ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਤਸਵੀਰ ਸਰੋਤ, Getty Images
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਭਾਰਤ-ਚੀਨ ਤਣਾਅ ਸੁਰਖੀਆਂ ਵਿੱਚ ਰਿਹਾ, ਇਸ ਦੇ ਨਾਲ ਹੀ ਸ਼ਾਹਰੁਖ ਦੀ ਨਵੀਂ ਫਿਲਮ ਦੇ ਗਾਣੇ ਉੱਤੇ ਵਿਵਾਦ ਹੋ ਗਿਆ ਅਤੇ ਨਾਲ ਹੀ ਕਤਰ ਵਿੱਚ ਹੋ ਰਿਹਾ ਵਿਸ਼ਵ ਕੱਪ ਵੀ ਇਸ ਵਾਰ ਸੁਰਖੀਆਂ ਵਿੱਚ ਰਿਹਾ।
ਚੀਨ ਦੂਜੇ ਗੁਆਂਢੀ ਮੁਲਕਾਂ ਵਾਂਗ ਭਾਰਤ ਨਾਲ ਸਰਹੱਦੀ ਰੇੜਕਾ ਖ਼ਤਮ ਕਿਉਂ ਨਹੀਂ ਕਰਦਾ

ਤਸਵੀਰ ਸਰੋਤ, Getty Images
ਭਾਰਤ ਤੇ ਚੀਨ ਵਿਚਾਲੇ ਸਰਹੱਦ ਦਾ ਮਸਲਾ ਤਵਾਂਗ ਇਲਾਕੇ ਵਿੱਚ ਫਿਰ ਤਣਾਅ ਵਧਣ ਕਾਰਨ ਮੁੜ ਸੁਰਖੀਆਂ ਵਿੱਚ ਆਇਆ।
ਦੋਹਾਂ ਮੁਲਕਾਂ ਵਿਚਾਲੇ 60 ਸਾਲ ਪਹਿਲਾਂ ਲੜਾਈ ਸਰਦ ਰੁੱਤ ਦੀ ਸਵੇਰ ਨੂੰ ਸ਼ੁਰੂ ਹੋਈ ਸੀ।
23 ਅਕਤੂਬਰ 1962 ਨੂੰ ਚੀਨੀ ਫੌਜੀ ਚੀਨ ਅਤੇ ਭੂਟਾਨ ਦੀ ਸਰਹੱਦ ਨਾਲ ਲੱਗਦੇ ਉੱਤਰ-ਪੂਰਬੀ ਭਾਰਤ ਵਿੱਚ ਉੱਤਰ-ਪੂਰਬੀ ਸਰਹੱਦੀ ਏਜੰਸੀ (NEFA) ਨਾਮਕ ਇੱਕ ਦੂਰ-ਦੁਰਾਡੇ ਦੇ ਹਿਮਾਲੀਅਨ ਖੇਤਰ ਵਿੱਚ ਦਾਖ਼ਲ ਹੋਏ ਅਤੇ ਤੇਜ਼ ਗੋਲੀਬਾਰੀ ਸ਼ੁਰੂ ਕਰ ਕੀਤੀ।
ਅੱਜ ਇਹ ਅਰੁਣਾਚਲ ਪ੍ਰਦੇਸ਼ ਹੈ, ਜੋ 10 ਲੱਖ ਤੋਂ ਵੱਧ ਆਬਾਦੀ ਵਾਲਾ ਭਾਰਤੀ ਸੂਬਾ ਹੈ।
ਇਸ ’ਤੇ ਚੀਨ ਆਪਣੇ ਖੇਤਰ ਵਜੋਂ ਦਾਅਵਾ ਕਰਨਾ ਜਾਰੀ ਰੱਖ ਰਿਹਾ ਹੈ, ਜਿੱਥੇ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਦੋਵਾਂ ਧਿਰਾਂ ਵਿਚਕਾਰ ਨਵਾਂ ਤਕਰਾਰ ਭੜਕ ਉੱਠਿਆ ਹੈ। ਪੂਰਾ ਮਸਲਾ ਸਮਜਣ ਲਈ ਇੱਥੇ ਕਲਿੱਕ ਕਰੋ।
ਪੁਤਿਨ ਕਿਵੇਂ ਚਲਾਉਂਦੇ ਹਨ ਆਪਣੀ ‘ਨਿੱਜੀ ਫੌਜ’ ਅਤੇ ਇਹ ਕਿਵੇਂ ਕਾਰਵਾਈਆਂ ਕਰਦੀ ਹੈ

ਤਸਵੀਰ ਸਰੋਤ, Reuters
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਪੁਤਿਨ ਵੱਲੋਂ ਰੂਸ ਵਿੱਚ ਇੱਕ ਖ਼ਾਸ ਗਰੁੱਪ ਬਣਾਇਆ ਗਿਆ ਹੈ ਜਿਸ ਨੂੰ ਵਾਗਨਰ ਗੁਰੱਪ ਕਿਹਾ ਜਾਂਦਾ ਹੈ।
ਦਿ ਜੇਮਸਟਾਈਨ ਫਾਉਂਡੇਸ਼ਨ ਥਿੰਕ ਟੈਕ ਦੇ ਸੀਨੀਅਰ ਫ਼ੈਲੋ ਡਾ ਸਰਗੇਈ ਸੁਖਾਨਕਿਨ ਦੱਸਦੇ ਹਨ ਕਿ ਵਾਗਨਰ ਗਰੁੱਪ ਨੂੰ ਦਿਮਿਤ੍ਰੀ ਓਕਕਿਨ ਨਾਮ ਦੇ ਇੱਕ ਵਿਅਕਤੀ ਵਲੋਂ ਬਣਾਇਆ ਗਿਆ ਸੀ।
ਉਹ 2013 ਤੱਕ ਖ਼ਾਸ ਰੂਸੀ ਦਲਾਂ ਦਾ ਹਿੱਸਾ ਸੀ।ਸੁਖਾਨਕਿਨ ਕਹਿੰਦੇ ਹਨ, "ਵਾਗਨਰ ਗਰੁੱਪ ਵਿੱਚ, ਉਨ੍ਹਾਂ ਨੇ 35 ਤੋਂ 50 ਸਾਲ ਦੀ ਉਮਰ ਦੇ ਲੋਕਾਂ ਨੂੰ ਭਰਤੀ ਕੀਤਾ ਜੋ ਪਰਿਵਾਰ ਜਾਂ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਸਨ।”
ਇਸ ਗਰੁੱਪ ਬਾਰੇ ਹੋਰ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਪਾਣੀ ਦੀ ਕਮੀ ਨਾਲ ਜੂਝਣ ਵਾਲਾ ਕਤਰ ਵਿਸ਼ਵ ਕੱਪ ਦੌਰਾਨ ਪਾਣੀ ਕਿੱਥੋਂ ਲਿਆ ਰਿਹਾ ਹੈ

ਤਸਵੀਰ ਸਰੋਤ, Getty Images
ਫ਼ੁੱਟਬਾਲ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਲੈ ਕੇ ਐਤਵਾਰ ਨੂੰ ਹੋਣ ਜਾ ਰਹੇ ਫ਼ਾਈਨਲ ਮੈਚ ਤੱਕ ਲੁਜ਼ੇਲ ਸਟੇਡੀਅਮ ਵਿੱਚ ਕਰੀਬ 300 ਟਨ ਪਾਣੀ ਛਿੜਕਿਆ ਜਾ ਚੁੱਕਿਆ ਹੋਵੇਗਾ।
ਕਤਰ ਦੇ ਰੇਗਿਸਤਾਨ ’ਚ ਖ਼ੁਸ਼ਕ ਤੇ ਪਾਣੀ ਦੀ ਘਾਟ ਵਾਲੇ ਇਲਾਕੇ ਵਿੱਚ ਸਟੇਡੀਅਮ ’ਚ ਲੱਗੇ ਘਾਹ ਦਾ ਤਾਪਮਾਨ ਫ਼ੁੱਟਬਾਲ ਖੇਡਣ ਦੇ ਅਨੁਕੂਲ ਬਣਾਈ ਰੱਖਣਾ ਇੱਕ ਚੁਣੌਤੀ ਹੈ।
ਅਜਿਹਾ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਟਰੇਨਿੰਗ ਤੇ ਮੁਕਾਬਲਿਆਂ ਲਈ ਵਰਤੇ ਜਾ ਰਹੇ ਗਰਾਊਂਡਾਂ ਵਿੱਚ ਹਰ ਰੋਜ਼ 10 ਹਜ਼ਾਰ ਲੀਟਰ ਪਾਣੀ ਛਿੜਕਿਆ ਜਾਂਦਾ ਹੈ।
ਪਾਣੀ ਦੀ ਇੰਨੇ ਵੱਡੇ ਪੱਧਰ ’ਤੇ ਵਰਤੋਂ, ਪਾਣੀ ਦੀ ਹੀ ਕਿੱਲਤ ਨਾਲ ਜੂਝ ਰਹੇ ਦੇਸ਼ ਲਈ ਇੱਕ ਹੋਰ ਚੁਣੌਤੀ ਵੀ ਪੈਦਾ ਕਰਦੀ ਹੈ ਉਹ ਹੈ ਵਾਤਾਵਰਣ ’ਤੇ ਕਿਸੇ ਵੀ ਮਾੜੇ ਪ੍ਰਭਾਵ ਨੂੰ ਬਚਾਉਣ ਦੀ ਜਦੋਜਹਿਦ।
ਕਤਰ ਨੇ ਕਿਵੇਂ ਵਿਸ਼ਵ ਕੱਪ ਲਈ ਪਾਣੀ ਦਾ ਇੰਤਜ਼ਾਮ ਕੀਤਾ, ਇਸ ਬਾਰੇ ਇੱਥੇ ਪੜ੍ਹੋ।
ਸ਼ਾਹਰੁਖ਼ ਖਾਨ ਤੇ ਦੀਪਕਾ ਪਾਦੂਕੌਨ ਦੀ ਪਠਾਨ ਫਿਲਮ ਦੇ ਗਾਣੇ ਬੇਸ਼ਰਮ ਰੰਗ ਉੱਤੇ ਕੀ ਉੱਠਿਆ ਵਿਵਾਦ

ਤਸਵੀਰ ਸਰੋਤ, YRF PR
ਸ਼ੁਰੂ ਤੋਂ ਹੀ ਵਿਵਾਦਾਂ 'ਚ ਰਹੀ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਪਠਾਨ' ਇਕ ਵਾਰ ਫ਼ਿਰ ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ।
ਅਸਲ ’ਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਵਾਲੀ ਫ਼ਿਲਮ ਪਠਾਨ ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੁੰਦੇ ਸਾਰ ਹੀ ਵਾਇਰਲ ਹੋ ਗਿਆ ਪਰ ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਫਿਲਮ ਦੇ ਬਾਈਕਾਟ ਦੀ ਮੰਗ ਵੀ ਉੱਠਣ ਲੱਗੀ। ਪੂਰਾ ਮਸਲਾ ਸਮਝਣ ਲਈ ਇੱਥੇ ਕਲਿੱਕ ਕਰੋ।
ਪੁੱਠੇ ਪੈਰੀਂ ਤੁਰਨਾ ਸਾਡੀ ਸਿਹਤ ਲਈ ਇੰਝ ਫ਼ਾਇਦੇਮੰਦ ਹੋ ਸਕਦਾ ਹੈ

ਤਸਵੀਰ ਸਰੋਤ, Getty Images
ਤੁਰਨ ਲਈ ਤੁਹਾਨੂੰ ਕਿਸੇ ਵੀ ਖ਼ਾਸ ਚੀਜ਼ ਦੀ ਲੋੜ ਨਹੀਂ ਪੈਂਦੀ। ਜਿੰਮ ਦੀ ਮੈਂਬਰਸ਼ਿਪ ਨਹੀਂ ਲੈਣੀ ਪੈਂਦੀ ਅਤੇ ਸਭ ਤੋਂ ਵਧੀਆ ਗੱਲ ਇਹ ਕਿ ਇਹ ਮੁਕੰਮਲ ਤੌਰ ’ਤੇ ਮੁਫ਼ਤ ਹੈ।
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਬਹਾਨੇ ਤੁਰਦੇ ਫਿਰਦੇ ਹਨ। ਬਿਨਾਂ ਸੋਚਿਆਂ ਤੇ ਬਗੈਰ ਕਿਸੇ ਸਹਾਰੇ।ਹੈਰਾਨੀ ਦੀ ਗੱਲ ਇਹ ਹੈ ਕਿ ਤੁਰਦੇ ਹਾਂ ਪਰ ਇਸ ਦੇ ਸਾਡੀ ਸਿਹਤ ਲਈ ਫ਼ਾਇਦੇ ਤੋਂ ਨਾਵਾਕਫ਼ ਹਾਂ।
ਪਰ ਕੀ ਹੋਵੇ ਜੇ ਅਸੀਂ ਰੋਜ਼ ਦੀ ਤਰ੍ਹਾਂ ਸਿੱਧਾ ਤੁਰਨਾ ਬੰਦ ਕਰ ਦੇਈਏ ਤੇ ਉਲਟੀ ਤੋਰ ਤੁਰਨ ਲੱਗੀਏ।
ਇਹ ਸਿਰਫ ਦਿਸ਼ਾ ਬਦਲਣ ਦਾ ਮਾਮਲਾ ਹੀ ਨਹੀਂ ਹੈ। ਅਜਿਹਾ ਨਹੀਂ ਹੈ ਕਿ ਪਹਿਲਾਂ ਸਾਹਮਣੇ ਜਾ ਰਹੇ ਸੀ ਅਤੇ ਹੁਣ ਪਿੱਛੇ ਪਰਤਨ ਲੱਗੀਏ। ਇਹ ਇੱਕ ਮੁਕੰਮਲ ਕਸਰਤ ਹੈ ਤੇ ਇਹ ਸਾਡੀ ਸਿਹਤ ਲਈ ਵੀ ਲਾਹੇਵੰਦ ਹੈ। ਇਸ ਦੇ ਫਾਇਦੇ ਸਮਝਣ ਲਈ ਇੱਥੇ ਕਲਿੱਕ ਕਰੋ।












