾਇਆ ਕਿ "ਪੱਛਮੀ ਸ਼ੈਲੀ ਵਿੱਚ ਵੀ, ਲੋਕ ਅਜਿਹੇ ਬਦਲਾਅ ਕਰਦੇ ਹਨ ਕਿਉਂਕਿ ਲੱਤਾਂ ਨੂੰ ਉੱਚਾ ਕਰਕੇ ਅਤੇ ਝੁਕ ਕੇ ਕੁਰਸੀ ਵਰਗੇ ਟਾਇਲਟ 'ਤੇ ਬੈਠਣ ਨਾਲ ਵੀ ਮਲ ਤਿਆਗਣਾ ਆਸਾਨ ਹੋ ਜਾਂਦਾ ਹੈ।"

ਇਹ ਉਸੇ ਤਰ੍ਹਾਂ ਹੈ ਜਿਵੇਂ ਇੰਡੀਅਨ ਟਾਇਲਟ 'ਚ ਬੈਠਣ ਸਮੇਂ ਸਰੀਰ ਦੀ ਪੁਜ਼ੀਸ਼ਨ ਹੁੰਦੀ ਹੈ। ਇਸ ਲਈ, ਟਾਇਲਟ ਕੋਈ ਵੱਡੀ ਸਮੱਸਿਆ ਨਹੀਂ ਹੈ। ਕੁਰਸੀ ਵਰਗੇ ਜਾਂ ਵੈਸਟਰਨ ਟਾਇਲਟ ਦੀ ਵਰਤੋਂ ਕਰਦੇ ਸਮੇਂ ਆਉਂਦੀਆਂ ਮੁਸ਼ਕਲਾਂ ਕਾਰਨ ਬਹੁਤ ਸਾਰੇ ਲੋਕ ਮਲ ਤਿਆਗਣ ਵੇਲੇ ਆਪਣੇ ਪੈਰਾਂ ਨੂੰ ਸਟੂਲ 'ਤੇ ਰੱਖਦੇ ਹਨ, ਤਾਂ ਜੋ ਦਿੱਕਤਾਂ ਨਾ ਆਉਣ।

ਇਸ ਤੋਂ ਇਲਾਵਾ, ਅਧਿਐਨ ਵਿੱਚ ਹਿੱਸਾ ਲੈਣ ਵਾਲੇ ਵਲੰਟੀਅਰਾਂ ਨੇ ਦੱਸਿਆ ਕਿ "ਪੈਰਾਂ ਭਾਰ ਮਲ ਤਿਆਗਣ ਲਈ ਘੱਟ ਤੋਂ ਘੱਟ ਮਿਹਨਤ ਦੀ ਲੋੜ ਹੁੰਦੀ ਹੈ। ਜਿਵੇਂ ਪੱਛਮੀ ਢੰਗ ਨਾਲ ਮਲ ਤਿਆਗਣ ਲਈ ਵਾਧੂ ਦਬਾਅ ਦੀ ਲੋੜ ਹੁੰਦੀ ਹੈ, ਇਸ 'ਚ ਇਹੋ-ਜਿਹਾ ਨਹੀਂ ਹੁੰਦਾ।"

ਇੰਡੀਅਨ ਟਾਇਲਟ ਜਾਂ ਵੈਸਟਰਨ ਟਾਇਲਟ

ਇਸ ਤੋਂ ਇਲਾਵਾ, ਅਧਿਐਨ ਚੇਤਾਵਨੀ ਦਿੰਦਾ ਹੈ ਕਿ ਬਹੁਤ ਜ਼ਿਆਦਾ ਬਾਹਰੀ ਦਬਾਅ ਬਵਾਸੀਰ, ਰੈਕਟਲ ਪ੍ਰੋਲੈਪਸ ਅਤੇ ਐਨਲ ਫਿਸ਼ਰ ਵਰਗੇ ਜੋਖਮਾਂ ਦਾ ਕਾਰਨ ਬਣ ਸਕਦਾ ਹੈ।

ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਭਾਰਤੀ ਸ਼ੈਲੀ ਦੇ ਬੈਠਣ ਦਾ ਤਰੀਕਾ ਟਾਇਲਟ 'ਤੇ ਬਿਤਾਏ ਸਮੇਂ ਨੂੰ ਵੀ ਘਟਾਉਂਦਾ ਹੈ, ਕਿਉਂਕਿ ਮਲ ਬਿਨ੍ਹਾਂ ਕਿਸੇ ਰੁਕਾਵਟ ਦੇ ਆਸਾਨੀ ਨਾਲ ਲੰਘ ਜਾਂਦਾ ਹੈ।

ਜਰਨਲ ਆਫ਼ ਐਡਵਾਂਸਡ ਮੈਡੀਕਲ ਐਂਡ ਡੈਂਟਲ ਸਾਇੰਸਜ਼ ਰਿਸਰਚ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸ਼ੈਲੀ ਦੇ ਟਾਇਲਟ ਦੀ ਵਰਤੋਂ ਕਬਜ਼ ਤੋਂ ਬਚਾਉਂਦੀ ਹੈ ਅਤੇ ਪਾਚਨ ਕਿਰਿਆ ਵਿੱਚ ਸੁਧਾਰ ਕਰਦੀ ਹੈ।

ਇਸ ਤੋਂ ਇਲਾਵਾ, ਕੁਝ ਅਧਿਐਨ ਸੁਝਾਅ ਦਿੰਦੇ ਹਨ ਕਿ "ਭਾਰਤੀ ਸ਼ੈਲੀ ਦੇ ਟਾਇਲਟ ਬਜ਼ੁਰਗਾਂ ਅਤੇ ਸਰੀਰਕ ਤੌਰ 'ਤੇ ਅਪਾਹਜਾਂ ਲਈ ਵਰਤਣਾ ਮੁਸ਼ਕਲ ਹੈ।"

ਅਸੀਂ ਨਿੱਜੀ ਤੌਰ 'ਤੇ ਬਹੁਤ ਸਾਰੇ ਘਰਾਂ ਵਿੱਚ ਦੇਖਦੇ ਹਾਂ ਕਿ ਉਨ੍ਹਾਂ ਨੂੰ ਪੱਛਮੀ ਟਾਇਲਟ ਜਾਂ ਉਸੇ ਵਰਗੀ ਪ੍ਰਣਾਲੀ ਨਾਲੋਂ ਭਾਰਤੀ ਟਾਇਲਟ ਦੀ ਵਰਤੋਂ ਕਰਨਾ ਵਧੇਰੇ ਆਰਾਮਦਾਇਕ ਲੱਗਦਾ ਹੈ।

ਡਾਕਟਰ ਕਾਇਲਵਿਜ਼ੀ ਕਹਿੰਦੇ ਹਨ, "ਇਸ ਲਈ, ਤੁਸੀਂ ਭਾਵੇਂ ਕੋਈ ਵੀ ਟਾਇਲਟ ਵਰਤਦੇ ਹੋਵੋ, ਆਪਣੀ ਖੁਰਾਕ ਦੀ ਯੋਜਨਾ ਇਸ ਤਰੀਕੇ ਨਾਲ ਬਣਾਓ ਜੋ ਤੁਹਾਨੂੰ ਸਹੀ ਮਾਤਰਾ ਵਿੱਚ ਪੌਸ਼ਟਿਕ ਤੱਤ ਪ੍ਰਦਾਨ ਕਰੇ। ਇਹ ਗੱਲ ਇਸ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿ ਤੁਸੀਂ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਮਲ ਤਿਆਗ ਸਕੋ।''

ਭਾਰਤੀ ਬਾਥਰੂਮ ਡਿਜ਼ਾਈਨ ਵਿੱਚ ਪੱਛਮੀ ਸ਼ੈਲੀ

ਪੱਛਮੀ ਸ਼ੈਲੀ ਦੇ ਟਾਇਲਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ, ਪੱਛਮੀ ਸ਼ੈਲੀ ਦੇ ਟਾਇਲਟ ਬਜ਼ੁਰਗਾਂ, ਸਰੀਰਕ ਤੌਰ 'ਤੇ ਅਪਾਹਜਾਂ ਲਈ ਲਾਭਦਾਇਕ ਹਨ

2014 ਵਿੱਚ ਭਾਰਤ ਵਿੱਚ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਦੇ ਤਹਿਤ, ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਖੁੱਲ੍ਹੇ ਵਿੱਚ ਸਫਾਈ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਦਿਆਂ ਖੁੱਲ੍ਹੇ 'ਚ ਮਲ-ਮੂਤਰ ਦਾ ਹੱਲ ਕੱਢਿਆ ਜਾਵੇਗਾ।

ਨੈਸ਼ਨਲ ਮੈਡੀਕਲ ਜਰਨਲ ਆਫ਼ ਇੰਡੀਆ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਅਨੁਸਾਰ, ਇਸ ਪ੍ਰੋਜੈਕਟ 'ਚ "ਅਜਿਹੇ ਟਾਇਲਟ ਡਿਜ਼ਾਈਨਾਂ 'ਤੇ ਵਿਚਾਰ ਕੀਤਾ ਗਿਆ ਸੀ ਜੋ ਅਪਾਹਜਾਂ ਅਤੇ ਬਜ਼ੁਰਗਾਂ ਲਈ ਸੁਖਾਲੇ ਹੋਣ," ਅਤੇ ਇਸ ਉਦੇਸ਼ ਲਈ, 'ਹੈਂਡਬੁੱਕ ਔਨ ਐਕਸੈਸੇਬਲ ਹੋਮ ਹਾਈਜੀਨ' "ਨੇ ਭਾਰਤੀ-ਸ਼ੈਲੀ ਦੇ ਪੈਰਾਂ ਭਾਰ ਬੈਠਣ ਵਾਲੇ ਸਿਸਟਮ ਦੇ ਉਲਟ ਦੋ ਕਿਫਾਇਤੀ ਟਾਇਲਟ ਡਿਜ਼ਾਈਨਾਂ ਦੀ ਸਿਫ਼ਾਰਸ਼ ਕੀਤੀ।"

ਹਾਲਾਂਕਿ, ਇਸ ਲੇਖ ਦੇ ਲੇਖਕਾਂ ਦਾ ਕਹਿਣਾ ਹੈ ਕਿ "ਜ਼ਮੀਨੀ ਅਧਿਐਨ (ਫੀਲਡ ਰਿਸਰਚ) ਨੇ ਖਦਸ਼ੇ ਪੈਦਾ ਕੀਤੇ ਹਨ ਕਿ ਉਹ ਵਿਕਲਪਕ ਹੱਲ, ਅਰਥਾਤ ਪੱਛਮੀ-ਸ਼ੈਲੀ ਦੇ ਕੁਰਸੀ-ਵਰਗੇ ਟਾਇਲਟ ਡਿਜ਼ਾਈਨ ਸਵੱਛ ਭਾਰਤ ਮਿਸ਼ਨ ਵਿੱਚ ਨਹੀਂ ਵਰਤੇ ਗਏ ਹਨ।"

ਇਸ ਲੇਖ ਦੇ ਅਨੁਸਾਰ, ਭਾਰਤੀ-ਸ਼ੈਲੀ ਦੇ ਟਾਇਲਟ ਹਰ ਕਿਸੇ ਲਈ ਢੁਕਵੇਂ ਨਹੀਂ ਹਨ ਅਤੇ ਸਮਾਜ ਵਿੱਚ ਪੱਛਮੀ-ਸ਼ੈਲੀ ਦੇ ਟਾਇਲਟਾਂ ਦੀ ਵੀ ਲੋੜ ਹੈ।

ਇਸ ਸਬੰਧ ਵਿੱਚ ਡਾਕਟਰ ਕਾਇਲਵਿਜ਼ੀ ਕਹਿੰਦੇ ਹਨ, "ਅਸੀਂ ਬਹੁਤ ਸਾਰੇ ਪਰਿਵਾਰਾਂ ਵਿੱਚ ਇੱਕ ਰੁਝਾਨ ਦੇਖ ਸਕਦੇ ਹਾਂ, ਜਿਸ ਵਿੱਚ ਭਾਰਤੀ ਟਾਇਲਟਾਂ ਨੂੰ ਪੱਛਮੀ ਸ਼ੈਲੀ ਦੇ ਟਾਇਲਟਾਂ ਵਾਂਗ ਮੁੜ ਤੋਂ ਡਿਜ਼ਾਈਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਉਹ ਸਟੂਲ (ਨਿੱਕੀ ਮੇਜ਼) ਆਦਿ ਵੀ ਵਰਤ ਰਹੇ ਹਨ, ਅਜਿਹੇ ਢੁਕਵੇਂ ਉਪਕਰਣ ਜੋ ਬਾਜ਼ਾਰ ਵਿੱਚ ਉਪਲੱਬਧ ਹਨ।"

ਕੀ ਵੈਸਟਰਨ ਟਾਇਲਟ ਵਿੱਚ ਪੈਰਾਂ ਦੀ ਚੌਂਕੀ/ਸਟੂਲ ਲਗਾਉਣ ਨਾਲ ਮਦਦ ਮਿਲੇਗੀ?

ਵੈਸਟਰਨ ਟਾਇਲਟ ਵਿੱਚ ਪੈਰਾਂ ਦੀ ਚੌਂਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੱਤਾਂ ਨੂੰ ਉੱਚਾ ਕਰਕੇ ਅਤੇ ਝੁਕ ਕੇ ਕੁਰਸੀ ਵਰਗੇ ਟਾਇਲਟ 'ਤੇ ਬੈਠਣ ਨਾਲ ਵੀ ਮਲ ਤਿਆਗਣਾ ਆਸਾਨ ਹੋ ਜਾਂਦਾ ਹੈ

ਜੁਲਾਈ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਭਾਰਤੀ ਸ਼ੈਲੀ ਵਿੱਚ ਬੈਠਣ ਦੀ ਸਥਿਤੀ ਵਿੱਚ ਮਲ ਤਿਆਗਣ ਦੌਰਾਨ ਅਨੁਭਵ ਕੀਤੀ ਜਾਣ ਵਾਲੀ ਸਵੈ-ਸੰਤੁਸ਼ਟੀ, ਪੱਛਮੀ ਸ਼ੈਲੀ 'ਚ ਹਮੇਸ਼ਾ ਪ੍ਰਾਪਤ ਨਹੀਂ ਹੁੰਦੀ।

ਅਧਿਐਨ ਮੁਤਾਬਕ, "ਇੱਕ ਭਾਵਨਾ ਹੁੰਦੀ ਹੈ ਕਿ ਮਲ ਪੂਰੀ ਤਰ੍ਹਾਂ ਸਰੀਰ ਤੋਂ ਬਾਹਰ ਨਹੀਂ ਨਿਕਲ ਸਕਿਆ। ਇਹ ਕਬਜ਼ ਅਤੇ ਪਾਚਨ ਸਬੰਧੀ ਬੇਅਰਾਮੀ ਨਾਲ ਜੁੜੀ ਹੁੰਦੀ ਹੈ। ਇਹ ਭਾਵਨਾ ਉਨ੍ਹਾਂ ਲੋਕਾਂ ਵਿੱਚ ਵਧੇਰੇ ਆਮ ਸੀ ਜੋ ਵੈਸਟਰਨ ਟਾਇਲਟਸ ਦੀ ਵਰਤੋਂ ਕਰਦੇ ਸਨ।''

ਇਸ ਦੇ ਨਾਲ ਹੀ ਡਾਕਟਰ ਕਾਇਲਵਿਜ਼ੀ ਕਹਿੰਦੇ ਹਨ ਕਿ "ਫੁੱਟ ਸਟੂਲ (ਪੈਰਾਂ ਹੇਠਾਂ ਰੱਖੀ ਜਾਣ ਵਾਲੀ ਚੌਂਕੀ) ਦੀ ਵਰਤੋਂ ਇਸ ਬੇਅਰਾਮੀ ਨਾਲ ਨਜਿੱਠਣ ਵਿੱਚ ਕੁਝ ਹੱਦ ਤੱਕ ਮਦਦ ਕਰ ਸਕਦੀ ਹੈ।"

ਉਨ੍ਹਾਂ ਕਿਹਾ, "ਅਧਿਐਨ ਦਰਸਾਉਂਦੇ ਹਨ ਕਿ ਇੱਕ ਛੋਟੇ ਸਟੂਲ 'ਤੇ ਲੱਤਾਂ ਨੂੰ ਰੱਖਣ ਨਾਲ ਐਨੋਰੈਕਟਲ ਐਂਗਲ ਵਿੱਚ ਸੁਧਾਰ ਹੁੰਦਾ ਹੈ, ਜੋ ਪੱਛਮੀ ਸ਼ੈਲੀ ਦੇ ਪਖਾਨੇ ਨਾਲ ਜੁੜੀ ਬੇਅਰਾਮੀ ਨੂੰ ਘਟਾ ਸਕਦਾ ਹੈ।"

ਟਾਇਲਟ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ

ਟਾਇਲਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਕੁਝ ਸਾਲਾਂ ਵਿੱਚ, ਜ਼ਿਆਦਾਤਰ ਨਵੇਂ ਅਪਾਰਟਮੈਂਟਾਂ ਅਤੇ ਦਫਤਰਾਂ ਵਿੱਚ ਵੈਸਟਰਨ ਸਟਾਈਲ ਦੇ ਟਾਇਲਟ ਲਗਾਏ ਗਏ ਹਨ

ਭਾਰਤ ਵਿੱਚ ਪੈਰਾਂ ਭਾਰ ਬੈਠਣ ਤੋਂ ਕੁਰਸੀ ਵਰਗੇ ਬੈਠਣ ਵਾਲੇ ਟਾਇਲਟ ਵੱਲ ਹੋਈ ਤਬਦੀਲੀ ਵਿਸ਼ਵਵਿਆਪੀ ਸੁੰਦਰਤਾ ਡਿਜ਼ਾਈਨ ਨਾਲ ਸਬੰਧਤ ਹੈ।

ਪਿਛਲੇ ਕੁਝ ਸਾਲਾਂ ਵਿੱਚ, ਜ਼ਿਆਦਾਤਰ ਨਵੇਂ ਅਪਾਰਟਮੈਂਟਾਂ ਅਤੇ ਦਫਤਰਾਂ ਵਿੱਚ ਵੈਸਟਰਨ ਸਟਾਈਲ ਦੇ ਟਾਇਲਟ ਲਗਾਏ ਗਏ ਹਨ।

ਜਦੋਂ ਡਾਕਟਰ ਕਾਇਲਵਿਜ਼ੀ ਨੂੰ ਪੁੱਛਿਆ ਗਿਆ ਕਿ ਕੀ ਕਬਜ਼, ਪੇਟ ਫੁੱਲਣਾ ਅਤੇ ਬਵਾਸੀਰ ਵਿਚਕਾਰ ਕੋਈ ਸਬੰਧ ਹੋ ਸਕਦਾ ਹੈ ਅਤੇ ਕੀ ਅੱਜਕੱਲ੍ਹ ਨੌਜਵਾਨਾਂ ਵਿੱਚ ਕਬਜ਼ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ, ਤਾਂ ਉਨ੍ਹਾਂ ਕਿਹਾ, "ਤੁਸੀਂ ਕਿਸੇ ਵਿਅਕਤੀ ਦੀ ਸਰੀਰਕ ਸਿਹਤ ਦਾ ਨਿਰਣਾ ਸਿਰਫ਼ ਟਾਇਲਟ ਦੇ ਆਕਾਰ ਦੇ ਆਧਾਰ 'ਤੇ ਨਹੀਂ ਕਰ ਸਕਦੇ। ਖੁਰਾਕ, ਆਮ ਤੌਰ 'ਤੇ ਬੈਠਣ ਦਾ ਤਰੀਕਾ ਅਤੇ ਤਣਾਅ ਵੀ ਭੂਮਿਕਾ ਨਿਭਾਉਂਦੇ ਹਨ।"

ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਭਾਰਤ ਵਿੱਚ ਇਸ ਸਮੇਂ ਦੋ ਤਰ੍ਹਾਂ ਦੇ ਟਾਇਲਟ ਸਿਸਟਮ ਵਰਤੇ ਜਾ ਰਹੇ ਹਨ, ਉਨ੍ਹਾਂ ਅੱਗੇ ਕਿਹਾ, "ਜੇਕਰ ਤੁਸੀਂ ਫਾਈਬਰ ਨਾਲ ਭਰਪੂਰ ਭੋਜਨ ਖਾਂਦੇ ਹੋ ਅਤੇ ਕਾਫ਼ੀ ਪਾਣੀ ਪੀਣ ਪੀਂਦੇ ਹੋ ਤਾਂ ਜੋ ਤੁਹਾਡਾ ਪੇਟ ਠੀਕ ਰਹੇ, ਤਾਂ ਤੁਹਾਨੂੰ ਕਬਜ਼ ਤੋਂ ਛੁਟਕਾਰਾ ਪਾਉਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ, ਭਾਵੇਂ ਤੁਸੀਂ ਕਿਸੇ ਵੀ ਕਿਸਮ ਦਾ ਟਾਇਲਟ ਦਾ ਇਸਤੇਮਾਲ ਕਰੋ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)