ਕਮਲਾ ਤੇ ਟਰੰਪ ਕਿਹੜੀਆਂ ਨੀਤੀਆਂ ਨਾਲ ਚੋਣ ਮੈਦਾਨ ਵਿੱਚ ਹਨ, ਦੋਹੇਂ ਪਰਵਾਸ ਬਾਰੇ ਕੀ ਸੋਚਦੇ ਹਨ

ਅਮਰੀਕਾ ਦੀ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਦੇ ਡੌਨਲਡ ਟਰੰਪ ਅਤੇ ਡੈਮੋਕਰੇਟਿਕ ਤੋਂ ਕਮਲਾ ਹੈਰਿਸ ਆਹਮੋ-ਸਾਹਮਣੇ ਹਨ।
ਅਮਰੀਕਨ ਵੋਟਰਾਂ ਨੂੰ ਸਪੱਸ਼ਟ ਰੂਪ ਵਿੱਚ ਰਾਸ਼ਟਰਪਤੀ ਦੀ ਚੋਣ ਕਰਨੀ ਪਵੇਗੀ।
ਇਥੇ ਇੱਕ ਨਜ਼ਰ ਮਾਰਦੇ ਹਾਂ ਕਿ ਦੋਵੇਂ ਉਮੀਦਵਾਰਾਂ ਦੀਆਂ ਕਿਹੜੀਆਂ-ਕਿਹੜੀਆਂ ਨੀਤੀਆਂ ਹਨ ਤੇ ਉਨ੍ਹਾਂ ਦਾ ਇਨ੍ਹਾਂ ਮੁੱਦਿਆਂ ’ਤੇ ਕੀ ਸਟੈਂਡ ਹੈ।
ਪਰਵਾਸ
ਹੈਰਿਸ ਨੂੰ ਦੱਖਣੀ ਸਰਹੱਦੀ ਸੰਕਟ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਨੇ ਖੇਤਰ ਵਿੱਚ ਨਿਵੇਸ਼ ਲਈ ਅਰਬਾਂ ਡਾਲਰ ਦੇ ਪ੍ਰਾਈਵੇਟ ਪੈਸੇ ਇਕੱਠਾ ਕਰਨ ਵਿੱਚ ਮਦਦ ਕੀਤੀ ਸੀ।
2023 ਵਿੱਚ ਮੈਕਸੀਕੋ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ ਤੋੜ ਸੀ ਪਰ ਉਸ ਤੋਂ ਬਾਅਦ ਇਸ ਗਿਣਤੀ ਨੂੰ ਕਾਫੀ ਹੱਦ ਤੱਕ ਘਟਾਇਆ ਗਿਆ।
ਇਸ ਮੁਹਿੰਮ ਵਿੱਚ ਉਨ੍ਹਾਂ ਨੇ ਸਖ਼ਤ ਰੁਖ ਅਪਣਾਇਆ ਅਤੇ ਕੈਲੀਫੋਰਨੀਆ ਵਿੱਚ ਮਨੁੱਖੀ ਤਸਕਰਾਂ ਨੂੰ ਲੈ ਕੇ ਆਪਣੇ ਵਕਾਲਤ ਦੇ ਤਜਰਬੇ ਨਾਲ ਕੰਮ ਕੀਤਾ।
ਟਰੰਪ ਨੇ ਕੰਧ ਦਾ ਨਿਰਮਾਣ ਪੂਰਾ ਕਰਵਾ ਕੇ ਸਰਹੱਦ ਸੀਲ ਕਰਨ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਨੇ ਅਮਰੀਕਾ ਵਿੱਚ ਗੈਰ-ਦਸਤਾਵੇਜ਼ੀ ਪਰਵਾਸੀਆਂ ਦੇ ਵੱਡੇ ਸਮੂਹ ਨੂੰ ਦੇਸ਼ ਨਿਕਾਲੇ ਦਾ ਵਾਅਦਾ ਵੀ ਕੀਤਾ ਹੈ।
ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਲਈ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਅਰਥਵਿਵਸਥਾ
ਹੈਰਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਕੰਮਕਾਜੀ ਪਰਿਵਾਰਾਂ ਲਈ ਭੋਜਣ ਅਤੇ ਰਿਹਾਇਸ਼ ਦੇ ਖਰਚਿਆਂ ਨੂੰ ਘਟਾਉਣਾ ਹੈ।
ਉਹ ਕਰਿਆਨੇ ਦੇ ਸਾਮਾਨ ਦੀਆਂ ਕੀਮਤਾਂ ’ਤੇ ਪਾਬੰਦੀ, ਪਹਿਲਾ ਘਰ ਖਰੀਦਣ ਵਾਲਿਆਂ ਦੀ ਮਦਦ ਅਤੇ ਰਿਹਾਇਸ਼ ਦੀ ਸਪਲਾਈ ਵਧਾਉਣ ਲਈ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕਰਦੇ ਹਨ।
ਟਰੰਪ ਨੇ ਅਮਰੀਕਾ ਨੂੰ ਮੁੜ ਪੈਰਾਂ ’ਤੇ ਕਰਨ ਅਤੇ ਮਹਿੰਗਾਈ ਖਤਮ ਕਰਨ ਦਾ ਵਾਅਦਾ ਕੀਤਾ ਹੈ।
ਉਹ ਘੱਟ ਵਿਆਜ ਦਰਾਂ ਦੇਣ ਦਾ ਵਾਅਦਾ ਕਰਦੇ ਹਨ।
ਟਰੰਪ ਕਹਿੰਦੇ ਹਨ ਕਿ ਗੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਨਾਲ ਰਿਹਾਇਸ਼ੀ ਖੇਤਰ ’ਚ ਸੁਧਾਰ ਕੀਤਾ ਜਾ ਸਕੇਗਾ।
ਗਰਭਪਾਤ
ਹੈਰਿਸ ਨੇ ਆਪਣੀ ਚੋਣ ਮੁਹਿੰਮ ਵਿੱਚ ਗਰਭਪਾਤ ਦੇ ਅਧਿਕਾਰਾਂ ਨੂੰ ਮੁੱਖ ਮੁੱਦੇ ਵਜੋਂ ਉਭਾਰਿਆ ਹੈ। ਉਹ ਪ੍ਰਜਨਨ ਦੇ ਅਧਿਕਾਰਾਂ ਲਈ ਦੇਸ਼ ਪੱਧਰ ’ਤੇ ਕਾਨੂੰਨੀ ਲੜਾਈ ਲਈ ਵਕਾਲਤ ਕਰ ਰਹੀ ਹੈ।
ਇਸ ਸਬੰਧੀ ਟਰੰਪ ਨੇ ਹਾਲ ਹੀ ਵਿੱਚ ਇੱਕ ਸਾਂਝਾ ਸੰਦੇਸ਼ ਜਾਰੀ ਕਰਨ ਲਈ ਜੱਦੋ-ਜਹਿਦ ਕੀਤੀ।
ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਟਰੰਪ ਨੇ ਗਰਭਪਾਤ ਦੇ ਸੰਵਿਧਾਨਿਕ ਅਧਿਕਾਰ ਉਲਟਾਉਣ ਲਈ ਸੁਪਰੀਮ ਕੋਰਟ ਵਿੱਚ ਤਿੰਨ ਜੱਜਾਂ ਦੀ ਨਿਯੁਕਤੀ ਕੀਤੀ ਸੀ। ਅਸਲ ਵਿੱਚ 1973 ਦੇ ਇੱਕ ਫੈਸਲੇ ਜਿਸ ਨੂੰ ਰੋ ਬਨਾਮ ਵਾਡੇ ਵਜੋਂ ਜਾਣਿਆਂ ਜਾਂਦਾ ਹੈ ਅਧੀਨ ਇਹ ਸੰਵਿਧਾਨਿਕ ਅਧਿਕਾਰ ਦਿੱਤਾ ਗਿਆ ਸੀ।
ਟੈਕਸ
ਹੈਰਿਸ ਇੱਕ ਸਾਲ ਵਿੱਚ ਚਾਰ ਲੱਖ ਡਾਲਰ ਕਮਾਉਣ ਵਾਲੇ ਵੱਡੇ ਕਾਰੋਬਾਰੀਆਂ ਅਤੇ ਅਮਰੀਕੀਆਂ ’ਤੇ ਵਿਆਜ ਵਧਾਉਣਾ ਚਾਹੁੰਦੇ ਹਨ।
ਉਨ੍ਹਾਂ ਨੇ ਕੁਝ ਉਪਾਅ ਵੀ ਲੱਭੇ ਹਨ, ਜਿਨ੍ਹਾਂ ਨਾਲ ਪਰਿਵਾਰਾਂ ’ਤੇ ਟੈਕਸ ਦਾ ਬੋਝ ਘਟਾਇਆ ਜਾ ਸਕੇਗਾ, ਜਿਸ ਵਿੱਚ ਚਾਇਲਡ ਟੈਕਸ ਕਰੈਡਿਟ ਦਾ ਵਿਸਥਾਰ ਵੀ ਸ਼ਾਮਲ ਹੈ।
ਟਰੰਪ ਨੇ ਕਈ ਖਰਬਾਂ ਦੇ ਟੈਕਸ ਕਟੌਤੀਆਂ ਦਾ ਪ੍ਰਸਤਾਵ ਵੀ ਦਿੱਤਾ ਹੈ। ਇਸ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ 2017 ਦੇ ਕਟੌਤੀ ਦਾ ਵਿਸਥਾਰ ਵੀ ਸ਼ਾਮਲ ਹੈ, ਜਿਸ ਵਿੱਚ ਜ਼ਿਆਦਾਤਰ ਅਮੀਰਾਂ ਦੀ ਮਦਦ ਕੀਤੀ ਗਈ ਸੀ।
ਉਨ੍ਹਾਂ ਦਾ ਕਹਿਣਾ, “ਉਹ ਉਚ ਵਾਧੇ ਤੇ ਦਰਾਮਦਾਂ ’ਤੇ ਵਿਆਜ ਦਾ ਭੁਗਤਾਨ ਕਰਨਗੇ।”
ਮਾਹਿਰਾਂ ਦਾ ਕਹਿਣਾ ਹੈ ਕਿ ਦੋਵੇਂ ਟੈਕਸ ਯੋਜਨਾਵਾਂ ਘਾਟੇ ਦੀ ਪੂਰਤੀ ਨਹੀਂ ਕਰਨਗੀਆਂ।
ਵਿਦੇਸ਼ ਨੀਤੀ
ਹੈਰਿਸ ਨੇ ਯੂਕਰੇਨ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਉਹ ਅਮਰੀਕਾ ਨਾਲ ਵਾਅਦਾ ਕਰਦੇ ਹਨ ਕਿ 21ਵੀਂ ਸਦੀ ਵਿੱਚ ਚੀਨ ਨਹੀਂ ਜਿੱਤੇਗਾ।
ਉਹ ਲੰਮੇ ਸਮੇਂ ਤੋਂ ਇਜ਼ਰਾਇਲੀਆਂ ਅਤੇ ਫਲਸਤੀਨੀਆਂ ਵਿਚਾਲੇ ਦੁਵੱਲੇ ਹੱਲ ਲਈ ਵਕਾਲਤ ਕਰਦੀ ਰਹੀ ਹੈ। ਉਨ੍ਹਾਂ ਨੇ ਗਾਜ਼ਾ ਵਿੱਚ ਜੰਗ ਖਤਮ ਕਰਨ ਦੀ ਵੀ ਮੰਗ ਕੀਤੀ ਹੈ।
ਟਰੰਪ ਦੀ ਇੱਕ ਅਲੱਗ-ਥਲੱਗ ਵਿਦੇਸ਼ ਨੀਤੀ ਹੈ। ਉਹ ਚਾਹੁੰਦੇ ਹਨ ਕਿ ਅਮਰੀਕਾ ਆਪਣੇ ਆਪ ਨੂੰ ਦੁਨੀਆਂ ਭਰ ’ਚ ਹੋ ਰਹੇ ਵਿਵਾਦਾਂ ਤੋਂ ਦੂਰ ਰੱਖੇ।
ਉਨ੍ਹਾਂ ਨੇ ਕਿਹਾ ਕਿ ਉਹ ਰੂਸ ਨਾਲ ਗੱਲਬਾਤ ਰਾਹੀਂ 24 ਘੰਟਿਆਂ ਵਿੱਚ ਯੂਕਰੇਨ ’ਚ ਜੰਗ ਖਤਮ ਕਰ ਦੇਣਗੇ।
ਟਰੰਪ ਨੇ ਆਪਣੇ ਆਪ ਨੂੰ ਹਮੇਸ਼ਾ ਇਜ਼ਰਾਇਲ ਦੇ ਕੱਟੜਪੰਥੀ ਸਮਰਥਕ ਵਜੋਂ ਪੇਸ਼ ਕੀਤਾ ਤੇ ਇਸ ਬਾਰੇ ਬਹੁਤ ਘੱਟ ਸਪੱਸ਼ਟ ਕੀਤਾ ਹੈ ਕਿ ਉਹ ਗਾਜ਼ਾ ਵਿੱਚ ਜੰਗ ਕਿਵੇਂ ਖਤਮ ਕਰਨਗੇ।
ਵਪਾਰ
ਹੈਰਿਸ ਨੇ ਦਰਾਮਦ ’ਤੇ ਕਰ ਲਗਾਉਣ ਵਾਲੀ ਟਰੰਪ ਦੀ ਯੋਜਨਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਉਸ ਨੂੰ ਕੰਮ ਕਰਨ ਵਾਲੇ ਪਰਿਵਾਰਾਂ ’ਤੇ ਰਾਸ਼ਟਰੀ ਟੈਕਸ ਕਿਹਾ ਹੈ, ਜਿਸ ਨਾਲ ਹਰ ਪਰਿਵਾਰ ਨੂੰ ਸਾਲ ਵਿੱਚ 4000 ਡਾਲਰ ਅਦਾ ਕਰਨੇ ਪੈਣਗੇ।
ਉਨ੍ਹਾਂ ਨੂੰ ਉਮੀਦ ਹੈ ਕਿ ਦਰਾਮਦ ’ਤੇ ਟੈਕਸ ਲਗਾਉਣ ਲਈ ਹੋਰ ਨਿਸ਼ਾਨਿਆਂ ’ਤੇ ਪਹੁੰਚ ਕੀਤੀ ਜਾ ਸਕਦੀ ਹੈ।
ਟਰੰਪ ਨੇ ਆਪਣੀ ਚੋਣ ਮੁਹਿੰਮ ਵਿੱਚ ਬਾਹਰੋਂ ਆਉਣ ਵਾਲੀਆਂ ਵਸਤੂਆਂ ’ਤੇ ਕਰ ਲਾਉਣ ਨੂੰ ਮੁੱਖ ਮੁੱਦਾ ਬਣਾਇਆ ਹੈ। ਉਨ੍ਹਾਂ ਨੇ ਜ਼ਿਆਦਾਤਰ ਵਿਦੇਸ਼ੀ ਵਸਤੂਆਂ ’ਤੇ 10-20 ਫ਼ੀਸਦ ਕਰ ਦੀ ਤਜਵੀਜ਼ ਰੱਖੀ ਹੈ ਅਤੇ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ’ਤੇ ਇਸ ਤੋਂ ਵੀ ਜ਼ਿਆਦਾ ਹੋਵੇਗਾ।
ਵਾਤਾਵਰਨ

ਤਸਵੀਰ ਸਰੋਤ, Getty Images
ਉਪ ਰਾਸ਼ਟਰਪਤੀ ਵਜੋਂ ਹੈਰਿਸ ਨੇ ਮਹਿੰਗਾਈ ਕਟੌਤੀ ਐਕਟ ਨੂੰ ਪਾਸ ਕਰਵਾਉਣ ਵਿੱਚ ਮਦਦ ਕੀਤੀ। ਉਨ੍ਹਾਂ ਨੇ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨ ਟੈਕਸ ਕ੍ਰੈਡਿਟ ਅਤੇ ਛੋਟ ਪ੍ਰੋਗਰਾਮਾਂ ਲਈ ਸੈਂਕੜੇ ਬਿਲੀਅਨ ਡਾਲਰ ਖਰਚ ਕੀਤੇ ਹਨ।
ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਪਾਵਰ ਪਲਾਂਟਾਂ ਅਤੇ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ’ਤੇ ਲਾਈਆਂ ਪਾਬੰਦੀਆਂ ਸਣੇ ਸੈਂਕੜੇ ਵਾਤਾਵਰਣ ਸੁਰੱਖਿਆਵਾਂ ਨੂੰ ਵਾਪਸ ਲਿਆ।
ਉਨ੍ਹਾਂ ਨੇ ਸਮੁੰਦਰ ’ਚੋਂ ਖੁਦਾਈ ਦਾ ਵਿਸਥਾਰ ਕਰਨ ਅਤੇ ਇਲੈਕਟ੍ਰਿਕ ਵਾਹਨਾਂ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਹੈ।
ਸਿਹਤ ਸੰਭਾਲ
ਹੈਰਿਸ ਨੇ ਵ੍ਹਾਈਟ ਹਾਊਸ ਪ੍ਰਸ਼ਾਸਨ ਦਾ ਹਿੱਸਾ ਰਹਿੰਦਿਆਂ ਦਵਾਈਆਂ ਦੀ ਲਾਗਤ ਘਟਾਈ ਹੈ ਅਤੇ ਇਨਸੁਲਿਨ ਦੀਆਂ ਕੀਮਤਾਂ ਨੂੰ 35 ਡਾਲਰ ਤੱਕ ਸੀਮਤ ਕੀਤਾ ਹੈ।
ਟਰੰਪ ਨੇ ਕਿਹਾ ਕਿ ਉਹ ਆਪਣੇ ਯਤਨਾਂ ਨੂੰ ਜਾਰੀ ਰੱਖਣਗੇ, ਜਦੋਂਕਿ ਰਾਸ਼ਟਰਪਤੀ ਨੇ ਕਫਾਇਤੀ ਕੇਅਰ ਐਕਟ ਨੂੰ ਖਤਮ ਕਰਨਾ ਹੈ, ਜਿਸ ਨੇ ਲੱਖਾਂ ਨੂੰ ਬੀਮਾ ਪ੍ਰਦਾਨ ਕੀਤਾ।
ਉਨ੍ਹਾਂ ਨੇ ਟੈਕਸਦਾਤਾਵਾਂ ਲਈ ਫੰਡ ਪ੍ਰਾਪਤ ਇਲਾਜ ਦੀ ਮੰਗ ਕੀਤੀ ਹੈ ਪਰ ਕਾਂਗਰਸ ਵਿੱਚ ਰਿਪਬਲਿਕਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












