ਊਸ਼ਾ ਚਿਲੁਕੁਰੀ ਕੌਣ ਹਨ, ਜੋ ਉਪ ਰਾਸ਼ਟਰਪਤੀ ਅਹੁਦੇ ਲਈ ਟਰੰਪ ਦੇ ਉਮੀਦਵਾਰ ਜੇਡੀ ਵੈਂਸ ਦੀ ਪਤਨੀ ਤੇ ਅਧਿਆਤਮਕ 'ਗੁਰੂ' ਹਨ

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੌਨਲਡ ਟਰੰਪ ਨੇ ਜੇਡੀ ਵੈਂਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।
ਉਪ ਰਾਸ਼ਟਰਪਤੀ ਦੇ ਉਮੀਦਵਾਰ ਬਣਨ ਦੇ ਇਲਾਵਾ ਜੇਡੀ ਵੈਂਸ ਦੀਆਂ ਕਈ ਹੋਰ ਪਛਾਣਾਂ ਵੀ ਹਨ ।
ਉਹ ਓਹਾਇਓ ਤੋਂ ਸੀਨੇਟਰ ਹਨ, ਜੇਡੀ ਵੈਂਸ ਲੇਖਕ, ਨਿਰਦੇਸ਼ਕ ਅਤੇ ਡੌਨਲਡ ਟਰੰਪ ਦੇ ਅਲੋਚਕ ਰਹਿ ਚੁੱਕੇ ਹਨ ।
ਜੇਡੀ ਵੈਂਸ ਨੇ ਭਾਰਤੀ ਮੂਲ ਦੀ ਊਸ਼ਾ ਚਿਲੁਕੁਰੀ ਨਾਲ ਸਾਲ 2014 ਵਿੱਚ ਵਿਆਹ ਕੀਤਾ ਸੀ ।
ਦੋਵਾਂ ਦੀ ਮੁਲਾਕਾਤ ਸਾਲ 2010 ਵਿੱਚ ਯੇਲ ਯੂਨੀਵਰਸਿਟੀ ਵਿੱਚ ਹੋਈ ਸੀ, ਊਸ਼ਾ ਅਤੇ ਜੇਡੀ ਵੈਂਸ ਦੇ ਤਿੰਨ ਬੱਚੇ ਈਵਾਨ, ਵਿਵੇਕ ਅਤੇ ਮੀਰਾਬੇਲ ਹਨ ।

ਵਾਂਸ ਦਾ ਭਾਰਤ ਨਾਲ ਰਿਸ਼ਤਾ
ਊਸ਼ਾ ਦੇ ਮਾਪੇ ਭਾਰਤ ਤੋਂ ਅਮਰੀਕਾ ਜਾ ਵਸੇ ਸੀ, ਊਸ਼ਾ ਦਾ ਪਾਲਣ ਪੋਸ਼ਣ ਸੇਨਡਿਯਾਗੋ ਵਿੱਚ ਹੋਇਆ ।
ਊਸ਼ਾ ਦਾ ਬੈਕਗ੍ਰਾਊਂਡ ਆਪਣੇ ਪਤੀ ਨਾਲੋਂ ਕਾਫੀ ਵੱਖ ਸੀ, ਊਸ਼ਾ ਨੇ ਯੇਲ ਤੋਂ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਕੈਮਬ੍ਰਿਜ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕੀਤੀ ।
ਉਹ ਸੁਪਰੀਮ ਕੋਰਟ ਦੇ ਮੁੱਖ ਜੱਜ ਜੌਨ ਰੌਬਰਟਸ ਦੀ ਕਲਰਕ ਦੇ ਤੌਰ ਉੱਤੇ ਵੀ ਕੰਮ ਕਰ ਚੁੱਕੇ ਹਨ ।
ਇਨ੍ਹੀ ਦਿਨੀਂ ਊਸ਼ਾ ਵਕਾਲਤ ਕਰ ਰਹੇ ਹਨ ।
ਜੇਡੀ ਵੈਂਸ ਕਈ ਵਾਰ ਆਪਣੀ ਪਤਨੀ ਊਸ਼ਾ ਦੀ ਤਰੀਫ ਕਰਦੇ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਆਪਣੀ ਯੇਲ ਦੀ 'ਅਧਿਆਤਮਕ ਗੁਰੂ' ਦੱਸਦੇ ਹਨ ।

ਤਸਵੀਰ ਸਰੋਤ, Getty Images
ਫੌਕਸ ਨਿਊਜ਼ ਨੂੰ ਲੰਘੇ ਮਹੀਨੇ ਦਿੱਤੇ ਇੰਟਰਵਿਊ ਵਿੱਚ ਊਸ਼ਾ ਨੇ ਕਿਹਾ ਸੀ-“ਮੈਨੂੰ ਜੇਡੀ 'ਤੇ ਭਰੋਸਾ ਹੈ,ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ , ਅਸੀਂ ਦੇਖਦੇ ਹਾਂ ਕਿ ਸਾਡੇ ਜੀਵਨ ਵਿੱਚ ਕੀ ਹੁੰਦਾ ਹੈ”
ਸੀਐੱਨਐੱਨ ਦੀ ਰਿਪੋਰਟ ਦੇ ਮੁਤਾਬਿਕ-ਜੇਡੀ ਵੈਂਸ ਨੇ ਊਸ਼ਾ ਦੇ ਬਾਰੇ ਵਿੱਚ ਲਿਖਿਆ ਸੀ , “ਉਹ ਉਨ੍ਹਾਂ ਸਵਾਲਾਂ ਨੂੰ ਸਮਝ ਜਾਂਦੀ ਹੈ ਜੋ ਮੈਨੂੰ ਪਤਾ ਵੀ ਨਹੀਂ ਹੁੰਦੇ, ਊਸ਼ਾ ਹਮੇਸ਼ਾ ਉਨ੍ਹਾਂ ਮੌਕਿਆਂ ਨੂੰ ਹਾਸਿਲ ਕਰਨ ਦੇ ਲਈ ਕਹਿੰਦੀ ਹੈ, ਜਿੰਨ੍ਹਾਂ ਦੇ ਹੋਣ ਦੇ ਬਾਰੇ ਮੈਨੂੰ ਪਤਾ ਵੀ ਨਹੀਂ ਹੁੰਦਾ।”
ਜੇਡੀ ਵੈਂਸ ਨੇ ਕਿਹਾ-ਲੋਕਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਉਹ ਕਿੰਨੀ ਕਮਾਲ ਦੀ ਹੈ, ਊਸ਼ਾ ਇੱਕ ਹਜ਼ਾਰ ਪੰਨਿਆਂ ਦੀ ਕਿਤਾਬ ਕੁਝ ਘੰਟਿਆਂ ਵਿੱਚ ਪੂਰੀ ਕਰ ਸਕਦੀ ਹੈ ।
ਟਰੰਪ 'ਤੇ ਜੇਡੀ ਵੈਂਸ ਦੇ ਪੁਰਾਣੇ ਬਿਆਨ

ਤਸਵੀਰ ਸਰੋਤ, Getty Images
ਜੇਡੀ ਵੈਂਸ ਹੁਣ ਭਾਵੇਂ ਰਾਸ਼ਟਰਪਤੀ ਚੋਣ ਦੀ ਰੇਸ ਵਿੱਚ ਟਰੰਪ ਦੇ ਸਾਥੀ ਬਣ ਗਏ ਸਨ, ਪਰ ਪਹਿਲਾਂ ਉਹ ਟਰੰਪ ਦੀ ਖੁੱਲ੍ਹ ਕੇ ਅਲੋਚਨਾ ਕਰਦੇ ਰਹੇ ਹਨ ।
ਇਸ ਦੀ ਝਲਕ ਤੁਸੀਂ ਜੇਡੀ ਵਾਂਸ ਦੇ ਇੰਨ੍ਹਾਂ ਬਿਆਨਾਂ ਵਿੱਚ ਦੇਖ ਸਕਦੇ ਹੋ
“ਮੈਂ ਕਦੇ ਟਰੰਪ ਨੂੰ ਪਸੰਦ ਨਹੀਂ ਕੀਤਾ”
“ਹੇ ਈਸ਼ਵਰ, ਕੀ ਬੇਵਕੂਫ ਹੈ”
“ਮੈਨੂੰ ਟਰੰਪ ਨਿੰਦਣਯੋਗ ਲੱਗਦੇ ਹਨ”
ਇਹ ਗੱਲਾਂ ਜੇਡੀ ਵੈਂਸ ਨੇ ਆਪਣੇ ਕਈ ਇੰਟਰਵਿਊਜ਼ ਅਤੇ ਟਵਿੱਟਰ(ਐਕਸ) 'ਤੇ ਸਾਲ 2016 ਵਿੱਚ ਕਹੀਆਂ ਸਨ ।
ਇਹ ਉਹ ਵੇਲਾ ਸੀ , ਜਦੋਂ ਉਨ੍ਹਾਂ ਦੀ ਯਾਦਾਂ ਦੀ ਕਿਤਾਬ 'ਹਿਲਬਿਲੀ ਏਲੀਗੀ' ਸਿਰਲੇਖ ਹੇਠ ਛਪਣ ਉੱਤੇ ਜੇਡੀ ਵੈਂਸ ਨੂੰ ਸ਼ੌਹਰਤ ਮਿਲੀ ਸੀ ।
ਜੇਡੀ ਵੈਂਸ ਦੀ ਲਿਖੀ ਬੈਸਟ ਸੈਲਰ 'ਹਿਲਬਿਲੀ ਏਲੀਗੀ' ਕਿਤਾਬ 'ਤੇ ਫਿਲਮ ਵੀ ਬਣੀ ਹੈ , ਇਹ ਫਿਲਮ ਨੈੱਟਫਲਿਕਸ 'ਤੇ ਉਪਲੱਭਧ ਹੈ।
ਜੇਡੀ ਵੈਂਸ ਨੇ 2016 ਵਿੱਚ ਫੇਸਬੁੱਕ 'ਤੇ ਇੱਕ ਐਸੋਸੀਏਟ ਨੂੰ ਨਿੱਜੀ ਸੁਨੇਹੇ ਵਿੱਚ ਕਿਹਾ ਸੀ- “ਮੈਂ ਇਹ ਸੋਚਦਾ ਹਾਂ ਕਿ ਟਰੰਪ ਸਨਕੀ *** ਹੈ ਜਾਂ ਉਹ ਅਮਰੀਕਾ ਦੇ ਹਿਟਲਰ ਹਨ ।”
ਇਨ੍ਹਾਂ ਬਿਆਨਾਂ ਦੇ ਕੁਝ ਸਾਲ ਬਾਅਦ ਹੀ ਜੇਡੀ ਵੈਂਸ ਟਰੰਪ ਦੇ ਸਹਿਯੋਗੀ ਬਣ ਗਏ।

ਤਸਵੀਰ ਸਰੋਤ, Getty Images
ਜੇਡੀ ਵੈਂਸ ਓਹਾਇਓ ਤੋਂ ਪਹਿਲੀ ਵਾਰ ਸੀਨੇਟਰ ਬਣੇ, ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ 2028 ਦੀ ਰਾਸ਼ਟਰਪਤੀ ਚੋਣ ਵਿੱਚ ਜੇਡੀ ਵੈਂਸ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਵਾਲਿਆਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਨ ।
ਰਿਵਾਇਤੀ ਵੋਟਿੰਗ ਰਿਕਾਰਡ ਅਤੇ ਮਿਡ ਵੈਸਟਰਨ ਜੜ੍ਹਾਂ ਮਤਲਬ ਉੱਤਰੀ ਮੱਧ ਖੇਤਰ ਕਰਕੇ ਰਿਪਬਲਿਕਨ ਨੂੰ ਉਮੀਦ ਹੈ ਕਿ ਵੋਟਿੰਗ ਨੂੰ ਸਮਰਥਨ ਮਿਲੇਗਾ ।
ਜੇਡੀ ਵੈਂਸ ਦੇ ਬਾਰੇ ਵਿੱਚ ਕਿਹਾ ਜਾ ਸਕਦਾ ਹੈ ਕਿ ਬਦਲਾਅ ਉਨ੍ਹਾਂ ਦੀਆਂ ਆਦਤਾਂ ਵਿੱਚ ਸ਼ੁਮਾਰ ਹੈ ।
ਸਵਾਲ ਇਹ ਹੈ ਕਿ ਆਖ਼ਰ ਜੇਡੀ ਵੈਂਸ ਅਮਰੀਕੀ ਸਿਆਸਤ ਵਿੱਚ ਇੰਨੀ ਉੱਚਾਈ ਤੱਕ ਕਿਵੇਂ ਪਹੁੰਚੇ ?
ਕਿਤਾਬ, ਜਿਸ ਨੇ ਕੀਤਾ ਜੇਡੀ ਵੈਂਸ ਨੂੰ ਮਸ਼ਹੂਰ

ਤਸਵੀਰ ਸਰੋਤ, Getty Images
ਜੇਮਜ਼ ਡੇਵਿਡ ਬੋਮੈਨ ਮਤਲਬ ਜੇਡੀ ਵੈਂਸ ਦਾ ਜਨਮ ਓਹਾਇਓ ਵਿੱਚ ਹੋਇਆ, ਜਦੋਂ ਜੇਡੀ ਛੋਟੇ ਸਨ ਉਦੋਂ ਉਨ੍ਹਾਂ ਦੇ ਪਿਤਾ ਘਰ ਛੱਡ ਕੇ ਚਲੇ ਗਏ ਸੀ ।
ਜੇਡੀ ਨੂੰ ਉਨ੍ਹਾਂ ਦੇ ਦਾਦਾ, ਦਾਦੀ ਨੇ ਪਾਲਿਆ, ਜੇਡੀ ਉਨ੍ਹਾਂ ਨੂੰ ਮੰਮਾ ਅਤੇ ਪਾਪਾ ਬੁਲਾਉਂਦੇ ਸਨ ।
2016 ਦੇ ਆਪਣੀ ਯਾਦਾਂ ਦੀ ਕਿਤਾਬ 'ਹਿਲਬਿਲੀ ਏਲੀਗੀ' ਵਿੱਚ ਜੇਡੀ ਵੈਂਸ ਨੇ ਆਪਣੇ ਦਾਦਾ, ਦਾਦੀ ਬਾਰੇ ਪੂਰੀ ਸੰਵੇਦਨਸ਼ੀਲਤਾ ਨਾਲ ਲਿਖਿਆ ਸੀ ।
ਜੇਡੀ ਵੈਂਸ ਓਹਾਇਓ ਦੇ ਮਿਡਿਲ ਟਾਊਨ ਤੋਂ ਹਨ, ਜੇਕਰ ਉਹ ਆਪਣੇ ਪਰਿਵਾਰ ਦੀਆਂ ਜੜ੍ਹਾਂ ਪਰਬਤੀ ਇਲਾਕੇ ਏਪਲਾਚਿਆ ਦੀਆਂ ਦੱਸਦੇ ਹਨ, ਇਹ ਅਮਰੀਕਾ ਦੇ ਸਭ ਤੋਂ ਗਰੀਬ ਇਲਾਕਿਆਂ ਵਿੱਚੋਂ ਇੱਕ ਹੈ ।
ਜੇਡੀ ਵੈਂਸ ਨੇ ਇਸ ਅਡੀਸ਼ਨ ਵਿੱਚ ਆਪਣੇ ਦੋਸਤਾਂ, ਪਰਿਵਾਰ ਦੇ ਲਈ ਬੁਰੇ ਫੈਸਲਿਆਂ ਦੇ ਬਾਰੇ ਵਿੱਚ ਲਿਖਿਆ ਹੈ, ਜੇਡੀ ਵੈਂਸ ਨੇ ਰੂੜੀਵਾਦੀ ਰੁਖ਼ ਵੀ ਅਪਨਾਇਆ ।
ਵੈਂਸ ਨੇ ਇੰਨ੍ਹਾਂ ਲੋਕਾਂ ਨੂੰ ਸਰਕਾਰੀ ਮਦਦ 'ਤੇ ਨਿਰਭਰ, ਖਰਚੀਲਾ ਅਤੇ ਨਿਕੰਮਾ ਦੱਸਿਆ ਸੀ ।
ਵੈਂਸ ਨੇ ਲਿਖਿਆ ਕਿ ਏਪਲਾਚਿਆ ਦੇ ਲੋਕ ਖ਼ਰਾਬ ਹਲਾਤ ਵਿੱਚ ਅਤੇ ਬਦਤਰ ਤਰੀਕੇ ਨਾਲ ਪੇਸ਼ ਆਉਂਦੇ ਹਨ ਜਾਂ ਪ੍ਰਤੀਕਿਰਿਆ ਦਿੰਦੇ ਹਨ, ਇਹ ਲੋਕ ਅਜਿਹੇ ਸੱਭਿਆਚਾਰ ਤੋਂ ਆਏ ਲੋਕ ਸਨ, ਜੋ ਕਿਸੇ ਹਲਾਤ ਨਾਲ ਨਜਿੱਠਣ ਦੀ ਬਜਾਏ ਉਸ ਤੋਂ ਦੂਰੀ ਬਣਾਉਣ 'ਤੇ ਜ਼ੋਰ ਦਿੰਦੇ ।
ਕਿਤਾਬ ਵਿੱਚ ਵਾਂਸ ਨੇ ਲਿਖਿਆ-ਸੱਚ ਕੌੜਾ ਹੁੰਦਾ ਹੈ ਅਤੇ ਪਹਾੜੀ ਲੋਕਾਂ ਦੇ ਲਈ ਸਭ ਤੋਂ ਕਠੋਰ ਸੱਚ ਉਹ ਹੈ, ਜੋ ਉਨ੍ਹਾਂ ਨੂੰ ਖੁਦ ਕਹਿਣਾ ਚਾਹੀਦਾ ।
ਇਸ ਕਿਤਾਬ ਨੇ ਵੈਂਸ ਨੂੰ ਨਵੇਂ ਪੱਧਰ ਉੱਤੇ ਪਛਾਣ ਦਿੱਤੀ, ਇਹ ਕਿਤਾਬ ਹੁਣ ਬੈਸਟ ਸੈਲਰ ਬਣ ਚੁੱਕੀ ਹੈ ।
ਕਿਤਾਬ ਦੇ ਆਉਣ ਤੋਂ ਪਹਿਲਾਂ ਜੇਡੀ ਵੈਂਸ ਮਿਡਿਲ ਟਾਊਨ ਤੋਂ ਬਾਹਰ ਨਿਕਲ ਚੁੱਕੇ ਸਨ।
ਪਹਿਲਾਂ ਯੂਐੱਸ ਮਰੀਨ, ਫਿਰ ਇਰਾਕ ਵਿੱਚ ਤੈਨਾਤੀ, ਬਾਅਦ ਵਿੱਚ ਓਹਾਇਓ ਸਟੇਟ ਯੂਨੀਵਰਸਿਟੀ ਅਤੇ ਯੇਲ ਲਾਅ ਸਕੂਲ
ਬਾਅਦ ਦੇ ਦਿਨਾਂ ਵਿੱਚ ਜੇਡੀ ਵੈਂਸ ਕੈਲੀਫੋਰਨੀਆ ਵਿੱਚ ਨਿਵੇਸ਼ਕ ਦੀ ਨੌਕਰੀ ਕਰਨ ਲੱਗੇ ।
ਲੇਖਕ ਤੋਂ ਅਲੋਚਕ ਦਾ ਸਫ਼ਰ

ਤਸਵੀਰ ਸਰੋਤ, Getty Images
'ਹਿਲਬਿਲੀ ਏਲੀਗੀ' ਕਿਤਾਬ ਦੇ ਕਾਰਨ ਜੇਡੀ ਵੈਂਸ ਨੇ ਸਿਰਫ ਸਭ ਤੋਂ ਵੱਧ ਜ਼ਿਆਦਾ ਵਿਕਣ ਵਾਲੇ ਲੇਖਕਾਂ ਵਿੱਚ ਸ਼ਾਮਿਲ ਹੋਏ ਹਨ ਸਗੋਂ ਟਿੱਪਣੀਕਾਰ ਦੇ ਤੌਰ 'ਤੇ ਕਈ ਸਮਾਗਮਾਂ ਵਿੱਚ ਬੁਲਾਏ ਜਾਣ ਲੱਗੇ ।
ਜੇਡੀ ਵਾਂਸ ਤੋਂ ਇੰਨ੍ਹਾਂ ਸਮਾਗਮਾਂ ਵਿੱਚ ਉਮੀਦ ਕੀਤੀ ਜਾਂਦੀ ਕਿ ਉਹ ਟਰੰਪ ਦੇ ਵਾਈਟ ਅਤੇ ਵਰਕਿੰਗ ਕਲਾਸ ਵੋਟਰਾਂ 'ਤੇ ਕਹੀਆਂ ਗੱਲਾਂ 'ਤੇ ਟਿੱਪਣੀਆਂ ਦੇਣ ।
ਉਦੋਂ ਜੇਡੀ ਵੈਂਸ ਟਰੰਪ ਦੀ ਅਲੋਚਨਾ ਦਾ ਕੋਈ ਮੌਕਾ ਨਹੀਂ ਛੱਡਦੇ ।
ਅਕਤੂਬਰ 2016 ਦੇ ਇੱਕ ਇੰਟਰਵਿਊ ਵਿੱਚ ਜੇਡੀ ਵਾਂਸ ਨੇ ਕਿਹਾ ਸੀ- ਮੈਨੂੰ ਲੱਗਦਾ ਹੈ ਕਿ ਇਸ ਚੋਣ ਦਾ ਨਕਾਰਾਤਮਕ ਅਸਰ ਹੋ ਰਿਹਾ ਹੈ, ਖ਼ਾਸ ਕਰਕੇ ਵਾਈਟ ਵਰਕਿੰਗ ਕਲਾਸ ਉੱਤੇ।
ਵੈਂਸ ਨੇ ਕਿਹਾ ਸੀ- “ਹੋ ਇਹ ਰਿਹਾ ਹੈ ਕਿ ਲੋਕਾਂ ਨੂੰ ਇੱਕ-ਦੂਜੇ 'ਤੇ ਉਂਗਲ ਚੁੱਕਣ ਦਾ ਬਹਾਨਾ ਮਿਲ ਜਾਂਦਾ ਹੈ, ਕਦੇ ਮੈਕਸੀਕਨ ਸ਼ਰਨਾਰਥੀਆਂ ਦੇ ਵੱਲੋਂ,ਕਦੇ ਚੀਨੀ ਵਪਾਰ ਅਤੇ ਕਦੇ ਕਿਸੇ ਹੋਰ ਵੱਲੋਂ ”
ਰਾਜਨੀਤੀ ਵਿੱਚ ਕਿਵੇਂ ਆਏ ਵੈਂਸ

ਤਸਵੀਰ ਸਰੋਤ, Getty Images
ਸਾਲ 2017 ਵਿੱਚ ਵੈਂਸ ਓਹਾਇਓ ਪਰਤ ਆਏ ਅਤੇ ਇੱਕ ਕੰਪਨੀ ਵਿੱਚ ਕੰਮ ਕਰਨ ਲੱਗੇ ਸਨ
ਜੇਡੀ ਵਾਂਸ ਦੇ ਸਿਆਸਤ ਵਿੱਚ ਆਉਣ ਦੀਆਂ ਕਨਸੋਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਨ,ਪਰ ਇਹ ਹਕੀਕਤ ਉਦੋਂ ਬਣੀ ਜਦੋਂ ਓਹਾਇਓ ਤੋਂ ਰਿਪਬਲਿਕਨ ਸੀਨੇਟਰ ਰੌਬ ਪੋਰਟਮੈਨ ਨੇ 2022 ਵਿੱਚ ਦੋਬਾਰਾ ਨਾ ਲੜਣ ਦਾ ਫੈਸਲਾ ਲਿਆ ।
ਸ਼ੁਰੂਆਤ ਵਿੱਚ ਜੇਡੀ ਵੈਂਸ ਦਾ ਪ੍ਰਚਾਰ ਕਾਫੀ ਸੁਸਤ ਚੱਲ ਰਿਹਾ ਸੀ ਪਰ ਇਸ ਨੂੰ ਤੇਜ਼ ਸ਼ੁਰੂਆਤ ਉਦੋਂ ਮਿਲੀ ਜਦੋਂ ਜੇਡੀ ਵੈਂਸ ਦੇ ਸਾਬਕਾ ਬੌਸ ਨੇ ਇੱਕ ਕਰੋੜ ਡਾਲਰਾਂ ਨਾਲ ਉਨ੍ਹਾਂ ਦੀ ਮਦਦ ਕੀਤੀ।
ਜੇਕਰ ਜੇਡੀ ਵੈਂਸ ਦੀ ਰਾਹ ਵਿੱਚ ਰੋੜੇ ਉਹ ਪੁਰਾਣੇ ਬਿਆਨ ਸਨ, ਜੋ ਉਨ੍ਹਾਂ ਨੇ ਟਰੰਪ ਦੀ ਅਲੋਚਨਾ ਵਿੱਚ ਦਿੱਤੇ ਸਨ, ਓਹਾਇਓ ਵਿੱਚ ਰਿਪਬਲਿਕਨਸ ਦੀ ਕਾਫੀ ਗਿਣਤੀ ਹੈ।
ਜੇਡੀ ਵੈਂਸ ਨੇ ਆਪਣੇ ਪੁਰਾਣੇ ਬਿਆਨਾਂ ਦੇ ਲਈ ਮੁਆਫੀ ਮੰਗੀ ਅਤੇ ਟਰੰਪ ਦਾ ਸਮਰਥਨ ਹਾਸਿਲ ਕਰਨ ਵਿੱਚ ਉਹ ਕਾਮਯਾਬ ਰਹੇ ।
ਇਸ ਪ੍ਰੀਕਿਰਿਆ ਵਿੱਚ ਵੈਂਸ 'ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਂਗੇ' ਦੀ ਸਿਆਸਤ ਵਿੱਚ ਅਹਿਮ ਭੂਮਿਕਾ ਵਾਲੇ ਖਿਡਾਰੀ ਬਣ ਗਏ । ਉਹ ਟਰੰਪ ਦੇ ਏਜੰਡੇ ਨੂੰ ਹੀ ਅੱਗੇ ਵਧਾਉਣ ਦੀ ਕੋਸ਼ਿਸ਼ ਵਿੱਚ ਲੱਗੇ।
ਇਸੇ ਦਾ ਨਤੀਜਾ ਹੈ ਕਿ ਉਹ ਦੁਨੀਆਂ ਦੇ ਦੂਜੇ ਸਭ ਤੋਂ ਤਾਕਤਵਰ ਮੰਨੇ ਜਾਣ ਵਾਲੇ ਅਹੁਦੇ ਦੀ ਰੇਸ ਵਿੱਚ ਸ਼ਾਮਿਲ ਹੋ ਗਏ।












