ਓਲੰਪਿਕ 2024: ਪੈਰਿਸ ਦੀਆਂ ਸੜਕਾਂ ਤੋਂ ਕਿਵੇਂ ਪਰਵਾਸੀਆਂ ਅਤੇ ਬੇਘਰ ਲੋਕਾਂ ਨੂੰ ਹਟਾਇਆ ਗਿਆ

ਪੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਉਸ ਥਾਂ ਨੂੰ ਖਾਲ੍ਹੀ ਕਰਵਾ ਦਿੱਤਾ ਜਿੱਥੇ ਫ਼ਾਰਿਸ ਅਲ ਖ਼ਲੀ ਯੂਸਫ਼ ਰਹਿੰਦੇ ਸਨ
    • ਲੇਖਕ, ਪੀਟਰ ਬਲ ਅਤੇ ਲੋਰਾ ਗਰੇਸ਼ੀਆ
    • ਰੋਲ, ਬੀਬੀਸੀ ਪੱਤਰਕਾਰ

2024 ਓਲੰਪਿਕ ਦਾ ਟੀਚਾ ਸਿਰਫ਼ ਖੇਡਾਂ ਦਾ ਜਸ਼ਨ ਹੀ ਨਹੀਂ ਸਗੋਂ ਮੇਜ਼ਬਾਨ ਸ਼ਹਿਰ ਪੈਰਿਸ ਲਈ ਸਥਿਰਤਾ ਅਤੇ ਪੁਨਰ-ਸੁਰਜੀਤੀ ਦਾ ਮੌਕਾ ਵੀ ਹੈ।

ਇਹਨਾਂ ਯੋਜਨਾਵਾਂ ਨੂੰ ਕਾਰਕੁਨਾਂ ਵੱਲੋਂ ਇਹ ਦਾਅਵਾ ਕਰ ਕੇ ਚੁਣੌਤੀ ਦਿੱਤੀ ਗਈ ਹੈ ਕਿ ਅਧਿਕਾਰੀ ਕਮਜ਼ੋਰ ਪਰਵਾਸੀਆਂ ਅਤੇ ਬੇਘਰ ਲੋਕਾਂ ਨੂੰ ਸੜਕਾਂ ਤੋਂ ਹਟਾਉਣ ਅਤੇ ਫਰਾਂਸ ਦੇ ਆਸੇ-ਪਾਸੇ ਫੈਲਣ ਲਈ ਮਜਬੂਰ ਕਰ ਰਹੇ ਹਨ।

ਪੈਰਿਸ ਵਿੱਚ ਇੱਕ ਨਹਿਰ ਦੇ ਪੁਲ਼ ਦੇ ਹੇਠਾਂ ਦਰਜਨਾਂ ਵਿਸ਼ਾਲ, ਤਿੱਖੇ, ਨੌਕੀਲੇ, ਕੰਕਰੀਟ ਦੇ ਬਲਾਕ ਰੱਖੇ ਹੋਏ ਹਨ।

ਪ੍ਰਚਾਰਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ 2024 ਓਲੰਪਿਕ ਦੌਰਾਨ ਬੇਘਰ ਲੋਕਾਂ ਅਤੇ ਪਰਵਾਸੀਆਂ ਨੂੰ ਸੜਕਾਂ ਤੋਂ ਦੂਰ ਰੱਖਣਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਔਰੀਲਿਆ ਹੌਟ ਇੱਕ ਸਮੂਹ ਲਈ ਕੰਮ ਕਰਦੇ ਹਨ ਜੋ ਸਮਾਜਿਕ ਅਤੇ ਮਾਨਵਤਾਵਾਦੀ ਮਾਮਲਿਆਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਾ ਹੈ।

ਪੈਰਿਸ ਸੋਲੀਡੈਰਿਟੀ ਬਾਰ ਲੀਗਲ ਐਡਵੋਕੇਸੀ ਗਰੁੱਪ ਦੀ ਔਰਿਲੀਆ ਹੋਟ ਕਹਿੰਦੀ ਹੈ, “ਅੱਜ, ਸੜਕਾਂ 'ਤੇ ਕੋਈ ਨਹੀਂ ਹੈ।”

ਉਹ ਕੰਕਰੀਟ ਦੇ ਢੇਰਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹੈ, “ਤੁਸੀਂ ਇਨ੍ਹਾਂ ਬਲਾਕਾਂ ਨੂੰ ਪੁਲ਼ ਦੇ ਹੇਠਾਂ ਦੇਖ ਸਕਦੇ ਹੋ। ਪੁਲਿਸ ਆਉਂਦੀ ਹੈ ਅਤੇ ਗਸ਼ਤ ਕਰਦੀ ਹੈ ਤਾਂ ਜੋ ਪਰਵਾਸੀ ਇੱਥੇ ਵਾਪਸ ਨਾ ਆਉਣ ਅਤੇ ਕੈਂਪਾਂ ਨੂੰ ਦੁਬਾਰਾ ਨਾ ਬਣਾ ਸਕਣ।”

ਬੇਘਰ ਲੋਕਾਂ ਦੇ ਇੱਕ ਸਮੂਹ ਨੂੰ ਓਲੰਪਿਕ ਉਦਘਾਟਨੀ ਸਮਾਗ਼ਮ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਇੱਥੋਂ ਹਟਾ ਦਿੱਤਾ ਗਿਆ ਸੀ, ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਮਹੀਨਿਆਂ ਵਿੱਚ ਸਾਫ਼ ਕੀਤੇ ਜਾਣ ਵਾਲੇ ਸਕੁਐਟਸ ਅਤੇ ਕੈਂਪਾਂ ਦੀ ਇੱਕ ਲੰਬੀ ਲਾਈਨ ਵਿੱਚੋਂ ਇਹ ਇੱਕ ਹਾਲ ਦੇ ਵਿੱਚ ਖਾਲ੍ਹੀ ਕਰਵਾਈ ਗਈ ਥਾਂ ਹੈ।

ਫ਼ਾਰਿਸ ਅਲ ਖ਼ਲੀ ਯੂਸਫ਼ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਵਿੱਚ ਰਾਜਨੀਤਿਕ ਅਤਿਆਚਾਰ ਤੋਂ ਬਾਅਦ ਭੱਜ ਕੇ ਫਰਾਂਸ ਆ ਗਿਆ ਸੀ।

ਔਰੀਲਿਆ
ਤਸਵੀਰ ਕੈਪਸ਼ਨ, ਔਰੀਲਿਆ ਇੱਕ ਸਮੂਹ ਲਈ ਕੰਮ ਕਰਦੇ ਹਨ ਹੈ ਜੋ ਸਮਾਜਿਕ ਅਤੇ ਮਾਨਵਤਾਵਾਦੀ ਮਾਮਲਿਆਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਾ ਹੈ

ਕੇਂਦਰੀ ਅਫ਼ਰੀਕਾ ਦੇ ਦੇਸ਼ ਤੋਂ ਆਏ ਫ਼ਾਰਿਸ ਅਲ ਖ਼ਲੀ ਯੂਸਫ਼ ਇੱਕ ਪਰਵਾਸੀ ਹਨ ਤੇ ਉਨ੍ਹਾਂ ਵਿੱਚੋਂ ਇੱਕ ਹੈ ਜੋ ਪ੍ਰਭਾਵਿਤ ਹੋਏ ਹਨ। ਉਹ ਲਗਭਗ 500 ਹੋਰ ਲੋਕਾਂ ਨਾਲ ਇੱਕ ਇਮਾਰਤ ਵਿੱਚ ਰਹਿੰਦੇ ਸਨ ਜੋ ਓਲੰਪਿਕ ਪਿੰਡ ਤੋਂ ਕੁਝ ਸੌ ਮੀਟਰ ਦੂਰ ਇੱਕ ਕੰਕਰੀਟ ਨਿਰਮਾਤਾ ਨਾਲ ਸਬੰਧਿਤ ਸੀ।

ਰੋਇਟਸ ਪੁਲਿਸ ਦੁਆਰਾ ਅਪ੍ਰੈਲ ਵਿੱਚ ਇਸ ਬਾਰੇ ਨਿਵਾਸੀਆਂ ਨੂੰ ਸਾਫ਼ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਜਾਂ ਤਾਂ ਪੈਰਿਸ ਖੇਤਰ ਵਿੱਚ ਅਸਥਾਈ ਰਿਹਾਇਸ਼ ਦਿੱਤੀ ਜਾਵੇਗੀ, ਜਾਂ ਟੂਲੂਜ਼ ਸ਼ਹਿਰ ਵਿੱਚ ਸੈਂਕੜੇ ਕਿਲੋਮੀਟਰ ਦੂਰ।

ਜਿੱਥੇ ਫ਼ਾਰਿਸ ਅਲ ਖ਼ਲੀ ਯੂਸਫ਼ ਰਹਿੰਦੇ ਸਨ ਪੁਲਿਸ ਨੇ ਉਸ ਸਕੁਐਟ ਨੂੰ ਖਾਲ੍ਹੀ ਕਰਵਾ ਦਿੱਤਾ ਹੈ।

ਫ਼ਾਰਿਸ ਦਾ ਕਹਿਣਾ ਹੈ, "ਇਹ ਉਹ ਚੀਜ਼ ਹੈ ਜਿਸਦਾ ਸਾਡੇ ਸਾਰੇ ਦੇਸ਼ ਵਾਸੀ ਵਰਤਮਾਨ ਵਿੱਚ ਅਨੁਭਵ ਕਰ ਰਹੇ ਹਨ। ਉਨ੍ਹਾਂ ਨੂੰ ਮੈਟਰੋ ਟਿਕਟਾਂ ਖਰੀਦਣ ਵੇਲੇ ਰੋਕਿਆ ਜਾਂਦਾ ਹੈ, ਅਤੇ ਨਜ਼ਰਬੰਦੀ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ।"

ਫ਼ਾਰਿਸ ਅਲ ਖ਼ਲੀ ਯੂਫ਼
ਤਸਵੀਰ ਕੈਪਸ਼ਨ, ਫ਼ਾਰਿਸ ਅਲ ਖ਼ਲੀ ਯੂਫ਼ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਵਿੱਚ ਰਾਜਨੀਤਿਕ ਅਤਿਆਚਾਰ ਤੋਂ ਬਾਅਦ ਭੱਜ ਕੇ ਫਰਾਂਸ ਆ ਗਿਆ ਸੀ
ਇਹ ਵੀ ਪੜ੍ਹੋ-

ਸ਼ਰਨਾਰਥੀਆਂ 'ਤੇ ਦਬਾਅ

ਕਾਰਕੁਨ ਪਾਲ ਅਲੌਜ਼ੀ ਦੱਸਦੇ ਹਨ ਕਿ ਕਿਵੇਂ ਇੱਕ ਪੁਲ ਦੇ ਹੇਠਾਂ ਇੱਕ ਪਰਵਾਸੀ ਕੈਂਪ ਨੂੰ ਸਾਫ਼ ਕੀਤਾ ਗਿਆ ਸੀ।

ਕਾਰਕੁਨ ਪਾਲ ਅਲੌਜ਼ੀ ਦੱਸਦੇ ਹਨ ਕਿ ਕਿਵੇਂ ਇੱਕ ਹੋਰ ਪੁਲ਼ ਹੇਠੋਂ ਥਾਂ ਖਾਲ੍ਹੀ ਕਰਵਾਈ ਗਈ ਹੈ। ਇਹ ਪੁਲ਼ ਵੀ ਨਹਿਰ ਤੋਂ ਕੁਝ ਮਿੰਟਾਂ ਦੀ ਦੂਰੀ ਹੈ, ਜਿੱਥੇ ਕੰਕਰੀਟ ਦੇ ਬਲਾਕ ਰੱਖੇ ਗਏ ਹਨ।

ਉਹ ਅੱਗੇ ਕਹਿੰਦੇ ਹਨ, "ਇਹ ਸਾਲਾਂ ਤੋਂ ਟੈਂਟ ਸਿਟੀ ਹੁੰਦਾ ਸੀ। ਤਿੰਨਾਂ ਸਾਲਾਂ ਤੋਂ ਇੱਥੇ ਲੋਕ ਸਨ। ਹਰ ਥਾਂ ਟੈਂਟ ਸਨ, ਕਈ ਵਾਰ 100, 200, 300 ਲੋਕ ਤੱਕ ਰੁਕਦੇ ਸਨ।"

ਪੌਲ ਗਰੁੱਪ ਲੇ ਰੀਵਰਸ ਡੇ ਲਾ ਮੇਡੇਲ (ਮੈਡਲ ਦਾ ਉਲਟਾ ਪਾਸਾ) ਲਈ ਕੰਮ ਕਰਦਾ ਹੈ ਜੋ ਕਹਿੰਦੀ ਹੈ ਕਿ ਖੇਡਾਂ ਨੂੰ ਚਲਾਉਣ ਵਾਸਤੇ ਲਗਭਗ 13,000 ਪਰਵਾਸੀਆਂ ਨੂੰ ਪੈਰਿਸ ਦੀਆਂ ਸੜਕਾਂ ਤੋਂ ਹਟਾ ਦਿੱਤਾ ਗਿਆ ਹੈ।

ਇਹ ਲੰਬੇ ਸਮੇਂ ਦੀ ਰਣਨੀਤੀ ਦਾ ਹਿੱਸਾ ਹੈ ਜਿਸ ਬਾਰੇ ਕਾਰਕੁਨਾਂ ਦਾ ਮੰਨਣਾ ਹੈ ਕਿ ਖੇਡਾਂ ਦਾ ਸਮਾਂ ਨੇੜੇ ਆਉਣ ਨਾਲ ਇਸ ਨੂੰ ਤੇਜ਼ ਕੀਤਾ ਗਿਆ ਹੈ।

ਪੈਰਿਸ ਓਲੰਪਿਕ
ਤਸਵੀਰ ਕੈਪਸ਼ਨ, ਓਲੰਪਿਕ ਤੋਂ ਪਹਿਲਾਂ ਬੇਘਰਿਆਂ ਨੂੰ ਹਟਾਉਣ ਲਈ ਕੰਕਰੀਟ ਬਲਾਕ ਲਗਾਏ ਗਏ ਹਨ

ਅਧਿਕਾਰੀਆਂ ਨੇ ਸੜਕਾਂ ਤੋਂ ਚਲੇ ਗਏ ਲੋਕਾਂ ਨੂੰ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਹੈ, ਪਰ ਇਹ ਅਕਸਰ ਅਸਥਾਈ ਅਤੇ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੈਰਿਸ ਤੋਂ ਬਹੁਤ ਦੂਰ ਹੁੰਦੀ ਹੈ।

ਪੌਲ ਕਹਿੰਦੇ ਹਨ, "ਜਦੋਂ ਤੁਸੀਂ ਇੱਥੇ ਪੈਰਿਸ ਵਿੱਚ ਲੋਕਾਂ ਨੂੰ ਸੜਕਾਂ ਤੋਂ ਚੁੱਕਦੇ ਹੋ ਅਤੇ ਤੁਸੀਂ ਉਨ੍ਹਾਂ ਨੂੰ ਬਹੁਤ ਦੂਰ ਛੋਟੇ ਸ਼ਹਿਰਾਂ ਵਿੱਚ ਭੇਜ ਦਿੰਦੇ ਹੋ। ਉਨ੍ਹਾਂ ਕੋਲ ਇੱਕਜੁਟਤਾ ਦਾ ਓਹੀ ਨੈੱਟਵਰਕ ਨਹੀਂ ਹੁੰਦਾ।”

ਉਹ ਅੱਗੇ ਕਹਿੰਦੇ ਹਨ, “ਬੇਸ਼ਕ ਅਸੀਂ ਇਹ ਨਹੀਂ ਚਾਹੁੰਦੇ ਕਿ ਲੋਕ ਬਾਹਰ ਸੜਕਾਂ ’ਤੇ ਰਹਿਣ, ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਘਰਾਂ ਵਿੱਚ ਰੱਖਿਆ ਜਾਵੇ।”

"ਪਰ ਜੇ ਤੁਸੀਂ ਇਸ ਤਰ੍ਹਾਂ ਖਿਲਾਰਦੇ ਹੋ ਅਤੇ ਇਸ ਦਾ ਕੋਈ ਸਥਾਈ ਹੱਲ ਨਹੀਂ ਕਰਦੇ ਤਾਂ ਇਸ ਸਮੱਸਿਆ ਦਾ ਗੱਲ ਕਦੇ ਨਹੀਂ ਕੱਢ ਸਕਦੇ।”

ਉਹ ਕਹਿੰਦੇ ਹਨ ਕਿ ਪੈਰਿਸ ਵਿੱਚ ਪਰਵਾਸੀ ਸਮੂਹਾਂ ਲਈ ਵਿਕਸਤ ਵੱਡੇ ਭਾਈਚਾਰਿਆਂ ਤੋਂ ਦੂਰ ਇਹ ਆਪਣੀ ਲੋੜ ਮੁਤਾਬਕ ਲੋਕ ਸਹਾਇਤਾ ਅਤੇ ਡਾਕਟਰੀ ਦੇਖਭਾਲ ਦੀਆਂ ਸੇਵਾਵਾਂ ਤੱਕ ਪਹੁੰਚਣ ਲਈ ਸੰਘਰਸ਼ ਕਰਦੇ ਹਨ ਅਤੇ ਅੰਤ ਰਾਜਧਾਨੀ ਵਿੱਚ ਵਾਪਸ ਸੜਕਾਂ ’ਤੇ ਆ ਜਾਂਦੇ ਹਨ।

ਪਿਛਲੀਆਂ ਓਲੰਪਿਕ ਖੇਡਾਂ ਵਿੱਚ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਟੋਕੀਓ ਵਿੱਚ, ਬੇਘਰ ਸਮੂਹਾਂ ਨੇ ਸ਼ਿਕਾਇਤ ਕੀਤੀ ਕਿ ਜਿਹੜੀਆਂ ਪਾਰਕਾਂ ਵਿੱਚ ਉਹ ਸੌਂਦੇ ਸਨ ਉਥੋਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਰੀਓ ਡੀ ਜਨੇਰੀਓ ਵਿੱਚ ਫਾਵੇਲਾ ਸ਼ੰਟੀ ਕਸਬੇ ਵਿੱਚ ਪੂਰੇ ਇਲਾਕੇ ਨੂੰ ਖਾਲ੍ਹੀ ਕਰਵਾ ਦਿੱਤਾ ਗਿਆ ਸੀ।

ਮੇਅਰ ਐਨੀ ਹਿਡਾਲਗੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੈਰਿਸ ਦੀ ਮੇਅਰ ਐਨੀ ਹਿਡਾਲਗੋ ਦਾ ਕਹਿਣਾ ਹੈ ਕਿ ਓਲੰਪਿਕ ਤੋਂ ਪਹਿਲਾਂ ਬੇਘਰਿਆਂ ਦੀ ਮਦਦ ਕਰਨਾ ਪਹਿਲ ਰਹੀ ਹੈ

‘ਬੇਘਰਿਆਂ ਦੀ ਮਦਦ ਕਰਨਾ ਪਹਿਲ ਰਹੀ ਹੈ’

ਪੈਰਿਸ ਦੇ ਅਧਿਕਾਰੀ, ਹਾਲਾਂਕਿ, ਜ਼ੋਰ ਦਿੰਦੇ ਹਨ ਕਿ ਲੋਕਾਂ ਨੂੰ ਸੜਕਾਂ ਤੋਂ ਹਟਾਉਣਾ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੁੰਜੀ ਹੈ।

ਇਸ ਵਿਚਾਲੇ ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਕਿਹਾ, "ਮੈਂ ਵੀ ਚਾਹੁੰਦੀ ਹਾਂ ਅਤੇ ਇਹ ਉਨ੍ਹਾਂ ਵਿਸ਼ਿਆਂ ਵਿੱਚੋਂ ਇੱਕ ਹੈ ਜਿਸ ਬਾਰੇ ਅਸੀਂ ਸਟੇਟ ਨਾਲ ਚਰਚਾ ਕਰ ਰਹੇ ਹਾਂ ਤਾਂ ਜੋ ਬੇਘਰੇ ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਜਾ ਸਕੇ।"

"ਪਰ ਇਸ ਵਿਚਾਲੇ ਜੋ ਰੋੜਾਂ ਬਣ ਰਿਹਾ ਹੈ ਮੈਂ ਸਮਝਦੀ ਹਾਂ ਕਿ ਉਹ ਵਿੱਤੀ ਸਰੋਤ ਹਨ ਜੋ ਸਟੇਟ ਅਲਾਟ ਕਰ ਸਕਦਾ ਹੈ।"

ਪੈਰਿਸ ਸਿਟੀ ਹਾਲ ਨੇ ਬੀਬੀਸੀ ਨੂੰ ਦੱਸਿਆ, "ਓਲੰਪਿਕ ਦੀਆਂ ਤਿਆਰੀਆਂ ਦੇ ਕੇਂਦਰ ਵਿੱਚ ਬੇਘਰੇ ਹੋਣ ਦਾ ਮੁੱਦਾ ਹੈ ਅਤੇ ਇਹ ਖੇਡਾਂ ਦੌਰਾਨ ਕਮਜ਼ੋਰ ਲੋਕਾਂ ਲਈ ਰਿਹਾਇਸ਼ ਪ੍ਰਦਾਨ ਕਰਨ ਲਈ ਚੌਕਸ ਰਹਿੰਦਾ ਹੈ।"

ਉਹ ਅੱਗੇ ਦੱਸਦੇ ਹਨ, “ਪੈਰਿਸ ਸ਼ਹਿਰ ਬੇਘਰੇ ਲੋਕਾਂ ਲਈ ਸ਼ਹਿਰੀ ਫਰਨੀਚਰ ਦੀ ਵਰਤੋਂ ਨਹੀਂ ਕਰਦਾ ਹੈ।"

ਉਨ੍ਹਾਂ ਨੇ ਕਿਹਾ ਕਿ ਪੁਲ਼ ਦੇ ਹੇਠਾਂ ਰੱਖੇ ਗਏ ਕੰਕਰੀਟ ਬਲਾਕ ਇਸ ਦੇ ਖੇਤਰ ਵਿੱਚ ਨਹੀਂ ਸਨ ਬਲਕਿ ਗੁਆਂਢੀ ਔਬਰਵਿਲੀਅਰਜ਼ ਮਿਉਂਸਪੈਲਿਟੀ ਦੇ ਖੇਤਰ ਵਿੱਚ ਆਉਂਦੇ ਹਨ।

ਉਨ੍ਹਾਂ ਨੇ ਕਿਹਾ ਹੈ, "ਪਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ" ਦੀ ਵਾਪਸੀ ਨੂੰ ਰੋਕਣ ਲਈ "ਨਿਰਾਸ਼ਾਜਨਕ" ਗਲੀ ਦੇ ਫਰਨੀਚਰ ਦੀ ਵਰਤੋਂ ਕੀਤੀ ਜਾ ਰਹੀ ਹੈ।

ਹਾਲਾਂਕਿ ਬਹੁਤ ਸਾਰੇ ਕਾਰਕੁਨ ਅਜੇ ਵੀ ਡੂੰਘੀ ਚਿੰਤਾ ਵਿੱਚ ਹਨ।

ਪੌਲ ਕਹਿੰਦੇ ਹਨ, “ਮੇਰੇ ਲਈ ਇਹ ਅਸਲ ਵਿੱਚ ਸਮਾਜਿਕ ਸਫਾਈ ਹੈ।”

"ਤੁਸੀਂ ਲੋਕਾਂ ਨੂੰ ਬਾਹਰ ਧੱਕਦੇ ਹੋ ਤੇ ਉਨ੍ਹਾਂ ਨੂੰ ਵਾਪਸ ਆਉਣ ਤੋਂ ਰੋਕਦੇ ਹੋ ਅਤੇ ਤੁਸੀਂ ਸਿਰਫ਼ ਇਸ ’ਤੇ ਪੋਚਾ ਪਾ ਦਿੰਦੇ ਹੋ ਕਿਉਂਕਿ ਇਹ ਸਿਰਫ ਥੋੜ੍ਹੇ ਸਮੇਂ ਦੇ ਹੱਲ ਹੈ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)