ਸੀਰੀਆ ਦੀ ਇਸ ਖ਼ੂਫੀਆ ਤੇ ਬਦਨਾਮ ਜੇਲ੍ਹ ਨੂੰ ਮਨੁੱਖੀ ਬੁਚੜਖਾਣਾ ਕਿਉਂ ਕਿਹਾ ਜਾਂਦਾ ਹੈ

ਸੇਡਨਾਯਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਰੀਆ ਦੀ ਸੇਡਨਾਯਾ ਜੇਲ੍ਹ 'ਚ ਸੱਤਾ ਦੇ ਖ਼ਿਲਾਫ ਬੋਲਣ ਵਾਲਿਆਂ ਨੂੰ ਕੈਦ ਕੀਤਾ ਜਾਂਦਾ ਸੀ
    • ਲੇਖਕ, ਮੈਟ ਮਰਫ਼ੀ
    • ਰੋਲ, ਬੀਬੀਸੀ ਪੱਤਰਕਾਰ

ਸੀਰੀਆ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸ਼ਾਸਨ ਖ਼ਤਮ ਹੋਣ ਮਗਰੋਂ ਸਥਾਨਕ ਲੋਕਾਂ ਵਲੋਂ ਮਨਾਏ ਜਾ ਰਹੇ ਜਸ਼ਨ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਪਰ ਇਸ ਦਰਮਿਆਨ ਚਰਚਾ ਹੋ ਰਹੀ ਹੈ ਸੀਰੀਆ ਦੀ ਸਭ ਤੋਂ ਖ਼ੂਫੀਆ ਅਤੇ ਬਦਨਾਮ ਅੰਡਰਗਰਾਊਂਡ ਜੇਲ੍ਹ ਦੀ ਜਿਸ ਦਾ ਨਾਮ ਹੈ ਸੇਡਨਾਯਾ।

ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਕਰੀਬ 30 ਕਿਲੋਮੀਟਰ ਦੂਰ ਇਹ ਜੇਲ੍ਹ1980 ਦੌਰਾਨ ਬਣਾਈ ਗਈ ਸੀ।

ਸੀਰੀਆ ਦੀ ਸੇਡਨਾਯਾ ਜੇਲ੍ਹ 'ਚ ਸੱਤਾ ਦੇ ਖ਼ਿਲਾਫ ਬੋਲਣ ਵਾਲਿਆਂ ਨੂੰ ਕੈਦ ਕੀਤਾ ਜਾਂਦਾ ਸੀ।

ਪਰ ਹੁਣ ਜਦੋਂ ਬਸ਼ਰ ਅਲ ਅਸਦ ਦੀ ਸੱਤਾ ਉੱਥੋਂ ਖ਼ਤਮ ਹੋ ਗਈ ਹੈ, ਜੇਲ੍ਹ ਵਿੱਚੋਂ ਕੈਦੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਹਲਾਂਕਿ, ਫਿਰ ਵੀ ਅਜਿਹੇ ਕਈ ਲੋਕ ਉੱਥੇ ਕੈਦ ਹਨ ਜਿਨ੍ਹਾਂ ਦੀਆਂ ਆਵਾਜ਼ਾ ਤਾਂ ਆ ਰਹੀਆਂ ਹਨ ਪਰ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਦੇ ਰਾਹ ਨਹੀਂ ਲੱਭ ਰਹੇ ਹਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੀਰੀਆ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਸਾਲ 2000 ਤੋਂ ਸੱਤਾ ਵਿੱਚ ਸਨ। ਉਹ ਚਾਰ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਹਾਫ਼ਿਜ਼ ਅਲ ਅਸਦ ਨੇ 29 ਸਾਲਾਂ ਤੱਕ ਸ਼ਾਸਨ ਕੀਤਾ ਸੀ।

ਪਰ ਕੁਝ ਦਿਨਾਂ ਵਿੱਚ ਹੀ ਸੀਰੀਆ 'ਚ ਤਖ਼ਤਾਪਲਟ ਹੋ ਗਿਆ।

ਉੱਥੇ ਦੀ ਸੱਤਾ ਵਿੱਚ ਸਭ ਤੋਂ ਤਾਕਤਵਰ ਨਜ਼ਰ ਆਉਣ ਵਾਲੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਕੁਰਸੀ ਛੱਡ ਕੇ ਰੂਸ ਭੱਜਣਾ ਪਿਆ।

ਇਸ ਦੇ ਨਾਲ ਹੀ ਅਸਦ ਪਰਿਵਾਰ ਦਾ ਪਿਛਲੇ ਕਰੀਬ 50 ਸਾਲਾਂ ਤੋਂ ਚਲਿਆ ਆ ਰਿਹਾ ਸ਼ਾਸਨ ਖ਼ਤਮ ਹੋ ਗਿਆ ਹੈ। ਸੀਰੀਆ ਇਸ ਵੇਲੇ ਇਸਲਾਮੀ ਕੱਟੜਪੰਥੀ ਸਮੂਹ ਹਿਆਤ ਤਹਿਰੀਰ ਅਲ ਸ਼ਾਮ ਯਾਨੀ ਐੱਚਟੀਐੱਸ ਦੇ ਕਬਜ਼ੇ ਵਿੱਚ ਹੈ।

ਸੀਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਰੀਆ ਦੀ ਇਸ ਖ਼ੂਫੀਆ ਤੇ ਬਦਨਾਮ ਜੇਲ੍ਹ ਨੂੰ ਮਨੁੱਖੀ ਬੁਚੜਖਾਣਾ ਕਿਹਾ ਜਾਂਦਾ ਹੈ

ਸੇਡਨਾਯਾ ਜੇਲ੍ਹ ਦਾ ਇਤਿਹਾਸ

ਸੇਡਨਾਯਾ ਜੇਲ੍ਹ ਨੂੰ ਸੱਜੇਪੱਖੀ ਸੰਗਠਨ 'ਹਿਯੂਮਨ ਸਲੋਟਰਹਾਊਸ' ਯਾਨੀ ਕਿ ਮਨੁੱਖੀ ਬੁਚੜਖਾਣਾ ਵੀ ਕਹਿੰਦੇ ਹਨ।

ਸਾਲ 2011 ਚ ਜਦੋਂ ਸੀਰੀਆ ਵਿੱਚ ਖਾਨਾਜੰਗੀ ਸ਼ੁਰੂ ਹੋਈ, ਉਦੋਂ ਤੋਂ ਹਜ਼ਾਰਾਂ ਲੋਕਾਂ ਨੂੰ ਇਸ ਜੇਲ੍ਹ ਵਿੱਚ ਰੱਖਿਆ ਗਿਆ, ਉਨ੍ਹਾਂ 'ਤੇ ਤਸ਼ਦਦ ਕੀਤੇ ਗਏ ਅਤੇ ਕਈਆਂ ਨੂੰ ਫਾਂਸੀ ਤੱਕ ਦਿੱਤੀ ਗਈ।

ਇਹ ਜੇਲ੍ਹ ਕਿਵੇਂ ਦੀ ਹੈ, ਇਸ ਦਾ ਕੀ ਢਾਂਚਾ ਹੈ? ਇਹ ਸਭ ਖੂਫੀਆ ਜਾਣਕਾਰੀ ਹੈ ਜੋ ਕਦੇ ਸਾਹਮਣੇ ਨਹੀਂ ਆਈ।

ਜੇਲ੍ਹ ਬਾਰੇ ਹੁਣ ਤੱਕ ਜੋ ਵੀ ਜਾਣਕਾਰੀ ਮਿਲੀ ਉਹ ਇਸ ਜੇਲ੍ਹ ਦੇ ਸਾਬਕਾ ਸੁਰੱਖਿਆ ਮੁਲਾਜ਼ਮਾਂ ਅਤੇ ਨਜ਼ਰਬੰਦ ਕੀਤੇ ਕੈਦੀਆਂ ਤੋਂ ਹੀ ਮਿਲੀ ਹੈ।

ਹੁਣ ਤੱਕ ਸੱਜੇਪੱਖੀ ਸੰਗਠਨਾਂ ਅਤੇ ਯੂਐੱਸ ਸਟੇਟ ਡਿਪਾਰਟਮੈਂਟ ਤੋਂ ਮਿਲੀ ਜਾਣਕਾਰੀ ਮੁਤਾਬਕ, ਅਜਿਹੇ ਕਈ ਸਬੂਤ ਮੌਜੂਦ ਹਨ ਜੋ ਦੱਸਦੇ ਹਨ ਕਿ ਇਹ ਜੇਲ੍ਹ ਅਸਦ ਪਰਿਵਾਰ ਦੇ ਬੇਰਹਿਮ ਅਤੇ ਦਮਨਕਾਰੀ ਸ਼ਾਸਨ ਦਾ ਪ੍ਰਤੀਕ ਸੀ।

ਸੱਜੇ ਪੱਖੀ ਸੰਗਠਨਾਂ ਦੇ ਮੁਤਾਬਕ, 30,000 ਤੋਂ ਵੱਧ ਕੈਦੀਆਂ ਦੀ ਤਸ਼ੱਦਦ ਨਾਲ, ਭੁੱਖੇ ਰੱਖਣ ਨਾਲ ਜਾਂ ਇਲਾਜ ਨਾ ਮਿਲਣ ਕਰਕੇ ਮੌਤ ਹੋਈ ਜਾਂ ਫਿਰ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੱਜੇ ਪੱਖੀ ਸੰਗਠਨਾਂ ਦੇ ਮੁਤਾਬਕ, 30,000 ਤੋਂ ਵੱਧ ਕੈਦੀਆਂ ਦੀ ਤਸ਼ੱਦਦ ਨਾਲ, ਭੁੱਖੇ ਰੱਖਣ ਨਾਲ ਜਾਂ ਇਲਾਜ ਨਾ ਮਿਲਣ ਕਰਕੇ ਮੌਤ ਹੋਈ ਜਾਂ ਫਿਰ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ

ਕੌਣ ਚਲਾਉਂਦਾ ਸੀ ਇਹ ਜੇਲ੍ਹ

ਸ਼ੁਰੂਆਤ ਵਿੱਚ ਇਹ ਜੇਲ੍ਹ ਸੀਰੀਅਨ ਮਿਲਟਰੀ ਪੁਲਿਸ ਅਤੇ ਮਿਲਟਰੀ ਇੰਟੈਲੀਜੈਂਸ ਦੀ ਨਿਗਰਾਨੀ ਹੇਠ ਚੱਲ ਰਹੀ ਸੀ।

ਇਹ ਜੇਲ੍ਹ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਤੇ ਬਸ਼ਰ ਅਲ ਅਸਦ ਦੇ ਪਿਤਾ ਹਾਫ਼ਿਜ਼ ਅਲ ਅਸਦ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਈ ਸੀ।

ਸੱਜੇਪੱਖੀ ਸੰਗਠਨਾਂ ਦੇ ਮੁਤਾਬਕ, ਇਸ ਜੇਲ੍ਹ ਦੇ ਦੋ ਮੁੱਖ ਡਿਟੈਂਸ਼ਨ ਸੈਂਟਰ ਹਨ। ਇੱਕ ਨੂੰ ਵ੍ਹਾਈਟ ਬਿਲਡਿੰਗ ਅਤੇ ਦੂਜੇ ਨੂੰ ਰੈੱਡ ਬਿਲਡਿੰਗ ਕਿਹਾ ਜਾਂਦਾ ਹੈ।

ਜਿਨ੍ਹਾਂ ਨੂੰ ਜੇਲ੍ਹ ਵਿੱਚੋ ਕੱਢਿਆ ਗਿਆ ਹੈ, ਉਨ੍ਹਾਂ ਵਿੱਚੋਂ ਕੋਈ ਚੱਲ ਨਹੀਂ ਪਾ ਰਿਹਾ ਅਤੇ ਕਿਸੇ ਦੀ ਯਾਦਦਾਸ਼ਤ ਜਾ ਚੁੱਕੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਨ੍ਹਾਂ ਨੂੰ ਜੇਲ੍ਹ ਵਿੱਚੋ ਕੱਢਿਆ ਗਿਆ ਹੈ, ਉਨ੍ਹਾਂ ਵਿੱਚੋਂ ਕੋਈ ਚੱਲ ਨਹੀਂ ਪਾ ਰਿਹਾ ਅਤੇ ਕਿਸੇ ਦੀ ਯਾਦਦਾਸ਼ਤ ਜਾ ਚੁੱਕੀ ਹੈ

ਵ੍ਹਾਈਟ ਬਿਲਡਿੰਗ ਵਿੱਚ ਉਨ੍ਹਾਂ ਮਿਲਟਰੀ ਅਫ਼ਸਰਾਂ ਅਤੇ ਫੌਜੀਆਂ ਨੂੰ ਰੱਖਿਆ ਜਾਂਦਾ ਸੀ ਜਿਨ੍ਹਾਂ ਨੇ ਅਸਦ ਪਰਿਵਾਰ ਖ਼ਿਲਾਫ਼ ਗੱਦਾਰੀ ਕੀਤੀ ਹੋਵੇ।

ਇਸ ਦਾ ਢਾਂਚਾ 'ਐੱਲ' ਆਕਾਰ ਦਾ ਹੈ। ਜਦਕਿ ਰੈੱਡ ਬਿਲਡਿੰਗ ਵਿੱਚ ਉਨ੍ਹਾਂ ਦੀ ਸੱਤਾ ਦੇ ਵਿਰੋਧੀਆਂ ਅਤੇ ਇਸਲਾਮਿਸਟ ਗਰੁੱਪ ਦੇ ਸ਼ੱਕੀ ਮੈਂਬਰਾਂ ਨੂੰ ਰੱਖਿਆ ਜਾਂਦਾ ਹੈ ਅਤੇ ਇਸ ਦਾ ਢਾਂਚਾ 'ਵਈ' ਆਕਾਰ ਦਾ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ, ਇਨ੍ਹਾਂ ਬਿਲਡਿੰਗਜ਼ ਵਿੱਚ ਕਰੀਬ 10 ਤੋਂ 20 ਹਜ਼ਾਰ ਲੋਕ ਰਹਿ ਸਕਦੇ ਹਨ। ਪੂਰੀ ਜੇਲ੍ਹ ਨੂੰ ਸੀਸੀਟੀਵੀ ਕੈਮਰਿਆਂ ਰਾਹੀਂ ਸਖ਼ਤ ਨਿਗਰਾਨੀ ਵਿੱਚ ਰੱਖਿਆ ਜਾਂਦਾ ਸੀ।

ਸ਼ੁਰੂਆਤ ਵਿੱਚ ਇਹ ਜੇਲ੍ਹ ਸੀਰੀਅਨ ਮਿਲਟਰੀ ਪੁਲਿਸ ਅਤੇ ਮਿਲਟਰੀ ਇੰਟੈਲੀਜੈਂਸ ਦੀ ਨਿਗਰਾਨੀ ਹੇਠ ਚੱਲ ਰਹੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂਆਤ ਵਿੱਚ ਇਹ ਜੇਲ੍ਹ ਸੀਰੀਅਨ ਮਿਲਟਰੀ ਪੁਲਿਸ ਅਤੇ ਮਿਲਟਰੀ ਇੰਟੈਲੀਜੈਂਸ ਦੀ ਨਿਗਰਾਨੀ ਹੇਠ ਚੱਲ ਰਹੀ ਸੀ

'ਵੈਂਟੀਲੇਸ਼ਨ ਨਾ ਹੋਣ ਕਾਰਨ ਸਾਹ ਲੈਣਾ ਵੀ ਔਖਾ'

ਐਮਨੈਸਟੀ ਇੰਟਰਨੈਸ਼ਨਲ ਦੀ 2017 ਦੀ ਰਿਪੋਰਟ ਦੇ ਮੁਤਾਬਕ, 2011 ਵਿੱਚ ਜਦੋਂ ਸੀਰੀਆਈ ਸਿਵਿਲ ਵਾਰ ਸ਼ੁਰੂ ਹੋਈ ਤਾਂ ਵ੍ਹਾਈਟ ਬਿਲਡਿੰਗ ਨੂੰ ਖਾਲੀ ਕਰਕੇ ਉੱਥੇ ਉਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਰੱਖਿਆ ਗਿਆ ਜਿਨ੍ਹਾਂ ਨੇ ਅਸਦ ਸੱਤਾ ਖ਼ਿਲਾਫ ਅਵਾਜ਼ ਚੁੱਕੀ।

ਇਸ ਰਿਪੋਰਟ ਮੁਤਾਬਕ, ਰੈੱਡ ਬਿਲਡਿੰਗ ਵਿੱਚ ਰਹਿੰਦੇ ਕੈਦੀਆਂ ਨਾਲ ਕਾਫੀ ਤਸ਼ਦੱਦ ਕੀਤਾ ਗਿਆ, ਉਨ੍ਹਾਂ ਨੂੰ ਮਾਰਿਆ ਗਿਆ, ਰੇਪ ਕੀਤੇ ਗਏ ਅਤੇ ਖਾਣ-ਪੀਣ ਤੇ ਦਵਾਈਆਂ ਤੱਕ ਤੋਂ ਵਾਂਝਾ ਰੱਖਿਆ ਗਿਆ।

ਬੀਬੀਸੀ ਪੱਤਰਕਾਰ ਅਲੈਕਸ ਫਿਲੀਪਸ ਅਤੇ ਸੈਬੇਸਟੇਨ ਅਸ਼ਰ ਦੀ ਰਿਪੋਰਟ ਦੇ ਮੁਤਾਬਕ, ਕਈ ਲੋਕਾਂ ਨੂੰ ਨਹੀਂ ਪਤਾ ਕਿ ਇਸ ਜੇਲ੍ਹ ਵਿੱਚ ਬੰਦ ਕੈਦੀ ਜਿਉਂਦੇ ਹਨ ਜਾਂ ਮਾਰ ਦਿੱਤੇ ਗਏ ਹਨ। ਇਹ ਅਜਿਹੇ ਹਨੇਰੇ ਨਾਲ ਭਰੇ ਸੈੱਲ ਹਨ ਜਿੱਥੇ ਵੈਂਟੀਲੇਸ਼ਨ ਨਾ ਹੋਣ ਕਾਰਨ ਸਾਹ ਲੈਣਾ ਵੀ ਲੋਕਾਂ ਲਈ ਮੁਸ਼ਕਲ ਹੈ।

ਤਖ਼ਤਾਪਲਟ ਤੋਂ ਬਾਅਦ ਲੋਕ ਆਪਣਿਆਂ ਨੂੰ ਲੱਭ ਰਹੇ ਨੇ। ਕੁਝ ਨੂੰ ਤਾਂ ਜੇਲ੍ਹ ਵਿੱਚ ਕੈਦ ਉਨ੍ਹਾਂ ਦੇ ਆਪਣੇ ਮਿਲੇ ਪਰ ਕੁਝ ਅਜੇ ਵੀ ਤਲਾਸ਼ ਰਹੇ ਹਨ।

ਜ਼ਮੀਨ ਹੇਠਾਂ ਬਣੇ ਇਨ੍ਹਾਂ ਸੈੱਲਾਂ ਵਿੱਚ ਹਾਲੇ ਵੀ ਕੈਦੀ ਬੰਦ ਹਨ, ਉਹ ਬਾਹਰ ਨਹੀਂ ਨਿਕਲ ਪਾ ਰਹੇ ਕਿਉਂਕਿ ਇੱਥੇ ਇਲੈਕਟ੍ਰੋਨਿਕ ਦਰਵਾਜ਼ੇ ਹਨ ਜਿਨ੍ਹਾਂ ਨੂੰ ਖੋਲ੍ਹਣ ਲਈ ਕੋਡਸ ਦੀ ਲੋੜ ਹੈ ਪਰ ਇਨ੍ਹਾਂ ਕੋਡਸ ਬਾਰੇ ਕਿਸੇ ਨੂੰ ਨਹੀਂ ਪਤਾ।

ਇਨ੍ਹਾਂ ਦੇ ਕੋਡਸ ਜਾਨਣ ਲਈ ਸਾਬਕਾ ਸੀਰੀਆ ਸੈਨਿਕਾਂ ਨੂੰ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ਵਿੱਚੋਂ ਕੋਈ ਚੱਲ ਨਹੀਂ ਪਾ ਰਿਹਾ ਅਤੇ ਕਿਸੇ ਦੀ ਯਾਦਦਾਸ਼ਤ ਜਾ ਚੁੱਕੀ ਹੈ।

ਬੀਬੀਸੀ ਪੱਤਰਕਾਰ ਅਲੈਕਸ ਫਿਲੀਪਸ ਅਤੇ ਸੈਬੇਸਟੇਨ ਅਸ਼ਰ ਦੀ ਰਿਪੋਰਟ ਦੇ ਮੁਤਾਬਕ, ਕਈ ਲੋਕਾਂ ਨੂੰ ਨਹੀਂ ਪਤਾ ਕਿ ਇਸ ਜੇਲ੍ਹ ਵਿੱਚ ਬੰਦ ਕੈਦੀ ਜਿਉਂਦੇ ਹਨ ਜਾਂ ਮਾਰ ਦਿੱਤੇ ਗਏ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਬੀਸੀ ਪੱਤਰਕਾਰ ਅਲੈਕਸ ਫਿਲੀਪਸ ਅਤੇ ਸੈਬੇਸਟੇਨ ਅਸ਼ਰ ਦੀ ਰਿਪੋਰਟ ਦੇ ਮੁਤਾਬਕ, ਕਈ ਲੋਕਾਂ ਨੂੰ ਨਹੀਂ ਪਤਾ ਕਿ ਇਸ ਜੇਲ੍ਹ ਵਿੱਚ ਬੰਦ ਕੈਦੀ ਜਿਉਂਦੇ ਹਨ ਜਾਂ ਮਾਰ ਦਿੱਤੇ ਗਏ ਹਨ

30,000 ਤੋਂ ਵੱਧ ਕੈਦੀਆਂ ਦੀ ਹੋਈ ਮੌਤ

ਸੇਡਨਾਯਾ ਜੇਲ੍ਹ ਵਿੱਚ ਲਾਪਤਾ ਅਤੇ ਨਜ਼ਰਬੰਦ ਲੋਕਾਂ ਲਈ ਕੰਮ ਕਰ ਰਹੀ ਇੱਕ ਐਸੋਸੀਏਸ਼ਨ (ਏਐੱਮਡੀਐੱਸਪੀ ) ਵਲੋਂ ਸੇਡਨਾਯਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਜਿਸ ਵਿੱਚ ਮਹਿਲਾ ਕੈਦੀਆਂ ਨੂੰ ਜੇਲ੍ਹ ਚੋਂ ਕੱਢਦਿਆਂ ਦਿਖਾਇਆ ਗਿਆ। ਇਨ੍ਹਾਂ ਵਿੱਚ ਇੱਕ ਬੱਚਾ ਵੀ ਦਿਖਿਆ ਜੋ ਆਪਣੀ ਮਾਂ ਨਾਲ ਕੈਦ ਸੀ। ਕੈਦੀਆਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਟੌਰਚਰ ਕੀਤਾ ਜਾਂਦਾ ਸੀ।

ਐਮਨੇਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ, ਵ੍ਹਾਈਟ ਬਿਲਡਿੰਗ ਵਿੱਚ ਐਗਜ਼ੀਕਿਊਸ਼ਨ ਰੂਮ ਵੀ ਬਣਿਆ ਹੈ ਜਿੱਥੇ ਰੈੱਡ ਬਿਲਡਿੰਗ ਤੋਂ ਲਿਆਂਦੇ ਗਏ ਕੈਦੀਆਂ ਨੂੰ ਫਾਂਸੀ ਦਿੱਤੀ ਜਾਂਦੀ ਸੀ।

ਐਮਨੇਸਟੀ ਇੰਟਰਨੈਸ਼ਨਲ ਨੂੰ ਇੱਕ ਸਾਬਕਾ ਗਾਰਡ ਨੇ ਦੱਸਿਆ ਕਿ ਲੰਚ ਟਾਈਮ ਦੌਰਾਨ ਉਨ੍ਹਾਂ ਕੈਦੀਆਂ ਦੀ ਲਿਸਟ ਆਉਂਦੀ ਸੀ ਜਿਨ੍ਹਾਂ ਨੂੰ ਫਾਂਸੀ ਦੇਣੀ ਹੁੰਦੀ ਸੀ। ਫਿਰ ਉਨ੍ਹਾਂ ਨੂੰ ਬੇਸਮੈਂਟ ਚ ਲਿਜਾਇਆ ਜਾਂਦਾ ਸੀ, ਉੱਥੇ ਉਨ੍ਹਾਂ ਨੂੰ ਕੁੱਟਿਆ-ਮਾਰਿਆ ਜਾਂਦਾ ਸੀ ਅਤੇ ਫਿਰ ਫਾਂਸੀ ਦਿੱਤੀ ਜਾਂਦੀ ਸੀ।

ਸੱਜੇ ਪੱਖੀ ਸੰਗਠਨਾਂ ਦੇ ਮੁਤਾਬਕ, 30,000 ਤੋਂ ਵੱਧ ਕੈਦੀਆਂ ਦੀ ਤਸ਼ੱਦਦ ਨਾਲ, ਭੁੱਖੇ ਰੱਖਣ ਨਾਲ ਜਾਂ ਇਲਾਜ ਨਾ ਮਿਲਣ ਕਰਕੇ ਮੌਤ ਹੋਈ ਜਾਂ ਫਿਰ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ।

ਸਾਲ 2017 ਵਿੱਚ ਯੂਐੱਸ ਸਟੇਟ ਡਿਪਾਰਟਮੈਂਟ ਨੇ ਦਾਅਵਾ ਕੀਤਾ ਕਿ ਜੇਲ੍ਹ ਪ੍ਰਸ਼ਾਸਨ ਨੇ ਅਜਿਹੇ ਇੰਤਜ਼ਾਮ ਕੀਤੇ ਹੋਏ ਸਨ ਜਿਨ੍ਹਾਂ ਰਾਹੀਂ ਲਾਸ਼ਾਂ ਨੂੰ ਟਿਕਾਣੇ ਲਗਾਇਆ ਜਾਂਦਾ ਸੀ।

ਇਸ ਬਾਬਤ ਉਨ੍ਹਾਂ ਨੇ ਸੈਟੇਲਾਈਟ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਸੇਡਨਾਯਾ ਜੇਲ੍ਹ ਨੂੰ ਸੱਜੇਪੱਖੀ ਸੰਗਠਨ 'ਹਿਯੂਮਨ ਸਲੋਟਰਹਾਊਸ' ਯਾਨੀ ਕਿ ਮਨੁੱਖੀ ਬੁਚੜਖਾਣਾ ਵੀ ਕਹਿੰਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਡਨਾਯਾ ਜੇਲ੍ਹ ਨੂੰ ਸੱਜੇਪੱਖੀ ਸੰਗਠਨ 'ਹਿਯੂਮਨ ਸਲੋਟਰਹਾਊਸ' ਯਾਨੀ ਕਿ ਮਨੁੱਖੀ ਬੁਚੜਖਾਣਾ ਵੀ ਕਹਿੰਦੇ ਹਨ

ਕਿਵੇਂ ਦਾ ਹੁੰਦਾ ਸੀ ਜੇਲ੍ਹ ਦਾ ਸੁਰੱਖਿਆ ਘੇਰਾ

ਹੁਣ ਤੱਕ ਇਸ ਜੇਲ੍ਹ ਦੀ ਭਾਰੀ ਸੁਰੱਖਿਆ ਬਲਾਂ ਨਾਲ ਕਿਲ੍ਹੇਬੰਦੀ ਕੀਤੀ ਗਈ ਸੀ।

ਏਐੱਮਡੀਐੱਸਪੀ ਦੀ ਰਿਪੋਰਟ ਦੇ ਮੁਤਾਬਕ, ਜੇਲ੍ਹ ਦਾ ਬਾਹਰੀ ਹਿੱਸਾ 200 ਫੌਜੀਆਂ, ਮਿਲਟਰੀ ਇੰਟੈਲੀਜੈਂਸ ਦੇ 250 ਫੌਜੀਆਂ ਅਤੇ ਮਿਲਟਰੀ ਪੁਲਿਸ ਵੱਲੋਂ ਕੜੀ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ।

ਵ੍ਹਾਈਟ ਹੈਲਮੈਟ ਨਾਮ ਦੇ ਸੀਰੀਅਨ ਸਿਵਿਲ ਡਿਵੈਂਸ ਗਰੁੱਪ ਵੱਲੋਂ ਜਾਰੀ ਕੀਤੀਆਂ ਗਈ ਤਸਵੀਰਾਂ ਮੁਤਾਬਕ, ਪੂਰੇ ਕੰਪਲੈਕਸ ਦੇ ਦੁਆਲੇ ਉੱਚੀਆਂ ਕੰਧਾ ਹਨ ਜਿਸ 'ਤੇ ਤਾਰਾਂ ਵਿਛੀਆਂ ਪਈਆਂ ਹਨ। ਹਰ ਪਾਸੇ ਗਾਰਡ ਟਾਵਰ ਵੀ ਨਜ਼ਰ ਆਉਂਦੇ ਹਨ।

ਹਾਲਾਂਕਿ ਅਸਦ ਸ਼ਾਸਨ ਹਮੇਸ਼ਾ ਹੀ ਇਨ੍ਹਾਂ ਸਾਰਿਆਂ ਇਲਜ਼ਾਮਾਂ ਨੂੰ ਨਕਾਰਦਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)