ਫਿਨਲੈਂਡ ਸਰਕਾਰ ਹਰ ਨਵ ਜਨਮੇ ਬੱਚੇ ਨੂੰ ਬਿਨਾਂ ਭੇਦ-ਭਾਵ ਕਿਹੜਾ ਖ਼ਾਸ ਬਕਸਾ ਦਿੰਦੀ ਹੈ, ਇਸ 'ਚ ਬੱਚੇ ਦੀ ਸਿਹਤ ਦਾ ਕੀ ਹੈ ਰਾਜ਼

ਤਸਵੀਰ ਸਰੋਤ, KELA / Getty Images
- ਲੇਖਕ, ਸੁਨੇਤ ਪਾਰੇਰਾ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਸੁਕੀਤਾ ਅਤੇ ਉਨ੍ਹਾਂ ਦੇ ਪਤੀ ਪ੍ਰਸਾਦ ਫਿਨਲੈਂਡ ਗਏ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮਿਲੀਆਂ ਚੀਜ਼ਾਂ ਵਿੱਚ ਇੱਕ ਗੱਤੇ ਦਾ ਬਕਸਾ ਸੀ।
"ਇਹ ਸਿਰਫ਼ ਕੋਈ ਬਕਸਾ ਨਹੀਂ ਹੈ, ਸਗੋਂ ਜ਼ਰੂਰੀ ਚੀਜ਼ਾਂ ਨਾਲ ਭਰਿਆ ਇੱਕ ਜਣੇਪੇ ਵਾਲਾ ਬਕਸਾ ਹੈ," ਸੁਕੀਤਾ ਹੇਰਾਥ ਨੇ ਉਸ ਪਲ਼ ਨੂੰ ਯਾਦ ਕਰਦਿਆਂ ਕਿਹਾ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇਸਨੂੰ ਖੋਲ੍ਹਿਆ ਸੀ।
ਜੋੜਾ ਜਦੋਂ ਛੇ ਸਾਲ ਪਹਿਲਾਂ ਸਿੰਗਾਪੁਰ ਤੋਂ ਫਿਨਲੈਂਡ ਪਹੁੰਚਿਆ ਤਾਂ ਉਹ ਉਸ ਵੇਲੇ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲਾ ਸੀ।
75 ਸਾਲਾਂ ਤੋਂ ਫਿਨਲੈਂਡ ਦੀ ਪਰੰਪਰਾ ਮੁਤਾਬਕ, ਸਰਕਾਰ ਵੱਲੋਂ ਗਰਭਵਤੀ ਮਾਵਾਂ ਨੂੰ ਇੱਕ ਤੋਹਫ਼ਾ ਦਿੱਤਾ ਜਾਂਦਾ ਹੈ, ਜਿਸ ਗਰਮ ਕੱਪੜੇ, ਇੱਕ ਸੌਣ ਵਾਲਾ ਬੈਗ਼ ਅਤੇ ਹੋਰ ਚੀਜ਼ਾਂ ਦੇ ਨਾਲ ਇੱਕ ਛੋਟਾ ਜਿਹਾ ਗੱਦਾ ਹੁੰਦਾ ਹੈ।
ਇਹ ਤੋਹਫ਼ਾ ਸਾਰੀਆਂ ਗਰਭਵਤੀ ਮਾਵਾਂ ਨੂੰ ਉਨ੍ਹਾਂ ਦੇ ਮੂਲ ਜਾਂ ਸਮਾਜਿਕ-ਆਰਥਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਦਿੱਤਾ ਜਾਂਦਾ ਹੈ ਜੋ ਬਰਾਬਰਤਾ ਦੀ ਮਿਸਾਲ ਪੇਸ਼ ਕਰਦਾ ਹੈ।
ਛੇ ਅਤੇ ਤਿੰਨ ਸਾਲ ਦੀਆਂ ਦੋ ਧੀਆਂ ਦੇ ਪਿਤਾ ਪ੍ਰਸਾਦ ਜੈਥੁਰਥਨਾਗੇ ਕਹਿੰਦੇ ਹਨ, "ਗੱਦੇ ਨੂੰ ਹੇਠਾਂ ਰੱਖਣ ਨਾਲ ਬਕਸਾ ਬੱਚੇ ਦੇ ਪਹਿਲੇ ਬਿਸਤਰੇ ਵਿੱਚ ਬਦਲ ਦਿੱਤਾ ਜਾਂਦਾ ਹੈ।"
ਉਨ੍ਹਾਂ ਦੀ ਵੱਡੀ ਧੀ ਵਾਂਗ, ਉਨ੍ਹਾਂ ਦੀ ਛੋਟੀ ਧੀ ਨੇ ਵੀ ਉਸੇ ਤਰ੍ਹਾਂ ਦੇ ਡੱਬੇ ਵਿੱਚ ਆਪਣੀ ਪਹਿਲੀ ਨੀਂਦ ਦੀ ਝਪਕੀ ਲਈ। ਅਤੇ ਇਹ ਇੱਥੇ ਹੀ ਖ਼ਤਮ ਨਹੀਂ ਹੁੰਦਾ।

ਤਸਵੀਰ ਸਰੋਤ, Getty Images
ਸੁਕੀਤਾ ਕਹਿੰਦੇ ਹਨ ਕਿ, ਉਨ੍ਹਾਂ ਦੀ ਨਰਸ ਦੀ ਸਲਾਹ 'ਤੇ, ਜਦੋਂ ਤੋਂ ਬੱਚੇ ਸਿਰਫ਼ ਦੋ ਹਫ਼ਤਿਆਂ ਦੇ ਸਨ ਅਤੇ ਬਾਹਰ ਕੜਾਕੇ ਦੀ ਠੰਡ ਹੁੰਦੀ ਸੀ ਪ੍ਰਸਾਦ ਨੇ ਉਨ੍ਹਾਂ ਨੂੰ ਗਰਮ ਕੱਪੜੇ ਅਤੇ ਬਿਸਤਰ ਪਹਿਨਾਉਂਦੇ ਸਨ ਅਤੇ ਉਨ੍ਹਾਂ ਨੂੰ ਪ੍ਰੈਮ ਤੋਂ ਬਾਹਰ ਸੌਣ ਸਵਾਉਂਦੇ ਸਨ।
ਅਜਿਹਾ ਰੁਜ਼ਾਨਾ ਹੀ ਹੁੰਦਾ ਸੀ, ਜੋ ਫਿਨਲੈਂਡ ਅਤੇ ਹੋਰ ਨੋਰਡਿਕ ਦੇਸ਼ਾਂ ਵਿੱਚ ਆਮ ਹੈ।
ਪ੍ਰਸਾਦ ਪੇਸ਼ੇ ਤੋਂ ਇੰਜਨੀਅਰ ਹਨ ਅਤੇ ਸੁਕੀਤਾ ਇੱਕ ਖੇਡ ਫਿਜ਼ੀਓਥੈਰੇਪਿਸਟ ਹਨ। ਦੋਵੇਂ ਜਣੇ ਮੂਲ ਰੂਪ ਵਿੱਚ ਸ਼੍ਰੀਲੰਕਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਫਿਨਲੈਂਡ ਵਿੱਚ ਵਸਣ ਤੋਂ ਪਹਿਲਾਂ ਉਹ ਸਾਲ 2012 ਵਿੱਚ ਸਿੰਗਾਪੁਰ ਆ ਚਲੇ ਗਏ ਸਨ।
ਹਾਲਾਂਕਿ ਸੁਕੀਤਾ ਇੱਕ ਗਰਮ ਦੇਸ਼ਾਂ ਦੇ ਟਾਪੂ 'ਤੇ ਪਲ਼ੇ-ਵੱਡੇ ਹੋਏ ਸਨ ਪਰ ਉਨ੍ਹਾਂ ਨੂੰ ਠੰਢੇ ਮੌਸਮ ਵਿੱਚ ਬਾਹਰ ਸੌਣ ਦਾ ਮੌਕਾ ਮਿਲਿਆ ਜਿਸ ਦਾ ਉਨ੍ਹਾਂ ਦੇ ਦੋਵਾਂ ਬੱਚਿਆਂ ਨੂੰ ਫਾਇਦਾ ਮਿਲਿਆ।
ਉਹ ਦੱਸਦੇ ਹਨ, "ਜੇਕਰ ਅਸੀਂ ਅੰਦਰ ਰਹਿੰਦੇ ਹਾਂ, ਤਾਂ ਉਹ ਰੋਂਦੇ ਸਨ। ਪਰ ਜਦੋਂ ਅਸੀਂ ਬਾਹਰ ਜਾਂਦੇ ਤਾਂ, ਤਾਜ਼ੀ ਹਵਾ ਹੁੰਦੀ ਹੈ ਅਤੇ ਪੰਛੀਆਂ ਦੀ ਚਹਿਲ-ਪਹਿਲ ਹੁੰਦੀ, ਜਿਸ ਨਾਲ ਬੱਚੇ ਜਲਦੀ ਸੌਂ ਜਾਂਦੇ ਹਨ।"
"ਇਹ ਅਸਲ ਵਿੱਚ ਬੱਚੇ ਅਤੇ ਮਾਂ ਦੋਵਾਂ ਲਈ ਆਸਾਨ ਹੁੰਦਾ ਹੈ ਅਤੇ ਸੈਰ ਨੇ ਗਰਭ ਅਵਸਥਾ ਤੋਂ ਬਾਅਦ ਭਾਰ ਘਟਾਉਣ ਵਿੱਚ ਮੇਰੀ ਮਦਦ ਵੀ ਕੀਤੀ।"
ਇਹ ਜੋੜਾ ਨਾ ਸਿਰਫ਼ ਬੇਬੀ ਬੈੱਡ ਬਾਕਸ ਨੂੰ ਸੁਰੱਖਿਆ ਉਪਾਅ ਵਜੋਂ ਦੇਖਦੇ ਹਨ, ਸਗੋਂ ਫਿਨਲੈਂਡ ਵਿੱਚ ਨੀੰਦ ਦੇ ਮਹੱਤਵ ਦੇ ਭਾਵਭਿੰਨੀ ਯਾਦ ਵੀ ਦਿਵਾਉਂਦਾ ਹੈ। ਇੱਥੋਂ ਤੱਕ ਕਿ ਬੱਚਿਆਂ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਕਿ ਬੱਚੇ ਲਈ ਨੀਂਦ ਕਿੰਨੀ ਜ਼ਰੂਰੀ ਹੈ।

ਬੱਚਿਆਂ ਨੂੰ ਕਿੰਨੀ ਨੀਂਦ ਦੀ ਲੋੜ ਹੁੰਦੀ ਹੈ?
ਸੁਕੀਤਾ ਅਤੇ ਪ੍ਰਸਾਦ ਦਾ ਮੰਨਣਾ ਹੈ ਕਿ ਦੇਸ਼ ਦੀ ਸਿਹਤ ਸੰਭਾਲ ਅਤੇ ਕੌਮੀ ਸੁਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਇਹ ਤੈਅ ਕਰਨ ਵਿੱਚ ਮਦਦ ਕੀਤੀ ਕਿ ਉਨ੍ਹਾਂ ਦੇ ਬੱਚੇ ਨੂੰ ਕਿੰਨੇ ਘੰਟੇ ਸੌਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇੱਕ ਨਿਯਮਿਤ ਨੀਂਦ ਦਾ ਸਮੇਂ ਨਿਰਧਾਰਿਤ ਕਰਨ ਵੀ ਉਤਸ਼ਾਹਿਤ ਕੀਤਾ।
ਚੰਗੀ ਨੀਂਦ ਲੈਣਾ ਕੀ ਹੁੰਦਾ ਹੈ?
ਮਾਹਿਰ ਜ਼ੋਰ ਦਿੰਦੇ ਹਨ ਫਿਨਲੈਂਡ ਵਾਂਗ ਚੰਗੀ ਨੀਂਦ ਦੀਆਂ ਆਦਤਾਂ ਵਿਕਸਤ ਕਰਨ ਨਾਲ ਬੱਚਿਆਂ ਦੇ ਮਾਨਸਿਕ, ਸਰੀਰਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਲਈ ਲਾਜ਼ਮੀ ਹਨ।
ਹਾਲਾਂਕਿ, ਅੱਜ ਮਾਤਾ-ਪਿਤਾ ਦੀ ਵਧਦੀ ਗਿਣਤੀ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਘੱਟ ਸੌਂਦੇ ਹਨ। ਬਹੁਤ ਸਾਰੇ ਬਾਲ ਮਾਹਰਾਂ ਮੁਤਾਬਕ, ਇਸ ਦਾ ਆਮ ਕਾਰਨ ਵਧੇਰੇ ਮੌਬਾਈਲ ਫੋਨ ਦੀ ਵਰਤੋਂ ਜਾਂ ਸਕ੍ਰੀਨ ʼਤੇ ਸਮੇਂ ਬਿਤਾਉਣਾ ਹੈ।
ਯੂਨੀਵਰਸਿਟੀ ਕਾਲਜ ਲੰਡਨ ਦੀ ਨੀਂਦ ਦੀ ਸਿੱਖਿਆ ਦੇ ਮਾਹਿਰ ਪ੍ਰੋਫੈਸਰ ਡਗਮਾਰਾ ਦਿਮਿਤਰੀਓ ਚਿਤਾਵਨੀ ਦਿੰਦੀ ਹੈ ਕਿ ਕਿ ਨੀਂਦ ਦੀ ਗੁਣਵੱਤਾ, ਸਿਰਫ਼ ਮਾਤਰਾ ਨਹੀਂ ਹੁੰਦੀ ਬਲਕਿ ਮਹੱਤਵਪੂਰਨ ਵੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਨੀਂਦ ਇੱਕ ਸੰਤੁਲਿਤ ਖੁਰਾਕ ਵਾਂਗ ਹੈ ਨੀਂਦ ਦੀ ਗੁਣਵੱਤਾ ਵੀ ਮਾਇਨੇ ਰੱਖਦੀ ਹੈ।"
ਉਹ ਅੱਗੇ ਕਹਿੰਦੇ ਹਨ ਕਿ ਮਾੜੀ ਨੀਂਦ ਬੱਚਿਆਂ ਦੇ ਅਕਾਦਮਿਕ ਅਤੇ ਮਾਨਸਿਕ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੀ ਹੈ।
ਮਲਾਵੀ ਦੀ ਇੱਕ ਨਰਸਰੀ ਹੈੱਡਟੀਚਰ ਮਲੀਕਾ ਮੈਕਡਮ ਦਾ ਮੰਨਣਾ ਹੈ ਕਿ ਅਨਿਯਮਿਤ ਨੀਂਦ ਵਾਲੇ ਬੱਚੇ ਉਨ੍ਹਾਂ ਦੇ ਸਕੂਲ ਵਿੱਚ ਜ਼ਿਆਦਾ ਸੰਘਰਸ਼ ਕਰਦੇ ਹਨ।
ਉਹ ਆਖਦੇ ਹਨ, "ਮੈਂ ਖ਼ੁਦ ਦੇਖਿਆ ਕਿ ਜਿਹੜੇ ਬੱਚੇ ਪੂਰੀ ਤਰ੍ਹਾਂ ਨੀਂਦ ਨਹੀਂ ਲੈਂਦੇ, ਉਨ੍ਹਾਂ ਵਿੱਚ ਇਕਾਗਰਤਾ ਦੀ ਕਮੀ ਹੁੰਦੀ ਹੈ, ਉਹ ਚਿੜਚਿੜੇ ਹੁੰਦੇ ਹਨ ਅਤੇ ਸੁਸਤ ਦਿਖਾਈ ਦਿੰਦੇ ਹਨ।"

ਤਸਵੀਰ ਸਰੋਤ, Maleeka Macadam
ਦੂਜੇ ਪਾਸੇ, ਪ੍ਰੋਫੈਸਰ ਦਿਮਿਤਰੀਓ, ਉਨੀਂਦਰਾ ਅਜਿਹੇ ਬੱਚਿਆਂ ਦੀ "ਸ਼ਰਾਰਤੀ" ਹੋਣ ਦੀ ਧਾਰਨਾ ਨੂੰ ਚੁਣੌਤੀ ਦਿੰਦਾ ਹੈ।
ਉਹ ਦੱਸਦੇ ਹਨ, "ਉਹ ਦੁਰਵਿਵਹਾਰ ਨਹੀਂ ਕਰ ਰਹੇ ਹਨ, ਉਹ ਤਾਂ ਬੱਸ ਨੀਂਦ ਤੋਂ ਵਾਂਝੇ ਰਹਿ ਗਏ ਹਨ।"
ਉਨ੍ਹਾਂ ਨੂੰ ਮੁਤਾਬਕ, "ਕਈ ਵਾਰ ਬੱਚਿਆਂ ਨੂੰ ਵਾਧੂ ਸਬਕ, ਪ੍ਰਾਈਵੇਟ ਟਿਊਟਰ ਅਤੇ ਬਹੁਤ ਸਾਰੀਆਂ ਐਪਜ਼ ਦਿੱਤੀਆਂ ਜਾਂਦੀਆਂ ਹਨ। ਪਰ ਮੈਂ ਹਮੇਸ਼ਾ ਕਹਿੰਦੀ ਹਾਂ, 'ਤੁਹਾਡਾ ਵਾਧੂ ਅਧਿਆਪਕ ਨੀਂਦ ਹੈ। ਬੱਸ ਮੁਕੰਮਲ ਨੀਂਦ ਲਓ ਅਤੇ ਤੁਸੀਂ ਬਿਹਤਰ ਸਿੱਖ ਸਕੋਗੇ ਅਤੇ ਕੰਮ ਦੇ ਅਨੁਕੂਲਿਤ ਵੀ ਹੋ ਸਕੋਗੇ।"

ਤਸਵੀਰ ਸਰੋਤ, Getty Images
ਨੀਂਦ ਦੀ ਕਮੀ ਬੱਚੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ?
ਕੁਝ ਅਧਿਐਨਾਂ ਮੁਤਾਬਕ, ਨੀਂਦ ਦੀ ਕਮੀ ਨੂੰ ਸਰੀਰਕ ਸਿਹਤ ਸਮੱਸਿਆਵਾਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਦਿਲ ਦੀ ਬਿਮਾਰੀ ਨਾਲ ਵੀ ਜੋੜਿਆ ਜਾਂਦਾ ਹੈ।
ਯੂਕੇ ਦੀ ਬਰਮਿੰਘਮ ਯੂਨੀਵਰਸਿਟੀ ਦੀ ਨਵੀਂ ਖੋਜ ਇਹ ਸੁਝਾਅ ਦਿੰਦੀ ਹੈ ਕਿ ਜਿਹੜੇ ਬੱਚੇ ਬਚਪਨ ਤੋਂ ਲਗਾਤਾਰ ਨੀਂਦ ਦੀ ਕਮੀ ਦਾ ਅਨੁਭਵ ਕਰਦੇ ਹਨ, ਉਨ੍ਹਾਂ ਨੂੰ ਬਲਾਗ਼ ਹੋਣ ʼਤੇ ਮਨੋਵਿਗਿਆਨ ਵਿਕਾਸ ਦੇ ਵੱਧ ਜੋਖ਼ਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਗਿਆਨੀਆਂ ਨੇ ਲੰਬੇ ਸਮੇਂ ਤੋਂ ਮੰਨਿਆ ਹੈ ਕਿ ਨੀਂਦ ਦੀ ਕਮੀ ਦਿਮਾਗ਼ ਦੇ ਵਿਕਾਸ 'ਤੇ ਅਸਰ ਪਾਉਂਦੀ ਹੈ।
ਅਮਰੀਕਾ ਵਿੱਚ ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਪ੍ਰੋਫੈਸਰ ਜ਼ੇ ਵੈਂਗ ਦੀ ਅਗਵਾਈ ਵਿੱਚ ਕੀਤੀ ਗਈ ਖੋਜ ਵਿੱਚ ਦੇਖਿਆ ਗਿਆ ਕਿ ਨੀਂਦ ਦਾ ਪੂਰਾ ਨਾ ਹੋਣਾ ਬੱਚਿਆਂ ਵਿੱਚ ਦਿਮਾਗ਼ ਦੇ ਕਨੈਕਸ਼ਨਾਂ ਨੂੰ ਬਦਲਦੀ ਹੈ।
ਇਸ ਕਾਰਨ ਲੰਬੇ ਲਈ ਜਾਂ ਸਥਾਈ ਬੋਧਾਤਮਕ ਵਿਗਾੜ ਪੈਦਾ ਹੋ ਸਕਦੇ ਹਨ।
ਟੀਮ ਨੇ ਇਹ ਸਿੱਟਾ ਕੱਢਿਆ ਕਿ ਜਿਨ੍ਹਾਂ ਬੱਚਿਆਂ ਦਾ ਉਨ੍ਹਾਂ ਨੇ ਅਧਿਐਨ ਕੀਤਾ, ਜੋ ਪੂਰੀ ਨੀਂਦ ਨਹੀਂ ਲੈਂਦੇ ਸਨ, "ਉਨ੍ਹਾਂ ਨੂੰ ਪੂਰੀ ਨੀਂਦ ਲੈਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਮਾਨਸਿਕ ਸਿਹਤ ਅਤੇ ਵਿਵਹਾਰਕ ਚੁਣੌਤੀਆਂ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈ।"
ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਨੀਂਦ ਦੀ ਕਮੀ ਨਾ ਸਿਰਫ਼ ਬੱਚਿਆਂ ਦੀਆਂ ਭਾਵਨਾਵਾਂ ʼਤੇ ਅਸਰ ਪਾਉਂਦੀ ਹੈ ਬਲਕਿ ਉਨ੍ਹਾਂ ਦੇ ਭੋਜਨ ਦੀ ਬਦਲਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
ਨੀਂਦ ਦੀ ਕਮੀ ਦੇ ਕੀ ਖ਼ਤਰੇ ਹਨ?
ਪ੍ਰੋਫੈਸਰ ਦਿਮਿਤਰੀਓ ਨੇ ਟੈਕਨਾਲੋਜੀ ਨੂੰ ਨੀਂਦ ਵਿੱਚ ਇੱਕ ਆਮ ਰੁਕਾਵਟ ਵਜੋਂ ਦਰਸਾਇਆ ਹੈ, ਇੱਥੋਂ ਤੱਕ ਕਿ ਛੋਟੇ ਬੱਚਿਆਂ ਲਈ ਵੀ।
ਉਹ ਮਾਪਿਆਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਖ਼ਾਸ ਕਰ ਸੌਣ ਤੋਂ ਪਹਿਲਾਂ ਆਪਣੇ ਬੱਚਿਆਂ ਵੱਲੋਂ ਤਕਨਾਲੋਜੀ ਦੀ ਵਰਤੋਂ ʼਤੇ ਨਿਗਰਾਨੀ ਕਰਨ।
ਹਾਲਾਂਕਿ, ਉਨ੍ਹਾਂ ਮੁਤਾਬਕ, ਇਹ ਉਨ੍ਹਾਂ ਪਰਿਵਾਰਾਂ ਲਈ ਚਿੰਤਾ ਦਾ ਵਿਸ਼ਾ ਨਹੀਂ ਜਾਪਦਾ ਜਿਨ੍ਹਾਂ ਕੋਲ ਅਡਵਾਂਸ ਟੈਕਨਾਲੋਜੀ ਤੱਕ ਪਹੁੰਚ ਨਹੀਂ ਹੈ ਜਾਂ ਫਿਰ ਜਿਹੜੇ ਆਪਣੇ ਬੱਚਿਆਂ ਲਈ ਸਮਾਰਟਫ਼ੋਨ ਜਾਂ ਟੈਬਲੇਟ ਵਰਗੇ ਉਪਕਰਨ ਲੈਣ ਦੇ ਅਸਮਰੱਥ ਹਨ।
ਉਦਾਹਰਨ ਲਈ, ਉਨ੍ਹਾਂ ਨੇ ਦੇਖਿਆ ਹੈ, "ਇਹ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਜਿਹਾ ਕੋਈ ਮੁੱਦਾ ਨਹੀਂ ਜਾਪਦਾ, ਜਿੱਥੇ ਬੱਚਿਆਂ ਕੋਲ ਇੰਟਰਐਕਟਿਵ ਗੇਮਿੰਗ ਅਤੇ ਸੋਸ਼ਲ ਮੀਡੀਆ ਨਹੀਂ ਪਹੁੰਚਿਆ ਹੈ।"
ਮਾਹਿਰਾਂ ਦਾ ਸੁਝਾਅ ਹੈ ਕਿ ਦਿਹਾਤੀ ਖੇਤਰਾਂ ਜਾਂ ਘੱਟ ਆਮਦਨੀ ਵਾਲੇ ਘਰਾਂ ਵਿੱਚ ਬੱਚਿਆਂ ਦੀ ਨੀਂਦ ਵਿੱਚ ਸਕ੍ਰੀਨ ਸਮਾਂ ਇੱਕ ਆਮ ਰੁਕਾਵਟ ਨਹੀਂ ਹੈ।

ਤਸਵੀਰ ਸਰੋਤ, Getty Images
ਖੇਤਾਂ ਵਿੱਚ ਸਾਈਕਲ ਦੇ ਟਾਇਰ ਨੂੰ ਭਜਾਉਣ ਵਾਲੇ ਭਾਰਤੀ ਪਿੰਡਾਂ ਦੇ ਬੱਚਿਆਂ ਲਈ ਪਹਿਲਾਂ, ਮਨੋਰੰਜਨ, ਛੁੱਟੀਆਂ ਅਤੇ ਪੇਂਡੂ ਜੀਵਨ ਸ਼ੈਲੀ ਦੀ ਧਾਰਨਾ।
ਪ੍ਰਸਾਦ ਅਤੇ ਸੁਕੀਤਾ ਇਹ ਯਕੀਨੀ ਬਣਾਉਂਦੇ ਹਨ ਕਿ ਉਨ੍ਹਾਂ ਦੀਆਂ ਧੀਆਂ 10 ਘੰਟੇ ਤੋਂ ਵੱਧ ਸੌਣ ਅਤੇ ਉਹ ਆਪਣਾ ਸਕ੍ਰੀਨ ਸਮਾਂ ਸੀਮਤ ਕਰਨ।
ਪ੍ਰਸਾਦ ਆਖਦੇ ਹਨ, "ਅਸੀਂ ਆਪਣੇ ਬੱਚਿਆਂ ਨੂੰ ਕਦੇ ਵੀ ਫੋਨ ਦੇ ਨਾਲ ਇਕੱਲੇ ਨਹੀਂ ਛੱਡਦੇ। ਜਦੋਂ ਤੱਕ ਉਹ ਦੋ ਸਾਲਾਂ ਦੀਆਂ ਨਹੀਂ ਹੋ ਗਈਆਂ, ਸਾਡੇ ਬਜ਼ੁਰਗ ਬਿਲਕੁਲ ਵੀ ਫੋਨ ਨਹੀਂ ਦੇਖਦੇ ਸਨ।"
ਸ਼੍ਰੀਲੰਕਾ ਅਤੇ ਸਿੰਗਾਪੁਰ ਵਿੱਚ ਰਹਿਣ ਕਰਕੇ ਉਨ੍ਹਾਂ ਦੇਖਿਆ ਕਿ ਫਿਨਲੈਂਡ ਦੇ ਮੁਕਾਬਲੇ ਉੱਥੇ ਬੱਚਿਆਂ ਦਾ ਜ਼ਿਆਦਾ ਸਕ੍ਰੀਨ ਟਾਈਮ ਹੈ। ਹਾਲਾਂਕਿ, ਉਹ ਕੁਝ ਅਜਿਹੇ ਪਰਿਵਾਰਾਂ ਨੂੰ ਜਾਣਦੇ ਵੀ ਹਨ।
ਸਕੀਤਾ ਦਾ ਕਹਿਣਾ ਹੈ, "ਸ਼੍ਰੀਲੰਕਾ ਵਿੱਚ ਵੱਡਿਆਂ ਹੁੰਦਿਆਂ ਮੈਂ ਦੇਖਿਆ ਹੈ ਕਿ ਅਸੀਂ ਟੀਵੀ ਦੇਖਦੇ ਸੌਂ ਜਾਂਦੇ ਸੀ। ਫਿਰ ਸਾਨੂੰ ਬੈੱਡ ʼਤੇ ਪਾਇਆ ਜਾਂਦਾ ਸੀ, ਜੋ ਨੀਂਦ ਖ਼ਰਾਬ ਕਰ ਸਕਦਾ ਹੈ।"

ਤਸਵੀਰ ਸਰੋਤ, Getty Images
ਹੁਣ, ਉਨ੍ਹਾਂ ਦੇ ਸੌਣ ਦੀ ਰੁਟੀਨ ਸੌਣ ਤੋਂ ਸਮੇਂ ਤੋਂ 30 ਮਿੰਟ ਤੋਂ ਲੈ ਕੇ ਇੱਕ ਘੰਟਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸ ਵਿੱਚ ਉਨ੍ਹਾਂ ਦੀਆਂ ਧੀਆਂ ਦੇ ਕੰਮ ਖ਼ਤਮ ਕਰਨ ਵਿੱਚ ਮਦਦ ਕਰਨ ਸਬੰਧੀ ਗਤੀਵਿਧੀਆਂ ਸ਼ਾਮਲ ਹਨ, ਜਿਵੇਂ ਕਿ ਸੌਣ ਤੋਂ ਪਹਿਲਾਂ ਉਨ੍ਹਾਂ ਨੂੰ ਕਹਾਣੀ ਸੁਣਾਉਣਾ ਆਦਿ।
ਸਕੀਤਾ ਦੱਸਦੇ ਹਨ, "ਇਸ ਤੋਂ ਪਹਿਲਾਂ ਉਹ ਬਰੱਸ਼ ਕਰਨ ਅਤੇ ਅਗਲੇ ਦਿਨ ਲਈ ਆਪਣੇ ਕੱਪੜੇ ਤਿਆਰ ਕਰਨਾ ਆਦਿ ਸ਼ਾਮਲ ਹੁੰਦਾ, ਤਾਂ ਜੋ ਉਨ੍ਹਾਂ ਨੂੰ ਸਵੇਰੇ ਕੱਪੜੇ ਕੱਢਣ ਲਈ ਜ਼ਿਆਦਾ ਸਮਾਂ ਨਾ ਲੱਗੇ। ਇੱਕ ਵਾਰ ਜਦੋਂ ਬਿਸਤਰੇ ʼਤੇ ਪੈ ਜਾਂਦੀਆਂ ਹਨ ਤਾਂ ਖਾਣ ਲਈ ਵੀ ਨਹੀਂ ਮੰਗ ਸਕਦੀਆਂ।"
ਮਲੀਕਾ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦੀ ਉਮਰ ਚਾਰ, ਸੱਤ ਅਤੇ ਨੌ ਸਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਬੱਚੇ ਸ਼ਾਮੀਂ 7.30 ਤੋਂ ਬਾਅਦ ਵਿੱਚ ਸੌਂਦੇ ਹਨ ਤਾਂ ਉਨ੍ਹਾਂ ਨੂੰ ਅਗਲੇ ਦਿਨ ਉਠਾਉਣਾ ਔਖਾ ਹੁੰਦੀ ਹੈ।
ਉਹ ਮੰਨਦੇ ਹਨ, "ਉਹ ਬੇਹੱਦ ਭਾਵੁਕ ਵੀ ਹੋ ਜਾਂਦੇ ਹਨ ਅਤੇ ਕੋਈ ਵੀ ਛੋਟੀ ਜਿਹੀ ਗੱਲ ਉਨ੍ਹਾਂ ਨੂੰ ਖਿਝਾ ਸਕਦੀ ਹੈ।"
ਹਾਲਾਂਕਿ, ਕੰਮਕਾਜੀ ਮਾਪੇ ਹੋਣ ਕਾਰਨ ਰੁਟੀਨ ਨੂੰ ਕਾਇਮ ਰੱਖਣਾ ਔਖਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ, "ਕਈ ਵਾਰ ਰੂਟਨੀ ʼਤੇ ਬਣੇ ਰਹਿਣਾ ਬੇਹੱਦ ਔਖਾ ਹੋ ਜਾਂਦਾ ਹੈ।"

ਤਸਵੀਰ ਸਰੋਤ, Getty Images
ਬੱਚੇ ਦੀ ਨੀਂਦ ʼਤੇ ਫੋਨ ਕਿਵੇਂ ਅਸਰ ਪਾਉਂਦਾ ਹੈ?
ਲੰਡਨ ਦੇ ਐਲੀਨਜ਼ ਸਕੂਲ ਦੇ ਡਿਪਟੀ ਹੈੱਡ ਗੇਵਿਨ ਇੰਗਲਿਸ਼ ਦਾ ਕਹਿਣਾ ਹੈ ਕਿ ਜਦੋਂ ਵਿਦਿਆਰਥੀਆਂ ਨੂੰ ਵਿਹਾਰ ਅਤੇ ਅਕਾਦਮਿਕ ਸੰਬਧੀ ਮੁਸ਼ਕਲਾਂ ਹੁੰਦੀਆਂ ਹਨ ਤਾਂ ਉਹ ਸਭ ਤੋਂ ਪਹਿਲਾਂ ਨੀਂਦ ਦੀ ਜਾਂਚ ਕਰਦੇ ਹਨ।
ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਮੈਂ ਕਹਿ ਸਕਦਾ ਹਾਂ ਕਿ ਜਦੋਂ ਮੈਂ ਅਜਿਹੇ ਨੌਜਵਾਨਾਂ ਨਾਲ ਕੰਮ ਕਰਦਾ ਹਾਂ ਜੋ ਡਿਵਾਇਸ ʼਤੇ ਗ਼ਲਤ ਫ਼ੈਸਲਾ ਲੈਂਦੇ ਹਨ ਅਤੇ ਜਿਨ੍ਹਾਂ ʼਤੇ ਸੋਸ਼ਲ ਮੀਡੀਆ ਦਾ ਨਕਾਰਾਤਮਕ ਅਸਰ ਪੈਂਦਾ ਹੈ।"
"ਇਹ ਨੌਜਵਾਨ ਅਕਸਰ ਉਸ ਵੇਲੇ ਆਪਣੇ ਡਿਵਾਇਸਾਂ ਜਾਂ ਮੋਬਾਈਲ ਫੋਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਨ, ਜਦੋਂ ਉਨ੍ਹਾਂ ਨੂੰ ਸੌਣਾ ਚਾਹੀਦਾ ਹੈ।"
"ਸਪੱਸ਼ਟ ਤੌਰ ʼਤੇ ਜੋ ਨੌਜਵਾਨ ਫੋਨ ਦੀ ਵਰਤੋਂ ਅਤੇ ਨੀਂਦ, ਦੋਵਾਂ ਬਾਰੇ ਚੁਣੌਤੀਆਂ ਨਾਲ ਨਜਿੱਠਦੇ ਹਨ, ਉਹ ਅਕਸਰ ਇਨ੍ਹਾਂ ਦੋਵਾਂ ਨੂੰ ਸੁਲਝਾਉਣ ਦੇ ਅਸਮਰੱਥ ਹੁੰਦੇ ਹਨ।
ਉਹ ਚਿਤਾਵਨੀ ਦਿੰਦੇ ਹਨ, "ਜੇਕਰ ਨੌਜਵਾਨਾਂ ਦੇ ਕਮਰੇ ਵਿੱਚ ਮੋਬਾਈਲ ਫੋਨ ਹੈ ਤੋਂ ਅਸਫ਼ਲ ਹੋਣ ਲਈ ਤਿਆਰ ਹਨ।"
"ਮੋਬਾਈਲ ਫੋਨ ਰੁਜ਼ਾਨਾਂ ਦੇ ਕਈ ਕੰਮਾਂ ਵਿੱਚ ਸਹਾਇਕ ਹੁੰਦਾ ਹੈ। ਮੇਰੀ ਸਲਾਹ ਹੈ ਕਿ ਅਲਾਰਮ ਘੜੀ ʼਤੇ ਕੁਝ ਪੈਸੇ ਖਰਚ ਕਰੋ ਅਤੇ ਉਨ੍ਹਾਂ ਨੂੰ ਡਿਵਾਇਸਾਂ ਨੂੰ ਆਪਣੇ ਸੌਣ ਵਾਲੇ ਕਮਰੇ ਤੋਂ ਬਾਹਰ ਕੱਢ ਦਿਓ।"

ਤਸਵੀਰ ਸਰੋਤ, Maleeka Macadam
ਸੱਭਿਆਚਾਰ ਨੀਂਦ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਭਾਵੇਂ ਕਿ ਨੀਂਦ ਇੱਕ ਜੀਵ-ਵਿਗਿਆਨਕ ਲੋੜ ਹੈ ਪਰ ਸੱਭਿਆਚਾਰਕ ਕਾਰਕ ਵੀ ਨੀਂਦ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਉਦਾਹਰਨ ਲਈ, ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ, ਜਦੋਂ ਮੁਸਲਮਾਨ ਦਿਨੇ ਵਰਤ (ਰੋਜ਼ਾ) ਰੱਖਦੇ ਹਨ, ਤਾਂ ਉਹ ਆਪਣੇ ਸੌਣ ਦੇ ਸਮੇਂ ਵਿੱਚ ਤਬਦੀਲੀਆਂ ਦਾ ਅਨੁਭਵ ਕਰ ਸਕਦੇ ਹਨ।
ਪ੍ਰੋ. ਦਿਮਿਤਰੀਓ ਦਾ ਕਹਿਣਾ ਹੈ ਕਿ ਅਜਿਹੇ ਰਿਵਾਜਾਂ ਕਾਰਨ ਨੀਂਦ ਵਿੱਚ ਵਿਘਨ ਪੈ ਸਕਦਾ ਹੈ। ਸਾਊਦੀ ਅਰਬ ਵਰਗੇ ਦੇਸ਼ਾਂ ਵਿੱਚ, ਇਸੇ ਦੌਰਾਨ ਹੀ ਬੱਚਿਆਂ ਦੇ ਇਮਤਿਹਾਨ ਹੁੰਦੇ ਹਨ।
ਪ੍ਰੋਫੈਸਰ ਵੈਂਗ ਨੇ ਅੱਗੇ ਆਖਦੇ ਹਨ ਕਿ ਭਾਵੇਂ ਸੱਭਿਆਚਾਰਕ ਜਾਂ ਧਾਰਮਿਕ ਕਾਰਕ ਨੀਂਦ ਦੀਆਂ ਆਦਤਾਂ ਨੂੰ ਪ੍ਰਭਾਵਤ ਕਰ ਸਕਦੇ ਹਨ ਪਰ ਨੀਂਦ ਦੀ ਜੀਵ-ਵਿਗਿਆਨਕ ਲੋੜ ਸਰਬ-ਵਿਆਪਕ ਹੈ।
ਉਹ ਕਹਿੰਦੇ ਹਨ, "ਕੁਝ ਸੱਭਿਆਚਾਰ, ਜਿਵੇਂ ਕਿ ਪੂਰਬੀ ਏਸ਼ਿਆਈ ਲੋਕਾਂ ਵਿੱਚ, ਸਿੱਖਣ ਲਈ ਮਿਹਨਤ ਨੂੰ ਉਤਸ਼ਾਹਿਤ ਕਰਦੇ ਹਨ। ਬੱਚੇ ਅਕਸਰ ਹੋਮਵਰਕ ਅਤੇ ਪੜ੍ਹਾਈ ਦੇ ਭਾਰੀ ਬੋਝ ਕਾਰਨ ਦੇਰ ਤੱਕ ਜਾਗਦੇ ਹਨ।"
"ਇਸ ਨਾਲ ਨੀਂਦ ਦੀ ਵੱਡੀ ਘਾਟ ਹੋ ਜਾਂਦੀ ਹੈ ਅਤੇ ਮਾੜੇ ਨਤੀਜੇ ਨਿਕਲਦੇ ਹਨ। ਇਹ ਨਤੀਜੇ ਲੰਬੇ ਸਮੇਂ ਤੱਕ ਰਹਿ ਸਕਦੇ ਹਨ ਜਾਂ ਸਥਾਈ ਵੀ ਹੋ ਸਕਦੇ ਹਨ।"

ਤਸਵੀਰ ਸਰੋਤ, Getty Images
ਮਲੀਕਾ ਨੇ ਦੇਖਿਆ ਹੈ ਕਿ ਪਰਿਵਾਰਕ ਮੇਲ-ਜੋਲ ਬੱਚਿਆਂ ਦੀ ਰੁਟੀਨ ਵਿੱਚ ਵਿਘਨ ਪਾ ਸਕਦੀਆਂ ਹਨ।
ਇਹ ਕਹਿੰਦੇ ਹਨ, "ਇਹ ਅਸਲ ਵਿੱਚ ਉਨ੍ਹਾਂ ਦੇ ਨੀਂਦ ਦੇ ਚੱਕਰ ਵਿੱਚ ਵਿਘਨ ਪਾਉਂਦਾ ਹੈ, ਪਰ ਇਸ ਤੋਂ ਬਚਣਾ ਮੁਸ਼ਕਲ ਹੈ।"
ਪ੍ਰਸਾਦ ਅਤੇ ਸੁਕੀਤਾ ਅਕਸਰ ਆਪਣੀ ਪਰਿਵਾਰਕ ਨਰਸ ਤੋਂ ਸਲਾਹ ਲੈਂਦੇ ਰਹਿੰਦੇ ਹਨ, ਖ਼ਾਸ ਕਰਕੇ ਆਪਣੀਆਂ ਜਵਾਨ ਧੀਆਂ ਲਈ ਸਿਹਤਮੰਦ ਖਾਣ-ਪੀਣ ਅਤੇ ਸੌਣ ਦੇ ਰੁਟੀਨ ਲਈ ਸਬੰਧੀ।
ਉਹ ਸਵੀਕਾਰ ਕਰਦੇ ਹਨ ਕਿ ਉਹ ਅਜੇ ਵੀ ਸਿੱਖ ਰਹੀਆਂ ਹਨ।
ਸੁਕੀਤਾ ਕਹਿੰਦੇ ਹਨ, "ਅਸੀਂ ਮੁਕੰਮਲ ਮਾਪੇ ਨਹੀਂ ਹਾਂ, ਪਰ ਅਸੀਂ ਜੋ ਸਭ ਤੋਂ ਵੱਡਾ ਸਬਕ ਸਿੱਖਿਆ ਹੈ ਉਹ ਹੈ ਰੁਟੀਨ ਦੀ ਪਾਲਣਾ ਕਰਨਾ ਹੈ। ਇਹ ਹਰ ਕਿਸੇ ਲਈ ਚੀਜ਼ਾਂ ਨੂੰ ਆਸਾਨ ਬਣਾਉਂਦਾ ਹੈ।"
ਉਧਰ ਪ੍ਰੋਫੈਸਰ ਦਿਮਿਤਰੀਓ ਦਾ ਬੱਚਿਆਂ ਅਤੇ ਮਾਪਿਆਂ ਦੋਵਾਂ ਲਈ ਸੰਦੇਸ਼ ਹੈ।
"ਮੈਂ ਹਮੇਸ਼ਾ ਕਹਿੰਦੀ ਹਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਕਰਦੇ ਹੋ, ਜਦੋਂ ਤੱਕ ਤੁਸੀਂ ਚੰਗੀ ਤਰ੍ਹਾਂ ਸੌਂਦੇ ਹੋ, ਵਧੀਆ ਨੀਂਦ ਲੈਂਦੇ ਹੋ ਅਤੇ ਇਸ ਦੇ ਮਹੱਤਵ ਨੂੰ ਸਮਝਦੇ ਹੋ।"
"ਤੁਹਾਨੂੰ ਖਾਣ ਦੀ ਲੋੜ ਹੈ ਅਤੇ ਰੱਜ ਕੇ ਸੌਣ ਦੀ ਲੋੜ ਹੈ। ਤੁਹਾਡੀ ਜ਼ਿੰਦਗੀ ਦੀਆਂ ਇਹੀ ਦੋ ਚੀਜ਼ਾਂ ਸਭ ਤੋਂ ਵੱਧ ਅਹਿਮ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












