ਦਿੱਲੀ 'ਚ ਨਵੇਂ ਸਾਲ ਮੌਕੇ ਕਾਰ ਨਾਲ 12 ਕਿਲੋਮੀਟਰ ਘੜੀਸੀ ਗਈ ਕੁੜੀ ਦੀ ਮੌਤ ਮਗਰੋਂ ਪ੍ਰਦਰਸ਼ਨ, ਕੀ ਹੈ ਪੂਰਾ ਮਾਮਲਾ

ਦਿੱਲੀ

ਤਸਵੀਰ ਸਰੋਤ, ANI

ਬੀਤੇ ਦਿਨ ਦਿੱਲੀ ਵਿੱਚ ਇੱਕ ਮਹਿਲਾ ਦੀ ਦਰਦਨਾਕ ਹਾਦਸੇ ਵਿੱਚ ਮੌਤ ਤੋਂ ਬਾਅਦ ‘ਇਨਸਾਫ਼’ ਲਈ ਲੋਕਾਂ ਵੱਲੋਂ ਸੁਲਤਾਨਪੁਰੀ ਪੁਲਿਸ ਥਾਣੇ ਅੱਗੇ ਸੋਮਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ।

ਦਿੱਲੀ ਪੁਲਿਸ ਮੁਤਾਬਕ ਮੁਸਲਤਾਨਪੁਰੀ ਇਲਾਕੇ ਵਿੱਚ ਹੋਈ ਇਸ ਟੱਕਰ ਤੋਂ ਬਾਅਦ ਕਾਰ ਸਵਾਰ ਮੁਲਜ਼ਮ ਪਹੀਏ ਵਿੱਚ ਫਸੀ ਮਹਿਲਾ ਨੂੰ ਕੁਝ ਕਿਲੋਮੀਟਰ ਤੱਕ ਕਾਰ ਨਾਲ ਘੜੀਸਦੇ ਲੈ ਗਏ।

ਸੈਕੜੇ ਲੋਕਾਂ ਨੇ ਮੰਗ ਕੀਤੀ ਕਿ ਫੜੇ ਗਏ ਪੰਜ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮਾਮਲੇ ਦੀ ਜਾਂਚ ਅਤੇ ਇਨਸਾਫ਼ ਲਈ ਦਿੱਲੀ ਦੇ ਐਲਜੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਨੂੰ ਅਫ਼ਸੋਸਜਨਕ ਦੱਸਿਆ ਅਤੇ ਕਥਿਤ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ।

ਕੇਜਰੀਵਾਲ ਨੇ ਕਿਹਾ, “ਦੋਸ਼ੀਆਂ ਨੂੰ ਸਖਤ ਸਜ਼ਾ ਜਾਂ ਫ਼ਾਂਸੀ ਦਿੱਤੀ ਜਾਵੇ। ਇਹ ਸਭ ਤੋਂ ਘਿਣਾਉਂਣੇ ਅਪਰਾਧਾਂ ਵਿੱਚੋਂ ਇੱਕ ਕੇਸ ਹੈ।”

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 1

ਮ੍ਰਿਤਕ ਦੀ ਮਾਂ ਨੇ ਰੌਂਦਿਆਂ-ਵਿਲਕਦਿਆਂ ਕਿਹਾ, "ਮੈਂ ਤਾਂ ਦੋ ਸਾਲਾਂ ਤੋਂ ਬਿਮਾਰ ਹਾਂ, ਮੇਰਾ ਸਾਰਾ ਕੁਝ ਉਹੀ ਸੀ, ਕਮਾਉਣ ਵਾਲੀ, ਘਰ ਚਲਾਉਣ ਵਾਲੀ। ਮੇਰਾ ਉਸ ਦੇ ਸਿਵਾ ਕੋਈ ਨਹੀਂ ਹੈ। ਮੇਰੇ ਦੋ ਛੋਟੇ-ਛੋਟੇ ਬੱਚੇ ਹਨ। ਮੈਂ ਕੀ ਕਰਾਂ, ਮੈਨੂੰ ਬੱਸ ਮੇਰੀ ਧੀ ਦੇ ਦਿਓ।"

ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਹੈ, "ਇਹ ਹਾਦਸਾ 1 ਜਨਵਰੀ ਤੜਕੇ ਹੋਇਆ। ਕਾਰ ਨਾਲ ਟੱਕਰ ਤੋਂ ਬਾਅਦ ਮਹਿਲਾ ਦਾ ਸਰੀਰ ਪਹੀਏ ਵਿੱਚ ਫਸ ਗਿਆ। ਪਰ ਡਰਾਈਵਰ ਨੇ ਕਾਰ ਨਹੀਂ ਰੋਕੀ ਅਤੇ ਉਸ ਨੂੰ ਘਸੀਟਦੇ ਹੋਏ ਲੈ ਗਏ।‘’

ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਸਾਗਰ ਪ੍ਰੀਤ ਹੁੱਡਾ ਨੇ ਕਿਹਾ, ''ਉਹਨਾਂ ਵੱਲੋਂ ਔਰਤ ਦਾ ਸਰੀਰ 10-12 ਕਿਲੋਮੀਟਰ ਤੱਕ ਘੜੀਸਿਆ ਗਿਆ। ਇਹ ਬਾਡੀ ਕਿਸੇ ਮੋੜ ਦੌਰਾਨ ਨਿੱਕਲ ਕੇ ਡਿੱਗ ਗਈ। ਪੰਜ ਮੁਲਜ਼ਮ ਹੁਣ ਤੱਕ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਮੁਲਜ਼ਮਾਂ ਨੂੰ ਘਟਨਾ ਵਾਲੀ ਥਾਂ ਉਪਰ ਲੈ ਕੇ ਜਾਇਆ ਜਾਵੇਗਾ।

“ਇਸ ਵਿੱਚ ਜਿਹੜਾ ਵਹੀਕਲ ਵਰਤਿਆ ਗਿਆ ਹੈ, ਉਸ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ।”

ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਸੁਲਤਾਨਪੁਰੀ ਥਾਣੇ ਦੇ ਬਾਹਰ ਇਕੱਠੇ ਹੋਏ ਮੁਜ਼ਾਹਰਾ ਕੀਤਾ।

ਕੁੜੀ ਦੇ ਇੱਕ ਹੋਰ ਰਿਸ਼ਤੇਦਾਰ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਕੁੜੀ ਨੂੰ ਇਕੱਲਿਆ ਦੇਖ ਕੇ ਕੁਝ ਨਾ ਕੁਝ ਉਸ ਦੇ ਨਾਲ ਵਾਰਦਾਤ ਹੋਈ ਹੈ।

ਉਨ੍ਹਾਂ ਨੇ ਕਿਹਾ, "ਉਸ ਦਾ ਸਰੀਰ ਅਲਗ ਸੀ ਸਕੂਟੀ ਅਲਗ ਸੀ।"

ਹਾਲਾਂਕਿ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਹ ਜਿਣਸੀ ਸ਼ੋਸ਼ਣ ਦਾ ਮਾਮਲਾ ਨਹੀਂ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਗੱਡੀ ਨਾਲ ਘੜੀਸੇ ਜਾਣ ਕਾਰਨ ਲਾਸ਼ ਬਹੁਤ ਬੁਰੀ ਹਾਲਤ ਵਿੱਚ ਸੀ।

ਦਿੱਲੀ

ਤਸਵੀਰ ਸਰੋਤ, ANI

ਪੀੜਤਾ ਦੀ ਮਾਂ ਦਾ ਇਲਜ਼ਾਮ

ਪਰ, ਪੀੜਤਾ ਦੀ ਮਾਂ, ਹੋਰ ਰਿਸ਼ਤੇਦਾਰ ਅਤੇ ਗੁਆਂਢੀ ਪੁਲਿਸ ਦੀ ਥਿਊਰੀ 'ਤੇ ਸਵਾਲ ਉਠਾ ਰਹੇ ਹਨ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਪੀੜਤ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਫਿਰ ਇਸ ਨੂੰ ਦੁਰਘਟਨਾ ਦਾ ਰੂਪ ਦੇ ਦਿੱਤਾ ਗਿਆ।

ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਪੀੜਤਾ ਦੀ ਮਾਂ ਨੇ ਇਲਜ਼ਾਮ ਲਗਾਇਆ, "ਮੇਰੀ ਧੀ ਨਾਲ ਪੰਜ ਲੋਕਾਂ ਨੇ ਛੇੜਛਾੜ ਕੀਤੀ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਕਾਰ ਦੇ ਹੇਠਾਂ ਘਸੀਟਿਆ।"

ਉਨ੍ਹਾਂ ਨੇ ਕਿਹਾ, “ਉਸ ਦੇ ਸਰੀਰ 'ਤੇ ਕੱਪੜਾ ਨਹੀਂ ਸੀ। ਜੇਕਰ ਕੋਈ ਦੁਰਘਟਨਾ ਹੋ ਜਾਂਦੀ ਤਾਂ ਕੀ ਅਜਿਹਾ ਹੁੰਦਾ?"

ਪੀੜਤਾ ਦੀ ਮਾਂ ਨੇ ਕਿਹਾ ਕਿ ਉਸ ਨੇ ਸ਼ਨੀਵਾਰ ਰਾਤ ਨੂੰ ਆਪਣੀ ਧੀ ਨਾਲ ਆਖਰੀ ਵਾਰ ਗੱਲ ਕੀਤੀ ਸੀ।

ਉਨ੍ਹਾਂ ਨੇ ਦੱਸਿਆ, “ਮੈਂ ਉਸ ਨਾਲ ਅੱਠ ਤੋਂ ਨੌਂ ਵਜੇ ਤੱਕ ਗੱਲ ਕੀਤੀ ਸੀ। ਮੈਂ ਪੁੱਛਿਆ ਕਿ ਬੇਟਾ ਅਜੇ ਘਰ ਨਹੀਂ ਆਈ ਤਾਂ ਉਸ ਨੇ ਕਿਹਾ ਕਿ ਮੇਰਾ ਕੰਮ ਅਜੇ ਖ਼ਤਮ ਨਹੀਂ ਹੋਇਆ। ਸਵੇਰੇ ਚਾਰ ਵਜੇ ਤੱਕ ਕੰਮ ਖਤਮ ਹੋ ਜਾਵੇਗਾ।"

ਪੀੜਤਾ ਦੀ ਮਾਂ ਨੇ ਦੱਸਿਆ, "ਸਵੇਰੇ ਸੱਤ ਵਜੇ ਪੁਲਿਸ ਵਾਲਿਆਂ ਨੇ ਫ਼ੋਨ ਕੀਤਾ ਸੀ ਕਿ ਹਾਦਸਾ ਹੋ ਗਿਆ ਹੈ।"

ਮਹਿਲਾ ਕਮਿਸ਼ਨ ਦਾ ਦਿੱਲੀ ਪੁਲਿਸ ਨੂੰ ਨੋਟਿਸ

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਇਸ ਘਟਨਾ ਉੱਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਨਵੇਂ ਸਾਲ ਦੇ ਮੌਕੇ ਉੱਤੇ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ।

ਉਨ੍ਹਾਂ ਨੇ ਕਿਹਾ, "ਦਿੱਲੀ ਦੀਆਂ ਸੜਕਾਂ ਉੱਤੇ ਇੱਕ ਕੁੜੀ ਨੂੰ ਕੁਝ ਨਸ਼ੇੜੀ ਮੁੰਡਿਆਂ ਨੇ ਆਪਣੀ ਗੱਡੀ ਨਾਲ ਕਈ ਕਿਲੋਮੀਟਰ ਤੱਕ ਘਸੀਟਿਆ। ਉਨ੍ਹਾਂ ਦਾ ਸਰੀਰ ਬਿਨਾਂ ਕੱਪੜਿਆਂ ਤੋਂ ਸੜਕ ਉੱਤੇ ਪਿਆ ਮਿਲਿਆ।‘’

‘’ਇਹ ਬੇਹੱਦ ਭਿਆਨਕ ਮਾਮਲਾ ਹੈ। ਦਿੱਲੀ ਪੁਲਿਸ ਨੂੰ ਹਾਜ਼ਰੀ ਸੰਮਨ ਜਾਰੀ ਕਰ ਰਹੇ ਹਾਂ। ਕੀ ਸੁਰੱਖਿਆ ਪ੍ਰਬੰਧ ਸਨ ਨਵੇਂ ਸਾਲ ਦੇ ਮੌਕੇ ਉੱਤੇ?’’

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 2

ਪੀੜਤਾ ਨਾਲ ਰੇਪ ਨਹੀਂ ਹੋਇਆ- ਪੁਲਿਸ

ਪੁਲਿਸ ਨੇ ਇਸ ਮਾਮਲੇ ਵਿੱਚ ਇਹ ਸਾਫ਼ ਕੀਤਾ ਹੈ ਕਿ ਪੀੜਤ ਦੇ ਨਾਲ ਰੇਪ ਨਹੀਂ ਹੋਇਆ ਹੈ।

ਸਮਾਚਾਰ ਏਜੰਸੀ ਏਐਨਆਈ ਦੇ ਮੁਤਾਬਕ ਬਾਹਰੀ ਦਿੱਲੀ ਦੇ ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ, "ਪੀੜਤ ਦੇ ਨਾਲ ਸਰੀਰਕ ਸ਼ੋਸ਼ਮ ਹੋਣ ਦੀ ਗੱਲ ਸਹੀ ਨਹੀਂ ਹੈ। ਇਸ ਬਾਰੇ ਸੋਸ਼ਲ ਮੀਡੀਆ ਉੱਤੇ ਗ਼ਲਤ ਜਾਣਕਾਰੀ ਫੈਲਾਈ ਜਾ ਰਹੀ ਹੈ।‘’

ਡੀਸੀਪੀ ਨੇ ਕਿਹਾ ਕਿ ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਕਾਰ ਦੇ ਨੰਬਰ ਦੇ ਆਧਾਰ ਉੱਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੀਸੀਪੀ ਹਰਿੰਦਰ ਸਿੰਘ

ਤਸਵੀਰ ਸਰੋਤ, ani

ਉਨ੍ਹਾਂ ਨੇ ਦੱਸਿਆ, "ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦੀ ਪੀੜਤ ਦੀ ਸਕੂਟੀ ਦੇ ਨਾਲ ਟੱਕਰ ਹੋ ਗਈ ਸੀ, ਪਰ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਉਨ੍ਹਾਂ ਦੀ ਕਾਰ ਦੇ ਨਾਲ ਕਈ ਕਿਲੋਮੀਟਰ ਤੱਕ ਘਸੀਟਦੀ ਰਹੀ।‘’

ਸੁਲਤਾਨਪੁਰੀ ਇਲਾਕੇ ਵਿੱਚ ਐਤਵਾਰ ਤੜਕੇ ਦੋ ਤੋਂ ਢਾਈ ਵਜੇ ਦੇ ਵਿਚਾਲੇ ਹੋਈ ਇਸ ਟੱਕਰ ਤੋਂ ਬਾਅਦ ਕਾਰ ਸਵਾਰ ਮੁਲਜ਼ਮ ਪਹੀਏ ਵਿੱਚ ਫਸੀ ਮਹਿਲਾ ਨੂੰ ਕੁਝ ਕਿਲੋਮੀਟਰ ਤੱਕ ਕਾਰ ਨਾਲ ਘਸੀਟ ਕੇ ਲੈ ਗਏ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਗ਼ਲਤ ਜਾਣਕਾਰੀ ਫੈਲਾਉਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਨੂੰ ਕਿਵੇਂ ਮਿਲੀ ਸੂਚਨਾ

 ਸਮਾਚਾਰ ਏਜੰਸੀ ਏਐਨਆਈ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਐਤਵਾਰ (1 ਜਨਵਰੀ) ਕੰਝਾਵਲਾ ਪੁਲਿਸ ਸਟੇਸ਼ਨ ਨੂੰ ਤੜਕੇ 3 ਵਜ ਕੇ 24 ਮਿੰਟ ’ਤੇ ਇੱਕ ਫੋਨ ਕਾਲ ਦੇ ਜ਼ਰੀਏ ਜਾਣਕਾਰੀ ਮਿਲੀ ਕਿ ਇੱਕ ਕਾਰ ਇੱਕ ਸ਼ਖ਼ਸ ਨੂੰ ਘੜੀਸਦੇ ਹੋਏ ਲਿਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ,’’ਸਵੇਰੇ 4 ਵਜ ਕੇ 11 ਮਿੰਟ ਉੱਤੇ ਇੱਕ ਹੋਰ ਕਾਲ ਮਿਲੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਕੁੜੀ ਦੀ ਲਾਸ਼ ਸੜਕ ਉੱਤੇ ਪਈ ਹੈ।‘’

ਉਨ੍ਹਾਂ ਨੇ ਦੱਸਿਆ ਕਿ ਰੋਹਿਨੀ ਜ਼ਿਲ੍ਹੇ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਕੁੜੀ ਨੂੰ ਮੰਗੋਲਪੁਰੀ ਸਥਿਤ ਐੱਸਜੀਐੱਮ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਮੁਤਾਬਕ ਹਾਦਸਾ ਜਿਸ ਥਾਂ ਉੱਤੇ ਹੋਇਆ ਉਹ ਸੁਲਤਾਨਪੁਰੀ ਪੁਲਿਸ ਸਟੇਸ਼ਨ ਦੇ ਤਹਿਤ ਆਉਂਦਾ ਹੈ। ਉੱਥੋਂ ਦੇ ਐੱਸਐੱਚਓ ਨੂੰ ਇੱਕ ਸਕੂਟੀ ਬਾਰੇ ਜਾਣਕਾਰੀ ਮਿਲੀ ਸੀ ਜਿਸਦਾ ਐਕਸੀਡੈਂਟ ਹੋਇਆ ਸੀ। ਇਸ ਮਾਮਲੇ ਵਿੱਚ ਸਵੇਰੇ ਤਿੰਨ ਵਜ ਕੇ 53 ਮਿੰਟ ਉੱਤੇ ਸੂਚਨਾ ਦਿੱਤੀ ਗਈ ਸੀ।

ਕਾਰ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਕੁੜੀ ਦੀ ਸਕੂਟੀ ਦੀ ਇਸੇ ਕਾਰ ਨਾਲ ਟੱਕਰ ਹੋਈ ਸੀ

‘ਅਜੇ ਤੱਕ ਧੀ ਦੀ ਲਾਸ਼ ਨਹੀਂ ਦੇਖੀ’

ਉੱਧਰ ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੇ ਆਪਣੀ ਧੀ ਦੀ ਲਾਸ਼ ਨਹੀਂ ਦੇਖੀ।

ਉਹ ਕਹਿੰਦੇ ਹਨ,’’ਮੇਰੀ ਧੀ ਹੀ ਮੇਰੇ ਲਈ ਸਭ ਕੁਝ ਸੀ। ਲੰਘੇ ਦਿਨੀਂ ਉਹ ਕਿਸੇ ਕੰਮ ਲਈ ਪੰਜਾਬੀ ਬਾਗ ਗਈ ਸੀ। ਮੇਰੀ ਧੀ ਸ਼ਾਮ 5.30 ਵਜੇ ਘਰੋਂ ਨਿਕਲੀ ਅਤੇ ਕਹਿ ਕੇ ਗਈ ਸੀ ਕਿ ਉਹ 10 ਵਜੇ ਵਾਪਿਸ ਮੁੜ ਆਵੇਗੀ। ਮੈਨੂੰ ਉਸ ਨਾਲ ਵਾਪਰੇ ਹਾਦਸੇ ਬਾਰੇ ਅੱਜ ਸਵੇਰੇ ਸੂਚਨਾ ਦਿੱਤੀ ਗਈ ਪਰ ਅਜੇ ਤੱਕ ਉਸਦੀ ਲਾਸ਼ ਨਹੀਂ ਦੇਖੀ।‘’

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)