ਐਮਾਜ਼ਨ: ਜੇਫ਼ ਬੇਜ਼ੋਸ ਦੀ ਕੰਪਨੀ ਜੋ ਕਦੇ ਘਾਟੇ ਵਿੱਚ ਸੀ, ਕਿਵੇਂ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ

ਜੇਫ਼ ਬੇਜ਼ੋਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਮਾਜ਼ਨ ਦੇ ਸਾਬਕਾ ਸੀਈਓ ਜੇਫ਼ ਬੇਜ਼ੋਸ ਦੱਸਦੇ ਹਨ ਕਿ, “ਐਮਾਜ਼ਨ ਕਦੇ ਭਾਰੀ ਘਾਟੇ ਵਿੱਚ ਚੱਲ ਰਹੀ ਸੀ।”
    • ਲੇਖਕ, ਫ੍ਰਾਂਸਿਸ ਅਗਸਟਿਨ
    • ਰੋਲ, ਬੀਬੀਸੀ ਪੱਤਰਕਾਰ

ਸਾਲ 2000 ਵਿੱਟ ਬੀਬੀਸੀ ਨਿਊਜ਼ਨਾਈਟ ਦੇ ਇੱਕ ਖਾਸ ਇੰਟਰਵਿਊ ਵਿੱਚ ਐਮਾਜ਼ਨ ਦੇ ਕੋ-ਫਾਊਂਡਰ ਅਤੇ ਸਾਬਕਾ ਸੀਈਓ ਜੇਫ਼ ਬੇਜ਼ੋਸ ਨੇ ਦੱਸਿਆ ਸੀ, “ਐਮਾਜ਼ਨ ਕਦੇ ਭਾਰੀ ਘਾਟੇ ਵਿੱਚ ਚੱਲ ਰਹੀ ਸੀ।”

ਲੇਕਿਨ ਉਸ ਤੋਂ ਲਗਭਗ 25 ਸਾਲ ਬਾਅਦ ਐਮਾਜ਼ਨ ਦੁਨੀਆਂ ਦੀਆਂ ਚੁਣਵੀਆਂ ਉਨ੍ਹਾਂ ਕੰਪਨੀਆਂ ਵਿੱਚ ਸ਼ੁਮਾਰ ਹੁੰਦੀ ਹੈ ਜਿਨ੍ਹਾਂ ਦੀ ਵੈਲਿਊਏਸ਼ਨ ਦੋ ਟ੍ਰਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ।

ਅੱਠ ਜੂਨ, 2000 ਨੂੰ ਬੀਬੀਸੀ ਦੇ ਮੇਜ਼ਬਾਨ ਜੈਰਿਮੀ ਵਾਇਨ ਬੀਬੀਸੀ ਦੀ ਨਿਊਜ਼ ਨਾਈਟ ਦੀ ਡੈਸਕ ਉੱਤੇ ਲੜਖੜਾ ਰਹੇ ਈ-ਕਾਰੋਬਾਰ ਬਜ਼ਾਰ ਉੱਤੇ ਇੱਕ ਰਿਪੋਰਟ ਕਰ ਰਹੇ ਸਨ।

ਉਨ੍ਹਾਂ ਦੀ ਮੇਜ਼ ਉੱਤੇ ਉਸ ਰਾਤ ਮਹਿਮਾਨ ਵਜੋਂ 36 ਸਾਲ ਦੇ ਜੇਫ਼ ਬੇਜ਼ੋਸ ਮੌਜੂਦ ਸਨ। ਉਸ ਸਮੇਂ ਬੇਜ਼ੋਸ ਐਮਾਜ਼ਨ ਡਾਟ ਕਾਮ ਦੇ ਸੀਈਓ ਸਨ।

ਬੀਬੀਸੀ ਦੇ ਚਲੰਤ ਮਾਮਲਿਆਂ ਦੇ ਮੁੱਖ ਪ੍ਰੋਗਰਾਮ ਵਿੱਚ ਇੰਟਰਵਿਊ ਦੇ ਸਮੇਂ ਤੱਕ ਐਮਾਜ਼ਨ ਆਪਣੇ ਇਤਿਹਾਸ ਦੇ ਇੱਕ ਅਹਿਮ ਪੜਾਅ ਉੱਤੇ ਪਹੁੰਚ ਚੁੱਕਿਆ ਸੀ। ਉਸ ਸਮੇਂ ਲਗਭਗ ਅੱਧਾ ਸਾਲ ਲੰਘਣ ਤੱਕ ਡਾਟਕਾਮ ਬੂਮ ਦਾ ਇੱਕ ਆਰਥਿਕ ਬੁਲਬੁਲਾ ਤਿਆਰ ਹੋ ਚੁੱਕਿਆ ਸੀ, ਜੋ ਆਪਣੇ ਫਟਣ ਦੇ ਕਗਾਰ ਉੱਤੇ ਪਹੁੰਚਣ ਵਾਲਾ ਸੀ।

ਐਮਾਜ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਰਿਮੀ ਵਾਇਨ ਦੀ ਰਿਪੋਰਟ ਦੇ ਮੁਤਾਬਕ, ਸਾਲ 1999 ਵਿੱਚ ਐਮਾਜ਼ਨ ਨੇ 1.6 ਬਿਲੀਅਨ ਡਾਲਰ ਦੀ ਵਿਕਰੀ ਕੀਤੀ ਸੀ,ਲੇਕਿਨ ਇਸੇ ਸਾਲ ਕੰਪਨੀ ਨੂੰ 720 ਮਿਲੀਅਨ ਡਾਲਰ ਦਾ ਸ਼ੁੱਧ ਨੁਕਸਾਨ ਵੀ ਝੱਲਣਾ ਪਿਆ ਸੀ।

ਐਮਾਜ਼ਨ ਦੇ ਸ਼ੇਅਰਾਂ ਵਿੱਚ ਆ ਚੁੱਕੀ ਸੀ ਕਮੀ

ਇੱਥੋਂ ਤੱਕ ਕਿ ਐਮਾਜ਼ਨ ਸਮੇਤ ਦਰਜਣਾਂ ਆਨ ਲਾਈਨ ਕੰਪਨੀਆਂ ਅਤੇ ਕਾਰੋਬਾਰ ਇਸੇ ਡਾਟ ਕਾਮ ਦੇ ਆਲੇ-ਦੁਆਲੇ ਚੱਕਰ ਲਾ ਰਹੀਆਂ ਸਨ। ਅਤੇ ਇਸਦੇ ਅਸਰ ਨੂੰ ਵੀ ਮਹਿਸੂਸ ਕਰਨ ਲੱਗੀਆਂ ਸਨ।

ਜੇਰਿਮੀ ਵਾਇਨ ਦੀ ਰਿਪੋਰਟ ਦੇ ਮੁਤਾਬਕ, ਸਾਲ 1999 ਵਿੱਚ ਐਮਾਜ਼ਨ ਨੇ 1.6 ਬਿਲੀਅਨ ਡਾਲਰ ਦੀ ਵਿਕਰੀ ਕੀਤੀ ਸੀ, ਲੇਕਿਨ ਇਸੇ ਸਾਲ ਕੰਪਨੀ ਨੂੰ 720 ਮਿਲੀਅਨ ਡਾਲਰ ਦਾ ਸ਼ੁੱਧ ਨੁਕਸਾਨ ਵੀ ਝੱਲਣਾ ਪਿਆ ਸੀ।

ਕੰਪਨੀ ਦੇ ਸ਼ੇਅਰਾਂ ਦੀਆਂ ਕੀਮਤਾਂ ਵੀ ਉੱਪਰ-ਹੇਠਾਂ ਹੋ ਰਹੀਆਂ ਸਨ। ਦਸੰਬਰ 1999 ਵਿੱਚ ਕੰਪਨੀ ਦੇ ਸ਼ੇਅਰਾਂ ਦੀ ਕੀਮਤ 113 ਡਾਲਰ ਪ੍ਰਤੀ ਸ਼ੇਅਰ ਸੀ, ਜੋ ਕਿ ਜੂਨ 2000 ਵਿੱਚ 52 ਡਾਲਰ ਪ੍ਰਤੀ ਸ਼ੇਅਰ ਤੱਕ ਡਿੱਗ ਚੁੱਕੀ ਸੀ।

ਕੰਪਨੀ ਦੀ ਸ਼ੁਰੂਆਤੀ ਅਤੇ ਵੱਡੀ ਕਾਮਯਾਬੀ ਦੇ ਬਾਵਜੂਦ, ਐਮਾਜ਼ਨ ਨੂੰ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਡਾਟਕਾਮ ਬੂਮ ਦੇ ਕਾਰਨ ਭਾਰੀ ਨੁਕਸਾਨ ਦਾ ਝਟਕਾ ਲੱਗਿਆ।

ਵਾਇਨ ਨੇ ਆਪਣੀ ਗੱਲਬਾਤ ਸ਼ੁਰੂ ਕਰਦੇ ਹੋਏ ਕਿਹਾ, “ਲੋਕ ਕਹਿੰਦੇ ਸਨ ਕਿ ਐਮਾਜ਼ਨ ਅਦਭੁਤ ਹੈ। ਲੇਕਿਨ ਹੁਣ ਉਹ ਕਹਿ ਰਹੇ ਹਨ ਕਿ ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਐਮਾਜ਼ਨ ਇੰਨੇ ਘਾਟੇ ਵਿੱਚ ਚੱਲ ਰਹੀ ਹੈ?”

ਜੇਫ ਬੇਜ਼ੋਸ ਨੇ ਬੇਫਿਕਰੀ ਨਾਲ ਜਵਾਬ ਦਿੰਦੇ ਹੋਏ ਕਿਹਾ, “ਠੀਕ ਹੈ, ਭਾਵੇਂ ਅਸੀਂ ਅਜੇ ਵੀ ਘਾਟੇ ਵਾਲੀ ਕੰਪਨੀ ਵਜੋਂ ਜਾਣੇ ਜਾਂਦੇ ਹਾਂ, ਪਰ ਅਸੀਂ ਆਪਣੇ ਪੈਂਤੜਿਆਂ ਬਾਰੇ ਸੁਚੇਤ ਹਾਂ ਪਰ ਇਹ ਨਿਵੇਸ਼ ਦਾ ਸਮਾਂ ਹੈ।”

ਉਸ ਇੰਟਰਵਿਊ ਤੋਂ 24 ਸਾਲ ਬਾਅਦ ਅਤੇ ਐਮਾਜ਼ਨ ਦੀ ਸ਼ੁਰੂਆਤ ਤੋਂ 30 ਸਾਲ ਬਾਅਦ, ਜੇਰਿਮੀ ਨੂੰ ਆਪਣੀ ਗੱਲਬਾਤ ਦੇ ਕੁਝ ਖਾਸ ਹਿੱਸੇ ਅਜੇ ਵੀ ਯਾਦ ਹਨ।

ਬੇਜ਼ੋਸ ਬਾਰੇ ਯਾਦ ਕਰਦੇ ਹੋਏ ਵਾਇਨ ਨੇ ਇਨ ਹਿਸਟਰੀ ਨੂੰ ਦੱਸਿਆ, “ਮੇਰੇ ਕੋਲ ਕੁਝ ਬਹੁਤ ਹੀ ਮੁਸ਼ਕਿਲ ਸਵਾਲ ਸਨ। ਲੇਕਿਨ ਬੇਜ਼ੋਸ ਨੇ ਬਸ ਉਨ੍ਹਾਂ ਨੂੰ ਟਾਲ ਦਿੱਤਾ। ਇੰਟਰਵਿਊ ਦੇ ਦੌਰਾਨ ਕਦੇ ਵੀ ਉਹ ਘਬਰਾਏ ਨਹੀਂ।”

ਵਾਇਨ ਅੱਗੇ ਕਹਿੰਦੇ ਹਨ, “ਮੈਨੂੰ ਯਾਦ ਹੈ ਕਿ ਮੈਂ ਸੋਚਿਆ ਸੀ ਕਿ ਇਹ ਆਦਮੀ ਕਾਫ਼ੀ ਖੁਸ਼ ਮਿਜ਼ਾਜ ਹੈ। ਉਨ੍ਹਾਂ ਦੇ ਪੈਰਾਂ ਵਿੱਚ ਇੱਕ ਸਪਰਿੰਗ ਸੀ।”

“ਮੈਂ ਪਿੱਛੇ ਮੁੜ ਕੇ ਦੇਖਦਾ ਹਾਂ, ਮੈਨੂੰ ਹਮੇਸ਼ਾ ਲਗਦਾ ਹੈ ਸੀ ਕਿ ਉਹ ਉਸ ਸਮੇਂ ਪਹਿਲਾਂ ਹੀ ਜਾਣਦੇ ਸਨ ਕਿ ਉਹ ਧਰਤੀ ਉੱਤੇ ਸਭ ਤੋਂ ਅਮੀਰ ਆਦਮੀ ਬਣਨ ਜਾ ਰਹੇ ਹਨ।”

 ਐਮਾਜ਼ਨ ਦਾ ਸਟੋਰ

ਤਸਵੀਰ ਸਰੋਤ, Getty Images

ਐਮਾਜ਼ਨ ਦੀ ਕਹਾਣੀ

ਜੇਫ਼ ਬੇਜ਼ੋਸ ਨੇ 5 ਜੁਲਾਈ 1994 ਨੂੰ ਵਾਸ਼ਿੰਗਟਨ ਦੇ ਬੇਲੇਵਿਉ ਵਿੱਚ ਇੱਕ ਗੈਰੇਜ ਵਿੱਚ ਆਪਣੀ ਕੰਪਨੀ ਨੂੰ ਸ਼ੁਰੂ ਕੀਤਾ ਅਤੇ ਇੱਕ ਸਾਲ ਬਾਅਦ ਹੀ ਇੱਕ ਵੈੱਬਸਾਈਟ ਵੀ ਲਾਂਚ ਕਰ ਦਿੱਤੀ।

ਵਰਲਡ ਵਾਈਡ ਵੈਬ ਇਸ ਸਮੇਂ ਤੱਕ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ, ਇਸ ਉਸ ਸਮੇਂ ਵੈਬਸ 1.0 ਵਜੋਂ ਜਾਣਿਆ ਜਾਂਦਾ ਸੀ।

ਉਸ ਸਮੇਂ ਤੱਕ ਕੁਝ ਹੀ ਕੰਪਨੀਆਂ ਵੈੱਬ-ਅਧਾਰਿਤ ਕਾਰੋਬਾਰ ਦੀ ਸਮਰੱਥਾ ਨਾਲ ਰੂਬਰੂ ਹੋਈਆਂ ਸਨ।

ਐਮਾਜ਼ਨ ਦੀ ਸ਼ੁਰੂਆਤ ਇੱਕ ਆਨ ਲਾਈਨ ਬੁੱਕ ਸੈਲਰ ਵਜੋਂ ਹੋਈ ਸੀ। ਕੰਪਨੀ ਨੇ ਉਸ ਸਮੇਂ ਆਪਣੀ ਮਸ਼ਹੂਰੀ ਦੁਨੀਆਂ ਦੇ ਵੱਡੇ ਈ-ਬੁੱਕ ਕਲੈਕਸ਼ਨ ਵਜੋਂ ਕੀਤੀ ਸੀ।

ਇਹ ਈ-ਬੁੱਕ ਕਲੈਕਸ਼ਨ ਐਮਾਜ਼ਨ ਨਦੀ ਜਿੰਨਾ ਹੀ ਵਿਸ਼ਾਲ ਸੀ।

ਕੰਪਨੀ ਨੇ ਕਿਤਾਬਾਂ ਉੱਤੇ ਦੁੱਗਣਾ ਧਿਆਨ ਦਿੱਤਾ ਤਾਂ ਕਿ ਤੇਜ਼ੀ ਨਾਲ ਵਧਦੇ ਈ-ਕਾਰੋਬਾਰ ਦੇ ਬਜ਼ਾਰ ਵਿੱਚ ਇੱਕ ਵੱਡੀ ਕੰਪਨੀ ਵਜੋਂ ਸਾਹਮਣੇ ਆ ਸਕੇ।

ਐਮਾਜ਼ਨ ਡਾਟ ਕਾਮ ਬੂਮ ਦੀ ਲਹਿਰ ਉੱਤੇ ਸਵਾਰ ਸੀ, ਜੋ 1990 ਦੇ ਦਹਾਕੇ ਦੇ ਆਖਰੀ ਦੌਰ ਵਿੱਚ ਅਮਰੀਕਾ ਦੇ ਤਕਨੀਕੀ ਖੇਤਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਸੀ।

ਇਹ ਵਾਧਾ ਕਈ ਸਾਰੇ ਬਜ਼ਾਰਾਂ ਵਿੱਚ ਹੋ ਰਹੇ ਨਿਵੇਸ਼ ਕਾਰਨ ਹੋ ਰਿਹਾ ਸੀ। ਇਸ ਵਾਧੇ ਨੇ ਇੰਟਰਨੈਟ ਅਧਾਰਿਤ ਕੰਪਨੀਆਂ ਦੀ ਇੱਕ ਨਵੀਂ ਪੀੜ੍ਹੀ ਨੂੰ ਵੀ ਜਨਮ ਦਿੱਤਾ ਸੀ।

ਜਦੋਂ ਐਮਾਜ਼ਨ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਆਨਲਾਈਨ ਦੁਕਾਨ ਸਾਈਟ ਦੇ ਲਾਂਚ ਹੋਣ ਤੋਂ ਚਾਰ ਸਾਲ ਬਾਅਦ ਐਮਾਜ਼ਨ ਦੁਨੀਆਂ ਦਾ ਸਭ ਤੋਂ ਵੱਡਾ ਆਨ-ਲਾਈਨ ਵਿਕਰੀ ਪਲੇਟਫਾਰਮ ਬਣ ਗਿਆ।

ਐਮਾਜ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਮਾਜ਼ਨ ਨੇ ਆਪਣੇ ਪਲੇਟਫਾਰਮ ਉੱਤੇ ਬਿਜਲੀ ਦੇ ਉਪਕਰਣ, ਖਿਡੌਣੇ ਅਤੇ ਹੋਰ ਸਮਾਨ ਨੂੰ ਵੀ ਵੇਚਣਾ ਸ਼ੁਰੂ ਕਰ ਦਿੱਤਾ।

ਐਮਾਜ਼ਨ ਨੇ ਆਪਣੇ ਪਲੇਟਫਾਰਮ ਉੱਤੇ ਬਿਜਲੀ ਦੇ ਉਪਕਰਣ, ਖਿਡੌਣੇ ਅਤੇ ਹੋਰ ਸਮਾਨ ਨੂੰ ਵੀ ਵੇਚਣਾ ਸ਼ੁਰੂ ਕਰ ਦਿੱਤਾ।

ਸਾਲ 2000 ਦੇ ਅਖੀਰ ਤੱਕ ਐਮਾਜ਼ਨ ਦੀ ਮਾਰਕਿਟ ਵੈਲਿਊ ਵੀ ਇਸਦੇ ਆਈਪੀਓ ਤੋਂ 50 ਗੁਣਾਂ ਤੱਕ ਵਧ ਚੁੱਕੀ ਸੀ।

ਜੇਫ ਬੇਜ਼ੋਸ ਨੂੰ ਟਾਈਮ ਮੈਗਜ਼ੀਨ ਨੇ ਪਰਸਨ ਆਫ ਦਿ ਈਅਰ ਵੀ ਬਣਾਇਆ।

ਟਾਈਮ ਮੈਗਜ਼ੀਨ ਨੇ ਬੇਜ਼ੋਸ ਨੂੰ ਕਿੰਗ ਆਫ ਸਾਈਬਰ ਕਾਮਰਸ ਕਿਹਾ ਸੀ।

ਹਾਲਾਂਕਿ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕੰਪਨੀ ਨੇ ਆਪਣੇ ਟੈਕਸ ਅਤੇ ਕਰਮਚਾਰੀਆਂ ਦੇ ਪ੍ਰਤੀ ਵਿਹਾਰ ਦੇ ਕਾਰਨ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ।

ਇਸ ਤੋਂ ਇਲਾਵਾ ਸਾਲ 2000 ਵਿੱਚ ਐਮਾਜ਼ਨ ਦੀ ਹੈਰਾਨੀਜਨਕ ਸਫ਼ਲਤਾ ਦੇ ਬਾਵਜੂਦ ਕਈ ਲੋਕ ਅਜਿਹੇ ਵੀ ਸਨ ਜੋ ਅਜੇ ਵੀ ਕੰਪਨੀ ਨੂੰ ਸ਼ੱਕੀ ਨਿਗਾਹਾਂ ਨਾਲ ਦੇਖ ਰਹੇ ਸਨ।

ਸਾਲ 200 ਵਿੱਚ ਨਿਊਜ਼ਨਾਈਟ ਦੇ ਆਪਣੇ ਇੰਟਰਵਿਊ ਦੌਰਾਨ ਬੇਜ਼ੋਸ ਨੇ ਉਨ੍ਹਾਂ ਚੁਕਟਕਲਿਆਂ ਦਾ ਵੀ ਜ਼ਿਕਰ ਕੀਤਾ ਜੋ ਆਲੋਚਕ ਉਨ੍ਹਾਂ ਦੀ ਕੰਪਨੀ ਬਾਰੇ ਸੁਣਾਉਂਦੇ ਸਨ।

ਆਲੋਚਕ ਉਦੋਂ ਕਹਿੰਦੇ ਹੁੰਦੇ ਸਨ ਕਿ ਐਮਾਜ਼ਨ ਡਾਟ ਕੌਮ ਅਤੇ ਐਮਾਜ਼ਨ ਡਾਟ ਬੰਬ ਵੀ ਕਹਿੰਦੇ ਸਨ ਅਤੇ ਕਈ ਇਸ ਨੂੰ ਐਮਾਜ਼ਨ ਡਾਟ ਆਰਗ ਵੀ ਕਹਿੰਦੇ ਸਨ।

ਉਨ੍ਹਾਂ ਦਾ ਮਤਲਬ ਸੀ ਕਿ ਕੰਪਨੀ ਜ਼ਿਆਦਾ ਮੁਨਾਫਾ ਨਹੀਂ ਕਮਾ ਰਹੀ ਹੈ।

ਜੇਰਿਮੀ ਵਾਇਨ ਨੇ ਜਦੋਂ ਕਿਹਾ, “ਜਦੋਂ ਤੁਹਾਡੇ ਕੋਲ 20 ਮਿਲੀਅਨ ਗਾਹਕ ਹੋਣ ਤਾਂ ਪੈਸਾ ਗਵਾਉਣਾ ਵੱਡੀ ਗੱਲ ਨਹੀਂ ਹੈ।”

ਇਸ ਟਿੱਪਣੀ ਉੱਤੇ ਬੇਜ਼ੋਸ ਨੇ ਠਹਾਕਾ ਮਾਰਿਆ ਅਤੇ ਹੱਸ ਪਏ ਸਨ।

ਵਾਇਨ ਦੀ ਇਸ ਟਿੱਪਣੀ ਦਾ ਮਜ਼ਾਕੀਆ ਲਹਿਜ਼ੇ ਵਿੱਚ ਹੀ ਜਵਾਬ ਦਿੰਦੇ ਹੋਏ ਬੇਜ਼ੋਸ ਨੇ ਕਿਹਾ, “ਠੀਕ ਹੈ ਸਾਡੇ ਕੋਲ ਇਹ ਹੁਨਰ ਹੈ।”

ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਕਿਹਾ, “ਲੇਕਿਨ ਇੱਥੇ ਅਸਲ ਵਿੱਚ ਜੋ ਚੱਲ ਰਿਹਾ ਹੈ ਉਹ ਇਹ ਹੈ ਕਿ ਅਸੀਂ ਨਿਵੇਸ਼ ਕਰ ਰਹੇ ਹਾਂ।”

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਹਿਲਾਂ ਹੀ ਕੰਪਨੀ ਦੇ ਵਾਧੇ ਬਾਰੇ ਸੋਚ ਰਹੇ ਸਨ ਬੇਜ਼ੋਸ

ਡਾਟ ਕਾਮ ਅਤੇ ਈ-ਕਾਮਰਸ ਖੇਤਰ ਵਿੱਚ ਅਸਥਿਰਤਾ ਦੀ ਉਥਲ-ਪੁਥਲ ਦੇ ਵਿੱਚ, ਬੇਜ਼ੋਸ ਪਹਿਲਾਂ ਹੀ ਕੰਪਨੀ ਦੇ ਵਾਧੇ ਬਾਰੇ ਸੋਚ ਰਹੇ ਸਨ।

ਸਾਲ 1999 ਵਿੱਚ ਹੀ ਐਮਾਜ਼ਨ ਨੇ ਦੁਨੀਆਂ ਭਰ ਵਿੱਚ ਕਰੀਬ ਚਾਰ ਮਿਲੀਅਨ ਵਰਗ ਫੁੱਟ ਤੱਕ ਦੀ ਥਾਂ ਖ਼ਰੀਦਣ ਵਿੱਚ ਪੈਸਾ ਲਾਇਆ।

ਇਸ ਵਿੱਚ ਲੰਡਨ ਦੇ ਠੀਕ ਬਾਹਰ ਯੂਕੇ ਵਿੱਚ ਕੰਪਨੀ ਨੇ ਸਭ ਤੋਂ ਵੱਡੇ ਦੋ ਮਿਲੀਅਨ ਵਰਗ ਫੁੱਟ ਦੇ ਡਿਸਟਰੀਬਿਊਸ਼ਨ ਸੈਂਟਰ ਵਿੱਚ ਨਿਵੇਸ਼ ਵੀ ਸ਼ਾਮਿਲ ਸੀ।

ਬੇਜ਼ੋਸ ਦੇ ਮੁਤਾਬਕ, “ਜਿੰਨਾ ਵੀ ਸੰਭਵ ਹੋ ਸਕੇ ਘੱਟ ਲਾਗਤ ਉੱਤੇ ਜ਼ਿਆਦਾ ਤੋਂ ਜ਼ਿਆਦਾ ਸਮਾਨ ਚੁੱਕਣ ਅਤੇ ਖ਼ਰੀਦਣ ਦਾ ਵਿਕਲਪ ਪੇਸ਼ ਕਰਨ ਦੀ ਰਣਨੀਤੀ ਨੇ ਵੀ ਕੰਪਨੀ ਨੂੰ ਨੁਕਸਾਨ ਹੋਇਆ।”

ਬੇਜ਼ੋਸ ਦਾ ਕਹਿਣਾ ਸੀ, “ਸਾਲ 2000 ਵਿੱਚ ਕੰਪਨੀ ਦਾ ਧਿਆਨ ਐਮਾਜ਼ਨ ਦੀ ਲਗਾਤਾਰ ਵਧ ਰਹੀ ਗਾਹਕ ਮੰਗ ਨੂੰ ਪੂਰਾ ਕਰਨ ਉੱਤੇ ਸੀ।”

ਕੰਪਨੀ ਆਉਣ ਵਾਲੇ ਸਮੇਂ ਵਿੱਚ ਬਜ਼ਾਰ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੇ ਇਰਾਦੇ ਨਾਲ ਬੇਜ਼ੋਸ ਨੇ ਬੜੀ ਚਲਾਕੀ ਨਾਲ ਕੰਪਨੀ ਦੇ ਘਾਟੇ ਨੂੰ ਵੀ ਆਪਣੇ ਫਾਇਦੇ ਵਿੱਚ ਵਰਤਿਆ।

ਲੇਕਿਨ ਐਮਾਜ਼ਨ ਨੂੰ ਡਾਟ ਕਾਮ ਕਰੈਸ਼ ਤੋਂ ਵੀ ਕਾਫੀ ਨੁਕਸਾਨ ਹੋਇਆ। ਹਾਲਾਂਕਿ ਗਾਹਕ ਪਹਿਲਾਂ ਵਰਗੇ ਪੈਂਤੜੇ ਨੇ ਕੰਪਨੀ ਨੂੰ ਸਭ ਤੋਂ ਬੁਰੇ ਦੌਰ ਵਿੱਚ ਵੀ ਬਚੇ ਰਹਿਣ ਵਿੱਚ ਮਦਦ ਕੀਤੀ।

ਜੇਰਿਮੀ ਵਾਇਨ ਨੇ 2024 ਵਿੱਚ ਉਸ ਇੰਟਰਵਿਊ ਦੇ ਬਾਰੇ ਦੱਸਦੇ ਹੋਏ ਕਿਹਾ, “ਮੈਨੂੰ ਬਸ ਇੰਨਾ ਯਾਦ ਹੈ ਕਿ ਬੇਜ਼ੋਸ ਸਟੂਡੀਓ ਤੋਂ ਬਾਹਰ ਨਿਕਲੇ ਮੈਂ ਉਨ੍ਹਾਂ ਨੂੰ ਜਾਂਦੇ ਹੋਏ ਦੇਖਿਆ ਅਤੇ ਸੋਚਿਆ ਕਿ ਉਸ ਆਦਮੀ ਲਈ ਅੱਗੇ ਕੀ ਹੈ?”

“ਬੇਜ਼ੋਸ ਨੇ ਹੁਣੇ-ਹੁਣੇ ਆਪਣੀ ਕੰਪਨੀ ਨੂੰ ਸਭ ਤੋਂ ਬੁਰੇ ਦੌਰ ਤੋਂ ਬਚਾ ਲਿਆ ਸੀ। ਡਾਟ ਕਾਮ ਬੁਲਬੁਲਾ ਬਹੁਤ ਬੁਰਾ ਸੀ। ਅਤੇ ਉਹ 2007 ਦੇ ਪੂਰੇ ਬੈਂਕਿੰਗ ਕਰੈਸ਼ ਤੋਂ ਪਹਿਲਾਂ ਦਾ ਬੁਰਾ ਸਮਾਂ ਸੀ। ਜਿੱਥੇ ਉਸ ਸਮੇਂ ਬਹੁਤਿਆਂ ਨੇ ਆਪਣੀ ਪਤਲੂਨ ਤੱਕ ਗੁਆ ਦਿੱਤੀ ਸੀ।”

ਐਮਾਜ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2005 ਵਿੱਚ, ਕੰਪਨੀ ਨੇ ਆਪਣੇ ਰੈਗੂਲਰ ਗਾਹਕਾਂ ਦੇ ਲਈ ਐਮਾਜ਼ਨ ਪ੍ਰਾਈਮ ਲਾਂਚ ਕੀਤਾ ਅਤੇ 2024 ਵਿੱਚ ਕੰਪਨੀ 1 ਕਰੋੜ 80 ਲੱਖ ਗਾਹਕਾਂ ਦੇ ਅੰਕੜੇ ਨੂੰ ਪਾਰ ਕਰਨ ਲਈ ਤਿਆਰ ਹੈ।

ਐਮਾਜ਼ਨ ਨੇ ਆਪਣੇ-ਆਪ ਨੂੰ ਸੰਭਾਲਿਆ

ਜੇਰਿਮੀ ਵਾਇਨ ਨੇ ਇੰਟਰਵਿਊ ਦੇ 24 ਸਾਲਾਂ ਬਾਅਦ, ਐਮਾਜ਼ਨ ਨੇ ਈ-ਕਾਮਰਸ ਅਤੇ ਕਲਾਊਡ ਕੰਪਿਊਟਿੰਗ ਖੇਤਰ ਵਿੱਚ ਆਪਣੀ ਸਥਿਤੀ ਅਤੇ ਅਧਿਕਾਰ ਨੂੰ ਹੋਰ ਮਜ਼ਬੂਤ ਕੀਤਾ ਹੈ।

ਨਿਊਜ਼ਨਾਈਟ ਇੰਟਰਵਿਊ ਤੋਂ ਕਈ ਮਹੀਨਿਆਂ ਬਾਅਦ ਐਮਾਜ਼ਨ ਨੇ ਆਪਣਾ ਮਾਰਿਕਟ ਪੇਲਸ ਲਾਂਚ ਕੀਤਾ ਸੀ। ਇਸ ਸਹੂਲਤ ਨੇ ਥਰਡ ਪਾਰਟੀ ਕਾਰੋਬਾਰ ਨੂੰ ਐਮਾਜ਼ਨ ਉੱਤੇ ਆਪਣਾ ਸਮਾਨ ਵੇਚਣ ਦੀ ਖੁੱਲ੍ਹ ਦਿੱਤੀ।

ਸਾਲ 2005 ਵਿੱਚ, ਕੰਪਨੀ ਨੇ ਆਪਣੇ ਰੈਗੂਲਰ ਗਾਹਕਾਂ ਦੇ ਲਈ ਐਮਾਜ਼ਨ ਪ੍ਰਾਈਮ ਲਾਂਚ ਕੀਤਾ ਅਤੇ 2024 ਵਿੱਚ ਕੰਪਨੀ 1 ਕਰੋੜ 80 ਲੱਖ ਗਾਹਕਾਂ ਦੇ ਅੰਕੜੇ ਨੂੰ ਪਾਰ ਕਰਨ ਲਈ ਤਿਆਰ ਹੈ।

ਐਮਾਜ਼ਨ ਨੇ 2023 ਵਿੱਚ ਸ਼ੁੱਧ ਵਿਕਰੀ ਦੇ ਮੁਨਾਫੇ ਵਜੋਂ 574 ਬਿਲੀਅਨ ਡਾਲਰ ਕਮਾਏ ਹਨ। ਇਸ ਤੋਂ ਇਲਾਵਾ ਕੰਪਨੀ ਈ-ਕਾਮਰਸ ਤੋਂ ਹਟਵੇਂ ਦੂਜੇ ਕਾਰੋਬਾਰਾਂ ਵਿੱਚ ਵੀ ਹੱਥ ਅਜ਼ਮਾ ਰਹੀ ਹੈ।

ਇਸ ਵਿੱਚ ਇੱਕ ਫਿਲਮ ਅਤੇ ਟੈਲੀਵਿਜ਼ਨ ਸਟੂਡੀਓ, ਇੱਕ ਸਟਰੀਮਿੰਗ ਸਰਵਿਸ, ਫੁੱਲ ਸਰਵਿਸਸ ਕਰਿਆਨਾ ਸਟੋਰ ਅਤੇ ਏਆਈ ਸਹਾਇਕ ਤਕਨੀਕ ਵੀ ਸ਼ਾਮਿਲ ਹਨ।

ਇਸ ਦੇ ਨਾਲ ਹੀ ਕੰਪਨੀ ਨੇ ਟਵਿੱਚ ਇੰਟਰਐਕਟਿਵ, ਹੋਲ ਫੂਡਸ ਅਤੇ ਔਡੀਬਲ ਸਮੇਤ ਕਈ ਕੰਪਨੀਆਂ ਨੂੰ ਵੀ ਆਪਣੇ ਵਿੱਚ ਸ਼ਾਮਲ ਕਰ ਲਿਆ ਹੈ।

ਵਾਇਨ ਬੇਜ਼ੋਸ ਦੇ ਬਾਰੇ ਯਾਦ ਕਰਦੇ ਹੋਏ ਕਹਿੰਦੇ ਹਨ, “ਇੰਟਰਵਿਊ ਦੇ ਦੌਰਾਨ ਮੈਂ ਸੋਚਿਆ, ਬਸ ਇਸੇ ਕਾਰਨ ਮੈਂ ਉੱਦਮੀ ਨਹੀਂ ਹਾਂ। ਕਿਉਂਕਿ ਜਦੋਂ ਤੱਕ ਮੈਂ ਕਿਤਾਬਾਂ ਦਾ ਕਾਰੋਬਾਰ ਸ਼ੁਰੂ ਕਰਦਾ, ਉਦੋਂ ਤੱਕ ਮੈਂ ਸੋਚਦਾ, ਵਧੀਆ, ਮੈਂ ਇਹ ਬਹੁਤ ਵਧੀਆ ਕਰ ਰਿਹਾ ਹਾਂ। ਬਸ ਇਸ ਉੱਤੇ ਰਿਟਾਇਰ ਹੋ ਸਕਦੇ ਹਾਂ। ਮੈਂ ਬਸ ਇੰਨਾ ਹੀ ਕਰਨਾ ਹੈ।”

ਵਾਇਨ ਅੱਗੇ ਕਹਿੰਦੇ ਹਨ,“ਮੈਂ ਹੈਰਾਨ ਸੀ ਕਿ ਬੇਜ਼ੋਸ ਨੇ ਕਿੰਨੀ ਜਲਦੀ ਐਮਾਜ਼ਨ ਨੂੰ 2.0 ਤੋਂ 3.0 ਅਤੇ 4.0 ਵਿੱਚ ਬਦਲ ਦਿੱਤਾ। ਇਸ ਹੱਦ ਤੱਕ ਕਿ ਹੁਣ ਮੈਂ ਆਪਣਾ ਕਰਿਆਨੇ ਦਾ ਸਮਾਨ ਇਸੇ ਤੋਂ ਖ਼ਰੀਦ ਰਿਹਾ ਹਾਂ। ਉਹ ਇੱਕ ਅਦਭੁਤ ਕਾਰੋਬਾਰੀ ਹਨ ਅਤੇ ਇੱਕ ਭਰੋਸੇਯੋਗ ਗੱਲ ਇਹ ਹੈ ਕਿ ਐਮਾਜ਼ਨ ਦਾ ਸਾਡੇ ਜੀਵਨ ਵਿੱਚ ਕਿੰਨਾ ਦਖ਼ਲ ਹੈ।”

ਐਮਾਜ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਵਿਡ-19 ਮਹਾਮਾਰੀ ਦੇ ਦੌਰਾਨ 2020 ਵਿੱਚ ਬੇਜ਼ੋਸ ਨੇ ਖੁਦ ਵੀ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ। ਉਹ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਵੀ ਬਣ ਗਏ।

ਕੋਵਿਡ ਮਹਾਮਾਰੀ ਦੇ ਦੌਰਾਨ ਬੇਜ਼ੋਸ ਬਣੇ ਸਨ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ

ਕੋਵਿਡ-19 ਮਹਾਮਾਰੀ ਦੇ ਦੌਰਾਨ 2020 ਵਿੱਚ ਬੇਜ਼ੋਸ ਨੇ ਖੁਦ ਵੀ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ। ਉਹ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਵੀ ਬਣ ਗਏ।

ਹਾਲਾਂਕਿ ਫਿਲਹਾਲ ਅਮੀਰਾਂ ਦੀ ਲਿਸਟ ਵਿੱਚ ਪਹਿਲੇ ਸਥਾਨ ਉੱਤੇ ਬੇਜ਼ੋਸ, ਟੈਸਲਾ ਦੇ ਐਲੋਨ ਮਸਕ ਅਤੇ ਲੂਈ ਵਿਤਾਨੋ ਦੇ ਬਰਨਾਰਡ ਅਰਨਾਲਟ ਆਉਂਦੇ-ਜਾਂਦੇ ਰਹਿੰਦੇ ਹਨ।

ਲੇਕਿਨ ਐਮਾਜ਼ਨ ਨੂੰ ਕਦੇ ਵੀ ਘਾਟੇ ਦਾ ਸਾਹਮਣਾ ਨਹੀਂ ਕਰਨਾ ਪਿਆ।

ਸਾਲ 2022 ਵਿੱਚ ਐਮਾਜ਼ਨ ਪਹਿਲੀ ਵਾਰ ਅਜਿਹੀ ਨਿੱਜੀ ਕੰਪਨੀ ਬਣੀ ਜਿਸ ਨੂੰ ਇੱਕ ਟ੍ਰਿਲੀਅਨ ਡਾਲਰ ਦਾ ਨੁਕਸਾਨ ਸਹਿਣ ਕਰਨਾ ਪਿਆ।

ਸੈਲਰੀ ਅਤੇ ਬੁਰੇ ਵਰਕ ਕਲਚਰ ਦੇ ਕਾਰਨ ਯੂਕੇ ਦੇ ਕੋਵੈਂਟਰੀ ਸਥਿਤ ਐਮਾਜ਼ਨ ਦੇ ਗੋਦਾਮ ਵਿੱਚ ਹੜਤਾਲ ਵੀ ਹੋ ਚੁੱਕੀ ਹੈ।

ਉੱਥੇ ਹੀ ਕੰਪਨੀ ਨੂੰ ਅਮਰੀਕਾ ਵਿੱਚ ਯੂਨੀਅਨ ਦੇ ਖਿਲਾਫ਼ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।

ਬੇਜ਼ੋਸ ਨੇ ਸਾਲ 2021 ਵਿੱਚ ਐਮਾਜ਼ਨ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਕੰਪਨੀ ਨੂੰ ਐਮਾਜ਼ਨ ਵੈਬ ਸਰਵਿਸ ਦੇ ਸਾਬਕਾ ਮੁਖੀ ਏਂਡੀ ਜੇਸੀ ਦੇ ਹਵਾਲੇ ਕਰ ਦਿੱਤਾ ਸੀ।

ਉਦੋਂ ਤੋਂ ਹੀ ਐਮਾਜ਼ਨ ਨੇ ਆਪਣਾ ਪੂਰਾ ਧਿਆਨ ਪੈਸ਼ਨ ਪ੍ਰੋਜੈਕਟ ਉੱਤੇ ਲਾ ਦਿੱਤਾ ਹੈ।

ਇਸ ਵਿੱਚ ਬੇਜ਼ੋਸ ਦਾ ਐਰੋਸਪੇਸ ਉੱਦਮ, ਬਲੂ ਔਰਿਜਨ ਅਤੇ ਦਿ ਵਾਸ਼ਿੰਗਟਨ ਪੋਸਟ ਸ਼ਾਮਲ ਹਨ। ਜਿਸ ਨੂੰ ਉਨ੍ਹਾਂ ਨੇ ਸਾਲ 2013 ਵਿੱਚ ਖ਼ਰੀਦਿਆ ਸੀ।

ਬੇਜ਼ੋਸ ਨੇ ਚੈਰਿਟੀਬੇਲ ਪ੍ਰੋਜੈਕਟ ਉੱਤੇ ਧਿਆਨ ਦੇਣ ਦੇ ਆਪਣੇ ਇਰਾਦੇ ਦਾ ਵੀ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਜਲਵਾਯੂ ਤਬਦੀਲੀ ਅਤੇ ਗੈਰ-ਬਰਾਬਰੀ ਵਰਗੇ ਮੁੱਦਿਆਂ ਨਾਲ ਲੜਨ ਲਈ ਆਪਣੀ ਜਾਇਦਾਦ ਦਾਨ ਕਰਨ ਦੀ ਵਿਉਂਤ ਵੀ ਬਣਾ ਰਹੇ ਹਨ।

ਹਾਲਾਂਕਿ ਬੇਜ਼ੋਸ ਦੇ ਪਰਉਪਕਾਰੀ ਕੰਮਾਂ ਦੀ ਵੀ ਆਲੋਚਨਾ ਹੋ ਰਹੀ ਹੈ। ਕੁਝ ਲੋਕਾਂ ਨੇ ਬੇਜ਼ੋਸ ਨੂੰ ਪਾਖੰਡੀ ਕਰਾਰ ਦਿੱਤਾ ਹੈ।

ਉਨ੍ਹਾਂ ਦਾ ਇਸ਼ਾਰਾ ਐਮਾਜ਼ਨ ਜੇ ਕਥਿਤ ਖ਼ਰਾਬ ਵਰਕ ਕਲਚਰ ਅਤੇ ਟੈਕਸ ਪ੍ਰਣਾਲੀਆਂ ਵੱਲ ਹੈ।

ਹਾਲਾਂਕਿ ਕੁਝ ਲੋਕ ਐਮਾਜ਼ਨ ਅਤੇ ਬੇਜ਼ੋਸ ਦੇ ਬਾਰੇ ਕੀ ਸੋਚਦੇ ਹਨ, ਇਸ ਨੂੰ ਨਜ਼ਰਅੰਦਾਜ਼ ਕਰਨਾ ਵੀ ਮੁਸ਼ਕਿਲ ਹੈ।

ਲੇਕਿਨ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਐਮਾਜ਼ਨ ਨੇ ਸਾਡੇ ਆਰਥਿਕ ਹੋਂਦ ਦੇ ਜ਼ਿਆਦਾਤਰ ਪਹਿਲੂਆਂ ਉੱਪਰ ਆਪਣੀ ਮੌਜੂਦਗੀ ਦਰਜ ਕਰਵਾਈ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)