ਮੁਕੇਸ਼ ਅੰਬਾਨੀ ਨੇ ਅਨੰਤ-ਰਾਧਿਕਾ ਦੇ ਵਿਆਹ 'ਚ ਦੇਸੀ-ਵਿਦੇਸ਼ੀ ਸਿਤਾਰਿਆਂ ਦੀ ਹਾਜ਼ਰੀ ਰਾਹੀਂ ਕੀ ਸੁਨੇਹਾ ਦਿੱਤਾ

ਅੰਬਾਨੀ ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਸ਼ੁੱਕਰਵਾਰ ਨੂੰ ਰਾਧਿਕਾ ਮਰਚੈਂਟ ਨਾਲ ਹੋ ਗਿਆ ਹੈ
    • ਲੇਖਕ, ਨਿਖਿਲ ਇਨਾਮਦਾਰ
    • ਰੋਲ, ਬੀਬੀਸੀ ਪੱਤਰਕਾਰ

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਵਿੱਚ ਸੁਰਖੀਆਂ ਵਿੱਚ ਹਨ।

ਅਜਿਹਾ ਨਹੀਂ ਇਸ ਲਈ ਨਹੀਂ ਕਿ ਉਨ੍ਹਾਂ ਨੇ ਕੋਈ ਵੱਡੀ ਪ੍ਰਾਪਤੀ ਕੀਤੀ ਹੈ ਜਾਂ ਕੋਈ ਵੱਡਾ ਦਾਨ ਕੀਤਾ ਹੈ, ਬਲਕਿ ਇਸ ਲਈ ਕਿ ਉਨ੍ਹਾਂ ਦੇ ਪੁੱਤਰ ਦੇ ਸ਼ਾਨਦਾਰ ਵਿਆਹ ਨੇ ਪੂਰੇ ਦੇਸ਼ ਅਤੇ ਦੁਨੀਆ ਦਾ ਧਿਆਨ ਖਿੱਚਿਆ ਹੈ।

ਮਾਰਚ ਵਿੱਚ ਸ਼ੁਰੂ ਹੋਈ ਪ੍ਰੀ-ਵੈਡਿੰਗ ਪਾਰਟੀਆਂ ਨੇ ਅੰਬਾਨੀ ਪਰਿਵਾਰ ਨੂੰ ਨਾਸ਼ਤੇ, ਲੰਚ ਅਤੇ ਡਿਨਰ ਟੇਬਲ 'ਤੇ ਚਰਚਾ ਦੇ ਕੇਂਦਰ ਵਿੱਚ ਲਿਆਂਦਾ ਹੋਇਆ ਹੈ।

ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਸ਼ੁੱਕਰਵਾਰ ਨੂੰ ਰਾਧਿਕਾ ਮਰਚੈਂਟ ਨਾਲ ਹੋ ਗਿਆ ਹੈ।

ਇਹ ਵਿਆਹ ਮੁੰਬਈ ਦੇ ਇੱਕ ਫੈਮਿਲੀ ਕਨਵੈਨਸ਼ਨ ਸੈਂਟਰ ਵਿੱਚ ਹੋਇਆ ਅਤੇ ਇਸੇ ਨਾਲ ਦੁਨੀਆ ਭਰ ਵਿੱਚ ਹੋ ਰਹੇ ਪਿਛਲੇ ਛੇ ਮਹੀਨਿਆਂ ਦੇ ਜਸ਼ਨਾਂ ਦੀ ਸਮਾਪਤੀ ਵੀ ਹੋ ਗਈ ਹੈ।

ਭਾਰਤੀ ਵਿਆਹ ਸ਼ਾਨਦਾਰ ਹੋ ਸਕਦੇ ਹਨ, ਪਰ ਅੰਬਾਨੀਆਂ ਦੇ ਵੱਡੇ ਪੈਮਾਨੇ ਅਤੇ ਆਕਾਰ ਨੇ ਪਿਛਲੇ ਸ਼ਾਹੀ ਪਰਿਵਾਰਾਂ ਵਿਆਹਾਂ ਦੇ ਜਸ਼ਨਾਂ ਦੇ ਜੋਸ਼ ਨੂੰ ਫਿੱਕਾ ਕਰ ਦਿੱਤਾ ਹੈ।

ਅੰਬਾਨੀ ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਕੇਸ਼ ਅੰਬਾਨੀ ਦੀ ਆਪਣੇ ਪਰਿਵਾਰ ਨਾਲ ਅਨੰਤ ਅੰਬਾਨੀ ਦੇ ਵਿਆਹ ਦੀ ਤਸਵੀਰ

ਹਰੇਕ ਪਾਰਟੀ ਵਿੱਚ ਬਾਲੀਵੁੱਡ ਦੇ ਪ੍ਰਮੁੱਖ ਸਿਤਾਰਿਆਂ ਦੀ ਮੌਜੂਦਗੀ, ਰਿਹਾਨਾ ਅਤੇ ਜਸਟਿਨ ਬੀਬਰ ਵਰਗੇ ਗਲੋਬਲ ਪੌਪ-ਸਿਤਾਰਿਆਂ ਦੇ ਲੱਖਾਂ ਡਾਲਰ ਦੇ ਪ੍ਰਦਰਸ਼ਨ ਅਤੇ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਵੀਵੀਆਈਪੀ ਪਤਵੰਤਿਆਂ ਦੀ ਭੀੜ, ਪਪਰਾਜ਼ੀਆਂ (ਤਸਵੀਰਾਂ ਖਿੱਚਣ ਅਤੇ ਖ਼ਬਰਾਂ ਲੈਣ ਵਾਲੇ ਲੋਕ) ਲਈ ਕਾਫ਼ੀ ਦਿਲਚਸਪ ਰਿਹਾ।

ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਕੁਝ ਗਲੋਬਲ ਕੁਲੀਨ ਯਾਨਿ ਦੁਨੀਆਂ ਦੇ ਅਮੀਰ ਲੋਕਾਂ 'ਤੇ ਝਾਤ ਮਾਰੋ, ਜਿਸ ਵਿੱਚ ਮੇਟਾ ਦੇ ਮਾਰਕ ਜ਼ਕਰਬਰਗ, ਸੈਮਸੰਗ ਦੇ ਸੀਈਓ ਹਾਨ-ਜੋਂਗ ਹੀ, ਬਿਲ ਗੇਟਸ, ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਧੀ ਇਵਾਂਕਾ, ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਸਰ ਟੋਨੀ ਬਲੇਅਰ, ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਅਤੇ ਕਾਰਦਾਸ਼ੀਅਨ ਭੈਣਾਂ, ਇਨ੍ਹਾਂ ਦੀ ਸੂਚੀ ਕਾਫੀ ਲੰਬੀ ਹੈ।

ਦਿ ਬਿਲੀਨੇਅਰ ਰਾਜ: ਏ ਜਰਨੀ ਥਰੂ ਇੰਡੀਆਜ਼ ਨਿਊ ਗਿਲਡ ਏਜ ਦੇ ਲੇਖਕ ਜੇਮਜ਼ ਕਰੈਬਟ੍ਰੀ ਨੇ ਬੀਬੀਸੀ ਨੂੰ ਦੱਸਿਆ, “ਇਹ ਬਹੁਤ ਮਸਰੂਫ਼ ਲੋਕ ਹਨ। ਉਹ ਸਿਰਫ਼ ਮੌਜ-ਮਸਤੀ ਕਰਨ ਲਈ ਨਹੀਂ ਆ ਰਹੇ ਹਨ।”

“ਇਹ ਤੁਹਾਨੂੰ ਦੱਸਦਾ ਹੈ ਕਿ ਵਿਸ਼ਵ ਵਪਾਰਕ ਆਗੂਆਂ ਦਾ ਮੰਨਣਾ ਹੈ ਕਿ ਅੰਬਾਨੀ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਨ ਅਤੇ ਉਹ ਭਾਰਤ ਨੂੰ ਇੱਕ ਬਹੁਤ ਵੱਡੇ ਬਾਜ਼ਾਰ ਵਜੋਂ ਦੇਖਦੇ ਹਨ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਇਹ ਵੀ ਪੜ੍ਹੋ-

ਅੰਬਾਨੀ ਪਰਿਵਾਰ

ਅੰਬਾਨੀ ਨੂੰ ਅਕਸਰ ਭਾਰਤ ਦਾ ਸਭ ਤੋਂ ਪ੍ਰਮੁੱਖ ਕਾਰੋਬਾਰੀ ਪਰਿਵਾਰ ਦੱਸਿਆ ਜਾਂਦਾ ਹੈ।

ਉਹ ਰਿਲਾਇੰਸ ਇੰਡਸਟਰੀਜ਼ ਦਾ ਮਾਲਕ ਹੈ, ਜੋ ਕਿ ਤੇਲ ਤੋਂ ਲੈ ਕੇ ਦੂਰਸੰਚਾਰ ਤੱਕ ਦੇ ਕਾਰੋਬਾਰਾਂ ਵਾਲਾ ਇੱਕ ਸਮੂਹ ਹੈ।

ਇਸ ਦੀ ਸਥਾਪਨਾ ਮੁਕੇਸ਼ ਅੰਬਾਨੀ ਦੇ ਪਿਤਾ ਧੀਰੂਭਾਈ ਅੰਬਾਨੀ ਨੇ ਕੀਤੀ ਸੀ।

ਉਹ ਇੱਕ ਅਜਿਹੇ ਵਿਵਾਦਿਤ ਵਿਰਸੇ ਵਾਲੇ ਵਿਅਕਤੀ ਸਨ, ਜਿਸਨੇ ਉਦਾਰਵਾਦੀ ਨੀਤੀਆਂ ਦੇ ਸਮੇਂ ਤੋਂ ਪਹਿਲਾਂ ਸਾਰੇ ਹਾਲਾਤ ਦੀਆਂ ਰੋਕਾਂ ਨੂੰ ਲੰਘ ਕੇ ਆਪਣਾ ਵੱਡਾ ਰੁਤਬਾ ਹਾਸਿਲ ਕਰ ਲਿਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਕੰਪਨੀ ਦੇ ਹਿੱਸੇਦਾਰਾਂ ਲਈ ਬਹੁਤ ਸਾਰੀ ਜਾਇਦਾਦ ਤੇ ਧਨ ਇਕੱਠਾ ਕਰ ਲਿਆ।

2002 ਵਿੱਚ ਧੀਰੂਭਾਈ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਜਿਸ ਸਾਮਰਾਜ ਦੀ ਸਥਾਪਨਾ ਕੀਤੀ ਸੀ, ਉਹ ਉਨ੍ਹਾਂ ਦੇ ਦੋ ਪੁੱਤਰਾਂ - ਅਨਿਲ ਅਤੇ ਮੁਕੇਸ਼ ਵਿੱਚ ਵੰਡਿਆ ਗਿਆ ਸੀ।

ਇਸ ਦਾ ਭਾਰਤ ਦੀ ਸਭ ਤੋਂ ਮੁਸ਼ਕਲ ਉਤਰਾਧਿਕਾਰੀ ਲੜਾਈ ਵਜੋਂ ਵੀ ਜਾਣਿਆ ਜਾਂਦਾ ਹੈ।

ਉਦੋਂ ਤੋਂ, ਭਰਾਵਾਂ ਦੀ ਕਿਸਮਤ ਬਦਲ ਗਈ ਹੈ ਛੋਟੇ ਅਨਿਲ ਨੇ ਦੀਵਾਲੀਆਪਨ ਦਾ ਐਲਾਨ ਕੀਤਾ ਹੋਇਆ ਹੈ।

ਮੁਕੇਸ਼ ਨੇ ਰਿਲਾਇੰਸ ਦੇ ਮੁੱਖ ਆਧਾਰ - ਪੈਟਰੋ ਕੈਮੀਕਲਜ਼ ਵਿੱਚ ਆਪਣੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਕਾਰੋਬਾਰਾਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ।

ਗੁਜਰਾਤ ਦੇ ਕਸਬੇ ਜਾਮਨਗਰ ਵਿੱਚ ਉਨ੍ਹਾਂ ਦਾ ਤੇਲ ਰਿਫਾਇਨਰੀ ਕਾਰਖਾਨਾ, ਦੁਨੀਆ ਵਿੱਚ ਸਭ ਤੋਂ ਵੱਡਾ ਕਾਰਖ਼ਾਨਾ ਮੰਨਿਆ ਜਾਂਦਾ ਹੈ।

ਹਾਲ ਹੀ ਦੇ ਸਾਲਾਂ ਵਿੱਚ, ਰਿਲਾਇੰਸ ਨੇ ਵੈਲੇਨਟੀਨੋ ਤੋਂ ਵਰਸਾਚੇ ਅਤੇ ਬਰਬਰੀ ਤੋਂ ਬੋਟੇਗਾ ਤੱਕ ਦੁਨੀਆ ਦੇ ਕੁਝ ਸਭ ਤੋਂ ਮਸ਼ਹੂਰ ਲਗਜ਼ਰੀ ਬਰਾਡਾਂ ਨੂੰ ਭਾਰਤ ਲਿਆਂਦਾ ਹੈ।

ਇਵਾਂਕਾ ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਜੇਰੇਡ ਕੁਸ਼ਨਰ ਮਾਰਚ ਵਿੱਚ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ

ਹੋਰ ਚੀਜ਼ਾਂ ਦੇ ਨਾਲ ਹੀ, ਕੰਪਨੀ ਕੋਲ ਦੁਨੀਆਂ ਦੇ ਸਭ ਤੋਂ ਮਹਿੰਗੇ ਕ੍ਰਿਕਟ ਟੂਰਨਾਮੈਂਟ ਅਤੇ ਆਈਕੌਨਿਕ ਬ੍ਰਿਟੇਸ਼ ਟੁਆਏ ਰੀਟੇਲਰ ਹੈਮਲੇਜ਼ ਦੀ ਟੀਮ ਦਾ ਮਾਲਿਕਾਨਾ ਹੱਕ ਹੈ ।

2021 ਵਿੱਚ, ਇਸ ਨੇ ਬਕਿੰਘਮਸ਼ਾਇਰ ਵਿੱਚ ਇਤਿਹਾਸਕ ਕੰਟਰੀ ਕਲੱਬ ਸਟੋਕ ਪਾਰਕ ਨੂੰ 57 ਮਿਲੀਅਨ ਡਾਲਰ ਵਿੱਚ ਹਾਸਲ ਕੀਤਾ।

ਇਸ ਸਾਲ ਦੇ ਸ਼ੁਰੂ ਵਿੱਚ, ਰਿਲਾਇੰਸ ਨੇ ਡਿਜ਼ਨੀ ਨਾਲ ਆਪਣੇ ਮਨੋਰੰਜਨ ਪਲੇਟਫਾਰਮਾਂ ਨੂੰ ਮਿਲਾਉਣ ਲਈ ਇੱਕ ਸਮਝੌਤਾ ਕੀਤਾ ਸੀ। ਇਹ ਇੱਕ ਅਜਿਹਾ ਸੌਦਾ ਹੈ, ਜੋ ਮੁਕੇਸ਼ ਅੰਬਾਨੀ ਨੂੰ ਡਿਜੀਟਲ ਸਟ੍ਰੀਮਿੰਗ ਸਪੇਸ ਵਿੱਚ ਇੱਕ ਮਜ਼ਬੂਤ ਖਿਡਾਰੀ ਬਣਾਉਂਦਾ ਹੈ, ਜਿਸ ਵਿੱਚ ਕ੍ਰਿਕਟ ਟੂਰਨਾਮੈਂਟਾਂ ਅਤੇ ਕੌਮਾਂਤਰੀ ਸ਼ੋਅਜ਼ ਦੇ ਅਧਿਕਾਰ ਹਨ।

ਪਰ ਸਮੂਹ ਨੇ ਅਸਲ ਵਿੱਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਆਪਣੀ ਖਰੀਦਦਾਰੀ ਦੀ ਸ਼ੁਰੂਆਤ ਕੀਤੀ, ਜਦੋਂ ਇਸਨੂੰ ਮੇਟਾ ਅਤੇ ਗੂਗਲ ਸਮੇਤ ਇੱਕ ਦਰਜਨ ਤੋਂ ਵੱਧ ਗਲੋਬਲ ਖਿਡਾਰੀਆਂ ਤੋਂ ਅਰਬਾਂ ਡਾਲਰ ਦਾ ਨਿਵੇਸ਼ ਪ੍ਰਾਪਤ ਹੋਇਆ।

ਮੇਟਾ ਦੇ ਨਾਲ ਜੁੜਨ ਦੀ ਯੋਜਨਾ ਭਾਰਤ ਵਿੱਚ ਵੱਟਸਐਪ ਦੇ 400 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਨੂੰ ਇਸਦੇ ਔਨਲਾਈਨ ਕਰਿਆਨਾ ਪਲੇਟਫਾਰਮ ਜੀਓਮਾਰਟ ਨਾਲ ਜੋੜਨ ਦੀ ਹੈ।

ਕੰਪਨੀ ਦੀ ਰਣਨੀਤੀ ਨੇ ਨੈੱਟਫਲਿਕਸ ਅਤੇ ਐਮਾਜ਼ਾਨ ਵਰਗੇ ਵਿਦੇਸ਼ੀ ਪ੍ਰਿਵੇਸ਼ਕਾਂ ਲਈ ਵੱਡੀ ਚੁਣੌਤੀ ਖੜੀ ਕੀਤੀ ਹੈ ।

ਬਿਲ ਗੇਟਸ ਆਪਣੀ ਦੋਸਤ ਪੌਲਾ ਹਰਡ, ਅਨੰਤ ਅੰਬਾਨੀ ਅਤੇ ਮੁਕੇਸ਼ ਅੰਬਾਨੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬਿਲ ਗੇਟਸ ਆਪਣੀ ਦੋਸਤ ਪੌਲਾ ਹਰਡ, ਅਨੰਤ ਅੰਬਾਨੀ ਅਤੇ ਮੁਕੇਸ਼ ਅੰਬਾਨੀ ਨਾਲ

ਨਿੱਜੀ ਤੌਰ 'ਤੇ, ਵਿਦੇਸ਼ੀ ਕੰਪਨੀਆਂ ਜੋ ਰਿਲਾਇੰਸ ਦੇ ਮੁਕਾਬਲੇ ਵਿੱਚ ਹਨ, ਕਦੇ-ਕਦੇ ਬਰਾਬਰ ਮੌਕਾ ਨਾ ਮਿਲਣ ਦੀ ਸ਼ਿਕਾਇਤ ਕਰਦੀਆਂ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਅੰਬਾਨੀ ਉਨ੍ਹਾਂ ਕੁਝ ਚੋਣਵੇਂ ਲੋਕਾਂ ਵਿੱਚੋਂ ਹਨ, ਜਿਨ੍ਹਾਂ ਨੂੰ ਸਥਾਨਕ ਕਾਰੋਬਾਰੀਆਂ ਨੂੰ ਤਰਜੀਹੀ ਠੇਕੇ ਦੇਣ ਦੀ ਭਾਰਤ ਸਰਕਾਰ ਦੀ ਨੀਤੀ ਤੋਂ ਲਾਭ ਮਿਲ ਰਿਹਾ ਹੈ।

ਮਿਸਟਰ ਕ੍ਰੈਬਟ੍ਰੀ ਕਹਿੰਦੇ ਹਨ, “ਵਿਦੇਸ਼ੀ ਖਿਡਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ, ਉਹ ਜਾਂ ਤਾਂ ਰਿਲਾਇੰਸ ਨਾਲ ਲੜ ਸਕਦੇ ਹਨ ਜਾਂ ਫਿਰ ਸਮਝੌਤਾ ਕਰ ਸਕਦੇ ਹਨ,ਜ਼ਕਰਬਰਗ ਨੇ ਉਨ੍ਹਾਂ ਦਾ ਸਹਿਯੋਗੀ ਬਣਨਾ ਚੁਣਿਆ ਜਦਕਿ ਐਮਾਜ਼ਨ ਨੇ ਮੁਕਾਬਲਾ ਕਰਨ ਫੈਸਲਾ ਲਿਆ । ਪਰ ਅਕਸਰ ਇਹ ਲੜਾਈਆਂ ਬਹੁਤ ਮਹਿੰਗੀਆਂ ਪੈਂਦੀਆਂ ਹਨ ਅਤੇ ਵਿਦੇਸ਼ੀਆਂ ਨੂੰ ਇਸ ਵਿੱਚ ਅਕਸਰ ਨੁਕਸਾਨ ਹੁੰਦਾ ਹੈ।”

ਹੁਣ, ਮੁਕੇਸ਼ ਅੰਬਾਨੀ ਦਾ ਅਗਲਾ ਟੀਚਾ ਵਿੱਤੀ ਸਹੂਲਤਾਂ ਦੇਣ ਦਾ ਹੈ, ਰਿਲਾਇੰਸ ਧਨ ਪ੍ਰਬੰਧਨ ਲਈ ਯੂਐੱਸ ਬੇਸਡ ਬਲੈਕ ਰੌਕ ਨਾਲ ਸਾਂਝਾ ਉੱਦਮ ਸ਼ੁਰੂ ਕਰਨ ਵਾਲੀ ਹੈ ।

ਅੰਬਾਨੀਆਂ ਦੇ ਲਈ ਇਹ ਹੈਰਾਨ ਕਰਨ ਵਾਲਾ ਨਹੀਂ ਹੈ, ਇਹ ਵਿਆਹ ਨਾਲੋਂ ਕਿਤੇ ਵੱਧ ਕਿ ਹੈ ।

ਰਾਧਿਕਾ ਮਰਚੈਂਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਾਧਿਕਾ ਮਰਚੈਂਟ (ਸੈਂਟਰ) ਫਾਰਮਾ ਕਾਰੋਬਾਰੀਆਂ ਦੀ ਧੀ ਹੈ

ਬਰਾਂਡ ਰਣਨੀਤੀ ਮਾਹਿਰ ਹਰੀਸ਼ ਬਾਈਜੋਰ ਕਹਿੰਦੇ ਹਨ ਕਿ ਇਹ ਤਾਕਤ ਦੀ ਨੁਮਾਇਸ਼ ਹੈ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਹਨ।

“ਇਹ ਦਰਸਾਉਂਦਾ ਹੈ ਕਿ ਪਰਿਵਾਰ ਇੱਕ ਚੁੰਬਕ ਦੀ ਤਰ੍ਹਾਂ ਹੈ, ਜੋ ਹਰ ਤਰ੍ਹਾਂ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਹੈ-ਵਪਾਰ, ਸਿਆਸਤ ਅਤੇ ਮਨੋਰੰਜਨ।”

ਅੱਗੇ ਉਹ ਕਹਿੰਦੇ ਹਨ ਕਿ ਮੀਡੀਆ ਇਸ ਦੀ ਚਮਕ-ਦਮਕ ਦੁਆਲੇ ਘੁੰਮ ਰਿਹਾ ਹੈ, ਇਹ ਵੀ ਉਨ੍ਹਾਂ ਲਈ ਇੱਕ ਰਾਹ ਹੈ ਇਸ ਨੂੰ ਨਿੱਜੀ ਸਮਾਗਮ ਬਣਾਉਣ ਦਾ “ਇੱਥੋਂ ਤੱਕ ਪੂਰੇ ਵਿਸ਼ਵ ਲਈ ਨਿੱਜੀ ਬਣਾਉਣ ਦਾ” -ਜਿਵੇਂ ਕਿ ਰਿਲਾਇੰਸ ਉਤਪਾਦਾਂ ਅਤੇ ਖਪਤਕਾਰ - ਜਿਨ੍ਹਾਂ ਨੂੰ ਕਦੇ ਵੀ ਸੱਦਾ ਨਹੀਂ ਮਿਲਿਆ ਹੋਵੇਗਾ ।

ਜੇਕਰ ਅੰਬਾਨੀਆਂ ਦੇ ਪੁਰਖੇ ਧੀਰੂਭਾਈ ਨੂੰ ਭਾਰਤ ਦੇ ਪ੍ਰਚੂਨ ਨਿਵੇਸ਼ਕਾਂ ਲਈ ਸਟਾਕ ਮਾਰਕਿਟ ਦੀ ਸ਼ੁਰੂਆਤ ਕਰਨ ਦਾ ਸਿਹਰਾ ਦਿੱਤਾ ਗਿਆ ਸੀ, ਤਾਂ ਉਨ੍ਹਾਂ ਦੇ ਪੁੱਤਰ ਮੁਕੇਸ਼ ਨੂੰ ਆਪਣੇ ਕਾਰੋਬਾਰਾਂ ਅਤੇ ਔਸਤ ਭਾਰਤੀ ਖਪਤਕਾਰਾਂ ਵਿਚਕਾਰ ਅਣਗਿਣਤ ਸੰਪਰਕ ਬਣਾਉਣ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।

ਅੱਜ ਭਾਰਤੀ ਜੋ ਵੀ ਵਰਤਦੇ ਹਨ, ਉਹਨਾਂ ਦੇ ਸ਼ੋਅ ਤੋਂ ਲੈ ਕੇ ਉਹਨਾਂ ਦੇ ਪਹਿਨਣ ਵਾਲੇ ਕੱਪੜਿਆਂ ਤੱਕ ਅਤੇ ਸੰਭਾਵਤ ਤੌਰ 'ਤੇ ਭਵਿੱਖ ਵਿੱਚ ਉਹ ਕਿਸ ਤਰ੍ਹਾਂ ਦਾ ਲੈਣ-ਦੇਣ ਕਰਨਗੇ,ਇਸ ਦਾ ਇੱਕ ਵੱਡਾ ਹਿੱਸਾ ਅੰਬਾਨੀ ਦੇ ਕਾਰੋਬਾਰ ਤੋਂ ਆਉਂਦਾ ਹੈ।

ਇਹੀ ਕਾਰਨ ਹੈ ਕਿ ਪਰਿਵਾਰ ਲਈ ਭਾਰਤ ਦੇ ਵਧਦੇ ਖਪਤਕਾਰ ਵਰਗ ਲਈ ਆਪਣੇ ਬਰਾਂਡ ਦੀ ਮਾਰਕੀਟਿੰਗ ਕਰਨ ਲਈ ਇੱਕ ਚਮਕ-ਦਮਕ ਵਾਲੇ ਵਿਆਹ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਸੀ।

ਅਤੇ ਯਕੀਨਨ, ਵਿਆਹ ਨੇ ਭਾਰਤ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਮੋਹ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)